ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਈ ਰਾਣਾ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਲੰਡਨ- ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਭਾਈ ਰਾਣਾ ਸਿੰਘ ਨਿਊਯਾਰਕ ਦੇ ਅਚਾਨਕ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਰਦਾਸ ਹੈ ਕਿ ਅਕਾਲ ਪੁਰਖ ਵਾਹਿਗੁਰੂ ਭਾਈ  ਰਾਣਾ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਭਾਈ ਰਾਣਾ ਸਿੰਘ ਵਲੋਂ ਸਿੱਖ ਹੱਕਾਂ ਹਿੱਤਾਂ ਦੀ ਪੂਰਤੀ  ਅਤੇ ਕੌਮੀ ਆਜਾਦੀ ਲਈ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਦੀ ਅਵਾਜ ਨੂੰ ਬੁਲੰਦ ਕਰਨ ਵਿਚ ਸਾਰਥਕ ਰੋਲ ਅਦਾ ਕਰਨ ਵਾਲੇ ਨੌਜਵਾਨ ਭਾਈ ਰਾਣਾ ਸਿੰਘ ਦੀ ਪੰਥਕ ਸੇਵਾ ਦੀ ਹਾਰਦਿਕ ਪ੍ਰਸੰਸਾ ਕੀਤੀ ਗਈ ਹੈ। ਜਿ਼ਕਰਯੋਗ ਹੈ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵਲੋਂ ਅਰੰਭੇ ਹੋਏ ਸੰਘਰਸ਼ ਨੂੰ ਸਿੱਖ ਕੌਮ ਵਲੋਂ ਬੜੀ ਹੀ ਸ਼ਿੱਦਤ ਨਾਲ ਲੜਿਆ ਗਿਆ ਅਤੇ ਇਹ ਸੰਘਰਸ਼ ਫਤਿਹ ਤੱਕ ਜਾਰੀ ਰਹੇਗਾ। ਭਾਈ ਰਾਣਾ ਸਿੰਘ ਨਿਊਯਾਰਕ  ਤੀਹ ਸਾਲ ਦੀ ਉਮਰ ਭੋਗਦਿਆਂ ਅਕਾਲ ਪੁਰਖ ਵਾਹਿਗੁਰੂ ਵਲੋਂ ਬਖਸ਼ੀ ਹੋਏ ਸੁਆਸਾਂ ਦੀ ਪੂੰਜੀ ਖਰਚ ਕਰਦਿਆਂ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ। ਕਿਸੇ ਵੀ ਅਜਾਦੀ ਦੇ ਪ੍ਰਵਾਨੇ ਦਾ ਵਿਛੋੜਾ ਬਹੁਤ ਹੀ ਅਸਿਹ ਹੋਇਆ ਕਰਦਾ ਹੈ। ਪਰ ਦੀਨ ਦੁਨੀਆਂ ਦੇ  ਮਾਲਕ ਦੀ ਰਜ਼ਾ ਮੂਹਰੇ ਕਿਸੇ ਦਾ ਜੋਰ ਨਹੀਂ ।

Comments are closed, but trackbacks and pingbacks are open.