ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਅਧਿਕਾਰੀਆਂ ਵੱਲੋਂ ਇਸ ਸੰਮੇਲਨ ਵਿੱਚ ਸ਼ਾਮਲ ਹੋ ਰਹੇ ਡੇਲੀਗੇਟਾਂ ਨਾਲੋਂ ਪ੍ਰਦਰਸ਼ਨਕਾਰੀਆਂ ਵਿੱਚ ਜਿਆਦਾ ਕੋਰੋਨਾ ਕੇਸ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਕਾਟਲੈਂਡ ਦੇ ਰਾਸ਼ਟਰੀ ਕਲੀਨੀਕਲ ਨਿਰਦੇਸ਼ਕ ਜੇਸਨ ਲੀਚ ਅਨੁਸਾਰ ਉਹ ਨੀਲੇ ਜ਼ੋਨ ਵਿੱਚ ਰਹਿਣ ਵਾਲੇ ਡੈਲੀਗੇਟਾਂ ਨਾਲੋਂ ਕੋਪ 26 ਪ੍ਰਦਰਸ਼ਨਕਾਰੀਆਂ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਬਾਰੇ ਵਧੇਰੇ ਚਿੰਤਤ ਹੈ।ਲੀਚ ਅਨੁਸਾਰ ਇਸ ਸੰਮੇਲਨ ਤੋਂ ਬਾਅਦ ਕੋਵਿਡ -19 ਦੇ ਕੇਸ ਵਧ ਸਕਦੇ ਹਨ ਪਰ ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਮਾਡਲਿੰਗ ਅਜਿਹੇ ਵਾਧੇ ਦਾ ਸੰਕੇਤ ਨਹੀਂ ਦਿੰਦੀ। ਇਸ ਸਬੰਧੀ ਲੀਚ ਨੇ ਵੀਰਵਾਰ ਨੂੰ ਸਕਾਟਿਸ਼ ਸੰਸਦ ਵਿੱਚ ਕੋਵਿਡ -19 ਰਿਕਵਰੀ ਕਮੇਟੀ ‘ਤੇ ਐੱਮ ਐੱਸ ਪੀਜ਼ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਲੀਚ ਨੇ ਜ਼ੋਰ ਦੇ ਕੇ ਕਿਹਾ ਕਿ ਨੀਲੇ ਜ਼ੋਨ ਵਿੱਚ ਸਿਰਫ ਡੈਲੀਗੇਟ ਅਤੇ ਵਿਸ਼ਵ ਨੇਤਾ ਹੋਣਗੇ ਨੂੰ ਜਿਆਦਾ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਸ਼ਟਰੀ ਕਲੀਨੀਕਲ ਡਾਇਰੈਕਟਰ ਅਨੁਸਾਰ ਨੀਲੇ ਜ਼ੋਨ ਵਿੱਚ, ਕਿਸੇ ਵੀ ਸਮੇਂ ਸਕਾਟਿਸ਼ ਈਵੈਂਟ ਕੈਂਪਸ ਵਿੱਚ 26,000 ਡੈਲੀਗੇਟਾਂ ਵਿੱਚੋਂ ਵੱਧ ਤੋਂ ਵੱਧ 14,000 ਨੂੰ ਇਜਾਜ਼ਤ ਦਿੱਤੀ ਜਾਵੇਗੀ ਅਤੇ ਲਗਭਗ ਸਾਰੇ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ, ਜਿਸ ਵਿੱਚ ਸਾਰੇ ਰਜਿਸਟਰਡ ਡੈਲੀਗੇਟਾਂ ਨੂੰ ਵੈਕਸੀਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ। ਇਸਦੇ ਇਲਾਵਾ ਸੰਮੇਲਨ ਦੌਰਾਨ ਡੈਲੀਗੇਟਾਂ ਲਈ ਚਿਹਰੇ ਨੂੰ ਢੱਕਣ ਲਈ ਲੋੜਾਂ ਵੀ ਨਿਰਧਾਰਤ ਕੀਤੀਆਂ ਹਨ। ਗੱਲਬਾਤ ਕਮਰਿਆਂ ਨੂੰ ਛੱਡ ਕੇ, ਮਿਆਰੀ ਸਫਾਈ ਦੇ ਨਾਲ-ਨਾਲ ਇੱਕ ਮੀਟਰ ਦੀ ਸਮਾਜਿਕ ਦੂਰੀ ਦੀ ਵੀ ਲੋੜ ਹੋਵੇਗੀ। ਪਰ ਲੀਚ ਉਨ੍ਹਾਂ ਖੇਤਰਾਂ ਲਈ ਵਧੇਰੇ ਚਿੰਤਤ ਹੈ ਜਿੱਥੇ ਪ੍ਰਦਰਸ਼ਨਕਾਰੀ ਅਤੇ ਕਾਰਕੁੰਨ ਵੱਡੇ ਇਕੱਠਾਂ ਵਿੱਚ ਹੋਣਗੇ।
2021-10-30
Comments are closed, but trackbacks and pingbacks are open.