ਵਿਸ਼ਵ ਪੱਧਰ ਉੱਤੇ ਸਿੱਖ ਕੌਮ ਦਾ ਨਾਮ ਕੀਤਾ ਰੋਸ਼ਨ
ਸੈਕਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਮਸ਼ਹੂਰ ਰਿਐਲਿਟੀ ਸ਼ੋਅ ‘ਬਿਗ ਬ੍ਰਦਰ’ ਦੇ 25ਵੇਂ ਸੀਜ਼ਨ ਦਾ ਖਿਤਾਬ ਜੱਗ ਬੈਂਸ (ਜਗਤੇਸ਼ਵਰ ਸਿੰਘ ਬੈਂਸ) ਨੇ ਜਿੱਤਿਆ ਹੈ। ਇਹ ਰਿਆਲਿਟੀ ਸ਼ੋਅ ਦੇ ਇਤਿਹਾਸ ‘ਚ ਇਹ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ ‘ਬਿੱਗ ਬ੍ਰਦਰ’ ਦਾ ਵਿਜੇਤਾ ਬਣਿਆ ਹੈ। ‘ਬਿੱਗ ਬ੍ਰਦਰ’ ਦੇ ਘਰ ‘ਚ 100 ਦਿਨ ਰਹਿ ਕੇ ਜਗਤੇਸ਼ਵਰ ਸਿੰਘ ਬੈਂਸ ਨੇ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਤੇ ਫਾਈਨਲ ਰਾਊਂਡ ਵਿਚ ਮੈਟ ਕਲੋਟਜ਼ ਨੂੰ ਹਰਾ ਕੇ 5-2 ਵੋਟਾਂ ਨਾਲ ਜੇਤੂ ਬਣੇ ਜੱਗ ਨੂੰ ਟਰਾਫੀ ਦੇ ਨਾਲ 7 ਲੱਖ ਡਾਲਰ ਦਾ ਇਨਾਮ ਮਿਲਿਆ ਹੈ।
ਬੈਂਸ ਦੇ ਜੇਤੂ ਹੁੰਦਿਆਂ ਹੀ ਸਿੱਖ ਕੌਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਕ ਪੋਰਟਲ ਨਾਲ ਗੱਲਬਾਤ ਦੌਰਾਨ ਬੈਂਸ ਨੇ ਕਿਹਾ, “ਮੈਂ ਹਮੇਸ਼ਾ ਇਮਾਨਦਾਰੀ ਨਾਲ ਖੇਡ ਕੇ ਇਸ ਖੇਡ ਨੂੰ ਜਿੱਤਣਾ ਚਾਹੁੰਦਾ ਸੀ। ਮੈਂ ਹਮੇਸ਼ਾ ਉਹੀ ਕੀਤਾ ਜੋ ਮੇਰੇ ਦਿਲ ਨੇ ਕਿਹਾ। ਮੈਂ ਬਹੁਤ ਖੁਸ਼ ਹਾਂ। ਮੈਂ ਬਚਪਨ ਤੋਂ ਹੀ ‘ਬਿੱਗ ਬ੍ਰਦਰ’ ਦਾ ਪ੍ਰਸ਼ੰਸਕ ਰਿਹਾ ਹਾਂ। ਸ਼ੋਅ ‘ਚ ਜਾਣ ਦੀ ਮੇਰੀ ਵੱਡੀ ਇੱਛਾ ਸੀ, ਜੋ ਹੁਣ ਪੂਰੀ ਹੋ ਗਈ ਹੈ।” ਇਸ ਸ਼ੋਅ ਵਿਚ ਮੈਂ ਸ਼ਾਬਦਿਕ ਤੌਰ ‘ਤੇ ਆਪਣੀ ਜ਼ਿੰਦਗੀ ਲਈ ਲੜ ਰਿਹਾ ਸੀ। ਹਰ ਵਾਰ ਜਦੋਂ ਮੈਂ ਹਰ ਮੁਕਾਬਲੇ ਵਿੱਚ ਜਾਂਦਾ ਸੀ ਤਾਂ ਮੈਨੂੰ ਪਤਾ ਸੀ ਕਿ ਮੈਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਆਪਣੇ ਸਹਿਯੋਗੀਆਂ ਨੂੰ ਸੁਰੱਖਿਅਤ ਰੱਖਣ ਲਈ, ਅਤੇ ਖੇਡ ਵਿੱਚ ਅੱਗੇ ਵਧਣ ਲਈ ਜਿੱਤਣਾ ਪਏਗਾ। ਅਤੇ ਇਸ ਲਈ ਮੈਂ ਸੋਚਦਾ ਹਾਂ ਕਿ ਸਭ ਕੁਝ ਉਸੇ ਤਰ੍ਹਾਂ ਹੋਇਆ ਜਿਵੇਂ ਸੋਚਿਆ ਸੀ ਜਿਵੇਂ ਕਿ ਮੈਂ ਬੇਦਖਲ ਹੋਣ ਤੋਂ ਬਾਅਦ ਜਿੱਤਣ ਵਾਲਾ ਪਹਿਲਾ ਵਿਅਕਤੀ ਹਾਂ। ਮੈਨੂੰ ਸਭ ਤੋਂ ਵੱਧ ਕੰਪ ਜਿੱਤਾਂ ਪ੍ਰਾਪਤ ਹੋਈਆਂ ਹਨ।” ਪਰ, ਹਰ ਪਲ ਮੈਂ ਇਹੀ ਸੋਚਦਾ ਸੀ ਕਿ “ਮੈਂ ਇਸ ਹਫ਼ਤੇ ਕਿਵੇਂ ਲੰਘਾਂ ? ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ? ਮੈਂ ਇਹ ਮੁਕਾਬਲਾ ਕਿਵੇਂ ਜਿੱਤ ਸਕਦਾ ਹਾਂ ? ਮੈਂ ਆਪਣੇ ਲੋਕਾਂ ਦੀ ਰੱਖਿਆ ਕਿਵੇਂ ਕਰਾਂ ?” ਸੋ ਇਸ ਨੂੰ ਸਹੀ ਤਰੀਕੇ ਨਾਲ ਕਰਦੇ ਹੋਏ ਅੱਜ ਇਹ ਸ਼ੋ ਜਿੱਤ ਲਿਆ ਹੈ।
ਦੱਸਣਯੋਗ ਹੈ ਕਿ ਜਗਤੇਸ਼ਵਰ ਸਿੰਘ ਬੈਂਸ ‘ਬਿੱਗ ਬ੍ਰਦਰ’ ’ਚ ਸ਼ਾਮਲ ਹੋਣ ਵਾਲਾ ਪਹਿਲਾ ਸਿੱਖ ਹੈ। ਸ਼ੋਅ ਵਿਚ ਅਮਰੀਕੀ ਟਰੱਕ ਕਾਰੋਬਾਰੀ ਜਗਤੇਸ਼ਵਰ ਸਿੰਘ ਬੈਂਸ ਤੋਂ ਇਲਾਵਾ ਕਈ ਕਲਾਕਾਰ ਸ਼ਾਮਲ ਸਨ। ਇਹ ਅਮਰੀਕੀ ਰਿਐਲਿਟੀ ਸ਼ੋਅ ਇਸੇ ਨਾਂ ਦੇ ਅਸਲ ਡੱਚ ਰਿਐਲਿਟੀ ਸ਼ੋਅ ’ਤੇ ਆਧਾਰਿਤ ਹੈ, ਜਿਸ ਨੂੰ ਨਿਰਮਾਤਾ ਜੌਨ ਡੀ ਮੋਲ ਵਲੋਂ 1997 ’ਚ ਬਣਾਇਆ ਗਿਆ ਸੀ। ਲੜੀ ਦਾ ਨਾਮ ਜਾਰਜ ਓਰਵੇਲ ਦੇ 1949 ਦੇ ਨਾਵਲ ‘ਨਾਈਨਟੀਨ ਏਟੀ-ਫੋਰ’ ਵਿਚ ਇਕ ਪਾਤਰ ਤੋਂ ਪ੍ਰੇਰਿਤ ਹੈ। ਅਮਰੀਕੀ ਸ਼ੋਅ 5 ਜੁਲਾਈ, 2000 ਨੂੰ ਸੀ.ਬੀ.ਐਸ. ’ਤੇ ਸ਼ੁਰੂ ਕੀਤਾ ਗਿਆ ਸੀ। ਭਾਰਤੀ ਟੀ.ਵੀ. ਸ਼ੋਅ ‘ਬਿੱਗ ਬੌਸ’ ਵੀ ਇਸੇ ਸ਼ੋਅ ’ਤੇ ਅਧਾਰਤ ਹੈ।
Comments are closed, but trackbacks and pingbacks are open.