ਬਰਤਾਨੀਆ ਦੇ ਮੈਰਾਥਨ ਦੌੜਾਕ ਜਗਜੀਤ ਸਿੰਘ ਵਲੋਂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿੱਤ ਪੈਦਲ ਮਾਰਚ

ਸ਼ਨੀਵਾਰ 17 ਦਸੰਬਰ ਨੂੰ ਜੱਸ ਢੋਟ ਅਤੇ ਸਹਿਯੋਗੀਆਂ ਸਮੇਤ ਹਲਿੰਗਡਨ ਸਿਵਿਕ ਸੈਂਟਰ ਤੋਂ ਮਾਰਚ ਸ਼ੁਰੂ ਕਰਨਗੇ

ਲੰਡਨ – ਹੇਜ਼ ਕੌਂਸਲ ਵਿੱਚ ਸਿੱਖ ਕੌਂਸਲਰ ਅਤੇ ਦੁਨੀਆ ਭਰ ਵਿੱਚ ਮੈਰਾਥਨ ਦੌੜਾਂ ਦਾ ਹਿੱਸਾ ਬਣ ਚੁੱਕੇ ਕੌਂਸਲਰ ਜਗਜੀਤ ਸਿੰਘ ਹਰਦੋਫਰੋਲਾ ਵਲੋਂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿੱਤ ਪੈਦਲ ਮਾਰਚ ਸ਼ਨੀਵਾਰ 17 ਦਸੰਬਰ ਸਵੇਰੇ 11 ਵਜੇ ਸ਼ੁਰੂ ਕੀਤਾ ਜਾਵੇਗਾ।

‘ਦੇਸ ਪ੍ਰਦੇਸ’ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ 17 ਦਸੰਬਰ ਨੂੰ ਉਹ ਕੌਂਸਲਰ ਜੱਸ ਢੋਟ ਅਤੇ ਸਹਿਯੋਗੀਆਂ ਸਮੇਤ ਹਲਿੰਗਡਨ ਕੌਂਸਲ ਵਿਖੇ ਇਕੱਤਰ ਹੋਣਗੇ ਜਿਸ ਬਾਅਦ ਹਲਿੰਗਡਨ ਦੀ ਮੇਅਰ ਪੈਦਲ ਮਾਰਚ ਨੂੰ ਹਰੀ ਝੰਡੀ ਦਿਖਾਉਣਗੇ। ਇਸ ਮਾਰਚ ਤੋਂ ਇਕੱਠੀ ਹੋਈ ਮਾਇਆ ਮੇਅਰ ਦੀ ਚੈਰਿਟੀ ਨੂੰ ਭੇਟ ਕੀਤੀ ਜਾਵੇਗੀ।

ਇਸ ਪੈਦਲ ਮਾਰਚ ਦੀ ਕੁਲ ਮਿਣਤੀ 82 ਮੀਲ ਹੋਵੇਗੀ ਜੋ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸਰਹਿੰਦ ਤੱਕ ਦਾ ਸਫ਼ਰ ਬਣਦਾ ਹੈ। ਇਸ ਪੈਦਲ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਲਈ ਨਾਸ਼ਤੇ ਅਤੇ ਚਾਹ ਪਾਣੀ ਦੀ ਸੇਵਾ ਨੂਰਮਹਿਲ ਰੈਸਟੋਰੈਂਟ ਅਤੇ ਦੇਸੀ ਤੜਕਾ ਵਲੋਂ ਕੀਤੀ ਜਾਵੇਗੀ।

ਇਸ ਪੈਦਲ ਮਾਰਚ ਵਿੱਚ ਹਿੱਸਾ ਲੈਣ ਲਈ ਜੱਸ ਢੋਟ ਨਾਲ 07837 684770 ਅਤੇ ਜਗਜੀਤ ਸਿੰਘ ਨਾਲ 07904 241634 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Comments are closed, but trackbacks and pingbacks are open.