ਜੱਟ ਸਿੱਖ ਕੌਂਸਲ ਪੰਜਾਬ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਜ਼ੀਫ਼ੇ ਦੇਣ ਦਾ ਕਾਰਜ ਨਿਰੰਤਰ ਜਾਰੀ

ਕਾਲਜ ਵਲੋਂ ਪ੍ਰਧਾਨ ਹੇਅਰ ਅਤੇ ਸਾਥੀਆਂ ਦੀ ਭਾਰੀ ਸ਼ਲਾਘਾ

ਪੰਜਾਬ – ਜੱਟ ਸਿੱਖ ਕੌਂਸਲ ਨੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨ ਦਾ ਜੋ ਬੀੜਾ ਚੁੱਕਿਆ ਹੈ ਉਸ ਨੂੰ ਅੱਗੇ ਵਧਾਉਦਿਆਂ ਹੋਏ ਲਾਇਲਪੁਰ ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਵਜ਼ੀਫ਼ੇ ਦੇ ਚੈੱਕ ਜੱਟ ਸਿੱਖ ਕੌਂਸਲ ਦੇ ਉਹਦੇਦਾਰਾਂ ਨੇ ਦਿੱਤੇ। ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ ਹੇਅਰ, ਮੈਂਬਰ ਗਵਰਨਿੰਗ ਕੌਂਸਲ ਜਗਦੀਪ ਸਿੰਘ ਸ਼ੇਰਗਿੱਲ, ਕਾਰਜਕਾਰੀ ਮੈਂਬਰਸ ਜਸਪਾਲ ਸਿੰਘ ਵੜੈਚ, ਸੁਖਵਿੰਦਰ ਸਿੰਘ ਲਾਲੀ, ਫ਼ਾਊਂਡਰ ਮੈਂਬਰਸ ਹਰਮੀਤਇੰਦਰ ਸਿੰਘ ਮਾਨ, ਪਰਮਿੰਦਰ ਸਿੰਘ ਹੇਅਰ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਨਵਜੋਤ ਹਾਜ਼ਰ ਸਨ। ਵਜ਼ੀਫ਼ੇ ਲੈਣ ਵਾਲੀਆਂ ਵਿਦਿਆਰਥਣਾ ਦੇ ਨਾਂ ਹਨ ਹਰਵਿੰਦਰ ਕੌਰ, ਕਰਮਨ, ਅਰਮਾਨ, ਜਸਪ੍ਰੀਤ ਕੌਰ, ਹਰਸਿਮਰਨ ਕੌਰ, ਹਰਲੀਨ ਕੌਰ, ਗੁਰਲੀਨ ਕੌਰ ਅਤੇ ਦਮਨਪ੍ਰੀਤ ਕੌਰ।

ਪ੍ਰਧਾਨ ਕਮਲਜੀਤ ਸਿੰਘ ਹੇਅਰ ਅਤੇ ਬਾਕੀ ਸਾਰੇ ਮੈਂਬਰਾਂ ਨੇ ਬੱਚਿਆਂ ਨੂੰ ਹੋਰ ਮੇਹਨਤ ਕਰਨ ਲਈ ਕਿਹਾ ਅਤੇ ਜੱਟ ਸਿੱਖ ਕੌਂਸਲ ਅੱਗੇ ਵੀ ਬੱਚਿਆਂ ਦੀ ਮਦਦ ਕਰਦੀ ਰਹੇਗੀ । ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਜੱਟ ਸਿੱਖ ਕੌਂਸਲ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਗਈ।

Comments are closed, but trackbacks and pingbacks are open.