ਲੇਖਕ/ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦਾ ਭਾਈਚਾਰਕ ਸੇਵਾਵਾਂ ਲਈ ਸਨਮਾਨ
ਗਲਾਸਗੋ (ਵਿਸ਼ੇਸ਼ ਪ੍ਰਤੀਨਿਧ) – ਸਕਾਟਲੈਂਡ ਦੀ ਨਾਮਵਰ ਸੰਸਥਾ ਸੈਮਸਾ ਵੱਲੋਂ ਹਰ ਵਰ੍ਹੇ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ। ਜਿਸ ਵਿੱਚ ਸਕਾਟਲੈਂਡ ਦੀ ਧਰਤੀ ‘ਤੇ ਵੱਖ ਵੱਖ ਖੇਤਰਾਂ ਵਿੱਚ ਸਰਗਰਮੀ ਨਾਲ ਭੂਮਿਕਾ ਨਿਭਾ ਰਹੀਆਂ ਸਖਸੀਅਤਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ।
ਗਲਾਸਗੋ ਦੇ ਪ੍ਰਸਿੱਧ ਰੈਸਟੋਰੈਂਟ ਮਿਸਟਰ ਸਿੰਘਜ਼ ਇੰਡੀਆ ਵਿਖੇ ਹੋਏ ਵਿਸ਼ਾਲ ਸਮਾਗਮ ਦੌਰਾਨ ਸਕਾਟਲੈਂਡ ਦੀਆਂ ਨਾਮੀ ਹਸਤੀਆਂ ਨੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਆਗੂ ਕੈਸ ਟਾਂਕ ਦੇ ਬੋਲਾਂ ਨਾਲ ਹੋਈ।
ਜਿਸ ਉਪਰੰਤ ਪ੍ਰਧਾਨ ਦਿਲਾਵਰ ਸਿੰਘ (ਐੱਮ ਬੀ ਈ) ਸਮੇਤ ਵੱਖ ਵੱਖ ਹਸਤੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਬੀਤੇ ਦਿਨੀਂ ਨੇਪਰੇ ਚੜ੍ਹੇ ਬੈਡਮਿੰਟਨ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕੀਤੀ ਗਈ।
ਇਸ ਉਪਰੰਤ ਹੋਏ ਸਲਾਨਾ ਐਵਾਰਡਜ਼ ਦੌਰਾਨ ਕਮਿਊਨਿਟੀ ਕੋਚ ਆਫ ਦ ਯੀਅਰ ਮੂਨ ਮੁਗੀਜ਼, ਵਲੰਟੀਅਰ ਆਫ ਦ ਯੀਅਰ ਅਮ੍ਰਿਤ ਕੌਰ ਸਰਾਓ, ਕਮਿਊਨਿਟੀ ਪ੍ਰਾਜੈਕਟ ਆਫ ਦ ਯੀਅਰ ਜਮੀਲਾ ਸ਼ੇਖ, ਫੀਮੇਲ ਐਂਟਰਪਰਿਨਿਉਰ ਆਫ ਦ ਯੀਅਰ ਰਣਜੀਤ ਕੌਰ, ਮੇਲ ਕੈਟੇਗਰੀ ਵਿੱਚ ਟੋਈਓ ਏਈਕੋ, ਅਨਸੰਗ ਹੀਰੋ ਆਫ ਦ ਯੀਅਰ ਅਵਤਾਰ ਸਿੰਘ, ਯੰਗ ਸਪੋਰਟਸ ਪਰਸਨ ਆਫ ਦ ਯੀਅਰ ਰੋਮਾ ਸੰਧੂ, ਜੈਬਾ ਸੰਧੂ ਤੇ ਲਕਸਿਆ ਸ਼ਰਮਾ,ਸਰਵਿਸਜ ਟੂ ਕਮਿਊਨਿਟੀ ਐਵਾਰਡ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਕਮਿਊਨਿਟੀ ਸਪੋਰਟਪਰਸਨ ਆਫ ਦ ਯੀਅਰ ਨਈਮਾ ਸ਼ੇਖ, ਸਪੈਸਲ ਐਵਾਰਡ ਲਈ ਸ੍ਰੀਮਤੀ ਆਦਰਸ਼ ਖੁੱਲਰ, ਲਾਈਫ ਟਾਈਮ ਅਚੀਵਮੈਂਟ ਐਵਾਰਡ ਮੁਹੰਮਦ ਰਜਾਕ ਨੂੰ ਸਨਮਾਨ ਸਹਿਤ ਭੇਂਟ ਕੀਤੇ ਗਏ। ਇਸ ਸਮੇਂ ਪ੍ਰਧਾਨ ਦਿਲਾਵਰ ਸਿੰਘ, ਸ੍ਰੀਮਤੀ ਮਰਿਦੁਲਾ ਚਕਰਬਰਤੀ, ਸ੍ਰੀਮਤੀ ਕਮਲਜੀਤ ਮਿਨਹਾਸ, ਸ੍ਰੀਮਤੀ ਸ਼ੀਲਾ ਮੁਖਰਜੀ, ਦਲਜੀਤ ਕੌਰ, ਸੁਰਜੀਤ ਸਿੰਘ ਚੌਧਰੀ, ਦਲਜੀਤ ਸਿੰਘ ਦਿਲਵਰ, ਨਿਰੰਜਣ ਸਿੰਘ ਬਿਨਿੰਗ, ਜਿੱਤ ਸਿੰਘ ਮਸਤਾਨ, ਅਨੂਪ ਵਾਲੀਆ, ਸੰਤੋਖ ਸਿੰਘ ਸੋਹਲ, ਸਾਧੂ ਸਿੰਘ ਢਿੱਲੋਂ, ਵਿਨੋਦ ਸ਼ਰਮਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Comments are closed, but trackbacks and pingbacks are open.