ਬਰਤਾਨਵੀ ਐਮ.ਪੀ. ਤਨ ਢੇਸੀ ਦਾ ਰੁਤਬਾ ਵਧਿਆ

ਲੇਬਰ ਪਾਰਟੀ ਨੇ ਖਜ਼ਾਨਾ ਸਕੱਤਰ ਨਿਯੁਕਤ ਕੀਤਾ

ਸਲੋਹ – ਇੱਥੋਂ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਲੇਬਰ ਪਾਰਟੀ ਨੇ ਇਕ ਹੋਰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਖਜ਼ਾਨੇ ਦੇ ਸ਼ੈਡੋ ਐਕਸਚੈਕਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੰਸਦ ਮੈਂਬਰ ਨੇ ਸ਼ੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਲੀਡਰ ਲੇਬਰ ਕੀਰ ਸਟਾਰਮਰ ਦਾ ਧੰਨਵਾਦ ਕੀਤਾ ਹੈ।

ਢੇਸੀ ਨੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਕੀਰ ਸਟਾਰਮਰ ਨੇ ਮੈਨੂੰ ਆਪਣੇ ਫਰੰਟਬੈਂਚ ਵਿੱਚ ਜਾਰੀ ਰੱਖਣ ਦਾ ਫ਼ੈਸਲਾ ਲੈਂਦਿਆਂ ਸਾਡੀ ਅਗਲੀ ਚਾਂਸਲ ਰੇਚਲ ਰੀਵਜ਼ ਨਾਲ ਖਜ਼ਾਨੇ ਦੇ ਸ਼ੈਡੋ ਐਕਸਚੈਕਰ ਸੈਕਟਰੀ ਵਜੋਂ ਜੁੜਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਰਥ ਸ਼ਾਸਤਰ ਏ-ਪੱਧਰ, ਗਣਿਤ ਦੀ ਡਿਗਰੀ, ਅਪਲਾਈਡ ਸਟੈਟਿਸਟਿਕਸ ਵਿੱਚ ਮਾਸਟਰਸ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਚਲਾਉਣ ਦੇ ਨਾਲ, ਮੈਂ ਉਸ ਸੰਬਧਿਤ ਗਿਆਨ ਅਤੇ ਜੀਵਨ ਦੇ ਅਨੁਭਵ ਨੂੰ ਆਪਣੀ ਨਵੀਂ ਭੂਮਿਕਾ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਚੋਟੀ ਦੀ ਪ੍ਰਤਿਭਾਸ਼ਾਲੀ ਖਜ਼ਾਨਾ ਟੀਮ ਵਿੱਚ ਕੰਮ ਕਰਨ ਲਈ ਉਤਸ਼ਾਹਤ ਹਾਂ।

ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ 3 ਸਾਲਾਂ ਤੋਂ ਵੱਧ ਸਮੇਂ ਤੋਂ ਸ਼ੈਡੋ ਰੇਲਵੇ ਮੰਤਰੀ ਵਜੋਂ ਸੇਵਾ ਨਿਭਾਉਣਾ, ਐੱਮ.ਪੀ. ਲੁਈਸ ਹੇਗ ਅਤੇ ਨੰਬਰ ਇਕ ਟ੍ਰਾਂਸਪੋਰਟ ਟੀਮ ਦੇ ਨਾਲ ਕੰਮ ਕਰਨਾ ਇਕ ਬਹੁਤ ਵੱਡਾ ਸਨਮਾਨ ਹੈ। ਮੈਂ ਇਸ ਸਰਕਾਰ ਵੱਲੋਂ ਸਹਾਇਤਾ ਅਤੇ ਦੇਖਭਾਲ ਦੀ ਘਾਟ ਦੇ ਬਾਵਜੂਦ, ਰੇਲ ਸਟਾਫ਼ ਦੇ ਸ਼ਾਨਦਾਰ ਕੰਮ ਅਤੇ ਜਨੂੰਨ ਨੂੰ ਨੇੜੇ ਤੋਂ ਦੇਖਿਆ ਹੈ। ਲੇਬਰ ਪਾਰਟੀ ਦੀ ਸਰਕਾਰ ਵਿੱਚ ਅਸੀਂ ਆਪਣੀ ਰੇਲਵੇ ਨੂੰ ਮੁੜ ਲੀਹ ’ਤੇ ਲਿਆਵਾਂਗੇ – ਉਚਿਤ ਨਿਵੇਸ਼ ਪ੍ਰਦਾਨ ਕਰਨਾ, ਇੱਕ ਜਨਤਕ ਮਲਕੀਅਤ ਵਾਲਾ ਨੈੱਟਵਰਕ, ਬਿਜਲੀਕਰਨ ਦਾ ਰੋਲਿੰਗ ਪ੍ਰੋਗਰਾਮ, ਯਾਤਰੀ ਫੋਕਸ ਵਿੱਚ ਸੁਧਾਰ ਕਰਨਾ ਅਤੇ ਹੋਰ ਬਹੁਤ ਕੁਝ।

Comments are closed, but trackbacks and pingbacks are open.