ਕਿੰਝ ਬਣਦਾ ਤੂੰ ਸ਼ਾਇਰ, ਜੇ ਮੈਂ ਨਾ ਮਰਦੀ

ਬਲਵਿੰਦਰ ਕੌਰ ਚਾਹਲ

ਕੈਨੇਡਾ, ਭਾਰਤ ਦੰਗਲ ਯੂ.ਕੇ ਲਈ ਵੀ ਸੰਗਲ ਨਿੱਝਰ ਕਤਲ, ਅਰੋਪ ਹੀ ਨਹੀਂ ਸਗੋਂ ਟਰੂਡੋ ਤਾਂ ਦੋਸ਼ੀ ਦਸਦਾ ਹੈ, ਕਿਹੜਾ ਦੇਸ਼, ਕਿਹੜੀ ਖੁਫ਼ੀਆਂ ਤੇ ਕਿਹੜੇ ਅੱਤਵਾਦੀ ਅਜਿਹੇ ਕਤਲ ਨਹੀਂ ਕਰਦੇ? ਕੈਨੇਡਾ ਤਾਂ ਹਰ ਆਏ ਦਿਨ ਕਤਲ, ਕੁੱਝ ਸਮਾਂ ਪਹਿਲਾਂ ਮਲਿਕ ਦਾ ਕਤਲ ਤਾਂ ਆਪਸੀ ਕਿੜ ਦਾ ਸਿੱਟਾ ਗਰਦਾਨਤਾ ਸੀ, ਪੰਜਾਬ ਤੋਂ ਆਏ ਵਿਦਿਆਰਥੀਆਂ ਦੀ ਮੌਤ ਦੇ ਅੰਕੜੇ, ਸਭ ਦਿਲ ਫੇਲ੍ਹ ਕੋਈ ਜਾਂਚ ਨਹੀਂ। ਇਸ ਸਾਰੀ ਘਟਨਾ ’ਚ ਬੜਾ ਕੁੱਝ ਲੁਕਿਆ ਪਿਆ ਹੈ, ਭਾਵੇਂ ਕੈਨੇਡਾ ’ਚ ਖਾਲਿਸਤਾਨ ਦਾ ਤਕੜਾ ਪ੍ਰਭਾਵ ਸੀ, ਕੋਈ ਸ਼ੱਕ ਨੀਂ ਕਿ ਸਰਕਾਰਾਂ ਦੇ ਸਿਰ ਹੱਥ ਵਗੈਰ ਕੋਈ ਐਸੀ ਗਤੀਵਿਧੀ ਇੰਨੀ ਤਾਕਤਵਰ ਬਣ ਹੀ ਨਹੀਂ ਸਕਦੀ। ਹੁਣ ਅਮਰੀਕਾ ਨੂੰ ਆਪਣਾ ਰੋਸਾ ਭਾਰਤ ਟਰੰਪ ਦਾ ਹਾਮੀ ਟਰੂਡੋ ਖੱਬੀ ਤਾਕਤ, ਸਰਕਾਰ ਦਾ ਸਹਿਯੋਗੀ ਲੀਡਰ ਵੀ ਖਾਲਿਸਤਾਨੀ ਹੀ ਸਮਰਥੱਕ ਤੇ ਕੈਨੇਡਾ ਸਰਕਾਰ ਦਾ ਸਹਿਯੋਗੀ, ਸਭ ਹੀ ਸਰਕਾਰਾਂ ਆਪਣੇ ਏਜੰਡੇ ਪਾਲਦੀਆਂ ਹਨ। ਹੁਣ ਭਾਰਤ ਨਾਲ ਤਜ਼ਾਰਤ ਸਬੰਧ ਤੋੜਨਗੇ ਜਾਂ ਤੱਤਾ ਤੱਤਾ ਖਾ ਕੇ ਹੁਣ ਲੱਸੀ ਪੀਣਗੇ, ਟਰੂਡੋ ਨੇ ਕਾਹਲੀ ਕੀਤੀ, ਭੜਥੂ ਪਾ ਲਿਆ, ਪਹਿਲਾਂ ਡਿਪਲੋਮੈਂਟ ਕਾਰਵਾਈ ਪੂਰੀ ਕਰਨੀ ਸੀ ਪਰ ਚਲੋ ਕੌਣ ਜਾਣਦਾ ਸੀ ਕਤਲ ਨੂੰ ਤੇ ਕਿੰਨੇ ਕੁ ਦੇਸ਼ ਟਰੂਡੋ ਨੂੰ ਪ੍ਰਸਿੱਧੀ ਮਿਲ ਗਈ, ਜਾਣਦੇ ਸੀ ? ਭਾਰਤ ਦੀ ਉਨੱਤੀ ਨੂੰ ਹੁਣੇ ਹੀ ਸਲਾਹੁਣ ਲੱਗ ਪਏ, ਗੱਲ ਕੀ ਲੋਕਾਂ ਦੀ ਜ਼ਿੰਦਗੀ ਦੁੱਭਰ, ਵੀਜ਼ੇ ਆਦਿ ਦੀ ਦਿੱਕਤ, ਤਣਾਅ, ਆਪਸੀ ਮਿਲਾਪ ’ਚ ਖਿੱਚੋਤਾਣ ਚਲੋ ਜੇਕਰ ਟਰੂਡੋ ਖਾਲਿਸਤਾਨ ਬਣਾ ਦੇਵੇ ਤਾਂ ਉਹਨੂੰ ਆਨਰੇਰੀ ਪ੍ਰਧਾਨ ਮੰਤਰੀ ਬਣਾ ਕੇ ਸਨਮਾਨ ਦੇ ਦਿਓ, ਦੇਖੋ ਹੁਣ ਕੀਹਨੂੰ ਕੀ, ਕੀ ਦਿਖਾ ਦੇਣਗੇ, ਕੌਣ ਕੀਹਨੂੰ ਪੁੱਛੂ ਤੇ ਕੌਣ ਕੀ ਦੱਸੂ ਤੇ ਜਾਂਚ ਜਲਦ ਸਾਹਮਣੇ ਆਊ, ਨਤੀਜਾ ਲਿਆਓ।

-ਬਲਵਿੰਦਰ ਕੌਰ ਚਾਹਲ, ਸਾਊਥਾਲ