ਗ੍ਰੈਵਜੈਡ ‘ਚ ਜਸਪਾਲ ਸਿੰਘ ਢੇਸੀ ਨੂੰ 70ਵੇਂ ਜਨਮ ਦਿਨ ‘ਤੇ ਜੀਵਨ ਭਰ ਦੀਆਂ ਲੋਕ ਸੇਵਾਵਾਂ ਦੇਣ ਲਈ ਕੀਤਾ ਸਨਮਾਨਿਤ

ਗੁਰੂ ਨਾਨਕ ਮਾਰਗ, ਗ੍ਰੈਵਜੈਡ ਵਿੱਚ ਜੀਵਨ ਭਰ ਦੀਆਂ ਲੋਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਲੰਡਨ – ਸਰਬਜੀਤ ਸਿੰਘ ਬਨੂੜ – ਸਿੱਖ ਐਮ ਪੀ ਤਨਮਨਜੀਤ ਸਿੰਘ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਨੂੰ ਗੁਰੂ ਨਾਨਕ ਦਰਬਾਰ ਗੁਰਦੁਆਰਾ
ਗੁਰੂ ਨਾਨਕ ਮਾਰਗ, ਗ੍ਰੈਵਜੈਡ ਵਿੱਚ ਜੀਵਨ ਭਰ ਦੀਆਂ ਲੋਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਢੇਸੀ ਪਰਿਵਾਰ ਵੱਲੋਂ ਮਾਤਾ ਗੁਜ਼ਰ ਕੋਰ , ਵੱਡੇ ਛੋਟੇ ਸਾਹਿਬਜ਼ਾਦਿਆਂ ‘ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਤੇ ਸ ਜਸਪਾਲ ਸਿੰਘ ਢੇਸੀ ਦੇ 70ਵੇਂ ਜਨਮ ਦਿਨ ਤੇ ਗੁਰੂ ਨਾਨਕ ਦਰਬਾਰ ਗੁਰਦਵਾਰਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।

ਇਸ ਮੌਕੇ ਗੁਰਦਵਾਰਾ ਪ੍ਰਬੰਧਕ ਕਮੇਟੀ ਗ੍ਰੈਵਜੈਡ ਦੇ ਮੁੱਖ ਸੇਵਾਦਾਰ ਸ ਮਨਪ੍ਰੀਤ ਸਿੰਘ ਧਾਲੀਵਾਲ ਨੇ ਸ ਜਸਪਾਲ ਸਿੰਘ ਢੇਸੀ ਵੱਲੋਂ ਗ੍ਰੈਵਜੈਡ ਵਿੱਚ ਆਪਸੀ ਭਾਈਚਾਰਕ ਸਾਂਝ ਵਧਾਉਣ, ਗੁਰਦਵਾਰਿਆ ਸਾਹਿਬ ਦੀ ਸਾਨਦਾਰ ਇਮਾਰਤ ਬਣਾਉਣ ਵਿੱਚ ਢੇਸੀ ਪਰਿਵਾਰ ਦੀਆਂ ਸਾਨਦਾਰ ਸੇਵਾਵਾਂ ਦੇਣ ਤੇ ਜਨਮ ਦਿਨ ਤੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।

ਉੱਘੇ ਬਿਜਨੈਸਮੈਨ ਸ ਜਸਪਾਲ ਸਿੰਘ ਢੇਸੀ ਦੇ ਵੱਡੇ ਪੁੱਤਰ ਤੇ ਇੰਗਲੈਂਡ ਦੇ ਪਹਿਲੇ ਸਿੱਖ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਗੁਰੂਆਂ ਦੀਆ ਸਿੱਖਿਆਵਾਂ ਲੈ ਕੇ ਪਰਿਵਾਰ ਦੀ ਸਖ਼ਤ ਮਿਹਨਤ ਹੋਣ ਨਾਲ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ

ਇਸ ਮੌਕੇ ਸਲੋਹ ਦੇ ਕੌਂਸਲਰ ਸ ਹਰਜਿੰਦਰ ਸਿੰਘ ਗਹੀਰ, ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ ਪਰਮਜੀਤ ਸਿੰਘ ਢੇਸੀ ਰਾਏਪੁਰ, ਬਿਜਨੈਸਮੈਨ ਬੌਬੀ ਜੁਟਲਾ, ਕੌਂਸਲਰ ਫਿਜ਼ਾ ਮਤਲੂਬ, ਕੌਂਸਲਰ ਕਮਲਜੀਤ ਕੋਰ, ਕੌਂਸਲਰ ਬੈਲੀ ਗਿੱਲ, ਸਾਬਕਾ ਕੌਂਸਲਰ ਮੁਹੰਮਦ ਸਰੀਫ਼, ਕੌਂਸਲਰ ਗੁਰਦੀਪ ਸਿੰਘ, ਕੌਂਸਲਰ ਬਲਵਿੰਦਰ ਬੈਂਸ, ਕੌਂਸਲਰ ਆਤਿੱਕ ਸੰਧੂ, ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਸ ਗੁਰਮੇਲ ਸਿੰਘ ਮੱਲ੍ਹੀ, ਸ ਹਰਜੀਤ ਸਿੰਘ ਸਰਪੰਚ, ਸ ਸਾਹਿਬ ਸਿੰਘ ਢੇਸੀ, ਗੀਤਕਾਰ ਝਲਮਲ ਸਿੰਘ, ਸ ਨਾਨਕ ਸਿੰਘ ‘ਤੇ ਸੰਗਤਾਂ ਹਾਜਿਰ ਸਨ।

Comments are closed, but trackbacks and pingbacks are open.