ਜੱਟ ਸਿੱਖ ਕੌਂਸਲ, ਪੰਜਾਬ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਚੈੱਕ ਵੰਡ ਕੇ ਸਨਮਾਨਿਤ ਕੀਤਾ।

ਪ੍ਰਧਾਨ ਹੇਅਰ ਨੇ ਰਾਸ਼ੀ ਤਕਸੀਮ ਕੀਤੀ

ਜਲੰਧਰ – ਬੀਤੀ ਦਿਨੀਂ ਜੱਟ ਸਿੱਖ ਕੌਂਸਲ ਪੰਜਾਬ ਵਲੋਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਲਾਇਲਪੁਰ ਖਾਲਸਾ ਕਾਲਜ ਦੇ ਚੋਣਵੇਂ ਹੋਣਹਾਰ ਅਤੇ ਲੋੜਵੰਦ ਬੱਚਿਆਂ ਨੂੰ ਫੀਸਾਂ ਲਈ ਰਾਸ਼ੀ ਦੇ ਚੈਕ ਭੇਟ ਕੀਤੇ ਗਏ।

ਕੌਂਸਲ ਇਹ ਵਜ਼ੀਫ਼ੇ 2011 ਤੋਂ ਲਗਾਤਾਰ ਹਰ ਸਾਲ ਕਾਲਜਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੰਡਦੀ ਆ ਰਹੀ ਹੈ। ਕੌਂਸਲ ਦੇ ਪ੍ਰਧਾਨ ਕੰਵਲਜੀਤ ਸਿੰਘ ਹੇਅਰ ਨੇ ਕਿਹਾ ਕਿ ਅਸੀ ਪੜ੍ਹਾਈ ਕਰਨ ਵਾਲੇ ਹੋਣਹਾਰ ਵਿੱਦਿਆਰਥੀਆਂ ਦੀ ਮਾਲੀ ਮਦਦ ਭਵਿੱਖ ਵਿੱਚ ਵੀ ਕਰਦੇ ਰਹਾਂਗੇ ਅਤੇ ਬੱਚਿਆਂ ਨੂੰ ਹੋਰ ਮੇਹਨਤ ਕਰ ਕੇ ਚੰਗੇ ਅੰਕ ਲੈਣ ਲਈ ਪ੍ਰੇਰਿਤ ਕਰਦੇ ਰਹਾਂਗੇ। ।

ਇਸ ਮੋਕੇ ਲਾਇਲਪੁਰ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੋਰ, ਸੈਕਟਰੀ ਜਸਪਾਲ ਸਿੰਘ ਵੜੈਚ, ਕੌਂਸਲ ਦੇ ਸਾਬਕਾ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ, ਸਾਬਕਾ ਸੈਕਟਰੀ ਪਰਮਿੰਦਰ ਸਿੰਘ ਹੇਅਰ, ਸੈਕਟਰੀ ਸੁਖਵਿੰਦਰ ਸਿੰਘ ਲਾਲੀ, ਸੈਕਟਰੀ ਸਰਬਦਿਆਲ ਸਿੰਘ ,ਕਾਲਜ ਦੇ ਪ੍ਰਿੰਸੀਪਲ ਜਸਰੀਨ ਕੋਰ ਅਤੇ ਪ੍ਰੋਫੈਸਰ ਸਾਹਿਬਾਨਾਂ ਨੇ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਅਸ਼ੀਰਵਾਦ ਦਿੱਤਾ।

Comments are closed, but trackbacks and pingbacks are open.