ਉੱਘੇ ਕਾਲਮ ਨਵੀਸ ਅਤੇ ਲੇਖਕ ਪ੍ਰੋ: ਕੁਲਬੀਰ ਸਿੰਘ ਦੀ ਕਿਤਾਬ “ਲੰਡਨ ਦੂਰ ਨਹੀਂ” ਅਤੇ ਪ੍ਰੋ: ਕਵਲਜੀਤ ਮਹਿਰੋਕ ਦੀ ਕਿਤਾਬ “ਟਰਨਿੰਗ ਪੁਆਇੰਟ” ਲੰਡਨ ਵਿੱਚ ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵੱਲੋਂ ਜਾਰੀ ਕੀਤੀ ਗਈ।
ਇਸ ਮੌਕੇ ਐਮ ਪੀ ਵਰਿੰਦਰ ਸ਼ਰਮਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਪ੍ਰਧਾਨ ਕੁਲਵੰਤ ਕੌਰ ਢਿਲੋਂ, ਸਰਪ੍ਰਸਤ ਯਸ਼ ਸਾਥੀ, ਜਨਰਲ ਸਕੱਤਰ ਅਜ਼ੀਮ ਸ਼ੇਖ਼ਰ, ਲੇਖਕ ਪਾਠਕ ਸਭਾ ਸਲੋਹ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਧਾਲੀਵਾਲ, ਮਨਜੀਤ ਕੌਰ ਪੱਡਾ, ਨਿਰਮਲਜੀਤ ਕੌਰ, ਗੁਰਨਾਮ ਸਿੰਘ ਗਰੇਵਾਲ, ਸੰਤੋਖ ਸਿੰਘ ਢੇਸੀ, ਮਨਪ੍ਰੀਤ ਸਿੰਘ ਬੱਧਨੀ ਕਲਾਂ ਆਦਿ ਹਾਜਿ਼ਰ ਸਨ।
ਇਸ ਮੌਕੇ ਪ੍ਰੋ: ਕੁਲਬੀਰ ਸਿੰਘ ਨੇ ਆਪਣੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਕਿਹਾ ਕਿ ਉਹ ਬੀਤੇ 32 ਸਾਲਾਂ ਤੋਂ ਅਜੀਤ ਵਿੱਚ ਲਗਾਤਾਰ ਲਿਖਦੇ ਆ ਰਹੇ ਹਨ, ਉਹਨਾਂ ਪੱਤਰਕਾਰੀ ਖੇਤਰ ਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਦਾਰਿਆਂ ਅਤੇ ਪੱਤਰਕਾਰਾਂ ਨੂੰ ਸਮੇਂ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿੱਚੋਂ ਲੰਘਣਾਂ ਪੈਂਦਾ ਹੈ।
ਬੁਲਾਰਿਆਂ ਨੇ ਪ੍ਰੋ: ਕਵਲਜੀਤ ਮਹਿਰੋਕ ਦੀ ਕਵਿਤਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਆਮ ਕਾਵਿ ਰਚਨਾ ਤੋਂ ਹਟਕੇ ਹੈ ਅਤੇ ਅਜੇਹੀਆਂ ਕਾਵਿ ਰਚਨਾਵਾਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ।
Comments are closed, but trackbacks and pingbacks are open.