ਬੱਬਰ ਖਾਲਸਾ ਬੈਲਜੀਅਮ ਦੇ ਆਗੂ ਜਥੇਦਾਰ ਜਲਵੇੜ੍ਹਾ ਵਲੋਂ ਮੇਜਰ ਗੌਰਵ ਆਰੀਆ ਦਾ ਚੈਲੰਜ ਮੰਜ਼ੂਰ

ਕਾਇਦੇ ਵਿੱਚ ਰਹਿ ਕੇ ਬੋਲਣ ਦੀ ਨਸੀਹਤ ਦਿੱਤੀ

ਬੈਲਜੀਅਮ – ਬੱਬਰ ਖਾਲਸਾ ਇੰਟਰਨੈਸ਼ਨਲ ਬੈਲਜੀਅਮ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਜਲਵੇੜ੍ਹਾ ਵਲੋਂ ਭਾਰਤ ਵਿੱਚ ਬੈਠ ਕੇ ਦੇਸ਼ ਵਿਦੇਸ਼ ਦੇ ਸਿੱਖਾਂ ਖਿਲਾਫ਼ ਮੰਦਭਾਗੀ ਅਤੇ ਮੰਦੀ ਭਾਸ਼ਾ ਬੋਲਣ ਵਾਲੇ ਮੇਜਰ ਗੌਰਵ ਆਰੀਆ ਦੇ ਬਿਆਨਾ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਉਸ ਨੂੰ ਕਾਇਦੇ ਵਿੱਚ ਰਹਿ ਕੇ ਬੋਲਣ ਦੀ ਨਸੀਹਤ ਦਿੱਤੀ ਹੈ।

ਜਥੇਦਾਰ ਜਲਵੇੜ੍ਹਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਪਹਿਲਾਂ ਤਾਂ ਆਪਣੇ ਆਪ ਨੂੰ ਮੇਜਰ ਅਖਵਾਉਣ ਵਾਲਾ ਗੌਰਵ ਆਰੀਆ ਇਹ ਸਬੂਤ ਦੇਵੇ ਕਿ ਉਹ ਕਿਹੜੇ ਬਾਰਡਰ ’ਤੇ ਜੰਗ ਲੜਿਆ ਹੈ। ਉਸ ਵਲੋਂ ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖਾਂ ਨੂੰ ਖਤਮ ਕਰਨ ਦੀ ਧਮਕੀ ’ਤੇ ਜਥੇਦਾਰ ਜਲਵੇੜ੍ਹਾ ਨੇ ਕਿਹਾ ਇਸ ਸਖ਼ਸ਼ ਨੂੰ ਸਿੱਖਾਂ ਦੇ ਇਤਿਹਾਸ ਦਾ ਗਿਆਨ ਨਹੀਂ ਹੈ ਜਿਸ ਕਾਰਨ ਇਹ ਸਿਰਫ਼ ਆਪਣੇ ਮਾਲਕਾਂ ਨੂੰ ਖੁਸ਼ ਕਰਨ ਲਈ ੳੂਲ ਜਲੂਲ ਬਿਆਨ ਦਾਗ ਰਿਹਾ ਹੈ।

ਜਥੇਦਾਰ ਜਲਵੇੜ੍ਹਾ ਨੇ ਕਿਹਾ ਕਿ ਭਾਰਤ ਦੇ ਬਾਰਡਰਾਂ ’ਤੇ ਆਪਣੀ ਜਾਨ ਨਿਛਾਵਰ ਕਰਨ ਅਤੇ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਸਿੱਖਾਂ ਪ੍ਰਤੀ ਗੌਰਵ ਆਰੀਆ ਦੀ ਮੰਦੀ ਸੋਚ ਅਤੇ ਫੌਜਪੁਣਾ ਜੇਕਰ ਕਾਇਮ ਹੈ ਤਦ ਉਹ ਬਾਕੀ ਸਿੱਖਾਂ ਦੀ ਬਜਾਇ ਬੈਲਜੀਅਮ ਦੇ ਬਰੱਸਲ ਸ਼ਹਿਰ ਵਿੱਚ ਸਿਰਫ਼ ਮੈਨੂੰ ਹੀ ਟੱਕਰ ਲਵੇ। ਇਸ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਜਾਣਗੇ। ਇਹ ਗੌਰਵ ਆਰੀਆ ਨੂੰ ਮੇਰਾ ਚੈਲੰਜ ਹੈ।

ਇਹ ਪੱਤਰ ਜਥੇਦਾਰ ਜਲਵੇੜ੍ਹਾ ਵਲੋਂ ਆਪਣੇ ਦਸਤਖ਼ਤਾਂ ਹੇਠ ਮੀਡੀਆ ਨੂੰ ਜਾਰੀ ਕੀਤਾ ਗਿਆ ਹੈ।

Comments are closed, but trackbacks and pingbacks are open.