ਚੰਡੀਗੜ੍ਹ ਦੇ ਆਯੁਰਵੈਦਿਕ ਡਾਕਟਰ ਸੁਖਜਿੰਦਰ ਯੋਗੀ ਨੂੰ ਹਾਊਸ ਆਫ਼ ਲਾਰਡਜ਼ ਵਿਖੇ ਗਲੋਬਲ ਇੰਸਪੀਰੇਸ਼ਨਲ ਲੀਡਰ 2023 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਮਾਗਮ ਹਾਊਸ ਆਫ਼ ਲਾਰਡਜ਼ ਵਿਖੇ ਹੋਇਆ। ਇਸ ਮੌਕੇ ਯੂਕੇ ਦੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਪੋਲਾ ਉੱਦੀਨ ਬੈਰੋਨੈਸ ਉੱਦੀਨ ਹਾਜ਼ਰ ਸਨ।

ਲੰਡਨ – ਡਾ. ਸੁਖਜਿੰਦਰ ਯੋਗੀ ਨੂੰ ਹਾਊਸ ਆਫ਼ ਲਾਰਡਜ਼ ਅਤੇ ਵੀ.ਐਸ.ਸੀ., ਲੰਡਨ ਵਿਖੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਆਯੁਰਵੇਦ ਦੇ ਖੇਤਰ ਵਿੱਚ ਐਵੀਡੈਂਸ -ਆਧਾਰਿਤ ਕਲੀਨਿਕਲ ਖੋਜ ਲਈ ਇੱਕ ਗਲੋਬਲ ਇੰਸਪੀਰੇਸ਼ਨਾਲ ਲੀਡਰ 2023 ਵਜੋਂ ਮਾਨਤਾ ਦਿੱਤੀ ਗਈ ਹੈ।

ਇਸ ਦੌਰਾਨ ਯੋਗੀ ਆਯੁਰਵੇਦ ਲੰਡਨ ਵਿੱਚ ਗਲੋਬਲ ਬਿਜ਼ਨਸ ਸਮਿਟ ਵਿੱਚ ਸ਼ਿਰਕਤ ਕਰ ਰਹੇ ਹਨ। ਅਤੇ ਪੁਰਸਕਾਰ ਸਮਾਰੋਹ ਤੋਂ ਬਾਅਦ ਯੋਗੀ ਆਯੁਰਵੇਦ ਦੀ ਆਯੁਰਵੇਦ ਦਵਾਈਆਂ ਦੀ ਪ੍ਰਦਰਸ਼ਨੀ ਵੀ ਓਸਟਰਲੇ ਪਾਰਕ, ਹੈਂਸਲੋ ਲੰਡਨ ਵਿਖੇ ਲਗਾਈ ਗਈ ਸੀ, ਜਿਸ ਨੂੰ ਦੱਖਣੀ ਏਸ਼ੀਆਈ ਭਾਈਚਾਰੇ ਦੇ ਲੋਕਾਂ ਨੇ ਖੂਬ ਸਲਾਹਿਆ। ਇਹ ਸਮਾਗਮ ਹਾਊਸ ਆਫ਼ ਲਾਰਡਜ਼ ਵਿਖੇ ਹੋਇਆ। ਅਮਰਜੀਤ ਸਿੰਘ ਭਮਰਾ ਲੀਡ ਸਕੱਤਰੇਤ ਅਤੇ ਇਸ ਮੌਕੇ ਯੂਕੇ ਦੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਪੋਲਾ ਉੱਦੀਨ ਬੈਰੋਨੈਸ ਉੱਦੀਨ ਹਾਜ਼ਰ ਸਨ।

ਇਸ ਮੌਕੇ ਗਲੋਬਲ ਟਰੇਡ ਟੈਕਨਾਲੋਜੀ ਦੇ ਡਾ: ਗੌਰਵ ਗੁਪਤਾ, ਜੀ10 ਗਲੋਬਲ ਚੇਅਰ ਦੇ ਕ੍ਰਿਸ਼ਨਾ ਪੁਜਾਰਾ, ਵੈਸਟ ਲੰਡਨ ਚੈਂਬਰ ਆਫ਼ ਕਾਮਰਸ ਦੇ ਡਾ: ਰੇਣੂ ਰਾਜ, ਵਲੀਸਾ ਚੌਹਾਨ ਆਦਿ ਪਤਵੰਤੇ ਹਾਜ਼ਰ ਸਨ।

ਡਾ: ਯੋਗੀ ਨੇ ਕਿਹਾ, “ਇਹ ਉਸ ਪਿਆਰ ਲਈ ਇੱਕ ਪੁਰਸਕਾਰ ਹੈ ਜੋ ਪੰਜਾਬੀਆਂ ਨੇ ਦੁਨੀਆ ਭਰ ਵਿੱਚ ਦਿਖਾਇਆ ਹੈ। ਸਾਡਾ ਪਰਿਵਾਰ ਆਯੁਰਵੈਦ ਦੇ ਖੇਤਰ ਵਿੱਚ ਚਾਰ ਪੀੜ੍ਹੀਆਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ! ਪਰ ਅੱਜ ਮੇਨੂ ਐਨਾ ਪਿਆਰ ਮਿਲਣ ਤੇ ਮਾਣ ਮਹਿਸੂਸ ਹੋ ਰਿਹਾ ਹੈ।

Comments are closed, but trackbacks and pingbacks are open.