ਪੰਜਾਬ ਤੋਂ ਬੀ.ਜੇ.ਪੀ. ਦੇ ਸੀਨੀਅਰ ਆਗੂ ਵਿਜੇ ਸਾਂਪਲਾ ਦਾ ਸਾਊਥਾਲ ਵਿਖੇ ਨਿੱਘਾ ਸਵਾਗਤ

ਸ੍ਰੀ ਗੁਰੂ ਰਵਿਦਾਸ ਸਭਾ ਕਮੇਟੀ ਅਤੇ ਭਾਈਚਾਰੇ ਨਾਲ ਖੁੱਲ੍ਹੀਆਂ ਸਾਂਝਾਂ ਪਾਈਆਂ

ਸਾਊਥਾਲ – ਭਾਰਤ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੇ ਬੀਤੇ ਦਿਨੀਂ ਆਪਣੀ ਨਿੱਜੀ ਇੰਗਲੈਂਡ ਫੇਰੀ ਮੌਕੇ ਸਾਊਥਾਲ ਦੇ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਫੇਰੀ ਪਾਈ ਜਿੱਥੇ ਉਨ੍ਹਾਂ ਦਾ ਸਮੂਹ ਭਾਈਚਾਰੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਦੇ ਪ੍ਰਧਾਨ ਸ੍ਰੀ ਆਤਮਾ ਰਾਮ ਢਾਂਡਾ ਨੇ ਆਪਣੀ ਕਮੇਟੀ ਅਤੇ ਭਾਈਚਾਰੇ ਦੇ ਆਗੂਆਂ ਸਮੇਤ ਸ੍ਰੀ ਸਾਂਪਲਾ ਦਾ ਨਿੱਘਾ ਸਵਾਗਤ ਕੀਤਾ। ਸ੍ਰੀ ਸਾਂਪਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਬਾਅਦ ਸੰਗਤਾਂ ਦੇ ਮਸਲੇ ਸੁਣੇ ਅਤੇ ਹੱਲ ਕਰਵਾਉਣ ਦਾ ਪੂਰਾ ਭਰੋਸਾ ਦਿੱਤਾ।

ਇਸ ਮੌਕੇ ਸ਼ਿਵ ਰੱਤੂ (ਜਨਰਲ ਸਕੱਤਰ), ਨਛੱਤਰ ਕਲਸੀ (ਰੀਲੀਜਨ ਅਤੇ ਕਲਚਰਲ ਸਕੱਤਰ), ਵਰਿੰਦਰ ਚੰਦਰ (ਸਹਾਇਕ ਜਨਰਲ ਸਕੱਤਰ), ਚਮਨ ਬੱਧਣ (ਕੈਸ਼ੀਅਰ), ਸੁਰਜੀਤ ਪੌਲ (ਲਾਇਬਰੇਰੀਅਨ), ਓਮ ਸਰੋਆ (ਕਮੇਟੀ ਮੈਂਬਰ), ਪਿਆਰਾ ਰੱਤੂ (ਸੇਵਾਦਾਰ), ਚੰਨੀ ਲਾਲ ਚੁੰਬਰ (ਟਰੱਸਟੀ), ਅਰੁਨ ਠਾਕੁਰ, ਉਮੇਸ਼ ਚੰਦਰ (ਹਿੰਦੂ ਮੰਦਿਰ), ਕੁਲਵਿੰਦਰ ਪੌਲ (ਕੂਲ ਕੇਕਸ), ਰਸ਼ਪਾਲ ਸੰਘਾ (ਕੋਡ ਫਾਦਰ), ਦਰਸ਼ਣ ਗਰੇਵਾਲ (ਸਾਬਕਾ ਮੇਅਰ ਹੰਸਲੋ), ਅਮਿਤ ਸਾਂਪਲਾ, ਗੁਰਦਿਆਲ ਮਹਿਮੀ (ਕਮੇਟੀ ਮੈਂਬਰ), ਪਿਆਰੇ ਸਿੰਘ (ਸੇਵਾਦਾਰ) ਅਤੇ ਸ੍ਰੀ ਭੂਸ਼ਨ ਜੈਨ ਜੀ (ਭਾਰਤ) ਹਾਜ਼ਰ ਸਨ।

Comments are closed, but trackbacks and pingbacks are open.