ਆਬੂਧਾਬੀ ਵਿੱਚ ਫਸੀਆਂ ਕੁੜੀਆਂ ਨੂੰ ਵਾਪਸ ਲਿਉਣ ਲਈ ਭਰੋਸਾ ਦਿੱਤਾ
ਚੰਡੀਗੜ੍ਹ – ਡੁਬਈ ਦੇ ਉੱਘੇ ਸਮਾਜ ਸੇਵਕ ਅਤੇ ਕਾਰੋਬਾਰੀ ਸਰਦਾਰ ਐਸ.ਪੀ.ਐਸ. ਉਬਰਾਏ ਨੂੰ ਪੰਜਾਬ ਵਿੱਚ ਸ਼ਾਹਿਦ ਹੀ ਕੋਈ ਹੋਵੇ ਜੋ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਨਹੀਂ ਜਾਣਦਾ। ਸਰਦਾਰ ਉਬਰਾਏ ਜੋ ਕਿ ‘ਸਰਬੱਤ ਦਾ ਭੱਲਾ‘ ਸਮਾਜ ਸੇਵੀ ਸੰਸਤਾ ਦੇ ਬਾਣੀ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 450 ਭਾਰਤੀ ਕੜੀਆਂ ਜੋ ਕਿ ਡੁਬਈ ਵਿੱਚ ਮਜਬੂਰੀ ਵੱਸੋਂ ਫਸੀਆਂ ਹੋਈਆਂ ਹਨ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਲਈ ਉਹ ਯਤਨਸ਼ੀਲ ਹਨ ਅਤੇ ਉਨ੍ਹਾਂ ਯਕੀਨ ਦਵਾਇਆ ਕਿ ਇਸ ਮੁਸ਼ਕਲ ਦਾ ਹੱਲ ਜਲਦੀ ਕੱਢ ਲਿਆ ਜਾਵੇਗਾ।
ਇਸ ਸਿਲਸਿਲੇ ਵਿੱਚ ਜਾਣਕਾਰੀ ਲੈਣ ਲਈ ਜੱਟ ਸਿੱਖ ਕੋੰਨਸਿਲ ਦੇ ਪ੍ਰਧਾਨ ਕਮਲਜੀਤ ਸਿੰਘ ਹੇਅਰ (ਸਾਬਕਾ ਪ੍ਰਧਾਨ ਐਨ.ਆਰ.ਆਈ. ਸਭਾ), ਜੱਟ ਸਿੱਖ ਕੌਂਸਲ ਦੇ ਫਾਉਂਡਰ ਮੈਂਬਰ ਅਤੇ ਸਾਬਕਾ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ ਅਤੇ ਫਾਉਂਡਰ ਮੈਂਬਰ ਅਤੇ ਸਾਬਕਾ ਵਿੱਤ ਤੇ ਮੀਡੀਆ ਸੈਕਟਰੀ ਪਰਮਿੰਦਰ ਸਿੰਘ ਹੇਅਰ, ਉਬਰਾਏ ਸਾਹਿਬ ਅਤੇ ਅਮਰਜੋਤ ਸਿੰਘ ਨਾਲ ਮੁਲਕਾਤ ਕੀਤੀ। ਜਗਦੀਪ ਸਿੰਘ ਸ਼ੇਰਗਿੱਲ ਅਤੇ ਪਰਮਿੰਦਰ ਸਿੰਘ ਹੇਅਰ ਨੇ ਉਬਰਾਏ ਸਾਹਿਬ ਵੱਲੋਂ ਪਿਛਲੇ ਦਿਨੀ ਇਕ ਲੜਕੀ ਨੂੰ ਕਾਰ ਖ਼ਰੀਦਣ ਲਈ ਇਕ ਲੱਖ ਰੂਪੇ ਵਿੱਤੀ ਸਹਾਇਤਾ ਦੇਣ ਤੇ ਧੰਨਵਾਦ ਕੀਤਾ।
ਇਸ ਮੀਟਿੰਗ ਮੌਕੇ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੇ ਡਾ. ਉਬਰਾਏ ਨੂੰ ਭਰੋਸਾ ਦਿੱਤਾ ਕਿ ਆਬੂਧਾਬੀ ਵਿੱਚ ਫਸੀਆਂ ਬੱਚਿਆਂ ਨੂੰ ਵਾਪਸ ਲਿਆਉਣ ਲਈ ਜੱਟ ਸਿੱਖ ਕੌਂਸਲ ਅਤੇ ਪ੍ਰਧਾਨ ਹੇਅਰ ਵਿੱਤੀ ਯੋਗਦਾਨ ਪਾਉਣਗੇ।
Comments are closed, but trackbacks and pingbacks are open.