ਦੇਸ ਪ੍ਰਦੇਸ ਲਈ ਚਿੰਤਕ ਲਿਖਤ
‘‘ਖਾਰੇ ਬਦਲ ਗਏ, ਬੀਬੀ ਹੋਈ ਐ ਪਰਾਈ’’ ਇਸਲਾਮਾਂ ਫੋਬੀਆ ਸੁਣਦੇ ਸੀ, ਹੁਣ ਸਿੱਖ ਫੋਬੀਆ ਵੀ ਡਿਕਸ਼ਨਰੀ ’ਚ। ਭਾਵੇਂ ਬੜੀ ਦੇਰ ਦੀ ਪੁਲਿਸ ਖੁਫ਼ੀਆ ਸਿੱਖ ਜਵਾਨੀ ਦੀਆਂ ਸਰਗਰਮੀਆਂ ਬਾਰੇ ਸੂਹੀ ਸੀ (ਭਾਵੇਂ ਬੁੜੇ ਠੇਰ੍ਹੇ ਵੀ ਘੱਟ ਨਹੀਂ) ਪਰ ਮਿਡਲੈਂਡ ਵੱਲ ਭਾਂਪਦੇ ਸਨ, ਇਥੋਂ ਦੀ ਪੁਲਿਸ ਪੰਜਾਬ ਨਹੀਂ, ਪ੍ਰਤੱਖ ਦਿਖਾ ਕੇ ਹੱਥ ਪਾਉਦੀ ਹੈ।
ਜੋ ਪਿਛਲੇਰੇ ਹਫ਼ਤੇ ਕਬੱਡੀ ਮੈਚ ਡਰਬੀ ’ਚ ਭੜਚੋਲ ਪਿਆ, ਸਿੱਖ ਅਕਸ ਨੂੰ ਕੋਈ ਚਾਰ ਚੰਨ ਨਹੀਂ ਲੱਗੇ। ਦੂਜੀ ਸਵੇਰ ਹੀ 23 ਸਾਲਾ ਨੌਜਵਾਨ ਦਾ ਕਤਲ। ਪਹਿਲਾਂ ਇਤਿਹਾਸਕ ਪੱਖ ਲਿਖ ਦੇਵਾਂ, ਕੁਝ ਦਹਾਕੇ ਪਹਿਲਾਂ ਵੁਲਵਰਹੈਂਪਟਨ ਤੋਂ ਟੋਰੀ ਐਮ.ਪੀ. ਈਨਕ ਪਾਵਲ ਨੇ ਪਸ਼ੀਨਗੋਈ ਕਰਤੀ ਕਿ ਇਹ ਲੋਕ ਇਸ ਦੇਸ਼ ’ਚ ਆਪਸ ਵਿੱਚ ਲੜਕੇ ਖੂਨ ਦੀਆਂ ਨਦੀਆਂ ਵਹਾਉਣਗੇ, ਬਸ ਜੀ ਪੈ ਗਏ ਚਾਰੇ ਪੈਰ ਚੱਕਕੇ ਲੇਬਰ ਭਗਤ ਜੀ ਇਹ ਨਸਲਵਾਦੀ ਹੈ, ਟੋਰੀ ਨੇ ਲਾਹ ਕੇ ਪਰ੍ਹਾਂ ਕਰਤਾ ਬੰਦਾ ਸ਼ਾਤਰ ਦਿਮਾਗ ਸੀ, ਸੁਣੋ ਤਰਸੇਮ ਸਿੰਘ ਸੰਧੂ ਦੇ ਪਿਤਾ ਸਵ. ਸ. ਗੁਲਵੰਤ ਸਿੰਘ ਸੰਧੂ ਹੋਰਾਂ ਦੱਸਿਆ ਸੀ ਕਿ ਬੰਦਾ ਬੜਾ ਵਧੀਆ ਸੀ ਕਦੀ ਵੀ ਕਿਸੇ ਇੰਮੀਗ੍ਰੇਸ਼ਨ ਮਸਲੇ ’ਤੇ ਅਸੀਂ ਮਦੱਦ ਲੀ ਗਏ ਕਦੇ ਨਾਂਹ ਕੀਤੀ ਹੀ ਨਹੀਂ ਸੀ ਕੀ ਹੁਣ ਸਿੱਧ ਨਹੀਂ ਹੋ ਗਿਆ। ਭੁਲੋ ਨਾ ਲੰਡਨ ’ਚ ਵੀ ਗਤੀਵਿਧੀਆਂ ਦੀ ਘਾਟ ਨਹੀਂ, ਅਜ਼ਾਦੀ ਦਿਨ ਸਾਊਥਾਲ ਕੀ ਵਾਪਰਿਆ, ਹੁਣ ਮੁੰਡਾ ਅੰਦਰ ਹੈ ਤੇ ਭੜਕਾੳੂ ਲਾਣਾ ਮਦੱਦ ਲਈ ਗੁਹਾਰਾਂ, ਸ਼ਾਂਤੀ ਵਾਲੇ ਦੁਖੀ ਹਨ ਪਰ ਵਾਹ ਨੀ ਚਲਦੀ। ਚੇਤੇ ਰੱਖੋ ਸਾਡੇ ਵਡੇਰਿਆਂ ਨੇ ਇਥੇ ਵਸੇਬੇ ਲਈ ਨਾਮਣਾ ਖੱਟਿਆ ਸੀ, ਸਭ ਪਾਣੀ ਫੇਰ ਕੇ ਹਟਣਗੇ, ਮੈਂ ਬੇਇਨਸਾਫ਼ੀ ਕਰੂੰਗੀ ਜੇ ਨਾ ਲਿਖਾਂ ਕਿ ਇਹ ਸਭ 84 ਦੀ ਲਹਿਰ ਪਰ ਕਹਿਰ ਦਾ ਢਕਵੰਝ ਹੈ, ਸ਼ਰਨਾਰਥੀ ਪੁਣੇ ਨੇ ਜੀਵਨ ਦੁੱਭਰ ਕਰ ’ਤਾ, ਅਟੱਲ ਸਚਾਈ ਹੈ ਕਿ ਅੰਗਰੇਜ਼ ਸਹਿਣਸ਼ੀਲ ਸਨ, ਮੁਹੱਬਤ ਪ੍ਰੇਮ ਨਾਲ ਸਾਡੇ ਭਾਈਚਾਰੇ ਨਾਲ ਵਿਚਰੇ ਪਰ ਹੁਣ ਯੂਰਪੀਅਨ ਆਮਦ ਭਾਰੂ ਹੈ, ਦਿਨ ਦੂਰ ਨਹੀਂ ਜਦੋਂ ਉਹ ਇੱਟ ਖੜੱਕੇ ਲੈਣ, ਹਾਲੇ ਤਾਂ ਸਾਡੇ ਆਪਸ ’ਚ ਹੀ ਕੁਸ਼ਤੀਆਂ ਕਰਦੇ ਹਨ, ਦੁੱਖ ਹੈ ਕਿ ਸਾਡਾ ਮੀਡੀਆ ਸ਼ੋਸ਼ਲ ਚੈਨਲ ਸਭ ਭੜਕਾਹਟ ’ਤੇ ਓਕਸਾਹਟ ਵੱਲ ਹੀ ਭਾਗੀ ਹਨ। ਆਵਾਂ ਜੋ ਦੁਖਾਂਤ ਵਾਪਰਿਆ ਦੀ ਵਿਥਿਆ ਵੱਲ ਕਬੱਡੀ ਖੇਡ ਸੀ, ਪਰ ਪਹਿਲਾਂ ਖਿਡਾਰੀਆਂ ਨੂੰ ਇਥੇ ਟਿਕਾਉਣ ਲਈ ਵਰਤੀ, ਗੁਰੂਘਰਾਂ ਨੂੰ ਵਿੱਚ ਘੜੀਸਿਆਂ, ਫੇਰ ਲੰਗਰ ਮੰਗਵਾਏ, ਹੁਣ ਹੋਰ ਰੱਦ ਕਰਤੀ ਗ੍ਰੰਥੀ ਅਰਦਾਸ ਲਈ ਦੇਗ ਵਰਤਾਈ, ਕੀ ਕੋਈ ਪ੍ਰਚਾਰਕ ਬੋਲਿਆ ਕਿ ਇਹ ਮਰਯਾਦਾ ਨਹੀਂ, ਅੰਤ ਹੁਣ ਸੁਣਿਆ ਹੈ ਕਿ ਗਰਾੳੂਂਡ ’ਚੋਂ ਸ਼ਰਾਬ ਦੀਆਂ ਬੋਤਲਾਂ (ਖਾਲੀ) ਕੂੜੇ ਦੇ ਢੇਰ ਪਰ ਪ੍ਰਬੰਧ ਬੜੇ ਵਧੀਆ ਸਨ ਤੇ ਨਾਲ ਹੀ ਕਹਿੰਦੇ ਜੀ ਲੜਾਈ ਝਗੜੇ ਵਾਲਿਆਂ ਦਾ ਕਬੱਡੀ ਨਾਲ ਕੋਈ ਸਬੰਧ ਨਹੀਂ, ਫੇਰ ਜਦੋਂ ਉਹ ਤਾਂ ਗਰਾਊਂਡ ਤੋਂ ਬਾਹਰ ਸਨ, ਇਧਰ ਨੂੰ ਕੀ ਕਰਨ ਆਏ, ਚਲੋ ਇਹ ਵੀ ਛੱਡੋ, ਉਹ ਤਾਂ ਕੇਵਲ ਦੋ ਸੌ ਵੀ ਨਹੀਂ ਸਨ ਪਰ ਦਰਸ਼ਕ, ਸਮਰਥੱਕ ਤੇ ਪ੍ਰਬੰਧਕ ਹਜ਼ਾਰੀ ਸੀ ਕੀ ਖਿਡਾਰੀ ਫੇਰ ਜਾ ਕੇ ਜੱਫੇ ਨਹੀਂ ਸਨ ਪਾ ਸਕਦੇ, ਭੱਜਣ ਨੂੰ ਰਿਪੋਰਟਰ, ਕੁਮੈਂਟਰ, ਟੇਬਲ ’ਤੇ ਨੰਬਰ ਲਿਖਣੇ, ਸਭ ਪਦੀੜਾਂ ਪਾ ਕੇ ਭੱਜ ਤੁਰੇ, ਆਹ ਬਹਾਦਰ ਦੂਜਿਆਂ ਦੀ ਰੱਖਿਆ ਕਰਨਗੇ।
ਹੁਣ ਇੱਕ ਚੈਨਲ ’ਤੇ ਇਸ ਦੁਖਦਾਈ ਮੰਦਭਾਗੀ ਘਟਨਾ ਦੀ ਵਰਤਾ ਚੱਲੀ ਤਾਂ ਕਿੰਤੂ ਪਰੰਤੂ ਹੋਣਾ ਹੀ ਹੈ, ਸਾਰੇ ਭਾਈਚਾਰੇ ਦਾ ਹੀ ਨਾਂਓ ਵੱਜਦੈ ਹੈ ਤਾਂ ਡਰਬੀ ਤੋਂ ਇੱਕ ਸਮਰਥੱਕ ਕੜਕਿਆ। ਚੈਨਲ ਦੇ ਪ੍ਰੀਜ਼ੈਂਟਰ ਧਮਕੀਆਂ ਦੇਣ, ਕੀ ਉਏ ਬਕਵਾਸ ਕਰਨ ਲੱਗੇ ਹੋ ਹਫ਼ਤਾ ਹੋ ਗਿਆ, ਤੁਹਾਨੂੰ ਕੋਈ ਹੋਰ ਮੁੱਦਾ ਨੀਂ। ਹੋਰ ਸੁਣੋ ਕਹਿੰਦੇ ਕੋਈ ਦੁੱਖ ਨੀ ਕਤਲ ਹੋਏ ਦਾ ਕਿਸੇ ਨੂੰ ਵਾਹ ਵਈ। ਫੇਰ ਤਾਂ ਸਾਬਤ ਕਰਦੇ ਹੋ ਕਿ ਤੁਸੀਂ ਮੁਨਕਰ ਕੇਵਲ ਬਿਆਨਬਾਜ਼ੀ ਲਈ ਹੀ ਹੋ, ਹੈ ਤਾਂ ਸਭ ਇੱਕੋ ਹੀ, ਰਹੀ ਗੱਲ ਇਹ ਝਗੜੇ ਕਿਉ ਹਨ, ਭਾਈ ਇਹ ਦੇਖੋ ਜਦੋਂ ਤੁਸੀਂ ਗਰਾਊਂਡਾਂ ’ਚ ਫੋਟੋ ਨਾਮਵਰ ਖਿਡਾਰੀਆਂ ਦੀ ਥਾਂ ਕਾਤਲਾਂ ਦੀਆਂ ਲਾਵੋ, ਜਿੰਨਾ ਦਾ ਖੇਡ ਨਾਲ ਸਬੰਧ ਨਹੀਂ, ਝੰਡੇ ਖਾਲਿਸਤਾਨ ਦੇ ਲਾਵੋ ਲਹਿਰਾਵੋ ਤਾਂ ਵਿਰੋਧਤਾ ਵਾਲੇ ਵੀ ਦਰਸ਼ਕ ਹੋ ਸਕਦੇ ਹਨ। ਤੁਸੀਂ ਤਾਂ ਸੱਦੇ ਦਿੰਦੇ ਹੋ ਭਾਵੇਂ ਹੁਣ ਕਬੱਡੀ ਕਾਰੋਬਾਰੀ, ਵਕੀਲ ਤੇ ਕਬੱਡੀ ਧੰਦੇ ਵਾਲਿਆਂ ਲਈ ਹੈ, ਖੇਡ ਨਹੀਂ ਗੁੰਮਰਾਹ ਕਰਨਾ ਹੀ ਹੈ। ਸੱਚਾਈ ਹੈ ਕਿ ਇਥੇ ਦੇ ਅਮਨ ਪਸੰਦ ਲੋਕਾਂ ਦਾ ਜੀਵਾਨ ਪੰਜਾਬ ਦੇ ਹਿੱਤ ਨੇ ਵਗਾੜਿਆ ਹੈ। ਹਰ ਵੇਲੇ ਗੁਰੂ ਘਰ ਵਾਰਾਂ ’ਚ ਆਪਣਾ ਗੁਰੂ ਹੀ ਪ੍ਰਚਾਰਦੇ ਹਨ, ਬਹੁਗਿਣਤੀ ਦੁਖੀ ਹੈ।
ਬਲਵਿੰਦਰ ਕੌਰ ਚਾਹਲ, ਸਾਊਥਾਲ