ਯੂ.ਕੇ ਭਰ ਤੋਂ ਸਰੋਤੇ ਸ਼ਾਮਿਲ ਹੋਏ।
ਹੇਜ਼ (ਗੁਰਮੇਲ ਕੌਰ ਸੰਘਾ) – ਬੀਤੇ ਐਤਵਾਰ ਪੰਜਾਬ ਰੇਡੀਓ ਨੇ 22ਵੀਂ ਸਥਾਪਨਾ ਵਰ੍ਹੇਗੰਢ ਬੜੀ ਧੂਮਧਾਮ ਨਾਲ ਮਨਾਈ।
ਪੰਜਾਬ ਰੇਡੀਓ ਦੀ ਸ਼ੁਰੂਆਤ ਸਿਤੰਬਰ 2000 ਵਿੱਚ ਮੈਨੇਜਿੰਗ ਡਾਇਰੈਕਟਰ ਸ.ਸੁਰਜੀਤ ਸਿੰਘ ਘੁੰਮਣ, ਐਮ ਬੀ ਈ ਨੇ ਕੀਤੀ। ਇਨ੍ਹਾਂ ਦਾ ਮਨੋਰਥ ਪੰਜਾਬੀਆਂ ਨੂੰ ਪੰਜਾਬੀ ਬੋਲੀ ਤੇ ਵਿਰਸੇ ਨਾਲ ਜੋੜਨਾ ਸੀ ਜੋ ਉਸ ਸਮੇਂ ਵਿੱਚ ਬਹੁਤ ਲੋੜੀਂਦਾ ਸੀ।
ਸਮਾਗਮ ਦਾ ਆਰੰਭ ਰਾਮਗੜ੍ਹੀਆ ਗੁਰਦਵਾਰਾ, ਸਲੋਹ ਦੀਆਂ ਸਤਿਸੰਗ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਨਾਲ ਕੀਤਾ ਗਿਆ।
ਇਸ ਤੋਂ ਬਾਅਦ ਬਰੈਡਫੋਰਡ ਤੋਂ ਆਏ ਰਾਗੀ ਸਿੰਘਾਂ ਨੇ ਤਕਰੀਬਨ ਇੱਕ ਘੰਟਾ ਮਨਮੋਹਕ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਖ਼ਾਸ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ।
ਬਾਅਦ ਦੁਪਹਿਰ ਸੱਭਿਆਚਾਰਕ ਤੇ ਧਾਰਮਿਕ ਗੀਤਾਂ ਦੇ ਪੋ੍ਗਰਾਮ ਵਿੱਚ ਭਾਗ ਲੈਣ ਲਈ ਕਾਵੈਂਟਰੀ ਤੋਂ ਪਹੁੰਚੇ ਸੁਰੀਲੇ ਗਾਇਕ ਪਰਗਣ ਭੰਡਾਲ ਤੇ ਜਿੰਦਰ ਭੰਡਾਲ ਨੇ ਧਾਰਮਿਕ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ। ਇਨ੍ਹਾਂ ਨੂੰ ਦੇਸੀ ਗਰੁੱਪ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਇਸ ਦੇ ਨਾਲ ਹੀ ਗਾਇਕ ਗੁਰਦੇਵ ਸਿੰਘ ਦੇਵ, “ਜੱਟੀ ਬੁਲਬੁਲ ਵਰਗੀ” ਗੀਤ ਨਾਲ ਮਸ਼ਹੂਰ ਪਰਮਜੀਤ ਪੰਮੀ ਜੀ, ਰਾਖ਼ੀ ਹੁੰਦਲ ਤੇ ਮਨਪੀ੍ਤ ਧਾਮੀ ਜੋ ਪੰਜਾਬ ਰੇਡੀਓ ਤੋਂ ਖ਼ਬਰਾਂ ਪੜ੍ਹਦੇ ਹਨ, ਨੇ ਗੀਤ ਗਾ ਕੇ ਹਾਜ਼ਰੀ ਲਗਵਾਈ।
ਪੰਜਾਬੀ ਕਵਿੱਤਰੀ ਗੁਰਮੇਲ ਕੌਰ ਸੰਘਾ ਨੇ ਆਪਣਾ ਲਿਖਿਆ ਗੀਤ “ਬਾਬੇ ਨਾਨਕ ਦੱਸਿਆ ਜੱਗ ਨੂੰ ਰੱਬ ਦਿਲਾਂ ਵਿੱਚ ਰਹਿੰਦਾ ਹੈ” ਗਾਇਆ। ਕਮਲਜੀਤ ਨੇ ਮਾਂ ਧੀ ਦਾ ਗੀਤ ਪੇਸ਼ ਕੀਤਾ। ਇਸ ਮੌਕੇ ਬੰਟੀ ਨੇ ਢੋਲਕ ਤੇ ਅਮਨ ਨੇ ਹਰਮੋਨੀਅਮ ਨਾਲ ਗਾਉਣ ਵਾਲੇ ਕਲਾਕਾਰਾਂ ਦਾ ਸਾਥ ਨਿਭਾਇਆ। ਭੰਗੜਾ ਗਰੁੱਪ ਦੇ ਬਲਦੇਵ ਸਿੰਘ ਭੰਮਰਾ ਵੀ ਪਹੁੰਚੇ।
ਸਟੇਜ ਦੀ ਸੇਵਾ ਸ. ਗੁਰਦੀਪ ਸਿੰਘ ਜੀ ਤੇ ਕਮਲ ਭੰਮਰਾ ਜੀ ਨੇ ਬਾਖ਼ੂਬੀ ਨਿਭਾਈ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਲੰਗਰ ਅਟੁੱਟ ਵਰਤਿਆ ਤੇ ਲੰਗਰ ਦੀ ਸੇਵਾ ਪੰਜਾਬ ਰੇਡੀਓ ਦੇ ਸਟਾਫ਼ ਨੇ ਖ਼ੂਬ ਨਿਭਾਈ। ਜਿਨ੍ਹਾਂ ਵਿੱਚ ਰਜਿੰਦਰ ਕੌਰ, ਪਰਵੀਨ, ਕਮਲਜੀਤ, ਸੁਖਜਿੰਦਰ ਸਿੰਘ, ਅਨੂਪ ਅਰੋੜਾ, ਪਰਨੀਤ, ਗੁਰਬਖ਼ਸ਼ ਕੌਰ, ਪਰਮਜੀਤ ਪੰਮੀ, ਅਵਤਾਰ ਸਿੰਘ ਸਹੈਂਬੀ, ਰਾਜ, ਸੋਨੂੰ ਆਦਿ ਸ਼ਾਮਿਲ ਸਨ।
ਫ਼ੋਟੋਗਾ੍ਫ਼ੀ ਤੇ ਲਾਇਵ ਵੀਡੀਓ ਦੀ ਸੇਵਾ ਡਾਇਨਾਮਿਕ ਸਿੰਘ ਲਾਇਵ ਯੂ ਕੇ ਹਰਦੇਵ ਸਿੰਘ ਨੇ ਨਿਭਾਈ। ਇਹ ਸਮਾਗਮ ਇੱਕ ਮਿੱਠੀ ਯਾਦ ਹੋ ਨਿਬੜਿਆ ਜਿਸ ਵਿੱਚ ਸਰਬਜੀਤ ਸਿੰਘ ਗਰੇਵਾਲ, ਡਾ. ਜਸਵੰਤ ਸਿੰਘ ਗਰੇਵਾਲ ਤੋਂ ਇਲਾਵਾ ਯੂ.ਕੇ ਭਰ ਤੋਂ ਸਰੋਤਿਆਂ ਨੇ ਹਾਜ਼ਰੀ ਲਗਵਾਈ।
Comments are closed, but trackbacks and pingbacks are open.