ਐਨ.ਆਰ.ਆਈ ਸਭਾ ਪੰਜਾਬ ਪਰਵਾਸੀ ਪੰਜਾਬੀਆਂ ਦੀ ਪ੍ਰਤੀਨਿਧ ਸੰਸਥਾ ਨਹੀਂ-ਸਤਨਾਮ ਸਿੰਘ ਚਾਹਲ

ਐਨ.ਆਰ.ਆਈ ਸਭਾ ਇਕ ਰਸਿਟਰਡ ਬਾਡੀ ਹੈ ਜਾਂ ਸਰਕਾਰ ਦੀ ਕੋਈ ਸੰਸਥਾ ਹੈ ?

ਮਿਲਪੀਟਸ (ਕੈਲੀਫੋਰਨੀਆ) – ਐਨ.ਆਰ.ਆਈ ਸਭਾ ਪੰਜਾਬ ਵਿਦੇਸ਼ਾਂ ਵਿਚ ਰਹਿਣ ਵਾਲੇ ਭੈਣਾਂ ਭਰਾਵਾਂ ਦੀ ਪ੍ਰਤੀਨਿਧ ਸੰਸਥਾ ਨਹੀਂ ਹੈ। ਇਹ ਗਲ ਇਥੇ ਨੌਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਇਥੋਂ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਕਹੀ।

ਸ: ਚਾਹਲ ਨੇ ਕਿਹਾ ਕਿ ਇਸ ਸਭਾ ਦੀ ਚੋਣ ਵਿਚ  23600 ਰਸਿਟਰਡ ਵੋਟਰਾਂ ਵਿਚੋਂ ਜੇਕਰ 160 ਵੋਟਾਂ ਦੇ ਕਰੀਬ ਹੀ ਵੋਟਾਂ ਪੋਲ ਹੋਈਆਂ ਹਨ ਤਾਂ ਇਸ ਤੋਂ ਸਭਾ ਦੀ ਕਾਰਗੁਜਾਰੀ ਦਾ ਪਤਾ ਲਗ ਜਾਂਦਾ ਹੈ।

ਸ: ਚਾਹਲ ਨੇ ਦਸਿਆ ਕਿ ਪਿਛਲੇ ਲਗਭਗ ਇਕ ਦਹਾਕੇ ਤੋਂ ਇਹ ਸਭਾ ਇਕ ਸਫੇਦ ਹਾਥੀ ਬਣੀ ਹੋਣ ਕਰਕੇ ਇਸ ਦਾ ਪਰਭਾਵ ਪਰਵਾਸੀ ਭੈਣਾਂ ਭਰਾਵਾਂ ਵਿਚ ਲਗਭਗ ਖਤਮ ਹੋ ਚੁਕਾ ਹੈ ਕਿੳਂਕਿਂ ਇਸ ਦੇ ਪਲੇਟਫਰਮ ਨੂੰ ਅਜ ਤਕ ਸਿਆਸੀ ਧਿਰਾਂ ਵਲੋਂ ਆਪੋ ਆਪਣੇ ਹਿਤਾਂ ਲਈ ਵਰਤਿਆ ਜਾਂਦਾ ਰਿਹਾ ਹੈ।

ਸ: ਚਾਹਲ ਨੇ ਦਸਿਆ ਕਿ ਜਿਤਨੀਆਂ ਵੋਟਾਂ ਐਨ.ਆਰ.ਆਈ ਸਭਾ ਦੀ ਚੋਣ ਵਿਚ ਪੋਲ ਹੋਈਆਂ ਹਨ ਉਸ ਨਾਲੋਂ ਜਿਆਦਾ ਵੋਟਾਂ ਨਾਲੋਂ ਜਿਆਦਾ ਵੋਟਾਂ ਤਾਂ ਇਕ ਪਿੰਡ ਦੇ ਮੈਂਬਰ ਪੰਚਾਇਤ ਦੀ ਚੋਣ ਵਿਚ ਭੁਗਤ ਜਾਂਦੀਆਂ ਹਨ। ਉਹਨਾਂ ਹੈਰਾਨੀ ਪਰਗਟ ਕੀਤੀ ਕਿ ਇਤਨੀਆਂ ਵੋਟਾਂ ਭੁਗਤਾਉਣ ਲਈ ਕਿਸ ਤਰਾਂ ਜਿਲਾ ਪ੍ਰਸ਼ਾਸ਼ਨ ਤੇ ਸਰਕਾਰੀ ਮਸ਼ੀਨਰੀ ਕਿਸ ਤਰਾਂ ਪਬਾਂ ਭਾਰ  ਹੋਈ ਰਹੀ  ਜਦ ਕਿ ਇਤਨੀਆਂ ਵੋਟਾਂ ਤਾਂ ਇਕ ਆਮ ਵਾਤਾਵਰਣ ਵਿਚ ਹੀ ਪੋਲ ਹੋ ਸਕਦੀਆਂ ਸਨ। ਇਹਨਾਂ ਚੋਣਾਂ ਵਿਚ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਨੂੰ ਇਸ ਹੱਦ ਤਕ ਦਖਲ ਅੰਦਾਜੀ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਸੀ।

ਸ: ਚਾਹਲ ਨੇ ਦਸਿਆ ਕਿ ਅਜਿਹੀ ਸਰਕਾਰੀ ਦਖਲ ਅੰਦਾਜੀ ਦਾ ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀ ਭੈਣ ਭਰਾਵਾਂ ਨੇ ਵੀ ਬੁਰਾ ਮਨਾਇਆ ਹੈ।

ਸ: ਚਾਹਲ ਨੇ ਕਿਹਾ ਕਿ  ਇਹ ਭੰਬਲਭੂਸਾ ਦੂਰ ਹੋਣਾ ਚਾਹੀਦਾ ਹੈ ਕਿ ਐਨ.ਆਰ.ਆਈ ਸਭਾ ਇਕ ਰਸਿਟਰਡ ਬਾਡੀ ਹੈ ਜਾਂ ਸਰਕਾਰ ਦੀ ਕੋਈ ਸੰਸਥਾ ਹੈ। ਜੇਕਰ ਇਹ ਸਭਾ ਇਕ ਸਰਕਾਰੀ ਸੰਸਥਾ ਹੈ ਤਾਂ ਇਹ ਪਰਵਾਸੀ ਭੈਣ ਭਰਾਵਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਇਸ ਸਭਾ ਕੋਲ ਕਿਹੜੀਆਂ ਕਿਹੜੀਆਂ ਕਨੂੰਨੀ ਸ਼ਕਤੀਆਂ ਹਨ।

Comments are closed, but trackbacks and pingbacks are open.