ਯੂ.ਕੇ ਦੇ ਕੌਂਸਲਰ ਜਗਜੀਤ ਸਿੰਘ ਨੇ ਅਮਰੀਕਾ ਵਿੱਚ 500ਵੀਂ ਮੈਰਾਥਨ ਦੌੜ ਕੇ ਇਤਿਹਾਸ ਰਚ ਦਿੱਤਾ

6ਵਾਂ ਮਹਾਂਦੀਪ ਤੀਜੀ ਵਾਰ ਦੌੜ ਕੇ ਨਵਾਂ ਰਿਕਾਰਡ ਬਣਾਇਆ

ਲੰਡਨ – ਇੱਥੋਂ ਦੀ ਹਲਿੰਗਡਨ ਬਾਰ੍ਹੋਂ ਕੌਂਸਲ ਦੇ ਸਿੱਖ ਕੌਂਸਲਰ ਜਗਜੀਤ ਸਿੰਘ ਨੇ ਅਪ੍ਰੈਲ ਮਹੀਨੇ ਅਮਰੀਕਾ ਵਿੱਚ ਆਪਣੀ 500ਵੀਂ ਮੈਰਾਥਨ ਦੌੜ ਕੇ ਜਿੱਥੇ ਇਤਿਹਾਸ ਰਚਿਆ ਹੈ ਉੱਥੇ ਹੀ 6ਵਾਂ ਮਹਾਂਦੀਪ ਤੀਜੀ ਵਾਰ ਦੌੜ ਕੇ ਨਵਾਂ ਰਿਕਾਰਡ ਬਣਾ ਦਿੱਤਾ ਹੈ।

ਅਮਰੀਕਾ ਦੇ ਐਂਡਿਆਨਾ ਸਟੇਟ ਵਿਖੇ 42 ਕਿਲੋਮੀਟਰ ਮੈਰਾਥਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ 500 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ ਜਿਸ ਵਿੱਚ ਭਾਗ ਲੈਣ ਲਈ ਸ. ਜਗਜੀਤ ਸਿੰਘ ਵਿਸ਼ੇਸ਼ ਤੌਰ ’ਤੇ ਯੂ.ਕੇ ਤੋਂ ਗਏ ਸਨ। ਮੈਰਾਥਨ ਸਵੇਰੇ 8.30 ਵਜੇ ਸ਼ੁਰੂ ਹੋਈ ਜਿਸ ਤੋਂ ਪਹਿਲਾਂ ਪ੍ਰਬੰਧਕਾਂ ਨੇ ਹਿੱਸਾ ਲੈਣ ਆਏ ਦੌੜਾਕਾਂ ਨੂੰ ਜਗਜੀਤ ਸਿੰਘ ਦੀਆਂ ਮੈਰਾਥਨ ਦੌੜਾਂ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ ਜਿਸ ਕਾਰਨ ਲੋਕਾਂ ਨੇ ਜਗਜੀਤ ਸਿੰਘ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਉਤਸ਼ਾਹਿਤ ਕੀਤਾ ਗਿਆ।

ਮੈਰਾਥਨ ਵਾਲੇ ਦਿਨ ਮੌਸਮ 30 ਡਿਗਰੀ ਸੀ ਅਤੇ ਰਾਸਤਾ ਵੀ ਪਹਾੜੀ ਸੀ ਪਰ ਫਿਰ ਵੀ ਜਗਜੀਤ ਸਿੰਘ ਨੇ ਇਹ ਦੌੜ 5 ਘੰਟੇ 36 ਮਿਨਟ ਵਿੱਚ ਪੂਰੀ ਕਰਕੇ ਆਪਣੀ ਉਮਰ ਵਰਗ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਨਾਲ ਹੀ 6ਵਾਂ ਮਹਾਂਦੀਪ ਤੀਜੀ ਵਾਰ ਦੌੜ ਕੇ ਨਵਾਂ ਰਿਕਾਰਡ ਬਣਾ ਦਿੱਤਾ। ਪ੍ਰਬੰਧਕਾਂ ਨੇ ਜਗਜੀਤ ਸਿੰਘ ਨੂੰ ਮੈਡਲਾਂ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

Comments are closed, but trackbacks and pingbacks are open.