ਅਦਾਲਤ ਨੇ ਕੁਲ 122 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ
ਮਿੱਡਲੈਂਡ – ਬਰਤਾਨੀਆ ਬੀਤੇ ਸ਼ੁੱਕਰਵਾਰ ਨੂੰ 5 ਪੰਜਾਬੀ ਨੌਜਵਾਨਾਂ ਨੂੰ, ਇੱਕ 23 ਸਾਲਾ ਡਿਲੀਵਰੀ ਡਰਾਈਵਰ ਜੋ ਕਿ ਖੁੱਦ ਪੰਜਾਬੀ ਹੀ ਸੀ, ਦੇ ਕਤਲ ਦਾ ਦੋਸ਼ੀ ਪਾਏ ਜਾਣ ’ਤੇ ਕੁੱਲ 122 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਪਿਛਲੇ ਸਾਲ ਅਗਸਤ ਵਿੱਚ ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਦੇ ਬਰਵਿਕ ਐਵੇਨਿੳੂ ਖੇਤਰ ਵਿੱਚ ਇੱਕ ਹਮਲੇ ਦੀ ਸੂਚਨਾ ਮਿਲਣ ’ਤੇ ਮੌਕੇ ਪੁੱਜੀ ਸਥਾਨਕ ਵੈਸਟ ਮਰਸੀਆ ਪੁਲਸ ਨੇ ਉਰਮਨ ਸਿੰਘ ਨੂੰ ਘਟਨਾ ਸਥਾਨ ’ਤੇ ਮਿ੍ਰਤਕ ਘੋਸ਼ਿਤ ਕਰ ਦਿੱਤਾ ਸੀ ਅਤੇ ਕਤਲ ਦੇ ਸ਼ੱਕ ਵਿੱਚ 5 ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਸੀ।
ਅਰਸ਼ਦੀਪ ਸਿੰਘ (24), ਜਗਦੀਪ ਸਿੰਘ (23), ਸ਼ਿਵਦੀਪ ਸਿੰਘ (27) ਅਤੇ ਮਨਜੋਤ ਸਿੰਘ (24) ਨੂੰ ਕੁਹਾੜੀ, ਹਾਕੀ ਅਤੇ ਬੇਲਚੇ ਸਮੇਤ ਹਥਿਆਰਾਂ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਇਨ੍ਹਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚ ਇਨ੍ਹਾਂ ਸਾਰਿਆਂ ਨੂੰ ਘੱਟੋ-ਘੱਟ 28 ਸਾਲ ਸਲਾਖਾਂ ਪਿੱਛੇ ਰਹਿਣਾ ਪਵੇਗਾ। ਪੰਜਵੇਂ ਭਾਰਤੀ ਮੂਲ ਦੇ ਨੌਜਵਾਨ 24 ਸਾਲਾ ਸੁਖਮਨਦੀਪ ਸਿੰਘ ਨੂੰ ਮਾਨਵਹੱਤਿਆ ਲਈ 10 ਸਾਲ ਦੀ ਸਜ਼ਾ ਸੁਣਾਈ ਗਈ।
ਇੱਥੇ ਜ਼ਿਕਰਯੋਗ ਹੈ ਕਿ ਕਤਲ ਤੋਂ ਕੁਝ ਦਿਨ ਪਹਿਲਾਂ ਓਰਮਾਨ ਸਿੰਘ ਦੇ ਕਾਤਲਾਂ ਨਾਲ ਗਹਿਗੱਚ ਲੜਾਈ ਹੋਈ ਸੀ ਜਿਸ ਦਾ ਬਦਲਾ ਲੈਣ ਲਈ ਉਰਮਾਨ ਸਿੰਘ ਦਿਨ ਦਿਹਾੜੇ ਘੇਰ ਕੇ ਗੰਭੀਰ ਸੱਟਾਂ ਮਾਰੀਆ ਸਨ ਜਿਨ੍ਹਾਂ ਦੀ ਤਾਬ ਨਾ ਝਲਦਿਆ ਉਹ ਮੌਕੇ ’ਤੇ ਹੀ ਦਮ ਤੋੜ ਗਿਆ ਸੀ।
Comments are closed, but trackbacks and pingbacks are open.