ਕੈਨੇਡਾ ਦੇ ਹਸਪਤਾਲਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਸ: ਲਿੱਟ ਵੱਲੋਂ 20 ਲੱਖ ਡਾਲਰ ਦਾ ਦਿੱਤਾ ਦਾਨ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਯੂ ਕੇ ਤੇ ਕੈਨੇਡਾ ਦੇ ਉੱਘੇ ਕਾਰੋਬਾਰੀ ਮਨਜੀਤ ਸਿੰਘ ਲਿੱਟ ਵੱਲੋਂ ਕੈਨੇਡਾ ਦੇ ਹਸਪਤਾਲਾਂ, ਸਿਹਤ ਸੰਸਥਾਵਾਂ ਅਤੇ ਹੋਰ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਨੂੰ ਬੀਤੇ ਤਿੰਨ ਸਾਲਾਂ ਦੌਰਾਨ 20 ਲੱਖ ਡਾਲਰ ਦਾਨ ਵਜੋਂ ਦਿੱਤੇ ਗਏ। ਉਹਨਾਂ ਕੋਰੋਨਾ ਮਹਾਮਾਰੀ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਲਈ ਵੱਖ ਵੱਖ ਸੰਸਥਾਵਾਂ ਨੂੰ ਮਾਇਕ ਸਹਾਇਤਾ ਦਿੱਤੀ।
ਸ: ਲਿੱਟ ਦੀਆਂ ਇਹਨਾਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਬੀਤੇ ਦਿਨੀ ਬਰਤਾਨੀਆਂ ਦੀ ਸੰਸਦ ਵਿੱਚ ਆਯੋਜਿਤ ਗਲੋਬਲ ਸੰਮੇਲਨ ਮੌਕੇ ਗਲੋਬਲ ਇਨਸਪਾਇਰੇਸ਼ਨਲ ਪੁਰਸਕਾਰ ਅਤੇ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਜਿਸ ਨਾਲ ਉਹ ਹੁਣ ਡਾ: ਮਨਜੀਤ ਸਿੰਘ ਲਿੱਟ ਬਣ ਗਏ ਹਨ।
ਡਾ: ਲਿੱਟ ਵੱਲੋਂ ਦਿੱਤੀਆਂ ਗਈਆਂ ਇਹਨਾਂ ਸੇਵਾਵਾਂ ਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਾਣ ਹੈ। ਦੱਸਣਯੋਗ ਹੈ ਸ: ਲਿੱਟ ਯੂ ਕੇ ਅਤੇ ਪੰਜਾਬ ਵਿੱਚ ਵੀ ਸਮੇਂ ਸਮੇਂ ਬੇਅੰਤ ਸੇਵਾਵਾਂ ਕਰਦੇ ਰਹਿੰਦੇ ਹਨ। ਉਹਨਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਲਈ ਵੀ ਬੇਅੰਤ ਸੇਵਾਵਾਂ ਕੀਤੀਆਂ ਅਤੇ ਇੰਗਲੈਂਡ ਵਿੱਚ ਕਬੱਡੀ ਪ੍ਰਫੁੱਲਤ ਕਰਨ ਲਈ ਵੀ ਉਹਨਾਂ ਦਾ ਅਹਿਮ ਯੋਗਦਾਨ ਰਿਹਾ ਹੈ।
ਡਾ: ਲਿੱਟ ਨੇ ਬਰਤਾਨੀਆਂ ਦੀ ਸੰਸਦ ਵਿੱਚ ਦਿੱਤੇ ਗਏ ਇਸ ਸਨਮਾਨ ਲਈ ਸਬੰਧਿਤ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਮੈਨੂੰ ਖੁਸ਼ੀ ਹੈ ਕਿ ਇਸ ਪਰਸਕਾਰ ਲਈ ਵਿਸ਼ਵ ਦੇ ਵੱਖ ਦੇਸ਼ਾਂ ਤੋਂ ਚੁਣੇ ਗਏ ਪ੍ਰਤੀਨਿੱਧਾਂ ਵਿੱਚ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਡਾ: ਲਿੱਟ ਦੀ ਚੋਣ ਵਿਸ਼ਵ ਦੇ 40 ਦੇਸ਼ਾਂ ‘ਚੋਂ ਚੁਣੀਆਂ ਗਈਆਂ ਸਖਸ਼ੀਅਤਾਂ ਵਿੱਚੋਂ ਕੀਤੀ ਗਈ ਸੀ।
Comments are closed, but trackbacks and pingbacks are open.