ਪੰਜਾਬ ਸਰਕਾਰ ਦਾ ਕੋਰਾ ਜਵਾਬ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਗਿਆ ਤਾਂ ਉਸ ਜੇਲ੍ਹ ਦੇ ਬਾਹਰ ਲੋਕਾਂ ਤੀਰਥ ਅਸਥਾਨ ਬਣਾ ਦੇਣਾ ਹੈ

ਡਿਬਰੂਗੜ ਜੇਲ੍ਹ ’ਚ ਕੈਦ ਸਿੰਘਾਂ ਨੂੰ ਪੰਜਾਬ ਲਿਆਉਣ ਲਈ ਠੋਸ ਪ੍ਰੋਗਰਾਮ ਉਲੀਕਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਗੁਹਾਰ

ਅੰਮ੍ਰਿਤਸਰ (ਜਸਵੰਤ ਸਿੰਘ ਜੱਸ) – ਐਨ ਐਸ ਏ ਅਧੀਨ ਡਿਬਰੂਗੜ ਜੇਲ੍ਹ ਵਿਚ ਕੈਦ ਕੀਤੇ ਗਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਪਰਿਵਾਰਾਂ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਇਕ ਪੱਤਰ ਸੌਂਪਦਿਆਂ ਮਾਤਾ ਬਲਵਿੰਦਰ ਕੌਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਤੋ ਇਹ ਕਹਿ ਕੇ ਸਪਸ਼ਟ ਜਵਾਬ ਦੇ ਦਿੱਤਾ ਹੈ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਤਾਂ ਜਿੱਥੇ ਵੀ ਅੰਮ੍ਰਿਤਪਾਲ ਸਿੰਘ ਨੂੰ ਬੰਦੀ ਰੱਖਿਆ ਉੱਥੇ ਬਾਹਰ ਲੋਕਾਂ ਨੇ ਮੱਥਾ ਟੇਕਣ ਲਈ ਇਕੱਠੇ ਹੋ ਜਾਇਆ ਕਰਨਾ, ਲੋਕਾਂ ਨੇ ਤਾਂ ਉੱਥੇ ਤੀਰਥ ਅਸਥਾਨ ਬਣਾ ਦੇਣਾ ਹੈ ਉੱਤੋਂ ਐੱਮ ਪੀ ਇਲੈੱਕਸ਼ਨ ਹੈ ਅਸੀਂ ਇਲੈੱਕਸ਼ਨ ਕਰਾਵਾਂਗੇ ਕਿ ਇਹ ਸਥਿਤੀ ਸਾਂਭਾਂਗੇ । ਉਨ੍ਹਾਂ ਕਿਹਾ ਕਿ ਜੇ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤਬਦੀਲ ਨਹੀਂ ਕਰਾਉਣਾ ਚਾਹੁੰਦੇ ਤਾਂ ਵੀ ਉਹ ਇਸ ਗਲ ’ਚ ਰਾਜ਼ੀ ਹਨ ਕਿ ਡਿਬਰੂਗੜ ਜੇਲ੍ਹ ’ਚ ਬੰਦ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਤੁਰੰਤ ਪੰਜਾਬ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ  ਡਿਬਰੂਗੜ ’ਚ 16 ਫਰਵਰੀ ਤੋ ਭੁੱਖ ਹੜਤਾਲ ’ਤੇ ਹੋਣ ਕਾਰਨ ਭਾਈ ਬਸੰਤ ਸਿੰਘ, ਭਾਈ ਕੁਲਵੰਤ ਸਿੰਘ ਰਾਉਕੇ ਅਤੇ ਭਾਈ ਹਰਜੀਤ ਸਿੰਘ ਜੱਲੂਪੁਰ ਦੀ ਹਾਲਤ ਕਾਫ਼ੀ ਖ਼ਰਾਬ ਹੈ। ਭਾਈ ਬਸੰਤ ਸਿੰਘ ਵੱਲੋਂ ਪਾਣੀ ਵੀ ਛੱਡਿਆ ਹੋਣ ਕਾਰਨ ਉਸ ਦੀ ਕਿਡਨੀ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਫੇਲ੍ਹ ਹੋਣ ਕਿਨਾਰੇ ਹਨ । ਭਾਈ ਕੁਲਵੰਤ ਸਿੰਘ ਰਾਊਕੇ ਦੀ ਦੌਰਾ ਪੈਣ ਕਾਰਨ ਜੀਭ ਵੀ ਕੱਟੀ ਗਈ ਹੈ। ਭਾਈ ਹਰਜੀਤ ਸਿੰਘ ਜੱਲੂਪੁਰ ਸਮੇਤ ਇਨ੍ਹਾਂ ਤਿੰਨਾਂ ਦੀ ਕੰਡੀਸ਼ਨ ਬਹੁਤ ਖ਼ਰਾਬ ਹੈ। ਅੰਮ੍ਰਿਤਪਾਲ ਦਾ ਪਰਿਵਾਰ ਚਾਹੁੰਦਾ ਹੈ ਕਿ ਇਨ੍ਹਾਂ ਸਿੰਘਾਂ ਕੈਦੀਆਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫ਼ਟ ਕਰ ਦਿੱਤਾ ਜਾਵੇ।  

ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਜੋ ਡਿਬਰੂਗੜ ਜੇਲ੍ਹ ’ਚ ਭੁੱਖ ਹੜਤਾਲ ‘ਤੇ ਬੈਠੇ ਹਨ, ਨੂੰ ਪੰਜਾਬ ਲਿਆਂਦੇ ਜਾਣ ਲਈ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਵਿਚ ਕਈ ਦਿਨਾਂ ਤੋਂ ਭੁੱਖ ਹੜਤਾਲ ਉੱਤੇ ਹਨ, ਵੱਲੋਂ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੀ ਅਗਵਾਈ ਵਿਚ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਜਥੇਦਾਰ ਨੂੰ ਦਿੱਤੇ ਪੱਤਰ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਬੰਦੀ ਸਿੰਘਾਂ ਨੂੰ ਪੰਜਾਬ ਲਿਆਉਣ ਤੋ ਸਾਫ਼ ਜਵਾਬ ਦੇ ਦਿੱਤਾ ਹੈ।ਇਸ ਲਈ ਜਥੇਦਾਰ ਸਾਹਿਬ ਸਾਡੀ ਇਸ ਲਈ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਵੱਲੋਂ ਸਿਰਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਾਡੀ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਬੇਨਤੀ ਹੈ ਕਿ ਇਸ ਲਈ ਅਗਲਾ ਠੋਸ ਪ੍ਰੋਗਰਾਮ ਦੇਣ ਵਾਸਤੇ ਸਮੂਹ ਪੰਥਕ ਜਥੇਬੰਦੀਆਂ ਦਾ ਇਕੱਠ ਐਤਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਜਾਵੇ ਜੀ ।

Comments are closed, but trackbacks and pingbacks are open.