ਈਲਿੰਗ ਦੀ ਮੇਅਰ ਬੀਬੀ ਮਹਿੰਦਰ ਮਿੱਢਾ ਨੇ ‘ਫੇਮਸ ਮੇਲੇ’ ’ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

ਮੇਅਰ ਦੇ ਕਾਰਜਕਾਲ ਦੌਰਾਨ ਸਹਿਯੋਗ ਦੇਣ ਵਾਲੇ ਸਮੂਹ ਵਾਸੀਆਂ ਦਾ ਧੰਨਵਾਦ ਕੀਤਾ

ਸਾਊਥਾਲ – ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਕਲੱਬ ਹੇਜ਼ ਵਲੋਂ ‘ਫੇਮਸ ਪੰਜਾਬੀ ਮੇਲਾ’ ਹੇਜ਼ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਤੋਂ ਆਏ ਅਤੇ ਯੂ.ਕੇ ਦੇ ਕਲਾਕਾਰਾਂ ਨੇ ਹਜ਼ਾਰਾਂ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਈਲਿੰਗ ਦੇ ਮੇਅਰ ਬੀਬੀ ਮਹਿੰਦਰ ਮਿੱਢਾ ਨੇ ਉੱਘੇ ਪੰਜਾਬੀਆਂ ਨੂੰ ਸਨਮਾਨਿਤ ਕੀਤਾ।
ਪ੍ਰਤਾਪ ਸਿੰਘ ਮੋਮੀ ਅਤੇ ਸਹਿਯੋਗੀਆਂ ਦੀ ਅਗਵਾਈ ਵਿੱਚ ਕਰਵਾਏ ਗਏ ‘ਫੇਮਸ ਪੰਜਾਬੀ ਮੇਲੇ’ ਦੀ ਮੁੱਖ ਮਹਿਮਾਨ ਈਲਿੰਗ ਦੇ ਮੇਅਰ ਬੀਬੀ ਮਹਿੰਦਰ ਮਿੱਢਾ ਸਨ ਜਿਨ੍ਹਾਂ ਨਾਲ ਐਮ.ਪੀ. ਸ੍ਰੀ ਵਰਿੰਦਰ ਸ਼ਰਮਾ ਅਤੇ ਲੰਡਨ ਅਸੈਂਬਲੀ ਦੇ ਮੈਂਬਰ ਡਾ. ਉਂਕਾਰ ਸਹੋਤਾ ਵੀ ਹਾਜ਼ਰ ਸਨ।
ਇਸ ਮੌਕੇ ਬੀਬੀ ਮਿੱਢਾ ਨੇ ਉਨ੍ਹਾਂ ਦੇ ਮੇਅਰ ਵਜੋਂ ਕਾਰਜਕਾਲ ਦੌਰਾਨ ਚੈਰਿਟੀ ਲਈ ਭਰਪੂਰ ਸਹਿਯੋਗ ਦੇਣ ਵਾਲੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।

Comments are closed, but trackbacks and pingbacks are open.