ਐਨ ਆਰ ਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ

ਕਾਂਗਰਸ ਲਈ ਚੋਣ ਪ੍ਰਚਾਰ ਕਰਨ ਦੀ ਕੀਤੀ ਸ਼ਲਾਘਾ

ਲੁਧਿਆਣਾ – ਪੰਜਾਬ ਵਿਧਾਨ ਸਭਾ ਲਈ ਹੋ ਰਹੀਆਂ ਚੋਣਾ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਥਾਪੜਾ ਦੇਣ ਪੁੱਜੇ ਰਾਹੁਲ ਗਾਂਧੀ ਨੇ ਪ੍ਰਵਾਸੀ ਪੰਜਾਬੀਆਂ ਸਮੇਤ ਇੰਗਲੈਂਡ ਤੋਂ ਪੁੱਜੇ ਐਨ ਆਰ ਆਈ ਕਮਿਸ਼ਨ ਪੰਜਾਬ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਨਾਲ ਮੁਲਾਕਾਤ ਕੀਤੀ।

ਦਲਜੀਤ ਸਿੰਘ ਸਹੋਤਾ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਨ੍ਹਾਂ ਨਾਲ ਇੰਗਲੈਂਡ ਤੋਂ 100 ਦੇ ਕਰੀਬ ਕਾਂਗਰਸੀ ਆਗੂ ਅਤੇ ਵਰਕਰ ਪੰਜਾਬ ਵਿੱਚ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਪੁੱਜੇ ਹੋਏ ਹਨ ਜਿਸ ਦੀ ਰਾਹੁਲ ਗਾਂਧੀ ਨੇ ਸ਼ਲਾਘਾ ਕੀਤੀ। ਰਾਹੁਲ ਨੇ ਸਹੋਤਾ ਨਾਲ ਆਪਣੀ ਪਿਛਲੀ ਇੰਗਲੈਂਡ ਫੇਰੀ ਦੀ ਚਰਚਾ ਵੀ ਕੀਤੀ।

Comments are closed, but trackbacks and pingbacks are open.