ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂ.ਕੇ ਦੇ ਸਰਪ੍ਰਸਤ ਜਗਰਾਜ ਸਿੰਘ ਸਰਾਂ ਵਲੋਂ ‘ਦੇਸ ਪ੍ਰਦੇਸ’ ਦੇ ਮੁੱਖ ਸੰਪਾਦਕ ਸ. ਗੁਰਬਖ਼ਸ਼ ਸਿੰਘ ਵਿਰਕ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਸ. ਵਿਰਕ ਨੇ ਸੱਚੇ ਸੁੱਚੇ ਮਨ ਨਾਲ ਕੌਮ ਅਤੇ ਭਾਈਚਾਰੇ ਦੀ ਪੱਤਰਕਾਰੀ ਰਾਹੀਂ ਸੇਵਾ ਕੀਤੀ

ਕਰੈਨਫਰਡ – ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂ.ਕੇ ਦੇ ਸਰਪ੍ਰਸਤ ਅਤੇ ਹੀਥਰੋ ਇਸਟੇਟਸ ਦੇ ਮਾਲਕ ਜਗਰਜਾ ਸਿੰਘ ਸਰਾਂ ਨੇ ‘ਦੇਸ ਪ੍ਰਦੇਸ’ ਦੇ ਮੁੱਖ ਸੰਪਾਦਕ ਸ. ਗੁਰਬਖ਼ਸ਼ ਸਿੰਘ ਵਿਰਕ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜਗਰਾਜ ਸਿੰਘ ਸਰਾਂ ਨੇ ਕਿਹਾ ਕਿ ਸ. ਵਿਰਕ ਦੇ ਜਾਣ ਨਾਲ ਯੂ.ਕੇ ਵਿੱਚ ਸੱਚੀ ਸੁੱਚੀ ਪੱਤਰਕਾਰੀ ਦੇ ਯੁੱਗ ਦਾ ਅੰਤ ਹੋ ਗਿਆ ਹੈ। ਜਿਥੇ ਦੇਸ਼, ਕੌਮ ਅਤੇ ਪੱਤਰਕਾਰੀ ਦੀ ਸੇਵਾ ਦੀ ਗੱਲ ਹੋਵੇਗੀ ਉੱਥੇ ਗੁਰਬਖ਼ਸ਼ ਸਿੰਘ ਵਿਰਕ ਦੇ ਨਾਮ ਦਾ ਮਾਣ ਨਾਲ ਜ਼ਿਕਰ ਕੀਤਾ ਜਾਂਦਾ ਰਹੇਗਾ।
ਜਗਰਾਜ ਸਿੰਘ ਸਰਾਂ ਨੇ ਕਿਹਾ ਕਿ ਸ. ਵਿਰਕ ਦੇ ਸਦੀਵੀ ਵਿਛੋੜੇ ਨਾਲ ਜਿੱਥੇ ਵਿਰਕ ਪਰਿਵਾਰ ਨੂੰ ਘਾਟਾ ਪਿਆ ਹੈ ਉੱਥੇ ਹੀ ਸਮੁੱਚੀ ਕੌਮ ਅਤੇ ਭਾਈਚਾਰੇ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਵਾਹਿਗੁਰੂ ਸ. ਵਿਰਕ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਸਮੇਤ ਸਮੂਹ ਭਾਈਚਾਰੇ ਅਤੇ ‘ਦੇਸ ਪ੍ਰਦੇਸ’ ਦੇ ਪਾਠਕਾਂ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ੇ।

ਇਸੇ ਤਰ੍ਹਾਂ ਸਲੋਹ ਤੋਂ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਜਲੰਧਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਵੀ ਸ. ਵਿਰਕ ਦੇ ਵਿਛੋੜੇ ਨੂੰ ਅਸਹਿ ਦੱਸਦਿਆਂ ਕਿਹਾ ਕਿ ਸ. ਵਿਰਕ ਨੇ ਸੱਚੇ ਸੁੱਚੇ ਮਨ ਨਾਲ ਕੌਮ ਅਤੇ ਭਾਈਚਾਰੇ ਦੀ ਪੱਤਰਕਾਰੀ ਰਾਹੀਂ ਸੇਵਾ ਕੀਤੀ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਵਧੇਰੇ ਜਾਣਕਾਰੀ ਲਈ ਰਵੀ ਬੋਲੀਨਾ ਨਾਲ ਸੰਪਰਕ ਕਰੋ – 07956441531

Comments are closed, but trackbacks and pingbacks are open.