ਕੈਲੀਫੋਰਨੀਆ ਦਾ ਇਕ ਰਾਸ਼ਟਰੀ ਮਾਰਗ ਪੁਲਿਸ ਅਫਸਰ ਰੋਨਿਲ ਸਿੰਘ ਨੂੰ ਕੀਤਾ ਸਮਰਪਿਤ

ਦਸੰਬਰ 2018 ਵਿਚ ਡਿਊਟੀ ਦੌਰਾਨ ਬਹੁਤ ਹੀ ਦੁੱਖਦਾਈ ਘਟਨਾ ਵਿਚ ਹੱਤਿਆ ਕਰ ਦਿੱਤੀ ਗਈ ਸੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਰਾਸ਼ਟਰੀ ਮਾਰਗ ਦੇ ਇਕ ਹਿੱਸੇ ਦਾ ਨਾਂ ਰੋਨਿਲ ਸਿੰਘ ਰੱਖਿਆ ਹੈ। ਭਾਰਤੀ ਮੂਲ ਦੇ 33 ਸਾਲਾ ਪੁਲਿਸ ਅਫਸਰ ਰੋਨਿਲ ਸਿੰਘ ਦੀ 2018 ਵਿਚ ਇਕ ਟਰੈਫਿਕ ਸਟਾਪ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿਊਮੈਨ ਪੁਲਿਸ ਵਿਭਾਗ ਨੇ ਰਾਸ਼ਟਰੀ ਮਾਰਗ 33 ਰੋਨਿਲ ਸਿੰਘ ਨੂੰ ਸਮਰਪਿਤ ਕੀਤਾ ਹੈ।

ਇਸ ਸਬੰਧੀ ਹੋਏ ਇਕ ਸਮਾਗਮ ਵਿਚ ”ਕੋਰਪੋਰਲ ਰੋਨਿਲ ਸਿੰਘ ਮੈਮੋਰੀਅਲ ਹਾਈਵੇਅ” ਦਾ ਬੋਰਡ ਰਾਸ਼ਟਰੀ ਮਾਰਗ 33 ਉਪਰ ਲਾਇਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰ, ਸੱਜਣ-ਮਿਤਰ ਤੇ ਅਧਿਕਾਰੀ ਹਾਜਰ ਸਨ। ਵਿਧਾਇਕ ਜੁਆਨ ਐਲਾਨਿਸ ਨੇ ਸੋਸ਼ਲ ਮੀਡੀਆ ਸਾਈਟ ਉਪਰ ਪਾਈ ਤਸਵੀਰ ਦੇ ਨਾਲ ਲਿਖਿਆ ਹੈ ” ਅੱਜ ਕੋਰਪੋਰਲ ਰੋਨਿਲ ਸਿੰਘ ਦੀ ਯਾਦ ਨੂੰ ਤਾਜਾ ਰਖਣ ਲਈ ਭਾਈਚਾਰਾ ਇਕੱਠਾ ਹੋਇਆ ਜਿਸ ਦੀ ਦਸੰਬਰ 2018 ਵਿਚ ਡਿਊਟੀ ਦੌਰਾਨ ਬਹੁਤ ਹੀ ਦੁੱਖਦਾਈ ਘਟਨਾ ਵਿਚ ਹੱਤਿਆ ਕਰ ਦਿੱਤੀ ਗਈ ਸੀ। ਯਾਦਗਾਰੀ ਰਾਸ਼ਟਰੀ ਮਾਰਗ ਦਾ ਬੋਰਡ ਹਾਈਵੇਅ 33 ਤੇ ਸਟੁਹਰ ਰੋਡ ਉਪਰ ਲਾਇਆ ਗਿਆ ਹੈ।”

Comments are closed, but trackbacks and pingbacks are open.