ਕਿੰਗਜ਼ਵੇਅ ਤੰਦੂਰੀ ਰੈਸਟੋਰੈਂਟ ਦੇ ਗੈਰੀ ਅਟਵਾਲ ਵਲੋਂ ਆਇਰਸ਼ ਵਿਸਕੀ ‘‘22ਜੀ’’ ਦਾ ਉਦਘਾਟਨ

ਪੰਜਾਬੀ ਭਾਈਚਾਰੇ ਦੀਆਂ ਅਹਿਮ ਸਖ਼ਸ਼ੀਅਤਾਂ ਵਲੋਂ ਅਟਵਾਲ ਪਰਿਵਾਰ ਨੂੰ ਵਧਾਈਆਂ

ਹੰਸਲੋਂ – ਇੱਥੋਂ ਦੇ ਮਸ਼ਹੂਰ ਕਿੰਗਜ਼ਵੇਅ ਤੰਦੂਰੀ ਅਤੇ ਬੈਂਕਿਉਟ ਦੇ ਸਵਰਗੀ ਮਾਲਕ ਉਮਰਾਓ ਅਟਵਾਲ ਦੇ ਬੇਟੇ ਗੈਰੀ ਅਟਵਾਲ ਨੇ ਕਰੜੀ ਮਿਹਨਤ ਬਾਅਦ ਇਕ ਸ਼ਾਨਦਾਰ ਸਮਾਗਮ ਮੌਕੇ ਆਇਰਸ਼ ਵਿਸਕੀ ‘‘22ਜੀ’’ ਦਾ ਉਦਘਾਟਨ ਪੰਜਾਬੀ ਭਾਈਚਾਰੇ ਦੀਆਂ ਅਹਿਮ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।

ਮੰਗਲਵਾਰ ਸ਼ਾਮ ਨੂੰ ‘‘22ਜੀ’’ ਵਿਸਕੀ ਦੇ ਉਦਘਾਟਨ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੈਰੀ ਅਟਵਾਲ ਨੇ ਦੱਸਿਆ ਕਿ ਸਾਲਾਂ ਦੀ ਕਰੜੀ ਮਿਹਨਤ ਬਾਅਦ ‘‘22ਜੀ’’ ਵਿਸਕੀ ਦਾ ਜਨਮ ਹੋਇਆ ਹੈ ਜੋ ਆਇਰਲੈਂਡ ਦੀ ਪ੍ਰਸਿੱਧ ਸ਼ਰਾਬ ਫੈਕਟਰੀ ਵਲੋਂ ਤਿਆਰ ਕੀਤੀ ਗਈ ਹੈ। ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਨੇ ਗੈਰੀ ਅਟਵਾਲ ਦੀ ਵਿਸਕੀ ਦੀ ਭਾਰੀ ਸ਼ਲਾਘਾ ਕੀਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

Comments are closed, but trackbacks and pingbacks are open.