ਬਰਤਾਨੀਆ ਵਿੱਚ ਪੰਜਾਬੀ ਨੌਜਵਾਨਾਂ ਵਿਚਕਾਰ ਖੂੰਨੀ ਖੇਲ ਜਾਰੀ

ਅਰਮਾਨ ਸਿੰਘ ਦੇ ਕਤਲ ਸਬੰਧੀ 4 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਸ਼ਰਿਊਜ਼ਬਰੀ – ਡਰਬੀ ਵਿਖੇ ਟੂਰਨਾਮੈਂਟ ਮੌਕੇ ਹੋਈ ਲੜਾਈ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਸ ਦੇ ਸਿੱਟੇ ਵਜੋਂ ਬੀਤੇ ਸੋਮਵਾਰ 23 ਸਾਲਾ ਅਰਮਾਨ ਸਿੰਘ ਦਾ ਇੱਥੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜਿਸ ਸਬੰਧੀ ਚਾਰ ਪੰਜਾਬੀ ਨੌਜਵਾਨਾਂ ਨੂੰ ਕਤਲ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਅਰਮਾਨ ਸਿੰਘ ਡੀ ਪੀ ਡੀ ਡਲਿਵਰੀ ਕੰਪਨੀ ਦੀ ਵੈਨ ਰਾਹੀਂ ਪਾਰਸਲ ਡਲਿਵਰ ਕਰ ਰਿਹਾ ਸੀ ਜਿਸ ’ਤੇ ਪੰਜਾਬੀ ਨੌਜਵਾਨਾਂ ਨੇ ਕੋਟਨ ਹਿੱਲ ਦੀ ਬਰਵਿਕ ਐਵਨਿਊ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸ ਦੀ ਮੌਤ ਹੋ ਗਈ।

ਇਸ ਕਤਲ ਨੂੰ ਡਰਬੀ ਦੇ ਕਬੱਡੀ ਟੂਰਨਾਮੈਂਟ ਉੱਤੇ ਹੋਈ ਖੂੰਨੀ ਲੜਾਈ ਦੀ ਲੜੀ ਵਜੋਂ ਦੇਖਿਆ ਜਾ ਰਿਹਾ ਹੈ। ਸਮੈਦਿਕ ਬ੍ਰਮਿੰਘਮ ਦੇ ਰਹਿਣ ਵਾਲੇ ਅਰਮਾਨ ਸਿੰਘ ਦੇ ਕਤਲ ਸਬੰਧੀ ਪੁਲਿਸ ਨੇ ਤਫ਼ਤੀਸ਼ ਕਰਦਿਆਂ ਟਿਪਟਨ ਦੀ ਸ਼ਾਅ ਰੋਡ ਦੇ 24 ਸਾਲਾ ਅਰਸ਼ਦੀਪ ਸਿੰਘ, ਡਡਲੀ ਦੀ ਗੁੱਡਰਿੱਚ ਮਿਊਜ਼ ਦੇ 22 ਸਾਲਾ ਮਨਜੋਤ ਸਿੰਘ ਅਤੇ ਸ਼ਿਵਦੀਪ ਸਿੰਘ ਨੂੰ ਕਤਲ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਪੰਜਵੇਂ ਨੌਜਵਾਨ ਨੂੰ ਸਹਾਇਤਾ ਕਰਨ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰਨ ਬਾਅਦ ਪੁਲਿਸ ਜ਼ਮਾਨਤ ਦਿੱਤੀ ਗਈ ਹੈ।

Comments are closed, but trackbacks and pingbacks are open.