ਮਿਡਲੈਂਡ ਸਹਿਤਕ ਮੰਚ (ਵਿਲਨਹਾਲ) ਦਾ ਪਲੇਠਾ ਸਮਾਗਮ ਬੇਹੱਦ ਕਾਮਯਾਬ ਰਿਹਾ

ਅਦਬੀ ਮਹਿਮਾਨ ਅਦਬੀ ਮਹਿਫ਼ਲ ਦਾ ਸ਼ਿੰਗਾਰ ਬਣੇ

ਮਿੱਡਲੈਂਡ (ਅਮਨਦੀਪ ਸਿੰਘ ਧਾਲੀਵਾਲ) – ਇੰਗਲੈਂਡ ਵਿੱਚ ਪੰਜਾਬੀ ਸਾਹਿਤ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਮਿਡਲੈਂਡ ਸਾਹਿਤਕ ਮੰਚ (ਵਿਲਨਹਾਲ) ਵੱਲੋਂ ਬੜੇ ਅਦਬ,ਖ਼ਲੂਸ ਨਾਲ ਪਲੇਠਾ ਕਾਵਿ ਸਮਾਗਮ ‘ਅਦਬੀ ਮਹਿਫ਼ਲ’ ਕਰਵਾਇਆ ਗਿਆ।

ਅਮਰ ਜੋਤੀ ਹੀਰ ਅਤੇ ਉਹਨਾਂ ਦੇ ਸਾਥੀਆਂ ਦੀ ਕੜੀ ਮਿਹਨਤ ਸਦਕਾ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਾਹਿਤ ਪ੍ਰੇਮੀਆਂ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।

ਸਮਾਗਮ ਦੀ ਸ਼ੁਰੂਆਤ ਕੋਵਿਡ ਪੈਂਡੈਮਿਕ ‘ਚ ਵਿਛੜੀਆਂ ਰੂਹਾਂ ਲਈ ਇੱਕ ਮਿੰਟ ਦਾ ਮੋਨ ਰੱਖਿਆ ਗਿਆ। ਸਵਰਗਵਾਸੀ ਸਟੀਰੀਓ ਨੇਸ਼ਨ ਅਤੇ ਬਲਵਿੰਦਰ ਸਫ਼ਰੀ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਮੋਮਬੱਤੀਆਂ ਰੁਸ਼ਨਾਈਆਂ ਗਈਆਂ।

ਇਸ ਪ੍ਰੋਗਰਾਮ ਵਿੱਚ ਜਿੱਥੇ ਨਾਮਵਰ ਸ਼ਖਸ਼ੀਅਤਾਂ ਸੰਤੋਖ ਸਿੰਘ ਹੇਅਰ, ਬਲਦੇਵ ਮਸਤਾਨਾ, ਸ਼ਿੰਦਾ ਸੁਰੀਲਾ, ਕੁਲਵੰਤ ਸਿੰਘ ਢੇਸੀ, ਅਮਿਤ ਅਨਵਰ ਅਤੇ ਸੁਰਿੰਦਰ ਸਿੰਘ ਸਾਗਰ ਜੀ ਨੂੰ ਸਨਮਾਨਿਤ ਕੀਤਾ ਗਿਆ। ਉੱਥੇ ਹੋਰ ਨਾਮਵਰ ਕਵੀ ਰਵਿੰਦਰ ਕੁੰਦਰਾ,ਸਾਭੀ ਚਹਿਲ,ਜਸਪਾਲ ਸਿੰਘ ਝੀਤਾ,ਨਛੱਤਰ ਭੋਗਲ, ਡ:ਹਰੀਸ਼ ਮਲਹੋਤਰਾ, ਮਾਂਗਟ ਭਾਰਦਵਾਜ, ਜ਼ੁਬੇਦਾ ਖਾਨੁਮ, ਕੁਲਵਿੰਦਰ ਕੌਰ ਮਾਨ, ਮਹਿੰਦਰ ਦਿਲਬਰ, ਮੋਤਾ ਸਿੰਘ ਸਰਾਏ, ਚੰਨ ਜੰਡਿਆਲਵੀ, ਭੁਪਿੰਦਰ ਸਿੰਘ ਸੱਗੂ, ਬਲਦੇਵ ਸਿੰਘ ਦਿਓਲ, ਪਰਮਿੰਦਰ ਸਿੰਘ ਸਿੱਧੂ, ਸੋਨੀਆ ਪਾਲ, ਕੁਲਵਿੰਦਰ ਮਾਨ, ਅਮਰੀਕ ਸੋਫ਼ੀ, ਗਾਇਕ ਪ੍ਰੇਮ ਚਮਕੀਲਾ, ਨਿਰਮਲ ਕੰਧਾਲ਼ਵੀ, ਰੂਪ ਦਵਿੰਦਰ ਕੋਰ, ਕੌਂਸਲਰ ਤਰਸੇਮ ਸਿੰਘ, ਇੰਡੀਆ ਤੋਂ ਆਏ ਗਾਇਕ ਅਮਿਤ ਅਨਵਰ ਜੀ ਨੇ ਆਪਣੀ ਸੁਰੀਲੀ ਆਵਾਜ਼ ਰਾਹੀ ਤੇ ਇੰਗਲੈਂਡ ਦੇ ਤਬਲਾ-ਵਾਦਕ ਹਰਜਿੰਦਰ ਸਿੰਘ ਮਠਾੜੂ ਇਹਨਾਂ ਆਪਣੀ ਕਲਾ ਰਾਹੀਂ ਆਉਣ ਵਾਲੇ ਸਰੋਤਿਆਂ ਦਾ ਮਨੋਰੰਜਨ ਕੀਤਾ।

ਸਟੇਜ ਦੀ ਜ਼ੁੰਮੇਵਾਰੀ ਸੁਰਿੰਦਰ ਸਾਗਰ ਜੀ  ਨੇ ਸੰਭਾਲ਼ੀ। ਬਲਵੰਤ ਸਿੰਘ ਬੈਂਸ, ਗੁਰਸ਼ਰਨ ਸਿੰਘ ਅਜੀਬ, ਕੁਲਦੀਪ ਸਿੰਘ ਪ੍ਰਮਾਰ ਅਤੇ ਆਨੰਦ ਜੀ ਦੀ ਸਿਹਤ ਠੀਕ ਨਾ ਹੋਣ ਕਰਕੇ ਪ੍ਰੋਗਰਾਮ ਦਾ ਹਿੱਸਾ ਨਾ ਬਣ ਸਕੇ। ਆਖ਼ਿਰ ਵਿੱਚ ਅਮਰ ਜੋਤੀ ਹੀਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਰ ਸਾਲ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣਗੇ ।

ਆਏ ਹੋਏ ਮਹਿਮਾਨਾਂ ਨੇ ਖਾਣੇ ਦਾ ਆਨੰਦ ਲੈ ਕੇ ਟੇਬਲ ‘ਤੇ ਬੈਠਿਆਂ ਖ਼ੂਬ ਗੀਤ ਗਾਏ ਤੇ ਨਾ ਚਾਹੁੰਦਿਆਂ ਵਿਦਾਇਗੀ ਲਈ।

Comments are closed, but trackbacks and pingbacks are open.