ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ.ਕੇ ਵਲੋਂ ਚੇਅਰਮੈਨ ਸ. ਰਣਜੀਤ ਸਿੰਘ ਓ.ਬੀ.ਈ. ਦੀ ਸਰਪ੍ਰਸਤੀ ਹੇਠ ਗੌਰਮਿੰਟ ਐਲੀਮੈਂਟਰੀ ਸਮਾਰਟ ਸਕੂਲ, ਪਿੰਡ ਅੱਜੋਵਾਲ, ਹੁਸ਼ਿਆਰਪੁਰ, ਪੰਜਾਬ ਵਿਖੇ

ਸ਼ਾਨਦਾਰ ਸਲਾਨਾ ਸਮਾਗਮ

ਦੇਸ਼ ਵਿਦੇਸ਼ ਦੀਆਂ ਅਤੇ ਸਥਾਨਕ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ
ਪੰਜਾਬ ਦੇ ਕੈਬਨਿਟ ਮੰਤਰੀ ਮਾਣਯੋਗ ਸ਼੍ਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਇਨਾਮਾ ਦੀ ਵੰਡ ਕੀਤੀ

ਲੰਡਨ – ਇੱਥੋਂ ਦੀ ਚੈਰਿਟੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਵਲੋਂ ਚੇਅਰਮੈਨ ਸ. ਰਣਜੀਤ ਸਿੰਘ ਓ.ਬੀ.ਈ. ਦੀ ਅਗਵਾਈ ਹੇਠ ਗੋਦ ਲਈ ਗੋਰਮਿੰਟ ਐਲੀਮੈਂਟਰੀ ਸਮਾਰਟ ਸਕੂਲ, ਪਿੰਡ ਅੱਜੋਵਾਲ, ਹੁਸ਼ਿਆਰਪੁਰ ਵਿਖੇ ਸਾਲਾਨਾ ਸਮਾਗਮ ਧੂਮਧਾਮ ਨਾਲ ਕਰਵਾਇਆ ਗਿਆ ਜਿੱਥੇ ਇਨਾਮਾ ਦੀ ਵੰਡ ਪੰਜਾਬ ਦੇ ਕੈਬਨਿਟ ਮੰਤਰੀ ਮਾਣਯੋਗ ਸ੍ਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਕੀਤੀ।

ਸਕੂਲ ਦੇ ਸਟਾਫ਼, ਬੱਚਿਆਂ, ਮਾਪਿਆਂ ਅਤੇ ਵਿਸ਼ੇਸ਼ ਮਹਿਮਾਨਾਂ ਦੀ ਹਾਜ਼ਰੀ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ ਰਾਹੀਂ ਹੋਈ। ਸਕੂਲ ਦੀ ਪ੍ਰਿੰਸੀਪਲ ਵਲੋਂ ਬੀਤੇ ਸਾਲ ਵਿੱਚ ਸਕੂਲੀ ਬੱਚਿਆਂ ਵਲੋਂ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਮਹਿਮਾਨਾ ਨੂੰ ਜਾਣੂੰ ਕਰਵਾਇਆ ਗਿਆ ਜਿਸ ਬਾਅਦ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਯੂ.ਕੇ ਦੇ ਸ. ਰਣਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ 2010 ਤੋਂ ਗੋਦ ਲਿਆ ਹੋਇਆ ਹੈ। ਇਹ ਬੱਚੇ ਸਿਕਲੀਗਰ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਜੋ ਪਹਿਲਾਂ ਪੜ੍ਹਾਈ ਤੋਂ ਵਾਂਝੇ ਸਨ ਪਰ ਸ. ਰਣਜੀਤ ਸਿੰਘ ਨੇ ਉੱਦਮ ਕਰ ਕੇ ਸਕੂਲ ਦੇ ਸਟਾਫ਼ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਕੂਲ ਪੜ੍ਹਨ ਆਉਣ ਲਈ ਪ੍ਰੇਰਿਤ ਕੀਤਾ ਜਾਣ ਲੱਗਾ ਸੀ। ਇਸ ਉੱਦਮ ਦੌਰਾਨ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰੱਸਟ ਵਲੋਂ ਬੱਚਿਆਂ ਨੂੰ ਕਿਤਾਬਾ, ਕਾਪੀਆਂ, ਪੈਨ ਪੈਂਸਿਲਾਂ, ਸਕੂਲੀ ਵਰਦੀਆਂ, ਬੂਟ ਜੁਰਾਬਾਂ ਮੁੱਫ਼ਤ ਦਿੱਤੀਆਂ ਜਾਣ ਲੱਗੀਆਂ ਜੋ ਹੁਣ ਤੱਕ ਹਰੇਕ ਸਾਲ ਵੰਡੀਆਂ ਜਾਂਦੀਆਂ ਹਨ। ਸਹੂਲਤਾਂ ਮਿਲਣ ਕਾਰਨ ਬੱਚੇ ਉਤਸ਼ਾਹਿਤ ਹੋ ਕੇ ਸਿਰਫ਼ ਪੜ੍ਹਾਈ ਵਿੱਚ ਹੀ ਮੱਲ੍ਹਾਂ ਨਹੀਂ ਮਾਰਦੇ ਸਗੋਂ ਜ਼ਿਲ੍ਹਾਵਾਰ ਸੱਭਿਆਚਾਰਕ ਅਤੇ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਕੇ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ।

ਇਸ ਸਮਾਗਮ ਮੌਕੇ ਚੇਅਰਮੈਨ ਰਣਜੀਤ ਸਿੰਘ ਨੇ ਸਕੂਲ ਦੇ ਮਿਹਨਤੀ ਸਟਾਫ਼ ਅਤੇ ਬੱਚਿਆਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਦੇਸ਼ ਵਿਦੇਸ਼ ਤੋਂ ਪੁੱਜੇ ਵਲਾਇਤੀ ਸਿੰਘ ਉਰਫ਼ ਪੀਟਰ ਦਿਗਵਾ (ਇਲਫਰਡ) ਰਵੀ ਬੋਲੀਨਾ ਫੋਟੋਗ੍ਰਾਫ਼ਰ (ਸਾਊਥਾਲ), ਸਰਬਜੀਤ ਸਿੰਘ ਵਿਰਕ (ਦੇਸ ਪ੍ਰਦੇਸ) ਸਮੇਤ ਪੁੱਜੇ ਬਾਕੀ ਮਹਿਮਾਨਾ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜ਼ਿੰਪਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਕੂਲ ਦੇ ਸਟਾਫ਼, ਬੱਚਿਆਂ ਅਤੇ ਵਿਸ਼ੇਸ਼ ਮਹਿਮਾਨਾ ਦਾ ਸ਼ੀਲਡਾਂ ਨਾਲ ਕੈਬਨਿਟ ਮੰਤਰੀ ਸ਼੍ਰੀ ਜ਼ਿੰਪਾ ਵਲੋਂ ਸਨਮਾਨ ਕੀਤਾ ਗਿਆ। ਸਟਾਫ਼ ਅਤੇ ਬੱਚਿਆਂ ਨੂੰ ਦੀਵਾਲੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਮਠਿਆਈਆਂ ਭੇਟ ਕੀਤੀਆਂ ਗਈਆਂ। ਆਖ਼ੀਰ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

ਇਸ ਸਾਲਾਨਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਚੇਅਰਮੈਨ ਸ. ਰਣਜੀਤ ਸਿੰਘ ਓ.ਬੀ.ਈ. ਦੇ ਸਾਥੀ ਮੈਂਬਰਾਂ ਸ. ਦਰਸ਼ਨ ਸਿੰਘ (ਟਰੱਸਟੀ), ਐਡਵੋਕੇਟ ਜਸਪਾਲ ਸਿੰਘ, ਸ. ਹਰਪ੍ਰੀਤ ਸਿੰਘ, ਸ. ਬਲਜੀਤ ਸਿੰਘ ਪਨੇਸਰ, ਸ. ਬਹਾਦਰ ਸਿੰਘ, ਡਾਕਟਰ ਐਚ.ਐਸ. ਸੈਣੀ, ਸ. ਮਨਮੋਹਨ ਸਿੰਘ, ਸ. ਸੁਖਦੇਵ ਸਿੰਘ ਲਾਜ, ਸ. ਵਰਿੰਦਰ ਸਿੰਘ ਪਰਿਹਾਰ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ ਜਿਸ ਦੀ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਜ਼ਿੰਪਾ ਅਤੇ ਚੇਅਰਮੈਨ ਰਣਜੀਤ ਸਿੰਘ ਨੇ ਵਿਸ਼ੇਸ਼ ਪ੍ਰਸੰਸਾ ਕੀਤੀ।

Comments are closed, but trackbacks and pingbacks are open.