ਭਾਰਤੀ ਹਾਈ ਕਮਿਸ਼ਨ ਲੰਡਨ ਵਲੋਂ ‘ਪੰਜਾਬ ਦਿਵਸ’ ਧੂਮਧਾਮ ਨਾਲ ਮਨਾਇਆ ਗਿਆ

ਹਾਈ ਕਮਿਸ਼ਨਰ ਸ੍ਰੀ ਵਿਕਰਮ ਨੇ ਪੰਜਾਬੀਆਂ ਨੂੰ ਵਧਾਈ ਦਿੱਤੀ

ਲੰਡਨ – ਬੀਤੀ 1 ਨਵੰਬਰ ਨੂੰ ਇਕ ਸ਼ਾਨਦਾਰ ਸ਼ਾਮ ਦਾ ਇੰਤਜ਼ਾਮ ਕੀਤਾ ਗਿਆ ਸੀ ਜਿਸ ਲਈ ਭਾਰਤੀ ਹਾਈ ਕਮਿਸ਼ਨ ਇੰਡੀਆ ਅਤੇ ਪੰਜਾਬੀ ਥੀਏਟਰ ਅਕੈਡਮੀ ਯੂ.ਕੇ ਦੇ ਸਹਿਯੋਗ ਨਾਲ 2018 ਤੋਂ ਬਾਅਦ ਫਿਰ ਪੰਜਾਬੀਆਂ ਨੇ ਬੱਲੇ ਬੱਲੇ ਕੀਤੀ। ਭਾਰਤ ਦੇ ਕਈ ਹੋਰ ਸੂਬਿਆਂ ਵਲੋਂ ਵੀ ਸ਼ਾਮਿਲ ਹੋ ਕੇ ਆਪਣੇ ਦਿਲ ਦੀਆਂ ਸੱਧਰਾਂ ‘ਪੰਜਾਬ ਦਿਵਸ’ ਨਾਲ ਸ਼ੁਭਕਾਮਨਾਵਾਂ ਪੇਸ਼ ਕੀਤੀਆਂ, ਉਥੇ ਹੀ ਪੰਜਾਬੀ ਲੋਕ ਨਾਚ ਭੰਗੜਾ, ਗਿੱਧਾ ਅਤੇ ਖਾਸ ਤੌਰ ’ਤੇ ਮੰਗੀ ਮਾਹਲ ਨੇ ਆਪਣੀ ਆਵਾਜ਼ ਨਾਲ ਸਭ ਦਾ ਦਿਲ ਜਿੱਤ ਲਿਆ।

ਇਕ ਖਾਸ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ ‘ਮੇਰੀ ਧਰਤੀ – ਮੇਰੇ ਲੋਕ’ ਜੋ ਕਿ ਪੰਜਾਬੀ ਥੀਏਟਰ ਅਕੈਡਮੀ, ਯੂ.ਕੇ ਵਲੋਂ ਪੇਸ਼ ਕੀਤੀ ਗਈ ਸੀ। ਇਸ ਸ਼ਾਮ ਦੀ ਸਭ ਤੋਂ ਵੱਧ ਦਿਲ ਖਿਚਵੀਂ ਝਲਕ ਸੀ ‘ਫਾਂਸੀ ਤੋਂ ਪਹਿਲਾਂ’ ਨਾਟਕ ਜੋ ਸ਼ਹੀਦ ਸਰਦਾਰ ਭਗਤ ਸਿੰਘ ਫ਼ਾਂਸੀ ਲੱਗਣ ਦਾ ਦਿ੍ਰਸ਼ ਨੇ ਸਭ ਦਾ ਦਿਲ ਮੋਹ ਲਿਆ, ਜੋ ਕੇ ਤਜਿੰਦਰ ਸਿੰਦਰ ਦੁਆਰਾ ਲੇਖਕ ਅਤੇ ਨਿਰਦੇਸ਼ਕ ਕੀਤਾ ਗਏ ਅਤੇ ਆਪ ਖੁਦ ਭਗਤ ਸਿੰਘ ਦੀ ਭੂਮਿਕਾ ਨਿਭਾਈ। ਭਾਰਤੀ ਹਾਈ ਕਮਿਸ਼ਨ ਸ਼੍ਰੀ ਵਿਕਰਮ ਡੋਰਾਈਸਵਾਮੀ ਜੀ ਅਤੇ ਡਿਪਟੀ ਹਾਈ ਕਮਿਸ਼ਨਰ ਸ਼੍ਰੀ ਸੁਜੀਤ ਘੋਸ਼ ਜੀ ਨੇ ਪੰਜਾਬੀਆਂ ਨੂੰ ਪੰਜਾਬ ਦਿਵਸ ਮਨਾਉਣ ਲਈ ਸਭ ਦਾ ਧੰਨਵਾਦ ਕੀਤਾ। ਉਥੇ ਡਾਕਟਰ ਰੰਮੀ ਰੇਂਜਰ ਜੀ ਨੇ ਖੁਸ਼ੀ ਜਹਿਰ ਕੀਤੀ ਕਿ ਹੁਣ ਤਾਂ ਪ੍ਰਧਾਨ ਮੰਤਰੀ ਵੀ ਪੰਜਾਬੀ ਵੀ ਸਾਡਾ ਹੈ।

ਭਾਰਤੀ ਹਾਈ ਕਮਿਸ਼ਨਰ ਇੰਡੀਆ ਜੀ ਨੇ ਆਪਣੀ ਸੰਦੇਸ਼ ਵਿੱਚ ਕਿਹਾ ਕਿ ਅਸੀਂ ਹੋਰ ਅੱਗੇ ਚੱਲਣਾ ਹੈ, ਆਓ ਅੱਗੇ ਰਲ ਕੇ ਚੱਲੀਏ ਅਤੇ ਭਾਰਤ ਦੇਸ਼ ਦਾ ਸਾਂਝੇ ਭਾਈਚਾਰੇ ਦਾ ਪੈਗਾਮ ਲੋਕਾਂ ਤੱਕ ਲੈ ਕੇ ਚੱਲੀਏ, ਤੁਸੀਂ ਇਸੇ ਹੀ ਤਰ੍ਹਾਂ ਭਾਰਤ ਦੀ ਕਾਮਯਾਬੀ ਵਿੱਚ ਆਪਣਾ ਯੋਗਦਾਨ ਪਾਉਦੇ ਰਹੋ, ਤਾਂ ਕੇ ਅਸੀਂ ਦੋਵੇਂ ਦੇਸ਼ ਮਿਲ ਕੇ ਕੰਮ ਕਰਦੇ ਰਹੀਏ।

ਭਾਰਤ ਸਰਕਾਰ ਤੁਹਾਡੇ ਸਾਰਿਆਂ ਦਾ ਹਮੇਸ਼ਾ ਸੁਆਗਤ ਕਰਨ ਲਈ ਤਿਆਰ ਹੈ। ਇਸ ਕਾਰਜ ਨੂੰ ਪੂਰਾ ਕਰਨ ਦਾ ਸੇਹਰਾ ਸਰਦਾਰ ਜਸਪ੍ਰੀਤ ਸਿੰਘ ਜੀ ਅਤੇ ਮਹੇਸ਼ ਚਾਵਲਾ ਨੂੰ ਜਾਂਦਾ ਹੈ।

Comments are closed, but trackbacks and pingbacks are open.