ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –
ਅਜੌਕੇ ਸਮੇਂ ਵਿੱਚ ਮਨੁੱਖੀ ਰਿਸ਼ਤੇ ਗਿਰਾਵਟ ਵੱਲ ਜਾ ਰਹੇ ਹਨ। ਖੂਨ ਦੇ ਰਿਸ਼ਤੇ ਪਾਣੀ ਬਣ ਰਹੇ ਹਨ । ਇਸ ਤਰ੍ਹਾਂ ਦੀ ਹੀ ਇੱਕ ਰਿਸ਼ਤਿਆਂ ਦੇ ਘਾਣ ਦੀ ਘਟਨਾ ਯੂਕੇ ਵਿੱਚ ਵਾਪਰੀ ਹੈ, ਜਿੱਥੇ ਇੱਕ ਪੁੱਤ ਨੇ ਆਪਣੀ ਮਾਂ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ 43 ਸਾਲਾਂ ਡੇਲ ਮੌਰਗਨ ਨਾਮ ਦੇ ਵਿਅਕਤੀ ਨੇ ਆਪਣੀ 68 ਸਾਲਾਂ ਮਾਂ ਜੂਡਿਥ ਰੈਡ ਨੂੰ ਪਿਛਲੇ ਸਾਲ 11 ਤੋਂ 18 ਦਸੰਬਰ ਦੇ ਵਿਚਕਾਰ , ਉਸਦੇ ਸਿਰ ‘ਤੇ 14 ਹਥੌੜੇ ਦੇ ਵਾਰ ਕਰ ਕੇ ਦਰਦਨਾਕ ਮੌਤ ਦਿੱਤੀ। ਕਿਉਂਕਿ ਉਸਦੀ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਉਸਦਾ ਪੁੱਤਰ ਪੈਸੇ ਦੀ ਚੋਰੀ ਕਰ ਰਿਹਾ ਸੀ। ਡੇਲ ਨੇ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ , ਉਸਦੀ ਲਾਸ਼ ਨੂੰ ਤਕਰੀਬਨ ਦੋ ਮਹੀਨਿਆਂ ਤੱਕ ਆਪਣੇ ਘਰ ਵਿੱਚ ਹੀ ਛੁਪਾਈ ਰੱਖਿਆ। ਇਹ ਘਟਨਾ ਪੈਮਬਰੋਕੇ ਡੌਕ, ਪੇਮਬਰੋਕੇਸ਼ਾਇਰ ਵਿੱਚ ਸਥਿਤ ਉਸਦੇ ਘਰ ਵਿੱਚ ਵਾਪਰੀ। ਅਦਾਲਤ ਅਨੁਸਾਰ 20 ਫਰਵਰੀ ਤੱਕ ਰੇਡ ਦੀ ਲਾਸ਼ ਘਰ ਵਿੱਚ ਹੀ ਸੜਦੀ ਰਹੀ, ਜਿਸਨੂੰ ਪੁਲਿਸ ਦੁਆਰਾ ਉਸਦੇ ਦੋਸਤਾਂ, ਗਵਾਂਢੀਆਂ ਵੱਲੋਂ ਮੁੱਦਾ ਚੁੱਕਾ ਜਾਣ ਉਪਰੰਤ ਬਰਾਮਦ ਕੀਤੀ ਗਈ। ਅਦਾਲਤ ਵੱਲੋਂ ਮੌਰਗਨ ਨੂੰ ਇਸ ਕਤਲ ਦਾ ਦੋਸ਼ੀ ਮੰਨਦਿਆਂ ਘੱਟੋ-ਘੱਟ 21 ਸਾਲ 6 ਮਹੀਨੇ ਦੀ ਸਜਾ ਸੁਣਾਈ ਗਈ ਹੈ। 3 ਦਸੰਬਰ ਤੋਂ 11 ਫਰਵਰੀ ਤੱਕ ਦੇ ਬੈਂਕ ਰਿਕਾਰਡ ਦਰਸਾਉਂਦੇ ਹਨ ਕਿ ਮੌਰਗਨ ਨੇ ਆਪਣੀ ਮਾਂ ਦੇ ਖਾਤਿਆਂ ਤੋਂ 11 ਟ੍ਰਾਂਜੈਕਸ਼ਨਾਂ ਵਿੱਚ 2,878 ਪੌਂਡ ਆਪਣੇ ਖਾਤੇ ਵਿੱਚ ਟ੍ਰਾਂਸਫਰ ਕੀਤੇ ।
Comments are closed, but trackbacks and pingbacks are open.