ਭਾਸ਼ਾ ਦੇ ਚਿੰਤਕਾਂ ਨੂੰ ਵੰਗਾਰ

ਬਲਵਿੰਦਰ ਕੌਰ ਚਾਹਲ

ਦਮਰਾਜੇ ਜੀ ਮਾਂ ਬੋਲੀ ਪੰਜਾਬੀ ਸੱਥਾਂ ਕਾਨਫਰੰਸਾਂ, ਆਪਣੀਆਂ ਕਿਤਾਬਾਂ ਦੀ ਪ੍ਰਦਰਸ਼ਣੀ ਤੇ ਪ੍ਰਭਤਾ। ਤੂੰ ਜੀਉਦਾ ਰਹਿ ਤੂੰ ਬੁੱਢਸੁਹਾਗਣ ਹੋ। ਆਪਣੇ ਕਿੱਤਿਆ ਲਈ ਮੁੱਲ ਵੱਟਣ ਲਈ ਜੱਥੇਬੰਦੀਆਂ। ਹੁਣ ਭਲੇ ਨੂੰ ਚੈਨਲ ਖੁੱਲ੍ਹਗੇ। ਵਿਦਵਾਨ, ਬੁੱਧੀਮਾਨ ਤੇ ਗਿਆਨ ਦੇਣੇ ਬਣ ਗਏ। ਕੁੱਝ ਲੇਖਕ ਤਾਂ ਸਮਾਜ ਦੀ ਭਲਾਈ ਵਾਲੀਆਂ ਲਿਖਤਾਂ ਤੇ ਬੁਲਾਰੇ ਹਨ, ਬਾਕੀ ਤਾਂ ਹਵਾ ’ਚ ਭੱਜ, ਮੈਂ ਕੇਵਲ ਇਹ ਜਾਨਣਾ ਚਾਹੁੰਦੀ ਹਾਂ ਕਿ ਭਾਈ ਮਾਂ-ਬੋਲੀ ਤੇ ਭਾਸ਼ਾ ਦੇ ਹਿੱਤ ’ਚ ਕੀ ਉਪਰਾਲੇ ਕੀਤੇ, ਮੂਰਤਾ ਛਪਵਾਉਣ ਨੂੰ ਅਖ਼ਬਾਰਾਂ ਵਰਤੋਂ ਪਰ ਉਨਾਂ ਦੇ ਭਵਿੱਖ ਦਾ ਗ਼ਮ ? ਆਹ ਦੇਸ਼ ਪ੍ਰਦੇਸ ਹੀ ਦੇਖ ਲਵੋ ਐਡੇ ਬੜੇ ਗੜ੍ਹ ’ਚ। ਸਰਕਾਰਾਂ ’ਚ ਵੀ ਦੇਸੀ ਪਰ ਅਖ਼ਬਾਰ ਨੂੰ ਕਿਸੇ ਭਾਸ਼ਾ ਦੇ ਤੌਰ ’ਤੇ ਕੋਈ ਗਰਾਂਟ ਨਾ ਦਿਵਾ ਸਕੇ ਕਿਸੇ ਸੰਸਥਾ ਨੇ ਚੁੱਕਿਆ ਹੈ ਬੀੜਾ? ਦੂਜਾ ਵੀ ਸਾਹਾਂ ’ਤੇ ਹੀ ਹੈ, ਕਈ ਚਲੋ ਬੁੱਲਿਆਂ ਵਾਝੂੰ ਛਪੇ ਤੇ ਛੁਪੇ ਪਰ ਆਹ ਤਾਂ ਪਲੇਟੀ ਦਾ ਸੀ, ਜੀਹਨੇ ਬੜੇ ਲੇਖਕ ਬਣਾਏ ਤੇ ਰਾਜ ਭਾਗ ’ਚ ਵੀ ਮੂਰਤਾਂ ਛਾਪ ਛਾਪ ਕੇ ਪਹੁੰਚਾਏ ਭਾਵੇਂ ਮੈਨੂੰ ਇਹ ਵੀ ਗਿਲਾ ਹੈ ਕਿ ਇਹ ਵੀ ਮੂਰਤਾ ਕਿਸੇ ਭਾਈਚਾਰੇ ਲਈ ਕੰਮ ਕਰਨ ਵਾਲਿਆਂ ਦੀ ਘੱਟ ਹੀ ਛਾਪਦਾ ਸੀ, ਚੌਧਰੀਆਂ ਨੂੰ ਹੀ ਸਫੇ। ਹਾਲੀਵੀ ਢਾਂਚਾ ਤਾਂ ਉਹ ਹੀ ਹੈ, ਪਰ ਚਲੋਂ ਮੈਂ ਤਾਂ ਆਪਣੇ ਮਨ ਦੀ ਬਾਤ ਬੋਲਤੀ ਗੋਡੇ ਲੱਗੇ ਗਿੱਟੇ, ਕੋਈ ਪਛਤਾਪ ਨਹੀਂ। ਜੀਉਦੇ ਰਹੋ, ਕਦੀ ਤਾਂ ਸੋਚ ਆਵੇਗੀ, ਰੱਬ ਰਾਖਾ।

ਬਲਵਿੰਦਰ ਕੌਰ ਚਾਹਲ, ਸਾਊਥਾਲ

ਮੇਲੇ ਅਤੇ ਟੂਰਨਾਮੈਂਟਾਂ ਦੇ ਪ੍ਰਬੰਧਕਾਂ ਨੂੰ ਸੁਝਾਅ

ਜੇ ਜਾਣਾ ਸ਼ਹੁ ਨੰਢੜਾ
ਬਲਵਿੰਦਰ ਕੌਰ ਚਾਹਲ

ਅਦੇਸ਼, ਉਪਦੇਸ਼, ਅਮਲੀ ਦੀਆਂ ਲੱਖ ਲੱਖ ਦੀਆਂ ਗੱਲਾਂ ਪਰ ਮਨ ਮੰਨਣ ਤਾਂ ਚਿੰਤਕ ਸਥਿਤੀ ਇਹ ਹੈ ਕਿ ਸਾਡਾ ਧਿਆਨ ਹਰ ਵੇਲੇ ਪੰਜਾਬ ਵੱਲ ਹੀ ਕੇਂਦਰਤ ਕਰੀ ਰੱਖਦੇ ਨੇ। ਸੋਚਦੇ ਨਹੀਂ ਕਿ ਇਥੋਂ ਦੀ ਭਵਿੱਖਤ ਪਨੀਰੀ ਦੀ ਰੁਚੀ ਨਹੀਂ ਅਤੇ ਸਾਡੀ ਤਾਂ ਉਹ ਹੀ ਕਮਾਈ ਹੈ, ਸਾਨੂੰ ਹੁਣ ਪੰਜਾਬ ਨਾਲ ਕੀ ਲੱਗਾ ਹੋਵੇ ਕੇਵਲ ਉਥੇ ਪਈਆਂ ਜਾਇਦਾਤਾਂ ਜੋ ਪਤਾ ਨਹੀਂ ਕੀ ਬਨਣਾ ਹੈ, ਮੈਂ ਇੱਕ ਪੜਚੋਲੀਆਂ ਲੇਖਕ ਹਾਂ ਨਿਰਣਾ, ਵਿਸ਼ਲੇਸ਼ਣ ਕਰਨਾ ਤੇ ਬੁੱਧੀ ਅਨੁਸਾਰ ਸੁਝਾਅ ਦੇਣੇ। ਕੁੱਝ ਮੁੱਦੇ ਇਸ ਸੰਧਰਭ ’ਚ ਹਨ ਭਾਵੇਂ ਸਾਊਥਾਲ (ਹੇਜ਼) ਕਬੱਡੀ ਮੈਚ ਸੁੱਖ ਸਾਂਦ ਨਾਲ ਨਿੱਬੜ ਗਿਆ, ਕੁੱਝ ਸਬਕ ਸਿੱਖਣੇ ਮਜ਼ਬੂਰੀ ਸੀ, ਪ੍ਰਬੰਧ ’ਚ ਇਹ ਸੁਧਾਰ ਕਰਨ ਤੋਂ ਵਗੈਰ ਸੰਭਵ ਨਹੀਂ ਸੀ ਹੋਣਾ ਪਰ ਜੋ ਡਰਬੀ ’ਚ ਵਾਪਰਿਆ, ਪਿਛੋਕੜ ਫਰੋ੍ਹਲੋ ਇਹ ਪ੍ਰੰਪਰਾਂ ਤਾਂ ਅੱਧੀ ਸਦੀ ਤੋਂ ਵੀ ਵੱਧ ਦੀ ਚਲੀ ਆ ਰਹੀ ਸੀ, ਦੇਸੀ ਢੰਗ ਸਨ, ਪਹਿਲਾਂ ਗੁਰਦੁਆਰੇ ਵਰਤੇ ਤੇ ਖਿਡਾਰੀ ਨਾਲ ਦੂਜੇ ਵੀ ਪੱਕੇ ਕਰਨ ਲਈ ਇਹ ਖੇਡ ਗੁਣਕਾਰੀ ਸਿੱਧ ਸੀ ਜੀਵਨ ਬਣਗੇ, ਹੌਲੀ ਹੌਲੀ ਧੰਦਾ, ਵਪਾਰ ਆਦਿ ਪੱਧਰ ਵੱਧਦਾ ਗਿਆ, ਸਾਡੇ ਦੇਸੀ ਭਾਈਬੰਦ ਕੌਂਸਲਰ ਫੇਰ ਮੇਅਰ ਅਤੇ ਐਮ.ਪੀ. ਕੌਂਸਲਾਂ ’ਚ ਜ਼ੋਰ ਹੋ ਗਿਆ। ਮੈਚਾਂ ਲਈ ਗਰਾਊਂਡ ਦਿਵਾਉਣੇ ਸੌਖੇ ਤੇ ਉਨਾਂ ਨੂੰ ਸਨਮਾਨਤ ਕਰਨ ਆਦਿ ਕੋਈ ਪ੍ਰਵਾਹ ਨੀ ਕਿ ਨਿਯਮ ਕੀ ਹਨ? ਬਸ ਦੇਸੀ ਸੰਦ ਉੱਤਮ ਹਾਲੇ ਚਲੀ ਜਾਣਾ ਸੀ ਜੇਕਰ ਆਹ ਡਰਬੀ ਊਧਮ ਨਾ ਮੱਚਦਾ ਤੇ ਸਵੇਰ ਨੂੰ ਨੌਜਵਾਨ ਦਾ ਕਤਲ ਨਾ ਹੁੰਦਾ (ਸ਼ਰਿੂਯਜਬਰੀ) ਭਵਿੱਖ ’ਚ ਕੀ ਕੀ ਪ੍ਰਬੰਧਾਂ ’ਚ ਜ਼ਰੂਰੀ ਹੋਵੇ, ਕੌਂਸਲ ਦੀਆਂ ਸ਼ਰਤਾਂ ਤਾਂ ਪਹਿਲਾਂ ਵੀ ਸਨ, ਅਸੀਂ ਮੇਲਾ ਲਾਉਦੇ ਸੀ ਤਾਂ ਹੇਠ ਲਿਖੇ ਕਾਗਜ਼ ਪੇਸ਼ ਕਰਨੇ ਪੈਂਦੇ ਸਨ।

ਰਿਸਕ ਅਸੈਸਮੈਂਟ, ਟੀਮ ਪ੍ਰਬੰਧਕ, ਉਪਰੇਸ਼ਨਜ਼ ਮੈਨੇਜਰ ਜੋ ਸਾਰਾ ਗਰਾਊਂਡੇ ਫਿਰਦਾ ਸੀ, ਨਾਮਵਰ ਸਕਿਊਰਿਟੀ ਵਾਕੀ ਟਾਕੀ, ਠੋਸ ਮਜ਼ਬੂਤ ਸਟੇਜ, ਵਧੀਆ ਸਾਊਂਡ ਸਿਸਟਮ ਹਾਲਾਂ ਕਿ ਟਿਕਟ ਨਹੀਂ ਫਰੀ ਸੀ। ਇਹ ਸਮੂਹ ਭਾਈਚਾਰੇ ਦੀ ਸੰਸਥਾ ਜੋ 1947 ਤੋਂ ਚੱਲਦੀ ਸੀ ਸੁਭਿਧਾਨ ਸੀ, ਖ਼ੈਰ ਹੁਣ ਕਬੱਡੀ ’ਤੇ ਟਿਕਟ ਹਨ ਤਾਂ ਇਹ ਸਭ ਸ਼ਰਤਾਂ ਲੋਕ ਸੁਰੱਖਿਆ ਚੌਗਿਰਦਾ ਸੁਖੀ ਆਦਿ। ਕਸੂਰ ਨੌਜਵਾਨਾਂ ਨਾਲੋਂ ਵੱਧ ਜੱਥੇਬੰਦੀਆਂ ਦਾ ਹੈ ਜੋ ਸਾਰਾ ਸਮਾਂ ਚੈਨਲਾਂ ’ਤੇ, ਗੁਰੂਘਰਾਂ ’ਚ ਪ੍ਰਚਾਰਕ, ਢਾਡੀਵਾਰਾਂ ਮਰਨ ਨੂੰ ਹੀ ਤਿਆਰ ਰਹੋ। ਅਖੇ ‘ਮਰਨੇ ’ਤੇ ਹੀ ਪਾਈਏ ਪੂਰਨ ਪ੍ਰਮਾਨੰਦ’ ਕੀ ਪ੍ਰਮਾਨੰਦ ਜੀਉਦੇ ਜੀਅ ਨੀ ਮਿਲਦਾ ਤੇ ਅੰਤ ਜੋ ਕੌਂਸਲ ਦੇ ਨੁਮਾਇੰਦੇ ਅਣਗਹਿਲੀ ’ਚ ਹੁਣ ਸਭ ਦਾਣੇ ਚੱਬਦੇ ਨੇ ਭਰਨਗੇ, ਮਾਵਾਂ ਦੇ ਲਾਲ ਜੋ ਬਹਾਦਰੀ ਖੱਟਣ ਗਏ, ਲਿਖਦੀ ਜਾਮਾਂ ਮੇਰੀ ਜਾਣਕਾਰੀ ਕਿ ਕਬੱਡੀ ਮਾਲਕਾਂ ਕੋਲ ਲੱਖਾਂ ਪੌਂਡ ਹਨ ਖਰਚ ਕਰਕੇ ਵਧੀਆ ਖੇਡ ਤੇ ਵਾਤਾਵਰਣ ਸਿਰਜਣ। ਕਿਉ ਗੁਰੂਘਰਾਂ ਦਾ ਲੰਗਰ ਅਰਦਾਸ ਆਦਿ ਨੂੰ ਬਦਨਾਮ ਕਰਵਾਉਣ? ਵਾਰਤਾ ਲਿਖਾ ਸਾਡੇ ਕੋਲ ਇੱਕ ਤੋੜ ਥਾਂ ਏਅਰਪੋਰਟ ਨੇੜੇ ਪਈ ਕੌਂਸਲ ਕੁੱਝ ਕਰਨ ਨੀ ਦਿੰਦੀ ਪਰ ਕੁੱਝ ਕੁ ਸਾਲ ’ਚ ਦਿਨ ਵਰਤੀ ਜਾ ਸਕਦੀ ਹੈ। ਮੇਰਾ ਇੱਕ ਅਜ਼ੀਜ਼ ਆਂਟੀ ਲਿਆ ਥਾਂ ਦੇਹ ਉਥੇ ਮੇਲਾ, ਕਬੱਡੀ ਆਦਿ ਲਈ ਵਰਤੀਏ। ਅਸੀਂ ਆਪੇ ਸਾਫ਼ ਕਰ ਲਵਾਂਗੇ। ਮੈਂ ਕੀ ਮੇਰੀ ਬੇਟੀ ਤਾਂ ਕਹਿੰਦੀ ਮਾਤਾ ਬਸ ਕਰ ਜਾ ਇਸ ਸੇਵਾ ਨੂੰ ਰਹਿਣ ਦੇ, ਸਾਡੇ ਕੋਲੋਂ ਨੀਂ ਖੁਲਜਗਣ ਭੁਗਤ ਹੋਣਾ ਉਹ ਗੁੱਸੇ ਹੋ ਗਿਆ ਪਰ ਅਸੀਂ ਸੌਖੇ, ਦੋ ਕੁ ਦਹਾਕੇ ਪਹਿਲਾਂ ਘਰ ਕਿਰਾਏ ’ਤੇ ਦਿੱਤਾ ਸੀ ਤੇ ਇੱਕ ਕਮਰਾ ਖਾਲੀ ਸੀ, ਮੁੰਡੇ ਕਹਿੰਦੇ ਜੀ ਕਮਰਾ ਦਿਓ ਕਬੱਡੀ ਵਾਲੇ ਮੁੰਡੇ ਰੱਖਣੇ ਹਨ, ਚਾਬੀ ਫੜਾਈ ਕਿਹਾ ਫ਼ਰੀ ਜਿੰਨੀ ਦੇਰ ਮਰਜ਼ੀ ਰੱਖੋ, ਹੁਣ ਨਹੀਂ ਤੋਬਾ ਹੈ।

ਇੱਕ – ਤਜ਼ਰਬਾ ਬਿਆਨ – ਸਬੂਤ ਵੀ ਉਪਲਬੱਧ

ਮੈਂ ਚੇਅਰਮੈਨ ਸੀ, ਪੂਰੀ ਕਮੇਟੀ ਸੀ, ਸੁਭਿਧਾਨ ਸੀ। ਮੇਲੇ ਦੇ ਬਰਾਊਸ਼ਰ ਤੋਂ ਵੱਡੀ ਗਿਣਤੀ ’ਚ ਛਪਵਾਏ, ਪੇਮੈਂਟ ਮੰਗੇ ਵਗੈਰ ਅਦਾ ਕੀਤੀ ਤੇ ਸਟਾਰ ਕਲਾਕਾਰ, ਜੈਜ਼ੀ ਬੀ, ਮਲਕੀਤ ਸਿੰਘ ਗੋਲਡਨ ਸਟਾਰ, ਆਪਣਾ ਸੰਗੀਤ, ਬੀਬੀ ਜਗਦੀਪ ਕੌਰ ਕਾਸ਼ੀ ਟੀ.ਵੀ. ਦੀ ਸਟਾਰ, (ਕਲਾ ਦਿਖਾ ਕੇ ਗਏ) ਪੁੱਛ ਲਵੋ ਜੇਕਰ ਇੱਕ ਧੇਲੀ ਵੀ ਕਦੀ ਅਕਾਊਂਟ ’ਚ ਫਸਿਆ ਹੋਵੇ, ਲੋਕਲ ਭੰਗੜੇ ਗਰੁੱਪ ਬਹਾਰਾਂ ਪੰਜਾਬੀ ਦੀਆਂ, ਗਰੁੱਪ ਹੀਰਾ, ਪ੍ਰੇਮੀ ਤੇ ਹੋਰ ਅਨੇਕਾਂ ਛੋਟੇ ਛੋਟੇ ਸਿਖਾਂਦੜ ਵੀ ਪਰ ਕਿਸੇ ਦੀ ਕੋਈ ਸ਼ਿਕਾਇਤ ਪੈਸੇ ਲਈ ਨਹੀਂ ਪਈ ਸੀ, ਦੋ ਦਿਨਾਂ ’ਚ ਮੇਲਾ ਸਪੰਨ ਪਰ ਪੇਮੈਂਟ ਪ੍ਰਫਾਰਮ ਕਰਕੇ ਹਟਦੇ ਸਾਰ ਹੱਥ ਫੜਾਈ, ਹੋਰ ਸੁਣੋ ਜੀ ਸਟਾਰ ਜਿਉਂ ਹੀ ਗਰਾਊਂਡ ਦਾ ਗੇਟ ਵੜੇ ਹਦਾਇਤਾਂ ਸਨ ਕਿ ਸਕਿਊਰਿਟੀ ਸਾਡੀ ਜ਼ੁੰਮੇਵਾਰੀ ਹੈ ਕੋਈ ਵੀ ਮੇਲੀ ਮਿੱਤਰ ਆਦਿ, ਇੰਨਾ ਉੱਘੇ ਕਲਾਕਾਰਾਂ ਨੂੰ ਸਾਡੀ ਨਿਗਰਾਨੀ ਵਗੈਰ ਮਿਲ ਨਹੀਂ ਸੀ ਸਕਦਾ, ਬੜੇ ਆਖਣ ਜੀ ਸਾਡਾ ਰਿਸ਼ਤੇਦਾਰ ਹੈ, ਮਿੱਤਰ ਹੈ ਜੈਜ਼ੀ ਬੀ, ਮਲਕੀਤ ਸਾਨੂੰ ਟੈਂਟ ’ਚ ਜਾਣ ਦਿਓ, ਸਭ ਨੂੰ ਨਾਂਹ ਸੀ, ਜਦੋਂ ਹੀ ਉਨ੍ਹਾਂ ਆਪਣਾ ਪਾਰਟ ਅਦਾ ਕਰਕੇ ਸਟੇਜ ਛੱਡੀ ਜਾਣ ਲਈ ਰਵਾਨਾ ਤਾਂ ਉਨ੍ਹਾਂ ਦੀ ਕਾਰ ਕੋਲ ਸਕਿੳੂਰਿਟੀ ਬਠਾ ਕੇ ਗੇਟ ਤੋਂ ਬਾਹਰ ਸੜਕੇ ਤੌਰ ਕੇ ਸਾਡੀ ਜ਼ੁੰਮੇਵਾਰੀ ਖਤਮ, ਮੇਲਾ ਫ਼ਰੀ ਹੁੰਦਾ ਸੀ। ਕੋਈ ਟਿਕਟ ਨਹੀਂ। ਨਾ ਕਦੀ ਸਟੇਜ ਤੋਂ ਅਪੀਲ। ਸਾਰਾ ਹੀ ਖਰਚਾ ਲੋਕਲ ਵਪਾਰੀ, ਵੱਡੇ ਅਦਾਰੇ ਤੇ ਸਟਾਲ ਵਾਲਿਆਂ ਤੋਂ ਕਰੀਦਾ ਸੀ, ਅਖੀਰਲੇ ਦਿਨ ਆਤਿਸ਼ਬਾਜ਼ੀ ਲੋਗੋ ਉੱਚਾ ਕਰਕੇ ਸਪਾਂਸਰ ਦਾ ਹੁੰਦਾ ਸੀ। ਬੜੇ ਵਰ੍ਹੇਂ ਪਿੱਛੋਂ ਵੀ ਲੋਕਾਂ ਪੁੱਛਣਾ ਕਿਉ ਬੰਦ ਕੀਤਾ, ਪਰ ਪ੍ਰਮਾਤਮਾ ਦੀ ਕ੍ਰਿਪਾ ਸੁੱਖ ਸਬੀਲੀ ਨਾਲ ਨਿਖੜੇ ਅੱਜ ਤੱਕ ਸਭ ਕਲਾਕਾਰ ਮਾਣ ਕਰਦੇ ਹਨ, ਮੈਂ ਉਨ੍ਹਾਂ ਦੀ ਧੰਨਵਾਦੀ ਸ਼ੁਭਕਾਮਨਾ ਕਰਦੀ ਹਾਂ ਵੱਧਣ ਫੁੱਲਣਾ ਮੈਂ ਸਖ਼ਤ ਜ਼ਰੂਰ ਹਾਂ ਪਰ ਅਨੁਸਾਸ਼ਣ ਦੀ ਪੱਕੀ ਇਸੇ ਕਰਕੇ ਹੀ ਮੈਂ ਆਹ ਮੈਚ ਵਾਲਿਆਂ ਨੂੰ ਸਲਾਹਾਂ ਸੁਝਾਅ ਦਿੰਦੀ ਹਾਂ, ਮੇਰਾ ਕੋਈ ਇੰਨ੍ਹਾ ਨਾਲ ਵਿਰੋਧ ਨਹੀਂ, ਇਹ ਲੋਕ ਕਬੱਡੀ ਦੇ ਨਾਮਵਰ ਕਾਰਕੁੰਨ, ਇੱਜ਼ਤ ਕਰਦੇ ਹਨ।

ਮੈਂ ਖ਼ੈਰ ਖੁਆਹ ਹਾਂ ਤਰੱਕੀ ਕਰਨ, ਖੇਡ ਪ੍ਰਫੁੱਲਤ ਕਰਨ ਖੁਸ਼ੀਆਂ ਮਾਨਣ ਪਰ ਖੇਡ ਨੂੰ ਧਰਮ ਤੋਂ ਅੱਡ ਰੱਖਣ।

ਦੂਜਾ ਮੁੱਦਾ ਹੈ ਕਿ ਯੂ.ਕੇ. ਚੈਨਲਾਂ ’ਤੇ ਖਾਲਿਸਤਾਨੀ ਜੁੜਤਾ ਕਿਉ ? ਜਾਣਕਾਰੀ ਅਧੂਰੀ ਭਾਈ ਕੋਈ ਅਧੂਰੀ ਪੂਰੀ ਕਰ ਹੀ ਦਿਉਗੇ। ਤੁਸੀਂ ਜੋ ਬਿਆਨ ਦਿੱਤੇ ਸਨ (ਅਸੀਂ ਹੁਣ ਬੋਲਣਾ ਨੀਂ ਕੁੱਝ ਕਰਕੇ ਦਿਖਾਵਾਂਗੇ) ਕੀ ਵਾਜਬ ਸੀ ? ਕੀ ਟਿਲਫੋਰਡ ਤੋਂ ਸਿੱਖ ਨੌਜਵਾਨ ਅੱਜ ਫਸਿਆ ਹੈ ਹਾਲੇ ਪਤਾ ਨਹੀਂ ਕੀ ਬਣੂੰ। ਸਾਊਥਾਲ ’ਚ ਵਾਪਰੀ ਅਜ਼ਾਦੀ ਦਿਵਸ ਘਟਨਾ। ਮੈਨੂੰ ਵੀ ਗੁੱਸਾ ਲੱਗਾ ਯਾਦ ਆਇਆ ਕਿ ਨਵੰਬਰ ਦਿੱਲੀ ਦੇ ਕਤਲੇਆਮ (84) ’ਚ ਜਦੋਂ ਹਿੰਦੂਆਂ ਨੇ ਖੜਦੁੰਬ ਮਚਾਇਆ ਤਾਂ ਬੀਰ ਬਹਾਦਰ ਕਿਥੇ ? ਸਗੋਂ ਪੰਜਾਬ ਨੂੰ ਭੱਜ ਤੁਰੇ ਜੱਟਾਂ ਦੇ ਪੁੱਤ ਮਰਵਾਉਣ, ਹੁਣ ਫੇਰ ਉਹੀ ਹਾਲ, ਦਿੱਲੀ ਵਾਲੇ ਹੁਣ ਫੇਰ ਪੰਜਾਬ ਨਾਲ ਲੱਗੇ ਵਿਤਕਰੇ ਕਰਵਾਉਣ ਆਪ ਕੇਂਦਰ ਤੋਂ ਲਾਹੇ, ਜੀ ਸਦਕੇ ਖਾਲਿਸਤਾਨ ਮੰਗੋ ਹੱਕ ਹੈ ਪਰ ਸਮੁੱਚਾ ਪੰਥ ਆਖਣ ਦਾ ਹੱਕ ਨਹੀਂ। ਤੁਹਾਨੂੰ ਕਿਉਕਿ ਸਮੁੱਚਾ ਸਿੱਖ ਭਾਈਚਾਰਾ ਸਹਿਮਤ ਨਹੀਂ। ਅਸੀਂ ਚਿੰਤਾ ’ਚ ਹਾਂ। ਸਾਡੇ ਮੁੰਡੇ ਕੁੜੀਆਂ ਵੱਡੇ ਛੋਟੇ ਲੰਡਨ ਕੰਮ, ਕਾਰੋਬਾਰੀ ਹਨ ਸਾਨੂੰ ਸੁਰੱਖਿਆ ਦਾ ਗਮ ਹੈ, ਸਾਨੂੰ ਇਸ ਦੇਸ਼ ’ਚ ਆਪਣੇ ਬੱਚਿਆਂ ਦਾ ਭਵਿੱਖ ਉੱਜਲਾ ਲੋੜੀਂਦਾ ਹੈ, ਅਸੀਂ ਪੰਜਾਬ ਜਾਂ ਖਾਲਿਸਤਾਨ ਤੋਂ ਕੀ ਲੈਣਾ ਹੈ ਭਾਈ। ਇਹ ਪੰਜਾਬ ਵਾਸੀਆਂ ਦਾ ਮੁੱਦਾ ਹੈ ਬਹੁਤ ਸਿੱਖ ਤਾਂ ਸਾਡੇ ’ਤੇ ਖਫ਼ਾ ਹਨ ਕਿ ਆਪ ਟੁੱਕ ਖਾਣ ਲੱਗ ਗਏ ਸਾਡੀਆਂ ਜ਼ਿੰਦਗੀਆਂ ਦੁੱਭਰ ਕਰ ਰਹੇ ਹਨ।

ਅਖੇ ਔਫ ਕੌਮ ਨੂੰ ਸ਼ਕਾਇਤਾਂ ਕਰੋ, ਭਾਈ ਤੁਸੀਂ ਕਰੀ ਜਾਓ ਸਧਾਰਣ ਸਿੱਖਾਂ ਨੂੰ ਕੀ ਪਤਾ ਕੀ ਕਥਾ ਹੈ। ਔਫ-ਕੌਮ ਸਾਡੇ ਚੈਨਲਾਂ ਨੂੰ ਕੀ ਕੁੱਝ ਆਖਦੀ ਹੈ ਜੋ ਮੂੰਹ ਆਇਆ ਬੋਲਦੇ ਨੇ ਥਾਪੀਆਂ ਦੇਣੇ ਲੋਕਾਂ ਨੂੰ ਕਠਿਨਾਆਈਆਂ ’ਚ ਪਾ ਰਹੇ ਨੇ। ਹੁਣ ਸਮਾਂ ਬੜਾ ਗੰਭੀਰ ਆਵੇਗਾ, ਅਸੀਂ ਸੋਝੀਆਂ ਵਰਤੀਏ ਅਕਸ ਵੱਲ ਧਿਆਨ ਦੇਈਏ, ਸਿੱਖ ਫੋਬੀਆਂ ਨਾ ਬਣਾਓ, ਮਸਾ ਕਿਧਰੇ ਕੌਮ ਸਥਾਪਤ ਹੋਈ ਏ।, ਮੈਂ ਤਾਂ ਆਪਣੇ ਬੱਚਿਆਂ ਨੂੰ ਇਹ ਹੀ ਆਖਦੀ ਹਾਂ ਕਿ ਇਹ ਤੁਹਾਡਾ ਦੇਸ਼ ਹੈ ਜਨਮ ਭੂਮੀ ਹੈ। ਵਫ਼ਾਦਾਰ ਰਹੋ ਮੈਂ ਕਬੱਡੀ ਵਾਲਿਆਂ ਨੂੰ ਵੀ ਸਲਾਹ ਦੇਊਂਗੀ ਕਿ ਤੁਸੀਂ ਇੰਨ੍ਹਾਂ ਤੋਂ ਖੇਡ ਨੂੰ ਵੱਖਰਾ ਰੱਖੋ ਨਾਲੇ ਖਿਡਾਰੀਆਂ ਦੀਆਂ ਫੋਟੋ ਲਾਵੋ ਨਾ ਕਿ ਵੱਢ ਵਢਾਂਗੇ ਵਾਲਿਆਂ ਦੀਆਂ। ਨਿੱਜੀ ਤਜ਼ਰਬਾ ਦੱਸਾਂ ਮਨਜੀਤ ਲਿੱਟ ਕਬੱਡੀ ਦਾ ਨਾਮਵਰ ਕਾਰਕੁੰਨ ਵਪਾਰਕ ਅਦਾਰਾ ਮੇਰੇ ਬੜੇ ਨਿੱਘੇ ਸਬੰਧ, ਮੇਲੇ ਦੇ ਲਈ ਫੰਡ ’ਚ ਵੀ ਭਾਗੀ। ਇੱਕ ਸਾਲ ਆਖਣ ਲੱਗਿਆ ਕਿ ਜਿਹੜੀ ਪਿੱਚ ਤੂੰ ਤੀਜਾਂ ਨੂੰ ਅਲਾਟ ਕੀਤੀ ਹੈ ਸਾਨੂੰ ਕਬੱਡੀ ਮੈਚ ਲਈ ਦੇ ਦੇਹ, ਮੈਂ ਕਿਹਾ ਮਨਜੀਤ ਖਿਮਾਂ ਕਰ, ਦੋ ਗੱਲਾਂ ਇੱਕ ਤਾਂ ਇਹ ਪਿੱਚ ਮੈਂ ਟਰੇਨਿੰਗ ਲੈਣ ਵਾਲਿਆਂ ਲਈ ਰੱਖੀ ਹੈ ਦੂਜਾ ਕਬੱਡੀ ਮਨੁੱਖਾਂ ਦੀ ਖੇਡ ਹੈ, ਤੀਮੀਆਂ ਨਹੀਂ ਜਾਂਦੀਆਂ, ਮੇਰੀ ਪ੍ਰਧਾਨਗੀ ਨੇ ਆਗਿਆ ਨਹੀਂ ਦੇਣੀ, ਉਹਦੇ ਨਾਲ ਅੱਜ ਵੀ ਮੇਰੇ ਭਾਵੇਂ ਕੈਨੇਡਾ ਚਲਿਆ ਗਿਆ ਬੜੇ ਵਧੀਆ ਸਬੰਧ ਹਨ ਸੋ ਸਮਝਦਾਰ ਪ੍ਰਧਾਨ ਕਦੀ ਵੀ ਨਾਵਾਜਬ ਕੰਮ ਨਹੀਂ ਕਰਦੇ, ਮੇਰੇ ਪ੍ਰਬੰਧ ’ਚ ਪੁਲਿਸ ਚੀਫ਼ ਖੁਸ਼ ਸੀ, ਆ ਕੇ ਪੁੱਛ ਕੇ ਜਾਂਦਾ ਸੀ, ਸਭ ਠੀਕ ਹੈ ਪਰ ਪੁਲਿਸ ਪ੍ਰਬੰਧ ਹੁੰਦਾ ਸੀ ਪਰ ਕਦੀ ਗਸ਼ਤ ਨਹੀਂ ਕਰਦੀ ਕਿ ਲੋਕੀ ਸਹਿਮ ਨਾ ਜਾਣ ਨਿੱਧੜਕ ਮੇਲੇ ਦਾ ਨਿੱਘ ਮਾਨਣ, ਜਦੋਂ ਮੇਲਾ ਬੰਦ ਕੀਤਾ ਤਾਂ ਪ੍ਰਾਈਵੇਟੀ ਪੁਲਿਸ ਚੀਫ਼ ਕਹਿੰਦਾ ਆਹ ਸੜਕ ਉਹਨੇ ਬਣਾਈ ਤੁਹਾਡੇ ਲਈ। ਕਈ ਲੋਕ ਸੋਚਦੇ ਨੇ ਮੈਂ ਸ਼ਾਇਦ ਹੁਣੇ ਹੀ ਵਿਚਰੀ ਹਾਂ। ਨਹੀਂ ਭਾਈ ਮੈਂ ਗੁਰੂਘਰਾਂ ’ਤੇ ਕਬਜ਼ਾ ਤੇ 84 ਵੇਲੇ ਤਾਂ ਛਡਵਾਉਣ ’ਚ ਗੇਟ ਤੇ ਮੂਹਰੇ ਬੈਠੀ, ਪਾਰਕ ਐਵੇਨਿਊ ’ਤੇ ਜਦੋਂ ਜਹਿਦ ਜੋ ਸਰਦਾ ਦਸਵੰਧ, ਹਾਲੇ ਵੀ ਜਸਵੰਤ ਸਿੰਘ ਠੇਕੇਦਾਰ ਤੋਂ ਪੁੱਛ ਲਵੋ ਕਿ ਕਦੀ ਪਿਛੇ ਹਟੀ ਸੀ। ਭਾਈਚਾਰੇ ਦੀ ਸੇਵਾ ਕੀ ਹਿੰਦੂ, ਸਿੱਖ, ਈਸਾਈ, ਮੁਸਲਮਾਨ ਸਭਨਾਂ ਦੀ ਮੈਂ ਸਹਾਇਤਾ ਲਈ ਕੋਈ ਵਿਤਕਰਾ ਨੀਂ ਕਰਦੀ ਸੀ, ਹੁਣ ਵੀ ਉਹ ਹੀ ਆਦਤ ਹੈ, ਆਖ਼ਰੀ ਸਾਹਾਂ ਤੱਕ ਅਸੂਲ ਨਾਲ ਜੀਊਂਗੀ ਪਰ ਹੁਣ ਮੈਂ ਪ੍ਰਾਪਤੀ ਤੋਂ ਵਗੈਰ ਝੱਖ ਮਾਰਨੇ। ਕੌਮੀ ਤਾਂ ਕੀ ਸਿੱਖੀ ਹੀ ਨਹੀਂ ਸਮਝਦੀ, ਬਸ ਮੂਰਤਾਂ ਖਿਚਾਉਣ ਅੱਗੇ ਹੋ ਹੋ ਖੜਦੇ ਨੇ, ਮੈਂ ਚੰਗਾ ਨਹੀਂ ਸਮਝਦੀ ਤਾਂ ਲਿਖਦੀ ਹਾਂ। ਅੰਤ ਇੱਕ ਅਹਿਮ ਵਿਸ਼ਾ ਬਰਗਰਾਂ ਦੇ ਪਾਥੀਆਂ ਜਿਡੇ ਗੁਹਾਰੇ। ਸਾਡੀਆਂ ਬੀਬੀਆਂ ਰਾਣੀਆਂ ਸਵੇਰੇ ਮੂੰਹ ਸਿਰ ਲਬੇੜ ਕੇ ਨਿਕਿਆਂ ਨੂੰ ਪ੍ਰੇਮ ’ਚ ਵੱਡਿਆਂ ਨੂੰ ਸਕੂਲ ਛੱਡ ਸਾਰਾ ਦਿਨ ਖੇਹ ਸੁਆਹ ਖਾਣ ਤੇ ਘਰੀ ਰਸੋਈ ਬੰਦ ਸਕੂਲੋ ਲੈ ਕੇ ਆਉਣ ਲੱਗੀਆਂ, ਆਹ ਪਾਥੀਆਂ ਖਰੀਦ ਨਿਆਣਿਆਂ ਨੂੰ ਫੜਾ ਅਗੋ ਉਹ ਖਾਣ ਲਈ ਮੂੰਹ ਬਰਾਛਾਂ ਤੱਕ ਅੱਡ ਦੇ ਨੇ ਤੇ ਹੁਣ ਬੱਚਿਆਂ ਨੂੰ ਬੋਲਣ ’ਚ ਦਿਕਤਾ, ਮੂੰਹ ਜਬਾੜੇ ਪਸ਼ੂਆਂ ਵਾਂਗੂੰ ਹੀ ਹੁੰਦੇ ਜਾ ਰਹੇ ਹਨ ਕਈ ਬੱਚਿਆਂ ਦੀ ਤਾਂ ਸਮਝ ਨੀਂ ਆਉਦੀ ਕੀ ਕਹਿੰਦੇ ਨੇ। ਕੋਈ ਸਿਹਤ ਅਦਾਰਾ ਨੀਂ ਕੁਸਕਦਾ ਕਿ ਇਹ ਛੋਟਾ ਜਿਹਾ ਬਰਗਰ ਬਣਾ ਕੇ ਪੌਂਡ ਦੇ ਦੋ ਦਿਓ ਜਾਂ ਵਧ ਲਾ ਲਵੋ ਪਰ ਨਸਲਾਂ ਨਾ ਖਰਾਬ ਕਰੋ ਵਪਾਰ ਲਈ, ਕਿੰਨੀਆਂ ਸਿਆਣੀਆਂ ਸਨ ਸਾਡੀਆਂ ਮਾਵਾਂ ਜੋ ਜੁਆਕਾਂ ਨੂੰ ਆਪ ਬੁਰਕੀਆਂ ਜਾਂ ਤੋੜਕੇ ਕੌਲੀ ’ਚ ਟੁਕੜੇ ਪਾ ਦਿੰਦੀਆਂ ਸਨ ਸਾਨੂੰ ਤਾਂ ਅੱਡ ਅੱਡ ਪਾਣੀ ਦੇ ਗਲਾਸ ਰੋਟੀ ਦਾਲ ਮਿਲਦੀ ਸੀ, ਕਦੀ ਵੀ ਜੂਠਾ ਨਹੀਂ ਸੀ ਖਾਂਦੇ, ਅੱਜ ਵੀ ਸਾਡਾ ਇਹੀ ਸਿਸਟਮ ਹੈ। ਮੇਰੀ ਮਾਂ ਨੇ ਦੋਨੋਂ ਬੱਚੇ ਇਸੇ ਢੰਗ ਨਾਲ ਪਾਲੇ, ਅੱਜ ਵੀ ਉਹ ਕਦੀ ਆਵਾਗਾਉਣ ਫੂਡ ਨਹੀਂ ਖਾਂਦੇ, ਸੋ ਭਾਈ ਘਰਾਂ ’ਚ ਪੁਰਾਣਾ ਰੰਗ ਢੰਗ ਲਾਗੂ ਕਰੋ, ਘਰੀਂ ਭੋਜਨ ਰਸੋਈ ’ਚ ਬਣਾਓ, ਸਿਹਤਮੰਦ ਖੁਰਾਕ ਖਾਓ, ਖੁਆਓ, ਕੋਈ ਵੀ ਔਖਾ ਕੰਮ ਨਹੀਂ ਬਸ ਮਨ ਸਮਝਾਉਣ ਦੀ ਲੋੜ ਹੈ, ਲੱਖ ਖੱਟੋਂਗੇ ਤੇ ਨਸਲਾਂ ਸਿਹਤਮੰਦ ਹੋਣਗੀਆਂ, ਪ੍ਰੇਤ ਬੁੱਧੀ ਪ੍ਰਵੇਸ਼ ਨਹੀਂ ਹੋਊ। ਰੱਬ ਰਾਖਾ।

ਬਲਵਿੰਦਰ ਕੌਰ ਚਾਹਲ, ਸਾਊਥਾਲ