ਬਾਲੀਵੁੱਡ ਦੀ ਉੱਘੀ ਕਲਾਕਾਰ ਸ਼ਿਲਪਾ ਸ਼ੈਟੀ ਕੁੰਦਰਾ ਦੇ ਪਰਿਵਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨਾ ਕੀਤਾ

ਸ਼੍ਰੋਮਣੀ ਕਮੇਟੀ ਵਲੋਂ ਬਾਲ ਕ੍ਰਿਸ਼ਨ ਕੁੰਦਰਾ ਅਤੇ ਯੂ.ਕੇ ਦੇ ਉੱਘੇ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ ਦਾ ਸਨਮਾਨ

ਲੰਡਨ – ਹਿੰਦੋਸਤਾਨ ਦੀ ਬਾਲੀਵੁੱਡ ਇੰਟਸਟਰੀ ਦੀ ਮਸ਼ਹੂਰ ਕਲਾਕਾਰ ਦੇ ਸਹੁਰਾ ਸਾਹਿਬ ਅਤੇ ਸ਼ਿਲਪਾ ਸ਼ੈਟੀ ਕੁੰਦਰਾ ਦੇ ਪਤੀ ਰਾਜ ਕੁੰਦਰਾ ਦੇ ਪਿਤਾ ਸ਼੍ਰੀ ਬਾਲ ਕ੍ਰਿਸ਼ਨ ਕੁੰਦਰਾ ਨੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ।

ਯੂ.ਕੇ ਰੈਡਿੰਗ ਸ਼ਹਿਰ ਦੇ ਵਾਸੀ ਸ਼੍ਰੀ ਬਾਲ ਕ੍ਰਿਸ਼ਨ ਕੁੰਦਰਾ ਨੂੰ ਸ਼੍ਰੋਮਣੀ ਕਮੇਟੀ ਵਲੋਂ ਦਫ਼ਤਰ ਇੰਚਾਰਜ ਜਤਿੰਦਰਪਾਲ ਸਿੰਘ ਅਤੇ ਹਰਮੀਤ ਸਿੰਘ ਸਲੂਜਾ ਵਲੋਂ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ਼੍ਰੀ ਬਾਲ ਕ੍ਰਿਸ਼ਨ ਕੁੰਦਰਾ ਨਾਲ ਫ਼ੋਟੋਗ੍ਰਾਫ਼ਰ ਰਵੀ ਬੋਲੀਨਾ, ਇੰਸਪੈਕਟਰ ਸ਼ੀਸ਼ਾ ਸਿੰਘ ਧਾਮੀ, ਪ੍ਰੋ. ਪ੍ਰਗਟ ਗਾਗਾ, ਗੁਲਾਬ ਸਿੰਘ ਮੋਹਾਲੀ, ਬਲਦੇਵ ਸਿੰਘ ਧਾਮੀ, ਕਿਸ਼ਨ ਦੇਵ ਜਲੰਧਰ, ਰਣਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਸਮੇਤ ਹੋਰ ਸਤਿਕਾਰਯੋਗ ਹਸਤੀਆਂ ਹਾਜ਼ਰ ਸਨ।

Comments are closed, but trackbacks and pingbacks are open.