ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) –
ਯੂਕੇ ਵਿੱਚ ਗ੍ਰਹਿ ਦਫਤਰ ਦੁਆਰਾ ਇੰਗਲਿਸ਼ ਚੈਨਲ ਪਾਰ ਕਰਕੇ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਖੁਆਉਣ ਲਈ ਡੋਮਿਨੋ ਦੇ ਪੀਜ਼ੇ ‘ਤੇ ਇੱਕ ਮਹੀਨੇ ਵਿੱਚ ਹਜ਼ਾਰਾਂ ਪੌਂਡ ਖਰਚ ਕੀਤੇ ਹਨ। ਇਸ ਫਾਸਟ ਫੂਡ ਚੇਨ ਦੀ ਡੋਵਰ ਬ੍ਰਾਂਚ ਨੇ ਜੁਲਾਈ ਵਿੱਚ ਟਗ ਹੈਵਨ ਨਜ਼ਰਬੰਦੀ ਸਹੂਲਤ ਵਿੱਚ ਰੱਖੇ ਗਏ ਪ੍ਰਵਾਸੀਆਂ ਲਈ ਸੈਂਕੜੇ ਪੀਜ਼ੇ ਸਪਲਾਈ ਕੀਤੇ।
ਇਸ ਸਬੰਧੀ ਸਰਕਾਰੀ ਅੰਕੜਿਆਂ ਅਨੁਸਾਰ ਬਾਰਡਰ ਫੋਰਸ ਨੇ ਛੋਟੀ ਮਿਆਦ ਦੀ ਇਸ ਹੋਲਡਿੰਗ ਸਹੂਲਤ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਡੋਮਿਨੋ ਨੂੰ ਪੰਜ ਵੱਖ-ਵੱਖ ਲੈਣ-ਦੇਣਾਂ ਵਿੱਚ ਤਕਰੀਬਨ 6757.52 ਪੌਂਡ ਖਰਚ ਕੀਤੇ। ਇਸਦੇ ਸਭ ਤੋਂ ਵੱਡੇ ਆਰਡਰ ਦੀ ਕੀਮਤ 1,824 ਪੌਂਡ ਹੈ ਅਤੇ ਇਸਦੀ ਵਰਤੋਂ ਉਨ੍ਹਾਂ ਪ੍ਰਵਾਸੀਆਂ ਨੂੰ ਭੋਜਨ ਦੇਣ ਲਈ ਕੀਤੀ ਗਈ ਸੀ ਜੋ 12 ਘੰਟਿਆਂ ਲਈ ਰੱਖੇ ਗਏ ਸਨ । ਗ੍ਰਹਿ ਦਫਤਰ ਦੇ ਖਰੀਦ ਕਾਰਡ ਦੇ ਲੈਣ -ਦੇਣ ਦੇ ਲੌਗ ‘ਤੇ ਦਰਜ ਕੀਤੇ ਹੋਰ ਆਰਡਰ ਦੀ ਕੀਮਤ 1,789 ਪੌਂਡ ਹੈ। ਇਸਦੇ ਇਲਾਵਾ ਡੋਮਿਨੋ ਦੇ ਤਿੰਨ ਹੋਰ ਪੀਜ਼ਾ ਆਰਡਰ 1,274 ਪੌਂਡ, 1,000 ਪੌਂਡ ਅਤੇ 870 ਪੌਂਡ ਨਾਲ ਉਨ੍ਹਾਂ ਪ੍ਰਵਾਸੀਆਂ ਲਈ ਭੋਜਨ ਦੇ ਰੂਪ ਵਿੱਚ ਸੂਚੀਬੱਧ ਕੀਤੇ ਗਏ ਹਨ ਜਿਨ੍ਹਾਂ ਨੂੰ ਟਗ ਹੈਵਨ ਵਿਖੇ ਰਾਤ ਭਰ ਰਹਿਣਾ ਪਿਆ। ਇਸਦੇ ਨਾਲ ਹੀ ਟਗ ਹੈਵਨ ਵਿਖੇ ਪ੍ਰਵਾਸੀਆਂ ਲਈ ਚਾਹ, ਕੌਫੀ, ਦੁੱਧ ਅਤੇ ਹੋਰ ਰਿਫਰੈਸ਼ਮੈਂਟ ਵਰਗੇ ਪ੍ਰਬੰਧਾਂ ‘ਤੇ ਵੀ ਸੈਂਕੜੇ ਪੌਂਡ ਖਰਚ ਕੀਤੇ ਗਏ।
Comments are closed, but trackbacks and pingbacks are open.