ਯੂ.ਕੇ ਦੀ ਮਸ਼ਹੂਰ ਸੰਸਥਾ ‘ਦ ਸਿੱਖ ਫੋਰਮ ਇੰਟਰਨੈਸ਼ਨਲ’ ਵਲੋਂ ‘‘ਸਿੱਖ ਆਫ਼ ਦ ਯੀਅਰ’’ ਐਵਾਰਡ ਸਮਾਗਮ ਦਾ ਐਲਾਨ

ਸਿੱਖ ਭਾਈਚਾਰੇ ਨੂੰ ਯੋਗ ਉਮੀਦਵਾਰ ਦਾ ਨਾਮ ਪੇਸ਼ ਕਰਨ ਦਾ ਸੱਦਾ ਦਿੱਤਾ

ਲੰਡਨ – ਯੂ.ਕੇ ਵਿੱਚ 1986 ਤੋਂ ਸਥਾਪਿਤ ਮਸ਼ਹੂਰ ਸੰਸਥਾ ‘ਦ ਸਿੱਖ ਫੋਰਮ ਇੰਟਰਨੈਸ਼ਨਲ’ ਵਲੋਂ ‘‘ਸਿੱਖ ਆਫ਼ ਦ ਯੀਅਰ’’ ਐਵਾਰਡ ਸਮਾਗਮ ਜੂਨ 2023 ਦੇ ਪਹਿਲੇ ਹਫ਼ਤੇ ਨੂੰ ਕਰਵਾਉਣ ਦਾ ਐਲਾਨ ਕਰਦਿਆਂ ਭਾਈਚਾਰੇ ਨੂੰ ਯੋਗ ਉਮੀਦਵਾਰ ਦਾ ਨਾਮ ਤਜਵੀਜ਼ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।

‘ਦ ਸਿੱਖ ਫੋਰਮ ਇੰਟਰਨੈਸ਼ਨਲ’ ਦੇ ਬਾਨੀ ਪ੍ਰੈਜ਼ੀਡੈਂਟ ਸ. ਰਣਜੀਤ ਸਿੰਘ ਓ.ਬੀ.ਈ. ਨੇ ਦੱਸਿਆ ਕਿ ਇਸ ਸਾਲ ਦਾ ਸਮਾਗਮ ਮਾਣਯੋਗ ਕਿੰਗ ਚਾਰਲਸ ਤੀਜੇ ਨੂੰ ਸਮਰਪਿੱਤ ਹੋਵੇਗਾ ਜੋ ਜੂਨ 2023 ਦੇ ਪਹਿਲੇ ਹਫ਼ਤੇ ਨੂੰ ਓਲਡ ਹਾਲ, ਲਿੰਕਨਜ਼ ਇੰਨ, ਲੰਡਨ ਵਿਖੇ ਸ਼ਾਮੀਂ 7 ਤੋਂ 10 ਵਜੇ ਤੱਕ ਹੋਵੇਗਾ। ਸੰਸਥਾ ਵਲੋਂ ਪਿਛਲੇ ਸਾਲਾਂ ਦੌਰਾਨ ਸਵਰਗੀ ਲੈਫਟੀਨੈਂਟ ਜਨਰਲ ਜੇ ਐਸ ਅਰੋੜਾ, ਜੱਜ ਮੋਤਾ ਸਿੰਘ (ਕਿਊ ਸੀ), ਗਵਰਨਰ ਜਨਰਲ ਜੇ ਜੇ ਸਿੰਘ, ਮੋਨਟੇਕ ਸਿੰਘ ਆਹਲੂਵਾਲੀਆ, ਮਹਾਰਾਣੀ ਪ੍ਰਨੀਤ ਕੌਰ, ਕੇ.ਟੀ.ਸੀ. ਤੁਲਸੀ, ਅਮਰਜੀਤ ਸਿੰਘ ਚੰਦੋਕ, ਐਮ.ਪੀ. ਤਨਮਨਜੀਤ ਸਿੰਘ ਢੇਸੀ ਸਮੇਤ ਉੱਘੀਆਂ ਸਖ਼ਸ਼ੀਅਤਾਂ ਨੂੰ ‘ਸਿੱਖ ਆਫ਼ ਦ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਤਿਕਾਰਯੋਗ ਸਿੱਖ ਸਖ਼ਸ਼ੀਅਤ ਦਾ ਨਾਮ ਪੇਸ਼ ਕਰਨ ਲਈ ਡਾ. ਨੀਨਾ ਧੋਟ ਨਾਲ 0044 7939 590 823 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਵਧੇਰੇ ਜਾਣਕਾਰੀ ਅਤੇ ਆਪਣੀ ਸੀਟ ਬੁੱਕ ਕਰਵਾਉਣ ਲਈ ਸ. ਪਿ੍ਰਤਪਾਲ ਸਿੰਘ ਨੂੰ 0044 7712 703 531 ’ਤੇ ਵੀ ਫ਼ੋਨ ਕਰ ਸਕਦੇ ਹੋ। 

Comments are closed, but trackbacks and pingbacks are open.