ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –
ਯੂਕੇ ਦੇ ਸਾਬਕਾ ਸਾਬਕਾ ਸਿਹਤ ਸਕੱਤਰ ਮੈਟ ਹੈਨਕਾਕ ਨੂੰ ਸੰਯੁਕਤ ਰਾਸ਼ਟਰ (ਯੂਨਾਈਟਿਡ ਨੇਸ਼ਨਜ਼) ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਨਵੀਂ ਜਿੰਮੇਵਾਰੀ ਦਿੱਤੀ ਗਈ ਹੈ। ਆਪਣੀ ਇਸ ਨਵੀਂ ਭੂਮਿਕਾ ਬਾਰੇ ਟਵਿੱਟਰ ‘ਤੇ ਜਾਣਕਾਰੀ ਦਿੰਦਿਆਂ ਮੈਟ ਹੈਨਕਾਕ ਨੇ ਖੁਸ਼ੀ ਪ੍ਰਗਟ ਕੀਤੀ ਹੈ। ਸਾਬਕਾ ਸਿਹਤ ਸਕੱਤਰ ਦੀ ਇਹ ਨਿਯੁਕਤੀ ਉਸਦੇ ਕੈਬਨਿਟ ਦਫਤਰ ਤੋਂ ਅਸਤੀਫਾ ਦੇਣ ਤੋਂ ਤਕਰੀਬਨ ਸਾਢੇ ਤਿੰਨ ਮਹੀਨੇ ਬਾਅਦ ਆਈ ਹੈ। ਜਿਕਰਯੋਗ ਹੈ ਕਿ ਮੈਟ ਹੈਨਕਾਕ ਨੇ ਜੂਨ ਆਪਣੀ ਸਹਿਯੋਗੀ ਜੀਨਾ ਕੋਲਾਡੈਂਜਲੋ ਨਾਲ ਗਲੇ ਮਿਲਦੇ ਦੀ ਵੀਡੀਓ ਜਨਤਕ ਹੋਣ ਦੇ ਬਾਅਦ ਸਿਹਤ ਸਕੱਤਰ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਕਾਰਨ ਉਸਨੂੰ ਸਮਾਜਕ-ਦੂਰੀਆਂ ਦੇ ਨਿਯਮ ਤੋੜਨ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਨਿਧੀ ਦੀ ਨਵੀਂ ਭੂਮਿਕਾ ਵਜੋਂ, ਹੈਨਕੌਕ ਨੇ ਕਿਹਾ ਕਿ ਉਹ ਕੋਵਿਡ ਮਹਾਂਮਾਰੀ ਸਬੰਧੀ ਅਫਰੀਕਾ ਦੀ ਆਰਥਿਕ ਸੁਧਾਰ ਵਿੱਚ ਸਹਾਇਤਾ ਲਈ ਕੰਮ ਕਰੇਗਾ। ਆਪਣੇ ਇੱਕ ਇੱਕ ਪੱਤਰ ਵਿੱਚ ਹੈਨਕਾਕ ਨੇ ਸੰਯੁਕਤ ਰਾਸ਼ਟਰ ਦੀ ਅੰਡਰ ਸੈਕਟਰੀ ਜਨਰਲ ਵੇਰਾ ਸੌਂਗਵੇ ਦੇ ਨਾਲ ਕੰਮ ਕਰਨ ਨੂੰ ਆਪਣਾ ਸਨਮਾਨ ਦੱਸਿਆ ਹੈ। ਇਸਦੇ ਇਲਾਵਾ ਸੋਂਗਵੇ ਨੇ ਵੀ ਕੋਵਿਡ -19 ਪ੍ਰਤੀ ਯੂਕੇ ਅਤੇ ਸਾਬਕਾ ਸਿਹਤ ਮੰਤਰੀ ਦੀ ਸਫਲਤਾ ਦੀ ਪ੍ਰਸ਼ੰਸਾ ਕੀਤੀ ਹੈ।
Comments are closed, but trackbacks and pingbacks are open.