ਉੱਘੇ ਸਮਾਜ ਸੇਵਕ ਸ. ਐਮ.ਪੀ. ਸਿੰਘ ਉਬਰਾਏ ਦਾ ਜੱਟ ਸਿੱਖ ਕੌਂਸਲ ਵਲੋਂ ਜਲੰਧਰ ਪੁੱਜਣ ’ਤੇ ਨਿੱਘਾ ਸਵਾਗਤ

ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਦਾ ਦੌਰਾ ਕੀਤਾ

ਜਲੰਧਰ – ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਸ. ਐਸ.ਪੀ. ਸਿੰਘ ਉਬਰਾਏ ਦਾ ਜਲੰਧਰ ਪੁੱਜਣ ’ਤੇ ਜੱਟ ਸਿੱਖ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਹੇਅਰ ਦੀ ਅਗਵਾਈ ਵਿੱਚ ਸਮੂਹ ਅਹੁਦੇਰਾਂ ਵਲੋਂ ਬੈਸਟ ਵੈਸਟਰਨ ਪਲੱਸ ਹੋਟਲ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਜਿਸ ਤੋਂ ਬਾਅਦ ਸ. ਉਬਰਾਏ ਨੇ ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਦਾ ਦੌਰਾ ਕਰਦੇ ਹੋਏ ਜਾਣਕਾਰੀ ਹਾਸਲ ਕੀਤੀ।

ਜੱਟ ਸਿੱਖ ਕੌਂਸਲ ਨਾਲ ਮੀਟਿੰਗ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਸ. ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਉਨ੍ਹਾਂ ਵਲੋਂ ਖਾੜੀ ਦੇਸ਼ਾਂ ਵਿੱਚ ਫਸੀਆਂ ਪੰਜਾਬਣ ਲੜਕੀਆਂ ਨੂੰ ਵਾਪਸ ਘਰ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਕਰੀਬ ਦੋ ਦਰਜਨ ਲੜਕੀਆਂ ਨੂੰ ਸੁਰੱਖਿਅਤ ਵਾਪਸ ਪੰਜਾਬ ਲਿਆਂਦਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੀ ਮਦੱਦ ਨਾਲ ਜਾਅਲੀ ਟਰੈਵਲ ਏਜੰਟਾ ਖਿਲਾਫ਼ ਕਾਰਵਾਈ ਵੀ ਕਰਵਾ ਰਹੇ ਹਨ ਜਿਨ੍ਹਾਂ ਦੇ ਲਾਰਿਆਂ ਵਿੱਚ ਆ ਕੇ ਲੜਕੀਆਂ ਨੂੰ ਕਸ਼ਟ ਝੱਲਣਾ ਪੈਂਦਾ ਹੈ।

ਜੱਟ ਸਿੱਖ ਕੌਂਸਲ ਦੇ ਪ੍ਰਧਾਨ ਹੇਅਰ ਨੇ ਸ. ਉਬਰਾਏ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ, ਮੀਡੀਆ ਸਕੱਤਰ ਪਰਮਿੰਦਰ ਸਿੰਘ ਹੇਅਰ, ਦਫ਼ਤਰ ਸਕੱਤਰ ਸਰਬਜੋਤ ਸਿੰਘ ਲਾਲੀ, ਸਾਬਕਾ ਪਿ੍ਰੰਸੀਪਲ ਰਵਿੰਦਰ ਗੁਰੂ ਤੋਂ ਇਲਾਵਾ ਪ੍ਰਮੁੱਖ ਅਹੁਦੇਦਾਰ ਹਾਜ਼ਰ ਸਨ।

Comments are closed, but trackbacks and pingbacks are open.