ਪੰਜਾਬੀ ਭਾਈਚਾਰਾ ਹੈਰਾਨ ਹੋ ਗਿਆ
ਲੰਡਨ – ਬਿ੍ਰਟੇਨ ਦੇ ਭਾਰਤੀ ਮੂਲ ਦੇ ਤਜ਼ਰਬੇਕਾਰ ਸੰਸਦ ਮੈਂਬਰ ਅਤੇ ਸਾਲਾਂ ਤੋਂ ਭਾਰਤ-ਯੂ.ਕੇ ਸਬੰਧਾਂ ਦੇ ਗੂੜ੍ਹੇ ਸਮਰਥੱਕ ਰਹੇ ਵਰਿੰਦਰ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਰਾਜਨੀਤੀ ਵਿੱਚ ਸਰਗਰਮ ਨਹੀਂ ਹੋਣਗੇ। ਉਹ ਬਿ੍ਰਟੇਨ ਵਿੱਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਵੀ ਨਹੀਂ ਲੜਨਗੇ। 77 ਸਾਲਾ ਲੇਬਰ ਸੰਸਦ ਮੈਂਬਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਵਿੱਚ ਇੱਕ ਨਵੇਂ ਅਧਿਆਏ ਦਾ ਸਮਾਂ ਹੈ ਕਿਉਕਿ ਉਹ ਹੁਣ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੁੰਦੇ ਹਨ।
ਸ਼੍ਰੀ ਸ਼ਰਮਾ ਪੰਜਾਬੀ ਬਹੁ-ਗਿਣਤੀ ਵਾਲੇ ਈਲਿੰਗ ਸਾਊਥਾਲ ਹਲਕੇ ਤੋਂ 2007 ਵਿੱਚ ਹੋਈ ਉਪ ਚੋਣ ਜਿੱਤੀ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਚਾਰ ਆਮ ਚੋਣਾਂ ਜਿੱਤੀਆਂ ਹਨ। ਪੰਜਾਬ ਦੇ ਜਲੰਧਰ ਸਥਿੱਤ ਮੰਢਾਲੀ ਪਿੰਡ ਵਿੱਚ ਜਨਮੇ, ਸ਼ਰਮਾ 1968 ਵਿੱਚ ਬਿ੍ਰਟੇਨ ਆ ਗਏ ਅਤੇ ਇੱਕ ਟਰੇਡ ਯੂਨੀਅਨ ਸਕਾਲਰਸ਼ਿੱਪ ’ਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚ ਪੜ੍ਹਣ ਤੋਂ ਪਹਿਲਾਂ ਅਤੇ ਇੱਕ ਪ੍ਰਮੁੱਖ ਟਰੇਡ ਯੂਨੀਅਨ ਮੈਂਬਰ ਬਣਨ ਤੋਂ ਪਹਿਲਾਂ ਇੱਕ ਬੱਸ ਕੰਡਕਟਰ ਵਜੋਂ ਕੰਮ ਕੀਤਾ।
ਸ਼ਰਮਾ ਨੇ ਲੇਬਰ ਪਾਰਟੀ ਮੈਂਬਰਾਂ ਨੂੰ ਸੰਬੋਧਿਤ ਇੱਕ ਪੱਤਰ ਵਿੱਚ ਕਿਹਾ, ‘50 ਸਾਲ ਤੋਂ ਵੱਧ ਮੈਂ ਕਿਸੇ ਨਾ ਕਿਸੇ ਸਮਰੱਥਾ ਵਿੱਚ ਪਾਰਟੀ ਦੀ ਸੇਵਾ ਕੀਤੀ ਹੈ। ਹੁਣ ਮੇਰਾ ਮੰਨਣਾ ਹੈ ਕਿ ਇਹ ਇੱਕ ਹੋਰ ਅਧਿਆਇ ਸ਼ੁਰੂ ਕਰਨ ਦਾ ਸਮਾਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਅਗਲੀ ਚੋਮ ਨਹੀਂ ਲੜਾਂਗਾ…ਇਸ ਨਾਲ ਲੇਬਰ ਪਾਰਟੀ ਦੀ ਜਿੱਤ ਦੀ ਮੇਰੀ ਇੱਛਾ ਘੱਟ ਨਹੀਂ ਹੋਵੇਗੀ ਅਤੇ ਮੈਨੂੰ ਭਰੋਸਾ ਹੈ ਕਿ ਅਸੀਂ ਜਿੱਤਾਂਗੇ।’ ਉਨ੍ਹਾਂ ਕਿਹਾ, ‘‘ਮੈਂ ਸਮਰਥਨ ਜਾਰੀ ਰੱਖਾਂਗਾ। ਲੇਬਰ ਪਾਰਟੀ ਅਤੇ ਮੈਨੂੰ ਉਮੀਦ ਹੈ ਕਿ ਮੈਂ ਪਾਰਟੀ ਦੀਆਂ ਨੀਤੀਆਂ ਦਾ ਹਿੱਸਾ ਬਣਨਾ ਜਾਰੀ ਰੱਖਾਂਗਾ।
Comments are closed, but trackbacks and pingbacks are open.