ਚਰਨ ਕੰਵਲ ਸਿੰਘ ਸੇਖੋਂ ਦੀ ਲਗਾਤਾਰ ਚੌਥੀ ਵਾਰ ਬਿਨਾਂ ਚੋਣ ਜਿੱਤ ਤੈਅ
ਇੰਗਲੈਂਡ – 4 ਮਈ 2023 ਨੂੰ ਇੰਗਲੈਂਡ ਦੀਆਂ 230 ਕੌਂਸਲਾਂ ਅਤੇ ਚਾਰ ਸ਼ਹਿਰਾਂ ਦੇ ਮੇਅਰਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ।2500 ਤੋਂ ਵੱਧ ਸੀਟਾਂ ਲਈ ਇਸ ਵਾਰ ਲਗਪਗ 300 ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਵੱਖ-ਵੱਖ ਪਾਰਟੀਆਂ ਵਲੋਂ ਕਿਸਮਤ ਅਜ਼ਮਾ ਰਹੇ ਹਨ। ਨਾਮਜ਼ਦਗੀ ਭਰਨ ਦੀ ਆਖਰੀ ਤਾਰੀਖ 4 ਅਪ੍ਰੈਲ ਸੀ, ਜਿਸ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਦੇ ਉੱਚ ਚੋਣ ਅਧਿਕਾਰੀਆਂ ਵਲੋਂ ਉਨ੍ਹਾਂ ਕੌਂਸਲਾਂ ਦਾ ਐਲਾਨ ਕੀਤਾ ਗਿਆ ਹੈ, ਜਿੱਥੋਂ ਸਿਰਫ ਇਕ ਹੀ ਉਮੀਦਵਾਰ ਮੈਦਾਨ ‘ਚ ਸੀ।
ਸ਼ਾਨਬਰੁੱਕ (ਬੈਡਫੋਰਡ) ਕੌਂਸਲ ਦੀ ਸੀਟ ਤੋਂ ਚਰਨਕੰਵਲ ਸਿੰਘ ਸੇਖੋਂ ਚੌਥੀ ਵਾਰ ਬਿਨਾ ਮੁਕਾਬਲਾ ਚੋਣ ਜਿੱਤ ਚੁੱਕੇ ਹਨ ਕਿਉਂਕਿ ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ। ਪ੍ਰੰਤੂ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ 5 ਮਈ ਨੂੰ ਹੀ ਹੋਵੇਗਾ। ਇਹ ਇੱਕ ਪੇਂਡੂ ਕੌਂਸਲ ਇਲਾਕਾ ਹੈ ਜਿੱਥੇ 99% ਵੋਟਰ ਗੋਰੇ ਹਨ ਅਤੇ ਸੇਖੋਂ ਇਸ ਪਿੰਡ ਤੋਂ ਇਕੱਲੇ ਗੈਰ ਗੋਰੇ ਉਮੀਦਵਾਰ ਹਨ ਅਤੇ ਉਨ੍ਹਾਂ ਨੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ।
ਸ: ਸੇਖੋਂ ਇਸੇ ਸੀਟ ਤੋਂ ਤਿੰਨ ਵਾਰ ਪਹਿਲਾਂ ਵੀ ਸਰਬਸੰਮਤੀ ਨਾਲ ਜੇਤੂ ਰਹੇ ਹਨ, ਇਸ ਤੋਂ ਪਹਿਲਾਂ ਉਹ ਦੋ ਵਾਰੀ ਲੇਬਰ ਪਾਰਟੀ ਵਲੋਂ ਨੇੜਲੇ ਸ਼ਹਿਰ ਕੈਂਪਸਟਨ ਤੋਂ ਜੇਤੂ ਰਹੇ ਹਨ। 25 ਸਾਲਾਂ ਤੋਂ ਵੱਖ-ਵੱਖ ਲੋਕ ਭਲਾਈ ਕਾਰਜਾਂ ‘ਚ ਜੁਟੇ ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਚੰਰਨਕੰਵਲ ਸਿੰਘ ਸੇਖੋਂ 21 ਸਾਲਾਂ ਤੋਂ ਕੌਂਸਲਰ ਚੱਲੇ ਆ ਰਹੇ ਹਨ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੜੂੰਦੀ ਦੇ ਜੰਮਪਲ ਸੇਖੋਂ ਨੂੰ ਹਾਲ ਹੀ ‘ਚ ਮਹਾਰਾਜਾ ਚਾਰਲਸ ਵਲੋਂ ਸ਼ਾਹੀ ਸਨਮਾਨ ਐਮ. ਬੀ. ਈ. ਨਾਲ ਨਿਵਾਜਿਆ ਗਿਆ ਸੀ |
ਦੂਜੇ ਪਾਸੇ ਚੋਣ ਸਰਵੇਖਣਾਂ ਅਨੁਸਾਰ ਲੇਬਰ ਪਾਰਟੀ 49 ਫੀਸਦੀ ਨਾਲ ਅੱਗੇ ਚੱਲ ਰਹੀ ਹੈ, ਜਦ ਕਿ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ 26 ਫੀਸਦੀ ਨਾਲ ਦੂਜੇ ਅਤੇ ਲਿਬਰਲ ਪਾਰਟੀ 11 ਫੀਸਦੀ ਨਾਲ ਤੀਜੇ ਸਥਾਨ ‘ਤੇ ਦਿਖਾਈ ਦੇ ਰਹੀਆਂ ਹਨ |
Comments are closed, but trackbacks and pingbacks are open.