ਪੰਜਾਬੀ ਜਗਤ ਦੇ ਚਮਕਦੇ ਸਿਤਾਰੇ ਰਣਜੀਤ ਬਾਵਾ ਦੇ ਇੰਗਲੈਂਡ ਵਿੱਚ ਸ਼ੋਅ

ਲੰਡਨ ਦਾ ਐਤਵਾਰ 18 ਜੂਨ ਦਾ ਸ਼ੋਅ ਭਰ ਚੱਲਿਆ

ਲੰਡਨ – ਪੰਜਾਬ ਦੇ ਮਸ਼ਹੂਰ ਗਾਇਕ ਅਤੇ ਫ਼ਿਲਮ ਅਦਾਕਾਰ ਰਣਜੀਤ ਬਾਵਾ ਪੰਜਾਬੀਆਂ ਦਾ ਮਨੋਰੰਜਨ ਕਰਨ ਲਈ ਇੰਗਲੈਂਡ ਪਹੁੰਚੇ ਹੋਏ ਹਨ ਜਿਨ੍ਹਾਂ ਦੇ ਪਹਿਲੇ ਪ੍ਰੋਗਰਾਮ ਬਹੁਤ ਕਾਮਯਾਬ ਰਹੇ ਅਤੇ ਐਤਵਾਰ 18 ਜੂਨ ਨੂੰ ਉਹ ਲੰਡਨ ਦੇ 02 ਵਿਖੇ ਪ੍ਰੋਗਰਾਮ ਰਾਹੀ ਪੰਜਾਬੀਆਂ ਦਾ ਮਨੋਰੰਜਨ ਕਰਨ ਜਾ ਰਹੇ ਹਨ।

‘ਦੇਸ ਪ੍ਰਦੇਸ’ ਦੇ ਦਫ਼ਤਰ ਵਿਖੇ ਪ੍ਰਮੋਟਰ ਅਮਰਜੀਤ ਧਾਮੀ, ਡਰੀਮ ਚੇਅਰਸਜ਼ ਦੇ ਗੈਵਿਨ ਬੈਂਸ, ਧਾਰਮਿਕ ਸਮਾਗਮਾ ਦੇ ਪ੍ਰਮੋਟਰ ਟੋਨੀ ਬੈਂਸ ਅਤੇ ਹਨੀ ਸਰਕਾਰ ਹਾਜ਼ਰ ਸਨ।

ਰਣਜੀਤ ਬਾਵਾ ਨੇ ਦੱਸਿਆ ਕਿ ਉਹ 7 ਸਾਲ ਬਾਅਦ ਯੂ.ਕੇ ਆਪਣੇ ਪੂਰੇ ਸਾਜ਼ੀਆ ਨਾਲ ਇੰਗਲੈਂਡ ਪਹੁੰਚੇ ਹਨ ਅਤੇ ਲੰਡਨ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੋਗਰਾਮ ਬੇਹੱਦ ਕਾਮਯਾਬ ਰਹੇ ਹਨ।

ਰਣਜੀਤ ਬਾਵਾ ਨੇ ਦੱਸਿਆ ਕਿ ਉਹ ਆਪਣੇ ਗੀਤਾਂ ਦੇ ਬੋਲਾਂ ਨੂੰ ਤੋਲ ਕੇ ਗਾਉਦੇ ਹਨ ਜਿਸ ਬਾਅਦ ਪਰਿਵਾਰ ਅਤੇ ਲੋਕ ਪਰਿਵਾਰ ਮੰਜ਼ੂਰ ਕਰਦੇ ਹਨ। ਬਾਵਾ ਨੇ ਕੋਵਿਡ ਦੇ ਦਿਨਾਂ ਵਿੱਚ ਲੋਕਾਂ ਦੀ ਮਦੱਦ ਕੀਤੀ। ਕਿਸਾਨ ਅੰਦੋਲਨ ਵਿੱਚ ਕਲਾਕਾਰਾਂ ਨੂੰ ਤੋਰਨ ਵਿੱਚ ਰਣਜੀਤ ਬਾਵਾ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕਲਾਕਾਰ ਦੇ ਵਜੋਂ ਵਿਸ਼ੇਸ਼ ਗੀਤ ਵੀ ਬਣਾਏ ਜਿਸ ਬਦਲੇ ਉਨ੍ਹਾਂ ਨੂੰ ਵਿਜੀਲੈਂਸ ਵਲੋਂ ਅੱਜ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰ ਕਲਾਕਾਰ ਵੀਰ ਬਹੁਤ ਘੱਟ ਮਦੱਦ ਲਈ ਅੱਗੇ ਆਏ ਹਨ।

ਫ਼ਿਲਮਾਂ ਬਾਬਤ ਬਾਵਾ ਨੇ ਦੱਸਿਆ ਕਿ ਫ਼ਿਲਮਾਂ ਮਲਟੀਸਟਾਰ ਵਾਲੀਆਂ ਚਲਦੀਆਂ ਹਨ ਭਾਵੇਂ ਕਿ ਅਸੀਂ ਵਧੀਆ ਫ਼ਿਲਮਾਂ ਵੀ ਬਣਾਈਏ ਜਿਸ ਦਾ ਰਿਜ਼ਲਟ ਵਧੀਆ ਆਵੇ। ਗਾਣਿਆ ਦੀ ਚੋਣ ਵਿੱਚ ਰਣਜੀਤ ਬਾਵਾ ਬਹੁਤ ਸਕੈਨਰ ਨਾਲ ਕੰਮ ਕਰਦਾ ਹੈ। ਗੀਤਕਾਰ ਨੂੰ ਵੀ ਆਪਣੀ ਦਿਲ ਦੀ ਗੱਲ ਦੱਸੀ ਜਾਂਦੀ ਹੈ ਜਿਸ ਤੋਂ ਬਾਅਦ ਗੀਤ ਹੋਂਦ ਵਿੱਚ ਆਉਦਾ ਹੈ। ਹੁਣ ਵੀ ਸਾਡੇ ਐਨ.ਆਰ.ਆਈ ਪੰਜਾਬ ਨਾਲ ਪਿਆਰ ਕਰਦੇ ਹਨ ਜਿਸ ਕਾਰਨ ਨਵਾਂ ਗੀਤ ਲਿਖਿਆ ਹੈ – ‘‘ਨਾਮ ਅਸੀਂ ਰੱਖਿਆ ਪੰਜਾਬ ਸਿੰਘ ਪੁੱਤ ਦਾ ਪਰ ਪੰਜਾਬ ਸਿੰਘ ਪੰਜਾਬੀ ਨਹੀਂ ਬੋਲਦਾ’’ ਗੈਂਗਸਟਰਾਂ ਨੂੰ ਗਾਇਕਾਂ ਨਾਲ ਜੋੜਨ ਵਾਲੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਮਾੜਾ ਤਜ਼ਰਬਾ ਨਹੀਂ ਹੈ ਕਿਉਕਿ ਉਹ ਸਿਰਫ਼ ਆਪਣੇ ਕੰਮ ਵੱਲ ਧਿਆਨ ਦਿੰਦੇ ਹਨ।
ਰਣਜੀਤ ਬਾਵਾ ਨਾਲ ਮੁਲਾਕਾਤ ਮੌਕੇ ਸਕੋਟਸਮੈਨ ਸ਼ਿੰਦਾ, ਰੇਸ਼ਮ ਸੋਹਲ, ਕਬੱਡੀ ਫੈਡਰੇਸ਼ਨ ਦੇ ਸਕੱਤਰ ਬਿਕਰਮ ਸਿੰਘ ਬੋਪਾਰਾਏ, ਹਰਜਿੰਦਰ ਸਿੰਘ, ਰਵੀ ਧਾਲੀਵਾਲ ਹਾਜ਼ਰ ਸਨ।

Comments are closed, but trackbacks and pingbacks are open.