ਯੂ.ਕੇ ਦੇ ਕੈਨੇਡਾ ਵਿਚਲੇ ਉੱਘੇ ਕਾਰੋਬਾਰੀ ਮਨਜੀਤ ਸਿੰਘ ਲਿੱਟ ਦਾ ਕੁਈਨ ਆਲਿਜ਼ਬੈਂਥ ਪਲੈਟੀਨਮ ਐਵਾਰਡ ਨਾਲ ਸਨਮਾਨ

ਐਵਾਰਡ ਮਿਲਣ ਦੀ ਖੁਸ਼ੀ ਮੌਕੇ ਮੇਅਰ ਡੱਗ ਮੈਕੱਲਮ, ਐਮ.ਪੀ. ਫਿੰਡਲੇ, ਹੈਰੀ ਬੈਂਸ ਤੇ ਹੋਰਾਂ ਵਲੋਂ ਵਧਾਈਆਂ

ਸਰੀ-ਇੰਗਲੈਂਡ ਤੋਂ ਬ੍ਰਿਟਿਸ਼ ਕੋਲੰਬੀਆ ਦੇ ਉਘੇ ਬਿਜਨੈਸਮੈਨ ਮਨਜੀਤ ਸਿੰਘ ਲਿਟ ਨੂੰ ਕੁਵੀਨ ਐਲਿਜਬੈਥ ਪਲਾਟੀਨਮ ਐਵਾਰਡ ਮਿਲਣ ਦੀ ਖੁਸ਼ੀ ਵਿਚ ਉਹਨਾਂ ਦੇ ਵਾਈਟਰੌਕ ਸਥਿਤ ਗ੍ਰਹਿ ਵਿਖੇ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਰੀ ਦੇ ਮੇਅਰ ਡੱਗ ਮੈਕੱਲਮ, ਕੰਸਰਵੇਟਿਵ ਐਮ ਪੀ ਕੈਰੀ ਲਿਨ ਫਿੰਡਲੇ, ਕੈਬਨਿਟ ਮੰਤਰੀ ਹੈਰੀ ਬੈਂਸ, ਕੌਂਸਲਰ ਮਨਦੀਪ ਨਾਗਰਾ, ਉਘੇ ਸਮਾਜ ਸੇਵੀ ਤੇ ਬਿਜਨੈਸਮੈਨ ਜਤਿੰਦਰ ਜੇ ਮਿਨਹਾਸ, ਦਲਜੀਤ ਥਿੰਦ, ਗੁਰਦੇਵ ਸਿੰਘ ਸੰਧੂ, ਰਾਹੁਲ ਗਿੱਲ, ਸਤੀਸ਼ ਕੁਮਾਰ, ਬੌਬੀ ਪਵਾਰ, ਬੌਬ ਚੀਮਾ, ਅਮਰੀਕ ਭੁੱਲਰ, ਮੋਹਨ ਸਿੰਘ ਤੇ ਕਈ ਹੋਰ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ. ਲਿਟ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਸ. ਮਨਜੀਤ ਸਿੰਘ ਲਿਟ ਨੇ ਪਿਛਲੇ ਸਾਲ ਆਪਣੇ ਜਨਮ ਦਿਨ ਮੌਕੇ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਨੂੰ 1 ਲੱਖ ਡਾਲਰ ਦੇਣ ਸਮੇਤ ਬੀਸੀ ਕੈਨੇਡਾ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ 3 ਲੱਖ ਡਾਲਰ ਦਾਨ ਵਜੋ ਭੇਟ ਕੀਤੇ ਸਨ।

ਇਸ ਮੌਕੇ ਸ. ਮਨਜੀਤ ਸਿੰਘ ਲਿਟ ਦੇ ਦੋਹਤਰੇ ਗੈਵਿਨ ਦਾ 16ਵਾਂ ਜਨਮ ਦਿਨ ਵੀ ਮਨਾਇਆ ਗਿਆ।

Comments are closed, but trackbacks and pingbacks are open.