‘‘ਨਿਰਣਾ’’ ਪੜਚੋਲ੍ਹ (ਲੰਡਨ ਦੀਆਂ ਰੈਲੀਆਂ)

ਬਲਵਿੰਦਰ ਕੌਰ ਚਾਹਲ

13 ਸਤੰਬਰ ਨੂੰ ਮੱਘ ਗਿਆ ਲੰਡਨ ਸੁਲਘੂ, ਫੇਰ ਲਾਟਾਂ, ਅੰਤ ਭਾਂਬੜ, ਸਿੱਖਾਂ ਤੋਂ ਰੋਟੀ ਨੀ ਖਾ ਹੋਈ, ਡਬਲਰੋਟੀ ਨੂੰ ਪਏ, ਸਾਡੇ ਹੱਕ ’ਚ ਕਾਨੂੰਨ ਬਣਾਓ, ਮਰਦ ਮੰਗੇਤਰ, ਇੱਕ ਕੁੜੀ ਨੇ ਕਿੰਨੇ ਮੁੰਡੇ ? ਸਾਡੇ ਕੌਂਸਲਰ, ਐਮ.ਪੀ. ਸ਼ਾਹੀ ਫੀਤੇ, ਲਾਰਡੀਆਂ ਨੂੰ ਹੱਥ, ਮਾਰਕਸੀਆਂ ਨੇ ਤਾਂ ਰਾਜ ਭਾਗ ਸੰਭਾਲਿਆ, ਧਿਆਨ ਮਾਰੋ ਕਈ ਲੈਫਟੀ ਬੁਲਾਰਿਆ ਨੇ ਤਾਂ ਚੈਰਿਟੀਆਂ ਬਣਾ ਪੰਜਾਬ ’ਚ ਧੌਲਰ ਉਸਾਰ ਲਏ, ਮੂਹਰੇ ਭੱਜ ਜਾਣਗੇ, ਜਿੰਨਾ ਕੋਲ੍ਹ ਝੁੱਗੀਆਂ ਵੀ ਨਹੀਂ, ਸਭ ਵੇਚ ਵੱਟ ਆਏ, ਕਿਥੇ ਜਾਣਗੇ ? ਭਲੇਖੇ ’ਚ ਨਾ ਰਹੋ, ਸਰਕਾਰਾਂ ਰਾਤੋਂ ਰਾਤ ਕਾਨੂੰਨ ਬਣਾ ਧਰਦੀਆਂ ਨੇ ਨਾਲੇ ਪਾਸਪੋਰਟ ਦੇਸ਼ ਦੀ ਸਰਕਾਰੂ ਪ੍ਰਾਪਰਟੀ ਹੁੰਦੀ ਹੈ ? ਹਿਸ਼ਤ ਆਖਣਤੇ ਭਾਰਤੀ ਹਿੰਦੂ ਤਾਂ ਸ਼ਨੀਵਾਰ, ਆਹ ਖਾਲਿਸਤਾਨੀ ਮੰਗ ਵਾਲੇ ਅਗਲਿਆਂ ਨੇ ਜਹਾਜ਼ਾਂ ’ਚ ਹੀ ਗੇੜੇ ਕਢਾਉਣੇ ਨੇ ਕਿ ਸਾਡੇ ਨਹੀਂ ਭੇਜੋ ਕਿਸੇ ਟਾਪੂ ’ਤੇ ਖਾਲਿਸਤਾਨੀ ਜ਼ੁੰਮੇਵਾਰ।

ਸ਼ਨਿੱਚਰਵਾਰ ਨੂੰ ਲਗਭਗ 5 ਲੱਖ ਬੰਦਾ ਯੂ.ਕੇ ਬਚਾਓ ਲਈ ਤੇ 15ਕੁ ਹਜ਼ਾਰ ਐਂਟੀ ਪਹੁੰਚੇ, ਸਭ ਟੌਮੀਦੇ ਰਿਫਰੈਂਡੀਏ ਕਿ ਅਸੀਂ ਹੁਣ ਸਰਕਾਰਾਂ ਤੇ ਲਾਰਡੀਆਂ ਨੂੰ ਸਬਕ ਸਿਖਾਵਾਂਗੇ, ਯਾਨੀ ਆਮਦੀਆਂ ਨੂੰ ! ਯਾਦ ਕਰੋ ਮੈਂ ਕਈ ਵਾਰ ਇਹ ਅਗਾਹ ਕਰ ਚੁੱਕੀ ਹਾਂ, ਕਿ ਹਵਾ ਦੇ ਰੁੱਖ ਦੇਖੋ ਪਰ ਸਾਡੇ ਚੌਧਰੀ, ਜੀ ਅਸੀਂ ਤਾਂ ਕੋਹਿਨੂਰ ਲੈਣਾ, ਮਾਰਗਰੇਟ ਥੈਚਰ ਦੀ ਇੰਦਰਾਂ ਗਾਂਧੀ ਨਾਲ ਅਕਾਲ ਤਖ਼ਤ ’ਤੇ ਧਾਵੇ ’ਚ ਹਮਾਇਤ ਦੀਆਂ ਚਿੱਠੀਆਂ ਪੜ੍ਹਨੀਆਂ ਹਨ। ਪੁੱਛੋ ਇੰਨ੍ਹਾ ਤੋਂ ਕਿ ਪੰਜਾਬ ’ਚ ਕਾਂਗਰਸੀ ਰਾਜ ਤਾਂ ਹਟਾ ਨੀ ਸਕੇ, ਸਗੋਂ ਪੰਥਕ ਧਿਰਾਂ ਨੂੰ ਢਾਅ ਲਾਈ ਹਾਲੇ ਇਹ ਖਾਲਿਸਤਾਨੀ ?

ਡਬਲ ਰੋਟੀ ਨੂੰ ਪੈ ਗਏ, ਗੁਰਦੁਆਰੇ ਸਿਆਸੀ ਦੁਆਰੇ ਧਰਮ ਦਾ ਨਉਂ ਪਰ ਹਨ ਸਭ ਕਾਮਰੇਡ ਗੁਰਦੁਆਰਿਆਂ ’ਚ ਹਨੇਰਗਰਦੀ ਕਬਜ਼ੇ, ਸਟੇਜਾਂ ’ਤੇ ਧੂੰਆਂ ਧਾਰ ਤਕਰੀਰਾਂ, ਸਾਰਾ ਸਮਾਂ ਪੰਜਾਬ ਦੇ ਮੁੱਦੇ ਪ੍ਰਚਾਰਕਾਂ ਦਾ ਰੰਗ ਲੱਗਾ! ਚੈਨਲਾਂ ਨੇ ਰਹਿੰਦੀ ਕਸਰ ਕੱਢ’ਤੀ ਹੁਣ ਇੰਨਾ ਦਾ ਕੁੱਝ ਨੀ ਜਾਣਾ, ਮੌਰ ਕੁੱਟ ਹੋਏ ਨੇ ਸਧਾਰਣਾ ਦੇ, ਸਾਡੇ ਜਵਾਨ ਜੋ ਸਿਟੀਆਂ ’ਚ ਕਿੱਤਾਕਾਰੀ ਹਨ ਸਰੂਪਾਂ ’ਚ ਹਨ। ਚਿੰਤਾ ਦਾ ਵਿਸ਼ਾ ਹੈ, ਹੁਣ ਇਹ ਲਹਿਰ ਘਟਣੀ ਨੀ, ਵਧਣੀ ਹੈ। ਗੁਰਦੁਆਰੇ ਸਾਰਾ ਸਮਾਂ ਸ਼ਹੀਦੀਆਂ ਦੀ ਹੀ ਕਮਾਈ ਕਰਦੇ ਨੇ ਬਸ ਚੌਧ੍ਹਰ ਲਈ, ਮੇਰੀ ਦਲੀਲ ਕਿ ਭਵਿੱਖ ਵਿਚਾਰੋ, ਪੰਜਾਬ ਨੇ ਸਾਨੂੰ ਪਛਾਨਣਾ ਨਹੀਂ, ਇਥੇ ਮਾਰਕਸੀਆਂ ਨੇ ਹੱਡ ਭਨਾਉਣੇ ਨੇ ਸਾਡੇ, ਹਰ ਗੱਲ ’ਤੇ ਨਸਲਵਾਦ ਨਾਅਰਾ, ਕੰਮ ਨੀਂ ਆਉਣਾਂ।

– ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ (ਜ਼ਿੰਮੇਵਾਰ ਕੌਣ ?)

ਬਲਵਿੰਦਰ ਕੌਰ ਚਾਹਲ

ਪੰਜਾਬ ’ਚ ਹੜ੍ਹ ਸੰਕਟ (ਪਿੰਡੋਂ ਖ਼ਬਰ ਲਈ) ਜੱਟ ਤੇ ਬਹੁਤੇ ਹਿੱਸੇ ਪ੍ਰਭਾਵਤ ਨਹੀਂ : ਦਰਿਆਵਾਂ ਕੰਡੇ ਵਸੇਬੀ, ਸ਼੍ਰੇਣੀਆਂ, ਕਬਜ਼ੀ, ਜ਼ਮੀਨਾਂ, ਖੇਤੀਬਾੜੀ ਲਈ ਬੰਨ੍ਹ ਤੋੜ ਕੇ ਪਾਣੀ ਲਾਉਣੇ, ਫੇਰ ਪੂਰੀ ਤਰ੍ਹਾਂ ਬੰਦ ਨਾ ਕਰਨੇ ਬਣੀ ਫੇਰ ਚਾਹੀਦੇ ਨੇ।

(2) ਕਰੋਪੀ : ਕੁਦਰਤ ਦੀ, ਵਿਗਿਆਨੀਆਂ ਦੇ ਤਜ਼ਰਬੇ ਪਹਾੜ ਡਿੱਗਣੇ, ਬਦਲ ਫੱਟਣੇ, ਭਾਖੜਾ ਪਾਣੀ ਬਹੁਲਤਾ, ਬਾਹਰ ਕੱਢਣਾ, ਨਹੀਂ ਤਾਂ ਕਿਆਮਤ ਸੀ। ਬਰਾਦਰੀਆਂ ਦੀ ਲਾਲਸਾ, ਸਰਕਾਰੀ ਅਣਗਹਿਲੀ ’ਤੇ ਵਿਭਾਗ ਦੀ ਨਿਗਰਾਨੀ, ਅਵੇਸਲੀ, ਸਭ ਕਾਰਨ ਹਨ ਕੋਈ ਇਹ ਬੰਨ੍ਹ ਤੋੜਨ ਵਾਲਿਆਂ ਨੂੰ ਕਸੂਰਵਾਰ ਨਹੀਂ ਦੱਸਦਾ, ਸਿਆਸਤਾਂ ਤੇ ਨਾਲੇ ਫੇਰ ਮੁਆਵਜ਼ੇ ਨੀ ਮਿਲਣੇ, ਸਿਆਸੀ ਪਾਰਟੀਆਂ ਭੁੱਲਦੀਆਂ ਨੇ, ਕਿ ਇਹ ਸਹਾ-ਪਹਾ, ਤੁਹਾਡੇ ਰਾਜ ’ਚ ਵੀ ਲੰਘੂ, ਹੁਣ ਤਾਂ ਭਗਵੰਤ ਨੂੰ ਛੱਟਦੇ ਹੋ, ਇਹ ਤੁਹਾਡੇ ਸਕੇ ਨੀ। ਅੱਜ ਧਰਮ ਵੀ ਧੜੇ ਤੇ ਰੱਬ ਦੇ ਸ਼ਰੀਕ। ਪ੍ਰਮਾਤਮਾਂ ਤੋਂ ਡਰਦੇ ਨਹੀਂ ਕਿ ਭਾਵੀਂ ਕਦੇ ਵੀ ? ਬਹੁਤੇ ਧਨ-ਹੰਕਾਰੀ, ਵਿਦੇਸ਼ੀ, ਝੱਟ ਬੋਲੀਆਂ, ਚੈਨਲਾਂ ਤੇ ਹੰਭਲਾ ਮਾਰੋ, ਕਰੋ ਪੈਸਾ ਕੱਠਾ ਜੁਆਕਾਂ ਦਾ ਪੱਝ, ਮਾਂ ਦਾ ਰੱਝ, ਲੱਗਾ ਜੱਗ ਕਦੇ ਦੱਸਿਆ ਕਿਸੇ ਨੇ ਹਿਸਾਬ, ਪੈਸਾ ਕਿਥੇ ਤੇ ਕਿਵੇਂ ? ਸ਼ਕਰਖੋਰੇ ਨੂੰ ਸ਼ੱਕਰ ! ਇੱਕ ਚੈਨਲ ਨੇ ਹੁਣ ਤੱਕ ਅਪੀਲ ਨਾ ਕੀਤੀ ਹੁਣ ਨਵੀਂ ਸਕੀਮ ! ਜੀ ਸਰਕਾਰੇ ਖਾਲਸਾ ਬਣਾਵਾਂਗੇ, ਐਨ.ਜੀ.ਓ।

ਨੌਨ ਗੋਰਮਿੰਟ ਸੰਸਥਾ, ਉਥੇ ਪਹਿਲਾਂ ਹੀ ਉਹ ਬੰਦੇ ਦਹਾਕਿਆਂ ਤੋਂ ਗੁਆਂਢੀ ਤੇ ਵਿਰੋਧੀ ਦੇਸ਼ ਦੇ ਲਾਕੜੇ, ਹੁਣ ਨੌਜਵਾਨ ਮਝੈਲ ਲੱਗਿਆ, ਧੜਾ ਧੜਾ ਬਿਆਨਾ ’ਤੇ ਬਸ ਜੀ, ਇਸ ਹਫ਼ਤੇ ਪੰਜ ਮੈਂਬਰੀ ਬਣਾ ਕੇ ਪੰਜਾਬ ’ਚ ਵਿਦੇਸ਼ੀ ਚੈਨਲ ਨਾਲ ਰਲ੍ਹਕੇ ਧੂੜਾਂ ਪੱਟਾਂਗੇ, ਏਕੜਾਂ ਹਿਸਾਬ ਪੈਸਾ ਵੰਡਾਂਗੇ, ਵਿਦੇਸ਼ੀ ਮਾਮਲੇ ਦੇ ਪੈਸੇ ਦਾਨ, ਜਦੋਂ ਕਦੇ ਫੇਰ ਮਨੀ ਲਾਂਡਰਿੰਗ ’ਚ ਅੜਿਕੇ ਤਾਂ ਜੀ ਨਸਲੀ ਵਿਤਕਰੇ ਹੋ ਰਹੇ ਹਨ ਸਾਡੇ ’ਤੇ।

ਦੂਜਾ ਵਿਸ਼ਾ –
ਧਾਰਮਿਕਤਾ ਕਮਲ੍ਹੀ ਹੋਗੀ, ਸਾਡੇ ਨੇੜੇ ਨੌਰਥੋਲਟ ਵੱਡੀ ਗਰਾੳੂਂਡ ’ਚ 50ਵੀਂ ਬਰਸੀ, ਸ਼ਰਧਾਲੂ ਹਰ ਸਾਲ ਹੀ ਕਰਦੇ ਨੇ ਹੁਣ ਕੀਰਤਨ ਸਮਾਗਮ ਏਜੰਸੀ ਮਾਲਕ ਜੱਥੇ ਅਕੈਡਮੀ, ਸੰਸਥਾ ਤੋਂ ਹਰ ਥਾਂ ਗੁਰੂ ਘਰਾਂ ਦੀ ਅਣਗਿਣਤੀ, ਪਰ ਟੈਂਟਾ ’ਚ ਧਰਮ, ਜੋ ਮੈਂ ਚੈਨਲ ’ਤੇ ਦੇਖਿਆ, ਪੜ੍ਹੋ ! ਸਟੇਜ ’ਤੇ ਥੱਕੇ ਟੁੱਟੇ ਕੀਰਤਨੀਏ ਸਾਹ ਦਿਵਾਉਣ ਲਈ ਨਾਲ ਸਟੇਜ ਭਰੀ ਪਈ, ਦੂਜਾ ਲੱਗੂ ਜਾਂ ਫੇਰ ਜੋਗਾ ‘‘ਵਾਹਿਗੁਰੂ’’ ‘‘ਵਾਹਿਗੁਰੂ’’ ਮੈਂ ਪੁੱਛਦੀ ਹਾਂ ਕਿ ਕੀ ਗੁਰ ਸ਼ਬਦ ਨਾਲ ਵਾਹਿਗੁਰੂ ਲਿਖਤ ਹੈ ? ਕਹਿੰਦੇ ਹੁੰਦੇ ਸੀ, ਅੱਖ਼ਰ, ਕੰਨਾ, ਲਗਾਮਾਤਰਾ, ਵਿਵਰਜ਼ਤ ਕਿਥੇ ਗਈ ਗੁਰੂ-ਮਰਿਯਾਦਾ ? ਹੋਰ ਸੁਣੋ ਇਸ ਵਾਰ ਚੈਨਲ ’ਤੇ (ਚੱਕੀ ਆਵਾ ਕਨੇਡਾ) ਮਸ਼ਹੂਰੀ ਸਟੇਜ ਪਿੱਛੇ ਉੱਚੀ ਥਾਂ, ਡੁਬਈ ਚਲੋ, ਬੱਸ ਕੋਈ ਗਰਾੳੂਂਡ ’ਚ ਲੰਗਰ, ਜੋੜ ਘਰ ਆਦਿ ਦਾ ਦਿ੍ਰਸ਼ ਨਹੀਂ ਪ੍ਰਸਾਰਨ ਕੀਤਾ, ਕਾਰਨ ਪਤਾ ਨਹੀਂ ?

ਝਿਜਕਦੀ ਨਹੀਂ :- ਇਹ ਤਾਂ ਜਿਵੇਂ ਮਿਊਜ਼ਿਕ ਆਰਟ ਫੈਸਟੀਵਲ ਸੀ। ਏਜੰਸੀ ਮਾਲਕ ਬਸ ਸਟੇਜ ਸਾਂਭੇ ਹੁਣ ਪਹਿਲੇ ਸਤੰਬਰ ਅੰਤ ਸਨਮਾਨ ਵੰਡ, ਸੰਤਾ ਦੀ ਉਪਮਾਂ ਕਿਤਾਬ, ਸਰੋਪੇ, ਸੰਤ ਸੇਵਕ ਹਲਿੰਗਡਨ ਵਾਲੇ ਵੰਡਣ, ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕ, ਵਿਰੋਧੀ ਦੋਨੋਂ ਹੀ ਟੀਮਾ ਸਮੇਤ, ਫ਼ੋਟੋ ਕਟਾੳੂ, ਵਾਹਵਾ ਜੀ ਇੱਕ ਟੈਂਟਾਂ ’ਚ ਸਮਾਗਮ ਕਰਵਾਉਣਾ ਪ੍ਰਬੰਧਕ ਪਾਲਕੀ ਵਾਲਾ, ਸਪੈਸ਼ਲ ਏਜੰਸੀ ਚਾਲਕ ਫ਼ੋਟੋ ਨਾਲ ਸਨਮਾਨਤ ਟੀਮ ’ਚ ਚੋਣਾਂ ਲਈ ਖੜ੍ਹਾ ਹੈ। ਆਹ ਹਾਲ ਧਰਮ, ਗੁਰੂ ਘਰ, ਪ੍ਰਬੰਧਕ ਤੇ ਪ੍ਰਚਾਰਕਾਂ ਦਾ ਹੈ, ਫੇਰ ਦੁਹਾਈ ਜੀ ਰੱਬ ਦੀ ਕਰੋਪੀ ਗੁਰੂ ਦੇ ਦਰੋਗਿਓ, ਸਾਡੀਆਂ ਕੁਰੀਤੀਆਂ, ਗੁਰਦੁਆਰਿਆਂ ਦੀਆਂ ਗੋਲਕਾਂ ਜਾਇਦਾਤਾਂ ਤੇ ਅੱਖਾਂ, ਖਰੀਦੋ ਵੇਚੋ ਤੇ ਹੋਰ ਬਣਾਉ, ਵਪਾਰ ਵਧੀਆ ਧਨ ਕਮਾਓ, ਆਖੋ ਬਾਬੇ ਦੀ ਫੁੱਲ ਕਿਰਪਾ, ਉਹਦਾ ਸੋਟਾ ਮੋਟਾ ਸੁਧਰੀਏ !

– ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ (ਸਾਥਾਲ ਵਿੱਚ ਮੰਦਭਾਗਾ ਹਾਦਸਾ)

ਮੰਗਲਵਾਰ ਦੋ ਸਤੰਬਰ ਅਭਾਗੇ ਦਿਨ, ਦੁਰਘਟਨਾ ਹਰੀ ਦੇ ਦੁਆਰ ਲਾਗੇ, ਰੇਲਵੇ ਸਟੇਸ਼ਨ, ਸਾਊਥਾਲ ’ਚ ਇਕੋ ਇੱਕ ਆਵਾਜਾਈ, ਸੜਕਾਂ ਲੰਬੀਆਂ, ਉੱਚੀਆਂ ਭਾਰੀਆਂ ਲਾਰੀਆਂ, ਟਰੈਫ਼ਿਕ ਦੀ ਸਦਾ ਮੁਸੀਬਤ ਦੁਰਘਟਨਾ, ਮਨੁੱਖ ਦੀ ਜਾਨਲੇਵਾ ਘੜੀ, ਰੱਬ ਦੀ ਕਰੋਪੀ ਜਾਂ ਬੰਦਿਆਂ ਦੀ ਅਣਗਹਿਲੀ, ਕਾਹਲ, ਟਰੈਫ਼ਿਕ ਦੀ ਘੜੋਤ, ਲੰਘਣ ਦੀ ਜਲਦਬਾਜ਼ੀ, ਮਾਨਸਿਕਤਾ ਰੋਗੀ ਕਿਸੇ ਪ੍ਰਸ਼ਾਸ਼ਨ, ਪੁਲਿਸ, ਕੌਂਸਲ ਨੂੰ ਰਾਮ ਨਹੀਂ, ਪਿੱਛੇ ਕਿੰਗ ਸਟਰੀਟ ’ਚ ਬੱਚਾ ਕੁਚਲਿਆ, ਹੁਣ ਅਧਖੜ ਉਮਰ, ਸਬਕ ਕੋਈ ਨਹੀਂ, ਭਾਈਚਾਰਾ ਕੋਈ ਦੁਹਾਈ ਦੇਵੇ ਕਿ ਇਸ ਸਮੱਸਿਆ ਦਾ ਹੱਲ ਹੋਵੇ, ਵੱਡੇ ਵਾਹਣ ਰੁਕਣ।

ਕਾਰਨ – ਸਾਊਥਾਲ ’ਚ ਅਸਮਾਨ ਛੂਹਦੇ ਟਾਵਰ, ਗੈਸ, ਬਿਜਲੀ, ਪਾਣੀ ਤੇ ਮੋਬਾਈਲਾਂ ਲਈ ਖੰਭੇ, ਧਰਤੀ ਨੂੰ ਪੱਟਣ ’ਤੇ ਜ਼ੋਰ, ਇੱਥੋਂ ਤੱਕ ਕਿ ਗੁਰਦੁਆਰੇ ਨੇ ਵੀ ਤੇਜ਼ ਰਫ਼ਤਾਰ ਰੇਲਾਂ ਤੇ ਸਟੇਸ਼ਨ ਲਾਗੇ ਕਿਵੇਂ ਲੋਕ ਵਸਾ ਧਰੇ, ਗੁਰੂਘਰ ਵੀ ਤਾਂ ਸੰਗਤਾਂ, ਕਾਰਾਂ ਦੀ ਬਹੁਗਿਣਤੀ, ਕੋਈ ਹਾਦਸੇ ਦੀ ਸੰਭਾਵਨਾਂ ਦਾ ਧਿਆਨ ਨਹੀਂ। ਲਾਲਚ ਕਿ ਅਸੀਂ ਵੀ ਫਲੈਟ ਬਣਾਵਾਂਗੇ, ਆਪ ਤਾਂ ਚੌਧਰੀ ਸਾੳੂਥਾਲ ਰਹਿੰਦੇ ਨਹੀਂ, ਵਸਨੀਕਾਂ ਦਾ ਜੀਵਨ ਕਠਣ, ਪਰ ਸਿਆਸੀਆਂ ਦਾ ਪ੍ਰਾਪੋਗੰਡਾ ਇੰਨਾ ਘਰ ਕਰ ਗਿਆ ਕਿ ਸਾਡੇ ਲੋਕ ਉਨ੍ਹਾਂ ਨੂੰ ਨਹੀਂ ਸਗੋਂ ਆਪਣਿਆਂ ਨੂੰ ਹੀ ਕਸੂਰਵਾਰ, ਪ੍ਰਮਾਤਮਾਂ ਸਾਨੂੰ ਸੁਨੇਹੇ ਦਿੰਦਾ। ਪਰ ਅਸੀਂ ਉਹ ਰੁੱਕਾ ਪੜ੍ਹਨਾ ਨਹੀਂ, ਸਗੋਂ ਬੇਸਬਰੇ ਬਣ ਵਿਚਰਦੇ ਹਾਂ ਭਾਈ ਇਹ ਕੁਦਰਤ ਦੀ ਕਰੋਪੀ ਕਹਿਰ ਨਹੀਂ, ਸਾਡੇ ਝੋਲੀ ਚੁੱਕਾਂ ਦੀ ਦੇਣ ਹੈ, ਦੁਖੀ ਹਾਂ ਪਰ ਲਿਖਣੋ ਨਹੀਂ ਰਹਿ ਸਕਦੀ, ਅਸੀਂ ਵੀ ਇਸ ਸੰਧਰਭ ’ਚ ਭਾਗੀ ਹਾਂ, ਉਠੋ ! ਹੁਣ ਵੀ ਅਥਾਰਟੀਆਂ ਨੂੰ ਸ਼ਿਕਾਇਤ ਕਰੋ ਕਿ ਰੋਕਥਾਮ ਹੋਵੇ ! ਮੈਂ ਤਾਂ ਪੁਲਿਸ ਨੂੰ ਲਿਖੂੰਗੀ ਕਿ, ਕੌਂਸਲ, ਪੁਲਿਸ ਤੇ ਟਰੈਫ਼ਿਕ ਵਿਭਾਗ ਚੌਕੰਨਾ ਕਰੋ ! ਨਾਲੇ ਚੌਥੇ ਕੁ ਦਿਨ ਜਲੂਸ ਕੱਢ ਕੇ ਵਿਵਸਥਾ ਕਠਨ, ਆਵਾਜਾਈ ਠੱਪ, ਕਿਸੇ ਨਾ ਕਿਸੇ ਦੀ ਬਦ-ਦੁਆ ਜ਼ਰੂਰ ਲੱਗਦੀ ਹੋਊ, ਲੋਕੀਂ ਡਰਦੇ ਬੋਲਦੇ ਨੀਂ ਪਰ ਜੀਵਨ, ਦੁਭਿਧਾ, ਕੰਮਕਾਰਾਂ ’ਤੇ ਜਾਣਾ, ਦੁੱਖ-ਸੁੱਖ, ਸੇਵਾਵਾਂ ਔਖ ’ਚ ਇਹ ਕਿਹੜੇ ਧਰਮ ਕਰਮ ਹਨ। ਹਠ ਧਰਮ ਜ਼ਰੂਰ ਨੇ, ਡਰੀਏ ਮਾਲਕਾ !

– ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ (ਸੋਚ ਵਿਚਾਰ)

ਸਿੱਖ ਜਗਤ ਦੀ ਅਜੋਕੀ ਸਥਿਤੀ

  1. ਪਸਾਰਾ ਕੀ ਧਰਮ ਹੈ ?
  2. ਪੰਜਾਬੀ ਭਾਸ਼ਾ ਦੀ ਸ਼ੁੱਧੀ
  3. ਅਖ਼ਬਾਰ, ਕਿਤਾਬਾਂ ਪੜ੍ਹਨੋ ਹਟੇ
  4. ਚੈਨਲਾਂ ਨੇ ਪਾ ’ਤੀ ਘੜਮੱਸ
  5. ਉਥੇ ਲਿਖੀ ਪੰਜਾਬੀ ਦੇਖੋ

ਅੰਤਿਮ ਸਸਕਾਰ, ਅੰਤਿਮ ਅਰਦਾਸ ਹੁੰਦੀ ਹੈ ਜੋ ਹਰ ਵੇਲੇ ਕਰੀਦੀ ਹੈ ਪਰ ਮਰਗ ’ਤੇ ਆਖ਼ਰੀ ਸਸਕਾਰ ਤਾਂ ਹੁੰਦਾ ਸੀ। ਇੱਕ ਵਾਰ ਬਹੁਤੇ ਪ੍ਰਚਾਰਕ, ਗਰੰਥੀ ਤੇ ਪ੍ਰਬੰਧਕ ਸੰਸਕਾਰ ਬੋਲਦੇ ਨੇ ਜੀ, ਸੰਸਕਾਰ ਤਾਂ ਮਨੁੱਖੀ ਜੀਨਜ਼ ਯਾਨੀ ਅੰਤਰੀਵ, ਇਹ ਲੋਕ ਇੰਨੇ ਕੁ ਹੀ ਪੜ੍ਹੇ ਹਨ।

ਦੂਜਾ ਵਿਸ਼ਾ –

ਦਸਵੰਧ ਕੀ ਹੁੰਦਾ ਹੈ ?

ਕਿਰਤ ਕਮਾਈ ’ਚੋਂ ਮੱਥਾ ਟੇਕਣਾ ਗੋਲਕ ’ਚ ਸ਼ਰਧਾ ਤਿਲ ਫੁੱਲ ਪਾਉਣਾ – ਨਾ ਕਿ ਜੋ ਆਮਦਨ ਗੁਰੂਘਰਾਂ, ਪ੍ਰਬੰਧਕਾਂ ਨੂੰ ਜੋ ਪਾਠਾਂ ਦੀ ਫ਼ੀਸ, ਸੰਗਤਾਂ ’ਤੇ ਠੋਸੀ ਜਾਵੇ। ਸਰਕਾਰਾਂ ਦੀ ਤਰ੍ਹਾਂ ਹਰ ਪਾਠ ਦੀ ਫ਼ੀਸ ਅੱਡ, ਜਦੋਂ ਮਰਜ਼ੀ ਵਧਾਵੋ, ਇੱਥੋਂ ਤੱਕ ਕਿ ਮਰਗ ਦੇ ਪਾਠ, ਲੰਗਰ ਅਤੇ ਗਰੰਥੀ ਜੋ ਸ਼ਮਸ਼ਾਨਘਾਟ ਅਰਦਾਸ ਲਈ ਜਾਵੇ ਫ਼ੀਸ ਹੈ, ਰੱਖੇ ਖੋਖੇ ਵੀ ਕਈ ਕਿਰਾਏ ’ਤੇ ਹਨ ਕਈ ਆਪਣੇ ਹਿਤੈਸ਼ੀਆਂ ਲਈ ਮੁਫ਼ਤ। ਅੱਜ ਸਭ ਗੁਰਦੁਆਰੇ ਵਪਾਰਕ ਨੇ ਕੋਈ ਪ੍ਰਬੰਧਕ, ਸੇਵਾਦਾਰ ਨਹੀਂ ਕਿਸੇ ਨਾ ਕਿਸੇ ਪਾਸੇ ਲਾਭ ਲਾਹੇ ਨੇ। ਮਰਜ਼ੀ ਦੇ ਪ੍ਰਚਾਰਕ, ਗਰੰਥੀ, ਜੱਥੇ, ਕਾਮੇ, ਬਿਲਡਰ, ਹੋਰ ਸਬੰਧਤ ਠੇਕੇ, ਲਿਹਾਜ਼ੀ ਕੰਮਕਾਜ ਚੱਲਦੇ ਨੇ। (ਗੁਰੂ ਗਰੰਥ) ਦੀ ਆੜ, ਨਗਰ ਕੀਰਤਨ, ਪਾਰਕਾਂ ’ਚ, ਸਮਾਗਮ ਅਕੈਡਮੀਆਂ, ਏਜੰਸੀਆਂ, ਚੈਨਲਾਂ ਨਾਲ ਗਾਂਟੀਆਂ। ਪ੍ਰਭਤਾ ਲਈ ਸਭ ਗੁਰੂ ਦੇ ਨਉਂ ’ਤੇ ਸੇਵਾਦਾਰ ਕੌਣ ?

ਫ਼ਰੀ ਰੌਲ੍ਹਾਂ, ਪਾਠ, ਲੰਗਰ, ਰੋਟੀਆਂ ਬਣਾਉਣੀਆਂ, ਭਾਂਡੇ ਮਾਂਜਣੇ ਤੇ ਸਾਫ਼ ਸਫ਼ਾਈ ਮੁਫ਼ਤ ਵਾਲੇ ਕੇਵਲ ਸੇਵਾਦਾਰ ਨੇ, ਕੋਈ ਪ੍ਰਬੰਧਕ ਸੇਵਾਦਾਰ ਨਹੀਂ, ਸਾਡੇ ਮੌਜੂਦਾ ਚੌਧਰੀ ਨੇ ਆਪਹੁਦਰੀਆਂ ਧੂੜਾਂ ਪੱਟ ਦਿੱਤੀਆਂ, ਹੁਣ ਨਵਾਂ ਪ੍ਰਬੰਧ ਚੋਣਾ ਦਾ ਝੁਰਮਟ ਅਗਲੇ ਹਫ਼ਤੇ ਤੋਂ ਆਰੰਭ ਧੜੇਬੰਦੀ ਹਟਾਉਣ ਲਈ ਵੋਟਰ ਕੀ ਕਰਨ ? ਸੁਝਾਅ ਅਗਲੀ ਵਾਰ ਉਡੀਕੋ। ਸੁਮੱਤ ਦੀ ਅਰਦਾਸ !

– ਬਲਵਿੰਦਰ ਕੌਰ ਚਾਹਲ, ਸਾਊਥਾਲ

ਜਸਵਿੰਦਰ ਭੱਲੇ ਨੂੰ ਸ਼ਰਧਾਂਜਲੀ, ਸ਼ੋਕ ਸਦਮੇ ਭਰੀ ਖ਼ਬਰ

ਮਿਹਰ ਮਿੱਤਲ ਮਗਰੋਂ, ਉਹ ਮਾਲਵੇ ਦਾ ਤੇ ਭੱਲਾ ਲੁਧਿਆਣੇ ਦਾ ਸਿਤਾਰਾ ਸੀ।

ਉੱਚ ਵਿਦਿਆ ਤੇ ਹਾਸਿਆ ਦਾ ਭੰਡਾਰਾ ਸੀ।

65 ਸਾਲ ਦੀ ਜਵਾਨੀ ’ਚ ਤੁਰ ਗਿਆ, ਬੜਾ-ਘਾਟਾ ਤੇ ਕਸਾਰਾ, ਕਲਾਕਾਰ ਨਿਆਰਾ ਸੀ।

ਪਾ ਕੇ ਕਾਲਾ ਕੋਟ ਆਖੇ ‘‘ਐਮੇ ਨੀ ਢਿੱਲੋਂ ਨੇ ਕਾਲ੍ਹਾ ਕੋਟ ਪਾਇਆ’’ ਸਿੱਧ ਕਰ ਗਿਆ ਬੋਲ ਪੁਗਾਰਾ ਸੀ,

ਸ਼ੱਕ ਨਹੀਂ ਉਹ ਹਰਮਨ ਪਿਆਰਾ ਸੀ,

ਸੁਖੀ ਵਸੇ ਪ੍ਰਵਾਰ ਤੇ ਪੰਜਾਬ ਜੀਹਦਾ ਉਹ ਅਧਾਰਾ ਸੀ।

ਅਲਵਿਦਾ !

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ (ਵੁਲਵਰਹੈਂਪਟਨ ਵਿਖੇ ਬਜ਼ੁਰਗ ਡਰਾਇਵਰਾਂ ’ਤੇ ਹਮਲਾ ਕਿਉ ?)

‘‘ਬਜ਼ੁਰਗ ਕੀਹਨੂੰ ਆਖਦੇ ਨੇ’’

ਅੱਜ ਦੇ ਸਾਇੰਸੀ, ਵਧੀ ਸਿਹਤ ਸਹੂਲਤ ਤੇ ਜੀਵਨ ਪੱਧਰ ਉਚੇਚ 50 ਸਾਲ ਤੋਂ ਤਾਂ ਜੀਵਨ ਆਰੰਭ, ਪਹਿਲਾਂ 40 ਸੀ, 65-70 ਤੱਕ ਤਾਂ ਜਵਾਨ, ਕੰਮ ਕਰਨ ਦੀ ਪ੍ਰਕ੍ਰਿਆ ਰਿਟਾਇਰਮੈਂਟ ਉਮਰ ਆਦਿ।

ਵਿਸ਼ਾ – ਘਣੀ ਵਸੋਂ ਸਿੱਖਾਂ ਦੀ, ਦੇ ਸ਼ਹਿਰ ਵੁਲਵਰਹੈਂਪਟਨ, ਰੇਲ ਸਟੇਸ਼ਨ ਨੇੜੇ ਵਾਪਰੇ ਝਗੜੇ, ’ਚ ਦੋ ਸਿੱਖ ਸੱਟਾ ਖਾ ਗਏ, ਸਾਡੀ ਮਾਨਸਿਕਤਾ ਤੇ (ਸਤਿ ਸ੍ਰੀ ਅਕਾਲ) ਦਾ ਕੀ ਅਸਰ ਹੈ ? ਨਾਲੇ ਤਾਂ ਅਖੇ ਦੋਨੋ ਸਿੱਖ (ਬਜ਼ੁਰਗ) ਕਬੱਡੀ ਖਿਡਾਰੀ ਤੇ ਹੁਣ ਟੈਕਸੀ ਚਾਲਕ ਪਰ ਸਿੱਖਾਂ ਦੇ ਬਜ਼ੁਰਗ, ਭਾਈ ਸਵਾਲਾਂ ਦੇ ਉੱਤਰ ਦਿਓ – 64 ਸਾਲ ਆਯੂ ਆਖਦੇ ਹੋ ਟੈਕਸੀ ਡਰਾਈਵਰ ਨੇ।

ਕੀ ਸਿੱਖ ਬਜ਼ੁਰਗ ਟੈਕਸੀ ਕਰਦੇ ਨੇ ?

ਦੂਜਾ – ਵੀਡੀਓ ਵਾਲਾ ਉਥੇ ਕਿਵੇਂ ?

ਫੇਰ ਫੱਟ ਪ੍ਰਸਾਰਨ –

ਤੀਜਾ – ਚੈਨਲ ਤੇ ਪ੍ਰੋਗਰਾਮ ’ਚ ਇੱਕ ਸਿੱਖ ਨੌਜਵਾਨ ਦੂਜਾ ਲੱਗਦਾ ਭਲਵਾਨ, ਆਖਣ ਸਿੱਖਾਂ ਦੀ ਬਹੁਤੀ ਅਬਾਦੀ ਵਾਲੇ ਸ਼ਹਿਰ ਇਹ ਕਾਰਾ ?
ਸਿੱਖ ਦਰਦੀਓ, ਕੀ ਫੇਰ ਗੋਰੇ ਇਲਾਕਿਆਂ ’ਚ ਘੱਟ-ਗਿਣਤੀ ਸਿੱਖ ਕਿਵੇਂ ਜੀਉਣ ? ਬੜੀ ਵਧੀਆ ਹੈ, ਹੈਂਕੜ, ਆਕੜ ਤੇ ਬੜਕ ਪਰ ਕੀ ਇਹ ਹਰ ਵਰਗ ’ਚ ਨਹੀਂ ਹੋਵੇਗੀ ? ਸਿੱਖਾਂ ’ਤੇ ਨਸਲੀ ਹਮਲਾ ਤਾਂ ਚਲੋ ਆਖ ਲਵੋ। ਪਰ ਸਾਰੀ ਵਾਰਤਾ ਤਾਂ ਸਾਡੇ ਸਾਹਮਣੇ ਰੱਖੀ ਨਹੀਂ –
ਲੱਗਦਾ ਵਿਵਾਦ ਟੈਕਸੀ ਕਰਕੇ ਹੋਇਆ, ਪਰ ਅਸੀਂ ਆਦੀ ਹਾਂ ਘੜਮੱਸ ਦੇ। ਸੁਝਾਅ ਹੈ ਕਿ ਸਮਾਂ ਸਦਾ ਕਾਰਗਰ ਹੀ ਨਹੀਂ ਰਹਿੰਦਾ ਅਤਿ ਚੁੱਕਣੀ ਸਹਾਈ ਨਹੀਂ ਹੁੰਦੀ। ਇਤਿਹਾਸ ’ਤੇ ਝਾਤ ਪਾਵੋ, ਜ਼ਰੂਰੀ ਤੱਥ ਲਿਖਾਂ, ਵੁਲਵਰਹੈਂਪਟਨ ਤੋਂ ਐਮ.ਪੀ. ਈਨਕ ਪਾਵਲ ਸਨ। ਤਰਸੇਮ ਸਿੰਘ ਸੰਧੂ ਦੇ ਪਿਤਾ ਸਵ. ਸ. ਗੁਲਵੰਤ ਸਿੰਘ ਸੰਧੂ ਸਾਡੇ ਬੜੇ ਨੇੜੇ ਸਨ, (ਅਤਿ ਸ਼ਰੀਫ਼) ਜਦੋਂ ਸਿੰਘ, ਪਾਵਲ ਦੇ ਬਿਆਨ ’ਤੇ ਕਿ ‘‘ਇਹ ਲੋਕ ਇੱਥੇ ਆਪਸੀ ਖ਼ੂਨ ਦੀਆਂ ਨਦੀਆਂ ਵਹਾੳੂਣਗੇ’’ ਬਸ ਜੀ ਨਸਲਵਾਦੀ ਹੈ ?

ਚੱਕ ਲਏ ਝੰਡੇ, ਅੱਗੋਂ ਟੋਰੀ ਪਾਰਟੀ ਡਰਪੋਕ ਝੱਟ ਲਾਹ ’ਤਾਂ, ਤਾਂ ਚਾਹਲ ਸਾਹਿਬ, ਸੰਧੂ ਸਾਹਿਬ ਨਾਲ ਗੱਲ ਕਰਨ ਲੱਗੇ, ਤਾਂ ਭਾਈ ਸਾਹਿਬ ਕਹਿੰਦੇ ਬਲਦੇਵ ਸਿਆਂ ਪਾਵਲ ਕੋਲ ਅਸੀਂ ਜਦੋਂ ਵੀ ਕਦੇ ਕੰਮ ਲਈ ਗਏ, ਨਾਂਹ ਨਹੀਂ ਕੀਤੀ ਬੰਦਾ ਚੰਗੀ ਹੀ ਬੜਾ ਹੈ।

ਪ੍ਰਾਪਾਗੰਡਾ ਚੱਲ ਤਾਂ ਜਾਂਦਾ ਏ, ਪਰ ਸਮਾਂ ਪਾ ਕੇ ਸੱਚ ਸਾਹਮਣੇ ! ਸਿੱਖਾਂ ਨੂੰ ਹਰ ਦੇਸ ’ਚ ਧੌਂਸ ਨਹੀਂ ਦਿਖਾਉਣੀ ਚਾਹੀਦੀ ‘‘ਨਿੳੂਂ ਕੇ ਵੱਸ ਪੁੱਤਰਾ, ਤੇਰੇ ਸਿਰ ਨਹੀਂ ਪਿਤਾ ਦਾ ਸਾਇਆ’’।

ਸਾਡੇ ਸਿਰ ਮਾਲਕ ਹੱਥ ਧਰੇ ਸਮੱਤ ਬਖਸ਼ੇ ਕੌਮੀ ਗੁਣ ਪ੍ਰਦਾਨ ਕਰੇ, ਹੰਕਾਰ ਤੋਂ ਵਰਜ਼ੇ। ‘‘ਰੱਬ ਰਾਖਾ’’!

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਪੰਜਾਬ ਦੀ ਸਿਆਸਤ ਵਿਢ ਨਵਾਂ ਅਕਾਲੀ ਦਲ

‘‘ਪਿੜ ਖਾਲੀ ਹੋ ਗਿਆ ਜੀ’’, ਨਵਾਂ ਅਕਾਲੀ ਦਲ ’ਤੇ ਪ੍ਰਧਾਨ ਵੀ, ‘‘ਚਰਨਜੀਤ ਬਰਾੜ’’ ਕਹਿੰਦਾ ਪਹਿਲੀ ਵਾਰ ‘‘ਐੱਸ.ਸੀ’’ ਪ੍ਰਧਾਨ ਬਣਿਆ, ਇਸ ਵਿੰਗ ’ਚੋਂ, ਮਾਅਰਕਾ !

ਸ਼ੁਭ -ਜੱਗ ਕਰਵਾਓ ਬਾਗੀਓ !

ਪੰਜਾਬ ’ਚ ਸਿੱਖ ਤਾਕਤ ਦੇ ਹੱਡ-ਗੋਡੇ ਭੰਨ੍ਹ ’ਤੇ, (ਘਰ ਵੇਚ ਕੇ ਕਿਰਾਏਦਾਰ ਬਣੇ) ਭਾਵੇਂ ਅੱਗੇ ਕਿਹੜੇ ਅਕਾਲੀ ਦਲ ਨਉ ਵਰਤ ਕੇ ਰੇੜ੍ਹੀਆਂ ਲਾਈ ਬੈਠੇ, ਘਾਟਾ ਸਨ !

ਸੁਝਾਅ – ਬਰਾੜ ਸਿਆਂ, ਸਾਰਾ ਪੁਆੜਾ ਤੇ ਸਿਹਰਾ ਤੇਰੇ ਸਿਰ, ਹੁਣ ਹੋਰ ਇਤਿਹਾਸ ਰਚ, ਐਸ.ਸੀ. ਵਿੰਗ ਦਾ ਚੇਅਰਮੈਨ ਬਣ ਤੇ ਘੱਟ-ਗਿਣਤੀ ਕਮਿਸ਼ਨ ਦਾ ਮੁਖੀ, ਕਿਉਕਿ ਹੁਣ ਜੱਟ ਵੀ ਘੱਟ-ਗਿਣਤੀ ਹੀ ਹਨ ਤੇ ਜੇਕਰ ਤੁਹਾਡਾ ਅਕਾਲੀ ਦਲ ਦਾ ਪ੍ਰਧਾਨ ਹੈ ਤਾਂ, ਕੋਈ ਲਿਸ਼ਮਾ ਹੋਰ ਵੀ ਦਿਖਾਓ।

ਸਵਾਲ – ਕਿੰਨੇ ਕੁ ਭਾਟੜਾ ਬਰਾਦਰੀ ‘‘ਹਰਪ੍ਰੀਤ’’ ਸ਼ਰਧਾਲੂ ਸ਼ਾਮਿਲ ਹਨ ?

ਕੀ ਤੁਹਾਡਾ ਪ੍ਰਧਾਨ, ਸਾਰੀ ਪੰਜਾਬੀ ਅਕਾਲੀ ਭਰਤੀ ਨਾਲ ਲੈ ਕੇ, ਦਾਣੇ ਦਿਖਾ ਕੇ ਪੰਜਾਬ ਨੂੰ ਕੇਂਦਰ ਤੋਂ ਕੋਈ ਆਸਚਰਜ਼ ਸਹਾਇਤਾ ਦਿਵਾੳੂ ? ਅੰਤ ਪ੍ਰਧਾਨਗੀ ਤਾਂ ਹਰਪ੍ਰੀਤ ਸਿੰਘ ਨੇ ਉਸੇ ਦਿਨ ਹੱਥਿਆ ਲਈ ਸੀ, ਜਦੋਂ ਕਿਹਾ ਸੀ, ਅਕਾਲੀ ਦਲ ਦੀ ਪ੍ਰਧਾਨਗੀ ਲਈ ਸੋਚਿਆ ਜਾ ਸਕਦਾ ਹੈ। ਯਾਦ ਕਰੋ, ਗੁੰਮਰਾਹ ਨਾ ਕਰੋ, ਚੋਣ ਕਹਿਕੇ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਸਿੰਘ ਸਭਾ ਦੀ ਆੜ ਵਿੱਚ ਦੂਸ਼ਣਬਾਜ਼ੀ ਬੰਦ ਹੋਵੇ !

‘ਦੇਸ ਪ੍ਰਦੇਸ’ ਲਈ ਇੱਕ ਅਰਜ਼ ਸਰਬਜੀਤ ਅਜ਼ੀਜ਼ ਹੈ, ਬੱਚਿਆਂ ਸਮਾਨ ਹੈ, ਫੇਰ ਵੀ ਭਾਈਚਾਰੇ ਪੱਖੋਂ ਮਿੰਨਤ ਹੈ ਕਿ ਮੇਰੀਆਂ ਇਸ ਸੰਧਰਭ ’ਚ ਜੇਕਰ ਸਹਾਈ ਹੋ ਸਕਣ ਤਾਂ ਤੇਰੀ ਵੀ ਵੱਡਮੁੱਲੀ ਸੇਵਾ ਹੋਵੇਗੀ, ਆਹ ਜੋ ਲੰਮੇ ਚੌੜੇ ਈ-ਮੇਲ ਸਿੰਘ ਸਭਾ ਸਬੰਧੀ ਮਿਲੇ। ਪੜ੍ਹਕੇ ਅਤਿ ਦੁਖੀ ਹੋਈ, ਇਹ ਨਾ ਪ੍ਰਬੰਧ, ਨਾ ਵਿਰੋਧੀ ਅਤੇ ਨਾ ਆਮ ਸਿੱਖ ਲਈ ਕਿਸੇ ਤਰ੍ਹਾਂ ਲਾਹੇਵੰਦ ਹੈ। ਮੇਰੀ ਸਮਝੇ ਤਾਂ ਦੁਸ਼ਮਣੀ ਦਾ ਮੁੱਢ, ਇੱਕ ਭਾਂਡੇ ਖਾ-ਪੀ ਕੇ ਛਿੱਤਰੀਂ ਦਾਲ ਵੰਡਣੀ ਤਾਂ ‘ਚੁਗਾਠ ਪੱਟ ’ਤੀ’ ਵਾਲੀ ਸਥਿਤੀ ਹੈ। ਜੇਕਰ ਤੇਰਾ ਕੋਈ ਇਸ ਵਿਸ਼ੇ ’ਤੇ ਸਬੰਧੀ ਹੈ, ਤਾਂ ਰੋਕ !

ਸਪਸ਼ੱਟ ਕਰਦੀ ਹਾਂ ਕਿ ਮੇਰੇ ਤਾਂ ਕਾਬਜ਼ ਤੇ ਵਿਰੋਧੀ ਜਿਵੇਂ ਹਿੰਮਤ ਸਿੰਘ ਸੋਹੀ, ਜਗਦੀਸ਼ ਸਿੰਘ ਜੌਹਲ ਪਹਿਲਾਂ ਸਤਿਕਾਰੀ ਅਤੇ ਗੁਰਮੇਲ ਸਿੰਘ ਮੱਲ੍ਹੀ ਪਿੱਛੋਂ ਦੋਨਾ ਧਿਰਾਂ ਨਾਲ ਪ੍ਰੇਮ ਨਾਲ ਵਰਤੂੰਗੀ, ਗੁਰਦੁਆਰਾ ਪ੍ਰਣਾਲੀ ਵੱਖਰੀ – ਆਵਾਂ ਈ-ਮੇਲ ਵੱਲ ਸਾਰੀ ਸਮੱਗਰੀ ਸਹੀ ਤੇ ਠੀਕ ਵੀ ਹੋਵੇ ਤਾਂ ਹੁਣ ਕੀ ਲਾਭ ? ਲਿਖਣ ਵਾਲੇ ਨੂੰ ਪੂਰੀ ਜਾਣਕਾਰੀ ਹੀ ਨਹੀਂ, ਦਸਤਾਵੇਜ਼ੀ ਸੂਝ ਹੈ। ਪਰ ਇਹ ਮੰਨਣਾ ਪਵੇਗਾ ਕਿ ਸਭ ਕਾਰਵਾਈ ’ਚ ਮੂਹਰੇ ਹੱਥ ਹੋਵੇ, ਤੋਲਣ ਮਿਨਣ ਕੀਤਾ ਹੋਵੇ ਤਾਂ ਹਰਫ਼ ਉਸ ਉਪਰ ਵੀ ਆਊ ਹੁਣ ਕਿਸੇ ਗੱਲੋਂ ਵਿਗੜ ਗਈ ਤਾਂ ਬਦਲਾ ਭਾਵਨਾ ਕੱਢਣੀ ਮਨੁੱਖਤਾ ਦੇ ਤਖ਼ਤੇ ਪੂਰੀ ਨੀ ਤੁਲਦੀ ਨਾ ਹੀ ਇਹ ਅਦਾਰੇ ਲਈ ਲਾਹਾਕਾਰੀ, ਦੂਜੇ ਧੜ੍ਹੇ ’ਚ ਜਾਣਾ ਜ਼ਰੂਰੀ ਨਹੀਂ ਕਿ ਉਥੇ ਨਾਮਵਰ ਹੋਣ ਲਈ ਅਜਿਹੀਆਂ ਗਤੀਵਿਧੀਆਂ ਲੋਕ ਹਿੱਤ ਹੋ ਸਕਣ, ਪੁੱਠੀਆਂ ਵੀ ਪੈ ਸਕਦੀਆਂ ਨੇ, ਉਸ ਧੜੇ ਨੂੰ ਵੀ ਵਰਜਣਾ ਬਣਦਾ ਹੈ ਕਿ ਭਾਈ ਆਪਣੀ ਯਾਰੀ ਨੂੰ ਟੁੱਟੀ ਤੇ ਸਾਡੇ ’ਤੇ ਨਜ਼ਲਾ ਨਾ ਡੇਗੋ, ਸਹੀ ਗੱਲ ਹੈ ਕਿ ਇਕ ਪ੍ਰਵਾਰ ਜਦੋਂ ਤੋਂ ਹੀ ਹਿੰਮਤ ਸਿੰਘ ਸੋਹੀ ਗਰੁੱਪ ’ਚ ਪ੍ਰਵੇਸ਼ ਹੋਇਆ, ਗੁਰੂ ਘਰ ਵਪਾਰਕ ਕੇਂਦਰ ਬਣ ਗਿਆ। ਪ੍ਰਧਾਨ ਦਾ ਹੋਰ ਵਪਾਰਕ ਤਜ਼ਰਬਾ ਸੀ, ਇੰਨ੍ਹਾ ਨੇ ਨਿੱਜੀ ਪ੍ਰਸਿੱਧੀ ਨਾਰਵੁੱਡ ਹਾਲ ਸਕੂਲ ਖਰੀਦ ਨੂੰ ਠੁੱਮਣਾ ਬਣਾ ਕੇ ਬੜੀ ਧਮੱਚੀ ਮਚਾਈ, ਸ਼ੱਕ ਨਹੀਂ ਪਰ ਭਾਈ ਤੈਨੂੰ ਲੈ ਕੇ ਵੀ ਉਹੀ ਆਏ ਸਨ, ਕੱਠਿਆਂ ਹੀ ਬੈਠਕਾਂ ਕਰਕੇ ਅਨੰਦ ਮਾਣੇ (ਅੰਤ ਮਿੱਤਰਾਂ ’ਚ ਖੜਕ ਪਈ) ਹੁਣ ਇਹ ‘‘ਲਿੱਚ ਗੜਿੱਚੀਆਂ’’ ਨੂੰ ਡਰਾਉਣ ਧਮਕਾਉਣ ਤੇ ‘‘ਕਰ ਦੂੰ ਰਾਜ ਵਰਗੇ’’ ਪਰ ਬਹੁਤੇ ਵੋਟਰਾਂ ’ਤੇ ਇਹਦਾ ਮਾੜਾ ਅਸਰ ਵੀ ਪੈਂਦਾ ਹੈ ਤੇ ਖੁੱਦੋ ਬੁੜ੍ਹਕ ਕੇ ਆਪਣੀ ਅੱਖ ਮੂੰਹ ’ਤੇ ਵਜੋ ਸਕਦੀ ਹੈ।

ਦੂਜਾ ਮੁੱਦਾ – ਧਰਮ ਨੂੰ 40 ਸਾਲਾਂ ਤੋਂ ਧੁਰਾ ਬਣਾ ਕੇ ਵਰਤਿਆ ਜਾਂਦਾ ਹੈ ਨਵਾਂ ਧਰਮ ਬਣ ਚੁੱਕਿਆ ਹੈ।

ਗੁਰੂ ਘਰਾਂ ’ਚੋਂ ਗੁਰਮਤ ਤੇ ਗੁਰ-ਮਰਯਾਦਾ ਉਡੰਤਰ, ਕਾਮਰੇਡ ਤੇ ਕੁੱਝ ਨਵੇਂ ਜੰਮੇ ਨੌਜਵਾਨ ਕਾਬਜ਼, ਪੁਰਾਣੇ ਕੁੱਝ ਰੁਖ਼ਸਤ, ਕੁੱਝ ਬੁਢਾਪੇ ਕਰਕੇ ਅਸਮ ਰੱਥ ! ਵਵੇਲਾ ਜੀ ਗਰੰਥੀ ‘‘ਤੀਆਂ’’ ’ਚ ਅਰਦਾਸ ਕਰਨ ਕਿਉ ਗਿਆ। ਜਵਾਬ ਕੀ ਕਬੱਡੀ ਮੈਚਾਂ ’ਤੇ ਪ੍ਰਬੰਧਕ ਕਿਉਕਿ ਅੰਮਿ੍ਰਤਧਾਰੀ ਨੇ ਗਰੰਥੀ ਕਮੈਂਟਰੀ ਵੀ ਗਾਤਰੇ ਵਾਲਿਆਂ ਦੀ, ਤਾਂ ਗਰੰਥੀ ਲੈ ਕੇ ਜਾਣੇ ਸਵੀਕਾਰ, ਭਾਵੇਂ ਕਬੱਡੀ ਦਾ ਤੇ ਤੀਆਂ ਦਾ ਧਰਮ ਨਾਲ ਸਬੰਧ ਨਹੀਂ ਸੱਭਿਆਚਾਰ ਹੈ, ਪਹਿਲਾਂ 100 ਸਾਲਾਂ ਤੋਂ ਚੱਲਦੀ ਪੇਂਡੂ ਖੇਡ ’ਤੇ ਤੀਆਂ ਪਹਿਲਾਂ ਦੀਆਂ ਸੱਚ ਹੈ ਕਿ ਉਦੋਂ ਗੁਰਦੁਆਰੇ ਵੀ ਥਾਂ-ਥਾਂ ਸਨ ਨਹੀਂ ਵਿਦੇਸ਼ੀ ਆਇਆਂ ਨੂੰ ਗੁਰੂਘਰਾਂ ’ਚ ਡੋਲੀ ਜੱਥੇ ਚਾਹੀਦੇ ਸਨ ਤਾਂ ਕਬੱਡੀ ਬਹਾਨੇ ਨਾਲ ਮੁੰਡੇ ਢੋਏ। ਚੱਲੋ ਫੇਰ ਤਾਂ ਵਪਾਰ ਬਣ ਗਿਆ। ਗਰੰਥੀ ਨਾ ਕਬੱਡੀ ’ਤੇ ਨਾ ਤੀਆਂ ’ਤੇ ਲੰਗਰ ਵੀ ਨਹੀਂ ਜਾਣੇ ਬਣਦੇ, ਟਿਕਟ ਲਗਦੇ ਨੇ, ਧਰਮ ਮਰਯਾਦਾਂ ਦੀਆਂ ਧੱਜੀਆਂ ਨਾ ਉਡਾਓ। ਵੈਸੇ ਤੀਆਂ ’ਤੇ ਬੋਲੀਆਂ ਜ਼ਰੂਰ ਨੇ। ਪਰ ਜੀ ਸਾਡੇ ਤਾਂ ‘‘ਗਰੰਥ’’ ’ਚ ਵੀ ਰਾਂਝਾ ਕਿੱਸਾ ਅੰਕਿਤ ਹੈ, ਸਮੇਂ ਦੇ ਰਸਮ-ਰਿਵਾਜ਼ ਫੇਂਰ ਸਾਹਿਤ ਬਣੇ। ਇਸ ਲਈ ਜਾਂ ਤਾਂ ਧਾਰਮਿਕ ਪ੍ਰਥਾ ਸੰਭਾਲੋ, ਲਾਗੂ ਕਰੋ ਜਾਂ ਫੇਰ ਵਿਤਕਰੇ ਨਾ ਕਰੋ, ਇਹ ਵੀ ਮੈਂ ਸੋਚਿਆ ਕਿ ਕਿਧਰੇ ‘‘ਗਰੰਥੀ’’ ਉਥੇ ‘‘ਕੌਡੀ ਕੌਡੀ’’ ਨਾ ਕਰਨ ਜਾਣ, ਭਾਈ ਧਰਮ ’ਚ ਪ੍ਰਵਾਨਤਨੇ। ਅੰਤ ਬੇਨਤੀ ਚੋਣਾਂ ’ਚ ਗੁਰਦੁਆਰੇ ਪ੍ਰਬੰਧ ’ਚ ਸੁਧਾਰ ਦੇ ਮਨੋਰਥ ਰੱਖੋ, ਦੂਸ਼ਣਬਾਜ਼ੀ ਤਿਆਗੋ, ਧਰਮ ਲੜ ਫੜ੍ਹੋ, ਸਾਈ ਬਖ਼ਸ਼ੇ !

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਸਿੰਘ ਸਭਾ ਸਾਥਾਲ ਦੀਆਂ ਚੋਣਾਂ ਜਾਂ ਖਰੂਦ ਖਾਨਾ !

‘ਦੇਸ ਪ੍ਰਦੇਸ’ ਦੀਆਂ ਯਾਦਾਂ ਦੀ ਕੁੰਡ ’ਚੋਂ ਅੱਜ ਸੁੱਤੀ ਉੱਠਦੀ ਨੂੰ ਹੀ ਝੋਰਾ ਚਿੰਬੜ ਗਿਆ – ਡੁੱਬ ਗਈ ਪੁਰਾਣੇ ਸਮੇਂ ’ਚ, ਤਰਸੇਮ ਪੁਰੇਵਾਲ ਦੀਆਂ ਬਾਜ ਅੱਖਾਂ।

ਸਵ. ਗੁਰਬਖ਼ਸ਼ ਸਿੰਘ ਵਿਰਕ ਖੁੱਡਾ ਫਰ੍ਹੋਲ ਜਾਣਕਾਰੀਆਂ, ਸੁਰਜੀਤ ਜਲੰਧਰੀ ਦੀਆਂ ਕਲਮ-ਝਰੀਟਾਂ, ਪਰਚਾ ਸਾਰੇ ਦੇਸ਼ ’ਚ ਧੁੰਮਾਂ, ਵੀਰਵਾਰ ਨੂੰ ਜਦੋਂ ਸਾਊਥਾਲ, ਸਟਰੂਡ ਤੋਂ ਆ ਡੇਰੇ ਲਾਏ, ਲੋਕੀਂ ਬੂਹੇ ਮੂਹਰੇ ਪਰਚਾ ਲੈਣ ਲਈ ਉਡੀਕਦੇ। ਸਾਰੇ ਸਹਿਯੋਗੀ ਲੇਖਕਾਂ ਨੂੰ ਚੇਤੇ ਕੀਤਾ, ਸਮਾਜੀ ਸਮੱਸਿਆ ’ਤੇ ਜਦ ‘ਦੇਸ ਪ੍ਰਦੇਸ’ ਨੇ ਜਮੀਮਾ ਕੱਢਿਆ। ਮੈਂ ਪੁਲ ’ਤੇ ਖੜ੍ਹੀ ਵੰਡਾ ਕੋਈ ਫ਼ੋਟੋ ਦੀ ਲਾਲਸਾ ਨਹੀਂ, ‘‘ਸੇਵਾ’’ ਉਦੋਂ ਸ਼ੋਸ਼ਲ ਮੀਡੀਆ, ਯੂ-ਟਿਊਬ ਚੈਨਲ ਸਨ ਨਹੀਂ ਇੱਕੋਂ ਇੱਕ ਦੇਸੀ ਸਾਧਨ ਸੀ ਲੜੀ ਕੜੀ ਦਾ। ਇੱਕ ਦਿਨ ਪੁਰੇਵਾਲ ਨੇ ਮੈਨੂੰ ਹਦਾਇਤਾਂ ਕਰ ਕਿ ਮੇਰੀ ਟੈਲੀਫ਼ੂਨ ਲਾਈਨ ਨਾ ਮਿਲਾਈ, ਮੈਂ ਉੱਪਰ ਬੈਠ ਕੰਮ ਕਰਨੇ ਨੇ।

ਕਰਨੈਲ ਸਿੰਘ ਚੱਠਾ ਹੋਰਾਂ ਦਾ ਫ਼ੂਨ ਆ ਗਿਆ, ਮੈਂ ਕਿਹਾ ਜੀ ਇੱਥੇ ਨਹੀਂ ਹਨ। ਭਾਅ ਜੀ ਹੱਸ ਪਏ ਤੇ ਕਹਿੰਦੇ ‘‘ਉਪਰ ਚੁਬਾਰੇ ’ਚ ਬੈਠਾ ਜੀ, ਮੈਨੂੰ ਟੈਲੀਫ਼ੂਨ ਆਇਆ ਜਾਣਕਾਰੀ ਚਾਹੀਦੀ ਹੈ ਮਿਲਾਓ। ਮੈਂ ਨਿਮੋਝੂਈ ਹੋਗੀ, ਫ਼ੇਰ ਜਦੋਂ ਵੀ ਕਰਨੈਲ ਭਾਅ ਜੀ ਦਾ ਟੈਲੀਫ਼ੂਨ ਆਉਣਾ ਤੇ ਮੈਨੂੰ ਸੰਗ ਆਉਣੀ! ਅੱਜ ਮੇਰੀ ਇਸ ਪ੍ਰੇਸ਼ਾਨੀ, ਉਕਸੁਕਤਾ ਤੇ ਦਰਦ ਦਾ ਕਾਰਨ ਕੀ ? ਹੂਕ ਦਾ ?ਚੀਸ ਜਿਹੀ ਨਿਕਲੀ, ਹਾਏ ਉਹ ਦਿਨ, ਕੀਹਨੇ ਘਸੀਟੇ ? ਕੱਲ੍ਹ ਇੱਕ ਈ-ਮੇਲ ਮਿਲੀ ਸਬੰਧਤ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਖਰੂਦ ਖਾਨੇ ਦੀ! ਕਦੋਂ ਦੇ ਲੋਕਾਂ ਨੂੰ ਲਿਖ ਲਿਖ ਖਿੱਚੋਤਾਣ ’ਚ ਪਾ ਰਹੇ ਸੀ, ਧੀ-ਭੈਣ ਇੱਕ ਕਰਕੇ ਹੁਣ ਕਹਿੰਦੇ ਆਓ ਰਲ੍ਹ ਮਿਲ੍ਹ ਬੈਠੀਏ ਭਾਵੇਂ ਚੈਰਿਟੀ ਕਮਿਸ਼ਨ ਨੇ ਝਿੜਕੇ ਨੇ ਤੇ ਹਦਾਇਤਾਂ ਨੇ ਪੋਚੋ ਫੱਟੀਆਂ ਜੋ ਸਪੈਸ਼ਲ ਮੀਟਿੰਗ ਕਰਕੇ ਆਪ ਹੁਦਰੀਆ, ਗੈਰਵਿਧਾਨਕ ਤੇ ਚੈਰਿਟੀ ਅਨੁਕੂਲ ਨਹੀਂ ਲਿਖੀਆਂ, ਪੜ੍ਹ ਕੇ ਇਹਦੇ ਨਾਲੋਂ ਹੈਰਾਨੀ ਇਸ ਪੱਖੋਂ ਹੋਈ ਕਿ ਕਮੇਟੀ ਵਲੋਂ ਪ੍ਰਤੀਨਿੱਧ ਕਹਿੰਦਾ ‘‘ਸ਼ਰਨਬੀਰ ਸਿੰਘ ਸੰਘਾ’’ ਅਨੁਸਾਰ ਕਿ ਕੁਲਵੰਤ ਸਿੰਘ ਭਿੰਡਰ (ਮੀਤ ਪ੍ਰਧਾਨ) ਅਤੇ ਮੀਟਿੰਗ ਕਰਨ ਆਏ (ਸੁਖਦੀਪ ਸਿੰਘ ਗਿੱਲ) ਕਿ ਅਸੀਂ ਦੋਨੋਂ ਤੈਨੂੰ ਲੀਡਰ ਮੰਨਦੇ ਹਾਂ ਤੇ ਆੜੀ ਪਾਈਏ ਸ਼ਰਨਬੀਰ ਤਾਂ ਫੁੱਲ ਗਿਆ ਤੇ ਧੰਨਵਾਦੀ ਹੁੰਦਾ ਨਹੀਂ ਥੱਕਦਾ। ਉਨ੍ਹਾਂ ਨੇ ਸੋਚਿਆ ਕਿ ਸ਼ਰਨਬੀਰ ਤਾਂ ਖੁਦੋਂ ਖੂੰਡੀ ਖੇਡਣ ’ਚ ਮਾਹਿਰ ਹੈ ਪੱਟੀਆ ਖੁੱਤੀਆ ਵਰਤਾਂਗੇ, ਸਾਰ ਅੰਸ਼, ਗੱਲਬਾਤ ਕਰਨੀ ਤੇ ਸਾਰੇ ਗ਼ੈਰ ਵਿਧਾਨਕ ਢਾਂਚੇ ਨੂੰ ਸੁਧਾਰਨਾ, ਕੁੱਝ ਖਰਚਾ ਬਚਾਉਣਾ। ਸਭਾ ਤੇ ਸੰਗਤ ਦੇ ਹਿੱਤ ’ਚ ਭਾਵੇ ਜੋ ਲੁਡੀ ਪਾਈ ਸਭਾ ਦੀ ਬਦਨਾਮੀ ਕਰਵਾਈ ਮੁੜਨੀ ਨਹੀਂ ਪਰ ਹੁਣ ਸਵਾਲ ਹੈ ਕਿ ਕੀ ਮੀਟਿੰਗ ਰੱਦ ਕਰਕੇ ਸਪੈਸ਼ਲ ਸੱਦਣ ਦੀ ਤਾਂ ਹੈ, ਟਰੱਸਟੀ ਹਟਾਏ ਜਾਣਗੇ, ਵਿਧਾਨ ਬਦਲਣਾ ਜ਼ਰੂਰੀ, ਸਭ ਤਾਕਤਾਂ ਜਨਰਲ ਸੈਕਟਰੀ ਦੀਆਂ ਖੋਹ ਕੇ ਸੰਗਤਾਂ ਨੂੰ ਮੈਂਬਰਾਂ ਨੂੰ ਕੋਈ ਹੱਕ ਦੇਣਗੇ ? ਜਾਂ ਆਪਾਂ ਦੋਵੇ ਵਰਤਾਂਗੇ, ਹੋਰਾਂ ਨੂੰ ਕੁਰਲਾਉਦੇ ਦੇਖਾਂਗੇ। ਪਰਚੇ ਦੀ ਜ਼ੁੰਮੇਵਾਰੀ ਸਾਰੀ ਵਰਤਾ ਲੋਕ ਕਟਿਹਰੇ ਰੱਖਣੀ ਜਥਾਸ਼ਕਤ ਹਿੱਸਾ ਪਾਉਣਾ, ਮੈਂ ਜਿੰਨੇ ਜੋਗੀ ਹਾਂ। ਸਰਬਜੀਤ ! ਦੁਆਵਾਂ ਅਸੀਸਾਂ ਦੇੳੂਂ! ਭਜਾਈ ਚੱਲ ਯੱਕਾ ਸਵਾਰੀਆਂ ਤਾਂ ਉਡੀਕਦੀਆਂ ਨੇ ਢੋਈ ਚੱਲ, ਪਰਉਪਕਾਰ ਏ ਗੁਰਦੁਆਰੇ ਸਮੱਸਿਆਵਾਂ ਤਾਂ ਮੁੱਕਣੀਆਂ ਨੀਂ ‘‘ਸੰਗ ਲੱਗਦੀ ਬਾਬਲਾ ਮੈਨੂੰ, ਸੱਸ ਦੇ ਪੰਜੇਬਾਂ ਦੇਖਕੇ’’ ਬਹੁੜ ਦਾਤਿਆ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਸਿੰਘ ਸਭਾ ਸਾਥਾਲ ਦੇ ਮਸਲੇ ?

ਸਰਬਜੀਤ ਵਿਰਕ ! ਦਤਾਰ ਸਲਾਮਤ ਰੱਖੇ, ਬਾਬੇ ਦੀ ਕਿਰਪਾ ਸਾਹਮਣੇ ਦੁਆਰ, ਬਖਸ਼ਸ਼ਾਂ ਲਈ ! ਪ੍ਰਬੰਧ-ਸਮੱਤ ਲਈ ਕਰ ਸੇਵਾ ! ਅੱਜ ਚੋਣਾਂ ਦੇ ਬਿਗਲ ਕਰਕੇ ਬਹਿਸਾ ਦੇ ਢੇਰ, ਭਾਵੇਂ ਕਿ ਚੈਨਲ ’ਤੇ ਹਨ, ਲਿਖਦੀ ਜਾਵਾ ਹਰ ਕੋਈ ਚੈਨਲ ਅਭਿਲਾਸ਼ੀ ’ਤੇ ਦੇਖਦਾ ਨਹੀਂ। ਕੁੱਝ ਗਿਣਤੀ ਖ਼ਬਰਾਂ ਪੜ੍ਹਨ ਵਾਲੇ ਵੀ ਹਨ ਨਿਧੜਕ ਹੋ ਲਿਖਾਂ, ਬਾਨੀ ਤਰਸੇਮ ਪੁਰੇਵਾਲ ਡਰਪੋਕ ਨਹੀਂ ਨਿੱਡਰ ਸੀ। ਸਿੰਘ ਸਭਾ ਸਾਊਥਾਲ ਤਾਂ ਜਿਵੇਂ ਰਾਜਧਾਨੀ ਹੈ ਸਾਰਾ ਦੇਸ਼ ਹੀ ਚੌਕੰਨਾ, ਕੀ ਹੋ ਰਿਹਾ ਹੈ ?

ਸੁਣੋ ਜੀ, ਪੜ੍ਹੋ ਜੀ, ਹਾਲੇ ਮੈਂਬਰ ਬਣਦੇ ਹਨ ਵਵੇਲੇ ਹਰ ਵਾਰ ਦੀ ਤਰ੍ਹਾਂ ਹੀ ਨੇ, ਕਾਬਜ਼ ਧੜਾ ਹਠੀ ! ਕਿੰਤੂ, ਪਰੰਤੂ ਚਲਦੇ ਸੁਧਾਰ ਨਾ ਹੋਇਆ ਨਾ ਹੋਣਾ :-

ਮੁੱਦੇ :- ਜੜ੍ਹ ਵਿਧਾਨ, ਪਹਿਲਾਂ ਵੀ ‘ਸ਼ੇਰ ਗਰੁੱਪ’ ਦੇ ਜਨਰਲ ਸਕੱਤਰ ਨੇ ਥੋਪਿਆ, ਹੁਣ ਵੀ ਮੈਂਬਰ ਤਾਂ ਹਾਜ਼ਰ। ਹਾਂ ਜੀ ! ਮੇਰਾ ਇਤਰਾਜ਼ ? ਕੀ ਕਿਸੇ ਵੀ ਪ੍ਰਬੰਧ ਨੇ ਮੈਂਬਰਾਂ ਨੂੰ ਸੂਚਿਤ ਕੀਤਾ ? ਕਦੇ ਘਰੀਂ ਖ਼ਤ ਪਾ ਕੇ ਸਲਾਹ ਲਈ ? ਦੱਸਦੀ ਜਾਵਾਂ ਸ਼ੈਫੜਬੁਸ਼ ਗੁਰੂ ਘਰ ਦਾ ਲਾਈਫ਼ ਮੈਂਬਰ ‘‘ਚੱਢਾ ਸਾਹਬ, ਲੰਡਨੋ, ਮਾਨਚੈਸਟਰ ਚਲਾ ਗਿਆ, ਭਾਅ ਦੀ ਬਣਾ ’ਤੀ ਸੀ। ਪ੍ਰਬੰਧ ਦੀ ਅਣਗਹਿਲੀ ਤੇ ਵਿਧਾਨ ਬਦਲਣਾ ਕੋਈ, ਲੰਗਰ ਵਰਤਾਉਣਾ ਨਹੀਂ, ਇਸ ਵਾਰੀ ਦੇ ਪ੍ਰਬੰਧ ਜਾ, ਜਨਰਲ ਸਕੱਤਰ ਨੇ ਤਾਂ ਧੱਜੀਆਂ ਉੜਾ ’ਤੀਆਂ ‘‘ਚੁੱਟਕੀ ਮਾਰ’’ ਵਿਧਾਨ ਬਦਲ ਤੇ ਟਰਸੱਟੀ ਮੁੜ ਤੇ ਚੈਰਿਟੀ ਧਾਰਾ ਦੀ ਵੀ ਪ੍ਰਵਾਹ ਨੀ ਕੀਤੀ, ਨਾ ਬਨਣ ਵਾਲਿਆਂ! ਹੀ ਕਿਹਾ ਕਿ ਭਾਈ ਸਾਡੇ ’ਤੇ ਹਰਫ਼ ਆਊ। ਹੁਣ ਸਰਕਾਰੇ ਦਰਵਾਰੇ ਸ਼ਿਰਕਤ। ਕੱਲ੍ਹ ਚੈਨਲ ’ਤੇ ਸੁਣਿਆ ਹੈ ਕਿ ਸ਼ਾਇਦ ਬੈਠ ਕੇ ਗੱਲਬਾਤ ਕਰ ਲੈਣ, ਪਰ ਪ੍ਰਨਾਲਾ ਪੱਟ ਕੇ ਹੋਰ ਥਾਂ ਲੱਗੂ ਜਾਂ ਉਥੇ ਹੀ ਰਹੂ।

ਦੂਜਾ ਮੁੱਦਾ – ਕਿ ਸਭਾ ਦੀ ਜਾਇਦਾਦ ਟਰਸੱਟੀ ਨਾਵਾਂ ’ਤੇ ਮੈਨੂੰ ਨਹੀਂ ਪਤਾ ਕਿ ਇਹ ਲੈਂਡ ਰਜਿਸਟਰੀ ਦੀ ਮੰਗ ਏ ? ਸਭ ਤੋਂ ਉੱਤਮ ਮਸਲਾ – ਸ. ਮਲਕੀਤ ਸਿੰਘ ਗਰੇਵਾਲ ਪ੍ਰਧਾਨ ਬਣੇ, (ਹੁਣ ਟਰਸੱਟੀ) ਸੁਝਾਅ ਦਿੱਤਾ ਸੀ ਕਿ ਸਭਾ (ਖ਼ੁਦਾ ਨਾ ਖਾਸਤਾ) ਨਮਿ੍ਰਤ ਹੋਜੇ ਤਾਂ ਸ਼੍ਰੋਮਣੀ ਕਮੇਟੀ ਮਾਲਕ ਬਣਾਵੋ ਪਰ ਟਰਸੱਟੀਆਂ ਨੇ ਅਣਗੋ੍ਹਲਿਆ ਕਰਤਾ ਸੀ, ਕੀ ਹੁਣ ਇਹ ਧਾਰਾ ਅਪਣਾਈ ਜਾਵੇਗੀ ? ਚਰਚਾ : ਜੀ ਟਰਸੱਟੀਆਂ ’ਚ ਪ੍ਰਵਾਰਵਾਦ ਭਾਰੂ, ਜਨਰਲ ਸਕੱਤਰ ਨੇ ਚੈਨਲ ’ਤੇ ਇਤਿਹਾਸਕ ਤੱਥ ਆਖ ਕਿ ਸਿੱਧ ਕਰਨ ਦੀ ਦਲੀਲ ਦਿੱਤੀ ਕਿ ਸਿੱਖ ਗੁਰੂਆਂ ਨੇ ਪ੍ਰਵਾਰਵਾਦ ਮੂਹਰੇ ਰੱਖਿਆ ਸੀ ! ‘‘ਦਰੁੱਸਤ’’ ਪਰ ਵਿਧਾਨ ਨਹੀਂ ਸੀ ਭਾਈ ਜੀਹਦੀ ਤੂੰ ਧੁੰਨ ਲਾਈ ਜਾਂਦਾ ਹੈ ! ‘‘ਸੰਵਿਧਾਨ’’ ਆਖ ਪ੍ਰਵਾਰਵਾਦ ਪਾਲਣਾ ਤਾਂ ਮੁੱਢਲੀ ਤੇ ਪ੍ਰਥਮ ਜ਼ੁੰਮੇਵਾਰੀ ਹੈ। ਇਸਨੂੰ ਸਰਪੰਚ ਸਾਹਬ ਨੇ ਗਲਤ ਰੰਗਤ ਦਿੱਤੀ ਹੈ, ਕਿ ਜਨਰਲ ਸਕੱਤਰ ਨੇ ਤਾਂ ਧਰਮ ਅਵੱਗਿਆ ਕੀਤੀ। ਨਹੀਂ! ਵਿਰੋਧੀ ਧੜਾ ਬਹੁਤ ਮੁੱਦਿਆ ’ਤੇ ਸਹੀ ਹੈ, ਚੁੱਕਣੇ ਫ਼ਰਜ਼ ਹੈ, ਸੰਗਤਾਂ ਦਾ ਪੱਖ ਹੈ, ਪਰ ਕੀ ਜੇਕਰ ਸੇਵਾ ’ਚ ਬਾਬੇ ਦੀ ਮਿਹਰ ਹੋ ਗਈ ? ਸੁਧਾਰਨਗੇ ? ਸਭ ਢਾਅ ਕੇ ਉਸਾਰਨਗੇ ? ਸ਼ਰਨਬੀਰ ਸਿੰਘ ਸੰਘਾ ‘‘ਬਾਜ਼’’ ਗਰੁੱਪ ’ਚ ਸੀ, ਬੜਾ ਕੰਮ ਕੀਤਾ ਕੁੱਝ ਸ਼ਲਾਘਾਯੋਗ ਕੁੱਝ ਨਹੀਂ, ਹੁਣ ਆਪ ਸ਼ੇਰ ਬਣ ਗਏ ਹਨ, ਭਾਵੇਂ (ਬਾਜ਼) ਤਾਂ ਧੜੇ ਨੇ ਹੀ ਉਡਾ ’ਤਾ ਸੀ। ‘‘ਤੇਰਾ ਪੰਥ’’ ਪਤਾ ਨਹੀਂ ਕਿੱਥੋਂ ਤੇ ਕਿਵੇਂ ਛਾਪਾ ਮਾਰ ਗਿਆ ਤੇ ਘਰ-ਬਾਰਨ ਸੇਵਾਦਾਰੀ ਜਾਂ ਜਮਾਦਾਰੀ। ਉਡੀਕਦੇ ਹਾਂ ਕਿ – ਗੁੱਟ-ਬੰਦੀਆਂ ਕੀ ਬਨਣਗੀਆਂ ? ਅਸੂਲ ਤਾਂ ਹਨ ਹੀ ਨਹੀਂ। ਦਾਅ-ਪੇਚ ਨੇ, ਸੰਗਤ ਦਾ ਤਾਂ ਆਹ ਹਾਲ ਏ ‘‘ਪੀੜ੍ਹੀ ਉਤੇ ਬਹਿ ਜਾ ਵੀਰਨਾ’’ ਸੱਸ ਚੰਦਰੀ ਦੇ ਰੁਦਨ ਸੁਣਾਵਾਂ। ਪ੍ਰਬੰਧ ਕੋਈ ਵੀ ਆਵੇ ਸਭ ਨੇ ਫੱਟੇ ਹੀ ਚੱਕਣੇ ਨੇ। ਹੋਵੋ ਤਕੜੇ, ਮਾਰੋ ਦੜੁਬੜੀਆਂ। ਗੁਰੂ ਭਲੀ ਕਰੇ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ – ਇੱਕ ਯਾਦ

ਸਰਬਜੀਤ ਵਿਰਕ ਸਿਆਂ, ਚ੍ਰਕੋਣੀ ਵਾਰਤਾ ਸੁਣ! ਡਾਕਟਰ ਜਗਜੀਤ ਸਿੰਘ ਹੋਰੀਂ ‘ਦੇਸ ਪ੍ਰਦੇਸ’ ਦੇ ਦਫ਼ਤਰ ਆਏ ਤੇ ਤਰਸੇਮ ਪੁਰੇਵਾਲ ਨੂੰ ਕਹਿੰਦੇ ਉਏ ਪੁਰੇਵਾਲਾ ! ਕਰ ਲੈ ਕੌਮ ਦੀ ਸੇਵਾ, ਰੱਬ ਨੇ ਤੈਨੂੰ ਇੰਗਲੈਂਡ ਭੇਜਿਆ, ਨਹੀਂ ਤੂੰ ਸ਼ੰਕਰ ਪੱਠੇ ਕੁਤਰਦਾ ਹੋਣਾ ਸੀ। ਇਸੇ ਸੰਧਰਭ ’ਚ ਤੂੰ ਵੀ ਦੱਗਦੇ ਮੁੱਦੇ ਜਨਤਾ ਨੂੰ ਵੰਡਿਆ ਕਰ, ਭਾਵੇਂ ਕਿ ਪਰਚਾ ਪਰਾਤਾਂ ’ਤੇ ਨਹੀਂ, ਸਲੇਟਾਂ ’ਤੇ ਚਲਦਾ ਏ ਪਰ ਪੜ੍ਹ ਬਹੁਤ ਹੁੰਦਾ ਹੋਊ। ਮੈਂ ਉਸ ਬੈਠਕ ਸਮੇਂ ਹਾਜ਼ਰ ਸੀ, ਭੁੱਲੀ ਨੀਂ। ਅੱਜ ਦੇਸ ਯੂ.ਕੇ. ਪ੍ਰਦੇਸ ਪੰਜਾਬ ਬਣ ਗਿਆ ਸਮਾਂ ਬਦਰੰਗ, ਚਲੋ ਬੜੇ ਗੰਭੀਰ ਮਸਲੇ ਦਰਪੇਸ਼ ਹਨ, ਰੱਖ ਸਾਹਮਣੇ, ਮੈਂ ਪੂਰੀ ਘੋਸ਼ਣਾ ਨਾਲ ਅੰਕਤ ਕਰੂੰਗੀ, ਲੇਖਕ ਅਲੋਚਕ ਨਾ ਹੋਵੇ ਤੇ ਪੂਰੀ ਛਾਣਬੀਨ ਪੜਚੋਲ ਨਾ ਕਰੇ, ਕਮਾਈ ਵਾਲਾ ਡੰਕ ਦੁਆਤੀ ਹੀ ਹੁੰਦਾ ਹੈ, ਸਾਰੇ ਗੰਡੇ ਦੇ ਪੱਤ ਲਾਹ ਕੇ ਲਿਖੂੰਗੀ, ਤੂੰ ਧੋ ਕੇ ਵਰਤ ਲਵੀਂ, ਪਹਿਲਾਂ ਆਹ ! ਸਟਾਰਟਰ ਰੱਖ, ਜੀੳੂਂਦਾ ਰਹਿ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਸਿੰਘ ਸਭਾ ਸਾਥਾਲ ਦੀ ਮੈਂਬਰਸ਼ਿੱਪ ਭਰਤੀ !

ਦੇਸ ਪ੍ਰਦੇਸ ਪਲੇਟੀ ਦਾ ਪਰਚਾ ਭਾਵੇਂ ਔਨ-ਲਾਈਨ ਹੋ ਗਿਆ ਪਰ ਨਉਂ ਹਰ ਜ਼ੁਬਾਨ ਤੇ ਹੈ! ਭਖਦਾ ਤੇ ਪ੍ਰਚਲੱਤ ਸਿੱਖ ਸੰਗਤਾਂਚ ਵਿਵਾਦ ਦੁਖਾਂਤ ਸਥਾਨਕ ਗੁਰਦੁਆਰਾ ਸਿੰਘ ਸਭਾ ਇਤਿਹਾਸਕਲੀ ਦੂਜਾ ਨੰਬਰ ਪਰ ਅਭਿਆਸਕਲੀ ਨੰਬਰ ਇੱਕ ਸੀ। ਸਾਰਾ ਇੰਗਲੈਂਡ ਸੇਧ ਲੈ ਕੇ ਹੀ ਅੱਗੇ ਤੁਰਦਾ ਸੀ ਸਿੱਖ ਪੱਖੋਂ, ਬਜ਼ੁਰਗਾਂ ਨੇ ਘਾਲਣਾ ਨਾਲ ਮੁੱਢ ਬੰਨ੍ਹਿਆ ਤੇ ਪ੍ਰੰਪਰਾਵਾਂ ਨੂੰ ਲਾਗੂ ਕੀਤਾ, ਭਾਵੇਂ ਝਗੜੇ ਤਾਂ ਸਿੱਖ ਧਰਮ ਦੇ ਨਾਲ ਹੀ ਜਨਮੇ ਸਨ। ਪ੍ਰਬੰਧ ਬਦਲਦੇ ਰਹੇ, ਦੂਜਾ ਅਸਥਾਨ ਵੀ ਪਾਰਕ ਐਵੇਨਿਊ ਖਰੀਦਿਆ ਤੇ ਪਹਿਲਾਂ ਛੋਟਾ ਜਿਹਾ ਦੀ ਗਰੀਨ ਤੇ। ਪਹਿਲਾਂ ਦੀਵਾਨ ਸਜਦੇ ਸਨ, ਵਿਆਹ ਵੀ ਹੁੰਦੇ ਸਨ ਹਾਲੇ ਵੀ ਗੁਰੂ ਘਰ ਦੀ ਹੀ ਮਾਲਕੀ ਹੈ ਭਾਵੇਂ ਖਾਲੀ ਪਿਆ ਹੈ। ਪਾਰਕ ਐਵੇਨਿਯੂ ਦੀ ਖਰੀਦਤੇ ਪਹਿਲਾਂ ਵੀ ਸ਼ੱਕੀ ਖੂੰਦਕਾਂ ਤਾਂ ਉਠੀਆਂ ਸਨ, ਪਰ ਦੋ ਕੁ ਸਾਲਾਂ ਤੋਂ ਨਾਲ ਦੀ ਥਾਂ ਦੀਆਂ ਰਜਿਸਟਰੀਆਂ ਦਾ ਝਮੇਲਾ ਵੱਖਰਾ ਹੀ ਹੈ, ਪ੍ਰਬੰਧ ਤੇ ਹਰਫ਼ ਵੀ ਹੈ। ਖ਼ੈਰ ਪ੍ਰਵਾਹ ਨੀ ਲਾਟ ਦੀ। ਮੇਰੀ ਪੜਚੋਲੀਆ ਲਿਖਤ ਦੀ ਲੋੜ - ਚੋਣ ਪ੍ਰਕ੍ਰਿਆਂ ਲਈ ਭਰਤੀ ਵਿਧਾਨ ਅਨੁਸਾਰ ਸ਼ੁਰੂ (ਭਾਵੇਂ ਹੋਰ ਸਭ ਕੁੱਝ ਘਟਨਾ ਕਰਮ ਤਾਂ ਆਪ ਹੁਦਰੇ ਕੀਤੇ ਗਏ) ਹੁਣ ਪਤਾ ਲੱਗਾ ਹੈ ਕਿ ਸ਼ਾਇਦ ਸਰਕਾਰੇ ਗੱਲ ਨਿਬੜੂ, ਬੜੀ ਨਿਮੋਸ਼ੀ ਦੀ ਹੱਦ ਹੈ ਕਿ ਮੀਡੀਏਤੇ ਪ੍ਰਸਿੱਧੀ ਲਵੋ। ਅਸਲੀਅਤ ਲਕੋਵੋ ਸ਼ੋਭਾ ? ਮੈਂਬਰਾਂ ਦੇ ਸਵਾਲਾਂ ਤੋਂ ਫੇਰ ਕਿਉ ਭੱਜੋ ਸਪੱਸ਼ਟ ਕਰਾਂ। ਮੈਂ ਕਮੇਟੀ ਦੇ ਵਿਰੁੱਧ ਨਹੀਂ ਅਨਅਨੁਚਿਤ ਕੀਤੇ ਕੰਮਾਂ ਦੀ ਨਿਖੇਧੀ ਕਰਦੀ ਹਾਂ, ਚਿੱਠੀ ਲਿਖਦੀ ਹਾਂ, ਕੋਈ ਉੱਤਰ ਨਹੀਂ, ਸਾਰਾ ਦਾਰੁਮਦਾਰ ਜਨਰਲ ਸਕੱਤਰ ਦਾ ਹੈ, ਫੇਰ ਜੋ ਵੀ ਮੈਨੇਜਰ ਰੱਖਿਆ ਜਾਂਦਾ ਹੈ ਕਾਹਦੇ ਲਈ ?

ਹੈਰਾਨੀ ਹੋਈ ਕਿ ਇੱਕ ਸੰਸਥਾ ਨੇ ਗੁਰਦੁਆਰੇ ਪ੍ਰਬੰਧ ਲਈ ਕਤਾਬਚਾ ਛਾਪ ਕੇ ਡਰਬੀ ਦੇ ਗੁਰਦੁਆਰੇ ਮੀਟਿੰਗ ਸੱਦ ਕੇ ਆਪਣੀ ਬਣਾਈ ਪ੍ਰਣਾਲੀ ਜੋ ਦੱਸਦੀ ਹੈ ਕਿ ਕਿਵੇਂ ਪ੍ਰਬੰਧ ਚਲਾਉਣੇ ਹਨ ਚਲੋ ਬਹੁਤੇ ਨਵੇਂ ਬਣੇ (ਮਿਡਲੈਂਡ ਚ ਬਹੁਤੇ) ਤਾਂ ਲਾਹਾ ਲੈ ਸਕਣਗੇ ਪਰ ਮੈਂ ਪੁੱਛ ਸਕਦੀ ਹਾਂ ਕਿ ਲੰਮਾ ਸਮਾਂ ਗੁਰਦੁਆਰੇਚ ਘੁਸੜੇ ਸਾਬਕਾ ਜਨਰਲ ਸਕੱਤਰ ਹਾਲੇ ਪ੍ਰਬੰਧ ਲਈ ਅਨਜਾਣ ਤੇ ਹੁਣ ਉਹ ਕਿਤਾਬਚੇ ਲਈ ਡਰਬੀ ਗਏ ਪੁਛੋ ਇਹਨੂੰ ਕਿ ਜੇ ਹਾਲੇ ਤੱਕ ਸਿੰਘ ਸਭਾ ਨੂੰ ਪ੍ਰਬੰਧ ਨਹੀਂ ਚਲਾਉਣ ਦੇ ਨਿਯਮ ਆਏ ਤਾਂ ਬਸਤਾ ਚੁਕੋ ਘਰਾਂ ਨੂੰ ਤੁਰੋ (ਇਥੇ ਮੈਂ ਇਮਾਨਦਾਰੀ ਨਾਲ ਲਿਖਣਾ ਫ਼ਰਜ਼ ਸਮਝਦੀ ਹਾਂ ਕਿ ਪ੍ਰਬੰਧਚ ਸਾਰੇ ਮੈਂਬਰ ਜ਼ੁੰਮੇਵਾਰ ਨਹੀਂ ਹਨ ਬਹੁਤੇ ਤਾਂ ਸੋ ਨਿਹਾਲ ਲਈ ਹਨ।

ਇਹ ਸਾਰੇ ਹੀ ਪ੍ਰਬੰਧਾਂ `ਚ ਹੁੰਦਾ ਹੈ। ਪਰ ਹੁਣ ਸਵਾਲ ਇਹ ਹੈ ਕਿ ਵਿਧਾਨ ਘਾੜੇ ਨੇ (ਸ਼ੇਰ ਗਰੁੱਪ ਦੇ ਜਨਰਲ ਸਕੱਤਰ) ਸਭ ਤਾਕਤ ਹੱਥਾਂ ਲਈ ਅੰਕਤ ਕੀਤੀ ਸੀ, ਮੈਂ ਵਿਰੋਧੀ ਸੀ ਝਗੜਾ ਟਰੱਸਟੀ ਨਿਯੁਕਤੀ ਦਾ ਪੜ੍ਹੇ ਲਿਖੇ ਨੂੰ ਇਥੋਂ ਤੱਕ ਕਿ ਟਰੱਸਟੀ ਬਨਣ ਵਾਲੇ ਵੀ ਕੀ ਜਾਣਦੇ ਨਹੀਂ ਸਨ ਕਿ ਇਹ ਰੇੜਕੇ ਦਾ ਸਬੱਬ ਬਣੂ ਲੋੜ ਕੀ ਸੀ ਇੰਨੀ ਬਰਾਤ ਦੀ ? ਦੱਸਦੀ ਹਾਂ ਕਿ ਮੇਰਾ ਕੋਈ ਮਨਸ਼ਾ ਕਿਸੇ ਵੀ ਪ੍ਰਬੰਧ ਦੀ ਬਦਲੀ ਲਈ, ਕੇਵਲ ਗੁਰਦੁਆਰੇ ਦੇ ਯੋਗ ਪ੍ਰਬੰਧ ਲਈ ਹੈ, ਮੈਂਬਰ ਬਣੋ, ਵੋਟ ਦੀ ਯੋਗ ਵਰਤੋਂ ਕਰੋ, ਮੇਰੇ ਲਈ ਸਾਰੇ ਹੀ ਸਤਕਾਰੀ ਹਨ, ਸ਼ੁਭ ਇਸ਼ਾਵਾਂ, ਭਲਾ ਹੋਵੇ।

ਬਲਵਿੰਦਰ ਕੌਰ ਚਾਹਲ, ਸਾਊਥਾਲ

ਨਿਰਣਾ

ਸਰਬਜੀਤ ਸਿਆਂ, ਪੱਤਰਕਾਰ ਹੈਂ। ਭਾਈਚਾਰੇ ਤੇ ਸਮਾਜ ਚਿੰਤਕ ਵੀ ਹੋਈਏ, ਭਾਵੀਂ ਕਿਵੇਂ ਵਾਪਰਦੀ ਹੈ। ਅਸੀਂ ਰਚਨਹਾਰ ਦੇ ਨਾਲ ਲੜਨ ’ਤੇ ਹਾਂ, ਵਿਗਿਆਨੀਆਂ ਨੇ ਤਾਂ ਤਰਥੱਲੀ ਮਚਾਈ ਹੀ ਸੀ, ਸਰਕਾਰਾਂ ਤੋਂ ਵੀ ਮੂਹਰੇ ਆਹ ਜੱਥੇਬੰਦੀਆਂ ਜੀ ਗੁਰੂ-ਪੰਥ ਦੇ ਧਾਰਨੀ, ਪਤਾ ਨਹੀਂ ਕਿਹੜਾ ਪੰਥ ? ਪਹਿਲਾਂ ਪੰਜਾਬ ’ਚੋਂ ਆ। ਵਿਦੇਸ਼ੀ ਖੌਰੂ, 4 ਸਾਲ ਤੋਂ ਵੱਧ ਹੋ ਗਿਆ ਕਿਸਾਨਾਂ ਨੂੰ ਬਾਡਰਾਂ ’ਤੇ ਹੁਣ ਪਿੰਡਾਂ ’ਚ, ਪਰ ਸੌਰਿਆ ? ਰਹਿੰਦੀ ਕਸਰ ਆਹ ਫੇਰ ਕਸ਼ਮੀਰ ’ਚ ਜਹਾਦ। ਪਤਾ ਨਹੀਂ ਸਿੱਟਾ ਕੀ ਹੋੳੂ ? ਭਾਗੀ ਸਾਰੇ ਹੀ ਨੇ, ਰੱਬ ਦੀ ਰਜ਼ਾ ਫ਼ਸਲਾਂ ਨੂੰ ਅੱਗ ਤਾਂ ਸੀ ਹੁਣ ਕਣਕ ਨੂੰ। ਕੀ ਧਰਨੇਕਾਰੀ ਹੱਲ ਕਿਉ ਨਾ ਲੱਭਦੇ ?

ਸੁਝਾਅ – ਕੀ ਚਰੋਕਣੇ ਇਹ ਯੂਨੀਅਨ ਆਗੂ ਜੋ ਆਖਦੇ ਨੇ ਅਡਾਨੀ, ਅੰਬਾਨੀ ਦੇ ਗੁਦਾਮਾ ’ਚ ਨਹੀਂ ਜਾਣਾ, ਫੇਰ ਤੁਸੀਂ ਕਿਉ ਹੁਣ ਤੱਕ ਆਪਣੇ ਗੁਦਾਮ ਨਾ ਬਣਾਏ ? ਜਿਹੜੇ ਲੋਕ ਇੰਨ੍ਹਾ ਕਿਸਾਨਾਂ ਨੂੰ ਸਮਰਥਣ ਦੀਆਂ ਗੱਲਾਂ ਕਰਦੇ ਨੇ, ਕੀ ਸਿਆਣਪ ਹੈ।

ਅਸਲੀਅਤ – ਪਹਿਲਾਂ ਅਕਾਲੀ ਸਰਕਾਰ ਬਦਨਾਮ ਕਰਕੇ ਬੇਅਦਬੀ ਸਾਜ਼ਿਸ਼ ਘੜੀ। ਫੇਰ ਕਾਂਗਰਸ ’ਚ ਕਪਤਾਨ ਸਾਹਬ (ਜੀਹਨੇ ਇਹ ਸਕੀਮ ਚਲਾਈ) ਲਾਹੇ ਚੰਨੀ ਸਾਹਬ ਲਿਆਂਦੇ ਪਰ ਫਿੱਟ ਨਹੀਂ ਭਲੀ-ਭਾਂਤ ਭਾਂਪ ਲਿਆ ਹੁਣ ਅਸੀਂ ਨਹੀਂ ਆ ਸਕਣਾ, ਤਾਂ ਡੂੰਘੀ ਸੋਚ ‘‘ਆਮ’’ ਨੂੰ ਆਪਣੇ ਬੰਦੇ, ਵੋਟਰ ਤੇ ਹਮਾਇਤ ਕਰਕੇ (ਭਗਵੰਤ ਮਾਨ) ਸਰਕਾਰ ਲਿਆਂਦੀ, ਹੁਣ ਲੂਹਣ ਲੱਗ ਗਈ ਇਹ ਵੀ ਲਹੁਣੀ ਹੈ। ਤਾਂ ਸੂਬੇ ’ਚ ਤਰਥੱਲੀ ਮਚਾ ਰਹੇ ਨੇ ਕਿਸਾਨ ਤਾਂ ਇੰਨਾਂ ਦੇ ਹੱਥ-ਠੋਕੇ ਨੇ। ਹਾਲੇ ਸਾਲ ਤੋਂ ਉਪਰ ਪਿਆ ਪਰ ਟੇਕ ਨਹੀਂ, ਪ੍ਰਧਾਨ ਐਮ.ਪੀ. ਬਣ ਕੇ ਵੀ ਵਿਧਾਇਕੀ ’ਤੇ ਹੀ ਹੈ, ਪ੍ਰਤਾਪ ਬਾਜਵਾ ਵੀ ਬੁਖਲਾਹਣ ’ਚ ਸੱਪ ਗਲ੍ਹ ਪੁਆ ਬੈਠਾ, ਇਸ ਹਫ਼ਤੇ ਹੋਰ ਡੌਰੂ ਲੱਭ ਗਿਆ, ਅੰਮਿ੍ਰਤਪਾਲ ਦਾ ਐਨ.ਐੱਸ.ਏ. ਵਾਧਾ। ਭਾਵੇਂ ਵਿਰੋਧ ਤਾਂ ਸਰਕਾਰ (ਆਮ) ਤੇ ਭਾਜਪਾ ਦਾ ਕਰਦੇ ਨੇ ਪਰ ਕਹਿੰਦੇ ਜੀ, ਅੰਮਿ੍ਰਤਪਾਲ ਨਾਲ ਧੱਕਾ, ਲਿਖਦੀ ਜਾਵਾ ਪ੍ਰਵਾਰ ਮਾਂ, ਬਾਪ, ਚਾਚੇ ਬਰਾਦਰੀ ਦੀ ਲੋਭ ਨੀਤੀ, ਡਿਬਰੂਗੜ੍ਹ ਜੇਲ੍ਹ ’ਚ ਮਿਲਣੀਆਂ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਤੋਂ ਕਰਵਾ ਕੇ ਉਨਾਂ ਦੇ ਹੀ ਜੜ੍ਹੀ ਤੇਲ ਗੁਰਚਰਨ ਸਿੰਘ ਗਰੇਵਾਲ (ਪਿਛੋਕੜ) ਫੈਡਰੇਸ਼ਨ ਹੱਕ ’ਚ ਬੋਲੇ ਅਣਖ ਨਹੀਂ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਵਸ਼ਿੰਦੇ ਸੁਖੀ ਹੋਣ ਜਾਂ ਦਹਿਸ਼ਤ ਪਸਰੇ, ਪਤਾ ਨਹੀਂ ਆਹ ਆਡੀਓ ਨਸ਼ਰ। ਮੈਂ ਤਾਂ ਇੰਨ੍ਹਾਂ ਝੰਜਟਾਂ ’ਚ ਪੈਂਦੀ ਨਹੀਂ। ਪਰ ਅਮਨ ਕਾਨੂੰਨ ਦੀ ਜ਼ੁੰਮੇਵਾਰੀ ਪੁਲਿਸ ਦੀ ਹੁੰਦੀ ਹੈ। ਬਿਕਰਮ ਮਜੀਠੀਆ ਦੀ ਗੁਹਾਰ ਮੇਰਾ ਆਪਣਾ ਕੋਈ ਵਿਚਾਰ ਨਹੀਂ ਮੈਂ ਇਹ ਟੈਕਨੌਲੋਜੀ ਦੀ ਪੈਰੋਕਾਰ ਨਹੀਂ। ਪਰ ਚੁਕੰਨੇ ਹੋਣਾ ਮਹੱਤਵ ਕਾਰਜ ਪਹਿਲਾਂ ਹੀ ਕਈ ਸੰਤਾਪ ਹੰਡਾ ਚੁੱਕੇ ਨੇ। ਹੁਣ ਆਈਏ ਕਿ ਐਨ.ਐੱਸ.ਏ. ਵਧਿਆ ਕਿਉ ?

ਗਤੀਵਿਧੀਆਂ, ਪ੍ਰਵਾਰ, ਪੈਰੋਕਾਰ, ਸਿਆਸੀ ਸਰਗਰਮੀਆਂ ਦਿਨੋਂ ਦਿਨ ਵਧਣ, ਅਕਾਲੀ ਦਲ ਬਣਾ ਸ਼੍ਰੋਮਣੀ ਕਮੇਟੀ ’ਤੇ ਅੱਖ। ਕੀ ਪੁੱਤਰ ਦਾ ਗਮ ਸੀ ? ਕੀ ਪ੍ਰਵਾਰ ਗਰੀਬ ਹੈ ਖਰਚਾ, ਗਰੀਬ ’ਤੇ ਕਰਦੀ ਸ਼੍ਰੋਮਣੀ ਕਮੇਟੀ, ਜ਼ੁੰਮੇਵਾਰ ਵਕੀਲ ਸਿਆਲਕਾ ਦੀਪ ਦਾ ਭਰਾ ਵਕੀਲ ਵਿਚੇ ਬਰਾਦਰੀ ਵਾਦ, ਮੋੜਨ ਸਭ ਪੈਸੇ ! ਸੰਧਰਭ ’ਚ! ਯੂ.ਕੇ. ’ਚ ਸਪਸ਼ੱਟੀਕਰਨ ਦੇਣ ਲਈ ਪੀਪਨੀ ਚੈਨਲ ਤੇ ਦਿੱਲੀ ਕਾ ਚਤਰੂ ਇੱਥੋਂ ਦੇ ਕਾਰਕੁੰਨ ਨੂੰ ਲਈ ਬੈਠਾ ਇਥੋਂ ਦੀਆਂ ਜੱਥੇਬੰਦੀਆਂ ਨੂੰ ਆਖੇ ਜੀ ਵਾਰਸ ਪੰਜਾਬ ਅਕਾਲੀ ਦਲ ਨਾਲ ਜੁੜੋ। ਭਲਾ ਵਾਰਸ ਪੰਜਾਬ ਨਓ ਅਧੂਰਾ ਸੀ ? ਅਕਾਲੀ ਦਲ ਜੋੜਿਆ ? ਪੰਥ ਨਾਲ ਧ੍ਰੋਹ, ਕੋਈ ਸਬੂਤ ਚਾਹੀਦੇ ਨੇ ? ਏਜੰਸੀਆਂ ਦਾ ਸਿਰ ਹੱਥ, ਸਮੇਟਣ ਲਈ ਕਿ ਕਦੇ ਵੀ ਅਜਿਹੀਆਂ ਘਨੋਣੀਆਂ ਚਾਲਾਂ ਪਰਮਾਤਮਾਂ ਅਣਗੋਲਿਆਂ ਨਹੀਂ ਕਰਦਾ, ਲੋਕੀਂ ਭਾਵੇਂ ਘੇਸ਼ਲ ਵੱਟ ਲੈਣ ਪਰ ਅੰਤ ਕੁਦਰਤ ਦੀ ਮਾਰ। ਪਰਲੋ ਜੈਮੱਤ ਗਰੀਬੀ ਕਰੋਪੀ ਆਉਦੀ ਹੈ ਧਰਮ ਨੂੰ ਪਸਾਰੋ ਹੀ ਨਾ ਅੰਤਰ ’ਚ ਵਸਾਵੋ!

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਪੜਚੋਲ

ਅਲੋਚਕ ਹੀ ਸਮਾਜ ’ਤੇ ਭਾਈਚਾਰੇ ਦੀ ਜੀਵਨ ਪੱਧਰ ’ਚ ਭਾਗੀ ਹੁੰਦੇ ਹਨ (ਮਾੜੇ ਦੀ ਧੀ ਰੱਜੀ ਪਿੰਡ ਉਜਾੜਨ ਲੱਗੀ)। ਸਾਡੇ ਸਰਕਾਰਾਂ ’ਚ ਕੀ ਵੜੇ ਹੁਣ ਵਾੜੇ ਨੀ ਵੜ੍ਹਦੇ, ਯੂ.ਕੇ. ਪਾਰਲੀਮੈਂਟ ’ਚ ਪੁਰਬ ਵਿਸਾਖੀਆਂ, ਭਲਾ ਕੀਹਨੂੰ ਨੀ ਪਤਾ ਸਿੱਖ ਕੌਣ ਨੇ? ਟਰਫਾਲਗਰ ਸੁਕੇਅਰ ’ਚ ਲੰਡਨ ਮੇਲੇ, ਦੜਕਣ, ਝੰਡੇ ਤੇ ਨਾਅਰੇ ਗੂੰਜਾਂ ਹਾਲੇ ਹੋਰ ਕੋਠੇ ’ਤੇ ਚੜਨਾ! ਮੇਰਾ ਵਿਸ਼ਾ ?

ਪੰਜਾਬ ’ਚ ਸੂਬੇ ਦਾ ਰਾਜ ਭਾਗ ਤਾਂ ਸਿਆਸਤਾਂ ਦਾ ਅਧਿਕਾਰ ਹੈ ਵਿਰੋਧਤਾ ਪਰ ਅੜਿਕੇ ਖੜ੍ਹੇ ਕਰਨੇ ਤਾਂ ਆਪਣਾ ਝੁੱਗਾ ਚੌੜ ਕਰਨਾ ਹੈ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਿਮਾਗੀ ਤਾਂ ਹੈ, ਖੁਰਾਫਤੀ। ਕੁੱਝ ਮਹੀਨੇ ਹੋਏ ਭਈਆਂ ਵਿਰੁੱਧ ਬਿਆਨ ਦੇ ਧਰਿਆ, ਸਿਰ ਤਾਂ ਟਿਕਾਣੇ ਨੀਂ ਕਿ 70 ਸਾਲ ਤੋਂ ਤੀਜੀ ਪੀੜ੍ਹੀ ਹੈ ਉਨਾਂ ਦੀ ਪੰਜਾਬ ’ਚ 65 ਸਾਲ ਹੋਏ ਸਾਡੇ ਪਿਤਾ ਸਭ ਤੋਂ ਪਹਿਲਾਂ ਭਈਆ ਮੁੰਡੇ ਲਿਆਏ ਫੇਰ ਭੱਠਾ ਲਾਇਆ। ਸਭ ਭਈਆ ਕਾਮੇ, ਹੁਣ ਪੰਜਾਬ ਦੀ ਖੇਤੀ ਹੀ ਨਹੀਂ, ਰੇੜ੍ਹੀਆ, ਭੱਲੇ, ਪਕੌੜੇ ਯਾਨੀ ਹਰ ਬਣਿਆ ਹੋਇਆ ਖਾਣਾ ਇਹਨਾਂ ਦਾ ਤੰਦੂਰੀ ਰੋਟੀਆ ਸੜਕ ’ਤੇ ਲਾਈ ਬੈਠੇ। ਆਉਦਾ ਜਾਂਦਾ ਹਰ ਕੋਈ ਆ ਫੜਾੲੀਂ ਚਾਰ, ਘਰ ’ਚ ਤੀਮੀਆਂ ਤਾਂ ਚੁੱਲ੍ਹਾ ਨੀਂ ਬਾਲ੍ਹ ਕੇ ਰਾਜੀ, ਬੰਜਰ ਬਣ ਜਾੳੂ ਪੰਜਾਬ ਧਰਤੀ ਭਈਆ ਖੇਤੀ ਨਾ ਕਰਨ। ਉਜੱਡ ਪੇਂਡੂ ਲੱਗ ਪਏ ਜੀ। ਭਈਆ ਜੁਰਮ ਕਰਦੇ ਨੇ ਪਿੰਡਾਂ ’ਚੋਂ ਕੱਢੋ ਜਿੰਮੇ ਆਪ ਦੇਵਤਾ ਨੇ। ਇਹ ਮੁੱਦਾ ਗੰਭੀਰ ਹੈ 47 ਲਿਆ ਦੇੳੂ ਧਰਮ ਆਪਣੀ ਥਾਂ ਧਮੱਚੀਆਂ ਤੇ ਅਕਾਲੀ ਭੂਤੀ ਪੰਗਿਆ ਤੇ ਹੁਣ ਅਗਲਿਆਂ ਪ੍ਰਧਾਨ ਬਣਾ ਲਿਆ। ਪੰਜ ਮੈਂਬਰੀ ਜਿਵੇਂ ਇਹ ਕੋਈ ਸਰਕਾਰੀ ਜੱਥੇਬੰਦੀ ਹੈ ਭਰਤੀ ਕਰੋ ਆਪਣਾ ਬਣਾ ਕੇ ਪਾਸੇ ਹੋਵੋ, ਪਹਿਲਾਂ ਤਾਂ ਸੁਖਬੀਰ ਨਾਲ, ਆ ਐਧਰ ਤੈਨੂੰ ਲਾਹੀਏ, ਹੁਣ (ਮਿੱਤਰਾਂ ’ਚ ਖੜਕ ਪਈ) ਵਡਾਲਾ-ਇਯਾਲੀ, ਤੂੰ ਤੇ ਮੈਂ ਬਸ ਜੂਨ-ਜੁਲਾਈ ਆੳੂ ਤੇ ਸੰਕਟ ਲਿਆੳੂ। ਝੂੰਦਾ ਸੋਚਦਾ ਹੈ ਕਿ ਮੈਂ ਤਾਂ ਕਮੇਟੀ ਰਿਪੋਰਟ ਜੋਗਾ ਹੀ ਰਹਿ ਗਿਆ। ਬਾਜ਼ੀ ਫੇਰ ਜੱਟਾਂ ਦੀ ਸਭ ਤੋਂ ਵੱਧ ਚਿੰਤਕ ਭਗਦੜ ਜਾਤ-ਬਰਾਦਰੀ ਦੀ ਹੈ। ਸ਼੍ਰੋਮਣੀ ਕਮੇਟੀ ’ਚ ਤਾਂ ਸਭ ਮੁਲਾਜ਼ਮਤ ਜੱਟ ਕੋਈ ਟੁੱਟਾ ਭੱਜਾ ਹੋੳੂ ਅਕਾਲ ਤਖ਼ਤ ਗਰੰਥੀ ਸ਼੍ਰੇਣੀ ਵੀ ਬਰਾਦਰੀਆਂ ’ਚੋਂ ਜੱਟਾਂ ਨੂੰ ਕਹਿੰਦੇ ਤੁਸੀਂ ਕੀ ਜਾਣਦੇ ਹੋ ਲੌਂਗਾ ਦਾ ਭਾਅ। ਵਪਾਰੀ ਵਰਗ ਤਾਂ ਚੁਪ ਚੁਪੀਤੇ ਆਪਣਾ ਸੌਦਾ ਵੇਚਕੇ ਬਿੱਲ ਲਈ ਜਾਂਦੇ ਨੇ ਪਿੰਨੀ ਪ੍ਰਸ਼ਾਦ, ਸਰੋਪੇ ਲੰਗਰ ਦੀ ਰਸਦ ਆਦਿ ਪਰ ਡਾਂਗ ਸੋਟਾ ਬਗਲੀਗਰਾਂ ਦਾ ਭੱਤੇਦਾਰ ਨੇ ਬਸ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਚੱਕੇ ਵੇ ਨੇ। ਸਿਆਸੀ ਪਾਰਟੀਆਂ ਸਮਝਦੀਆਂ ਨਹੀਂ ਕਿ ਇਹ ਸਿਆਪਾ ਪਤਾ ਨਹੀਂ ਕੀ ਕੁੱਝ ਤਬਾਹੀ ਮਚਾਵੇ। ਖਾਸ ਭਈਆਂ ਵਿਰੋਧ ਵਿਦੇਸ਼ੀਆਂ ’ਤੇ ਸ਼ਿਕੰਜੇ ਕਸੇ ਜਾ ਸਕਣਗੇ? ਕਿ ਤੁਸੀਂ ਵੀ ਇਥੇ ਭਈਏ ਹੋ ਨਿਕਲੋ। ਅੱਜ ਸੋਸ਼ਲ ਮੀਡੀਆ ਖਲਾਰਾ ਪਾਉਣ ਨੂੰ ਸ਼ੇਰ। ਮੈਨੂੰ ਮੂਰਖ ਨਾ ਸਮਝੋ, ਰੱਬ ਰੱੁਕੇ ਨੀ ਭੇਜਦਾ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ (ਨਗਰ ਕੀਰਤਨ)

ਅਗਨੀ ਦੇਵਤਾ, ਪਾਣੀ ਦੇਵਤਾ
ਅਸੀਂ ਜੀ ਦੇਵਤੇ (ਦੇਣ ਵਾਲੇ) ਨਹੀਂ ਮੰਨਦੇ, ਹਿੰਦੂ ਹਨ।

6 ਅਪ੍ਰੈਲ ਐਤਵਾਰ ਨੂੰ ਜਦੋਂ ਗੂੰਜਾਂ ਪੈਣ ਨਗਰ ਕੀਰਤਨ, ਮੇਲਾ ਵਿਸਾਖੀ, ਸਦੀਆਂ ਪੁਰਾਣਾ। ਪਰ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦਾ ਸਾਜਨਾ ਦਿਵਸ ਬਣਾਇਆ ਪਰ ਇਹਨੂੰ ਤਾਂ ਚੌਥੀ ਸਦੀ ਪਹੁੰਚਣ ਲੱਗੀ ਹੈ। ਪਰ ਮਨੌਤਾਂ ਨੂੰ ਤਾਂ ਮਸਾਂ ਹੀ ਅੱਧੀ ਸਦੀ ਤਾਂ ਵੀ ਇੰਨਾਂ ਉਤਸ਼ਾਹ ਨਹੀਂ ਦੇਖਿਆ। ਹੁਣ ਵਿਦੇਸ਼ੀ ਪੌਂਡਾਂ ਦੀ ਭਰਮਾਰ ਦੇਸੋਂ ਆਮਦ, ਖ਼ਤਰੇ ਕਰਕੇ ਬਾਬੇ ਦੀ ਫੁੱਲ ਕਿਰਪਾ ਨਾਲੇ ਪੜਾਕੂ ਪਹੁੰਚੇ। ਗੱਲ ਸਾਊਥਾਲ ’ਚ ਹੋਏ ਸ਼ਗਨੋ ਬਦ, ਹਾਲੇ ਨਗਰ ਕੀਰਤਨ ਤਾਂ ਰੂਟ ਬਦਲਣ ਕਰਕੇ ਕਿਧਰੇ ਸਾਊਥਾਲ ਦੀ ਜਰਨੈਲੀ ਸੜਕ ’ਤੇ ਹੀ ਸੀ ਕਿ ਸਾਊਥ ਸੜਕ ਨੂੰ ਮੁੜਿਆ ਨਹੀਂ ਸੀ ਕਿ ਤੰਬੂ ’ਚ ਹਲਵਾਈਪੁਣਾ ਕਰਨ ਕਰਕੇ ਸਲੰਡਰ ਫਟਕੇ ਅੱਗ ਲੱਗ ਗਈ। ਲਿਖਦੀ ਜਾਵਾਂ ਕਿ ਮੈਂ ਇਹ ਖਦਸ਼ਾ ਕਈ ਸਾਲ ਪਹਿਲਾਂ ਜ਼ਾਹਿਰ ਕੀਤਾ, ਪਰ ਚੱਕੀ ਰਾਹੇ ਦੀ ਕੌਣ ਸੁਣਦਾ, ਦੋ ਸਾਲ ਪਹਿਲਾਂ ਪੁਲਿਸ ਕੌਂਸਲ ਦੇ ਗਸ਼ਤੀਆਂ ਨੂੰ ਕਿਹਾ ਕਿ ਆਹ ਟਰੈਫਿਕ ਨਾਲ ਲੋਕਾਂ ਨੂੰ ਬੱਸਾਂ ਵੀ 10 ਘੰਟੇ ਤੋਂ ਵੱਧ ਬੰਦ, ਵਾਤਾਵਰਣ, ਸਿਹਤ, ਕੰਮਾਂ ਕਾਰਾਂ, ਆਵਾਜਾਈ ਆਪਸੀ ਸਬੰਧ ਸਾਰੇ ਵਰਗ ਸਿੱਖ ਨਹੀਂ। ਅਹਿਮ ਜਾਣਕਾਰੀ, ਨਾ ਹੀ ਪ੍ਰਧਾਨ, ਮੀਤ, ਜਨਰਲ ਸਕੱਤਰ, ਖਜ਼ਾਨਚੀ ਇਥੋਂ ਦੇ ਵਸਨੀਕ ਹਨ। ਟਾਵਰਾਂ ਦਾ ਸਟੇਸ਼ਨ ’ਤੇ ਵੀ ਰੱਬ ਨੂੰ ਲੱਗਣਾ ਸਾਹ ਕਿਥੇ ਲੈਣਾ, ਪਰ ਮੈਂ ਸੁਝਾਅ ਦਿੱਤਾ ਸੀ ਕਿ ਰੂਟ ਬਦਲੋ ਪਰ ਔਕਸਬਰਿਜ਼ ਸਾਊਥਾਲ ਦੀ ਸਾਊਥ ਰੋਡ ’ਤੇ ਉਧਰ ਜਾਣ ਦੀ ਲੋੜ ਨਹੀਂ। ਵਾਪਸੀ ਪਾਰਕ ’ਚੋਂ ਵਿਲੀਅਰਜ਼ ਸੜਕ ਥਾਈ ਪਾਰਕ ਐਵੇਨਿਊ ਗੁਰਦੁਆਰੇ ਆਵੋ, ਨਵੰਬਰ ਵਾਲਾ ਹੈਵਲੌਕ ਤੋਂ ਮੈਰਿਕ ’ਤੇ ਫੇਰ ਜਾ ਕੇ ਖਾਲਸਾ ਸਕੂਲ ਗਰਾਊਂਡਜ਼ ਵਿਸ਼ਾਲ ਉਥੇ ਸਮਾਪਤ। ਕੇਵਲ ਦੋ ਬੱਸਾਂ ਹੀ ਕੁੱਝ ਘੰਟੇ ਲਈ ਬੰਦ। ਨਾਲੇ ਸਕੂਲ ਕੋਲ ਗਰਾਊਂਡਾਂ ’ਚ ਮਹੀਨੇ ਕੁ ਨੂੰ ਸਮਾਗਮ ਹੋਣਗੇ ਪਰ ਆਹ ਥੋੜ੍ਹਾ ਜਿਹਾ ਹੀ ਰੂਟ ਬਦਲਣ ਨਾਲ ਕੰਨ ਪੁੱਠੇ ਪਾਸੇ ਪਰ ਸਧਾਰ ਕੀ ? ਤੰਬੂ, ਸਲੰਡਰ, ਲੋਕ ਤਕਰੀਬਨ 80 ਹਜ਼ਾਰ (ਬਾਹਰੋਂ) ਕੀ ਸਾਡਾ ਘੇਰਾ ਇੰਨੇ ਲੋਕਾਂ ਨੂੰ ਸਮੋ ਸਕਦਾ ਹੈ ? ਪੁਲਿਸ ਨੂੰ ਵੀ ਲਿਖ ਚੁੱਕੀ ਹਾਂ ਭੁਲੋ ਨਾ। ਸਾਊਥਾਲ ’ਚ ਸਟੇਸ਼ਨ ਵਾਧਾ ਤੇ ਸਾਧਨ ਭਾਂਤ-ਭਾਂਤ ਦੀ ਵਸੋਂ ਵੱਲ ਪ੍ਰਬੰਧਕਾਂ ਦਾ ਧਿਆਨ ਵੀ ਤਾਂ ਹੋਣਾ ਬਣਦਾ ਹੈ। ਕੀ ਪਤਾ ਨਹੀਂ ਕਿ ਸ਼ਹਿਰ ’ਚ ਦਰਜ਼ਨ ਗੁਰੂ ਘਰ ਹੋਣ ਨਾਲ ਦਰਸ਼ਣ ਕਰਨ ਲਈ ਦਿੱਕਤਾਂ ਹਨ ? 40 ਸਾਲ ਹੋ ਗਏ ਚੱਲਦੇ ਨੂੰ ਉਦੋਂ ਧਰਮ ਪਸਾਰੇ ਤੇ ਜਾਗਰੂਕਤਾ ਲਈ ਸੀ ਹੁਣ ਕੀਹਨੂੰ ਸਿੱਖਾਂ ਦਾ ਪਤਾ ਨਹੀਂ, ਕੌਂਸਲਰ, ਐਮ.ਪੀ., ਲਾਰਡ ਪੱਗਾਂ ਵਾਲੇ ਦਰਜਨ ਤਾਂ ਐਮ.ਪੀ. ਇਸ ਵਾਰ ਭੇਜੇ ਹਾਲੇ ਸਿੱਖੀ ਬਾਰੇ ਇੰਨ੍ਹਾ ਨੇ ਦੱਸਣਾ ਹੈ। ਅੰਤ ’ਚ ਰੱਬ ਦਾ ਸਨੇਹਾ ਸੁਣੋ। ਮਿਹਰ ਹੈ ਅੱਗੋਂ ਇਸ ਮੇਲਾ ਲਾਉਣਾ ਬੰਦ ਕਰੋ, ਕਿੰਨਾ ਧਨ ਸਕਿਊਰਿਟੀ ’ਤੇ ਇਸ ਵਾਰੀ ਤਾਂ ਸਿੰਘ, ਕੀ ਫਰੀ ਸੇਵਾਦਾਰ ਸਨ ? ਅਸਲ ’ਚ ਕਹਾਣੀ ਅੱਜ ਕੱਲ੍ਹ ਤਾਂ ਦੇਸੀ ਚੈਨਲਾਂ ਦੀ ਹੈ। ਭੱਜੇ ਜਾਂਦੇ ਗੁਰੂਘਰ ਪ੍ਰਬੰਧਕਾਂ ਨੂੰ ਕੱਢੋ ਛੇਤੀ ਨਗਰ ਕੀਰਤਨ, ਅਸੀਂ ਦਿਖਾਈਏ ਤੁਹਾਡੀਆਂ ਮੂਰਤਾਂ ਕੀ ਪਤਾ ਅਗਲੀ ਵਾਰ ਤੁਹਾਡੀ ਵਾਰੀ ਨਾ ਆਵੇ ਹਾਂ। ਕੁੱਝ ਗੁਰਦੁਆਰੇ ਤਾਂ ਕਬਜ਼ੇ ਵਾਲੇ ਹੀ ਨੇ ਜਾਣਾ ਕਿਥੇ ? ਸਮਝੋ ਤੇ ਪਰਮਾਤਮਾ ਤੋਂ ਡਰੋਂ, ਧਰਮ ਨਹੀਂ ਇਹ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’

ਖਦਸ਼ਾ ਵਾਰ = ਹਮਲਾ ਤੇ ਕਬਜ਼ਾ

ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਤੇ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਖਾਲਸਾ ਭਿੰਡਰਾਂਵਾਲੇ। ਭਾਜਪਾ ਦਾ ਗੁਬਾਰਾ ਗੈਸ ਨਾਲ ਭਰਿਆ ਅਸਮਾਨ ’ਚ ਉਡੇ ਥੋੜ੍ਹੀ ਇਤਿਹਾਸਕ ਜਾਣਕਾਰੀ, ਬਾਬਾ ਪਹਿਲਾਂ ਮਹਾਂਰਾਸ਼ਟਰ ’ਚ ਸਿਰ ’ਤੇ ਹੱਥ ਧਰਨ ਗਿਆ, ਫੇਰ ਮਹਾਂ ਕੁੰਭ ’ਚ ਗੋਤਾ ਲਾ ਕੇ ਆਲਖ਼ ਆਲਖ਼ ਹੋਲੇ ਮਹੱਲੇ ’ਤੇ ਰਾਮ ਦੁਹਾਈ ਪਾਈ ‘‘ਸਭ ਸਿੱਖਣ ਕੋ ਹੁਕਮ’’ ਮੇਰੇ ਪਿੱਛੇ ਖੜੋਵੋ, ਬੀ.ਜੇ.ਪੀ. ਸਰਕਾਰ ਤੋਂ ਮੈਂ ਸਭ ਦੁੱਖ ਦੂਰ ਕਰਵਾੳੂਂ, ਪਰ ਕੇਵਲ 150 ਕੁ ਇਕੱਤਰ ਹੋਏ। ਕਹਿੰਦਾ ਕੋਈ ਨੀ ਫੇਰ ਦਾਅ ਲਾੳੂਂ। ਸੰਖ ਵਜਾ ਤਾਂ ਜੀ ਦੇਸ਼ ਵਿਦੇਸ਼ੀਓ 28 ਮਾਰਚ ਨੂੰ ਵਹੀਰਾਂ ਘੱਤ ਲੋ ਗੋਲਡਨ ਗੇਟ ਅੰਮਿ੍ਰਤਸਰ ਗੜਕੀਏ, ਯੂ.ਕੇ ਦੇ ਆਗੂ ਖਾਲਿਸਤਾਨੀ ਗੁਰੂਘਰ ਦਾ ਪ੍ਰਧਾਨ, ਸਾਬਕਾ ਇੱਕ ਨੌਜਵਾਨ ਜੋ ਗਿਆਨੀ ਰਘੁਬੀਰ ਸਿੰਘ ਨਾਲ ਇੰਗਲੈਂਡੀ ਫੇਰੀ ਮਿਲਾਪ ’ਚ ਮੋਹਰੀ ਸੀ। ਸੁਣੋ : ਚੈਨਲ ’ਤੇ ਤਾਂ ਗੂੰਜਾ ਪੈਗੀਆਂ ਸਿੰਘੋ ਉਠੋ ਮਸਾ ਮੌਕਾ ਆਇਆ ਭੱਜੋ ਭੱਜੋ ਪੰਜਾਬ ਨੂੰ, ਇੱਕ ਕਥਾ ਵਾਚਕ ਆਖੇ ਸਹਾਇਤਾ ਲਈ ਸਾਡੇ ਨਾਲ ਰਾਬਤਾ ਕਰੋ, ਨੌਜਵਾਨ ਨਵਾਂ ਨਵਾਂ ਨੇਤਾਗਿਰੀ। ਕਹਿੰਦਾ ਜੀ ਮੇਰੀ ਇੰਨੀ ਪ੍ਰਸਿੱਧੀ ਹੋ ਗਈ ਮੈਂ ਤਾਂ ਸਾਰੇ ਦੇਸ਼ਾਂ ਤੋਂ ਸਿੱਖ ਭੇਜ ਦੇੳੂਗਾਂ ਬਾਬੇ ਮਗਰ। ਚਲੋ ਦਿਨ ਆ ਗਿਆ, ਬਾਬੇ ਦੇ ਸੱਦੇ ਕੋਈ ਨਾਮਵਰ ਜੱਥੇਬੰਦੀ ਨਾ ਪਹੁੰਚੀ। ਬਸ 100 ਕੁ ਝੰਡਾ 300 ਕੁ ਹੋਰ ਗੋਲਡਨ ਗੇਟ ਚੱਕਾ ਜਾਮ ਪਰ ਪੁਲਿਸ ਪ੍ਰਸ਼ਾਸ਼ਨ ਚੌਕੰਨਾ ਤੇ ਉਧਰ ਸ਼੍ਰੋਮਣੀ ਕਮੇਟੀ ਵੀ ਕਸਟੋਡੀਅਨ ਹੈ ਪ੍ਰਬੰਧ ਪੂਰੇ। ਪੁਲਿਸ ਦੇਖ ਕੇ ਕਈ ਤਾਂ ਡਰਦੇ ਕਿ ਐਮੇ ਮੌਰ ਕੁਟਾਵਾਂਗੇ ਮੁੜ ਗਏ, ਬਾਬਾ ਕਾਰ ’ਚੋਂ ਨਿਕਲ ਕੇ ਤੁਰ ਪਿਆ। ਨਾਲ ਵੀਰਾਂ ਦੀ ਜੋੜੀ ਦਿੱਲੀ ਦਾ ਕਾਲਕਾ, ਹਰਿਆਣਾ ਦਾ ਦਾਦੂਵਾਲ ਭੋਮਾ, ਬਸ, ਲਮਕ ਗਏ ਮੂੰਹ ਤੇ ਕੋਈ ਗਰਮ ਜੋਸ਼ੀ ਨਾ, ਬਾਬਾ ਤਾਂ ਹੁਣ ਪੁਲਿਸ ਨੂੰ ਆਖੇ ਸਾਨੂੰ ਸਮੁੰਦਰੀ ਹਾਲ ਵੱਲ ਦੇ ਰਾਹ ’ਤੇ ਜਾਣ ਦਿਓ, ਪੁਲਿਸ ਕਹਿੰਦੀ ਰਸਤਾ ਬੰਦ। ਕਹਿੰਦੇ ਚਲੋ ਸਮੰੁਦਰੀ ਹਾਲ ਪਹੁੰਚਾਵੋ, ਲੈ ਗਈ ਤੇ ਉਥੇ ਇੱਕ ਪਾਸੇ ਬਠਾ ਦਿੱਤੇ। ਲੱਗ ਗਏ ਪਾਠ ਕਰਨ ਜੋ ਸਿੱਖਾਂ ਦੀ ਰੀਤ ਹੈ। ਪ੍ਰਧਾਨ ਧਾਮੀ ਨੂੰ ਮਤੇ ’ਤੇ ਮੰਗ ਪੱਤਰ ਫੜ੍ਹਾ ’ਤਾ, ਭਾਜਪਾ ਦਾ ਡੰਕਾ ਵੱੱਜਿਆ ਤੇ ਨਾ ਨਿੰਮੋਝੂਏ ਹੋ ਕੇ ਮੁੜ ਗਏ, ਪਰ ਅੰਦਰ ਕੋਈ ਖੜਕਾ ਦੜਕਾ ਨਾ ਹੋਇਆ। ਬੀਬੀ ਕਿਰਨਜੋਤ ਕੌਰ ਆਦਤਣ ਬੋਲੀ ਪਰ ਹਰ ਸੰਸਥਾ ਵਿਰੋਧੀਆਂ ਨੂੰ ਕਦੋਂ ਮੌਕੇ ਦਿੰਦੀ ਹੈ, ਬਾਹਰ ਆ ਕੇ ਭੜਾਸ, ਚੈਨਲੀ ਪੀਪਨੀਆਂ ਤੱਤਪਰ ਤੇ ਬੀਬੀ ਜਗੀਰ ਕੌਰ ਨੇ ਬਾਬਾ ਵੀ ਠਾਰ ਤਾਂ ਇਹ ਕਹਿਕੇ ਅਸੀਂ ਨੀਂ ਗਏ ਉਹਦੇ ਕੋਲ, ਉਹ ਆਇਆ। ਛਿੱਥੇ ਹੁੰਦੇ ਦਾਦੂਵਾਲ ਤਾਂ ਭਾਗੋ, ਹਰ ਥਾਂ ਬਸ ਬਾਦਲਾਂ ਵਿਰੁੱਧ। ਕਹਿੰਦੇ, ਹੁਣ 15 ਅਪ੍ਰੈਲ ਤੱਕ ਉਡੀਕ ਨਹੀਂ ਫੇਰ ਖੜਦੁੰਭ ਪਾਵਾਂਗੇ। ਯਾਦ ਰੱਖੋ ਪੰਜਾਬ ਦੇ ਸਿੱਖ ਜਾਂ ਆਮ ਜਨਤਾ ਕਾਂਗਰਸ ਨੂੰ ਸਵੀਕਾਰਦੀ ਹੈ, ਭਾਜਪਾ ਨੂੰ ਨਹੀਂ। ਸ਼ੱਕ ਨਹੀਂ 5 ਮੈਂਬਰੀ ਵੀ ਚੱਕੀ ਹੈ। ਪਰ ਕਿੱਠਾ ਕੁਫ਼ਰ, ਕਿ ਪੰਜ-ਮੈਂਬਰੀ ਤਖ਼ਤੀ ਹੁਕਮ, 7 ਤੋਂ ਪੰਜ ਨੂੰ ਕੇਵਲ ਗਿਆਨੀ ਰਘਬੀਰ ਸਿੰਘ ਨੇ ਹੀ ਕਿਹਾ ਸੀ ਜਾ ਕੇ ਕੰਮ ਚਲਾਓ, ਆਪਣਾ ਮੁਖੀ ਚੁਣ ਲਉ, ਕੋਈ ਹੋਰ ਜੱਥੇਦਾਰ ਤਾਂ ਸੀ ਹੀ ਨਹੀਂ, ਨਾ ਬੈਠਕ ਨਾ ਵਿਚਾਰ, ਫੇਰ ਅਕਾਲ ਤਖ਼ਤੀ ਹੁਕਮ ਕਿਵੇਂ ? ਸਿਰ ’ਤੇ ਭਾਜਪਾ ਦਾ ਹੱਥ ਕਰਕੇ ਭੁੜਕਦੇ ਫਿਰਦੇ ਹਨ, ਉਥੋਂ ਬੜੇ ਪਤ ਵਾਂਗੂੰ ਖੜਕਦੇ ਗਏ, ਇਹ ਵੀ ਮੁੜਨਗੇ ਪਰ ਪੰਜਾਬ ਦਾ ਕੂੰਡਾ ਤਾਂ ਕਰ ਹੀ ਦੇਣਗੇ। ਬਾਬਾ, ਪੰਜ ਮੈਂਬਰੀ, ਕਾਲਕਾ ਤੇ ਦਾਦੂਵਾਲ ਕੰਝ ਲੁਹਾ ਕੇ ਬੈਠਣਗੇ।

ਨਿੰਮੋਝੂਣੀ ਹੋ ਕੇ ਕੀ ਲਿਖਣ ਲੱਗੀ ਹਾਂ – ਮਨਪ੍ਰੀਤ ਸਿੰਘ ਇਆਲੀ ਨੇ ਤਾਂ ਅਕਾਲੀ ਅੱਖ਼ਰ ਦੀ ਮਿੱਟੀ ਪਲੀਤ ਕਰਤੀ। ਵਿਧਾਨ ਸਭਾ ਦੇ ਸਪੀਕਰ ਨੂੰ ਕਹਿੰਦਾ ਸਾਡੇ ਜੱਥੇਦਾਰਾਂ ਜਾਂ ਉੱਚ ਸੰਸਥਾ ਲਈ ਕੋਈ ਵਿਧੀ ਵਿਧਾਨ ਬਣਾਓ, ਲਾਹਨਤ ਹੈ ਐਸੇ ਅਕਾਲੀ ਵਿਧਾਇਕ ਦੇ। ਸਿੱਧ ਕਰਤਾ ਆਹ ਬਾਗੀ ਦਾਗੀ ਹੀ ਹਨ। ਸੁਣਕੇ ਸ਼ਰਮ ਹੀ ਆਈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਸੀ। ਕੀ ਬੋਲਣਗੇ ਹੁਣ ਇਹ ਕਿ ਕਿਹੜੇ ਅਸੂਲ ਹਨ, ਅਕਾਲੀਆਂ ਨੇ ਤਾਂ ਸ਼ਹੀਦੀਆਂ ਪਾ ਦਿੱਤੀਆਂ ਸਨ ਸਰਕਾਰੂ ਦਖ਼ਲ ਤੋਂ ਸ਼ੁਰਖਰੂ ਹੋਣ ਲਈ। ਇਹ ਕਹਿੰਦਾ ਦਖ਼ਲ ਦਿਓ, ਕੀ ਪੰਜ ਮੈਂਬਰੀ, ਜੋ ਕਿ ਢਕਵੰਝ ਹੈ। ਹੁਣ ਨੈਤਿਕਾ ਅਧਾਰਿਤ ਇਹਨੂੰ ਕੱਢੂ ਜਾਂ ਫੇਰ ਬੀ.ਜੇ.ਪੀ ਤੋਂ ਹੁਕਮ ਲੳੂ, ਅੱਜ ਤਾਂ ਚਾਨਣ ਹੋ ਗਿਆ ਹੈ ਕਿ ਇਹ ਸਾਰਾ ਲਾਣਾਂ ਸੈਂਟਰ ਦੇ ਅਧੀਨ ਹੋ ਗਏ ਹਨ, ਇੰਨ੍ਹਾ ਨੂੰ ਸੰਗ ਨੀਂ ?

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’

ਜਾਗੋ ਰੇ ਜਨਾਬੇ ਆਲ੍ਹਾ
ਆਇਆ ਏ ਮੁਨਾਦੀ ਵਾਲਾ
ਮਾਹਾਂ ਕੁੰਭ ’ਚ ਚੁੱਭੀ ਲਾ ਕੇ
ਅਲ੍ਹਖ ਜਗ੍ਹਾ ਕੇ ਸੰਖ ਵਜਾ ਕੇ।

ਬਾਬਾ ਹਰਨਾਮ ਸਿੰਘ ਧੁੰਮਾਂ ਦਮਦਮੀ ਟਕਸਾਲ ਭਿੰਡਰਾਂਵਾਲੇ ਨੇ ਮਲਮਲੀ ਜ਼ੁਬਾਨ ’ਚ ਅਨੰਦਪੁਰ ਹੋਲੇ ਮਹੱਲੇ ਇਕੱਠ ’ਚ ਆਖਿਆ ਸੀ, ਮੈਂ ਭਾਜਪਾ ਤੋਂ ਪੰਜਾਬ ਦੇ ਸਭ ਦੁੱਖ ਦੂਰ ਕਰਵਾੳੂਂਗਾ। ਉਜਾਗਰ ਹੋ ਹੀ ਗਿਆ ਸੀ ਕਿ ਬਾਬਾ ਧੁੰਮਾਂ ਕੇਂਦਰ ਨਾਲ ਸੰਪਰਕੀ ਹਨ, ਲੁਕ ਕੇ ਕਿਉਂ ਰਹਿਣਾ। ਸੋ ਐਲਾਨ ਕਰਤਾ ਕਿ 28 ਮਾਰਚ ਨੂੰ ਸਾਧੂ, ਸੰਤਾਂ ਤੇ ਸਿੱਖ ਜਥੇਬੰਦੀਆਂ, ਨਹਿੰਗ ਤੇ ਵਿਦੇਸ਼ੀ ਵਹੀਰਾਂ ਘੱਤ ਲੋ ਭਾਈ ਅੰਮਿ੍ਰਤਸਰ, ਅੰਮਿ੍ਰਤਸਰ ਗੋਲਡਨ ਗੇਟ ਤੋਂ ਧੁੰਮਾਂ ਪਾਉਦੇ ਸਮੁੰਦਰੀ ਹਾਲ ’ਚ ਚਮਤਕਾਰ ਦਿਖਾਵਾਂਗੇ ਯਾਨੀ ਆਪਣਾ ਵਿਸ਼ਾਲ ਘੇਰਾ ਚੰਦਕੋਲਾਂ ’ਚ ਨਹੀਂ 80ਵਿਆਂ ਵਾਗੂੰ। ਸ਼੍ਰੋਮਣੀ ਕਮੇਟੀ ਦੇ ਘਰ ਜਾ ਕੇ ਖੂੰਡਾ ਖੜਕਾਵਾਂਗੇ, ਸ਼ੁਭ ਕਰਮਨ ਨੇ ਸੁਣਦੇਸਾਰ ਇੰਗਲੈਂਡੀ ਖਾਲਿਸਤਾਨੀ ਤਾਂ ਹੋ ਗਏ ਪੱਬਾ ਭਾਰ, ਚੈਨਲ ’ਤੇ ਪਾ ਲਿਆ ਝੁਰਮਟ ਤਿੰਨ ਘੰਟੇ ਉਹ ਸਮਾਗਮ ਕੀਤਾ ਕਿ ਜਰਮਨੀ ਵੀ ਪਹੁੰਚੂ ਹੁਣ ਅੰਮਿ੍ਰਤਸਰ, ਸਮਝੋ 28 ਨੂੰ ਤਾਂ ਖਾਲਿਸਤਾਨ ਦਾ ਰੱਖਿਆ ਨੀਂਹ ਪੱਥਰ ਸੰਪੂਰਨ ਹੋੳੂ। ਦੂਹੋ ਦੂਹੀ ਲੱਗੇ ਜੀ ਬਾਬੇ ਧੁੰਮੇ ਦੇ ਸਮਰਥਣ ’ਚ ਡੱਟ ਕੇ ਖੜ੍ਹੇ ਹਾਂ, ਲੈਸਟਰ ਤੋਂ ਨਵਾਂ ਜਰਨੈਲ ਭਰਤੀ ਆਖੇ ਮੈਨੂੰ 20 ਸਾਲ ਹੋਏ ਨੇ ਇੱਥੇ ਆਏ ਨੂੰ ਉਦੋਂ ਦਾ ਹੀ ਖਾਲਿਸਤਾਨੀ ਹਾਂ, ਪ੍ਰਧਾਨਗੀ ਮਿਲ ਗਈ ਸੀ, ਹੁਣ ਕਹਿੰਦਾ ਮੇਰੀ ਪ੍ਰਸਿੱਧੀ ਇੰਨੀ ਹੈ ਕਿ ਮੈਂ ਤਾਂ ਸਾਰੇ ਦੇਸ਼ਾਂ ਤੋਂ ਸਿੱਖ ਧੁੰਮਾਂ ਜੋੜ ਮੇਲੇ ’ਤੇ ਭੇਜ ਦੇਣੇ ਹਨ, ਯੂ.ਕੇ ਤਾਂ ਕੀ, ਇੱਕ ਦੂਜੇ ਤੋਂ ਮੂਹਰੇ ਹੋ ਹੋ ਬੱਸ ਜੀ ਮੌਕਾ ਹੈ। ਸਿੰਘੋ ਭੱਜੋ ਮੁਖੀ ਆਖੇ ਮੈਂ ਤਾਂ ਕਹਿਨਾ ਅੱਜ ਤੋਂ ਹੀ ਜਾਵੋ, ਬਾਬੇ ਨੂੰ ਤਕੜਾ ਕਰੋ, ਮੋਦੀ ਸਰਕਾਰ ਨੂੰ ਬਾਬਾ ਜੀ ਦਾ ਪੂਰਨ ਅਸ਼ੀਰਵਾਦ ਤੇ ਉਹ ਤਾਂ ਇੰਨੇ ਖੁਸ਼ ਹਨ ਕਿ ਮੰਗ ਹੈ ਕਿ ਬਾਬਾ ਜੀ ਪੰਜਾਬ ਸਾਡੇ ਹਵਾਲੇ ਕਰਵਾ ਦਿਓ, ਮੂੰਹੋ ਮੰਗੀ ਮੁਰਾਦ। ਮੈਨੂੰ ਸ਼ਰਮ ਆਵੇ ਕਿ ਇਹ ਖਾਲਿਸਤਾਨੀ ਚੈਨਲ ਵੀ ਹੁਣ ਤੱਕ ਤਾਂ ਜੀ ਸਾਡੀ ਲੜਾਈ ਕੇਂਦਰ ਨਾਲ ਦੱਸਦੇ ਸੀ, ਬਖ਼ਸ਼ੀ ਮਾਲਕਾ। ਇੰਨ ਸਿੱਖਨ ਕੋ, ਲਿਖਦੀ ਜਾਵਾਂ ਇਹ ਸਿੱਖ ਨਹੀਂ, ਕਾਮਰੇਡ ਨਕਸਲੀ ਵਿਚਾਰਧਾਰਾ ਦੇ ਹਨ। 80 ਤੋਂ 84 ਕੀ ਤਾਰੇ ਦਿਖਾਏ ਪੁਲਿਸ ਨਾਲ, ਰੱਲ ਮੁੰਡੇ ਮਰਵਾਏ, ਵਿਦੇਸ਼ੀ ਵਸੇਬੇ, ਬੰਦੇ ਮੰਗਵਾਏ, ਆਪ ਉਡਾਰੀਆਂ, ਚੰਗਾ ਚੋਹਲਾ ਖਾਧਾ। ਹੁਣ ਕੰਮ ਮੱਠਾ ਪੈ ਗਿਆ ਫੇਰ ਹੋਰ ਸਕੀਮ। ਲੋਕੀਂ ਵੀ ਢੋਰ ਨੇ ਸਮਝਦੇ ਨਹੀਂ ਜੋ ਇੰਨਾ ਦੇ ਮਗਰ ਲੱਗਦੇ ਨੇ। ਹਾਂ ਗੁਰੂਘਰਾਂ ’ਤੇ ਕਬਜ਼ੇ। ਧਨ ਉਥੋਂ ਕਿਹੜਾ ਦਿਹਾੜੀਆਂ ਲਾਉਣੀਆਂ ਨੇ। ਦੜਕਦੇ ਨੇ ਮਾਇਆ ਦੇ ਸਿਰ ’ਤੇ। ਹੱਦ ਹੋ ਗਈ ਸੰਗ ਨਹੀਂ ਆਈ, ਉਭੜਦਿਆਂ ਨੂੰ। ਹਾਂ ਗੱਲ ਇਹ ਹੈ ਕਿ ਕਾਂਗਰਸ ਦਾ ਵੀ ਇੰਨ੍ਹਾ ਨੇ ਸੈਂਟਰ ’ਚ ਭੱਠਾ ਬਠਾਇਆ ਸੀ। ਪੰਜਾਬ ’ਚ ਤਾਂ ਬਣ ਬਣ ਦੀ ਲੱਕੜੀ ਸੀ ਪਤਾ ਨਹੀਂ ਦੁਖਾਂਤ ਕੀ ਸੀ ਸਿੱਖ ਵੀ ਪ੍ਰਾਪੋਗੰਡੇ ਦੇ ਸ਼ਿਕਾਰ ਅਕਾਲੀਆਂ ਨੂੰ ਜ਼ੁੰਮੇਵਾਰ ਸਮਝਣ ਲੱਗ ਗਏ। ਪੰਜਾਬ ਹੁਣ ਤਬਾਹ ਕਰਕੇ ਹੀ ਹਟਣਗੇ ਪਰ ਬਾਬਾ ਧੁੰਮਾਂ ਕੀ ਜਾਦੂ ਕਰ ਦੂ ਭਾਈ, ਭਾਜਪਾ ਨੂੰ ਹਾਵੀ ਕਰਨ ਲਈ ਬਹੁਤੇ ਹਿੰਦੂ ਵੀ ਦੁਖੀ ਹੋ ਜਾਣਗੇ ਕਿ ਇਹ ਫੇਰ ਉਹੀ ਕਰਤੂਤ ਕਰਨਗੇ। ਦੇਖੋ 28 ਨੂੰ, ਭਾਜਪਾ ਨੇ ਜਦੋਂ ਪਾਸੇ ਭੰਨੇ ਫੇਰ ਟਿਕਣਗੇ, ਸਾਧਾਂ ਤੋਂ ਬਚੋ ਸਿੱਖੋ।

ਬਲਵਿੰਦਰ ਕੌਰ ਚਾਹਲ, ਸਾਊਥਾਲ

ਨਿਰਣਾ

ਦੇਸ ਵੱਲ ਫੇਰ ਆਉਨੀ ਹਾਂ। ਪਹਿਲਾਂ ਪ੍ਰਦੇਸ (ਪੰਜਾਬ) ਵੱਲ ‘ਧਰਮ ਤਾਂ ਸੁੱਖ-ਸ਼ਾਂਤੀ ’ ਧਰਵਾਸ, ਵਿਸ਼ਵਾਸ ਦਾ ਧੁਰਾ ਪਰ ਅੱਜ ਤਾਂ ਸਭ ਉਲਟ ਸੰਕਟ ’ਤੇ ਸੰਕਟ, ਸ਼ੱਕ ਨਹੀਂ ਕਿ ਹੁਣ ਸਿੱਖ ਧਰਮ ਮਨੁੱਖੀ ਪੂਜਾ ਦਾ ਧਾਰਨੀ ਹੈ। ਕਿਵੇਂ ਹੇਠਲੀ ਉੱਤੇ ਜੀ ਅਕਾਲ ਤਖ਼ਤ ਦੇ ਜੱਥੇਦਾਰ ਲਾਹੇ ਕਿਉ, ਪਹਿਲੀ ਵਾਰ ? ਨਵੀਂ ਨਿਯੁਕਤੀ – ਜੀ ਚੁੱਪ ਚੁਪੀਤੇ ਰਾਤ ਹਨ੍ਹੇਰੇ ਇਹ ਮਰਯਾਦਾ ਭੰਗ ਕਾਰਜਕਾਰੀ ਜੱਥੇਦਾਰ ਕਹਿੰਦਾ ਕਿ ਭਾਈ ਜੇ ਚੁੱਪ ਚਪੀਤੇ ਸਹਿਜ ਨਾਲ ਨਹੀਂ ਭਾਉਦਾ, ਤਾਂ ਗੜ੍ਹਗੱਜ ਪਾਲੋ ਜੋ ਸਿੰਘਾ ਦਾ ਜਮਾਂਦਰੂ ਧਰਮ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਹੁਣ ਦੀ ਕਿੜ ’ਤੇ ਚੱਕਤਾ ਗਿਆਨੀ ਰਘੁਬੀਰ ਸਿੰਘ ਲਿਖਕੇ ਦੇ ਦਿੱਤੇ ਆਦੇਸ਼ ਉਹ ਪਹਿਲਾਂ ਹੀ ਭਮੱਤਰਿਆ ਸੀ ਕਿ ਹੈਂ ਮੇਰੀ ਪ੍ਰਸਿੱਧੀ ਕਿੰਨੀ ਵਿਦੇਸ਼ਾ ਵਿਚ। ਲਿਖਦੀ ਜਾਵਾਂ ਪੁੱਤਰ ਲੈਸਟਰ ’ਚ ਰਹਿੰਦਾ ਕਰਕੇ ਸੰਪਰਕੀ ਜੁੜੇਵੇ ਹਨ, ਪਰਖੋ ਜੱਥੇਬੰਦੀਆਂ ਕੌਣ ਕਿਹੜੀਆਂ ’ਤੇ ਕਿਹੜੇ ਮੁੱਖੀ, ਸਭ ਪੁਰਾਣੇ ਹੀ ਵਿਰੋਧੀ – ਹੁਣ ਖਰਬੂਜ਼ੇ ਨੂੰ ਦੇਖ-ਦੇਖ ਰੰਗ, ਗੁਰੂ ਘਰਾਂ ਦੇ ਪ੍ਰਬੰਧਕ ਆਪਣੀਆਂ ਕੁਰਸੀਆਂ ਲਈ ਕਦੇ ਕਿਸਾਨਾਂ ਦੇ ਹੱਕ ’ਚ ਕਦੇ ਹੁਣ ਆਹ ਜੱਥੇਦਾਰਾਂ ਦੇ ਜੀ ਅਸੀਂ ਮੱਤੇ ਪਾਸ ਕਰਦੇ ਹਾਂ। ਚੌਧ੍ਹਰੀਓ ਤੁਸੀਂ ਵਿਦੇਸ਼ੀ ਹੋ ਤੇ ਦੱਸੋ ਕਿੰਨਾ ਦਸਵੰਧ ਹਰ ਸਾਲ ਸ਼੍ਰੋਮਣੀ ਕਮੇਟੀ ਨੂੰ ਭੇਜਦੇ ਹੋ। ਤੁਸੀਂ ਪ੍ਰਬੰਧਕ ਹੋ ਕੇ ਹੱਕਦਾਰ ਹੋਂ। ਓੂਲ ਜਲੂਲ ਮੱਤਿਆਂ ਦੇ? ਕੀ ਸ਼੍ਰੋਮਣੀ ਕਮੇਟੀ ਤੁਹਾਡੀ ਸੀਰੀ ਹੈ? ਦਿਹਾੜੀ ’ਤੇ ਹੈ ਜੋ ਤੁਹਾਨੂੰ ਚਰਨ ਬੰਧਨਾਂ ਕਰੇ? ਅੱਜ ਤਾਂ ਸਾਂਝੀ ਨੀਂ ਸਹਾਰਦਾ ਕਿਸੇ ਦੀ ਮੈਂ ਪੁੱਛਦੀ ਹਾਂ ਕਿ ਯੂ.ਕੇ ’ਚ ਪਲੇਠੀ ਦਾ ਨਾਮਵਰ ਪਰਚਾ ਤਾਂ ਤੁਹਾਤੋਂ ਸਹਾਇਤਾ ਦੇ ਕੇ ਰੱਖ ਨੀਂ ਹੋਇਆ, ਚੈਨਲਾਂ ’ਤੇ ਮੂਰਤਾਂ ਲਈ ਤਰਲੋ-ਮੱਛੀ ਕੀ ਸੇਵਾਵਾਂ ਹਨ ਤੁਹਾਡੀਆਂ ਕੌਮ ਨੂੰ ? ਲੰਗਰ ਸੰਗਤਾਂ ਦੇ ਬਾਕੀ ਪਾਠਾਂ ਤੋਂ ਫ਼ੀਸਾਂ ਵਧਾ ਦਿਓ, ਖੱਲ ਲਾਹੋ ਸ਼ਰਧਾਲੂਆਂ ਦੀ ਸ਼ਰਧਾ ਰਹਿਣ ਦਿੱਤੀ ਹੈ ਕੋਈ ਨਾ ਖੁਸ਼ੀ ’ਤੇ ਨਾ ਗ਼ਮੀ ’ਤੇ ਤੁਹਾਨੂੰ ਐਨੇ ਜਮ੍ਹਾਂ ਕਰਾਵੋ ਜੀ ਤੇ ਵੰਗਾਰਾਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਮਹੰਤਗੀਰੀ ਪਤਾ ਨਹੀਂ ਕੀਹਨੂੰ ਕਹਿੰਦੇ ਸਨ, ਮਾਇਆਧਾਰੀ, ਲੋਭੀ ਹੋ, ਆਪਣੀਆਂ ਕਬਜ਼ੇਵਾਲੀਆਂ ਮੱਦਾਂ ਤੇ ਆਹ ਅਡੰਬਰ ਰਚਦੇ ਹੋ। ਰੱਬ ਦੀ ਮਾਰ ਹੈ ਸਾਨੂੰ ਜੋ ਅਸੀਂ ਆਹ ਤਰਥੱਲੀ ਦੇਖਦੇ ਹਾਂ ਪਤਾ ਨੀਂ ਰੱਬ ਕਿਹੜੀਆਂ ਗੱਲਾਂ ’ਚ ਰਾਜ਼ੀ, ਜੋ ਗੁਰੂਧਾਮਾਂ ’ਚ ਅਨ੍ਹੇਰਗਰਦੀ ਹੈ ਇਹ ਪਰਮੇਸ਼ਰ ਨੂੰ ਨਹੀਂ ਭਾਉਦੀ ਹਸ਼ਰ ਦੇਖਿਓ ? ਪ੍ਰਧਾਨਗੀਆਂ ਇੱਕ ਹਟਦਾ ਦੂਜਾ ਲੱਗਦਾ, ਕੋਈ ਪ੍ਰਮਾਤਮਾ ਦਾ ਡਰ ਭਉ ਨੇੜੇ ਨਹੀਂ ਕੋਈ ਅਸੀਂ ਜੀ ਤਰੀਕਾਂ ਪੱਕੀਆਂ ਕਰਾਉਦੇ ਹਾਂ। ਜਾ ਕੇ ਇਟਲੀ ਲਿਖਾਂ ਪੜ੍ਹੀ ਕਰਤੀ। ਸਬਰ ਸੰਤੋਖ ਧਰਮੀ ਮੱਧ ਸੀ, ਹੋਰ ਦੇਖੋ ਹੁਣ ਹੋਲਾ ਮਹੱਲਾ ਹੋਲੀ ਦੇ ਨਾਲ ਹੀ ਤੇ ਬੰਦੀਛੋੜ-ਦੀਵਾਲੀ ਦੇ ਨਾਲ ਲੱਗਦਾ, ਮੁਕਾਬਲੇ, ਈਰਖਾ ਤੇ ਦੂਜੇ ਨੂੰ ਟੁੰਭਣਾ ਹੋਰ ਦਿਨ ਵੀ ਮਿਥੇ ਜਾ ਸਕਦੇ ਸਨ, ਕਿਹੜਾ ਧਰਮ ਦਾ ਕਾਰਜ ਹੈ ਜੋ ਅੱਜ ਉਥੇ ਮੇਲਾ ਹੈ, ਅਕਲ ਦੀ ਘਾਟ ਦੇਖੋ (ਲੰਗਰ) ਅੱਖਰ ਭਾਵੇਂ ਸਾਡੀ ਭਾਸ਼ਾ ਦਾ ਨਹੀਂ ਸੀ, ਪਰ ਮੰਨ ਲਿਆ, ਅਰਥ ਹਨ ਛੱਕਣਾ ਮੱਤਹੀਣ ਆਹ ਛੋਕਰੇ ਜਿਹੇ ਜੀ ਦਸਤਾਰਾਂ ਦਾ ਲੰਗਰ, ਦਵਾਈਆਂ ਦਾ ਲੰਗਰ, ਚਲੋ। ਪਰ ਦਸਤਾਰਾਂ ਖਾਣ ਵਾਲੀਆਂ ਹਨ ਕਿਸੇ ਵੀ ਸ਼੍ਰੋਮਣੀ ਕਮੇਟੀ ਜਾ ਜੱਥੇਦਾਰ ਕੀਤਾ ਹੁਕਮਨਾਮਾ ? ਸੁਣੋ ਹੁਕਮਨਾਮੇ ਦੀ ਮਹਾਨਤਾ (ਗੁਰੂ-ਗਰੰਥ) ਵਾਕ ਨੂੰ ਹੀ ਹੁਕਮਨਾਮਾਂ ਮਾਨਤਾ ਸੀ ਇਹ ਗਿਆਨੀਆਂ ਨੇ ਆਦੇਸ਼ਾਂ ਨੂੰ ਹੁਕਮਨਾਮੇ ਥੋਪ ਧਰਿਆ ਤੇ ਇੱਕ ਦੂਜੇ ਨੂੰ ਠਿੱਬੀਆਂ ਲਉਣ ਲਈ। ਕਸੂਰ ਹੈ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਦਸਵੰਧ ਬਣਾ ’ਤਾ ਹੁਣ ਇਹ ਜੱਥੇਦਾਰ ਪਦਵੀ ਤੋਂ ਹੀ ਪਰ੍ਹਾਂ ਨੀਂ ਹੁੰਦੇ ਭੂਤਰੇ ਨੇ। ਖਿਮਾਂ ਕਰਨਾ ਇੰਨਾ ਦੋਹ ਨੇ ਤਾਂ ਜੋ ਕੌਮ ਖਲ੍ਹਪਾੜਾਂ ਕਰ ਧਰੀਂ ਅਤਿ ਦੀ ਘਨੌਣੀ ਪਿ੍ਰਤ ਪਾ ਦਿੱਤੀ, ਨਿੰਦਣਯੋਗ ਲੇਖਕ ਹੋਣ ਦੀ ਫ਼ਰਜ਼ੀ ਭਵਿੱਖਬਾਣੀ ਕਰਨੀ ਜੇਕਰ ਕੋਈ ਖੂਨ-ਖਰਾਬਾਂ, ਝੜੱਪਾਂ ਹੋਣ ਤਾਂ ਆਹ ਇੰਗਲੈਂਡੀ ਗੁਰੂ ਘਰ ਪ੍ਰਬੰਧਕ ਜੱਥੇਬੰਦੀਆਂ ਪਾਪਾਂ ਦੇ ਭਾਗੀ, ਗੁਰੂ ਨੇ ਕਦੇ ਵੀ ਬਖਸ਼ਣੇ ਨਹੀਂ, ਇਥੇ ਹੀ ਭਰਨਗੇ ਜੇਕਰ ਰਹਿਮਤਾਂ ਲੋੜਦੇ ਹੋ ਤਾਂ ਧਰਮ ਪਾਲ੍ਹੋ ਗੁਰੂ ਘਰਾਂ ਨੂੰ ਨਿੱਜੀ ਜਗੀਰ ਨਾ ਸਮਝੋ। ਮੱਤੇ ਪਕਾਉਣ ਦੇ ਨਾਲ ਵਿਚਾਰਾਂ ਵੀ ਕਰੋ ਕਿ ਕੀ ਅਸੀਂ (ਗੁਰੂ ਨਾਨਕ) ਫ਼ਲਸਫ਼ੇ ਦੇ ਧਾਰਨੀ ਹਾਂ ? ਕਿਰਤੀ ਸੰਗਤਾਂ ਦੇ ਧੰਨ ਪਰ ਆਹ ਹਰ ਸੰਤਗੀਰੀਆਂ ਭੇਖੀਪੁਣਾ ਇਹ ਗੁਰੂ ਉਪਦੇਸ਼ ਨਹੀਂ, ਬੱਦਲਾਂ ਤੋਂ ਮੀਂਹ ਨੇਰ੍ਹੀਆਂ ਦੇ ਅਜ਼ਾਰ ਦੇਖੋ, ਅੰਮਿ੍ਰਤ ਦੀ ਦਾਤ ਸੀ ਨਾ ਕਿ ਨਿੱਤ ਛਕੀ ਜਾਵੋ, ਛਕਾਈ ਜਾਵੋ। ਇੱਕ ਸਾਧਨ ਹੀ ਬਣਾ ਲਿਆ ਕਮਾਈ ਦਾ। ਮੇਰੀ ਕਲਮ ਬੜੀ ਅੱਤੜ ਅੱਖ਼ੀ ਹੈ ਪਰ ਪੜਚੋਲੋ ਕਿ ਕਿਧਰੇ ਠੀਕ ਤਾਂ ਨੀਂ ਸਭ ਨਬੇੜੇ ਇਥੇ ਹੀ ਹੋ ਜਾਣੇ ਨੇ ਕੋਈ ਧਰਮਰਾਜ ਦਾ ਦਫ਼ਤਰ ਉਪਰ ਨਹੀਂ ਭਗਤਾਂ ਦਾ ਬੋਲਿਆਂ ਚਿੱਤ ਧਰੋ। ਅਤਿ ਨਾ ਚੁੱਕੋ। ਮਾੜੀ ਹੁੰਦੀ ਹੈ। ਸਮਰੱਥ ਗੁਰੂ ਸਿਰ ਹੱਥ ਧਰੋ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਜੱਥੇਦਾਰ ਵਿਦਾਇਗੀ

‘‘ਮੋਹਨ ਕਿੰਝ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ’’
‘ਚਰਨਜੀਤ ਬਰਾੜ ਦੀ ਸ਼ਕਤੀ,
ਬਾਗੀਆ ਦੀ ਭਗਤੀ ਇੱਛਾ ਪੂਰੀ ਕਰਤੀ’
ਵਿਦੇਸ਼ੀਆਂ ਦੀ ਬੁਰਕੀ
ਮਤਿਆਂ ਦੀ ਘੁਰਕੀ
ਖਾਲਿਸਤਾਨੀ ਲਹਿਰ ਤੁਰਪੀ
ਚੈਨਲਾਂ ਨੂੰ ‘ਮੁਰਕੀ’

ਜੱਥੇਦਾਰ ਲਾਹੇ ਨਹੀਂ, ਲੁਹਾਏ! ਧਮਕੀਆਂ! ਕੌਣ ਹੋ ? ਤੁਸੀਂ ਸਿੰਘ ਸਾਹਬਾਂ ਨੂੰ ਹੂੰ ਕਹਿਣੇ। ਪੱਖ ’ਤੇ ਝਾਤ! ਕੋਈ ਕਾਨੂੰਨੀ ਵਿਧਾਨ ਲਿਖਤੀ ਨਹੀਂ ਇਸ ਨਿਯੁਕਤੀ ਲਈ ਕੇਵਲ ਪੁਰਾਤਣ ਪ੍ਰੰਪਰਾ ਤੁਰੀ ਆ ਰਹੀ ਹੈ। ਯਤਨ ਹੋਏ ਕਿ ਇਹਦੀ ਤਰਤੀਬ ਬਣਾਓ, ਅਸਫ਼ਲ ਸਮੇਂ ਦੇ ਗੇੜ ਕਰਕੇ ਇਹ ਤਖ਼ਤ ਨੂੰ ਅਕਾਲ ਤੇ ਦਲ ਨੂੰ ਅਕਾਲੀ ਦਲ ਪ੍ਰਸੰਨਤਾ। ਸ਼੍ਰੋਮਣੀ ਕਮੇਟੀ ਕਿਉਕਿ ਗੁਰੂਘਰਾਂ ਦੀ ਪ੍ਰਬੰਧਕ ਹੈ ਇਸ ਸਮੇਂ ਤਾਂ ਸੂਬੇ ਦੀ ਬਰੈਕਟੀ ਸਰਕਾਰ ਹੈ, ਕੀ ਕੀ ਸੁਵਿਧਾਵਾਂ ਪ੍ਰਦਾਨ ਕਰਦੀ ਹੈ, ਬਸ ਤਾਂ ਹੀ ਸ਼ਹਿਦ ਤੇ ਮੱਖੀਆਂ ਵੀ। ਗਰੰਥੀਆਂ ਨੂੰ ਮਾਣ ਸਤਿਕਾਰ ਲਈ ਅਕਾਲ ਤਖ਼ਤ ਦੇ ਰੁਤਬੇ ਲਈ ਨਾਮਜ਼ਦਗੀਆਂ ਪਰ ਇੱਜ਼ਤ ਵੀ ਕਰਵਾਉਣੀ ਆਵੇ। ਮੱਛਰ ਲੜਨ ਲੱਗ ਜਾਵੇ ਤਾਂ ਛੜਕਾਓ ਕਰਨਾ ਜ਼ਰੂਰੀ ਹੁੰਦਾ। ਉਪਰ ਲਿਖ ਆਈ ਹਾਂ ਕਿ ਇੰਨ੍ਹਾ ਕੋਲ ਕੋਈ ਅਧਿਕਾਰ ਤਾਂ ਹਨ ਨਹੀਂ ਬਸ ਰੁਤਬੇ ਦੀ ਦੁਰਵਰਤੋਂ, ਕਿੰਨੀ ਦੇਰ ਸਹਾਰੀ ਜਾਵੇ। ਇੰਨ੍ਹਾ ਨੇ ਅਤਿ ਚੁੱਕ ਲਈ, ਅਕਾਲੀਦਲ ਦੀ ਸਰਕਾਰ ਵੇਲੇ ਦਾ ਲੇਖਾ ਜੋਖਾ ਸਜ਼ਾਵਾਂ ਜਾਣਦੇ ਹੋ ਇਹ ਧਾਰਮਿਕ ਸਜ਼ਾ ਲਾ ਸਕਦੇ ਨੇ, ਸਿਆਸਤ ਦਾ ਹੱਕ ਨਹੀਂ, ਉਹ ਵੀ ਸਹਿ ਲਿਆ ਅੰਤ ਔਹਨੂੰ ਕੱਢੋ ਅਕਾਲੀ ਦਲ ’ਚੋਂ ਸਾਡੇ ਮੂਹਰੇ ਬੋਲਿਆ। ਦਲ ਦੀ ਭਰਤੀ ਸਾਡੀ ਹਕੂਮਤ ਸੱਤ ਮੈਂਬਰੀ ਬਣਾ ਧਰੀ। ਬਾਗੀ ਫਿਰਨ ਬਾਗੋ ਬਾਗ ਹੋਏ ਇੰਨ੍ਹਾ ਨੂੰ ਇਸ ਦਖ਼ਲ ਅੰਦਾਜ਼ੀ ਦਾ ਕੋਈ ਹੱਕ ਹੈ ਹੀ ਨਹੀਂ, ਹੁਣ ਹੋਰ ਖਲਪਾੜਾਂ ਕਰਤੀਆਂ ਜੀ। ਜੀ ਪੰਜ ਹੀ ਜਾ ਕੇ ਭਰਤੀ ਅਰੰਭੋ, ਕੀ ਮੁੱਢਲੇ ਤੌਰ ਢੰਗ ਜਾਣਦੇ ਨਹੀਂ? ‘‘ਬਾਗੀ’’ ਕਿ ਇਹ ਸਿਆਸੀ ਪਾਰਟੀ ਰਜਿਸਟਰ ਹੈ, ਤੱਕੜੀ ਨਿਸ਼ਾਨ ਇੰਨ੍ਹਾ ਕੋਲ ਹੈ। ਹਾਂ ਇਹ ਮਾਨ ਦਲ, ਅੰਮਿ੍ਰਤਪਾਲ ਦਲ ਦੀ ਤਰ੍ਹਾਂ, ਕੋਈ ਵੀ ਬੜੇ ਨੇ ਬਣਾ ਸਕਦੇ ਹਨ, ਪਰ ਭਰਤੀ ਪ੍ਰਕਿਰਿਆ ਦੇ ਪਹਿਲੂ ਸਵਾਲੀਆ ਤੇ ਘੇਰੇ ਤੋਂ ਬਾਹਰ ਨੇ। ਪਾਣੀ ਵਰੋਲਦੇ ਨੇ। ਜੱਥੇਦਾਰ ਦਾ ਕੰਮ ਵੰਡੀਆ ਪਾ ਕੇ ਭੜਦੋਹਲ ਪਾਉਣਾ ਨਹੀਂ ਸੀ। ਕੀਤੀ ਪਾਈ ਹੈ, ਇਹ ਤਾਂ ਗਰੰਥੀ ਬਨਣ ਦੇ ਯੋਗ ਨਹੀਂ ਭਲਵਾਨ ਸਿੰਘ ਵੀ ਸਰਵਾਲਾ ਬਣਦਾ ਫਿਰਦਾ ਸੀ, ਤੌਰ ’ਤਾ! ਅਗੋ ਨੂੰ ਸੁਧਾਰ ਕਰੋ, ਸਬਕ ਸਿੱਖੋ।

ਬਲਵਿੰਦਰ ਕੌਰ ਚਾਹਲ, ਸਾਊਥਾਲ

ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਜੋਗਿੰਦਰ ਸਾਂਗਰ ਨੂੰ ਸ਼ਰਧਾਂਜਲੀ

ਵਿਛੜੇ ਨੂੰ ਪ੍ਰਵਾਰ ਦਾ ਹਰ ਜੀਅ ਰੋਵੇ।
ਭਾਈਚਾਰੇ ਦੇ ਲਈ ਕੀਤੇ ਕੰਮਾਂ ’ਤੇ ਜਾਣ ਮਗਰੋਂ ਜੱਗ ਯਾਦ ਕਰ ਕੇ ਰੋਵੇ।

ਸਵ. ਜੁਗਿੰਦਰ ਸਾਂਗਰ ਫਲੌਰ ਨੇੜੇ ਕਸਬਾ ਅੱਪਰਾ ਦੇ ਬ੍ਰਾਹਮਣ ਪ੍ਰਵਾਰ ਦੇ ਜੰਮਪਲ ਭਾਈਚਾਰੇ ’ਚ ਜੱਟ ਬ੍ਰਾਹਮਣ ਕਰਕੇ ਜਾਣੇ ਜਾਂਦੇ ਸਨ। ਟਰੈਵਲ ਏਜੰਟ ਕਰਕੇ ‘ਦੇਸ ਪ੍ਰਦੇਸ’ ਦੇ ਬਾਨੀ ਤਰਸੇਮ ਪੁਰੇਵਾਲ ਵੀ ਸਹਿਕਰਮੀ ਸਨ, ਯੂ.ਕੇ ਆ ਕੇ ਗੂੜ੍ਹੀ ਮਿੱਤਰਤਾ ਰੇਸ਼ਮ ਟਰੈਵਲ ਵਾਲੇ ਰੇਸ਼ਮ ਸਿੰਘ ਕਬੱਡੀ ਪ੍ਰਫੁੱਲਤ ਬਣੇ ਤੇ ਮੈਂ ਜਦੋਂ ‘ਦੇਸ ਪ੍ਰਦੇਸ’ ਸਾਊਥਾਲ ਸਥਾਪਿਤ ਕੰਮ ਕਰਦੀ ਕਰਕੇ ਸਾਂਗਰ ਸਾਹਬ ਦੇ ਟੈਲੀਫ਼ੂਨ ਚੁਕਣੇ ਆਦਿ ਕਰਕੇ ਜਾਣਦੀ ਸੀ। ਧਨਾਢ, ਕਾਰੋਬਾਰੀ ਤੇ ਉੱਘੇ ਤਾਂ ਬੜੇ ਹੁੰਦੇ ਹਨ ਪਰ ਭਾਈਚਾਰੇ, ਸਾਂਝੀਆਂ ’ਚੋਂ ਉਹ ਹੀ ਸਨ, ਗੁਰਦੁਆਰਾ ਸਿੰਘ ਸਭਾ ਨੂੰ ਲੱਖ ਦੇਣਾ, ਕਬੱਡੀ ਨੂੰ ਉਤਸ਼ਾਹਿਤ ਕਰਨਾ ਭਾਗਾਂ ’ਚ ਸੀ, ਅੱਜ ਤਾਂ ਹੀ ਸੋਗ ’ਚ ਬਹੁ-ਗਿਣਤੀ ਗਮਗੀਨ ਹੈ। ਮੈਂ ਸਭ ਦੇ ਦੁੱਖ ਨਾਲ ਸ਼ਰੀਕ ਹੁੰਦੀ ਹਾਂ, ਅਰਦਾਸੀ ਹਾਂ ਪਰਮਾਤਮਾ ਪ੍ਰਵਾਰ ਤੇ ਮਿਹਰਾਂ ’ਤੇ ਉਨ੍ਹਾਂ ਨੂੰ ਚਰਨਾਂ ’ਚ ਥਾਂ ਦੇਵੇ। ਨਾਲ ਹੀ ਬੇਨਤੀ ਕਰਦੀ ਹਾਂ ਕਿ ਸਮਾਜ ਸੇਵੀਆਂ ਦੀ ਕਦਰ ਕਰਨੀ ਜ਼ਰੂਰ ਸਿਖੀਏ।

ਬਲਵਿੰਦਰ ਕੌਰ ਚਾਹਲ, ਸਾਊਥਾਲ

ਸਿੰਘ ਸਭਾ ਸਾਥਾਲ ਦਾ ਆਮ ਅਜਲਾਸ

ਮੇਲੇ ਮੈਂ ਚੱਲਿਆ, ਤੈਨੂੰ ਘਰੇ ਲਿਆ ਦੂੰ ਲੱਡੂ

ਅੱਜ ਕੱਲ੍ਹ ਚੈਨਲਾਂ ’ਤੇ ਚੇਤ ਚੌਦੇ ਦੇ ਪਾਠਾਂ ਦਾ ਰੁਝਾਨ, ਕਿੱਤਾ ਚਾਹੀਦਾ ਕੋਈ ਹੋਵੇ।

ਉਪਰੋਕਤ ਬੋਲੀ ਕਿਵੇਂ ਢੁੱਕਦੀ ਹੈ। ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀ ਸਾਲਾਨਾ ਕਮੇਟੀ ਮੀਟਿੰਗ 2 ਮਾਰਚ 2025 ਪਾਰਕ ਐਵੇਨੀਊ ਵਿਖੇ ਮੈਂਬਰਸ਼ਿੱਪ ਹਜ਼ਾਰਾ ਦੀ ਗਿਣਤੀ ਵਾਲਾ ਅਦਾਰਾ ਕੇਵਲ 212 ਮੈਂਬਰ ਹੀ ਹਾਜ਼ਰ, ਇਸ ਤੋਂ ਵੱਧ ਤਾਂ ਟੈਕਸ ਹੀ ਨਸ਼ਰ, ਮਿਲੀਅਨਾਂ ਦੀ ਆਮਦਨ ਚਲੋ ਦਯਾ ਹੈ। ਦਸਵੰਧ ਦੀ ਸਪਸ਼ੱਟ ਕਰਾਂ ਮੈਂ ਲੇਖਕਾਂ ਹਾਂ, ਖ਼ਬਰਾਂ ਵੇਚਣੀ ਨਹੀਂ, ਕਿਸੇ ਧੜ੍ਹੇ ਦੀ ਬੁਲਾਰਾ ਨਹੀਂ ਲੋਕਾਂ ਪੱਖੀ ਦਾ ਕਮੇਟੀ ਨਾਲ ਜਾਂ ਵਿਰੋਧੀ ਨਾਲ ਕੋਈ ਨਿੱਜੀ ਖੁੰਦਕ ਨਹੀਂ ਆਪਣਾ ਕੋਈ ਮੁਫਾਦ ਨੀਂ, ਚੰਗੇ ਕੰਮਾਂ ਦੀ ਸ਼ਲਾਘਾ ’ਤੇ ਅਣਉਚਿਤਾਂ ਦੀ ਵਿਰੋਧਤਾ ਕਰੂੰ। ਮੀਟਿੰਗ ਲਈ ਹਫ਼ਤਾ ਪਹਿਲਾਂ ਲਿਖਤੀ ਸਮਾਂ ਮੰਗਿਆ ਸੀ। ਪ੍ਰਬੰਧਕਾਂ ਮੇਰਾ ਨਉ ਬੁਲਾਰੇ ਲਈ ਅੰਕਿਤ ਹੋਇਆ ਸੀ। ਸਟੇਜ ’ਤੇ ਮੈਨੂੰ ਸਮਾਂ ਦਿੱਤਾ ਕੋਈ ਰੋਕ ਟੋਕ ਨੀਂ ਕੀਤੀ ਆਪਣਾ ਭਾਸ਼ਨ ਸੰਪਨ ਕੀਤਾ। ਲਿਖਣਾ ਬਣਦਾ ਹੈ ਕਿ ਸਟੇਜ ਦੀ ਸੇਵਾ ਮੀਤ ਪ੍ਰਧਾਨ ਭਿੰਡਰ ਹੋਰੀਂ ਨਿਭਾਅ ਰਹੇ ਸਨ। ਕਾਰਨ ਕਹਿੰਦੇ ਕਮੇਟੀ ਮੈਂਬਰ ਜੋ ਪਹਿਲਾਂ ਸਟੇਜ ਸੈਕਟਰੀ ਥਾਪੇ ਸਨ। ਸ. ਮਨਜੀਤ ਸਿੰਘ ਹਟਾਏ ਕਿ ਸਟੇਜ ਸਹੀ ਨੀਂ ਚੱਲਦੀ। ਪਰ ਖ਼ੈਰ ਭਿੰਡਰ ਹੋਰਾਂ ਕੋਈ ਸਟੇਜ ਦੀ ਦੁਰਵਰਤੋਂ ਨਹੀਂ ਕੀਤੀ, ਮੇਰਾ ਵਿਸ਼ਾ ਨਾ ਤਾਂ ਪ੍ਰਬੰਧ ਦੇ ਪੈਸੇ ਜਾਂ ਹੋਰ ਕਿਸੇ ਪਾਸੇ ਦਾ ਸੀ, ਬਸ ਵਿਧਾਨ ਬਦਲੀ ’ਤੇ ਟਰੱਸਟੀ ਥਾਪੀ…..ਮੈਂ ਹਜ਼ੂਰੀ ’ਚ ਆਖਿਆ ਸੀ ਕਿ ਮੈਂ ਨਾ ਤਾਂ ਪ੍ਰਬੰਧ ਦੀ ਵਿਰੋਧੀ ’ਤੇ ਨਾ ਵਿਰੋਧੀ ਧਿਰ ਦੀ ਹਮਾਇਤ ਨਿਰਪੱਖ ਬੋਲੂ, ਮੈਂ ਸਭਾ ਦੀ ਤਵਾਰੀਖ਼ ਵੱਲ ਸੰਕੇਤ ਦਿੱਤੇ ਤਜ਼ਰਬੇ ਵੀ ਸੁਣਾਏ ’ਤੇ ਵਿਧਾਨ ਦੇ ਅਧਰੰਗ ਵੱਲ ਕਾਨੂੰਨੀ ਉਲੰਘਣਾਂ ਦੱਸੀ। ਕੋਈ ਬੀਬੀ ਨੀਂ, ਅਪਾਹਜ ਨੀਂ। ਇਹ ਪਾਸ ਨਹੀਂ, ਕਾਨੂੰਨ ਸਵੀਕਾਰਦਾ ਨੀਂ।

ਮੈਂ ਇਸ ਦੇਸ਼ ਦਾ ਕਾਨੂੰਨ ਪੜ੍ਹਿਆ ਹੋਇਆ ਹੈ। ਦੂਜਾ ਵਿਰੋਧੀ ਧਿਰ ਨੇ ਸਮੇਂ ਸਿਰ ਵਿਰੋਧਤਾ ਨਹੀਂ ਕੀਤੀ ਜਿਸ ਦਿਨ ਟਰੱਸਟੀ ਬਣਾਏ। ਸਿਧਾਂਤਕ ਵਿਰੋਧਤਾ ਨਹੀਂ ਸਗੋਂ ਰੋਸਾ ਜੀ ਸਾਡਾ ਬੰਦਾ ਨੀਂ ਲਿਆ, ਹੁਣ ਕਹਿੰਦੇ ਜੀ ਸਾਡੇ 11 ਨਉ ਸਨ। ਗੁਰਸਿੱਖੋ ਫ਼ੇਰ ਤਾਂ ਮੰਨ ਗਏ ਕਿ ਪ੍ਰਬੰਧਕ ਦਬੱਲੀ ਚੱਲਣ ਪਰ ਸਾਨੂੰ ਨਾਲ ਘੜੀਸਣ, ਜਾਂ ਤਾਂ ਵਿਧਾਨ ਬਦਲੀ ਯੋਗ ਜਾਂ ਫੇਰ ਅਯੋਗ ਪਹਿਲੂ ਅਣਗੋਲ੍ਹੇ। ਹੁਣ ਕਹਿੰਦੇ ਅਸੀਂ ਅਦਾਲਤ ਜਾਣਾ ਹੈ ਮੈਂ ਹੱਕ ’ਚ ਨਹੀਂ, ਅਦਾਲਤਾਂ ਬੜੀਆਂ ਹੀ ਜਾ ਜਾ ਦੇਖੀਆਂ, ਹਿੰਮਤ ਸਿੰਘ ਸੋਹੀ ਨੂੰ ਗੁਰੂ ਘਰ ’ਚੋਂ ਬਰਖ਼ਾਸਤ ਕਰਕੇ ਕਿੰਨਾ ਧਨ ਬਰਬਾਦ ਕੀਤਾ ਅਤੇ ਆਖਿਰ ਬੋਹੜ ਥਲੇ ਹੀ ਆਉਣਾ ਪਿਆ। ਬਿਲ ਸ਼ਾਇਦ ਹਾਲੇ ਵੀ ਲਮਕਦੇ ਫਿਰਦੇ ਨੇ ਖਾਸ ਜਾਣਕਾਰੀ ਮੈਂ ਸਟੇਜ ’ਤੇ ਸੁਣਾਈ ਕਿ ਜਿਹੜਾ ਵਿਧਾਨ ਹੁਣ ਵਿਦਾ ਕੀਤਾ ਇਹ ਵੀ ਸ਼ੇਰਾਂ ਨੇ ਹੀ ਥੋਪਿਆ ਸੀ। ਪ੍ਰਵਾਨਗੀ ਲਈ ਪਰਚੀਆਂ ਵੀ ਹਾਂ, ਨਾ ਲਈ ਵੰਡੀਆਂ ਗਈਆਂ ਗਿਣਤੀ ਵੇਲੇ ਪਰਚੀਆਂ ਵਾਧੂ। ਮੈਂਬਰ ਘੱਟ ਹੱਥਾਂ ਪੈਰਾਂ ਦੀ ਪੈ ਗਈ ਪਰ ਬੰਦਾ ਜੀਹਨੇ ਬਣਾਇਆ ਸ਼ਾਤਰ ਸੀ, ਨਹੀਂ ਨਹੀਂ ਠੀਕ ਹੈ ਗਲਤੀ ਲੱਗੀ। ਹੋਰ ਸੁਣੋ ਸਾਰੀਆਂ ਹੀ ਤਾਕਤਾਂ ਜਨਰਲ ਸੈਕਟਰੀ ਨੂੰ ਕਿਉਕਿ ਹੀ ਬਨਣਾ ਸੀ, ਭਾਈ ਹੁਣ ਵੀ ਦੇਖੋ ਕਿ ਜਨਰਲ ਸੈਕਟਰੀ, ਖਜ਼ਾਨਚੀ, ਮੀਤ ਪ੍ਰਧਾਨ, ਟਰੱਸਟ ਦਾ ਜਨਰਲ ਸੈਕਟਰੀ, ਸ਼ੇਰਾਂ ਦਾ ਟਰੱਸਟੀਆਂ ’ਚ ਵੀ। ਇੰਨਾ ਦਾ ਰੌਲ੍ਹਾ ਕਾਹਦਾ ?

ਆਵਾਂ ਹਾਲ ’ਚ। ਹਾਲ ਮੀਟਿੰਗ ਤਾਂ 4 ਵਜੇ ਤੱਕ ਪਹਿਲਾਂ ਪਾਠ ਫੇਰ ਅਰਦਾਸ ਮਗਰੋਂ ਜਨਰਲ ਸਕੱਤਰ ਛਾਪੇ ਕਤਾਬਚੇ ਕਮਪੀੳੂਟਰ ਮੂਹਰੇ ਤੇ ਆਪ ਭੁੱਟ ਭੁੱਟ ਸਾਹੋ ਸਾਹੀ, ਕੋਈ ਵਿਰੋਧੀ ਧਿਰ ਨਾ ਕੁਸਕੀ ਸ਼ਾਇਦ ਉਹ ਤਾਂ ਤੀਰ ਕਮਾਨ ਘਰੀਂ ਭੁੱਲ ਆਏ ਸਨ। ਅੰਤ ਨੂੰ ਕਮੇਟੀ ਮੈਂਬਰ ਮਨਜੀਤ ਸਿੰਘ ਸ਼ਾਇਦ ਵਿਰੋਧੀ ਧਿਰ ਨਾਲ ਸਹਿਮਤ ਹੈ ਉੱਠ ਕੇ ਕਮੇਟੀ ਦੀਆਂ ੳੂਣਤਾਈਆਂ ’ਤੇ ਬੋਲਿਆ, ਬਾਕੀ ਫੇਰ ਸਰਪੰਚ ਹਰਜੀਤ ਸਿੰਘ ਆਏ ਭਿੰਡਰ ਸਾਹਬ ਕੁੱਝ ਰੋਕਣ ਟੋਕਣ ਲੱਗੇ ਤਾਂ ਉਹ ਆਦਤਣ ਦਬਕਾ ਮਾਰਨ ਲਗੇ ਚਲੋ। ਭਿੰਡਰ ਸਾਹਬ ਮੌਕਾ ਸੰਭਾਲ ਗਏ, ਇਥੇ ਇੱਕ ਗੱਲ ਵਰਨਣਯੋਗ ਹੈ ਕਿ ਜਦੋਂ ਖਜ਼ਾਨਚੀ ਰਿਪੋਰਟ ਬੋਲੇ ਤਾਂ ਆਖ ਬੈਠਾ ਮੈਂ ਤਾਂ ਪੈਸੇ ਸਿਰਫ਼ ਜਮ੍ਹਾ ਕਰਾਉਣ ਵਾਲਾ ਹਾਂ ਖਰਚਿਆ ਲਈ ਜ਼ੁੰਮੇਵਾਰ ਨੀਂ, ਆਏ ਨੂੰ ਹਿੰਮਤ ਸਿੰਘ ਹੌਲੀ ਪੁੱਛਦੇ ਨੇ ਚੈੱਕ ਕੌਣ ਦਿੰਦਾ ? ਅਤੇ ਉਹ ਕਹਿ ਬੈਠਾ ਮੈਂ ਤਾਂ ਅਸਤੀਫ਼ਾ ਦੇ ਦਿੱਤਾ। ਜਨਰਲ ਸਕੱਤਰ ਫੱਟਾ ਦਬ ਗਰਚੇ ਡਾਕਟਰ ਕੋਲ ਗਿਆ ਕਿ ਮੌਕਾ ਸਾਂਭ, ਉਹ ਜਾ ਕੇ ਬੋਲਿਆ ਜੀ ਖਜ਼ਾਨਚੀ ਸਾਹਬ ਤੁਸੀਂ ਮੀਟਿੰਗ ਸਦੋ, ਅਸੀਂ ਸਭ ਤੁਹਾਡੇ ਨਾਲ ਹਾਂ ਕੱਲ੍ਹ ਨੂੰ ਹੀ ਸਦੋ ਖਜ਼ਾਨਚੀ ਸਾਹਬ ਜਾ ਕੇ ਕਹਿੰਦੇ ਜੀ ਮੈਂ ਕਿਸੇ ’ਤੇ ਇਲਜ਼ਾਮ ਨੀਂ ਲਾਇਆ ਗੱਲ ਕੀ ਪਿਛਲੇ ਥੋੜ੍ਹੀ ਜੀ ਖਜ਼ਾਨਚੀ ਪੁਣਾ ਜੀਵਤ, ਅੰਤ ਗੁਰਮੇਲ ਸਿੰਘ ਮੱਲ੍ਹੀ ਹੋਰੀਂ ਸਟੇਜ ’ਤੇ ਭਿੰਡਰ ਸਾਹਬ ਨਾਲ ਮੇਹਣੋ ਮੇਹਣੀ, ਮੈਂਬਰ ਤਾਂ ਭਾਵੇਂ ਅੱਧੋ ਵੱਧ ਜਾ ਚੁੱਕੇ ਸਨ। ਮੇਲਾ ਸੁੱਖ ਸਾਂਦ ਨਾਲ ਵਿਛੜਿਆ ਪੁੱਛੋ ਫੇਰ ਕੀ ਸੀ ? ਕੋਈ ਮਤਾ ਵਿਰੋਧੀਆਂ ਨੇ ਪਾਸ ਨੀਂ ਕਰਾਇਆ ’ਤੇ ਮੀਟਿੰਗ ਬੇਸਿੱਟਾ। ਅਹਿਮ ਮੁੱਦਾ ਮੈਂ ਬੋਲਿਆ ਵੀ ਸੀ, ਸਿਆਸਤ ਭਾਰੂ ਹੈ ਗੁਰੂ ਘਰਾਂ ’ਚ ਪੰਜਾਬ ਦੀ ਚੈਰਿਟੀ ਕਮਿਸ਼ਨ ਨੂੰ ਲੋਕੀਂ ਸ਼ਿਕਾਇਤਾਂ ਕਰ ਰਹੇ ਹਨ ਤੇ ਸਮਾਂ ਖਾਲਿਸਤਾਨ ਇਸ ਦੇਸ਼ ’ਚ ਜੋ ਬਣਿਆ ਹੈ ਯੂ.ਐਨ.ਓ ’ਚ ਜਾਣ ਵਾਲਾ ਹੈ ਦੇਸ਼ ’ਚ ਇਹਨੂੰ ਅੱਤਵਾਦ ਮੰਨਿਆ ਜਾ ਰਿਹਾ ਹੈ। ਸਾਵਧਾਨ ਹੋ ਜਾਵੋ। ਰੱਬ ਭਲੀ ਕਰੂ, ਦਤਾਰ ਸਹਾਈ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’

‘‘ਲਾੜਾ ਕੱਢੇ ਦੰਦ ਬਾਪੂ ਬੂੰਦੀ ਆਈ, ਚੁੱਪ ਕਰ ਸਾਲ੍ਹਿਆ ਮਸਾਂ ਥਿਆਈ।

ਪੰਜਾਬ ’ਚ ਗ੍ਰੰਥੀ ਜਾਂ ਸਿੰਘ ਸਾਹਬ ਤਰਥੱਲੀ ਮੱਚ ਗਈ, ਅਸਲ ’ਚ ਕਾਮਰੇਡੀ, ਨਕਸਲੀ ਵਿਚਾਰਧਾਰਾ ਨੂੰ 40 ਸਾਲ ਮਗਰੋਂ ਸੁੱਖਾ ਸੁੱਖਦੀ ਨੂੰ ਐਂ ਦਿਨ ਆਏ, ਸੂਈ ਘਰ ਗੁਆਚੀ, ਲੱਭਦੀ ਫਿਰੇ ਦਰਵਾਜ਼ੇ। ਹਾਂ ਦਰਵਾਜ਼ੇ ’ਚੋਂ ਲੰਘੀ ਜੋ ਸੀ, ਗਰੰਥੀ ਦੋਨੋਂ ਹੀ ਯੂ.ਕੇ। ਨਿਵਾਜੇ ਗਏ ਸਨ ਪਹਿਲੇ ਨੂੰ ਤਾਂ ਬੁੱਤ ਉਦਘਾਟਨ ਦੀ ਪ੍ਰਭਤਾ, ਦੂਜੇ ਨੂੰ ਨਰਾਤਾ ਹੋ ਗਿਆ ਕਿ ਖਾਲਿਸਤਾਨੀ ਜੱਥੇਬੰਦੀਆਂ ਨੇ ਹੱਥੀਂ ਛਾਮਾਂ ਕੀਤੀਆਂ, ਬਸ ਹੋ ਗਿਆ ਟਿੱਡੀ ਜ਼ੁਕਾਮ ਤੇ ਬਿਗੜ ਵੀ ਗਿਆ ਲੱਗਦਾ, ਭੜਦੋਹਲ ’ਚ ਗਿਆਨੀ ਹਰਪ੍ਰੀਤ ਸਿੰਘ ਵਿਰੋਧੀ ਧਿਰਾਂ ਦੀਆਂ ਸਟੇਜਾਂ ਦਾ ਸ਼ਿੰਗਾਰ ਬਣ ਗਏ ਤੇ ਹਾਲੇ ਤਖ਼ਤੀ ਵਿਦੇਸ਼ੀਆਂ ਨੂੰ ਫੂਕਾਂ ਮਾਰਦਾ ਹੈ, ਸਿੱਟੇ ਵਜੋਂ ਪੰਥਕ ਕੱਠ ਮਿਡਲੈਂਡ ਦੇ ਗੁਰਦੁਆਰੇ ਜੀ। ਆਓ ਜੱਥੇਦਾਰ ਬਚਾਈਏ, ਪਹਿਲਾਂ ਵੀ ਇਥੇ ਇਹੋ ਜਿਹੇ ਪਾਸੜੇ ਮਤੇ ਹੁੰਦੇ ਹੀ ਰਹਿੰਦੇ ਹਨ, ਮੈਨੂੰ ਕੀ ਮੈਂ ਤਾਂ ਸਾਡੇ ਧਾਮ ਲਈ ਕੁੱਝ ਸਤਰਾਂ ਭੇਟ ਕਰਨਾ ਫ਼ਰਜ਼ ਸਮਝਦੀ ਹਾਂ, ਸਾਥੋਂ ਘਰ ਸਾਂਭ ਨੀਂ ਹੁੰਦਾ, ਅਸੀਂ ਬਰਮਿੰਘਮ ਨੂੰ ਤਾਰਾਂ ਦੇਣ ਲੱਗਦੇ ਹਾਂ, ‘‘ਅਸੀਂ ਨਾਲ ਹਾਂ॥ ਫੇਰ ਸੱਦ ਕੇ ਸਪੀਚਾਂ ਕਰਾਓ ਭਾਈਵਾਲੀ, ਪੁੱਛਾਂ ਕਿ ਕੀ ਆਪਣਾ ਝਮੇਲਾ ਬੜੀ ਮੱਲ ਹੈ। ਜੀਹਦਾ ਮਾਣ ਹੈ, ਸੁਰਮਾਂ ਕੱਢ ਨੀਂ ਹੁੰਦਾ, ਹੋਰ ਪਾਓ। ਮੀਟਿੰਗ ਤੇ ਦੇਖ ਲਿਓ ਕੀ ਰੰਗ ਲੱਗੂ ਝਗੜੇ ਦਾਹਵੇ।

ਸਵਾਲ – ਜੇਕਰ ਤੁਸੀਂ ਅੰਮਿ੍ਰਤਸਰ ਜਾਵੋ ਸ਼੍ਰੋਮਣੀ ਕਮੇਟੀ ਆਖੇ ਇਥੇ ਨੀਂ ਵੜ ਸਕਦੇ, ਤੁਸੀਂ ਦੁਹਾਈ ਪਾਵੋ ਜੀ ਸਰਬ ਸਾਂਝੀ ਹੈ, ਭਾਈ ਫੇਰ ਸਿੰਘ ਸਭਾ ਸਾਂਝੀ ਨਹੀਂ ? ਕੀਹਦੀ ਬੇਬੇ ਜੀ ਦੇ ਦਾਜ ’ਚ ਆਇਆ ਹੋਇਆ ? ਧਰਮ ਨੂੰ ਪਾਲ੍ਹੋ, ਧੜ੍ਹੇ ਬਾਹਰ ਰੱਖੋ, ਮੈਂ ਇੱਕ ਧਿਰ ਨੂੰ ਨਹੀਂ ਆਖਦੀ ਦੋਨੋਂ ਹੀ ਸਮੇਂ ਦੀ ਨਿਜ਼ਾਕਤ ਦੇਖੋ, ਨੌਜਵਾਨਾਂ ਨੂੰ ਧਰਮ ਤੋਂ ਦੂਰ ਕਰਨ ਲਈ ਤੁਸੀਂ ਜ਼ੁੰਮੇਵਾਰ ਹੋ, ਪ੍ਰਵਰਤਣ ਵੀ ਲੜੀ ਹੀ ਹੈ! ਮੱਤ ’ਤੇ ਧੱਫ਼ਾ ਮਾਰੋ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਕਰੋ ਜੀ

ਸਵ. ਡਾਕਟਰ ਮਨਮੋਹਣ ਸਿੰਘ ਭਾਰਤੀ ਪ੍ਰਧਾਨ ਮੰਤਰੀ ਸਨ – ‘‘ਸ਼ਰਧਾਂਜਲੀ’’

ਪਾਟਾ ਸੀਤਾ, ਕੰਮ ਉਹੀ ਕੀਤਾ। ਸਿੰਘ ਸਭਾ ਸਾਊਥਾਲ ’ਚ ਕਾਂਗਰਸੀ ਕਾਰਕੁੰਨਾ ਮੰਗ ਕੀਤੀ ਸੀ ਅਖੰਡ ਪਾਠ ਰੱਖ ਕੇ ਇਸ ਸਮਾਗਮ ਦੀ, ਪਰ ਪ੍ਰਬੰਧਕਾਂ ਠੁਕਰਾ ’ਤੀ ਸੀ। ਵਿਧਾਨ ਬਣਾਈ ਬੈਠੇ, ਦੇਸ ’ਚ ਕੋਈ 50ਕੁ ਬੰਦੇ ਜੱਥੇਬੰਦੀਆਂ ਬਣਾਈ ਯੂਨੀਅਨ ਜਿਹੀ ਸਥਾਪਤ ਕਰ ਲਈ ਅਤੇ ਪਾਸ ਕਰਨ ਦੀ ਜੀ। ਭਾਰਤੀ ਦੂਤਾਵਾਸ ਨੀ ਵੜਨ ਦੇਣਾ, ਫਲਾਣੀ ਪਾਰਟੀ ਦਾ ਕੋਈ ਨੁਮਾਇੰਦਾ ਨੀਂ ਬੋਲਣ ਦੇਣਾ। ਯੂ.ਕੇ ਗੁਰਦੁਆਰੇ 400 ਤੱਕ ਹਨ ਪਰ ਸਾਰੇ ਇੰਨਾ ਦੇ ਕਬਜ਼ੇ ’ਚ ਨੀ। ਇਸੇ ਸੰਧਰਭ ’ਚ ਹੁਕਮ ਦੇ ਦਿੱਤਾ। ਪਰ ਕੁਝ ਕਮੇਟੀ ਮੈਂਬਰ ਤਾਂ ਆਪਣੀ ਹੋਂਦ ਲਈ ਔਖੇ ਪਰ ਹੁਣ ਆਪ ਇਹ ਪਾਠ ਰੱਖ ਸ਼ਰਧਾ ਦੇ ਫੁੱਲ ਭੇਟੇ, ਮੈਂ ਵਿਰੁੱਧ ਨਹੀਂ ਹਾਂ! ਸਗੋਂ ਇਤਰਾਜ਼ ਹੈ ਕਿ ਕੀ ਉਨ੍ਹਾਂ ਦੇ ਪੌਂਡ ਲਿਬੜੇ ਵੇ ਸਨ? ਇੰਨਾ ਬੰਦਿਆਂ ਦੇ ਅਖ਼ਬਾਰ ’ਚ ਨਉ ਉਨਾਂ ਨੇ ਵੀ ਲਿਖ ਦੇਣੇ ਸੀ ਪਰ ਸਾਡੇ ਪ੍ਰਬੰਧਕ ਗੁਰੂ ਨੂੰ ਜਾਗਦੀ ਜੋਤ ਆਖਣ, ਹਜ਼ੂਰੀ ’ਚ ਦਾਸ, ਸੇਵਾਦਾਰ, ਪਰ ਹਨ ਠਾਣੇਦਾਰ। ਸਰਕਾਰਾਂ ਤੋਂ ਤਾਂ ਜੀ ਸਾਨੂੰ ਹੱਕ ਨੀਂ ਦਿੰਦੇ। ਆਪ ਦੇਣੇ ਜਾਣਦੇ ਨਹੀਂ। ਕੰਧਾਂ ’ਤੇ ਲਿਖਿਆ ਪੜ੍ਹੋ ਕਿੰਨੇ ਸਾਲ ਇਹ ਨਾਦਰਸ਼ਾਹੀ ਚੱਲੂਗੀ ? ਭਵਿੱਖ ਵਿਚਾਰੋ ਗੁਰੂਦੁਆਰੇ ਨੇ ਨਾ ਕਿ ਪ੍ਰਬੰਧ ਦੁਆਰੇ ?

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’

‘‘ਨਿੱਤ ਖੈਰ ਮੰਗਾਂ ਹਾਕਮਾਂ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ’’

ਹਾਕਮ ਕੇਵਲ ਸਰਕਾਰ, ਪ੍ਰਸ਼ਾਸਨ ਅਤੇ ਕਰਮਚਾਰੀ ਹੀ ਨਹੀਂ ਹੁੰਦੇ। ਅੱਜ ਤਾਂ ਅਦਾਰੇ ਜੱਥੇਬੰਦੀਆਂ, ਲੇਖਕ, ਪੱਤਰਕਾਰ, ਖਿਡਾਰੀ ਸਭ ਸਗੋਂ ਮੂਹਰੇ ਨੇ ‘‘ਵਿਰੋਧਾਂ ’ਚ’’ ਵੈਰ, ਈਰਖਾ, ਦੁਸ਼ਮਣੀਆਂ ਅੰਤ ਕਤਲਾਂ ਤੱਕ ਪਹੁੰਚਦੇ। ਪ੍ਰਾਚੀਨ ਕਾਲ ’ਚ ਦੇਖੋ ਸ਼ਿ੍ਰਸ਼ਟੀ ਦਾ ਕਰਤਾ ਧਰਤੀ ’ਤੇ ਪ੍ਰਕਿਰਤੀ ਲਈ ਅੰਬਰ, ਜਲਵਾਯੂ ’ਤੇ ਕਿਵੇਂ ਫ਼ਲ ਫੁੱਲ, ਪੇੜ ਯਾਨੀ ਹਰ ਜੀਵ-ਜੰਤੂ ਲਈ ਸਾਧਨ ਤਾਂ ਹੀ ਮਨੁੱਖ ਪ੍ਰਫੁੱਲਤ, ਹੁਣ ਹੜ੍ਹ, ਵਾ ਵਰੋਲ੍ਹੇ ਤੇ ਭੂਚਾਨ ਤਾਂ ਹਨ, ਪਰ ਪਾਣੀ ਦੇਵਤਾ ਲੋੜੀਂਦੀਆਂ ਸੁਗਾਤਾਂ ਨਹੀਂ ਦਿੰਦਾ। ਵਿਗਿਆਨੀਆ ਦੀ ਬੜੀ ਕਿਰਪਾ ਹੈ ਅਣਸੁਖਾਵੇਂ ਵਾਤਾਵਰਣ ਮਾਹਾਂਮਾਰੀਆਂ ਤੀਵਰ ਮਾਇਆ ਕਮਾਉਣ ਲਈ ਹਫੜਾ ਦਫੜੀਆ, ਹੋਰ ਨਹੀਂ ਤਾਂ ਆਪਸੀ ਦਵੈਸ਼ ਨਾਲ ਹੀ ਮਨ ਖੁਸ਼ ਕਰੋ ਤੇ ਦੂਜੇ ਨੂੰ ਨੀਵਾਂ ਦਿਖਾਓ। ਇੱਥੋਂ ਤੱਕ ਕਿ ਖ਼ਬਰਾਂ ਵੇਚਣੇ ਪੱਤਰਕਾਰ ਬਣ ਪ੍ਰਸਿੱਧੀ ਲਈ ਧਰਮ ਦੇ ਵਿਦਵਾਨ ਬੁੱਧੀਮਾਨ ਬਣਦੇ ਨੇ, ਨਾਲ ਭਾਈਵਾਲ ਖਿਡਾਰੀ ਨੂੰ। ਆ ਬੇਲੀਆ ਆਹ ਭਰੀ ਹਾਮੀ ਤੋਪਾਂ, ਟੰਕਾ ਲਾਈ ਵਖਾਧ ਖੜਾ ਕਰੀਏ ਤੇ ਲੇਖਕਾਂ ਨੂੰ ਸੂਲ ਚਭੋਈਏ ਪਰ ਮੇਰੀ ਦਲੀਲ ਸੁਣੋ ਵਿਰੋਧ ਇੱਕ ਰੇਤੀ ਹੈ ਜੋ ਬੁੱਧੀ ਨੂੰ ਤਿੱਖੀ ਕਰਦੀ ਹੈ ਪ੍ਰਸੰਸਾ ਪਾਤਰ ਮਿਸਤਰੀ ਭਾਈਚਾਰਾ ਜਿੰਨ੍ਹਾ ਸੰਦ ਤਿੱਖੇ ਕਰਨ ਲਈ ਰੇਤੀ ਬਣਾਈ।
ਮਨਾਂ ਨੂੰ ਭਾਵੇਂ ਵਿਰੋਧ ਨਾਲ ਪਹਿਲਾਂ ਕਸ਼ਟ ਤਾਂ ਹੁੰਦਾ ਹੈ ਪਰ ਤਣਾਅ ’ਤੇ ਕਾਬੂ ਪਾਓ, ਭਾਰੂ ਨਾ ਹੋਣ ਦਿਓ, ਨਿੱਕੀ ਵਾਰਤਾ ਹਾਸਰਸ ਦੇ ਉੱਘੇ ਲਿਖਾਰੀ ਸ਼ੇਰ-ਜੰਗ-ਜਾਂਗਲੀ ਹੋਰੀਂ (ਸੁਰਗਵਾਸੀ)।

ਪ੍ਰਥਮ ਪੰਜਾਬੀ ਪਰਚਾ ‘ਦੇਸ ਪ੍ਰਦੇਸ’ ਹਰਮਨ ਪਿਆਰਾ ਸੀ, ਜਾਂਗਲੀਂ ਹੋਰੀਂ ਕਰਮਚਾਰੀ ਸਨ ਸਵੇਰੇ ਦਰ ਖੋਹਲਦੇ ਹੀ ਸਾੳੂਥਾਲ ਦਫ਼ਤਰ ਮੇਰੇ ਮੱਥੇ ਲੱਗਣਾ ਹੁੰਦਾ ਸੀ, ਇੱਕ ਦਿਨ ਵੜਦੇ ਹੀ ਕਹਿੰਦੇ (‘‘ਪੈਰੀਂ ਪੈਨੇ ਆਂ’’)। ਮੈਂ ਫਟਾ-ਫਟ ਅੱਗੇ ਖੜ੍ਹ ਕੇ ਕਿਹਾ (ਪਓ ਜੀ) ਜਾਂਗਲੀ ਹੋਰੀਂ ਹੇਠਾਂ ਉੱਤੇ ਝਾਕਣ ਕਿ ਹਾਸਰਸ ਤਾਂ ਮੇਰੀ ਕਲਮ ਹੈ ਪਰ ਇਹਨੇ ਨਹਿਲੇ ’ਤੇ ਦਹਿਲਾ ਮਾਰਤਾ। ਸਾਰਾ ਦਿਨ ਅਸੀਂ ਦੋਵੇਂ ਖੁਸ਼ ਰਹੇ ਹੋਵਾਂਗੇ। ਤਣਾਅ ਦੂਰ ਲਈ ਐਸੇ ਬੰਦ ਪੜ੍ਹੋ। ਤੰਦਰੁਸਤੀ ਨਾਲ ਹੀ ਦੌਲਤ ਚੰਗੀ ਲੱਗਦੀ ਹੈ – ਲਿਖਦੀ ਜਾਵਾਂ ਕਿ ਜਾਂਗ੍ਹਲੀ ਹੋਰਾਂ ਦੀ ਅਤੇ ਮੇਰੀ ਸਿਆਸਤ ਮੇਲ੍ਹ ਨਹੀਂ ਸੀ ਖਾਂਦੀ ਉਹ ਖੱਬੇ ਪਾਸੇ ਮੈਂ ਗੱਭੇ ਤੁਰਨ ਦੀ ਆਦੀ, ਪਰ ਭਰੱਪਣ ਅੱਜ ਤੱਕ ਵੀ ਯਾਦ ਕਰਦੀ ਹਾਂ, ਹੁਣ ਦੀ ਤਰ੍ਹਾਂ ਭੰਡੋ ਜੇਕਰ ਵਿਚਾਰ ਨਾ ਮਿਲਦੇ ਹੋਣ ਪਰ ਚਲੋ ਵਿਰੋਧੀ ਸਗੋਂ ਤੁਹਾਨੂੰ ਕੁੱਝ ਵੱਖਰਾ ਮੁੱਦਾ ਤੇ ਪਹਿਲੂ ਦੇ ਦਿੰਦੇ ਹਨ। ਸਭ ਸੱਜਣ ਮਿੱਤਰ, ਵਿਰੋਧੀ-ਦਵੈਸ਼ੀ ਸੁਖੀ ਵਸਣ, ਚੰਗਾ ਸਮਾਜ ਸਿਰਜਨ ’ਚ ਭਾਗ ਪਾਉਣ। ਅੱਲ੍ਹਾ ਰੱਖੇ !

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਰੱਜ ਨਾ ਕੋਈ ਜੀਵਿਆ’’

ਕਾਮਰੇਡ ਹਰਪਾਲ ਬਰਾੜ ਨੂੰ ਸ਼ਰਧਾਂਜਲੀ

ਹਰਪਾਲ ਬਰਾੜ ਆਇਆ ਸੱਦਾ ਤਰ ਗਿਆ। 60 ਸਾਲ ਤੋਂ ਉਪਰ ਇਸ ਧਰਤ ’ਤੇ ਵਿਚਰ ਗਏ। ਅੰਤ ਮਾਤ-ਭੂਮੀ ’ਤੇ ਜਾ ਵਿਰਾਜੇ ਜਿਥੇ ਸਵਾਸ ਲਏ ਉਥੇ ਹੀ ਦਿੱਤੇ ਹਰਪਾਲ ਬਰਾੜ ਬੜੇ ਪੜ੍ਹੇ ਲਿਖੇ ਪਰ ਗਰੀਬੜੀ ਜਿਹੀ ਸਖ਼ਸ਼ੀਅਤ ਹਾਲਾਂ ਕਿ ਬੜੇ ਜਾਇਦਾਤੀ ਖ਼ਾਨਦਾਨ ’ਚੋਂ ਸੀ। ਮਾਲਵੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਫੱਤਣਵਾਲ ਉੱਘੇ ‘‘ਅਕਾਲੀ ਤੰਬੇ ਵਾਲਾ’’ ਦੇ ਸਪੁੱਤਰ ਸਨ, ਬਾਪੂ ਜੀ ਇੰਗਲੈਂਡ ਫੇਰੀ ’ਤੇ ਆਏ ਪੁੱਤਰ ਉੱਚ ਵਿੱਦਿਆ ਲਈ ਆਇਆ ਸੀ। ਮਾਣ-ਮੱਤੇ ਸਨ। ਮੈਂ ਉਸ ਇਕੱਠ ’ਚ ਹਰਪਾਲ ਨੂੰ ਮਿਲੀ ਸੀ ਉਨ੍ਹੀਂ ਦਿਨੀਂ ਸਿਆਸਤ ਮਨਾਂ ’ਤੇ ਭਾਰੂ ਨਹੀਂ ਹੁੰਦੀ ਸੀ, ਭਾਈਚਾਰਕ ਔਕੜਾਂ ਹੱਲ ਲਈ ਸਭ ਇੱਕਮੁੱਠ ਹੁੰਦੇ ਸਨ ਤੇ ਭਰੋਪਣ ਪ੍ਰਵਾਰ ਵਾਗੂੰ ਹੁੰਦਾ ਸੀ, ਜਿਸ ਕਰਕੇ ਜੀਵਨ ਨੂੰ ਸਹੂਲਤਾ ਵਾਲਾ ਬਨਾਉਣ ’ਚ ਸਫ਼ਲਤਾਵਾਂ ਮਿਲੀਆਂ ਹਰਪਾਲ ਵੀ ਵਿਚਰਨ ਵਾਲਿਆਂ ’ਚੋਂ ਸੀ ਮਹੱਤਵਪੂਰਨ ਸੱਚ ਉਹਨੇ ਰੇਲਵੇ ਸਟੇਸ਼ਨ ਵਲੋਂ ਆਉਦੇ ਹੋਣਾ ਤੇ ਮੈਂ ਡੁਮੀਆਨ ਵਲੋਂ ਜਾਂਦੀ, ਉਹਨੇ ਦੇਖਦੇ ਸਾਰ ਉਥੇ ਹੀ ਖੜ ਜਾਣਾ ਤੇ ਮੇਰੇ ਪਹੁੰਚਣ ’ਤੇ ਬੀਬੀ ਜੀ ਕਿਵੇਂ ’ਤੇ ਫੇਰ ਕਹਿਣਾ ਚਲੋ ਫੇਰ ਆਓ ਮੀਟਿੰਗ ’ਤੇ ਚੱਲੀਏ, ਮੈਂ ਨਾਲ ਮੁੜ ਪੈਣਾ, ਭਾਵੇਂ ਦਸ ਕੁ ਬੰਦੇ ਹੋਣ, ਹਾਜ਼ਰੀ ਲਵਾ ਆਪਣੇ ਰਾਹ ਪੈ ਜਾਣਾ, ਮੈਨੂੰ ਉਹਦੇ ਇਹ ਬੋਲ ਜਦੋਂ ਵੀ ਮਿਲਣਾ ਮੁਸਕਰਾ ਕੇ ‘‘ਬੀਬੀ ਜੀ’’ ਆਖਣਾ ਅੱਜ ਵੀ ਭਰਾ ਦਾ ਸਤਿਕਾਰ ਯਾਦ ਕਰਾਉਦੇ ਹਨ, ਇਥੇ ਇਹ ਵੀ ਲਿਖਦੀ ਜਾਵਾਂ ਕਿ ਇਸੇ ਤਰ੍ਹਾਂ ਦਾ ਬਾਪ ਵਰਗਾ ਸਿਰ ’ਤੇ ਹੱਥ ਧਰ ਕਹਿਣਾ ਠੀਕ ਹੈ, ਭਰਾ ਜੀ ਅਜੀਤ ਰਾਏ ਹੋਰਾਂ, ਜਿਥੇ ਵੀ ਆਉਦੀ ਨੂੰ ਦੇਖਣਾ ਖੜ੍ਹ ਜਾਣਾ ਤੇ ਸਿਰ ’ਤੇ ਹੱਥ ਧਰਨਾ ਇਹ ਸ਼ਰਿਸ਼ਟਾਚਾਰ ਸਾਡੇ ਪ੍ਰਵਾਸ ਲਈ ਲਾਹੇਵੰਦ ਸਿੱਧ ਹੋਇਆ।

ਹਰਪਾਲ ਬਰਾੜ ਦਾ ਇੱਕ ਸਾਥੀ ਗੋਰਾ ਗੌਡਫ਼ਰੀ ਕਰੇਮਰ ਮੇਰੇ ਹਸਬੈਂਡ ਦਾ ਚੰਗਾ ਮਿੱਤਰ ਤੋੜ ਤੱਕ ਸੀ। ਸਿਆਸਤ ਭਿੰਨ ਪਰ ਮੰਤਵ ਸਾਂਝੇ, ਅਸੀਂ ਸਿਆਸਤ ਨੂੰ ਵਿਹਾਰ ’ਚ ਭਾਰੂ ਨੀਂ ਹੋਣ ਦਿੱਤਾ, ਅੱਜ ਵੀ ਪੁਰਾਣੇ ਸਬੰਧ ਮਨ ਦੀ ਪੁਸਤਕ ’ਚ ਲਈ ਬੈਠੀ ਹਾਂ, ਵਿਛੜੇ ਸਾਥੀ ਦੇ ਪ੍ਰਵਾਰ, ਮਿੱਤਰ, ਸਬੰਧੀ ਸਭ ਨਾਲ ਦੁੱਖ ’ਚ ਸਰੀਕ ਹਾਂ। ਬਸ ਆਹ ਚਾਰ ਅੱਖ਼ਰ ਉਹਦੀ ਯਾਦ ’ਚ ਪ੍ਰਵਾਨ ਕਰਿਓ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਵਾਰਤਾ

ਇੱਕ ਅਖ਼ਬਾਰਾਂ ’ਚ ਖ਼ਬਰਾਂ ਦੇਣਾ ਦੂਜਾ ਜਲਸੇ, ਮੇਲੇ ਅਤੇ ਖੇਡਾਂ ਦਾ ਕਾਰਕੁੰਨ, ਦੋਨੋਂ ਬੇਲੀ, ਮੰਤਵ ਸਾਂਝਾ ਨਿੱਤ ਇਕੱਠੇ ਸਵੇਰੇ ਕਿੱਤਿਆਂ ਲਈ ਨਿਕਲਣ ਰਾਹ ’ਚ ਇੱਕ ਕੰਧ ਨਾਲ ਲੱਗਿਆ ਫ਼ਕੀਰ ਬੋਲਿਆ ਕਰੇ ‘‘ਮਾਇਆ ਨਾਗ, ਕਰੋ ਤਿਆਗ’’। ਦੋਵੇਂ ਜਣੇ ਦੁਖੀ ਹੋਗੇ ਕਹਿੰਦੇ ਇਹ ਸਾਜਰੇ ਹੀ ਮੱਥੇ ਲੱਗਦਾ ਹੈ, ਕਰੋਧੀ ਬਣਾ ਧਰਦਾ, ਕੋਈ ਇਲਾਜ ਕਰੀਏ, ਜੀਹਦੀ ਕੰਧ ਨਾਲ ਦਰਾਂ ਮੂਹਰੇ ਬਹਿੰਦਾ ਸੀ ਉਹਦਾ ਕੁੰਡਾ ਖੜਕਾ ਕਹਿੰਦੇ, ਆਹ ਜੋ ਤੇਰੇ ਬੂਹੇ ਤੇ ਦੁਹਾਈ ਪਾਉਦਾ ਹੈ ਸਭ ਲੋਕੀਂ ਪ੍ਰੇਸ਼ਾਨ ਹਨ, ਤੇ ਤੇਰੇ ਖਿੜਕੀਆਂ ਦਰਵਾਜ਼ੇ ਭੰਨ ਦੇਣੇ ਨੇ, ਵੱਡਾ ਵੀ ਨੁਕਸਾਨ ਕਰ ਸਕਦੇ ਨੇ ਭਜਾ ਇੰਨੂੰ ਏਥੋ, ਉਹ ਕਹਿੰਦਾ ਅੱਛਾ! ਅਸੀਂ ਤਾਂ ਰਾਖੀ ਜਾਣ ਰੋਟੀ ਪਾਣੀ ਦੇ ਛੱਡਦੇ ਹਾਂ ਉਹ ਭੱਜ ਕੇ ਜਾ ਕੇ ਕਹਿੰਦਾ ! ਉਏ ਬੁਗਦੂ ਦੌੜ ਇੱਥੋਂ, ਮੁੜ ਨਾ ਆੲੀਂ, ਫ਼ਕੀਰ ਤੁਰ ਗਿਆ ਫਰਲਾਂਗ ਤੇ ਚੁਰੱਸਤੇ ਬੈਠ ਗਿਆ ਆਪਣੀ ਧੁੰਨ ਕੂਕਣ। ਉਥੋਂ ਦੀ ਤਾਂ ਮਲੱਖ ਲੰਘਦੀ ਸੀ, ਕੁੱਝ ਧਰਮੀ ਪੁਰਸ਼ ਗਰੀਬ-ਮੰਗਤਾ ਸਮਝ ਲੱਗੇ ਪੈਸੇ ਸਿੱਟਣ ਉਹ ਹੱਥ ਬੰਨ ਕੇ ਕਹਿੰਦਾ ਭਾਈ ਮੈਨੂੰ ਨੀਂ ਚਾਹੀਦੀ ਮਾਇਆ ਇਹੀ ਤਾਂ ਹੋਕਰਾ ਦਿੰਦਾਂ। ਜੇਕਰ ਮਨ ਮੱਥੇ ਮਿਹਰ ਪੈ ਜਾਵੇ, ਦੋ ਬੁਰਕੀਆਂ ਟੁੱਕ ਦੀਆਂ ਦੇ ਜਾਇਓ। ਬੋਲ ਫ਼ਕੀਰਾਂ ਦੇ ਤਿੱਖੇ ਹੁੰਦੇ ਨੇ ਨਾਲੋਂ ਤੀਰਾਂ ਦੇ ਪੁਰਾਤਨ ਸਮੇਂ ਦੇ ਫ਼ਕੀਰਾਂ ਨੂੰ ਅੱਜ ਪ੍ਰਚਾਰਦੇ ਹਾਂ। ਸੱਚੇ ਰੱਬ ਤੋਂ ਡਰੀਏ।

ਬਲਵਿੰਦਰ ਕੌਰ ਚਾਹਲ, ਸਾਊਥਾਲ

‘‘ਨਿਰਣਾ’’ ਕਰੋ

ਵਿਸ਼ੇਸ਼ ‘ਦੇਸ ਪ੍ਰਦੇਸ’ ਰਾਹੀਂ ਸੁਝਾਅ, ਬੇਨਤੀ, ਸੁਧਾਰ, ਧਰਮ, ਨਿਰਪੱਖਤਾ, ਪ੍ਰਬੰਧ, ਸਾਧ-ਸੰਗਤ ਤੇ ਭਾਈਚਾਰਾ ਜਾਣਕਾਰੀ ਅਧਾਰਤ ਲਿਖਤ ਸਿੰਘ ਸਭਾ ਸਾਊਥਾਲ ਪ੍ਰਤੀ। ਕੁਝ ਸਮਾਂ ਹੋਇਆ ਕਿ ਪ੍ਰਬੰਧਕਾਂ ਨੇ ਆਪਣੇ ਹੀ ਧੜੇ ਦੇ ਦਰਜਨ ਕੁ ਟਰੱਸਟੀ ਥਾਪ ਲਏ ਵਿਰੋਧੀ ਅਖੋ ਪਰੋਖੇ ਕਰਤੇ, ਸੁਭਾਵਕ ਵਿਰੋਧ ਹੋਣਾ ਹੀ ਸੀ, ਚੈਰਿਟੀ ਦਾ ਕੁੰਡਾ ਖੜਕਾਇਆ ਪਰ ਉਹ ਤਾਂ ਕਾਗਜ਼ੀ ਸਟੇਟਸ ਦੇਣ ’ਤੇ ਹੀ ਹਨ, ਹੁਣ ਇੱਕ ਪੱਖ ਅਦਾਲਤ ਦਾ ਰੁਖ ਕਰਨ ਦੇ ਹੱਕ ’ਚ ਹੈ ਪਰ ਪੈਸਾ ਲੱਗੂ।

ਜੇਕਰ ਪ੍ਰਬੰਧਕ ਸਿਆਣੇ ਹੁੰਦੇ ਤਾਂ ਅੱਧੀ ਦਰਜਨ ਉਨਾਂ ਦੇ ਰੱਖ ਲੈਂਦੇ ਕਿਹੜੀ ਤਨਖ਼ਾਹ ਦੇਣੀ ਸੀ, ਖਿੱਚੋਤਾਣ ਅਜਿਹਾ ਕਰਨ ਨਹੀਂ ਦਿੰਦੀ। ਮੇਰੀ ਦਲੀਲ ਉਪਰੋਕਤ ਸਿਧਾਂਤਾਂ ਅਨੁਸਾਰ, ਅਜਿਹੇ ਝਮੇਲੇ ਪੰਚਾਇਤੀ ਧਾਰਾ ’ਚ ਆ ਕੇ ਕਰਨੇ ਸਮੇਂ ਦੀ ਮੰਗ ਹੈ, ਸਾਡੇ ਅਦਾਰੇ ਦੋ ਕੌਂਸਲਾ ਇੱਕ ਸਿਖਸ ਇਨ ਲਾਅ ਦੀਆਂ ਗਠਣ ਕੀਤੀਆਂ ਸਿੱਖ ਭਲਾਈ ਲਈ ਬਚਨ ਬੱਧਤਾ ਹਨ, ਮੁੱਦੇ ਆਪਸੀ ਵਿਚਾਰਾਂ ਦੇ ਤਤਕਾਰਾਂ ਦੇ ਹਨ ਤਾਂ ਕਿਉ ਸੇਵਾਵਾਂ ਇੰਨ੍ਹਾ ਦੀਆਂ ਨਾ ਲਈਆਂ ਜਾਣ, ਗੁਰੂਘਰ ਫੀਸਾਂ ਦੇ ਕੇ ਮੈਂਬਰ ਬਣਦੇ ਹਨ, ਜੇਕਰ ਨਿਬੇੜੇ ਇੰਨ੍ਹਾ ਨੇ ਨਹੀਂ ਕਰਨੇ ਤਾਂ ਕੀ ਕਾਗਜ਼ੀ ਤੇ ਆਪਣੇ ਧੜਿਆਂ ਲਈ ਸਰਕਾਰੇ ਦਰਬਾਰੇ ਰਜਿਸਟਰ ਕਰਨ ਤੱਕ ਹੀ ਸੀਮਤ! ਕਾਰਨ ਕੀ ਹਨ ਕਿ ਅਸੀਂ ਕਚਿਹਰੀਆਂ ਨੂੰ ਮਹੱਤਤਾ ਦੇਈਏ, ਧਨ ਬਰਬਾਦ, ਗੇੜੀਆ ਵਾਧੂ ਤੇ ਨਤੀਜੇ ਫੇਰ ਵੀ ਅਜੋਕੇ ਸਮੇਂ ਜੱਜ ਵੀ ਆਖਦੇ ਨੇ ਜਾ ਕੇ ਆਪਸ ’ਚ ਸਮਝੌਤੇ ਕਰ ਲਓ, ਵਧੀਆ ਵਿਧੀ ਹੈੈ ਪਰ ਅਸੀਂ ਆਪ ਕਿਉ ਨਾ ਇਹ ਅਪਨਾਈਏ, ਮਿਸਾਲਾਂ ਕਾਇਮ ਕਰਕੇ ਭਵਿੱਖ ’ਚ ਸਾਡੇ ਨੌਜਵਾਨ ਜਿਹਨਾਂ ਨੇ ਪ੍ਰਬੰਧ ਸੰਭਾਲਣੇ ਹਨ। ਸੁਚੱਜਾ ਗਾਡੀ ਰਾਹ ਦੇ ਕੇ ਨਾਮਣੇ ਖੱਟੀਏ ਸੁਹਿਰਤ ਧਾਰਮਿਕ, ਸੱਭਿਆਚਾਰਕ ਤੇ ਪੁਖਤਾ ਨੁਸਖਾ ਦੇ ਕੇ ਜਾਈਏ, ਭਾਵੇਂ ਪ੍ਰਬੰਧਕ ਨਰਾਇਣ ਦੇ ਭੋਲੂ ਨੂੰ ਕੀ ਜਾਣਦੇ ਨੇ ਸਪਸ਼ੱਟ ਕਰਾਂ ਮੈਂ ਨਾ ਤਾਂ ਟਰੱਸਟੀ ਬਨਣਾ ਸੀ, ਨਾ ਹੈ, ਅੱਧੀ ਸਦੀ ਤੋਂ ਅਸਥਾਨ ਦੇ ਢਾਂਚੇ ਨਾਲ ਜੁੜੀ ਹੋਣ ਕਰਕੇ ਚਿੰਤਕ ਹਾਂ। ਉਪਰਾਲਾ ਕਰਦੀ ਹਾਂ ਸਫ਼ਲਤਾ ਤਾਂ ਮੇਰੇ ਵਸ ਨਹੀਂ, ਵੈਸੇ ਮੇਰਾ ਕਿਸੇ ਵੀ ਟਰੱਸਟੀ ਨਾਲ ਕੋਈ ਸ਼ਿਕਵਾ ਨਹੀਂ ਝਗੜਿਆਂ ਤੋਂ ਛੁਟਕਾਰਾ ਪਾਉਣ ਲਈ ਤਰਲਾ ਹੈ। ਪ੍ਰਮੇਸ਼ਵਰ ਸਹਾਈ ਹੋਵੇ!

ਬਲਵਿੰਦਰ ਕੌਰ ਚਾਹਲ, ਸਾਊਥਾਲ

ਕਸੂਰ ਕਿਸ ਦਾ ?

ਦੇਸ ਪ੍ਰਦੇਸ ਘਰ ਦੀ ਸੁਣ, ਸਾਡੇ ਭਾਈਚਾਰੇ ਦੀ ਸੁਰਤ ਭੁੱਲ ਗਈ ਹੈ, ਪੰਜਾਬ ਦੀ ਗੱਲ (ਰੇਡੀਓ, ਚੈਨਲਾਂ) ’ਤੇ ਹਰ ਵੇਲੇ ਜੀ ਸਰਕਾਰਾਂ ਦੇ ਸਤੇ, ਬੇਰੁਜ਼ਗਾਰੀ ਦੇ ਮਾਰੇ ਕੋਈ ਧਿਆਨ ਨੀਂ ਦਿੰਦਾ ਤੇ ਤਾਂ ਹੀ ਵਿਦੇਸ਼ਾਂ ਨੂੰ ਵਹੀਰਾਂ, ਗੱਲ ਕੀ ਸਭ ਕਸੂਰ ਸਰਕਾਰਾਂ ਤੇ ਪ੍ਰਸਾਸ਼ਨਾਂ ਦਾ! ਪਰ ਜਦੋਂ ਗੱਲ ਆਵੇ ਸਾਡੇ ਦੇਸ਼ ਦੀ ਤਾਂ ਦੇਖੋ ਜੀ ਸਾਡੇ ਲੋਕਾਂ ਨੂੰ ਤਮੀਜ਼ ਹੀ ਨਹੀਂ ਜੇਹੜੇ ਨਵੇਂ ਆ ਰਹੇ ਹਨ। ਸੜਕਾਂ ’ਤੇ ਕੂੜਾ ਖਿਲਾਰੀ ਜਾਂਦੇ ਨੇ ਗੰਦ ਪਾਉਦੇ ਨੇ ਕੋਈ ਇੰਨ੍ਹਾ ਨੂੰ ਸਮਝਾਉਣ ਵਾਲਾ ਨਹੀਂ, ਕਦੀ ਕੋਈ ਇਹ ਕਹਿੰਦਾ ਨਹੀਂ ਸੁਣੀਦਾ ਕਿ ਭਾਈ ਕੌਂਸਲ, ਸਰਕਾਰ ਵਾਤਾਵਰਣ ਵੱਲ ਧਿਆਨ ਨੀਂ ਦਿੰਦੀ, ਹੁਣ ਸੜਕਾਂ ਦੇ ਪੱਤੇ ਘਰਾਂ ਦੇ ਦਰਖ਼ਤਾਂ ਦੇ ਪੱਤੇ ’ਤੇ ਟਾਹਣੀਆਂ ਜਿਹਨਾ ਦੇ ਪੈਸੇ ਅੱਡ ਦੇਈਦੇ ਹਨ ਪਹਿਲਾਂ ਦੋ ਹਫ਼ਤੇ ਮਗਰੋਂ ਚੁੱਕਦੇ ਸੀ। ਉਹ ਵੀ ਤਿੰਨ ਬੈੱਗ, ਹੁਣ ਕਹਿੰਦੇ ਮਾਰਚ ਤੱਕ ਸੰਭਾਲ ਕੇ ਰੱਖੋ ਨਹੀਂ ਚੁੱਕਣੇ ਪਰ ਕੋਈ ਬੁਲਾਰਾ ਕੁਸਕਦਾ ਨਹੀਂ, ਹੋਰ ਦੇਖੋ ਕਿ ਤੁਰਨ ਫਿਰਨ ਵਾਲੇ (ਫੁੱਟ ਪਾਥ) ਸਲੈਬਾਂ ਟੁੱਟੀਆਂ, ਮੀਂਹ ਦੇ ਪਾਣੀ ਦੀਆਂ ਛੱਲਾ ਨਹਾਉਣ ਤੇ ਲੀੜੇ ਧੋਣ ਜੋਗੇ ਕਰਦੀਆਂ ਹਨ, ਪਰ ਕਸੂਰ ਫੇਰ ਲੋਕਾਂ ਦਾ, ਕਿਉ ਕਹਿੰਦੇ ਜੀ ਲੋਕੀਂ ਸਾਰਾ ਦਿਨ ਬਾਹਰ ਘੁੰਮੀ ਜਾਂਦੇ ਨੇ, ਘਰੀਂ ਨੀਂ ਬੈਠ ਹੁੰਦਾ, ਹਾਲੇ ਸਰਕਾਰ ਨੇ ਘਰ ਗਰਮ ਕਰਨ ਵਾਲੇ ਭੱਤੇ ਬੰਦ ਕਰਤੇ, ਕਹਿੰਦੇ ਜ਼ਰੂਰ ਸੜਕਾਂ ਤੋੜਨੀਆਂ ਨੇ ਰਜ਼ਾਈਆਂ ’ਚ ਬੈਠੋ ਕੰਮ ਧੰਦੇ ਤਾਂ ਹਨ ਨਹੀਂ। ਸੜਕਾਂ ’ਤੇ ਕਹਿੰਦੇ ਕਾਰਾਂ ਕਿਉ ਭਜਾਈ ਫਿਰਦੇ ਨੇ ਬੱਸਾਂ ਵਰਤੋਂ, ਸਰਕਾਰ ਨੇ ਤਾਂ ਕੌਂਸਲਾ ਨੂੰ ਖੁੱਲੀ ਛੁੱਟੀ ਦੇ ਦਿੱਤੀ ਕਿ ਮਰਜ਼ੀ ਦੇ ਟੈਕਸ ਲਾਵੋ ਆਪਣੇ ਖਰਚੇ ਪੂਰੇ ਕਰੋ ਕੌਂਸਲਰਾਂ ਨੂੰ ਵੀ ਦੁੱਖ ਨਾ ਦੇਵੋ ਕਿਹੜਾ ਬਹੁਤੀ ਤਨਖਾਹ ਲੈਂਦੇ ਨੇ 20 ਕੁ ਹਜ਼ਾਰ ਨਾਲ ਕੀ ਬਣਦਾ ਹੈ, ਮੇਰਾ ਲਿਖਣ ਦਾ ਭਾਵ ਕਿ ਪੰਜਾਬ ’ਚ ਲੋਕਾਂ ਦਾ ਕਸੂਰ, ਕੋਈ ਨਹੀਂ ਪਰ ਇੰਗਲੈਂਡ ਸਰਕਾਰਾਂ ਬੇਕਸੂਰ। ਦੂਜਾ ਮੁੱਦਾ ਕਿਸਾਨਾਂ ਨੇ ਭੈਰਮੀ ਚੁੱਕੀ, ਕਸੂਰ ਸਰਕਾਰਾ ਦੇ ਕਾਨੂੰਨ ਕਾਲੇ ਕਨਾਲ ਦੋ ਕਨਾਲ ਅੱਧੇ ਕਿਲ੍ਹੇ ਵਾਲੇ ਵੀ ਜ਼ਿੰਮੀਦਾਰ ਭਾਵੇਂ ਭਉਲੀ ’ਤੇ ਲਈ ਹੋਵੇ ਪੰਚਾਇਤ ਦੀ ਮਾਮਲੇ ’ਤੇ ਹੋਵੇ ਜ਼ਿੰਮੀਦਾਰ ਧਰਨੇ ਤੇ ਜਾਣਗੇ ਦਿਹਾੜੀਆ ਵਾਲੇ ਵੀ। ਕਿਸਾਨ ਬੀਮਾਰ ਧਰਨਿਆਂ ’ਤੇ ਦਾਰੂ ਬੂਟੀ ਮੁਫ਼ਤ ਖਾਣ-ਪੀਣ ਨੂੰ ਤਾਜ਼ਾ ਤੇ ਭਾਂਤ-ਭਾਂਤ ਦਾ, ਮਰਜ਼ੂ ਤਾਂ ਸ਼ਹੀਦ ਤੇ ਮੁਆਵਜ਼ਾ ਵੀ ਘਰ ਵੀ ਮਰਨਾ। ਐਮ.ਐਸ.ਪੀ. ਪੰਜਾਬ ਨੂੰ ਕਣਕ ਝੋਨੇ ’ਤੇ ਹੈਗੀ ਪਰ ਅਸੀਂ ਤਾਂ ਦੇਸ਼ ਲਈ ਲੜ੍ਹਦੇ ਹਾਂ। ਮਰਨ-ਵਰਤ ਰੱਖਦੇ ਹਾਂ। ਸਿੱਖ ਧਰਮ ਤਾਂ ਇਹਨੂੰ ਮੰਨਦਾ ਨਹੀਂ ਪਰ ਇਹ ਵਾਹਿਗੁਰੂ ਜੀ ਕੇ ਖਾਲਸੇ ਜਿੰਨੀ ਚਤੁਰਾਈ ਸਾਡੇ ’ਚ ਹੈ। ਰੱਬ ਵੀ ਸ਼ਾਇਦ ਡਰਦਾ ਹੁਣ ਮੀਂਹ ਦੀ ਪਾਉਣੋ ਹਟ ਗਿਆ ਕਿ ਮੈਨੂੰ ਹੀ ਕਸੂਰ ਦੇਣਗੇ ਡਿੱਗ ਡੁਗ ਕੇ। ਸਾਡੀ ਫਿਤਰਤ, ਬੀਬੀਆਂ ਰੇਡੀਓ ’ਤੇ ਚੀਕਣ ਲੱਗ ਜਾਂਦੀਆਂ ਨੇ ਸਾਡੇ ਲੋਕਾਂ ਦਾ ਕਸੂਰ ਹੈ ਰਹਿਣ-ਬਹਿਣ ਦਾ ਸ਼ਹੂਰ ਨਹੀਂ, ਇੰਨਾਂ ’ਤੇ ਖੁਦਾ ਰਹਿਮਤ ਕਰੇ ਇਨ ਉਪਰ ਮੱਤ ਦਾ ਦਾਨ।

ਬਲਵਿੰਦਰ ਕੌਰ ਚਾਹਲ, ਸਾਊਥਾਲ

ਨਵੇਂ ਸਾਲ ’ਤੇ ਸਿੱਖ ਪੰਥ ਦੇ ਧਿਆਨ ਗੋਚਰੇ ਮਸਲੇ

ਅਦਾਰਾ ‘ਦੇਸ ਪ੍ਰਦੇਸ’ ਸਰਬਜੀਤ ਸਿੰਘ ਅਤੇ ਸਮੂਹ ਸ਼ੁਭਚਿੰਤਕ-ਅਭਿਲਾਸ਼ੀ ਆਸ਼ਾਵਾਦੀ ਹਾਂ, ਆਰਜੂ ਹੈ ਸਭਨਾਂ ਨੂੰ ਨਵਾਂ ਸਾਲ ਖੁਸ਼ੀਆਂ ਉੱਨਤੀਆਂ ਤੇ ਮੇਲ-ਮਿਲਾਪ ਭਾਈਚਾਰਕ ਸਾਂਝਾ ਸਮਾਜ ਲਈ ਕੁੱਝ ਲੋਚਨਾ ਨਾਲ ਨਿਵਾਜਿਆ ਹੋਵੇਗਾ ਸਭਨਾਂ ਦੇ ਆਪਣੇ ਆਦੇਸ਼ ਹੁੰਦੇ ਹਨ, ਇਕੱਠੇ ਹੋ ਕੇ ਧੜੇ, ਧਰਮ ਅਤੇ ਸਿਆਸਤ ਦੇ ਅਕੀਦੇ ਵੀ ਬਣਦੇ ਨੇ। ਅਜੋਕੀ ਜੀਵਨ ਸਥਿਤੀ ’ਚ ਬੜਾ ਅਣੋਖਾ ਮੋੜ ਹੈ, ਸੰਖੇਪ ’ਚ ਆਪਾਂ ਸਿੱਖ ਮੰਚ ’ਤੇ ਹੀ ਕੇਂਦਰਤ ਹੋਈਏ। ਅਣ-ਗਿਣਤ ਦੇਸ਼ਾਂ ’ਚ ਵਸੋਂ ਪਰ ਕੁੱਝ ਕੁ ’ਚ ਤਾਂ ਸਿੱਖਾਂ ਨੇ ਬੜੀ ਭੈਰਮੀ ਚੱਕੀ ਪਈ ਹੈ। ਕੈਨੇਡਾ ’ਚ ਖਾਲਿਸਤਾਨ ਬਣਾ ਕੇ ਜਸਟਿਨ ਟਰੂਡੋ ਦੇ ਜੜੀਂ ਬੈਠ ਗਏ। ਹੁਣ ਅਗਲੀ ਵਾਰੀ ਸਾਡੇ ਆਪਣੇ ਦੀ ਹੈ ਬਹੁਮੱਤ ਨਾਲ ਬਣੀ ਲੇਬਰ ਸਰਕਾਰ ਕੁੱਟਣ ’ਤੇ ਆ ਖੜੀ। ਪ੍ਰਧਾਨ ਮੰਤਰੀ ਵਧੀਆ ਪੁਸ਼ਾਕਾਂ ਪਤਨੀ ਲਈ ਵੀ ਧਨਾਢ ਕੱਪੜੇ ਦੇ ਵਪਾਰੀ ਦੀਆਂ ਸੁਗਾਤਾਂ ਤੋਂ ਬਚ ਗਿਆ ਸੀ ਪਰ ਆਹ ਗੈਂਗ ਝੁਰਮਟ ’ਚ ਲੱਗਦਾ ਫਸੂਗਾ ਕਿਉਕਿ ਇਹ ਉਸ ਵੇਲੇ ਦੇ ਪਬਲਿਕ ਪ੍ਰੋਸੀਕੀੳੂਟਿੰਗ ਵਿਭਾਗ ਦਾ ਮੁਖੀ ਸੀ, ਉਧਰ ਵੀ ਲੋਕ ਮਸਕ ਖੱਬੀ ਲਹਿਰ ਤੋਂ ਦੁਖੀ ਕਈ ਦੇਸ਼ ਸੱਜੇ ਪਾਸੇ ਬੱਝ ਗਏ, ਬਰਤਾਨੀਆਂ ਨੂੰ ਵੀ ਰੀਫਾਰਮ ਦੇ ਕਬਜ਼ੇ ’ਚ ਲਿਆਉਣਾ ਚਾਹੁੰਦਾ ਹੈ ਸਫ਼ਲ ਕਿੰਨਾ ਕੁ ਇਹ ਸਮਾਂ ਦੱਸੂ ਪਰ ਸਿੱਖਾਂ ਦੀ ਲੌਬੀ ਤਾਂ ਥਾਪੀਆਂ ਦੇਊ ਤੇ ਪੂਰੀ ਪਿੱਠ ਠੋਕੂ ਭਾਵੇਂ ਦੇਸ਼ ਲਈ ਤਾਂ ਮਾਰੂ ਹੀ ਹੈ। ਦੂਜਾ ਮੁੱਦਾ ਅਸੀਂ ਤਾਂ ਖਾ ਕੇ ਸੌਂਦੇ ਇੱਥੇ ਹਾਂ ਪਰ ਜਾਗਦੇ ਪੰਜਾਬ। ਜਿਹੜੀ ਕਸਰ ਇਥੇ ਨਹੀਂ ਨਿਕਲਦੀ ਉਥੇ ਜਾ ਕੱਢਦੇ ਹਾਂ, ਮੁੱਦੇ ਅਸੀਂ ਦਿੰਦੇ ਹਾਂ ਪਹਿਲਾਂ ਕਿਸਾਨ ਚੱਕੇ ਫੇਰ ਆਮ ਲਿਆਂਦੀ ਫੇਰ ਇੰਨਸਾਫ਼। (ਗੁਰੂ ਗਰੰਥ) ਪ੍ਰਕਾਸ਼ ਕਰਕੇ ਕੋਈ ਵੀ ਬੇਅਦਬੀ ਨਹੀਂ ਸੀ ਫੇਰ ਦੁਬਈ ਗੈਂਗ ਪਹਿਲਾਂ ਦੀਪ ਸਿੱਧੂ ਵਕੀਲ ਤੇ ਕਲਾਕਾਰ ਲਿਖਦੀ ਜਾਵਾਂ ਕਲਾਕਾਰ ਤੋਂ ਤਾਂ ਜੋ ਮਰਜ਼ੀ ਐਕਟਿੰਗ ਕਰਵਾ ਲਓ ਇਬਾਰਤ ਲਿਖ ਕੇ ਬੁਲਾ ਲਓ। ਵਕੀਲ ਹੁੰਦੇ ਬੀਬੀ ਵੱਡੀ ਵਕੀਲ (ਹਿੰਦੂ) ਉਹਨੂੰ ਵਰਤਣਾ ਫੇਰ ਭਾਜਪਾ ਦੇ ਸੰਨੀ ਦਿਉਲ ਨਾਲੇ ਫ਼ਿਲਮੀ ਰੰਗ ’ਚ ਰੰਗਣਾ ਅਤੇ ਕਿਸਾਨੀ ਘੋਲ ’ਤੇ ਸਿਖ਼ਰ ਦੇ ਟੰਬੇ ਸਿਮਰਜੀਤ ਸਿੰਘ ਮਾਨ ਖਾਲਿਸਤਾਨ ਉਹਨੇ ਵੀ ਚੋਣ ਜਿੱਤ ਲਈ। ਆ ਗਏ ਅੰਮਿ੍ਰਤਪਾਲ, ਦੁਬਈ ਤਾਂ ਜਸਵੀਰ ਸਿੰਘ ਰੋਡੇ ਵੇਲੇ ਦਾ ਅੱਡਾ ਹੈ, ਵਹੀਰਾਂ ਵਿਦੇਸ਼ੀ ਵੀ ਹਲਾ ਲਲਾ ਮੁੜ ਛਿੱਤਰੀ ਦਾਲ ਵੰਡੀ। ਠਾਣੇ ’ਤੇ ਚੜਾਈ ਮੁੰਡਾ ਕੁੱਟ ਠਾਣਾ ਕੁੱਟ ਚੋਟੀ ਦੀ ਗੁੰਡਾਗਰਦੀ ਪਿਛਲੇ ਸਾਲ ਆਪਣੀ ਹੀ ਜੱਥੇਬੰਦੀ ਦੇ ਖਜ਼ਾਨਚੀ ਨਾਲ ਵਿਗੜੀ ਕਰਕੇ ਕਤਲ ਦੇ ਦੋਸ਼ ਹੁਣ ਯੁਆਪਾ ’ਚ ਪਹਿਲਾਂ ਡਿਬਰੂਗੜ੍ਹ ਹਾਲੇ ਧਾਰਮਿਕ, ਦਸਦੀ ਹਾਂ ਕਿ ਲੇਖਕਾਂ ਦਾ ਵੀ ਧਰਮ ਹੁੰਦਾ ਜੋ ਕੋਈ ਪਾਲੇ ਸੱਚ ਲਿਖੋ। ਮੈਂ ਆਮ ਦੀ ਪ੍ਰਸੰਸਕ ਨਹੀਂ ਪਰ ਮੁਆਵਜ਼ੇ ਮੰਗ ਮੰਗ ਕਰਜ਼ਾਈ ਹੋਣ, ਹੱਥ ਵਾਸੀਆ ਦਾ ਧਰਨੀਆਂ ਦਾ ਸਿਆਸੀਆਂ ਦਾ ਹੈ ਕਿਵੇਂ ਹਨ੍ਹੇਰੀ ਲਿਆਂਦੀ ਜੀ ਐਮ.ਪੀ. ਬਣਾਓ, ਦੂਜਾ ਆ ਗਿਆ ਬੇਅੰਤ ਸਿੰਘ ਸਪੂਤ ਟੱਬਰ ਨੇ ਕੁਰਬਾਨੀ ਦੀ ਖੱਟੀ ਹੀ ਖਾਈ ਨੀਂ ਛੱਡਣੀ। ਅਹਿਮ ਨੁਕਤਾ ਕੁਰਬਾਨੀ ਸੀ ਨੀ 100 ਸਾਲ ਮਗਰੋਂ ਜਦ ਪੇਪਰ ਨਿਕਲਣਗੇ ਪਤਾ ਲਗੂ ਇੰਦਰਾਂ ਓਹਨੇ ਮਾਰੀ ਹੀ ਨਹੀਂ ਸੀ, ਅਸੀਂ ਭਲੇ ਲਈ ਚਾਬੜਾਂ ਪਾ ਲਈਆਂ। ਮੈਂ ਵੀ ਵਿੱਚ ਸੀ, ਖ਼ੈਰ, ਤੱਥ ਤੇ ਸਬੂਤ ਤਾਂ ਹਨ ਨਹੀਂ।

ਸਾਹਮਣੇ ਹੈ ਕਿ ਸਰਬਜੀਤ ਸਿੰਘ ਐਮ.ਪੀ. ਨਾ ਬੋਲਣ ਦਾ ਪਤਾ ਧਹੂ ਸਿਰਾ। ਬਸ ਜਾਤ-ਬਰਾਦਰੀਆਂ ਕੱਠੀਆਂ, ਅੰਮਿ੍ਰਤਪਾਲ ਪਿਤਾ ਅਕਾਲੀ ਦਲ ਦਾ ਮੁੱਠਾ। ਇੰਗਲੈਂਡ ਤੋਂ ਫੱਟੇ ਚੱਕ ਮਗਰ, ਭੱਖਦਾ ਮੁੱਦਾ ਅਕਾਲ ਤਖ਼ਤ ਨੂੰ ਗਰੰਥੀਆਂ ਦਾ ਤਖ਼ਤ ਬਣਾ ’ਤਾ, ਸੱਚ ਤਾਂ ਇਹ ਹੈ ਕਿ ਉਨਾਂ ਆਪ ਤਖ਼ਤ ਨੂੰ ਮਹਾਨ ਨੀ ਮੰਨਦੇ ਬਸ ਵਿਰੋਧੀ ਤੇ ਕਾਮਰੇਡ ਤੇ ਕੁੱਝ ਮੂਰਖ ਅਕਾਲੀ ਲਾਣਾ ਕੰਮ ਨੀਂ ਘੜੰਮ ਕਰੀਏ ਦਬੱਲੀ ਜਾਂਦੇ ਨੇ ਜੀ। ਸੁਖਬੀਰ ਨੂੰ ਲਾਂਭੇ ਕਰੋ ਅਸਾ ਬੈਠੀਏ ਕੁਰਸੀ ਕੀ ਇਨਸਾਫ਼ੀਏ ਸਿਮਰਨਜੀਤ ਸਿੰਘ ਮਾਨ ਤੇ ਦੂਜੇ ਅਕਾਲ ਤਖ਼ਤ ਤੋਂ ਫੈਸਲੇ ਮੰਨਦੇ ਨੇ ਤਾਂ ਫੇਰ ਹਵਾਰਾ ਤਖ਼ਤ ਕਿਥੇ ? ਕੀ ਆਹ ‘ਗਰੰਥੀ ਇਹ ਪੁੱਛਦੇ ਨੇ ਨਾ ਜੀ ਨਾ ਇਹ ਘੱਚ ਘੰਦ ਨੀ ਚੰਗੀ ਲੱਗਦੀ ਬਸ ਹਰਿਪ੍ਰੀਤ ਸਿੰਘ ਨੂੰ ਮੁੜ ਬਠਾਓ। ਕੀ ਸ਼ਿਕਾਇਤ ਕੇਵਲ ਬਾਦਲਾਂ ਦੀ ਹੀ ਸੀ, ਬਾਕੀ ਸਭ ਝੱਖ ਇਹ ਗਰੰਥੀ ਲਾਣਾ ਚੱਲਦਾ ਬਣਦਾ ਹੋਵੇ ਨੀਂ ਤਾਂ ਸਿੱਖ ਧਰਮ ਵੱਲ ਤਾਂ ਇੰਨ੍ਹਾ ਦਾ ਧਿਆਨ ਹੀ ਨਹੀਂ। ਅਖ਼ੀਰ ਭਲਾਮਾਣਸ ਧਾਮੀ ਮੀਡੀਆ ਸ਼ੋਸ਼ਲ ਤੇ ਮਕਾਰ ਪੱਤਰਕਾਰ ਕਰਤਾ ਪੰਜਾਬ ਬਰਬਾਦ ਧਾਮੀ ਨੇ ਗਾਲ੍ਹ ਕੱਢਤੀ ਕੀ ਸਿੱਖ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਦੇ ਨੀ ? ਕੀ ਸਿਮਰਨਜੀਤ ਸਿੰਘ ਮਾਨ ਨੇ ਭੈਣ ਮਾਇਆਵਤੀ ਨੂੰ ਭੱਦੀ ਬੋਲੀ ਨਹੀਂ ਸੀ ਬੋਲੀ ਕੋਈ ਵਵੇਲਾ ਸੀ ਚੌਲ ਗਾਲ੍ਹ ਮੂੰਹੋਂ ਨਿਕਲ ਗਈ ਖਿਮਾਂ ਮੰਗ ਲਈ ਬੀਬੀ ਦੀ ਬੋਲੀ ਫੁੱਲ ਪ੍ਰੋਂਦੀ ਹੈ। ਸਿੱਖ ਮਾਨਸਿਕਤਾ ਰੋਗੀ ਹੈ।

ਭਖਦੇ ਤੇ ਚਲਦੇ ਚਲਦੇ ਕਿਸਾਨੀ ਅੰਦੋਲਨ ਦੇ ਫ਼ਿਲਮੀ ਦਿ੍ਰਸ਼ ਡੱਲ੍ਹੇਵਾਲ ਮਰਨ-ਵਰਤ ਪਹੁੰਚਦੇ ਆਗੂ ਰਣਦੀਪ ਸੂਰਜੇਵਾਲਾ ਸੁਣੋ ? ਅੱਜ ਤੱਕ ਕਿਸੇ ਨੇ ਦੇਸ਼ ’ਚ ਡਰੋਨ ਨਹੀਂ ਛੱਡੇ, ਠੀਕ ਪਰ ਟੈਂਕ ਤੋਪਾਂ ਕੀ ਫੁੱਲ ਸਨ ?

ਨਿਰਣਾ, ਕਿਸਾਨੀ ਸੰਘਰਸ਼ ਕੋਈ ਪੰਜਾਬੀ ਕਿਸਾਨਾਂ ਲਈ ਨਹੀਂ ਦੋ ਦੋ ਕਨਾਲਾਂ ਵਾਲੇ ਨਾਲ ਬੈਠੇ ਨੇ। ਜੇਕਰ ਕਾਂਗਰਸ ਕਿਸਾਨਾਂ ਨਾਲ ਨਾ ਹੁੰਦੀ ਝਮੇਲਾ ਕਦੋਂ ਦਾ ਹੱਲ ਸੀ। ਟੱਕਰ ਤਾਂ ਬੀ.ਜੇ.ਪੀ. ਨਾਲ ਸਿਆਸਤੀ ਹੈ, ਹੁਣ ਜਲੂਸ ਕੱਢਕੇ ਕਹਿੰਦੇ ਮਿਲੀਏ। ਇਹੀ ਹਾਲ ਆਹ ਬਾਗੀ ਦਾਗੀ ਅਕਾਲੀਆਂ ਦਾ ਹੈ, ਬਸ ਅਕਾਲੀ ਦਲ ਸਾਂਭਣ ਲਈ ਦੌੜਾਂ ਭਾਵੇਂ ਉਥੇ ਹਾਲੇ ਮਾੳੂਂ ਵੀ ਨਹੀਂ। ਹੁਣ ਚੰਦੂ ਮਾਜਰਾ, ਢੀਂਡਸੇ ਬੀਬੀ ਵਡਾਲਾ ਤੇ ਚਰਨਜੀਤ ਬਰਾੜ, ਰੱਖੜਾ ਤਾਂ ਭਾਜਪਾ ਦਾ ਦੂਤ, ਸਿੱਧ ਹੋ ਹੀ ਗਿਆ। ਬਹੁਤੇ ਸਿਆਣੇ ਤਾਂ ਦਲਜੀਤ ਸਿੰਘ ਚੀਮਾ ਵੀ ਲੱਗਦੇ ਨਹੀਂ ਮੂਰਤੀ ਭਲਵਾਨ ਨੇ ਕੀ ਬਣੂ, ਸੱਚੇ ਪਾਤਸ਼ਾਹ ਵਾਹਗੁਰੂ ਜਾਣੇ, ਦੇਸੀ ਪੱਤਰਕਾਰ (ਭਾਵੇਂ ਟੈਕਸੀਆਂ ਚਲਾਉਣ, ਪਰ ਚੈਨਲਾ ਤੇ ਤਾੜੀਆਂ ਮਾਰਨ ਲਈ ਅਖ਼ਬਾਰਾਂ ਦਾ ਵੀ ਥੱਲਾ ਲਾ ’ਤਾ ਗੁਰੂ ਘਰਾਂ ਪ੍ਰਬੰਧਕਾਂ ਨੇ ਚੈਨਲਾਂ ’ਤੇ ਭਰਮਾਰ ਲਈ ਸਾਰੇ ਭਾਈਚਾਰੇ ਦੀ ਹੀ ਕੰਡ ਤੋੜ ਧਰੀ, ਕੋਈ ਬੇਅਦਬੀ ਨਹੀਂ ਭਾਵੇਂ ਲੰਮੇ ਪਏ ਹੀ (ਗੁਰੂ ਗਰੰਥ) ਵੱਲ ਪੈਰ ਕਰੀਂ ਰੱਖੋ, ਸਧਾਰਨ ਸਿੱਖ ਨੂੰ ਦਬਕਣਗੇ।

ਬਲਵਿੰਦਰ ਕੌਰ ਚਾਹਲ, ਸਾਊਥਾਲ

ਖੁਸ਼ੀ ਨਵੇਂ ਸਾਲ ਦੀ

ਲੇਖਕ – ਦਲਵਿੰਦਰ ਕਾਲੇ ਸੰਘਿਆਂ ਵਾਲਾ (ਵੁਲਵਰਹੈਂਪਟਨ)

ਬਾਪੂ ਦੀਆਂ ਅਵਾਜ਼ਾਂ

ਬਲਜਿੰਦਰ ਮਾਨ

ਸਾਉਣ ਆ ਗਿਆ

ਬਲਵਿੰਦਰ ਬਾਲਮ ਗੁਰਦਾਸਪੁਰ

ਦੋਹੜੇ ਵਕਤ ਦੇ

– ਗੁਰਭਜਨ ਗਿੱਲ

ਇਸ ਜੀਵਨ ਦੇ ਸਾਰੇ ਰੰਗ ਦਿਲਵਾਲਿਆਂ ਸੰਗ ਵੇਖਾਂ

– ਮਨਜੀਤ ਕੌਰ (ਕਾਵੈਂਟਰੀ)

ਚੱਲ ਆਪਾਂ ਦੋਵੇਂ ਚੱਲੀਏ

ਲੇਖਕ – ਨਿਰਮਲ ਪੁਰੇਵਾਲ

ਚੋਣਾਂ ਦਾ ਐਲਾਨ ਹੋ ਗਿਆ

– ਹਰਦੀਪ ਬਿਰਦੀ

ਤਾਇਆ ਫੋਗਾ ਸਿਓਂ

ਕਿੰਨੇ ਸਧਾਰਨ ਸਨ ਪੁਰਾਣੇ ਬਜ਼ੁਰਗ, ਘਰੇਲੂ ਦਾਲ ਸਬਜ਼ੀਆਂ, ਗੁੜ, ਦੁੱਧ ਘਿਓ ਸਭ ਸ਼ੁੱਧ ਤੇ ਪੌਸ਼ਟਿਕ ਖੁਰਾਕਾਂ। ਦਾਰੂ ਵੀ ਘਰ ਦੀ ਕੱਢੀ ਹੋਈ ਪੀਂਦੇ ਵੀ ਕਿਸੇ ਦਿਨ ਤਿਉਹਾਰ, ਵਿਆਹ ਸ਼ਾਦੀ ਜਾਂ ਕਿਸੇ ਖਾਸ ਪ੍ਰਾਹੁਣੇ ਆਏ ਤੋਂ। ਲੀੜਾ ਕੱਪੜਾ ਵੀ ਸਾਦਾ, ਸਾਲ ਛਿਮਾਹੀ ਇੱਕ ਕੁੜਤਾ ਪਜਾਮਾ ਬਣਵਾ ਲੈਣਾ, ਕਿਤੇ ਆਉਣ ਜਾਣ ਲਈ ਤੇ ਪੁਰਾਣਾ ਕੰਮ ‘ਚ ਦਬੱਲ ਲੈਣਾ। ਇਹੀ ਹਾਲ ਜੁੱਤੀ ਤੇ ਪੱਗ ਦਾ ਹੁੰਦਾ।

ਕੇਰਾਂ ਤਾਏ ਫੋਗੇ ਨੇ ਰਾਉਕੇ ਵਾਲੇ ਟੀਟੂ ਦਰਜ਼ੀ ਕੋਲ ਕੁੜਤਾ ਪਜਾਮਾ ਸਿਉਂਣਾ ਦੇ ਦਿੱਤਾ। ਟੀਟੂ ਨੇ ਦਸ ਦਿਨਾਂ ਦਾ ਕਰਾਰ ਕਰਕੇ ਪੂਰਾ ਮਹੀਨਾ ਟਪਾ ਦਿੱਤਾ। ਲੰਘਦਾ ਪਾਉੰਦਾ ਜਦੋਂ ਵੀ ਤਾਇਆ ਪੁੱਛੇ ਤਾਂ ਟੀਟੂ ਦਾ ਜਵਾਬ ਹੁੰਦਾ ਬੱਸ ਤਾਇਆ ਪਰਸੋਂ ਤੱਕ ਮਿਲਜੂ, ਪਰ ਉਹ ਪਰਸੋਂ ਵਧਦੀ ਹੀ ਜਾ ਰਹੀ ਸੀ। ਤਾਏ ਨੂੰ ਵੀ ਕੋਈ ਖਾਸ ਜ਼ਰੂਰੀ ਕੰਮ ਨਹੀਂ ਸੀ। ਇਸ ਕਰਕੇ ਚਲ ਹਊ ਪਰੇ ਕਰੀ ਗਿਆ। ਇਕ ਦਿਨ ਕਿਸੇ ਖਾਸ ਰਿਸ਼ਤੇਦਾਰੀ ਵਿੱਚ ਜ਼ਰੂਰੀ ਕੰਮ ਆ ਗਿਆ। ਐਤਕੀਂ ਤਾਏ ਨੇ ਸਖ਼ਤੀ ਨਾਲ ਟੀਟੂ ਨੂੰ ਤਕੀਦ ਕੀਤੀ।, “ਗੱਲ ਸੁਣ ਉਏ ਮੁੰਡਿਆ, ਮੈਂ ਜਾਣਾਂ ਏ ਲਾਉਣੇ ਨੂੰ ਪਰਸੋਂ, ਦਸ ਆਲੀ ਬੱਸੇ, ਮੇਰੇ ਲੀੜੇ ਕੱਲ੍ਹ ਤੱਕ ਤਿਆਰ ਹੋਣੇ ਚਾਹੀਦੇ ਆ। ਨਹੀਂ ਤਾਂ ਤੂੰ ਮੇਰੇ ਸੁਭਾਅ ਨੂੰ ਜਾਣਦਾ ਨਹੀਂ। ਸੋਹਲੀ ਜੁੱਤੀ ਹੁੰਦੀ ਮੇਰੀ ਉਹ ਵੀ ਧੌੜੀ ਦੀ।”

ਡਰ ਤੇ ਹਾਸੇ ਦੇ ਰਲਵੇਂ ਮਿਲਵੇਂ ਰੌਂ ਜੇ ਵਿੱਚ ਟੀਟੂ ਕਹਿੰਦਾ, “ਉਹ ਤਾਇਆ ਠੰਡ ਰੱਖ, ਲੈ ਹੁਣੇ ਈ ਕੱਟਦਾਂ ਤੇਰਾ ਸੂਟ, ਪਰਸੋਂ ਤਾਂ ਬਹੁਤ ਦੂਰ ਆ ਤੂੰ ਕੱਲ੍ਹ ਸਵੇਰੇ ਫੜ੍ਹ ਲਵੀਂ। ਮੈਂ ਬਾਕੀ ਸਾਰਾ ਕੰਮ ਛੱਡ ਕੇ ਪਹਿਲਾਂ ਤੇਰਾ ਈ ਨਬੇੜੂੰ। ” ਲਉ ਜੀ ਦੂਜੇ ਦਿਨ ਸਵੇਰੇ ਛੋਟਾ ਮੁੰਡਾ ਗਿਆ ਤਾਂ ਆਥਣ ਦਾ ਕਰਾਰ ਹੋ ਗਿਆ। ਆਥਣ ਨੂੰ ਗਿਆ ਤਾਂ ਸਵੇਰ ਸਵੱਖ਼ਤੇ ਦਾ। ਸਵੇਰੇ ਤਾਇਆ ਆਪ ਗਿਆ ਤਾਂ ਟੀਟੂ ਕਾਜ਼ ਕਰਨ ਲੱਗਿਆ ਹੋਇਆ ਸੀ। ਤਾਏ ਨੇ ਪੱਚੀ ਰੁਪਈਏ ਕਾਉੰਟਰ ਤੇ ਰੱਖੇ ਤੇ ਕਹਿੰਦਾ, “ਆਹ ਚੱਕ ਆਵਦੀ ਮਿਹਨਤ ਤੇ ਮੈਂ ਲੱਗਾਂ ਹੁਣ ,ਪਿੰਡੇ ਪਾਣੀ ਪੌਣ। ਬੰਦੇ ਦਾ ਪੁੱਤ ਬਣਕੇ ਆਪੇ ਪਹੁੰਚਦੇ ਕਰ ਦੇਈਂ। ਹੁਣ ਮੇਰਾ ਦੁਬਾਰਾ ਗੇੜਾ ਨਾ ਮਰਵਾਈਂ।” ਟੀਟੂ ਨੇ ਵੀ ਭਰੋਸੇ ਨਾਲ ਜਵਾਬ ਦਿੱਤਾ, “ਤਾਇਆ ਤੇਰੇ ਨਹਾਉਣ ਤੋਂ ਪਹਿਲਾਂ ਲੀੜੇ ਪਹੁੰਚ ਜਾਣਗੇ, ਬੇਫਿਕਰ ਹੋਕੇ ਕਰ ਸ਼ਨਾਨ।”

ਚਲੋ ਜੀ ਤਾਏ ਦੇ ਨਹਾਉਣ ਤੱਕ ਸੂਟ ਤਿਆਰ ਹੋ ਕੇ ਘਰ ਪਹੁੰਚ ਗਿਆ। ਦਸ ਵਾਲੀ ਬੱਸ ਦਾ ਟਾਇਮ ਵੀ ਹੋ ਰਿਹਾ ਸੀ ਤਾਏ ਨੇ ਜਲਦੀ – ਜਲਦੀ ਪੱਗ ਬੰਨ੍ਹੀ ਤੇ ਕੱਪੜੇ ਪਾਏ ਇੱਕੋ ਇੱਕ ਪੰਜਾਹਾਂ  ਦਾ ਨੋਟ ਖੀਸੇ ਵਿੱਚ ਪਾਇਆ ਤੇ ਤੁਰ ਪਿਆ ਬੱਸ ਅੱਡੇ ਨੂੰ। ਅੱਧੇ ਕੁ ਘੰਟੇ ਬਾਅਦ ਟੀਟੂ ਦੀ ਦੁਕਾਨ ਮੂਹਰੇ ਲੋਕਾਂ ਦਾ ਇਕੱਠ, ਟੀਟੂ ਦੀਆਂ ਚੀਕਾਂ ਤੇ ਤਾਏ ਦੀ ਜੁੱਤੀ ਇੱਕੋ ਸੁਰ-ਤਾਲ ਵਿੱਚ ਖੜਕਣ। ਚਾਚੇ ਮੋਠੇ ਮੈਂਬਰ ਨੇ ਤਾਏ ਤੋਂ ਜੁੱਤੀ ਖੋਹੀ। ਚਾਚੇ ਮੋਠੇ ਨੇ ਕਾਰਨ ਜਾਨਣ ਲਈ ਟੀਟੂ ਨੂੰ ਪੁੱਛਿਆ ਤਾਂ ਉਸ ਨੇ ਹਿਚਕੀਆਂ ਭਰਦੇ ਨੇ ਤਾਏ ਫੋਗੇ ਵੱਲ ਹੀ ਇਸ਼ਾਰਾ ਕਰ ਦਿੱਤਾ ਮਤਲਬ ਸੀ ਕਿ ਇਹਤੋਂ ਈ ਪੁੱਛੋ? ਚਾਚਾ, ਤਾਏ ਵੱਲ ਨੂੰ ਅਹੁਲਿਆ, “ਹਾਂ ਵੀ ਵੱਡੇ ਭਾਈ ਤੂੰ ਦੱਸ, ਇਸ ਗ਼ਰੀਬ ਨੇ ਤੇਰਾ ਕੀ ਨੱਪ ਲਿਆ, ਜਿਹੜਾ ਇਹਨੂੰ ਛੱਲੀਆਂ ਵਾਂਗੂੰ ਉਧੇੜੀ ਜਾਨੈਂ? ਸਾਹੋ – ਸਾਹ ਹੋਏ ਤਾਏ ਫੋਗੇ ਦਾ ਗੁੱਸਾ ਅਜੇ ਵੀ ਸੱਤਵੇਂ ਅਸਮਾਨ ਤੇ ਸੀ। ਕਹਿੰਦਾ,” ਵੇਖ ਮਿੰਬਰਾ ਪੂਰਾ ਡੂਢ ਮਹੀਨਾ ਹੋ ਗਿਆ ਇਹਨੂੰ ਲੀੜੇ ਸਿਉੰਣੇ ਦਿੱਤਿਆਂ ਨੂੰ, ਨਿੱਤ ਆਲ਼ੇ ਕੌਡੀ, ਛਿੱਕੇ ਕੌਡੀ ਕਰਦਾ ਆਉੰਦਾ ਸੀ। ਡੂਢ ਮਹੀਨਾ ਇਹਦੀ ਕੱਲ੍ਹ ਪਰਸੋਂ ਨੀ ਮੁੱਕੀ। ਹੁਣ ਪਰਸੋਂ ਇਹਨੂੰ ਮੈਂ ਬੰਦਿਆਂ ਮਾਂਗੂੰ ਸਮਝਾਅ ਕੇ ਗਿਆ ਸੀ ਕਿ ਬੱਚੂ ਮੈਂ ਖਾਸ ਕੰਮ ਜਾਣਾਂ ਤੇ ਲੀੜੇ ਤਿਆਰ ਹੋਣੇ ਚਾਹੀਦੇ ਆ। ਮੈਂ ਇਹਦੀ ਮਿਹਨਤ ਵੀ ਪਹਿਲਾਂ ਦੇ ਦਿੱਤੀ ਸੀ।ਚਾਰ ਗੇੜੇ ਸਵੇਰੇ ਮਾਰੇ ਫੇਰ ਕਿਤੇ ਜਾ ਕੇ ਲੀੜੇ ਮਿਲੇ ਓਹ ਵੀ ਐਂਨ ਮੌਕੇ ਤੇ, ਓਧਰੋਂ ਬੱਸ ਦਾ ਟੈੰਮ ਹੋ ਗਿਆ। ਤੱਥ ਭੜੱਥੀ ਵਿੱਚ ਲੀੜੇ ਪਾਏ, ਪੰਜਾਹ ਦਾ ਨੋਟ ਖੀਸੇ ਵਿੱਚ ਪਾ ਕੇ ਭੱਜ ਕੇ ਬੱਸ ਫੜੀ। “ਚਾਚਾ ਮੋਠਾ ਗੱਲ ਨੂੰ ਟੋਕ ਕੇ ਅਸਲ ਮੁੱਦੇ ਤੇ ਲਿਆਉਣ ਲਈ ਪੁੱਛਣ ਲੱਗਿਆ,” ਓ ਭਰਾਵਾ ਤੈਨੂੰ ਲੀੜੇ ਵੀ ਮਿਲ ਗਏ ਤੇ ਬੱਸ ਵੀ, ਫੇਰ ਵਾਪਸ ਆ ਕੇ ਇਹਦੀ ਗਿੱਚੀ ਕਿਉੰ ਸੇਕਣ ਲੱਗ ਪਿਆ?, “ਇਹਨੇ ਲੱਛਣ ਈ ਗਿੱਚੀ ਸਿਕੌਣ ਵਾਲੇ ਕੀਤੇ ਆ। ਅਜੇ ਬੱਸ ਲੋਪੋ ਵਾਲੇ ਸੂਏ ਤੱਕ ਈ ਗਈ ਸੀ ਤੇ ਕੰਡਕਟਰ ਆ ਗਿਆ, ਕਹਿੰਦਾ ਲਿਆ ਬਾਬਾ ਟਿਕਟ ਕਟਾ। ਜਦੋਂ ਮੈਂ ਖੀਸੇ ਵਿੱਚ ਹੱਥ ਪਾਇਆ ਤਾਂ ਹੱਥ ਤਾਂ ਮੇਰਾ ਗੋਡਿਆਂ ਤੱਕ ਪਹੁੰਚ ਗਿਆ, ਇਹਨੇ ਕੰਜਰ ਦੇ ਪੁੱਤ ਨੇ ਰਖਣਾਂ ਜਿਆ ਤਾਂ ਬਣਾਤਾ ਪਰ ਖੀਸਾ ਲਾਇਆ ਈ ਨ੍ਹੀ, ਪਤਾ ਨਹੀਂ ਮੇਰੇ ਪੈਸੇ ਕਿੱਥੇ ਡਿੱਗੇ ਕਿੱਥੇ ਨਹੀਂ? ਹੁਣ ਜੇ ਨਾ ਲੱਭੇ ਤਾਂ ਇਹਦੇ ਹੱਡਾਂ ‘ਚੋ ਕੱਢੂ। 

-ਅਮਰ ਮੀਨੀਆਂ 

ਸਿੱਖੀ ਮਹੱਲ ਦੀਆਂ ਨੀਹਾਂ ਨੂੰ ਰਹਿੰਦੀ ਦੁਨੀਆਂ ਤੱਕ ਦੀ ਮੁਨਿਆਦ ਅਤੇ ਮਜਬੂਤੀ ਬਖਸ਼ਣ ਵਾਲੇ ਸੱਤ ਅਤੇ ਨੌਂ ਸਾਲਾਂ ਦੇ ਬਾਬੇ

ਬਘੇਲ ਸਿੰਘ ਧਾਲੀਵਾਲ

ਸਿੱਖ ਪੰਥ ਦੇ ਉਸਰੱਈਏ ਐਨੇ ਮਜਬੂਤ ਇਰਾਦੇ ਅਤੇ  ਦੂਰ ਅੰਦੇਸ ਸਨ, ਉਹਨਾਂ ਨੇ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਤੋ ਲੈ ਕੇ ਸਰਬੰਸਦਾਨੀ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਭਨਾਂ ਨੇ ਸਿੱਖੀ ਦੀਆਂ ਨੀਹਾਂ ਨੂੰ ਮਜਬੂਤ ਬਨਾਉਣ ਹਿੱਤ ਅਜਿਹੇ ਵਿਲੱਖਣ ਕਾਰਜ ਕੀਤੇ, ਜਿਹੜੇ ਦੁਨੀਆਂ ਵਿੱਚ ਹੋਰ ਕਿਸੇ ਵੀ ਧਰਮ ਕੌਂਮ ਦੇ ਸੰਸਥਾਪਕਾਂ ਦੇ ਹਿੱਸੇ ਨਹੀ ਆਏ। ਜਦੋ ਚਾਰ ਚੁਫੇਰੇ ਧਰਮ ਕਰਮ ਦੇ ਨਾਮ ਤੇ, ਝੂਠੇ ਕਰਮ ਕਾਂਡ ਅਤੇ ਅੰਧ ਵਿਸ਼ਵਾਸੀ ਦੀ ਹਨੇਰ ਗਰਦੀ ਦਾ ਘੁੱਪ ਹਨੇਰਾ ਛਾਇਆ ਹੋਇਆ ਸੀ, ਪਾਂਡਿਆਂ, ਮੁਲਾਣਿਆਂ ਵੱਲੋਂ ਭੋਲ਼ੇ ਭਾਲ਼ੇ ਲੋਕਾਂ ਸਰੀਰਕ, ਮਾਨਸਿਕ ਅਤੇ ਆਰਥਿਕ ਲੁੱਟ ਬਿਨਾਂ ਕਿਸੇ ਸੰਕੋਚ ਤੋ ਸਿਖਰਾਂ ਛੂਹ ਰਹੀ ਸੀ, ਉਸ ਮੌਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਇਸ ਮਜ੍ਹਬੀ ਧੁੰਦੂਕਾਰੇ ਨੂੰ ਦੂਰ ਕਰਨ ਹਿਤ ਨਿਰੋਲ ਸੱਚ ਦੀ ਅਵਾਜ ਬੁਲੰਦ ਕੀਤੀ। ਰਵਾਇਤੀ ਧਰਮਾਂ ਨੂੰ ਨਕਾਰਦਿਆਂ ਆਪਣਾ ਵੱਖਰਾ ਪੰਧ ਚਲਾਇਆ। ਉਸ ਬੇਹੱਦ ਔਖੇ ਸਮਿਆਂ ਵਿੱਚ ਉਹਨਾਂ ਨੇ ਵਿਖੜੇ ਪੈਂਡਿਆਂ ਤੇ ਚੱਲਣ ਦਾ ਤਹੱਈਆ ਕੀਤਾ, ਤਾਂ ਕਿ ਗਿਆਨ ਦਾ ਚਾਨਣ ਵੰਡ ਕੇ ਲੋਕਾਈ ਨੂੰ ਇਸ ਘੁੱਪ ਹਨੇਰੇ ਚੋਂ ਬਾਹਰ ਕੱਢਿਆ ਜਾ ਸਕੇ। ਅਜਿਹੇ ਕਾਰਜ ਕਰਨ ਲਈ  ਲੀਕ ਤੋ ਹੱਟ ਕੇ ਵੱਖਰੇ ਅਤੇ ਔਖੇ ਰਾਹਾਂ ਤੇ ਚੱਲਣਾ ਪੈਂਦਾ ਹੈ, ਜਿਸ ਤੇ ਚੱਲਣ ਦਾ ਜੇਰਾ ਆਂਮ ਇਨਸਾਨਾਂ ਵਿੱਚ ਨਹੀ ਹੁੰਦਾ।ਸੋ ਸਿੱਖੀ ਦੇ ਸੰਸਥਾਪਕ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਇਸ ਗੱਲ ਦਾ ਪਹਿਲਾਂ ਹੀ ਗਿਆਨ ਸੀ ਕਿ ਉਹਨਾਂ ਨੇ ਜਿਸ ਰਸਤੇ ਤੇ ਚੱਲਣ ਦਾ ਤਹੱਈਆ ਕੀਤਾ ਹੈ, ਉਹ ਸੌਖਾ ਨਹੀ ਬਲਕਿ ਬੇਹੱਦ ਮੁਸ਼ਕਲਾਂ ਵਾਲਾ ਹੋਵੇਗਾ, ਇਸ ਲਈ ਉਹਨਾਂ ਨੇ ਆਪਣੇ  ਆਪ ਨੂੰ ਇਸ ਕਠਨ ਮਾਰਗ ਤੇ ਚੱਲਦਿਆਂ ਮਜਹਬੀ ਅਤੇ ਹਕੂਮਤੀ ਜਬਰ ਝੱਲ ਸਕਣ ਲਈ ਵੀ ਤਿਆਰ ਰੱਖਿਆ। ਫਲਸਰੂਪ ਉਹਨਾਂ ਨੂੰ ਦੋਵਾਂ ਪਾਸਿਆਂ ਤੋ ਜਬਰਦਸਤ ਵਿਰੋਧ ਅਤੇ ਅਣਮਨੁੱਖੀ ਜਬਰ ਝੱਲਣਾ ਪਿਆ, ਜੇਲ੍ਹ ਦੀਆਂ ਚੱਕੀਆਂ ਪੀਸਣੀਆਂ ਪਈਆਂ, ਪ੍ਰੰਤੂ ਉਹਨਾਂ ਨੂੰ ਮਜਹਬੀ ਲੋਕਾਂ ਦਾ ਜਬਰਦਸਤ ਵਿਰੋਧ ਅਤੇ ਸਮੇ ਦੀ ਹਕੂਮਤ ਦਾ ਜ਼ੁਲਮ ਆਪਣੇ ਅਕੀਦੇ ਤੋ ਡੁਲਾ ਨਾ ਸਕਿਆ। ਸਿੱਖੀ ਦੇ ਇਸ ਨਿਆਰੇ ਨਿਰਾਲੇ ਅਤੇ ਔਖੇ ਮਾਰਗ ਦੇ ਅਡੋਲ ਪਾਂਧੀਆਂ ਦੇ ਅਗਲੇ ਮੋਹਰੀਆਂ ਭਾਵ ਗੁਰੂ  ਸਾਹਿਬਾਨਾਂ ਨੂੰ ਇਸ ਰਸਤੇ ਤੇ ਚੱਲ ਕੇ ਮੰਜਲ ਤੱਕ ਪਹੁੰਚਣ ਲਈ ਜਾਨਾਂ ਤੱਕ ਕੁਰਬਾਨ ਕਰਨੀਆਂ ਪਈਆਂ, ਪਰ ਕਿਸੇ ਵੀ ਗੁਰੂ ਸਹਿਬਾਨ ਨੇ ਚੜ੍ਹਦੀ ਕਲਾ ਦਾ ਪੱਲਾ ਨਹੀ ਛੱਡਿਆ, ਬਲਕਿ ਹੱਸ ਹੱਸ ਕੇ ਮੌਤ ਨੂੰ ਗਲ ਲਾਇਆ। ਪੰਜਵੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਅਤੇ ਨੌਂਵੇ ਨਾਨਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅਦੁੱਤੀ ਸ਼ਹਾਦਤਾਂ ਇਸ ਗੱਲ ਦਾ ਰਹਿੰਦੀ ਦੁਨੀਆਂ ਤੱਕ ਪਰਤੀਕ ਰਹਿਣਗੀਆਂ। ਇਹ ਚੜ੍ਹਦੀ ਕਲਾ ਦਾ ਸੰਕਲਪ ਹੀ ਸਿੱਖੀ ਸੰਪੂਰਨਤਾ ਦੀ ਮੰਜਲ ਨੂੰ ਹੋਰ ਨੇੜੇ ਲੈ ਕੇ ਆਇਆ। ਸਿੱਖ ਗੁਰੂ ਸਹਿਬਾਨਾਂ ਨੇ ਸਿੱਖਾਂ ਨੂੰ ਜਬਰ ਜੁਲਮ ਦਾ ਖਿੜੇ ਮੱਥੇ ਡੱਟ ਕੇ ਮੁਕਾਬਲਾ ਕਰਨ ਦੀ ਜਾਂਚ ਸਿਖਾਈ। ਛੇਵੇਂ ਗੁਰੂ ਸਾਹਿਬ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਬੁੰਗੇ ਦੀ  ਸਿਰਜਣਾ ਕਰਕੇ ਦੁਨਿਆਵੀ ਹਕੂਮਤ ਨੂੰ ਰੱਦ ਕਰਦਿਆਂ ਅਕਾਲ ਪੁਰਖ ਦੀ ਰਜ਼ਾ ਅਨੁਸਾਰ ਸਿੱਖਾਂ ਨੂੰ ਕਿਸੇ ਵੀ ਦੁਨਿਆਵੀ ਸੱਤਾ ਦੀ ਗੁਲਾਮੀ ਤੋ ਸਦਾ ਲਈ ਅਜ਼ਾਦ ਕਰਦਿਆਂ ਮੀਰੀ ਅਤੇ ਪੀਰੀ ਦਾ ਸਿਧਾਂਤ ਦੇ ਕੇ ਅਜਾਦ ਪ੍ਰਭੂ ਸੱਤਾ ਦਾ ਸੰਕਲਪ ਦ੍ਰਿੜ ਕਰਵਾਇਆ ਅਤੇ ਅਜਾਦ ਰੂਪ ਚ ਵਿਚਰਨ ਦੀ ਜਾਚ ਸਿਖਾਈ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦੀਆਂ ਨੀਹਾਂ ਨੂੰ ਮਜਬੂਤ ਕਰਨ ਹਿਤ ਚੂਨੇ ਦੀ ਨਹੀ ਬਲਕਿ ਆਪਣੇ ਪਰਿਵਾਰ ਦੇ ਲਹੂ ਮਿੱਝ ਦੀ ਵਰਤੋਂ ਕੀਤੀ।  ਦਸੰਬਰ ਦਾ ਮਹੀਨਾ ਰਹਿੰਦੀ ਦੁਨੀਆਂ ਤੱਕ ਸਿੱਖੀ ਦੀ ਪਰਪੱਕਤਾ ਦੀ ਬਾਤ ਪਾਉਂਦਾ ਰਹੇਗਾ,ਜਦੋ ਇੱਕੋ ਹਫਤੇ ਵਿੱਚ ਸਾਹਿਬ ਜੀ ਦਾ ਸਾਰਾ ਪਰਿਵਾਰ ਭਾਵ ਚਾਰੇ ਸਾਹਿਬਜ਼ਾਦੇ ਅਤੇ ਬਿਰਧ ਮਾਤਾ ਗੁਜਰ ਕੌਰ ਜੀ ਧਰਮ ਤੋ ਕੁਰਬਾਨ ਹੋ ਗਏ।

ਪੋਹ ਮਹੀਨੇ ਦੀ ਕਹਿਰਾਂ ਦੀ ਠੰਡੀ ਠਾਰ ਅੱਧੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਤੋ ਬਾਅਦ ਜਦੋਂ ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਸਾਰੀਆਂ ਕਸਮਾਂ ਤੋੜ ਗੁਰੂ ਕੀਆਂ ਫੌਜਾਂ ਤੇ ਪਿੱਛੋ ਹਮਲਾ ਕਰ ਦਿੱਤਾ, ਸਰਸਾ ਨਦੀ ਦੇ ਕੰਢੇ ਤੋ ਹੋਈ ਘਮਾਂਸਾਨ  ਲੜਾਈ ਵਿੱਚ ਬਹੁਤ ਸਾਰੇ ਸਿੱਘ ਸ਼ਹੀਦੀਆਂ ਪਾ ਗਏ, ਕੁੱਝ ਪਾਣੀ ਦੇ ਤੇਜ ਵਹਾਅ ਵਿੱਚ ਰੁੜ੍ਹ ਗਏ।ਇੱਥੋ ਗੁਰੂ ਸਾਹਿਬ ਦਾ ਪਰਿਵਾਰ ਵੀ ਇੱਕ ਦੂਜੇ ਨਾਲੋਂ ਵਿਛੜ ਕੇ ਤਿੰਨ ਹਿਸਿਆਂ ਵਿੱਚ ਵੰਡਿਆ ਗਿਆ।ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਮਾਤਾ ਗੁਜਰੀ ਜੀ ਗੰਗੂ ਪੰਡਤ ਦੇ ਘਰ ਸਹੇੜੀ ਚਲੇ ਗਏ ਅਤੇ ਗੁਰੂ ਸਾਹਿਬ ਦੇ ਮਹਿਲ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਚਲੇ ਗਏ ਜਦੋ ਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਚਾਲੀ ਕੁ ਹੋਰ ਸਿੰਘਾਂ ਦੇ ਨਾਲ ਗੁਰੂ ਸਾਹਿਬ ਚਮਕੌਰ ਦੀ ਇੱਕ ਕੱਚੀ ਗੜੀ ਵਿੱਚ ਪੁੱਜ ਗਏ।ਇਹ ਹੀ ਹੈ ਉਹ ਅਸਥਾਨ ਜਿੱਥੇ ਗੁਰੂ ਸਾਹਿਬ ਜੀ ਦੇ ਚਾਲੀ ਕੁ ਦੇ ਕਰੀਬ ਸਿੱਖਾਂ ਨੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਦਸ ਲੱਖ ਫੌਜਾਂ ਨਾਲ ਟੱਕਰ ਲਈ ਅਤੇ ਇਸ ਅਸਾਵੀਂ ਜੰਗ ਵਿੱਚ ਜਿੱਤ ਪਰਾਪਤ ਕੀਤੀ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ੳਹਨਾਂ ਤੋ ਛੋਟੇ ਬਾਬਾ ਜੁਝਾਰ ਸਿੰਘ ਜੀ ਨੂੰ  ਗੁਰੂ ਸਾਹਿਬ ਨੇ ਖੁਦ ਜੰਗ ਦੇ ਮੈਦਾਨ ਚ ਲੜਨ ਲਈ ਤਿਆਰ ਕਰਕੇ ਭੇਜਿਆ ਅਤੇ ਅੱਖਾਂ ਦੇ ਸਾਹਮਣੇ ਸ਼ਹਾਦਤ ਪਰਾਪਤ ਕਰਦਿਆਂ ਵੀ ਤੱਕਿਆ, ਪਰ ਚਿਹਰੇ ਤੇ ਕੋਈ ਸ਼ਿਕਨ ਨਹੀ, ਕੋਈ ਸ਼ਿਕਵਾ ਨਹੀ,ਸਗੋਂ ਸਹਾਦਤਾਂ ਹੋਣ ਤੇ ਕੱਚੀ ਗੜੀ ਚੋ ਹੋਰ  ਵੀ ਜੋਸ਼ ਨਾਲ ਚੜ੍ਹਦੀ ਕਲਾ ਦੇ ਜੈਕਾਰੇ ਲਗਾਤਾਰ ਗੁੰਜ ਰਹੇ ਸਨ, ਜਿਹੜੇ ਦਸ ਲੱਖ ਮੁਗਲ ਫੌਜਾਂ ਦੇ ਦਿਲਾਂ ਚ ਤੀਰ ਵਾਂਗ  ਵੱਜਦੇ,ਜਿਸਦੇ ਸਦਕਾ ਇਕੱਲਾ ਇਕੱਲਾ ਸਿੰਘ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਸੱਚਮੁੱਚ ਸਵਾ ਸਵਾ ਲੱਖ ਦਾ ਅਹਿਸਾਸ ਕਰਵਾ ਕੇ ਸ਼ਹਾਦਤ ਪਾਉਂਦਾ। ਇਸ ਅਸਾਵੀਂ ਜੰਗ ਦਰਮਿਆਨ ਹੀ ਗੜੀ ਵਿੱਚ ਹਾਜਰ ਸਿੰਘਾਂ ਨੇ ਆਪਸ ਵਿੱਚ ਗੁਰਮਤਾ ਕਰਨ ਉਪਰੰਤ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੂੰ ਤੁਰੰਤ ਚਮਕੌਰ ਦੀ ਗੜੀ ਚੋ ਸੁਰਖਿਅਤ ਨਿਕਲ ਜਾਣ ਦਾ ਹੁਕਮ ਸੁਣਾ ਦਿੱਤਾ, ਤਾਂ ਕਿ ਗੁਰੂ ਸਾਹਿਬ ਮੁੜ ਸਿੱਖਾਂ ਨੂੰ ਜਥੇਬੰਦ ਕਰ ਸਕਣ, ਜਿਸਨੂੰ ਟਾਲ ਸਕਣਾ ਹੁਣ ਗੁਰੂ ਸਾਹਿਬ ਦੇ ਵੀ ਬੱਸ ਵਿੱਚ ਨਹੀ ਸੀ। ਸੋ ਗੁਰੂ ਸਾਹਿਬ ਦਸ ਲੱਖ ਫੌਜਾਂ ਨੂੰ ਲਲਕਾਰਦੇ ਹੋਏ ਜੈਕਾਰੇ ਗੁੰਜਾਉਂਦੇ ਹੋਏ ਮੁਗਲ ਫੌਜਾਂ ਦੇ ਘੇਰੇ ਨੂੰ ਟਿੱਚ ਜਾਣਦਿਆਂ ਨਿਕਲ ਗਏ।ਇਹ ਉਹ ਮੌਕਾ ਸੀ, ਜਦੋ ਹਿੰਦੁਸਤਾਨ ਦੇ ਸ਼ਕਤੀਸ਼ਾਲੀ ਬਾਦਸਾਹ ਔਰੰਗਜੇਬ ਦੀਆਂ ਫੌਜਾਂ ਨੂੰ ਹਰਾ ਕੇ ਗੁਰੂ ਸਾਹਿਬ ਜੇਤੂ ਹੋਕੇ ਨਿਕਲੇ ਸਨ। ਇਸ ਜੰਗ ਵਿੱਚ ਫੌਜਾਂ ਨਹੀ ਬਲਕਿ ਔਰੰਗਜੇਬ ਹਾਰਿਆ ਸੀ। ਓਧਰ ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਤਾ ਗੁਜਰ ਕੌਰ ਜੀ ਨੂੰ ਸੂਬਾ ਸਰਹਿੰਦ ਨੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਅਤੇ ਲਗਾਤਾਰ ਧਰਮ ਬਦਲੀ ਕਰਵਾਉਣ ਲਈ ਅਣਮਨੁੱਖੀ ਤਸੀਹੇ ਦਿੱਤੇ, ਪਰ ਨਿੱਕੇ ਨਿੱਕੇ ਗੁਰੂ ਕੇ ਲਾਲਾਂ ਨੇ ਧਰਮ ਬਦਲੀ ਨਾਲੋਂ ਜੁਲਮ ਸਹਿੰਦਿਆਂ ਸ਼ਹਾਦਤਾਂ ਦੇਣ ਨੂੰ ਤਰਜੀਹ ਦਿੱਤੀ। ਉਂਗਲਾਂ ਦੇ ਪੋਟੇ ਸੜਵਾਏ, ਦਰਖਤ ਨਾਲ ਜਕੜੇ ਹੋਇਆਂ ਨੇ ਕੋਮਲ ਚਿਹਰੇ ਨੂੰ ਗੁਲੇਲਿਆਂ ਦੇ ਨਿਸਾਨਿਆਂ ਨਾਲ ਲਹੂ ਲੁਹਾਣ ਕਰਵਾਇਆ,ਸੂਬੇ ਦੀ ਕਚਿਹਰੀ ਵਿੱਚ  ਆਉਂਦਿਆਂ ਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਚੜ੍ਹਦੀ ਕਲਾ ਦਾ ਸੰਦੇਸ਼ ਦੇ ਕੇ ਸਿੱਖੀ ਦੀ ਅਜਿਹੀ ਮਿਸਾਲ ਪੈਦਾ ਕਰ ਗਏ, ਜਿਹੜੀ ਦੁਨੀਆਂ ਦੇ ਇਤਿਹਾਸ ਵਿੱਚ ਨਾਂ ਹੋਰ ਕਿਧਰੇ ਮਿਲਦੀ ਹੈ ਅਤੇ ਨਾਂ ਹੀ ਭਵਿੱਖ ਵਿੱਚ ਮਿਲ ਸਕੇਗੀ। ਭੁੱਖਣ ਭਾਣੇ ਮਹਿਜ ਦਾਦੀ ਮਾਤਾ ਵੱਲੋਂ ਦਿੱਤੀ ਜਾਂਦੀ ਚੜਦੀ ਕਲਾ ਦੀ ਸਿੱਖਿਆ ਅਤੇ ਪੁਰਖਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਗਾਥਾ ਨਾਲ ਮਿਲਦੀ ਆਤਮਿਕ ਤਾਕਤ ਦੇ ਸਹਾਰੇ ਉਹ ਗੁਰੂ ਕੇ ਲਾਲ ਆਪਣੇ ਆਪ ਨੂੰ ਸੱਤ ਅਤੇ ਨੌਂ ਸਾਲਾਂ ਦੇ ਨਹੀ ਬਲਕਿ ਸਦੀਆਂ ਤੋ ਵੱਡੇ ਕਰ ਗਏ,ਜਿਸ ਦੇ ਸਦਕਾ ਉਹ ਨਿੱਕੇ ਨਿੱਕੇ ਬਾਲ ਕੌਂਮ ਦੇ ਬਾਬੇ ਹੋ ਨਿਬੜੇ। ਵੀਰ ਬਾਲ ਦਿਵਸ ਵਜੋਂ ਉਹਨਾਂ ਦੀ ਯਾਦ ਨੂੰ ਤਾਜਾ ਕਰਨਾ, ਉਹਨਾਂ ਯੋਧਿਆਂ ਦੇ ਹਾਣ ਦਾ ਦਿਹਾੜਾ ਨਹੀ, ਬਲਕਿ ਉਹਨਾਂ ਮਹਾਂਨ ਪੁਰਖਿਆਂ ਦੀ ਪਛਾਣ ਸਿੱਖ ਕੌਂਮ ਦੇ ਉਸਰੱਈਏ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਵਜੋਂ ਇਤਿਹਾਸ ਦੇ ਸੁਨਿਹਰੀ ਪੱਤਰਿਆਂ ਵਿੱਚ ਦਰਜ ਹੈ। ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਰਹਿੰਦੀ ਦੁਨੀਆਂ ਤੱਕ ਦੀ ਮੁਨਿਆਦ ਬਖਸ਼ਣ ਵਾਲੇ ਮਹਾਂਨ ਸੂਰਵੀ੍ਰ,ਦ੍ਰਿੜਤਾ ਦੇ ਮੁਜੱਸਮੇ ਅਤੇ ਕੌਂਮ ਦੇ ਬਾਬਿਆਂ ਦੇ ਚਰਨਾਂ ਵਿੱਚ ਕੋਟ ਕੋਟ ਪਰਨਾਮ।

ਬਘੇਲ ਸਿੰਘ ਧਾਲੀਵਾਲ
99142-58142

ਵਿਰੋਧੀਆਂ ਦਾ ਚੀਰਹਰਨ ਕਰਨ ਦੀ ਬਜਾਏ ਭਗਵੰਤ ਮਾਨ ਨੂੰ ਖੁਦ ਕੰਮ ਕਰਕੇ ਦਿਖਾਉਣ ਦੀ ਲੋੜ 

ਮਨਦੀਪ ਖੁਰਮੀ

ਸਿਆਸਤਦਾਨਾਂ ਦੀਆਂ ਕੁਚਾਲਾਂ ਦਾ ਝੰਬਿਆ, ਝੰਜੋੜਿਆ, ਬੇਉਮੀਦਾ ਪੰਜਾਬ ਹਰ ਪੰਜ ਸਾਲ ਬਾਅਦ ਇਸ ਉਮੀਦ ਨਾਲ ‘ਬਦਲਾਅ’ ਲਈ ਹੱਥ ਕਰੋਲੇ ਮਾਰਦੈ ਕਿ ਸ਼ਾਇਦ ਮੁੜ ਪੈਰਾਂ ਸਿਰ ਹੋ ਜਾਵੇ। ਪਰ ਹਰ ਵਾਰ ਸੱਤਾਧਾਰੀ ਧਿਰ ਕੋਲੋਂ ਨਾਮੋਸ਼ ਹੋ ਜਾਂਦੈ। ਕਾਂਗਰਸ ਤੇ ਅਕਾਲੀਆਂ ਦੀ ਬੰਨ੍ਹੀ ਹੋਈ ਵਾਰੀ ਅਤੇ ਆਪਹੁਦਰੇ ਫੈਸਲਿਆਂ ਤੋਂ ਦੁਖੀ ਹੋ ਕੇ ਪੰਜਾਬ ਦੇ ਲੋਕਾਂ ਨੇ ਆਪ ਆਦਮੀ ਪਾਰਟੀ ਨੂੰ ਵੱਡੇ ਬਹੁਮਤ ਨਾਲ ਜਿਤਾਇਆ। ਉਹ ਗੱਲ ਵੱਖਰੀ ਹੈ ਕਿ ਕੁਝ ਲੋਕ ਇਸ ਪਾਰਟੀ ਨੂੰ “ਬੀ ਟੀਮ” ਦੱਸਦੇ ਆ ਰਹੇ ਹਨ। ਈਵੀਐੱਮ ਦੀ ਕਰਾਮਾਤ ਨੂੰ ਮੰਨਣ ਵਾਲਿਆਂ ਦਾ ਇਹ ਵੀ ਮੰਨਣਾ ਹੈ ਕਿ ਬਦਲਾਅ ਬਦਲਾਅ ਬਦਲਾਅ ਦਾ ਰਾਗ ਅਲਾਪ ਕੇ ਲੋਕਾਂ ਨੂੰ ਇਹ ਪੱਕਾ ਅਹਿਸਾਸ ਕਰਵਾਇਆ ਗਿਆ ਕਿ ਇਹ ਕਰਾਮਾਤੀ ਬਦਲਾਅ ਸੀ ਤਾਂ ਕਿ ਜਦੋਂ ਦੇਸ਼ ਦੀ ਸਰਕਾਰ ਚੁਣਨ ਦਾ ਵੇਲਾ ਆਵੇ ਤਾਂ ਲੋਕ ਈਵੀਐੱਮ ਰਾਹੀਂ ਘਪਲੇਬਾਜ਼ੀ ਦਾ ਦੋਸ਼ ਲਾਉਣ ਜੋਕਰੇ ਨਾ ਰਹਿਣ। ਉਦੋਂ ਜੇਤੂ ਰਥ ਵਾਲੇ ਇਹ ਕਹਿਣ ਲਈ ਪਾਬੰਦ ਹੋਣਗੇ ਕਿ ਜਦੋਂ ਪੰਜਾਬ ‘ਚ 92 ਸੀਟਾਂ ਆਈਆਂ ਤਾਂ ਉਹ ਬਦਲਾਅ ਸੀ ਤੇ ਹੁਣ ਸਾਡੇ ਵਾਰੀ ਈਵੀਐੱਮ ਦਾ ਰੌਲਾ ਕਿਉਂ?

ਇਸ ਸਭ ਕੁਝ ਤੋਂ ਪਾਸੇ ਹੋ ਕੇ ਸੋਚੀਏ ਤਾਂ ਕਾਂਗਰਸ ਤੇ ਅਕਾਲੀਆਂ ਨੂੰ ਨਕਾਰਨ ਪਿੱਛੇ ਲੋਕਾਂ ਵਿੱਚ ਬੇਅਦਬੀਆਂ ਦਾ ਇਨਸਾਫ ਨਾ ਮਿਲਣਾ, ਬੇਰੁਜ਼ਗਾਰੀ ਦੀ ਇੰਤਹਾ, ਨਸ਼ੇ ਦੇ ਆਏ ਹੜ੍ਹ, ਸਰਕਾਰੀ ਅਦਾਰਿਆਂ ਦੇ ਸਮਾਨਾਂਤਰ ਸਿਆਸਤਦਾਨਾਂ ਦੇ ਆਪਣੇ ਕਾਰੋਬਾਰ, ਸਿੱਖਿਆ ਖੇਤਰ ਦਾ ਬੇੜਾ ਗਰਕ ਕਰਨ ਵਰਗੀਆਂ ਦਲੀਲਾਂ ਸਮੇਤ ਹੋਰ ਵੀ ਬਹੁਤ ਸਾਰੇ ਮੁੱਦੇ ਸਨ, ਜਿਹਨਾਂ ਕਰਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਤੋਂ ਬਾਅਦ ਇੱਕਦਮ ਵੱਡੀ ਛਾਲ ਮਾਰ ਕੇ ਸੱਤਾ ਦੇ ਤਖਤ ‘ਤੇ ਬਿਰਾਜਮਾਨ ਹੋ ਗਈ। ਹਾਲਾਂਕਿ 2017 ਵੇਲੇ ਆਮ ਆਦਮੀ ਪਾਰਟੀ ਦਾ ਬੁਖਾਰ ਲੋਕਾਂ ਦੇ ਸਿਰ ਨੂੰ ਧਤੂਰੇ ਦੇ ਨਸ਼ੇ ਵਾਂਗ ਚੜ੍ਹਿਆ ਹੋਇਆ ਸੀ। ਲੋਕ ਆਪ ਮੁਹਾਰੇ ਧੜਾਧੜ ਪਾਰਟੀ ਫੰਡ ਦੇ ਰਹੇ ਸਨ। “ਜਿੱਤ ਪੱਕੀ, ਐਲਾਨ ਹੋਣਾ ਬਾਕੀ” ਦੇ ਨਾਅਰੇ ਮਾਰਦੇ ਵਿਦੇਸ਼ਾਂ ‘ਚ ਵਸਦੇ ਪੰਜਾਬੀ ਪੰਜਾਬ ਨੂੰ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਸਨ। ਏਅਰਪੋਰਟ ‘ਤੇ ਢੋਲ ਵੱਜਦੇ ਸੁਣਾਈ ਦਿੰਦੇ ਸਨ, ਪ੍ਰਵਾਸੀ ਪੰਜਾਬੀ ਆਪੋ ਆਪਣੇ ਪਿੰਡਾਂ ਰਿਸ਼ਤੇਦਾਰੀਆਂ ‘ਚ ਪ੍ਰਚਾਰ ਕਰ ਰਹੇ ਸਨ। ਉਸ ਅੰਧਾਧੁੰਦ ਪ੍ਰਚਾਰ ਦੀ ਲਹਿਰ ਦੌਰਾਨ ਇਹ ਭਾਸਦਾ ਸੀ ਕਿ ਸ਼ਾਇਦ ਇਹ ਕਰਾਮਾਤ ਹੀ ਨਾ ਹੋ ਜਾਵੇ ਕਿ ਵਿਰੋਧੀ ਪਾਰਟੀਆਂ ਖਾਤਾ ਵੀ ਨਾ ਖੋਲ੍ਹ ਸਕਣ।

ਪਰ ਹੋਇਆ ਇਹ ਕਿ ਆਮ ਆਦਮੀ ਪਾਰਟੀ 20 ਸੀਟਾਂ ਹੀ ਲੈ ਸਕੀ। ਵਿਰੋਧੀ ਧਿਰ ‘ਚ ਹੁੰਦਿਆਂ ਪਾਰਟੀ ਵੱਲੋਂ ਆਪਣੇ ਹੀ ਨੇਤਾਵਾਂ ਖਿਲਾਫ ਬੇਸਿਰ ਪੈਰ ਦੇ ਇਲਜ਼ਾਮ (ਸੁੱਚਾ ਸਿੰਘ ਛੋਟੇਪੁਰ, ਡਾ: ਧਰਮਵੀਰਾ ਗਾਂਧੀ, ਗੁਰਪ੍ਰੀਤ ਘੁੱਗੀ ਤੇ ਹੋਰ ਉਦਾਹਰਣ ਹਨ), ਆਪਹੁਦਰੇਪਣ ਕਰਕੇ ਪ੍ਰਵਾਸੀ ਪੰਜਾਬੀਆਂ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਹ ਪਾਰਟੀ ‘ਚ ਸਭ ਕੁਝ ਠੀਕ ਨਹੀਂ ਹੈ। ਸਿਰਫ ਪੁਰਾਣੇ ਵਰਕਰ ਹੀ ਪਿਛਾਂਹ ਨਹੀਂ ਹਟੇ ਸਗੋਂ 2022 ਦੀਆਂ ਚੋਣਾਂ ਮੌਕੇ ਪ੍ਰਵਾਸੀ ਪੰਜਾਬੀਆਂ ਦੇ ਭਰੇ ਜਹਾਜ ਤਾਂ ਛੱਡੋ, ਕੋਈ ਤਿੰਨ ਪਹੀਆ ਟੈਂਪੂ ਵੀ ਨਜ਼ਰ ਨਾ ਆਇਆ। ਢੋਲਾਂ ਦੇ ਡੱਗੇ ਤਾਂ ਦੂਰ, ਡਫਲੀ ਦੀ ਡੱਫ ਡੱਫ ਵੀ ਨਾ ਸੁਣੀ ਪਰ ਕ੍ਰਿਸ਼ਮਾ ਇਹ ਹੋਇਆ ਕਿ ਪੰਜਾਬ ਦੀ ਸਿਆਸਤ ਦੇ ਧਨੰਤਰਾਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਹਰਾ ਕੇ ਘਰੀਂ ਬਿਠਾ ਦਿੱਤਾ। 

ਸਰਕਾਰ ਦਾ ਮਹਿਜ ਇੱਕ ਸਾਲ ਪੂਰਾ ਹੋਣ ‘ਤੇ ਹੀ ਲੋਕ ਸਵਾਲ ਕਰ ਰਹੇ ਹਨ ਕਿ ਜਿਹੜੇ ਮੁੱਦਿਆਂ ਦੇ ਸਿਰ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਈ, ਉਹਨਾਂ ਨੂੰ ਹੱਲ ਕਰਨ ਲਈ ਤਾਂ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ? ਹਾਂ, ਇਸ਼ਤਿਹਾਰਾਂ ਫਲੈਕਸਾਂ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਦੀਦਾਰੇ ਹਰ ਗਲੀ ਮੁਹੱਲੇ, ਸੜਕਾਂ ‘ਤੇ ਜ਼ਰੂਰ ਹੋ ਰਹੇ ਹਨ। ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਐਂਬੂਲੈਂਸਾਂ, ਸਾਈਕਲਾਂ ‘ਤੇ ਲੱਗੀਆਂ ਤਸਵੀਰਾਂ ਦਾ ਮਜ਼ਾਕ ਉਡਾਉਣ ਵਾਲੇ ਭਗਵੰਤ ਮਾਨ ਨੂੰ ਹਰ ਜਗ੍ਹਾ ਆਪਣੀਆਂ ਤਸਵੀਰਾਂ ਲਗਵਾਉਣ ਦਾ ਅਜਿਹਾ ਝੱਲ ਚੜ੍ਹਿਆ ਹੋਇਆ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਗਏ ਹਨ। 

1 ਨਵੰਬਰ 2023 ਪੰਜਾਬ ਦਿਹਾੜੇ ‘ਤੇ “ਮੈਂ ਪੰਜਾਬ ਬੋਲਦਾ ਹਾਂ” ਦੇ ਨਾਮ ਹੇਠ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਨਾਲ ਖੁਦ ਦੀ ਬਹਿਸ ਕਰਕੇ ਜੋ ਹੋਛੇਪਣ ਦਾ ਮੁਜਾਹਰਾ ਕੀਤਾ ਗਿਆ, ਉਹ ਬਹਿਸ ਦਾ ਮੁੱਢ ਬੱਝਣ ਦੀ ਬਜਾਏ ਰਾਹ ਬੰਦ ਕਰਨ ਵਾਲਾ ਜ਼ਰੂਰ ਜਾਪਦਾ ਹੈ। ਪਹਿਲੀ ਗੱਲ ਤਾਂ ਇਹ ਕਿ ਖੇਤੀਬਾੜੀ ਯੂਨੀਵਰਸਿਟੀ ਬਹਿਸ ਦਾ ਸਥਾਨ ਨਹੀਂ, ਅਸਲ ਬਹਿਸ ਦਾ ਸਥਾਨ ਤਾਂ ਵਿਧਾਨ ਸਭਾ ਹੈ। ਦੂਜੀ ਗੱਲ ਜੇਕਰ ਤੁਸੀਂ ਪਿਛਲੀਆਂ ਸਰਕਾਰਾਂ ਦੇ ਜ਼ਿੰਮੇਵਾਰ ਸਿਆਸਤਦਾਨਾਂ ਨੂੰ ਉਹਨਾਂ ਦੇ ਕੀਤੇ ਕਾਰਨਾਮਿਆਂ ਬਾਰੇ ਸਵਾਲ ਕਰਨ ਲਈ ਮੰਚ ਤਿਆਰ ਕੀਤਾ ਸੀ ਤਾਂ ਪੰਜਾਬ ਦੇ ਉਹਨਾਂ ਆਮ ਲੋਕਾਂ ਨੂੰ ਘਰਾਂ ‘ਚ ਨਜ਼ਰਬੰਦ ਕਰਨ, ਗ੍ਰਿਫ਼ਤਾਰ ਕਰਨ ਜਾਂ ਚੱਪੇ ਚੱਪੇ ‘ਤੇ ਪੁਲਸ ਤਾਇਨਾਤ ਕਰਨ ਦੀ ਕੀ ਲੋੜ ਸੀ, ਜਿਹੜੇ ਮੌਜੂਦਾ ਮੁੱਖ ਮੰਤਰੀ ਨੂੰ ਉਹਨਾਂ ਦੇ ਮਹਿਜ ਇੱਕ ਸਾਲ ਦੇ ਕਾਰਜਕਾਲ ਬਾਰੇ ਹੀ ਸਵਾਲ ਜਵਾਬ ਕਰਨ ਆ ਰਹੇ ਸਨ? 

ਜੇਕਰ ਮੁੱਖ ਮੰਤਰੀ ਭਗਵੰਤ ਮਾਨ ਇਹ ਮੰਨਦੇ ਹਨ ਕਿ ਬਹਿਸ ਮੰਚ ‘ਤੇ ਖਾਲੀ ਪਈਆਂ ਕੁਰਸੀਆਂ ‘ਤੇ ਲਿਖੇ ਨਾਵਾਂ ਵਾਲੇ ਸਿਆਸਤਦਾਨ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ ਤਾਂ ਯਾਦ ਰੱਖੋ ਕਿ ਤੁਸੀਂ ਹੁਣ ਸਰਕਾਰ ਦੇ ਮੁਖੀ ਹੋ। ਜੇ ਹਿੰਮਤ ਹੈ ਤਾਂ ਹਨੇਰੇ ‘ਚ ਘਸੁੰਨ ਮਾਰ ਮਾਰ ਮਹਾਨ ਮੁੱਕੇਬਾਜ਼ ਦਾ ਭਰਮ ਪਾਲਣ ਨਾਲੋਂ ਉਹਨਾਂ ‘ਤੇ ਕਾਰਵਾਈ ਕਰਕੇ ਜੇਲ੍ਹੀਂ ਡੱਕਣ ਵਰਗਾ ਪਰਉਪਕਾਰ ਕਰੋ। ਪਰ ਨਹੀਂ, ਤੁਸੀਂ ਅਜਿਹਾ ਨਹੀਂ ਕਰੋਗੇ, ਕਿਉਂਕਿ ਬਾਦਸ਼ਾਹ ਏ ਸਤੌਜ ਕੋਲੋਂ ਤਾਂ ਆਪਣੇ ਦਾਗੀ ਵਿਧਾਇਕਾਂ ਮੰਤਰੀਆਂ ਖਿਲਾਫ ਇਕ ਸ਼ਬਦ ਮੂੰਹੋਂ ਨਹੀਂ ਨਿੱਕਲਿਆ, ਕਾਰਵਾਈ ਤਾਂ ਦੂਰ ਦੀ ਗੱਲ ਐ? ਆਪਣੇ ਆਪ ਨੂੰ ਸਵਾ ਤਿੰਨ ਕਰੋੜ ਪੰਜਾਬੀਆਂ ਦਾ ਨੁਮਾਇੰਦਾ ਕਹਿਣ ਵਾਲਾ ਆਮ ਮੁੱਖ ਮੰਤਰੀ ਜਦੋਂ ਬਹਿਸ ਦੇਖਣ ਆਏ “ਖਾਸ ਦਰਸ਼ਕਾਂ” ਮੂਹਰੇ ਇਕੱਲਾ ਬੈਠਾ ਆਪਣਾ ਹੀ ਮੋਢਾ ਖੁਦ ਪਲੋਸ ਕੇ ਅਸ਼ੀਰਵਾਦ ਲੈ ਰਿਹਾ ਸੀ ਤਾਂ ਯੂਨੀਵਰਸਿਟੀ ਦੇ ਬਾਹਰ ਖੜ੍ਹੇ ਤੇ ਘਰੀਂ ਨਜ਼ਰਬੰਦ ਕੀਤੇ ਸਵਾਲੀ ਇਹ ਪੁੱਛ ਰਹੇ ਸਨ ਕਿ ਜੇਕਰ ਤੁਹਾਨੂੰ ਐੱਸ ਵਾਈ ਐੱਲ ਨਹਿਰ ਦਾ ਐਨਾ ਹੀ ਹੇਜ ਹੈ ਤਾਂ ‘ਆਪ’ ਹਰਿਆਣਾ ਯੂਨਿਟ ਨੂੰ ਪੰਜਾਬ ਦੀਆਂ ਮੰਤਰੀ ਕੋਠੀਆਂ ਵਿੱਚ ਬੈਠ ਕੇ ਪੰਜਾਬ ਦੇ ਹੀ ਪਾਣੀਆਂ ‘ਤੇ ਹੱਕ ਜਤਾਉਣ ਦੀ ਇਜਾਜ਼ਤ ਦੇਣ ਲਈ ਮੁੱਖ ਮੰਤਰੀ ਚੁੱਪ ਕਿਉਂ ਸੀ? ਪੰਜਾਬ ਦੇ ਪਾਣੀਆਂ ਦੇ ਕੇਸ ਸੁਪਰੀਮ ਕੋਰਟ ਵਿੱਚ ਲੜਨ ਲਈ ਪੰਜਾਬ ਸਰਕਾਰ ਢਿੱਲ ਕਿਉਂ ਵਰਤ ਰਹੀ ਹੈ? ਜਦੋਂ ਤੁਹਾਡੇ ਸੁਪਰੀਮੋ ਕੇਜਰੀਵਾਲ, ਪੰਜਾਬ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਤੇ ਸੁਸ਼ੀਲ ਗੁਪਤਾ ਹਰਿਆਣੇ ਨੂੰ ਪਾਣੀ ਦੇਣ ਲਈ ਥਾਪੀਆਂ ਮਾਰ ਰਹੇ ਸਨ ਤਾਂ ਉਦੋਂ ਤੁਹਾਡੀ ਜੀਭ ਸੁੰਨ ਕਿਉਂ ਰਹੀ?

ਲੋਕ ਇਹ ਪੁੱਛਣ ਆਏ ਸਨ ਕਿ ਐੱਮ ਐੱਸ ਪੀ ਅਤੇ ਹੜ੍ਹ/ਗੜੇਮਾਰੀ ਦੇ ਨੁਕਸਾਨ ਦੇ ਮੁਆਵਜੇ ਕੀ ਪਾਕਿਸਤਾਨ ਦੀ ਸਰਕਾਰ ਦੇਵੇਗੀ? ਮੁਰਗੀਆਂ, ਚੂਚਿਆਂ ਦਾ ਮੁਆਵਜਾ ਤਾਂ ਦੂਰ, ਕਿਸਾਨ ਫਸਲਾਂ ਦਾ ਮੁਆਵਜਾ ਵੀ ਉਡੀਕ ਰਹੇ ਹਨ ਪਰ ਤੁਸੀਂ ਅਖਬਾਰਾਂ ‘ਚ ਇਸ਼ਤਿਹਾਰ ਛਪਵਾ ਕੇ ਖਾਨਾਪੂਰਤੀ ਜ਼ਰੂਰ ਕਰ ਦਿੱਤੀ ਸੀ। ਲੋਕ ਮੁੱਖ ਮੰਤਰੀ ਵੱਲੋਂ ਬੋਲੇ ਝੂਠਾਂ ਦਾ ਸੱਚ ਜਾਨਣ ਲਈ ਆਏ ਸਨ ਕਿ ਬੀ ਐੱਮ ਡਬਲਿਊ ਦਾ ਰੁਜ਼ਗਾਰ ਦੇਣ ਵਾਲਾ ਪਲਾਂਟ ਕਿੱਥੇ ਹੈ? ਤੁਸੀਂ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰਨ ਬਾਰੇ ਵੀ ਝੂਠ ਬੋਲਿਆ ਸੀ, ਉਹ ਕਿਹੜੀ ਜੇਲ੍ਹ ‘ਚ ਹੈ? ਚਾਰ ਸਾਲ ਪਹਿਲਾਂ ਤੋਂ ਲੱਗੀ ਹੋਈ ਪਰਾਲੀ ਵਾਲੀ ਫੈਕਟਰੀ ਨੂੰ ਆਪਣੇ ਵੱਲੋਂ ਲਾਈ ਦੱਸਣਾ, ਕੀ ਮਜ਼ਬੂਰੀ ਸੀ? ਕੁਝ ਸਮਾਜਸੇਵੀ ਕਾਰਕੁੰਨਾਂ ਵੱਲੋਂ ਅਮਰੂਦ ਘੁਟਾਲਾ ਉਜਾਗਰ ਕੀਤਾ ਗਿਆ ਸੀ, ਉਸ ਵੱਡੇ ਘੁਟਾਲੇ ‘ਚ ਸ਼ਾਮਲ ਵੱਡੇ ਅਹੁਦਿਆਂ ‘ਤੇ ਬੈਠੇ ਅਫਸਰਾਂ ‘ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਕੋਲੋਂ ਪੈਸੇ ਜਮ੍ਹਾਂ ਕਰਵਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਤੁਹਾਡੇ ਨੱਕ ਹੇਠ ਹੋ ਰਹੀ ਹੈ, ਕੀ ਘਪਲੇਬਾਜ਼ਾਂ ਨੂੰ ਬਖਸ਼ਣ ਦੀ ਇਹ ਕੋਈ ਨਵੀਂ ਸਕੀਮ ਐ? 

ਲੋਕਾਂ ਨੂੰ ਯਾਦ ਐ ਕਿ ਤੁਸੀਂ 16 ਮੈਡੀਕਲ ਕਾਲਜ ਬਣਾਉਣ ਦਾ ਲਾਰਾ ਵੀ ਲਾਇਆ ਹੋਇਆ ਹੈ।

ਮੁੱਖ ਮੰਤਰੀ ਜੀਓ, ਜਿਹੜੇ ਘਪਲੇਬਾਜ਼ ਨੇੜੇ ਤੇੜੇ ਘੁੰਮ ਰਹੇ ਹਨ, ਉਹਨਾਂ ‘ਤੇ ਕਿਰਪਾ ਦ੍ਰਿਸ਼ਟੀ ਕਰਕੇ ਪਹਿਲਾਂ ਉਹਨਾਂ ਨੂੰ ਤਾਂ ਸਬਕ ਸਿਖਾਓ। ਜਨਾਬ, ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ 1158 ਅਸਿਸਟੈਂਟ ਪ੍ਰੋਫੈਸਰਾਂ ਵਿੱਚੋਂ ਇੱਕ ਪ੍ਰੋ: ਬਲਵਿੰਦਰ ਕੌਰ ਆਪਣੇ ਖੁਦਕੁਸ਼ੀ ਨੋਟ ਵਿੱਚ ਤੁਹਾਡੇ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਇਲਜ਼ਾਮ ਲਾ ਕੇ ਜਹਾਨੋਂ ਰੁਖ਼ਸਤ ਹੋ ਗਈ। ਤੁਸੀਂ ਆਪਣੇ ਮੰਤਰੀ ਨੂੰ ਬਚਾਉਣ ਲਈ ਚੁੱਪ ਕਿਉਂ ਵੱਟ ਲਈ? ਕਾਂਗਰਸ ਤੇ ਅਕਾਲੀ ਸਰਕਾਰਾਂ ਵੇਲੇ ਵਾਪਰੀਆਂ ਘਟਨਾਵਾਂ ਵੇਲੇ ਤੁਸੀਂ ਉਹਨਾਂ ਨੂੰ ਜ਼ਿੰਮੇਵਾਰ ਦੱਸਦੇ ਹੁੰਦੇ ਸੀ ਪਰ ਹੁਣ ਖੁਦਕੁਸ਼ੀ ਨੋਟ ‘ਚ ਲਿਖਿਆ ਮੰਤਰੀ ਦਾ ਨਾਮ ਵੀ ਨਜ਼ਰ ਨਹੀਂ ਆ ਰਿਹਾ?

ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ ਸੱਤਾ ਵਿੱਚ ਆਉਣ ਲਈ ਲੋਕਾਂ ਅੱਗੇ ਤਰਲੇ ਕੀਤੇ ਗਏ ਸਨ ਕਿ ਸਾਡੇ ਉੱਪਰ “ਵਿਸ਼ਵਾਸ ਕਰੋ” ਪਰ ਹੁਣ ਗਲੀ ਗਲੀ ਵਿਕਦੇ ਨਸ਼ੇ ਨੂੰ ਰੋਕਣ ਦੀ ਬਜਾਏ ਲੋਕਾਂ ਨੂੰ ਕਹਿ ਰਹੇ ਹੋ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ “ਅਰਦਾਸ ਕਰੋ”। ਕੀ ਲੋਕ ਇਹ ਮੰਨ ਲੈਣ ਕਿ ਸਰਕਾਰ ਕਾਨੂੰਨ ਦੀ ਬਜਾਏ “ਰੱਬ ਆਸਰੇ” ਚੱਲ ਰਹੀ ਹੈ?

ਜਨਾਬ, ਲੋਕ ਤਾਂ ਇਹ ਵੀ ਪੁੱਛਣ ਆਏ ਸਨ ਕਿ ਕੇਜਰੀਵਾਲ ਨੂੰ ਵੱਖ ਵੱਖ ਸੂਬਿਆਂ ‘ਚ ਪੰਜਾਬ ਦੇ ਜਹਾਜ ‘ਚ ਝੂਟੇ ਦਿਵਾ ਕੇ ਪੰਜਾਬ ਦੇ ਲੋਕਾਂ ਦੇ ਟੈਕਸ ਦੀ ਮਾਇਆ ਨੂੰ ਕਿਉਂ ਲੁਟਾਇਆ ਜਾ ਰਿਹੈ? ਆਰਟੀਆਈ ਕਾਰਕੁੰਨਾਂ ਨੂੰ ਇਹਨਾਂ ਖਰਚਿਆਂ ਦਾ ਹਿਸਾਬ ਕਿਤਾਬ ਦੇਣ ਦੀ ਬਜਾਏ ਧਮਕਾਇਆ ਕਿਉਂ ਜਾ ਰਿਹਾ ਹੈ? ਦੁਸ਼ਿਅੰਤ ਚੌਟਾਲਾ ਨੂੰ ਪੰਜਾਬ ਦੇ ਜਹਾਜ ਨੂੰ ਵਰਤਣ ਦੀ ਖੁੱਲ੍ਹ ਕਿਸ ਗੱਲੋਂ ਦਿੱਤੀ ਗਈ? ਸ਼ਾਇਦ ਇਸ ਗੱਲ ਦਾ ਜਵਾਬ ਵੀ ਲੈਣ ਆਏ ਸਨ ਕਿ ਤੁਸੀਂ ਕਹਿੰਦੇ ਹੁੰਦੇ ਸੀ ਕਿ ਨੇਤਾ ਸੁਰੱਖਿਆ ਕਰਮੀਆਂ ਦੀਆਂ ਧਾੜਾਂ ਲੈ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਜਿਸ ਨੇਤਾ ਨੂੰ ਸਿਆਸਤ ‘ਚ ਆ ਕੇ ਲੋਕਾਂ ਕੋਲੋਂ ਖਤਰਾ ਮਹਿਸੂਸ ਹੁੰਦੈ, ਉਹ ਸਿਆਸਤ ਛੱਡ ਕੇ ਮੁਰਗੀਖਾਨਾ ਖੋਲ੍ਹ ਲੈਣ। ਹੁਣ ਤੁਹਾਡੇ ਵਿਧਾਇਕਾਂ, ਮੰਤਰੀਆਂ ਦੇ ਨਾਲ-ਨਾਲ ਪਰਿਵਾਰਾਂ ਦੇ ਜੀਆਂ (ਸਮੇਤ ਤੁਹਾਡੇ) ਨਾਲ ਵੀ ਓਹੀ ਧਾੜਾਂ ਤੁਰ ਰਹੀਆਂ ਹਨ। ਤੁਸੀਂ ਕਿੱਥੇ ਕਿੱਥੇ ਮੁਰਗੀਖਾਨੇ ਖੋਲ੍ਹਣ ਜਾ ਰਹੇ ਹੋ?

ਵਿਸ਼ਵ ਭਰ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਚਰਚਾ ਤੇ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ। ਲੋਕ ਇਸ ਝਾਕ ‘ਚ ਹਨ ਕਿ ਨੌਜਵਾਨ ਗਾਇਕ ਦੀ ਸੁਰੱਖਿਆ ਘਟਾਉਣ ਸੰਬੰਧੀ ਖੁਫੀਆ ਜਾਣਕਾਰੀ “ਲੀਕ” ਕਰਨ ਵਾਲਿਆਂ ‘ਤੇ ਕੀ ਕਾਰਵਾਈ ਕੀਤੀ? ਉਸ ਕਤਲ ਨਾਲ ਸਿੱਧੇ ਤੌਰ ‘ਤੇ ਜੁੜੇ ਗੈਂਗਸਟਰ ਵੱਲੋਂ ਜੇਲ੍ਹ ਅੰਦਰੋਂ ਲਾਈਵ ਇੰਟਰਵਿਊ ਦੇ ਕੇ ਤੁਹਾਡੇ ਸੁਰੱਖਿਆ ਪ੍ਰਬੰਧਾਂ ਦਾ ਰੱਜ ਕੇ ਜਲੂਸ ਕੱਢਿਆ ਗਿਆ, ਕਿਸ ‘ਤੇ ਕਾਰਵਾਈ ਹੋਈ? 

ਜਗਰਾਉਂ ‘ਚ ਇੱਕ ਆਮ ਆਦਮੀ ਪਾਰਟੀ ਦੇ ਹੀ ਹਿਮਾਇਤੀ ਰਹੇ ਪ੍ਰਵਾਸੀ ਪੰਜਾਬੀ ਲੋਪੋ ਪਰਿਵਾਰ ਦੀ ਕੀਮਤੀ ਕੋਠੀ ਨੂੰ ਦੱਬਣ ਦੇ ਮਾਮਲੇ ‘ਚ ਤੁਹਾਡੀ ਵਿਧਾਇਕਾ ਬੀਬੀ ‘ਤੇ ਸ਼ਰੇਆਮ ਇਲਜ਼ਾਮ ਲੱਗਦੇ ਰਹੇ ਪਰ ਕਾਰਵਾਈ ਤਾਂ ਦੂਰਰਰਰਰ, ਤੁਸੀਂ ਕਬੂਤਰ ਵਾਂਗੂੰ ਅੱਖਾਂ ਈ ਮੀਚ ਗਏ। ਤੁਹਾਡੇ ਮੀਡੀਆ ਸਲਾਹਕਾਰ ਸਾਹਿਬ ਉਸ ਪੀੜਤ ਪਰਿਵਾਰ ਨੂੰ ਭੁਚਲਾ ਕੇ ਆਵਦਾ ਧੰਨਵਾਦ ਕਰਵਾ ਗਏ ਪਰ ਪੀੜਤ ਪਰਿਵਾਰ ਸਿਰਫ ਚਾਬੀਆਂ ਹਾਸਲ ਕਰਕੇ ਹੀ ਸਰਕਾਰੇ ਦਰਬਾਰੇ ਹਾੜੇ ਕੱਢ ਰਿਹੈ, ਜਦਕਿ ਕੋਠੀ ਅਜੇ ਵੀ ਦੱਬਣ ਵਾਲਿਆਂ ਦੇ ਨਾਮ ਬੋਲ ਰਹੀ ਐ। 75 ਸਾਲ ਦੀ ਬਜ਼ੁਰਗ ਮਾਤਾ ਦਰ ਦਰ ਠੋਕਰਾਂ ਖਾ ਰਹੀ ਐ, ਤੁਹਾਡੇ ਪਰਸਨਲ ਅਸਿਸਟੈਂਟਸ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਗੱਲ ਤਣ ਪੱਤਣ ਨਹੀਂ ਲੱਗੀ ਤਾਂ ਸਿੱਧਾ ਮਤਲਬ ਐ ਕਿ ਕੱਠੀ ਦੱਬਾਂ ਨੂੰ ਸਰਕਾਰੀ ਸ਼ਹਿ ਪ੍ਰਾਪਤ ਹੈ।

ਭਗਵੰਤ ਮਾਨ ਜੀ, ਹਰ ਮੰਚ ਤੋਂ “ਸਵਾ ਤਿੰਨ ਕਰੋੜ- ਸਵਾ ਤਿੰਨ ਕਰੋੜ” ਪੰਜਾਬੀਆਂ ਦਾ ਸੇਵਾਦਾਰ ਹੋਣ ਦਾ ਤੋਤਾ ਰਟਨ ਕਰਕੇ ਪੰਜਾਬੀਆਂ ਨੂੰ ਭਾਵਨਾਤਮਕ ਤੌਰ ‘ਤੇ ਗੁੰਮਰਾਹ ਕਰਨ ਦਾ ਰਾਹ ਤਿਆਗ ਕੇ ਆਪਣੇ ਅਹੁਦੇ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਯਤਨਸ਼ੀਲ ਹੋਵੋ। ਤੁਹਾਨੂੰ ਮੁੱਖ ਮੰਤਰੀ, ਪੰਜਾਬ ਦੇ ਖਰਚੇ ‘ਤੇ ਕੇਜਰੀਵਾਲ ਨੂੰ ਜਹਾਜ ਦੇ ਝੂਟੇ ਦਿਵਾਉਣ ਲਈ ਨਹੀਂ ਬਣਾਇਆ, ਸਗੋਂ ਪੰਜਾਬ ਦੇ ਭਲੇ ਦਿਨ ਵਾਪਸ ਲਿਆਉਣ ਦੀ ਉਮੀਦ ਨਾਲ ਬਣਾਇਆ ਹੈ। ਜੇਕਰ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂੰ ਪੰਜਾਬ ਨੂੰ ਉਜਾੜੇ ਵੱਲ ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਵੱਲ ਦਾ ਰਾਹ ਅਪਣਾਉਣ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਪੱਲੇ ਮੁੱਖ ਮੰਤਰੀ, ਸਾਂਸਦ ਵਾਲੀਆਂ ਪੈਨਸ਼ਨਾਂ ਹੀ ਰਹਿ ਜਾਣਗੀਆਂ। ਜਿਹੜੇ ਲੋਕ ਆਪਣੇ ਚਹੇਤੇ ਕਲਾਕਾਰ ਤੇ ਨੇਤਾ ਭਗਵੰਤ ਮਾਨ ਨੂੰ ਪਲਕਾਂ ਦੀ ਝੱਲ ਮਾਰਦੇ ਹਨ, ਆਉਣ ਵਾਲੇ ਸਮੇਂ ਵਿੱਚ ਚਿਮਟੇ ਨਾਲ ਚੁੱਕਣ ਲਈ ਵੀ ਤਿਆਰ ਨਹੀਂ ਹੋਣਗੇ।

ਮਨਦੀਪ ਖੁਰਮੀ ਹਿੰਮਤਪੁਰਾ (ਸਕਾਟਲੈਂਡ)
ਸੰਪਰਕ +44 75191 12312

ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਸੰਖੇਪ ਇਤਿਹਾਸ ਅਤੇ ਡੇਢ ਸੌ ਸਾਲਾ ਸਤਾਬਦੀ

ਅੰਗਰੇਜਾਂ ਵੱਲੋਂ ਸੰਨ 1849 ਈਸਵੀ ਵਿਚ ਖਾਲਸਾ ਰਾਜ ਮੁਅਤਲ ਕਰਕੇ ਮੁਕੰਮਲ ਪੰਜਾਬ ਨੂੰ ਆਪਣੇ ਅਧੀਨ ਕੀਤੇ ਜਣ ਤੋਂ ਬਾਅਦ ਈਸਾਈ ਮਿਸ਼ਨਰੀਆਂ ਨੇ ਬੇਖੌਂਫ਼ ਹੋ ਕੇ ਪੰਜਾਬ ਅੰਦਰ ਆਪਣੇ ਮਿਸ਼ਨ ਸਥਾਪਤ ਕਰ ਲਏ ਅਤੇ ਆਪਣੇ ਸਕੂਲ ਖੋਲ੍ਹ ਦਿੱਤੇ। ਅੰਗਰੇਜ਼ ਹਕੂਮਤ ਨੇ ਈਸਾਈ ਮਿਸ਼ਨਰੀਆਂ ਨੂੰ ਪ੍ਰਚਾਰ ਦੇ ਖੂਬ ਮੌਕੇ ਪਰਦਾਨ ਕਰਵਾਏ। ਉੱਧਰ ਸਿੱਖਾਂ ਨੂੰ ਆਪਣਾ ਰਾਜ ਭਾਗ ਖੁੱਸ ਜਾਣ ਤੋ ਬਾਅਦ ਨਿਰਾਸਾ ਨੇ ਘੇਰ ਲਿਆ। ਉਹ ਜਿੱਧਰ ਵੀ ਕੋਈ ਰਾਹਤ ਮਿਲਦੀ ਜਾਪਦੀ, ਉੱਧਰ ਹੀ ਖਿੱਚੇ ਜਾਣ ਲੱਗੇ।ਸਿੱਖ ਰਾਜ ਦੇ ਜਾਣ ਤੋ ਬਾਅਦ ਹਿੰਦੂ, ਮੁਸਲਿਮ ਅਤੇ ਈਸਾਈ ਮਿਸ਼ਨਰੀਆਂ ਨੇ ਨਿਰਾਸ ਹੋਏ ਸਿੱਖਾਂ ਨੂੰ ਆਪਣੇ ਆਪਣੇ ਧਰਮਾਂ ਵਿੱਚ ਸ਼ਾਮਲ ਕਰਨ ਲਈ ਜੋਰਦਾਰ ਪਰਚਾਰ ਅਰੰਭਿਆ ਹੋਇਆ ਸੀ,ਜਿਸ ਦੇ ਫਰਲਸਰੂਪ 1868 ਦੀ ਪਹਿਲੀ ਮਰਦਮਸੁਮਾਰੀ ਮੌਕੇ ਸਿੱਖਾਂ ਦੀ ਕੁੱਲ ਗਿਣਤੀ ਸਾਢੇ ਗਿਆਰਾਂ ਲੱਖ ਤੋ ਘੱਟ (11,41,448) ਰਹਿ ਗਈ। ਸੰਨ 1873 ਵਿਚ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਦੇ ਈਸਾਈ ਬਨਣ  ਦੀ ਚਰਚਾ ਹੋਈ ਅਤੇ ਇਹਨਾਂ ਦਿਨਾਂ ਵਿੱਚ ਹੀ ਇੱਕ ਹਿੰਦੂ ਪਰਚਾਰਕ ਪੰਡਤ ਸ਼ਰਧਾ ਰਾਮ ਫਿਲੌਰੀ ਨੇ ਗੁਰੂ ਕੇ ਬਾਗ ਵਿਖੇ ਆਪਣੀ ਕਥਾ ਦੌਰਾਨ ਸਿੱਖੀ ਨੂੰ ਮਿਥ ਕੇ ਨਿਸਾਨਾ ਬਣਾਇਆ ਗਿਆ, ਇੱਥੋ ਤੱਕ ਕਿ ਪੰਡਤ ਸ਼ਰਧਾ ਰਾਮ ਫਿਲੌਰੀ ਨੇ ਗੁਰੂ ਨਾਨਕ ਸਾਹਿਬ ਸਬੰਧੀ ਵੀ ਅਪਸਬਦ ਆਪਣੀ ਕਥਾ ਦੌਰਾਨ ਬੋਲ ਦਿੱਤੇ, ਜਿਸ ਕਰਕੇ ਉਹਨਾਂ ਦਾ ਵਿਰੋਧ ਹੋਣਾ ਸੁਭਾਵਿਕ ਸੀ।ਸਿੱਖ ਨੌਜਵਾਨਾਂ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ।ਇਸ ਤੋ ਬਾਅਦ ਸੂਝਵਾਨ ਸਿੱਖ ਸਿੱਦਤ ਨਾਲ ਇਹ ਲੋੜ ਮਹਿਸੂਸ਼ ਕਰਨ ਲੱਗ ਪਏ ਕਿ ਸਿੱਖ ਵਿਰੋਧੀ ਲਹਿਰਾਂ ਦਾ ਟਾਕਰਾ ਕਰਨ ਲਈ ਉਹਨਾਂ ਨੂੰ ਵੀ ਕੋਈ ਸਿੱਖ ਲਹਿਰ ਚਲਾਉਣੀ ਪਵੇਗੀ। ਸੋ ਸਿੱਖੀ ਦੀ ਹੋਂਦ ਹਸਤੀ ਨੂੰ ਦਰਪੇਸ ਗੰਭੀਰ ਚਣੌਤੀਆਂ ਵਿੱਚੋ ਹੀ ਸ੍ਰੀ ਗੁਰੂ ਸਿੰਘ ਸਭਾ ਦਾ ਜਨਮ ਹੋਇਆ। 30 ਜੁਲਾਈ ਨੂੰ ਗੁਰੂ ਕੇ ਬਾਗ ਵਿੱਚ ਹੀ ਬਾਬਾ ਖੇਮ ਸਿੰਘ ਬੇਦੀ, ਸਰਦਾਰ ਠਾਕਰ ਸਿੰਘ ਸੰਧਾਂਵਾਲੀਆ, ਕੰਵਰ ਬਿਕਰਮਾ ਸਿੰਘ, ਗਿਆਨੀ ਗਿਆਨ ਸਿੰਘ ਆਦਿ ਸਿੱਖ ਆਗੂਆਂ ਨੇ ਇਕੱਤਰ ਹੋ ਕੇ ‘ਸ੍ਰੀ ਗੁਰੂ ਸਿੰਘ ਸਭਾ’ ਨਾਮ ਦੀ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ। 1 ਅਕਤੂਬਰ 1873 ਨੂੰ ਦੁਸਹਿਰੇ ਵਾਲੇ ਦਿਨ, ਹੋਈ ਮੀਟਿੰਗ ਵਿੱਚ ਸਭਾ ਦੇ ਹੋਂਦ ਵਿੱਚ ਆਉਣ,ਅਸੂਲ, ਫਰਜ ਅਤੇ ਏਜੰਡਾ ਸਾਂਝਾ ਕੀਤਾ ਗਿਆ, ਜਿਸ ਵਿੱਚ :- ਪੰਥ ਦੀਆਂ ਧਾਰਮਿਕ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਕੇ ਸਿੱਖੀ ਦੇ ਗੁਰੂਆਂ ਦੁਆਰਾ ਦੱਸੇ ਅਸੂਲਾਂ ਨੂੰ ਉਜਾਗਰ ਕਰਨਾ ਅਤੇ ਉਸ ਦਾ ਪ੍ਰਚਾਰ ਕਰਨਾ, ਸਿੱਖਾਂ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਦੀ ਖੋਜ, ਪੜਚੋਲ ਕਰਕੇ ਮੁਨਾਸਬ ਸਾਹਿਤ ਦਾ ਪ੍ਰਕਾਸ਼ਨ ਅਤੇ ਪ੍ਰਸਾਰ ਕਰਨਾ, ਗੁਰਮੁਖੀ ਰਾਹੀਂ ਨਵੇਂ ਗਿਆਨ ਅਤੇ ਵਿੱਦਿਆ ਦਾ ਪ੍ਰਚਾਰ ਕਰਨਾ, ਪੰਜਾਬੀ ਭਾਸ਼ਾ ਵਿੱਚ ਅਖ਼ਬਾਰ ਅਤੇ ਰਸਾਲੇ ਕੱਢਣੇ, ਪਤਿਤ ਹੋਏ ਸਿੱਖਾਂ ਦਾ ਸੁਧਾਰ ਅਤੇ ਅੰਮ੍ਰਿਤ ਸੰਚਾਰ ਪ੍ਰਚਾਰ, ਅੰਗਰੇਜ਼ ਸਰਕਾਰ ਨਾਲ ਮਿਲਵਰਤਨ ਰੱਖਣਾ ਅਤੇ ਸਭਾ ਦੇ ਵਿੱਦਿਅਕ ਟੀਚੇ ਪ੍ਰਾਪਤ ਕਰਨ ਲਈ ਸਰਕਾਰੀ ਸਹਿਯੋਗ ਲੈਣਾ ਮੁੱਖ ਏਜੰਡੇ ਉਲੀਕੇ ਗਏ। ਸ੍ਰੀ ਗੁਰੂਸਿੰਘ ਸਭਾ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਭਾ ਨੇ ਦੂਜੇ ਧਰਮਾਂ ਨਾਲ ਟਕਰਾਓ ਪੈਦਾ ਕਰਕੇ ਉਲਝਣ ਦੀ ਬਜਾਏ ਆਪਣੇ ਧਰਮ ਪ੍ਰਤੀ ਸੰਜੀਦਾ ਹੋਣ ਨੂੰ ਪਹਿਲ ਦਿੱਤੀ ਅਤੇ ਸਿੱਖੀ ਪ੍ਰਤੀ ਪਰਪੱਕਤਾ ਨੂੰ ਦ੍ਰਿੜ ਕਰਵਾਉਣਾ ਹੀ ਨਿਸਾਨਾ ਰੱਖਿਆ।

ਡਾ ਰਤਨ ਸਿੰਘ ਜੱਗੀ ਦੇ ਸਬਦਾਂ ਵਿੱਚ ਸਿੰਘ ਸਭਾ ਅੰਮ੍ਰਿਤਸਰ ਦੇ ਕਾਰਕੁਨ ਅਕਸਰ ਰਈਸ ਪਰਿਵਾਰਾਂ ਨਾਲ ਸੰਬੰਧ ਰਖਦੇ ਸਨ ਜਿਵੇਂ ਬਾਬਾ ਖੇਮ ਸਿੰਘ ਬੇਦੀ , ਰਾਜਾ ਬਿਕ੍ਰਮ ਸਿੰਘ ਫ਼ਰੀਦਕੋਟ , ਕੰਵਰ ਬਿਕ੍ਰਮਾ ਸਿੰਘ ਕਪੂਰਥਲਾ , ਸ. ਠਾਕੁਰ ਸਿੰਘ ਸੰਧਾਵਾਲੀਆ, ਸ. ਮਿਹਰ ਸਿੰਘ ਚਾਵਲਾ, ਡਾ. ਜੈ ਸਿੰਘ, ਭਾਈ ਮਈਆ ਸਿੰਘ ਆਦਿ। ਇਸ ਸਭਾ ਦਾ ਪਹਿਲਾ ਪ੍ਰਧਾਨ ਸ. ਠਾਕੁਰ ਸਿੰਘ ਸੰਧਾਵਾਲੀਆ ਅਤੇ ਪਹਿਲਾ ਸਕੱਤਰ ਗਿਆਨੀ ਗਿਆਨ ਸਿੰਘ ਸਨ। ਊਚ ਨੀਚ ਦੇ ਪਾੜੇ ਕਾਰਨ 1879 ਵਿੱਚ ਸ੍ਰੀ ਗੁਰੂ ਸਿੰਘ ਸਭਾ ਲਹੌਰ ਹੋਂਦ ਵਿੱਚ ਆਂਈ, ਜਿਸ ਦੇ ਪਹਿਲੇ ਪ੍ਰਧਾਨ ਦੀਵਾਨ ਬੂਟਾ ਸਿੰਘ ਅਤੇ ਮੁੱਖ ਸਕੱਤਰ ਪ੍ਰੋ ਗੁਰਮੁਖ ਸਿੰਘ ਨੂੰ ਬਣਾਇਆ ਗਿਆ। 1880 ਵਿੱਚ ਲਹੌਰ ਵਿੱਚ ਹੋਏ ਇੱਕ ਇਜਲਾਸ ਵਿੱਚ ਦੋਵਾਂ ਸਭਾਵਾਂ ਵਿੱਚ ਤਾਲਮੇਲ ਪੈਦਾ ਕਰਨ ਲਈ ਸਿੰਘ ਸਭਾ ਜਨਰਲ ਦਾ ਗਠਨ ਕੀਤਾ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਸ੍ਰੀ ਗੁਰੂ ਸਿੰਘ ਸਭਾ ਲਹਿਰ ਦਾ ਬਹੁਤ ਦੂਰਗਾਮੀ ਪ੍ਰਭਾਵ ਦੇਖਿਆ ਗਿਆ।ਖਾਲਸਾ ਸਕੂਲ ਅਤੇ ਕਾਲਜ ਬਨਾਉਣੇ ਸਭਾ ਦਾ ਟੀਚਾ ਰਿਹਾ, ਸਿੱਖ ਵਿਦਵਾਨ ਪੈਦਾ ਕਰਕੇ ਸਿੱਖ ਸਾਹਿਤ ਨੂੰ ਲਿਖਣ ਅਤੇ ਸਾਂਭਣ ਦੇ ਵੱਡੇ ਉਪਰਾਲੇ ਕੀਤੇ ਗਏ, ਇਸ ਤੋ ਇਲਾਵਾ ਸਿੰਘ ਸਭਾ ਲਹਿਰ ਨੇ ਭਾਈ ਵੀਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਗੁਰਮੁਖ ਸਿੰਘ ਅਤੇ ਗਿਆਨੀ ਗਿਆਨ ਸਿੰਘ ਵਰਗੇ ਪ੍ਰਸਿੱਧ ਸਿੱਖ ਵਿਦਵਾਨ ਵੀ ਪੈਦਾ ਕੀਤੇ, ਪ੍ਰਿੰਸੀਪਲ ਗੁਰਦਿੱਤ ਸਿੰਘ ਪ੍ਰੇਮੀ ਅਤੇ ਡਾ ਭਗਤ ਸਿੰਘ ਅਨੁਸਾਰ :- ਸਿੰਘ ਸਭਾ ਲਹਿਰ ਦੇ ਪਹਿਲੇ ਲੇਖਕਾਂ ਵਿਚ ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਮੋਹਨ ਸਿੰਘ ਵੈਦ, ਸ. ਚਰਨ ਸਿੰਘ ਸ਼ਹੀਦ, ਭਾਈ ਕਾਨ੍ਹ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਸ਼ਾਮਲ ਹਨ। ਪਰ ਇਹ ਵੀ ਸੱਚ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਅਮ੍ਰਿਤਸਰ ਦੇ ਆਗੂ ਉੱਚ ਜਤੀਏ ਅਤੇ ਸਰਮਾਏਦਾਰ ਸਨ, ਜਿਸ ਕਰਕੇ ਗਰੀਬੜੇ ਸਿੱਖ ਇਸ ਸਭਾ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੋ ਨਿਰਾਸ ਹੋ ਗਏ ਅਤੇ ਇਸ ਨਿਰਾਸ਼ਤਾ ਵਿੱਚੋਂ ਹੀ ਸ੍ਰੀ ਗੁਰੂ ਸਿੰਘ ਸਭਾ ਲਹੌਰ ਦਾ ਜਨਮ ਹੋਇਆ।ਇਸ ਲਹੌਰ ਵਾਲੀ ਸਭਾਂ ਵਿੱਚ ਬਹੁ ਗਿਣਤੀ ਗਰੀਬੜੇ ਸਿੱਖਾਂ ਦੀ ਹੋਣ ਕਰਕੇ ਉਹ ਆਪਣੇ ਸਿਧਾਂਤਾਂ ਪ੍ਰਤੀ ਵੱਧ ਸਤੱਰਕ ਅਤੇ ਦ੍ਰਿੜ ਰਹੇ।

ਪ੍ਰੋ ਗੁਰਮੁਖ ਸਿੰਘ,ਗਿਆਨੀ ਦਿੱਤ ਸਿੰਘ ਅਤੇ ਜਵਾਹਰ ਸਿੰਘ ਕਪੂਰ ਵਰਗੇ ਵਿਦਵਾਨ ਗਰੀਬੜੇ ਸਿੱਖਾਂ ਨੇ ਇਸ ਸਭਾ ਨੂੰ ਪਿੰਡ ਪਿੰਡ ਪਹੁੰਚਾਉਣ ਵਿੱਚ ਵੱਡਾ ਜੋਗਦਾਨ ਪਾਇਅ।ਇਹੋ ਕਾਰਨ ਸੀ ਕਿ ਦੋਵਾਂ ਸਭਾਵਾ ਵਿੱਚ ਅਕਸਰ ਹੀ ਸਿਧਾਂਤਕ ਮੱਤਭੇਦ ਰਹੇ ਹਨ,ਜਿਸ ਕਰਕੇ ਦੋਵਾਂ ਸਭਾਵਾਂ ਵਿੱਚ ਤਾਲਮੇਲ ਬਰਕਰਾਰ ਰੱਖਣ ਲਈ ਸਿੰਘ ਸਭਾ ਜਨਰਲ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ 1983 ਵਿੱਚ ਖਾਲਸਾ ਦੀ੍ਵਾਨ ਅਮ੍ਰਿਤਸਰ ਦਾ ਨਾਮ ਨਾਲ ਦੇ ਦਿੱਤਾ ਗਿਆ।ਸਿਧਾਂਤਕ ਮੱਤਭੇਦਾਂ ਦੀ ਬਦੌਲਤ ਹੀ ਪ੍ਰੋ ਗੁਰਮੁੱਖ ਸਿੰਘ ਹੋਰਾਂ ਨੂੰ ਖਾਲਸਾ ਦਿਵਾਨ ਲਹੌਰ ਦਾ ਗਠਨ ਕਰਨ ਲਈ ਮਜਬੂਰ ਹੋਣਾ ਪਿਆ ਸੀ।ਇਹ ਵੀ ਕੌੜਾ ਸੱਚ ਹੈ ਕਿ ਇਹ ਸਰਮਾਏਦਾਰ ਸਿੱਖਾਂ ਦੀ ਅਗਵਾਈ ਨੇ ਮੁੱਢੋ ਹੀ ਪੰਥ ਦਾ ਨੁਕਸਾਨ ਕੀਤਾ ਹੈ ਅਤੇ ਲਗਾਤਾਰ ਪੰਥ ਦੀ ਹੋ ਰਹੀ ਦੁਰਗਤੀ ਲਈ ਵੀ ਇਹ ਸਰਮਾਏਦਾਰੀ ਪਹੁੰਚ ਮੁੱਖ ਤੌਰ ਤੇ ਜੁੰਮੇਵਾਰ ਰਹੀ ਹੈ। ਸਿੱਖ ਵਿਦਵਾਨ ਗੁਰਮੁਖ ਸਿੰਘ ਅਨੁਸਾਰ :- ਸਿੰਘ ਸਭਾਵਾਂ ਦੇ ਪ੍ਰਚਾਰ ਦੇ ਫਲਸਰੂਪ ਪੰਜਾਬ ਵਿੱਚ ਸਿੱਖ ਅਬਾਦੀ 1868 ਵਿੱਚ ਸਾਢੇ ਗਿਆਰਾਂ ਲੱਖ ਤੋਂ ਵੀ ਘੱਟ ਸੀ, 1881 ਵਿੱਚ ਸਾਢੇ ਅਠਾਰਾਂ ਲੱਖ, 1891 ਵਿੱਚ ਉੱਨੀ ਲੱਖ ਅਤੇ 1901 ਵਿੱਚ ਬਾਈ ਲੱਖ ਦੇ ਕਰੀਬ ਹੋ ਗਈ। ਇਸ ਦੇ ਨਾਲ ਹੀ ਵਿੱਦਿਆ ਦਾ ਬੜਾ ਪ੍ਰਸਾਰ ਹੋਇਆ।ਇਸ ਸਮੇ ਤੱਕ ਦੋਵੇਂ ਸਭਾਵਾਂ ਦੇ ਪਰਮੁੱਖ ਆਗੂ ਅਕਾਲ ਚਲਾਣਾ ਕਰ ਚੁੱਕੇ ਸਨ,ਜਿਸ ਕਰਕੇ ਚੀਫ ਖਾਲਸਾ ਦੀਵਾਨ ਹੋਂਦ ਵਿੱਚ ਆਇਆ।1902 ਵਿੱਚ ਬਣੇ ਚੀਫ ਖਾਲਸਾ ਦੀਵਾਨ ਦੇ ਪਹਿਲੇ ਪ੍ਰਧਾਨ ਭਾਈ ਅਰਜਨ ਸਿੰਘ ਬਾਗੜੀਆਂ ਅਤੇ ਸਕੱਤਰ ਸ੍ਰ ਸੁੰਦਰ ਸਿੰਘ ਮਜੀਠੀਆ ਨੂੰ ਬਣਾਇਆ ਗਿਆ।ਬਿਨਾ ਸ਼ੱਕ ਚੀਫ ਖਾਲਸਾ ਦੀਵਾਨ ਦੇ ਮੋਹਰੀ ਵੀ ਸ੍ਰੀ ਸਿੰਘ ਸਭਾ ਅਮ੍ਰਿਤਸਰ ਅਤੇ ਖਾਲਸਾ ਦੀਵਾਨ ਅਮ੍ਰਿਤਸਰ ਵਾਂਗ ਵੱਡੇ ਸਰਮਾਏਦਾਰ,ਧਨਾਡ ਸਿੱਖ ਹੀ ਰਹੇ ਹਨ,ਜਿੰਨਾਂ ਦਾ ਮੌਜੂਦਾ ਸਮੇ ਵਿੱਚ ਵੀ ਚੀਫ ਖਾਲਸਾ ਦੀ੍ਵਾਨ ਸਮੇਤ ਸਮੁੱਚੀਆਂ ਪਰਮੁੱਖ ਸਿੱਖ ਸੰਸਥਾਵਾਂ ਅਤੇ ਸਮੁੱਚੇ ਗੁਰਦੁਆਰਾ ਪ੍ਰਬੰਧ ਤੇ ਮੁਕੰਮਲ ਕਬਜਾ ਹੈ। 1915 ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੀ ਚੜਤ ਲੱਗਭੱਗ ਖਤਮ ਹੋ ਗਈ,ਇਸ ਦੀ ਜਗਾਹ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਨੇ ਲੈ ਲਈ। ਇਹ ਵੀ ਇਤਫਾਕ ਹੈ ਜਾ ਕੁਦਰਤੀ ਵਰਤਾਰਾ ਕਿ ਸ੍ਰੀ ਗੁਰੂ ਸਿੰਘ ਸਭਾਵਾਂ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਤੇ ਹਿੰਦੂ, ਮੁਸਲਮ ਅਤੇ ਈਸਾਈ ਮਿਸ਼ਨਰੀਆਂ ਦੇ ਮਾਰੂ ਹਮਲਿਆਂ ਦੇ ਟਾਕਰੇ ਲਈ ਹੋਂਦ ਵਿੱਚ ਆਈਆਂ ਸਨ ਅਤੇ ਅੱਜ ਜਦੋ ਸਿੱਖ ਪੰਥ ਸ੍ਰੀ ਗੁਰੂ ਸਿੰਘ ਸਭਾ ਲਹਿਰ ਦੀ ਡੇਢ ਸੌ ਸਾਲਾ ਸਤਾਬਦੀ ਮਨਾਉਣ ਜਾ ਰਿਹਾ ਹੈ,ਤਾਂ ਐਨ ਉਸ ਮੌਕੇ ਵੀ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਨੂੰ ਖਤਮ ਕਰਨ ਦੇ ਕੋਝੇ ਯਤਨ ਹੋ ਰਹੇ ਹਨ।ਮੌਜੂਦਾ ਸਮੇ ਵਿੱਚ ਵੀ ਡੇਰਾਵਾਦ ਅਤੇ ਈਸਾਈ ਮਿਸ਼ਨਰੀ ਸਿੱਖੀ ਦੀ ਹੋਂਦ ਲਈ ਵੱਡੀ ਚਣੌਤੀ ਬਣ ਕੇ ਖੜੇ ਹਨ।

ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ

1969 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪੰਜ ਸੌ ਸਾਲਾ ਸਤਾਬਦੀ ਤੋ ਲੈ ਕੇ 1999 ਚ ਖਾਲਸਾ ਸਾਜਨਾ ਦਿਵਸ ਸਤਾਬਦੀ ਮਨਾਈ ਸੀ,ਉਸ ਤੋਂ ਬਾਅਦ ਸਤਾਬਦੀਆਂ ਮਨਾਉਣ ਦੀ ਕਬਾਇਦ ਸ਼ੁਰੂ ਹੋਈ। ਸਤਾਬਦੀਆਂ ਮਨਾਈਆਂ ਵੀ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਕਹਾਵਤ ਵੀ ਹੈ ਕਿ ਜਿਹੜੀਆਂ ਕੌਂਮਾਂ ਆਪਣੇ  ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਇੱਕ ਨਾ ਇੱਕ ਦਿਨ ਦੁਨੀਆਂ ਦੇ ਨਕਸ਼ੇ ਵਿੱਚੋਂ ਵੀ  ਅਲੋਪ ਹੋ ਜਾਂਦੀਆਂ ਹਨ।ਸੋ ਕੌਂਮ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਦੁਨੀਆਂ ਤੱਕ ਲੈ ਕੇ ਜਾਣ ਵਿੱਚ ਇਹ ਸਤਾਬਦੀਆਂ ਵੀ ਕੌਂਮੀ ਪਰਚਾਰ ਦਾ ਇੱਕ ਵਧੀਆ ਜਰੀਆ ਬਣਦੀਆਂ ਹਨ। ਇਤਿਹਾਸਿਕ ਦਿਹਾੜੇ ਹੋਣ ਜਾਂ ਸਤਬਦੀ ਸਮਾਗਮ ਹੋਣ, ਇਹਨਾਂ ਨੂੰ ਅਜਿਹੇ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ, ਤਾਂ ਕਿ ਹਰ ਸਤਾਬਦੀ ਕੋਈ ਟੀਚਾ ਸਰ ਕਰਨ ਦਾ ਮਾਣ ਆਪਣੇ ਨਾਮ ਕਰਕੇ ਜਾਵੇ, ਪਰ ਅਫਸੋਸ ਕਿ ਇਸ ਤੋ ਪਹਿਲਾਂ ਅਜਿਹਾ ਨਹੀ ਹੋ ਸਕਿਆ। ਪੰਥਕ ਰਹੁ ਰੀਤਾਂ ਤੋ  ਪਾਸੇ ਹੱਟ ਕੇ ਮਨਾਈਆਂ ਗਈਆਂ ਸਤਾਬਦੀਆਂ ਅਤੇ ਦਿਹਾੜੇ ਮਹਿਜ ਮੇਲਿਆਂ ਤੋ ਵੱਧ ਪੰਥ ਨੂੰ ਕੁੱਝ ਵੀ ਨਹੀ ਦੇ ਸਕੇ।ਅਜਿਹਾ ਅਸੀ ਲੰਮੇ ਸਮੇ ਤੋ ਦੇਖਦੇ ਅਤੇ ਅਮਲੀ ਰੂਪ ਚ  ਕਰਦੇ ਵੀ ਆ ਰਹੇ ਹਾਂ।ਭਾਂਵੇ ਉਹ ਸਿਹਤ ਸਬੰਧੀ ਨੀਤੀਆਂ ਬਨਾਉਣ ਦੀ ਗੱਲ ਹੋਵੇ, ਭਾਂਵੇਂ ਸਿੱਖਿਆ ਸਬੰਧੀ ਨੀਤੀਆਂ ਬਨਾਉਣ ਦੀ ਗੱਲ ਹੋਵੇ ਜਾਂ ਧਰਮ ਦੇ ਪ੍ਰਚਾਰ ਪਸਾਰ ਨੂੰ ਤੇਜ ਕਰਨ ਸਬੰਧੀ ਫੈਸਲੇ ਲੈਣ ਦੀ ਗੱਲ ਹੋਵੇ, ਇਹਨਾਂ ਸਤਾਬਦੀਆਂ ਤੋ ਜਰੂਰ ਕੁੱਝ ਨਾ ਕੁੱਝ ਕੌਂਮ ਦੀ ਝੋਲ਼ੀ ਪੈਣਾ ਚਾਹੀਦਾ ਸੀ, ਪਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲੰਮੇ ਸਮੇ ਤੋ ਕਾਬਜ ਢਨਾਡ ਲੋਕਾਂ ਨੇ ਅਜਿਹਾ ਕੁੱਝ ਵੀ ਨਹੀ ਕੀਤਾ,ਜਿਸ ਨਾਲ ਕੌਂਮ ਦਾ ਦੁਨੀਆਂ ਪੱਧਰ ਤੇ ਕੋਈ ਚੰਗਾ ਸੁਨੇਹਾ ਜਾਂਦਾ, ਸਿੱਖ ਕੌਂਮ ਦੀਆਂ ਜੜਾਂ ਮਜਬੂਤ ਹੁੰਦੀਆਂ, ਬਲਕਿ ਕੌਂਮ ਲਗਾਤਾਰ ਨਿਘਾਰ ਵੱਲ ਨੂੰ ਜਾਂਦੀ ਪਰਤੀਤ ਹੋ ਰਹੀ ਹੈ।1969 ਵਿੱਚ ਸਿੱਖ ਕੌਂਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਪੰਜ ਸੌ ਸਾਲਾ ਸਤਾਬਦੀ ਸਮੇਤ ਹੁਣ ਤੱਕ ਜਿੰਨੀਆਂ ਵੀ ਸਤਾਬਦੀਆਂ ਮਨਾਈਆਂ ਗਈਆਂ ਹਨ, ਉਹਨਾਂ ਤੇ ਕਰੋੜਾਂ ਰੁਪਏ ਪ੍ਰਤੀ ਸਤਾਬਦੀ ਜਰੂਰ ਖਰਚ ਕੀਤੇ ਗਏ ਹਨ ਤੇ ਹੁਣ ਵੀ ਖਰਚ ਕੀਤੇ ਜਾ ਰਹੇ ਹਨ,ਪਰ ਸਚਾਈ ਇਹ ਹੈ ਕਿ ਹੁਣ ਤੱਕ ਮਨਾਈਆਂ ਗਈਆਂ ਸਤਾਬਦੀਆਂ ਦੀ ਗੁਰੂ ਕੀ ਗੋਲਕ ਦੇ ਪੈਸੇ ਦੀ ਬਰਬਾਦੀ ਤੋ ਬਗੈਰ ਹੋਰ ਕੋਈ ਵੀ ਪਰਾਪਤੀ ਨਹੀ।ਅੱਜ ਤੱਕ ਸਿੱਖ ਗੁਰੂ ਸਹਿਬਾਨਾਂ ਅਤੇ ਸਿੱਖ ਇਤਿਹਾਸਿਕ ਦਿਹਾੜਿਆਂ ਅਤੇ ਸਤਾਬਦੀਆਂ ਨੂੰ ਸਿੱਖ ਨੁਮਾਇੰਦਾ ਜਮਾਤ ਨੇ ਅਪਣੇ ਸਿਆਸੀ ਲਾਹੇ ਲਈ ਹੀ ਵਰਤਿਆ ਹੈ। ਕਰੋੜਾਂ ਰੁਪਏ ਖਰਚ ਕਰਕੇ ਵੱਡੀਆਂ ਵੱਡੀਆਂ ਸਟੇਜਾਂ, ਵੱਡੇ ਵੱਡੇ ਪੰਡਾਲ ਤਿਆਰ ਕੀਤੇ ਜਾਂਦੇ ਹਨ, ਤਾਂ ਕਿ ਕੇਂਦਰ ਤੋ ਆਉਣ ਵਾਲੇ ਮਹਿਮਾਨਾਂ ਦੀ ਖੁਸ਼ੀ ਹਾਸਲ ਕੀਤੀ ਜਾ ਸਕੇ।ਕੋਈ ਸਤਾਬਦੀ ਅਜਿਹੀ ਨਹੀ ਜਦੋ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਗੁਰੂ ਦੀ ਗੋਲਕ ਦੀ ਦੁਰਵਰਤੋ,ਸਿੱਖੀ ਸਿਧਾਤਾਂ ਦੀ ਅਣਦੇਖੀ ਕਰਕੇ ਵਿਪਰਵਾਦ ਦੀ ਤੱਕੜੀ ਚ ਤੁਲਣ ਅਤੇ ਸਿੱਖੀ ਦੇ ਸਹੀ ਪਰਚਾਰ ਪਾਸਾਰ ਤੋ ਪਾਸਾ ਵੱਟਣ ਦੇ ਦੋਸ਼ ਨਾ ਲੱਗੇ ਹੋਣ।ਸਤਾਬਦੀਆਂ ਤੋ ਹੱਟ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਸੁਚੱਜੇ ਢੰਗ ਨਲਾ ਚਲਾਉਣ ਅਤੇ ਸਿੱਖੀ ਸਿਧਾਤਾਂ ਦੀ ਰਾਖੀ ਲਈ ਹੋਂਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਹੀ ਸਿੱਖੀ ਸਿਧਾਤਾਂ ਦਾ ਘਾਣ ਕਰਨ ਲਈ ਜੁੰਮੇਵਾਰ ਬਣਦੀ ਆ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਕੋਈ ਵੀ ਵਿਧੀ ਵਿਧਾਨ ਨਾ ਹੋਣ ਕਰਕੇ ਜਿਸ ਤਰਾਂ ਜਥੇਦਾਰ ਨੂੰ ਅਪਣੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਵਰਤਿਆ ਜਾ ਰਿਹਾ ਹੈ,ਉਸ ਰੁਝਾਨ ਨੇ ਜਿੱਥੇ ਜਥੇਦਾਰ ਦੇ ਸਵੈਮਾਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਢਾਹ ਲਾਈ ਹੈ,ਓਥੇ ਸਿੱਖ ਕੌਂਮ ਨੂੰ ਧੜੇਵੰਦੀਆਂ ਵਿੱਚ ਵੰਡ ਕੇ ਬੇਹੱਦ ਕਮਜੋਰ ਵੀ ਕੀਤਾ ਹੈ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਜਾਂ ਤਾਂ ਸਿੱਖੀ ਸਿਧਾਤਾਂ ਦੀ ਕੋਈ ਗੱਲ ਹੀ ਨਹੀ ਹੋ ਰਹੀ, ਜੇਕਰ ਹੁੰਦੀ ਵੀ ਹੈ ਤਾਂ ਸਿੱਖੀ ਦੀ ਵਿਸ਼ਾਲਤਾ ਨੂੰ ਸੰਕੀਰਨਤਾ ਚ ਪਰੋ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰਚਾਰਕਾਂ ਦਾ ਆਪੋ ਵਿੱਚ ਪਿਆ ਕਾਟੋ ਕਲੇਸ਼ ਨਿੱਤ ਨਵੀਂ ਦੁਬਿਧਾ ਪਾਉਣ ਤੇ ਸਿਵਾਏ ਕੋਈ ਚੰਗੇ ਨਤੀਜੇ ਨਹੀ ਦੇ ਰਿਹਾ। ਸੰਪਰਦਾਇਕ ਡੇਰੇ ਸ੍ਰੀ ਅਕਾਲ ਤਖਤ ਸਾਹਿਬ ਲਈ ਚਣੌਤੀ ਬਣੇ ਖੜੇ ਹਨ,ਜਿੰਨਾਂ ਨੂੰ ਸਿਆਸੀ ਲਾਹਾ ਲੈਣ ਦੇ ਲਾਲਚ ਵਿੱਚ ਵੱਖ ਵੱਖ ਪਾਰਟੀਆਂ ਸਹਿਯੋਗ ਕਰ ਰਹੀਆਂ ਹਨ। ਕੋਈ ਕਿਸੇ ਡੇਰੇਦਾਰ ਨਾਲ ਖੜਾ ਹੈ,ਕੋਈ ਟਕਸਾਲ ਨੂੰ ਅਪਣੀ ਨਿੱਜੀ ਜਾਇਦਾਦ ਬਣਾਈ ਬੈਠਾ ਹੈ ਅਤੇ ਸਭ ਤੋ ਵੱਡੀ ਗੱਲ ਕਿ ਸਿਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਲੋਕ ਲੰਮੇ ਸਮੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਪਣੇ ਨਿੱਜੀ ਸਿਆਸੀ ਮੁਫਾਦ ਲਈ ਅਪਣੀ ਮਲਕੀਅਤ ਸਮਝ ਕੇ ਵਰਤਦੇ ਆ ਰਹੇ ਹਨ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਸਿੰਘ ਸਭਾ ਲਹਿਰ ਦੀ ਡੇਢ ਸੌ ਸਾਲਾ ਸਤਾਬਦੀ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ। ਸੋ ਸਿੱਖ ਪੰਥ ਨੂੰ ਦਰਪੇਸ ਸਮੱਸਿਆਵਾਂ ਦੇ ਮੱਦੇਨਜਰ ਇਹ ਯਕੀਨੀ ਬਨਾਉਣ ਦੀ ਵੱਡੀ ਲੋੜ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ ਮੌਕੇ ਕੌਂਮ ਅੰਦਰ ਨਵੀ ਚੇਤਨਾ ਪੈਦਾ ਕਰਨ ਵਾਲੇ ਉਸਾਰੂ ਪਰੋਗਰਾਮ ਉਲੀਕੇ ਜਾਣ,ਸਿੱਖ ਸੰਸਥਾਵਾਂ ਨੂੰ ਧਨਾਡ ਸਿੱਖਾਂ ਦੇ ਕਬਜਿਆਂ ਤੋ ਮੁਕਤ ਕਰਵਾਉਣ ਲਈ ਨਵੀ ਪੰਥਕ ਲਹਿਰ ਖੜੀ ਕੀਤੀ ਜਾਵੇ, ਤਾਂ ਕਿ ਭਵਿੱਖ ਵਿੱਚ ਸਹੀ ਅਰਥਾਂ ਵਿੱਚ ਸਿੱਖ ਸਿਧਾਂਤਾਂ ਦੀ ਰਾਖੀ ਕੀਤੀ ਜਾ ਸਕੇ। ਸਿੱਖੀ ਤੇ ਮਾਰੂ ਭਵਿੱਖੀ ਹਮਲਿਆਂ ਦੇ ਪਰਿਪੇਖ ਵਿੱਚ ਸਿੱਖ ਕੌਂਮ ਦੀ ਨਿਆਰੀ ਨਿਰਾਲੀ ਹੋਂਦ ਨੂੰ ਕਾਇਮ ਰੱਖਣ ਅਤੇ ਸਿੱਖੀ ਜੁਆਨੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਂਦੇ ਹੋਏ ਸਿੱਖੀ ਦੇ ਗਾਡੀ ਰਾਹ ਤੋਰਨ ਲਈ ਅਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਰਗੇ ਕੌਂਮੀ ਕਾਰਜ ਅਰੰਭ ਕਰਨੇ ਚਾਹੀਦੇ ਹਨ,ਸੋ ਇਸਤਰਾਂ ਦੇ ਕਾਰਜ ਸ੍ਰੀ ਗੁਰੂ ਸਿੰਘ ਸਭਾ ਦੀ ਡੇਢ ਸੌ ਸਾਲਾ ਸਤਾਬਦੀ ਨੂੰ ਸਾਰਥਿਕ ਬਨਾਉਣ ਵਿੱਚ ਸਹਾਈ ਹੋਣਗੇ।

ਬਘੇਲ ਸਿੰਘ ਧਾਲੀਵਾਲ
99142-58142

ਮਾਮਲਾ ਧਾਰਮਿਕ ਅਕੀਦਤ ਵਿੱਚ ਦਖ਼ਲ ਅੰਦਾਜ਼ੀ ਦਾ

ਸਭਨਾਂ ਧਰਮਾਂ ਦੀ ਆਪਣੀ ਮਰਿਯਾਦਾ,ਆਪਣੇ ਅਸੂਲ ਅਤੇ ਆਪਣੀ ਵਿਲੱਖਣਤਾ ਹੁੰਦੀ ਹੈ। ਕਿਸੇ ਵੀ ਧਰਮ ਨੂੰ ਨੀਵਾਂ ਦਿਖਾਉਣ ਜਾਂ ਬੇਅਦਬ ਕਰਨ ਦੀ ਕੋਈ ਵੀ ਧਰਮ ਆਗਿਆ ਨਹੀ ਦਿੰਦਾ। ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੀ ਵੰਨ ਸੁਵੰਨਤਾ ਨੂੰ  ਬਣਾਈ ਰੱਖਣ ਵਿੱਚ ਸਹਾਈ ਹੋ ਸਕਦਾ ਹੈ। ਸਿੱਖ ਧਰਮ ਦੁਨੀਆਂ ਦਾ ਅਜਿਹਾ ਨਵੀਨਤਮ ਧਰਮ ਹੈ, ਜਿਸ ਨੇ ਸਰਬਤ ਦੇ ਭਲੇ ਦਾ ਸੰਕਲਪ ਦੁਨੀਆਂ ਸਾਹਮਣੇ ਲੈ ਕੇ ਆਉਣ ਦਾ ਮਾਣ ਪਰਾਪਤ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਅਮੁੱਕ ਭੰਡਾਰ ਤਾਂ ਹੈ ਹੀ,ਬਲਕਿ ਬਰਾਬਰਤਾ ਅਤੇ ਸਰਬ ਸਾਂਝੀਵਾਲਤਾ ਦਾ ਠਾਠਾਂ ਮਾਰਦਾ ਅਜਿਹਾ ਸਮੁੰਦਰ ਹੈ, ਜਿਸ ਵਿੱਚ ਗੋਤਾ ਲਾਉਣ ਵਾਲਾ ਹਾਉਮੈ, ਹੰਕਾਰ ਅਤੇ ਭਿੰਨ ਭੇਦ ਤੋ ਮੁਕਤ ਹੋ ਜਾਂਦਾ ਹੈ। ਸਿੱਖ ਧਰਮ ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ, ਜਿਹੜਾ ਨਿੱਜਵਾਦ ਤੋ ਹੱਟ ਕੇ ਸਰਬ ਸਾਂਝੀਵਾਲਤਾ ਤੇ ਡਟ ਕੇ ਪਹਿਰਾ ਦਿੰਦਾ ਹੈ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਸਾਹਿਬ ਤੋ ਲੈ ਕੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਮੇਤ ਸਾਰੇ ਹੀ ਗੁਰੂ ਸਹਿਬਾਨ ਨੇ ਜਿੱਥੇ ਸਰਬ ਸਾਂਝੀਵਾਲਤਾ ਦਾ ਸੰਦੇਸ ਦ੍ਰਿੜ ਕਰਵਾਇਆ, ਓਥੇ ਜਬਰ ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨ ਤੋ ਲੈ ਕੇ ਟਾਕਰਾ ਕਰਨ ਤੱਕ ਦੀ ਤਾਕੀਦ ਵੀ ਕੀਤੀ ਹੈ। ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੇ ਜੁਲਮਾਂ ਖਿਲਾਫ ਅਵਾਜ ਬੁਲੰਦ ਕਰਦਿਆਂ –
ਪਾਪੁ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ,

ਕਹਿ ਕੇ ਜਾਬਰ ਹਾਕਮ ਨੂੰ ਵੰਗਾਰਿਆ, ਅਤੇ ਲੋਕਾਈ ਨੂੰ ਵੀ ਜਬਰ ਜੁਲਮ ਦੇ ਖਿਲਾਫ ਉੱਠਣ ਦਾ ਹੋਕਾ ਦਿੱਤਾ। ਅਸੂਲ ਦੀ ਗੱਲ ਕਰਨ ਤੋ ਪਾਸਾ ਨਹੀ ਵੱਟਿਆ, ਬਲਕਿ ਖੂਨ ਦੇ ਸੋਹਿਲੇ ਗਾ ਕੇ ਉਹਨਾਂ ਜਾਬਰ ਹਾਕਮਾਂ ਨੂੰ ਸੁਚੇਤ ਕਰਦਿਆ –
ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ ।।

ਕਹਿ ਕੇ ਯਾਦ ਕਰਵਾਇਆ ਸੀ ਕਿ ਇੱਥੇ ਬਹੁਤ ਸਾਰੇ ਆਏ ਤੇ ਬਹੁਤ ਆ ਕੇ ਚਲੇ ਜਾਣਗੇ ,ਕੋਈ ਹੋਰ ਸੂਰਮਾ ਉੱਠ ਖੜਾ ਹੋਵੇਗਾ। ਇਹ ਸੱਤਾ ਦਾ ਹੰਕਾਰ ਕਰਨਾ ਤਾਂ ਨਰਕਾਂ ਦੇ ਭਾਗੀ ਬਨਣ ਵਰਗਾ ਵਰਤਾਰਾ ਹੈ। ਜਦੋ ਔਰੰਗਜੇਬ ਨੇ ਕਸ਼ਮੀਰੀ ਪੰਡਤਾਂ ਦਾ ਜਬਰੀ ਧਰਮ ਪਰਿਵਰਤਨ ਸ਼ੁਰੂ ਕੀਤਾ, ਤਾਂ ਉਸ ਮੌਕੇ ਬਹੁਤ ਸਾਰੇ ਪੰਡਤ ਇਕੱਠੇ ਹੋ ਕੇ ਸਿੱਖਾਂ ਦੇ ਨੌਂਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਸਨ ਤੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਬਚਾਇਆ ਜਾਵੇ। ਉਸ ਮੌਕੇ ਗੁਰੂ ਸਾਹਿਬ ਨੇ ਇਹ ਨਹੀ ਸੋਚਿਆ ਸੀ ਕਿ ਇਹ ਜੁਲਮ ਸਹਿਣ ਵਾਲੇ ਲੋਕ ਕਿਹੜੇ ਧਰਮ ਨਾਲ ਸਬੰਧ ਰੱਖਦੇ ਹਨ, ਬਲਕਿ ਉਹਨਾਂ ਹਿੰਦੂਆਂ ਤੇ ਹੋ ਰਹੇ ਜੁਲਮਾਂ ਨੂੰ ਮਾਨਵੀ ਅਸੂਲਾਂ ਦੇ ਖਿਲਾਫ ਸਮਝਦਿਆਂ ਐਲਾਨੀਆਂ ਕਿਹਾ ਸੀ ਕਿ ਜਾਓ ਜਾ ਕੇ ਕਹਿ ਦਿਓ ਔਰੰਗਜੇਬ ਨੂੰ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਕੇ ਦੇਖ ਲੈਣ, ਫਿਰ ਅਸੀ ਸਾਰੇ ਆਪ ਹੀ ਮੁਸਲਮਾਨ ਬਣ ਜਾਵਾਂਗੇ। ਲਿਹਾਜਾ ਗੁਰੂ ਸਾਹਿਬ ਨੂੰ ਮਜਲੂਮਾਂ ਹਿੰਦੂ ਬ੍ਰਾਹਮਣਾਂ ਦੇ ਧਰਮ ਬਚਾਉਣ ਖਾਤਰ ਆਪਣਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਕਟਵਾਉਣਾ ਪਿਆ ਸੀ। ਏਥੇ ਹੀ ਬੱਸ ਨਹੀ ਜਦੋ ਅਫਗਾਨੀ ਧਾੜਵੀ ਭਾਰਤ ਨੂੰ ਲੁੱਟਣ ਲਈ ਆਉਂਦੇ ਸਨ ਤਾਂ ਉਹ ਹਿੰਦੂ ਬਹੂ ਬੇਟੀਆਂ ਨੂੰ ਵੀ ਲੁੱਟ ਦਾ ਮਾਲ ਸਮਝ ਕੇ ਨਾਲ ਲੈ ਜਾਂਦੇ ਸਨ ਤੇ ਗਜਨੀ ਦੇ ਬਜਾਰਾਂ ਵਿੱਚ ਹਿੰਦੂ ਬਹੂ ਬੇਟੀਆਂ ਦੀ ਕੀਮਤ ਲਗਾਈ ਜਾਂਦੀ ਸੀ, ਪ੍ਰੰਤੂ ਇਹ ਗੈਰ ਮਨੁੱਖੀ ਵਰਤਾਰੇ ਨੂੰ ਵੀ ਸਿੱਖ ਸੂਰਮਿਆਂ ਨੇ ਠੱਲ੍ਹ ਪਾਈ ਸੀ, ਪਰ ਬੇਹੱਦ ਅਫਸੋਸ ਹੁੰਦਾ ਹੈ, ਜਦੋ ਮੌਜੂਦਾ ਸਮੇ ਦੇ ਹਾਕਮ ਸਿੱਖਾਂ ਦੇ ਅਹਿਸਾਨ ਮੰਦ ਰਹਿਣ ਦੀ ਬਜਾਏ ਅਹਿਸਾਨ ਫਰਾਮੋਸ਼ ਬਣਦੇ ਦਿਖਾਈ ਦਿੰਦੇ ਹਨ। ਸਿੱਖਾਂ ਦੇ ਸਰਬ ਉੱਚ ਤਖਤ ਸਹਿਬਾਨਾਂ ਦੇ ਪ੍ਰਬੰਧਕ ਉਹ ਗੈਰ ਸਿੱਖ ਮਾਮੂਲੀ ਅਧਿਕਾਰੀਆਂ ਨੂੰ ਲਾਇਆ ਜਾ ਰਿਹਾ ਹੈ, ਜਿੰਨਾਂ ਨੂੰ ਸਿੱਖ ਰਹਿਤ ਮਰਿਯਾਦਾ, ਸਿੱਖੀ ਸਿਧਾਂਤ ਅਤੇ ਸਰਬ ਉੱਚ ਸਿੱਖ ਅਸਥਾਨਾਂ ਦੀ ਨਾ ਸਮਝ ਹੈ ਅਤੇ ਨਾ ਉਹਨਾਂ ਦਾ ਕੋਈ ਸਿੱਖੀ ਨਾਲ ਸਰੋਕਾਰ ਹੈ। ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕ ਹਮੇਸਾਂ ਪੂਰਨ ਗੁਰਸਿੱਖ ਹੀ ਹੋ ਸਕਦੇ ਹਨ, ਪਤਿਤ ਸਿੱਖ ਨੂੰ ਵੀ ਇਸ ਸੇਵਾ ਦੇ ਯੋਗ ਨਹੀ ਮੰਨਿਆ ਜਾਂਦਾ, ਫਿਰ ਇੱਕ ਗੈਰ ਸਿੱਖ ਜਿਹੜਾ ਹੋਰ ਕਿਸੇ ਧਰਮ ਵਿੱਚ ਆਸਥਾ ਰੱਖਦਾ ਹੈ, ਉਹ ਸਿੱਖੀ ਦੇ ਅਸੂਲਾਂ ਦੀ ਪਾਲਣਾ ਕਿਵੇਂ ਕਰ ਸਕਦਾ ਹੈ। ਇਹੋ ਜਿਹਾ ਵਰਤਾਰਾ ਜਿੱਥੇ ਧਰਮ ਨਿਰਪੱਖ ਦੇਸ਼ ਦੇ ਲੋਕ ਤੰਤਰਿਕ ਸਿਸਟਮ ਨੂੰ ਕਟਿਹਰੇ ਵਿੱਚ ਖੜਾ ਕਰਦਾ ਹੈ। ਉਥੇ ਘੱਟ ਗਿਣਤੀ ਲੋਕਾਂ ਦੇ ਮਨਾਂ ਅੰਦਰ ਬੇਚੈਨੀ, ਬੇਗਾਨਗੀ ਅਤੇ ਬੇ-ਭਰੋਸ਼ਗੀ ਵੀ ਪੈਦਾ ਕਰਦਾ ਹੈ। ਸਿੱਖਾਂ ਦੇ ਧਾਰਮਿਕ ਮਾਮਲਿਆਂ ਚ ਦਾਖਲ ਅੰਦਾਜੀ ਵਾਲਾ ਮਸਲਾ ਤਾਂ ਕਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਨਹੀਂ ਸੁਣਿਆ ਗਿਆ, ਪਰ ਸਿੱਖਾਂ ਨਾਲ ਆਪਣੇ ਆਜ਼ਾਦ ਮੁਲਕ ਭਾਰਤ ਅੰਦਰ ਅਜਿਹਾ ਵਾਰ ਵਾਰ ਹੋ ਰਿਹਾ ਹੈ, ਇਸਤਰਾਂ ਕਰਕੇ ਸਿੱਖਾਂ ਦੇ ਮਨਾਂ ਅੰਦਰ ਵਿਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸਿੱਖ ਆਪਣੇ ਧਾਰਮਿਕ ਮਾਮਲਿਆਂ ਚ ਸਿੱਧੀ ਦਖ਼ਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਕੌਂਮ ਸਾਂਤੀ ਪਸੰਦ ਕੌਂਮ ਤਾਂ ਹੈ, ਪਰ ਨਾਲ ਹੀ ਉਹਨਾਂ ਨੂੰ ਗੁਰੂ ਸਿਧਾਂਤ “ਭੈ ਕਾਹੂ ਕੋ ਦੈਤ ਨਹਿ ਨਹਿ ਭੈ ਮਾਨਤ ਆਨ” ਦੀ ਸਿੱਖਿਆ ਵੀ ਦਿੰਦਾ ਹੈ, ਸਿੱਖ ਆਪਣੇ ਉੱਚੇ ਸੁੱਚੇ  ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਜਿੰਦਗੀ ਵਿੱਚ ਅੱਗੇ ਵਧ ਰਹੇ ਹਨ, ਪ੍ਰੰਤੂ ਪੈਰ ਪੈਰ ਤੇ ਧੋਖਾ, ਪੈਰ ਪੈਰ ਤੇ ਬੇਗਾਨਗੀ ਦਾ ਅਹਿਸਾਸ ਅਤੇ ਜਬਰ ਜੁਲਮ ਦਾ ਖੌਫ਼ ਦੇ ਕੇ ਸਿੱਖ ਕੌਂਮ ਨੂੰ ਬਿਖੜੇ ਰਾਹਾਂ ਵੱਲ ਤੋਰਨ ਦੇ ਕੋਝੇ ਯਤਨ ਹੋ ਰਹੇ ਹਨ। ਜਿੱਥੇ ਅਜਿਹੇ ਕੋਝੇ ਹਥਕੰਡੇ ਸਿੱਖਾਂ ਲਈ ਘਾਤਕ ਹੋਣਗੇ, ਓਥੇ  ਇਹ ਵਰਤਾਰਾ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।

ਇਹਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਸਿੱਖ ਕੌਮ ਨੂੰ ਇਸ ਕਦਰ ਕਮਜ਼ੋਰ ਕਰਨ ਲਈ ਸਿੱਧੇ ਤੌਰ ਤੇ ਉਹ ਸਿੱਖ ਆਗੂ ਮੁੱਖ ਤੌਰ ਤੇ ਜੁੰਮੇਵਾਰ ਹਨ,ਜਿੰਨਾਂ ਨੇ ਆਪਣੇ ਨਿੱਜੀ ਮੁਫਾਦਾਂ ਖਾਤਰ ਕੌਮ ਦੇ ਹਿਤਾਂ ਨੂੰ ਵੇਚਿਆਂ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਵਾਇਆ, ਪੰਥਕ ਰਹੁ ਰੀਤਾਂ ਦੇ ਘਾਣ ਬਦਲੇ ਸੱਤਾ ਦੇ ਸੌਦੇ ਕੀਤੇ।ਮੌਜੂਦਾ ਦੌਰ ਵਿੱਚ ਸਿੱਖਾਂ ਦੀ ਹਾਲਤ ਤਰਸਯੋਗ ਬਨਾਉਣ ਵਿੱਚ ਸਿੱਖ ਆਗੂਆਂ ਦੀ ਕੁਰਸੀ ਦੀ ਭੁੱਖ ਜਿੰਮੇਵਾਰ ਰਹੀ ਹੈ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖੁਦ ਤਾਂ ਨਹੀਂ ਰਹੇ, ਪਰ ਕੌਮ ਨੂੰ ਜਿਹੜੇ ਘੁੱਪ ਹਨੇਰੇ ਚ ਸੁੱਟ ਕੇ ਚਲੇ ਗਏ, ਉਥੋਂ ਬਾਹਰ ਨਿਕਲਣ ਦਾ ਰਾਹ ਲੱਭਣਾ ਹੀ ਬੇਹੱਦ ਮੁਸ਼ਕਲ ਬਣ ਚੁੱਕਿਆ ਹੈ। ਸਿੱਖ ਵਿਰੋਧੀ ਤਾਕਤਾਂ ਦੀ ਗੁਰਦੁਆਰਾ ਪ੍ਰਬੰਧ ਵਿੱਚ ਸਿੱਧੀ ਦਾਖਲ ਅੰਦਾਜੀ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਨੂੰ ਢਾਹ ਲਾਉਣ ਦਾ ਮੁੱਢਲਾ ਕਦਮ ਹੈ,ਜਿਸ ਨੂੰ ਹਲਕੇ ਵਿੱਚ ਨਹੀ ਲਿਆ ਜਾਣਾ ਚਾਹੀਦਾ। ਇਸ ਕੌੜੇ ਸੱਚ ਨੂੰ ਕੋਈ ਮੰਨੇ ਜਾਂ ਨਾਂ ਮੰਨੇ, ਪਰ ਇਹ ਸਚਾਈ ਹੈ ਕਿ ਸਿੱਖ ਵਿਰੋਧੀ ਤਾਕਤਾਂ ਅਸਿੱਧੇ ਢੰਗ ਨਾਲ ਪਹਿਲਾਂ ਹੀ ਸਮੁੱਚੇ ਗੁਰਦੁਆਰਾ ਪ੍ਰਬੰਧ, ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਗੁਰਦੁਆਰਾ ਮੈਨੇਜਮੈਟ ਕਮੇਟੀ, ਪਟਨਾ ਸਾਹਿਬ ਬੋਰਡ ਅਤੇ ਹਜੂਰ ਸਾਹਿਬ ਨੰਦੇੜ ਦੇ ਗੁਰਦੁਆਰਾ ਬੋਰਡ ਤੇ ਕਾਬਜ ਹੋ ਚੁੱਕੀਆਂ ਸਨ, ਪਰੰਤੂ ਹੁਣ ਪਰਤੱਖ ਰੂਪ ਚ ਸਾਹਮਣੇ ਆ ਗਈਆਂ ਹਨ। ਸਿਆਸੀ ਮਾਹਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਭਾਵੇਂ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਮਗਰਮੱਛ ਦੇ ਹੰਝੂ ਬਹਾ ਕੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੇ ਯਤਨ ਵਿੱਚ ਲੱਗੇ ਹੋਏ ਹਨ, ਪਰ ਸੱਚ ਇਹ ਹੈ ਕਿ ਇਹ ਸਾਰਾ ਕੁੱਝ ਅੱਜ ਵੀ ਅਕਾਲੀ ਦਲ ਬਾਦਲ ਦੀ ਲੁਕਵੀਂ ਸਹਿਮਤੀ ਨਾਲ ਹੀ ਹੋ ਰਿਹਾ ਹੈ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਹੁਣ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਨਹੀ ਹੈ, ਤਾਂ ਵੀ ਅਕਾਲੀ ਦਲ ਬਾਦਲ ਨੂੰ ਦੋਸ਼ਾਂ ਤੋ ਮੁਕਤ ਨਹੀ ਕੀਤਾ ਜਾ ਸਕਦਾ, ਕਿਉਂਕਿ ਸਰੋਮਣੀ ਅਕਾਲੀ ਦਲ ਦੀ ਜੋ ਦੁਰਦਸ਼ਾ ਮੌਜੂਦਾ ਸਮੇ ਵਿੱਚ ਹੋਈ ਹੈ, ਉਹਦੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਤੇ ਕਾਬਜ ਲੋਕ ਹੀ ਜਿੰਮੇਵਾਰ ਮੰਨੇ ਜਾਣਗੇ।  ਜੇਕਰ ਅਕਾਲੀ ਦਲ ਮਜਬੂਤ ਹੁੰਦਾ ਤਾਂ ਕਿਸੇ ਦੀ ਵੀ ਸਿੱਖ ਮਾਮਲਿਆਂ ਵਿੱਚ ਦਾਖਲ ਅੰਦਾਜੀ ਕਰਨ ਦੀ ਹਿੰਮਤ ਨਹੀ ਸੀ ਹੋ ਸਕਦੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਧੜੇਬੰਦੀ ਪੈਦਾ ਕਰਕੇ ਉਹਨਾਂ ਨੂੰ ਕਮਜੋਰ ਕੀਤਾ, ਫਿਰ ਅਕਾਲੀ ਦਲ ਨੂੰ ਪੰਥਕ ਪਾਰਟੀ ਤੋ ਪੰਜਾਬੀ ਪਾਰਟੀ ਬਣਾ ਕੇ ਕੁਰਬਾਨੀਆਂ ਵਾਲੀ ਜਥੇਬੰਦੀ ਦੇ ਅਕਸ਼ ਨੂੰ ਵੱਡੀ ਢਾਹ ਲਾਈ, ਉਹਦੇ ਬਦਲੇ ਭਾਵੇ ਪਰਕਾਸ਼ ਸਿੰਘ ਬਾਦਲ ਖੁਦ ਤਾਂ ਲੰਮਾ ਸਮਾ ਰਾਜ ਸੱਤਾ ਭੋਗਦੇ ਰਹੇ, ਪਰ ਕੌਂਮ ਵਿੱਚ ਆਪਸੀ ਵੰਡੀਆਂ ਅਤੇ ਦੂਰੀਆਂ ਐਨੀਆਂ ਪਾ ਗਏ, ਜਿੰਨਾਂ ਨੂੰ ਦੂਰ ਕਰਨਾ ਸੁਪਨੇ ਵਾਂਗ ਜਾਪਦਾ ਹੈ। ਪਰਕਾਸ਼ ਸਿੰਘ ਬਾਦਲ ਦੀਆਂ ਦਿੱਤੀਆਂ ਗੰਢਾਂ ਪੰਥ ਤੋ ਦੰਦਾਂ ਨਾਲ ਵੀ ਨਹੀ ਖੁੱਲਣੀਆਂ। ਭਾਂਵੇਂ  ਸ੍ਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਤੋ ਜਾਂਦੇ ਸਮੇ ਪੰਥ ਕੌਂਮ ਨਾਲ ਧਰੋਹ ਕਮਾਉਣ ਅਤੇ ਬੇਅਦਬੀ ਦਾ ਵੱਡਾ ਕਲੰਕ ਮੱਥੇ ਤੇ ਲਗਵਾ ਕੇ ਅਖੀਰ ਜਾਂਦੀ ਵਾਰੀ ਦੁਨੀਆਂ ਤੋ ਹਾਰ ਕੇ ਤੁਰ ਗਏ ਹਨ, ਪਰ ਇਸ ਦੇ ਬਾਵਜੂਦ ਵੀ ਪਿਛਲਿਆਂ ਨੇ ਕੋਈ ਸਬਕ ਨਹੀ ਸਿੱਖਿਆ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸੱਤਾ ਚ ਹੁੰਦਿਆਂ ਹੀ ਅਕਾਲੀ ਦਲ ਦੀ ਅਗਵਾਈ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ, ਜਿਸ ਕਰਕੇ ਅਕਾਲੀ ਦਲ ਵਿੱਚ ਵੀ ਧੜੇਬੰਦੀ ਪੈਦਾ ਹੋ ਗਈ, ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸਿਆਸਤ ਤੇ ਸਰਦਾਰੀ ਕਰਨ ਵਾਲਾ ਅਕਾਲੀ ਦਲ ਹਾਸੀਏ ਤੇ ਚਲਾ ਗਿਆ। ਗੁਰਦੁਆਰਾ ਪ੍ਰਬੰਧ ‘ਤੇ ਸਿੱਖ ਵਿਰੋਧੀ ਤਾਕਤਾਂ ਭਾਰੂ ਹੋ ਗਈਆਂ। ਲਿਹਾਜਾ ਅੱਜ ਸਿੱਖ ਪੰਥ ਲਾਵਾਰਸ ਹੋਇਆ ਮਹਿਸੂਸ ਕਰਦਾ ਹੈ। ਇਸ ਸਾਰੇ ਵਰਤਾਰੇ ਦੇ ਸੰਦਰਭ ਵਿੱਚ ਕਹਿਣਾ ਪਵੇਗਾ ਕਿ ਅਜੇ ਵੀ ਭਲਾ ਹੋਵੇ ਜੇਕਰ ਸ੍ਰ ਸੁਖਬੀਰ ਸਿੰਘ ਬਾਦਲ ਬਿਨਾਂ ਦੇਰੀ ਕੀਤਿਆਂ ਇਸ ਕੌਂਮ ਵਿਰੋਧੀ ਵਰਤਾਰੇ ਲਈ ਆਪਣੇ ਆਪ ਨੂੰ ਜੁੰਮੇਵਾਰ ਮੰਨਦੇ ਹੋਏ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਪਾਸੇ ਹਟ ਜਾਣ, ਤਾਂਕਿ ਸਿੱਖ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਕੇ ਆਪਣੀ ਹੋਣੀ ਦੇ ਨਾਲ ਨਜਿੱਠਣ ਦੇ ਕਾਬਲ ਹੋ ਸਕਣ। ਦੂਜੇ ਪਾਸੇ ਹਾਕਮ ਧਿਰਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਬਚਨ :-“ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ”।। ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਗੁਰਬਾਣੀ ਦੇ ਇਸ ਗੁੱਝੇ ਭੇਦ ਦੇ ਅਰਥ ਦ੍ਰਿੜ ਕਰ ਲੈਣੇ ਚਾਹੀਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142

ਕਿਵੇਂ ਬਣ ਸਕਦਾ ਮੋਦੀ ਸਰਕਾਰ ਦਾ ਹੰਢਣਸਾਰ ਬਦਲ ?

ਡਾ. ਸੁਰਿੰਦਰ ਮੰਡ

ਦੇਸ਼ ਦੇ ਬਹੁਤੇ ਵਿਰੋਧੀ ਦਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਸਰਕਾਰ ਵਿਰੁੱਧ ਇਕੱਠੇ ਹੋ ਕੇ ਲੜਨ ਅਤੇ ਸਰਕਾਰ ਬਣਾਉਣ ਲਈ ਚਰਚਾ ’ਚ ਜੁੱਟੇ ਹਨ। 23 ਜੂਨ ਨੂੰ ਮੀਟਿੰਗ ਵੀ ਕਰ ਲਈ ਹੈ। ਭਾਵੇਂ ਕਿ ਇਸ ਮੁੱਦੇ ਉੱਤੇ ਇਕਮੱਤ ਨਹੀਂ ਹਨ ਕਿ ਅਗਵਾਈ ਕੌਣ ਕਰੇ। ਸੱਤਪਾਲ ਮਲਿਕ ਅਤੇ ਯਸ਼ਵੰਤ ਸਿਨਹਾਂ ਵਰਗੇ ਵੱਡੇ ਹੰਢੇ ਸਾਬਕਾ ਬੀ.ਜੇ.ਪੀ ਆਗੂ ਵੀ ਵਿਰੋਧੀ ਪਾਰਟੀਆਂ ਦੇ ਹੱਕ ਵਿਚ ਰਣਨੀਤੀ ਬਣਾਉਣ ਜੁੱਟੇ ਹਨ। ਸੱਤਪਾਲ ਮਲਿਕ ਜੋ ਜੰਮੂ ਕਸ਼ਮੀਰ ਦਾ ਉਸ ਵਕਤ ਗਵਰਨਰ ਸੀ ਜਦ ਪੁਲਵਾਮਾ ਹਮਲੇ ’ਚ ਸੀ.ਆਰ.ਪੀ. ਜਵਾਨ ਮਾਰੇ ਗਏ, ਤੇ ਜਿਸ ਨਾਲ 2019 ਦੀ ਮੋਦੀ ਦੀ ਜਿੱਤ ਦਾ ਮਹੌਲ ਬੱਝਾ, ਵਰਨਾ ਉਸ ਤੋਂ ਪਹਿਲਾਂ ਤਕ ਸਾਰੇ ਚੋਣ ਸਰਵੇਖਣ ਮੋਦੀ ਨੂੰ ਹਾਰਦਿਆਂ ਵਖਾ ਰਹੇ ਸਨ, ਉਹ ਇਸ ਮੰਦਭਾਗੀ ਘਟਨਾ ਦੇ ਵਾਪਰਨ ਲਈ ਮੋਦੀ ਸਰਕਾਰ ਅਤੇ ਅਮਿਤ ਸ਼ਾਹ ਦੀ ਨੀਤ ਉੱਤੇ ਬਾਰ ਬਾਰ ਗੰਭੀਰ ਇਲਜ਼ਾਮ ਵਰਗੇ ਸਵਾਲ ਚੁੱਕ ਰਿਹਾ। ਉਸਦੀ ਵਿਰੋਧੀ ਦਲਾਂ ਨੂੰ ਸਲਾਹ ਹੈ ਕਿ ਮਿਲ ਕੇ ਬੀ.ਜੇ.ਪੀ ਵਿਰੁੱਧ ਸਾਂਝਾ ਇਕ ਉਮੀਦਵਾਰ ਖਲ੍ਹਾਰੋ। ਜੇ ਇਹ 70 ਫੀਸਦੀ ਸੀਟਾਂ ਉੱਤੇ ਵੀ ਹੋ ਸਕੇ ਤਦ ਵੀ ਸਰਕਾਰ ਬਦਲ ਜਾਵੇਗੀ। ਕਿਉਂਕਿ ਬੀ.ਜੇ.ਪੀ ਦੀ ਵੋਟ 31% ਦੇ ਕਰੀਬ ਹੈ। ਵਿਰੋਧੀ ਧਿਰ ਨੂੰ ਆਪਣੀਆਂ ਵੋਟਾਂ ਦੀ ਵੰਡ ਰੋਕਣ ਲਈ ਦੂਰ ਦੀ ਸੋਚ ਅਤੇ ਸਿਆਸੀ ਸੂਝ ਬੂਝ ਨਾਲ ਲੋਕਾਂ ਦੇ ਹਿੱਤ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਹੋਣਗੇ, ਨਹੀਂ ਤਾਂ ਸਭ ਸਦਾ ਲਈ ਪਛਤਾਉਣਗੇ।

ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਦਾ ਸਾਂਝਾ ਉਮੀਦਵਾਰ ਕੌਣ ਹੋਵੇ? ਕਾਂਗਰਸ ਨੂੰ ਛੱਡ ਕੇ ਬਾਕੀ ਸਭ ਆਖ ਰਹੇ ਨੇ ਕਿ ਮਗਰੋਂ ਵੇਖ ਲਵਾਂਗੇ। ਫਿਲਹਾਲ ਇਕੱਠੇ ਲੜੀਏ। ਕਾਂਗਰਸ ਵੀ ਪਹਿਲਾਂ ਦੇ ਮੁਕਾਬਲੇ ਇਸ ਵਾਰ ਏਕਤਾ ਖਾਤਿਰ ਆਪਣੇ ਪੀ. ਐਮ. ਉਮੀਦਵਾਰ ਨੂੰ ਐਲਾਨਣ ਲਈ ਬਜਿਦ ਨਹੀਂ ਜਾਪਦੀ। ਪਰ ਏਕਤਾ ਵਾਰਤਾ ਬਹੁਤ ਸੁਸਤ ਚਾਲੇ ਚੱਲ ਰਹੀ। ਜੇ ਆਪਣਾ ਅਤੇ ਦੇਸ਼ ਦਾ ਭਲਾ ਚਹੁੰਦੇ ਨੇ ਤਾਂ ਪਾਰਟੀਆਂ ਦੇ ਅਧਿਕਾਰਿਤ ਲੀਡਰਾਂ ਦੀ ਟੀਮ ਲਗਾਤਾਰ ਹਫ਼ਤਾ ਕਿਤੇ ਇਕੱਠਿਆਂ ਬੈਠ ਜਾਵੇ, ਤੇ ਜੋ ਵੀ ਏਕਤਾ ਬਾਰੇ ਫੈਸਲਾ ਕਰਨਾ, ਕਰਕੇ ਉੱਠੇ। ਜੇ ਮੋਦੀ ਨੇ ਚੋਣਾਂ ਦੀ ਇਕਦਮ ਕੱਛ ’ਚੋਂ ਮੁੰਗਲੀ ਕੱਢ ਕੇ ਮਾਰੀ ਤੇ ਫਿਰ ਇਹਨਾਂ ਨੂੰ ਕੱਖ ਸਮਝ ਨੀ ਆਉਣੀ। ਅਗਰ ਮੋਦੀ ਸਰਕਾਰ ਨੇ ਜਲਦੀ ਹੋਣ ਜਾ ਰਹੀਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੀਆਂ ਅਸੈਂਬਲੀ ਚੋਣਾਂ ਦੇ ਨਾਲ ਹੀ ਪਹਿਲਾਂ ਪਾਰਲੀਮੈਂਟ ਚੋਣ ਐਲਾਨ ਦਿੱਤੀ ਤਾਂ ਵਿਰੋਧੀ ਧਿਰ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਣਾ। ਇਸਦੀ ਸੰਭਾਵਨਾ ਹੈ ਕਿਉਂਕਿ ਮੋਦੀ ਦੇ ਨਾਮ ’ਤੇ ਲੜੀ ਜਾਣ ਵਾਲੀ ਪਾਰਲੀਮੈਂਟ ਚੋਣ ਦੇ ਨਾਲ ਕਰਵਾਈ ਇਕੱਠੀ ਚੋਣ ਦਾ ਬੀ.ਜੇ.ਪੀ ਨੂੰ ਇਹਨਾਂ ਰਾਜਾਂ ’ਚ ਅਤੇ ਉੱਤੇ ਵੀ ਫਾਇਦਾ ਹੋ ਸਕਦਾ। ਕਿਉਂਕਿ ਪਿਛਲੀ ਵਾਰ ਤਿੰਨੋ ਸੂਬਿਆਂ ਵਿਚ ਭਾਜਪਾ (ਡਬਲ ਇੰਜਣ ਦੀਆਂ ਸਰਕਾਰਾਂ) ਹਾਰ ਗਈਆਂ ਸਨ। ਸੋ ਸਮੇਂ ਤੋਂ ਪਹਿਲਾਂ ਪਾਰਲੀਮੈਂਟ ਚੋਣਾਂ ਆ ਜਾਣ ਵਾਂਗੂੰ ਵੀ ਤਿਆਰ ਬਰ ਤਿਆਰ ਰਹਿਣ ਨਾਲ ਹੀ ਇਹ ਮੌਕਾ ਸੰਭਾਲ ਸਕਦੇ।

ਉਂਜ ਹਿਮਾਚਲ ਅਤੇ ਕਰਨਾਟਕ ਦੀਆਂ ਬੀ.ਜੇ.ਪੀ ਨਾਲ ਸਿੱਧੇ ਮੁਕਾਬਲੇ ਵਾਲੀਆਂ ਅਸੈਂਬਲੀ ਜਿੱਤਾਂ ਉਪਰੰਤ ਕਾਂਗਰਸ ਦੇ ਹੌਸਲੇ ਬੁਲੰਦ ਹਨ। ਵਿਰੋਧੀ ਧਿਰ ਦੀਆਂ ਬਾਕੀ ਪਾਰਟੀਆਂ ਵੀ ਇਸ ਕਰਕੇ ਖੁਸ਼ ਹਨ ਕਿ ਕਰਨਾਟਕ ਹਿਮਾਚਲ ਛੱਤੀਸਗੜ ਮੱਧ ਪ੍ਰਦੇਸ਼ ਉਤਰਾਖੰਡ ਰਾਜਸਥਾਨ ਗੁਜਰਾਤ ਅਸਾਮ ਹਰਿਆਣਾ ਆਦਿ ਵਿਚ ਤਾਂ ਇਹਨਾਂ ਦਾ ਮੋਦੀ ਨਾਲ ਸਿੱਧਾ ਮੁਕਾਬਲਾ, ਜਿੱਥੇ ਪਿਛਲੀਆਂ ਦੋ ਚੋਣਾਂ ’ਚ ਕਾਂਗਰਸ ਦਾ ਲੋਕ ਸਭਾ ਚੋਣਾਂ ਵਿਚ ਤਕਰੀਬਨ ਜ਼ੀਰੋ ਪ੍ਰਦਰਸ਼ਨ ਰਿਹਾ ਸੀ, ਤਾਂ ਹੀ ਮੋਦੀ ਸਰਕਾਰ ਬਣੀ ਸੀ। ਇਸ ਵਾਰ ਇਥੇ ਕਾਂਗਰਸ ਦਾ ਦਰਮਿਆਨਾ ਪ੍ਰਦਰਸ਼ਨ ਵੀ ਬੀ.ਜੇ.ਪੀ ਦੀ ਹਾਰ ਦਾ ਕਾਰਨ ਬਣ ਸਕਦਾ। ਵੈਸੇ ਇਸ ਵਾਰ ਵਿਰੋਧੀ ਧਿਰ ਨੂੰ ਮਹਾਂਰਾਸ਼ਟਰ ਬਿਹਾਰ ਕਰਨਾਟਕ ਬੰਗਾਲ ਤਾਮਿਲਨਾਡੂ ਦਿੱਲੀ ਤੋਂ ਭਾਰੀ ਆਸਾਂ ਹਨ।

ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਆਪਸੀ ਗੱਠਜੋੜ ਲਈ ਅੜਿੱਚਣ ਵਰਗੀ ਅਸਲ ਚੁਣੌਤੀ ਆਂਧਰਾ, ਤਿਲੰਗਾਨਾ, ਉੜੀਸਾ, ਪੱਛਮੀ-ਬੰਗਾਲ, ਅਸਾਮ, ਦਿੱਲੀ, ਪੰਜਾਬ, ਗੁਜਰਾਤ ਵਿਚ ਹੈ, ਜਿੱਥੇ ਵਿਰੋਧੀ ਪਾਰਟੀਆਂ ਨੂੰ ਆਪਸੀ ਚੋਣ ਤਾਲਮੇਲ ਬਿਠਾਉਣਾ ਔਖਾ ਹੋਵੇਗਾ। ਕਿਉਂਕਿ ਇਹਨਾਂ ਸੂਬਿਆਂ ਵਿਚ ਮੁਕਾਬਲਾ ਆਪਸ ਵਿਚ ਵੀ ਹੈ। ਇਹਨਾਂ ਦੀ ਆਪਸੀ ਖਹਿ ਵਿਚੋਂ ਬੀ.ਜੇ.ਪੀ ਫਾਇਦੇ ’ਚ ਰਹੂ।

ਭਾਵੇਂ ਕਿ ਕਾਂਗਰਸ ਸਮਝਦੀ ਹੈ ਕਿ ਰਾਹੁਲ ਦੀ ਕੰਨਿਆਂ-ਕੁਮਾਰੀ ਤੋਂ ਕਸ਼ਮੀਰ ਵਾਲੀ ਪਦ-ਯਾਤਰਾ, ਹਿਮਾਚਲ ਕਰਨਾਟਕ ਦੀਆਂ ਜਿੱਤਾਂ ਅਤੇ ਰਾਹੁਲ ਦੀ ਲੋਕ-ਸਭਾ ਮੈਂਬਰ ਵਜੋਂ ਬਰਖਾਸਤਗੀ ਵਿਚੋਂ ਉਪਜੀ ਹਮਦਰਦੀ ਲਹਿਰ ਨਾਲ ਕਾਂਗਰਸ/ਰਾਹੁਲ ਗਾਂਧੀ ਆਗੂ ਵਾਂਗ ਚਮਕੇ ਹਨ।  19 ਵਿਰੋਧੀ ਦਲਾਂ ਨੇ ਨਵੀਂ ਪਾਰਲੀਮੈਂਟ ਇਮਾਰਤ ਦੇ ਮੋਦੀ ਵੱਲੋਂ ਕੀਤੇ ਜਾ ਰਹੇ ਉਦਘਾਟਨੀ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ। ਜਿਸਦੀ ਮੁੱਖ ਵਜਾਹ ਭਾਵੇਂ ਇਹ ਆਖੀ ਹੈ ਕਿ ਉਦਘਾਟਨ ਰਾਸ਼ਟਰਪਤੀ ਤੋਂ ਕਿਉਂ ਨਹੀਂ ਕਰਵਾਇਆ ਗਿਆ। ਪਰ ਫਿਰ ਵੀ ਲਗਦਾ ਕਿ ਵਿਰੋਧੀ ਦਲ ਚੋਣਾਂ ਤੋਂ ਮਗਰੋਂ ਹੀ ਪ੍ਰਧਾਨ ਮੰਤਰੀ ਉਮੀਦਵਾਰ ਚੁਣਨ ਦੇ ਪੱਖ ਵਿਚ ਹਨ। ਆਖਿਰ ਸਹਿਮਤੀ ਬਣਾ ਹੀ ਲੈਣਗੇ। ਮਜਬੂਰੀ ਵੀ ਹੈ, ਆਖਰੀ ਮੌਕਾ… ਨਹੀਂ ਤਾ-ਜ਼ਿੰਦਗੀ ਪਛਤਾਉਣਗੇ…ਹੱਥਾਂ ਨੂੰ ਦੰਦੀਆਂ ਵੱਢਣਗੇ।

ਪਰ ਜੇ ਦੂਜੇ ਪਾਸੇ ਵੇਖੀਏ ਤਾਂ ਬੀ.ਜੇ.ਪੀ ਨੂੰ ਉਮੀਦ ਹੈ ਕਿ ਇਕ ਤਾਂ ਰਾਜਾਂ ਦੇ ਚੋਣ ਨਤੀਜਿਆਂ ਦਾ ਪਾਰਲੀਮੈਂਟ ਚੋਣ ਉੱਤੇ ਅਸਰ ਨਹੀਂ ਪਵੇਗਾ।  ਨਾਲੇ ਮਾਇਆਵਤੀ ਦੀ ਬੀ.ਐਸ.ਪੀ ਅਤੇ ਓਵੈਸੀ ਦੀ ਮੁਸਲਿਮ ਪਾਰਟੀ ਅਪੋਜੀਸ਼ਨ ਗੱਠਜੋੜ ਨਾਲੋਂ ਅਲੱਗ ਉਮੀਦਵਾਰ ਖਲ੍ਹਾਰ ਕੇ,ਵੋਟਾਂ ਵੰਡ ਕੇ ਬੀ.ਜੇ.ਪੀ ਨੂੰ ਜਿਤਾਉਣ ਵਿਚ ਟੇਢੇ ਢੰਗ ਨਾਲ ਭਰਵਾਂ ਯੋਗਦਾਨ ਪਾਉਣਗੀਆਂ। ਮਾਇਆਵਤੀ ਦਾ ਤਾਂ ਬੇਹਿਸਾਬ ਧੰਨ ਦੌਲਤ ਇਕੱਠੀ ਕਰਨ ਵਾਲੇ ਆਪਣੇ ਸੰਭਾਵੀ ਕੇਸਾਂ ਤੋਂ ਬਚ-ਬਚਾਅ ਕਰਨ ਦਾ ਏਹੋ ਤਰੀਕਾ ਕਿ ਬਸ ਕੇਂਦਰ ’ਚ ਕੋਈ ਵੀ ਹੈ ਉਸਦੀ ਹਾਂ ਵਿਚ ਹਾਂ ਮਿਲਾਈ ਚੱਲੋ। ਸਾਰੀ ਜ਼ਿੰਦਗੀ ਦੋ ਅੱਖਰ ਵੀ ਜ਼ੁਬਾਨੀ ਬੋਲਣੇ ਨਹੀਂ ਆਏ। ਆਪਣਾ ਸਰੂਪ ਧੁੰਦਲਾ ਕਰ ਚੁੱਕੀ ਅਕਾਲੀ ਪਾਰਟੀ ਮੁੜਕੇ ਫਿਰ ਓਸ ਬੀ.ਜੇ.ਪੀ ਨੂੰ ਗਲਵਕੜੀ ਪਾਉਣ ਲਈ ਕਾਹਲੀ , ਜਿਹੜੀ ਉਸ ਨੂੰ ਨਿਗਲ ਜਾਣ ਦੀ ਨੀਤੀ ਉੱਤੇ ਚੱਲ ਰਹੀ ਹੈ, ਸਿਰਸੇ ਵਰਗੇ ਅਨੇਕਾਂ ਅਕਾਲੀ ਲੀਡਰ ਡਕਾਰ ਗਈ ਭਾਜਪਾ। ਅਤੇ ਕਿਸਾਨ ਸੰਘਰਸ਼ ਨਾਲ ਐਮ.ਐਸ.ਪੀ (ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ) ਦਾ ਵਾਅਦਾ ਕਰਕੇ ਵੀ ਮੁੱਕਰ ਗਈ ਹੈ। ਇਹ ਸਮਝੌਤਾ ਅਕਾਲੀ ਦਲ ਨੂੰ ਹੋਰ ਸਿਆਸੀ ਠਿੱਬੀ ਲਾਏਗਾ। ਅਕਾਲੀ ਹਰਿਆਣੇ ਵਾਲੇ ਚੌਟਾਲਾ ਪਰਿਵਾਰ ਦੇ ਲੋਕ ਦਲਾਂ ਨੂੰ ਵੀ ਬੀ.ਜੇ.ਪੀ ਵੱਲ ਆਉਣ ਲਈ ਪਰੇਰਨਗੇ। ਇੰਜ ਨਿੱਕੇ ਨਿੱਜੀ ਲਾਭ ਲੈਣਗੇ, ਕੌਮ/ਵਿਰਾਸਤ ਨੂੰ ਦਾਅ ਉੱਤੇ ਲਾਉਣਗੇ।

ਤਾਜਾ ਅਮਰੀਕਾ ਦੌਰੇ ਅਤੇ ਇਸ ਵਰਗੇ ਹੋਰ ਕਈ ਈਵੈਂਟਸ ਤੋਂ ਵੀ ਮੋਦੀ ਦੇ ਹੱਕ ਵਿਚ ਮਹੌਲ ਬੰਨ੍ਹਣ ਦੀਆਂ ਬੀ.ਜੇ.ਪੀ ਨੂੰ ਢੇਰ ਉਮੀਦਾਂ ਹਨ। ਮੀਡੀਏ ਵਿਚ ਡੰਕੇ ਵੱਜਣਗੇ। ਓਵੈਸੀ ਨੁੰ ਸੱਦ ਕੇ ਬਹਿਸਾਂ ਨੇ ਨਾਟਕ ਚੱਲਣਗੇ।

ਆਂਧਰਾ ਪ੍ਰਦੇਸ ਦਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਅਤੇ ਉੜੀਸਾ ਦਾ ਨਵੀਨ ਪਟਨਾਇਕ ਅਜੇ ਤਕ ਆਪਣੇ ਪੱਤੇ ਨਹੀਂ ਖੋਲ੍ਹ ਰਹੇ ਕਿ ਉਹ ਕੱਲ੍ਹ ਨੂੰ ਕਿਹੜੇ ਪਾਸੇ ਖਲੋਣਗੇ। ਲਗਦਾ ਕਿ ਇਹ ਅਖੀਰੀ ਕੇਂਦਰ ’ਚ ਭਾਰੂ ਧਿਰ ਨਾਲ ਹੀ ਰਹਿਣਗੇ। ਵਿਰੋਧੀ ਧਿਰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਨੀਤੀ ਦਾ ਐਲਾਨ ਕਰਕੇ ਅਤੇ ਫੈਡਰਲ ਢਾਂਚੇ ਨੂੰ ਮਜਬੂਤ ਕਰਨ ਦਾ ਵਾਅਦਾ ਕਰਕੇ, ਜ਼ਿਆਦਾ ਮੇਲ-ਜੋਲ ਨਾਲ ਇਹਨਾਂ ਦੋਵਾਂ ਸੂਬਿਆਂ ਨੂੰ ਆਪਣੇ ਵੱਲ ਕਰ ਸਕਦੀ।           

ਅਜੇ ਤਕ ਤਾਂ ਇਹੀ ਜਾਪਦਾ ਕਿ ਬੀ.ਜੇ.ਪੀ 2024 ਦੀ ਚੋਣ ਫਿਰ ‘ਹਿੰਦੂਤਵ, ਪਾਕਿਸਤਾਨ, ਮੁਸਲਮਾਨ, ਮਜ਼ਹਬ ਅਧਾਰਿਤ ਰਾਸ਼ਟਰਵਾਦ, ਫੌਜ, ਨਿੱਜੀ ਭਾਵੁਕ ਗੱਲਾਂ, ਜਾਂਚ ਏਜੰਸੀਆਂ, ਮੀਡੀਆ ਮੈਨੇਜਮੈਂਟ, ਖੁੱਲ੍ਹਾ ਖਰਚ, ਨਿੱਕੇ ਮੋਟੇ ਫਿਰਕੂ ਦੰਗੇ ਫਸਾਦ (ਤਾਜਾ ਤਾਜਾ ਮਹਾਂਰਾਸ਼ਟਰ ਘਟਨਾਕ੍ਰਮ, ਮੱਧ ਪ੍ਰਦੇਸ਼ ਬਖੇੜੇ ਤੇ ਨਵਾਂ ਮੂੰਡੂ ਬਗੇਸ਼ਵਰ ਮਹਾਂਪਖੰਡ) ਆਦਿ ਉੱਤੇ ਟੇਕ ਰੱਖ ਕੇ ਚੋਣ ਲੜੇਗੀ। ਜਦਕਿ ਦਸ ਸਾਲ ਰਾਜ ਕਰਨ ਤੋਂ ਬਾਅਦ ਕਿਸੇ ਪਾਰਟੀ ਨੂੰ ਆਪਣੇ ਕੀਤੇ ਕੰਮਾਂ/ਕਾਰਗੁਜ਼ਾਰੀ ਦੇ ਅਧਾਰ ਉੱਤੇ ਵੋਟਾਂ ਮੰਗਣੀਆਂ ਚਾਹੀਦੀਆਂ। ਲੋਕਾਂ ਦੀ ਅਕਲਮੰਦੀ ਵੀ ਇਹੀ ਕਿ ਕਾਰਗੁਜ਼ਾਰੀ ਨੂੰ ਹੀ ਧਿਆਨ ਵਿਚ ਰੱਖਣ। ਪਰ ਫਿਰ ਵੀ ਮੋਦੀ ਨੇ ਐਨ ਮੌਕੇ ਜਿੱਤਣ ਲਈ ਕਿਹੜਾ ਸੱਪ ਕੱਢ ਲੈਣਾ, ਕਿਸੇ ਨੂੰ ਨਹੀਂ ਪਤਾ।

ਲੇਕਿਨ ਲੋਕਾਂ ਵਿਚ ਆਮ ਚਰਚਾ ਹੈ ਕਿ ਬੀ.ਜੇ.ਪੀ ਦੀ ਨਰਿੰਦਰ ਮੋਦੀ ਸਰਕਾਰ ਨੇ ਦੋ ਵਾਰੀ ਏਨੀ ਵੱਡੀ ਜਿੱਤ ਉਪਰੰਤ ਹੁਣ ਤਕ ਜੋ ਕੀਤਾ, ਇਸ ਤੋਂ ਵੱਧ ਕੁਛ ਨਹੀਂ ਕਰ ਸਕਦੀ। ਬਹੁਤ ਹੁੰਦੇ ਲਗਾਤਾਰ ਦਸ ਸਾਲ, ਜੇ ਕਿਸੇ ਸਰਕਾਰ ਦੀ ਕੁਛ ਖਾਸ  ਕਰਨ ਦੀ ਨੀਤ ਹੋਵੇ ਤਾਂ। ਵੱਡੇ ਘਰਾਣਿਆਂ ਦੇ ਲੱਖਾਂ ਕਰੋੜ ਕਰਜੇ ਐਵੇਂ ਮਾਫ਼ ਕਰਨ ਅਤੇ ਸਰਕਾਰੀ ਅਦਾਰੇ ਅਡਾਨੀ ਵਰਗੇ ਯਾਰਾਂ ਬੇਲੀਆਂ ਨੂੰ ਵੇਚਣ ਬਾਰੇ ਲੋਕ ਆਖਦੇ ਨੇ ਕਿ ਸਰਕਾਰ ਤਾਂ ਦੇਸ਼ ਨੂੰ ਚਲਾਉਣ ਵਾਸਤੇ ਚੁਣੀਂਦੀ, ਨਾ ਕਿ ਦੇਸ਼ ਵੇਚਣ ਲਈ। ਬਹੁਤਿਆਂ ਦਾ ਖਿਆਲ ਕਿ ਬਦਲਾਵ ਹੁੰਦਾ ਰਵ੍ਹੇ ਤਾਂ ਚੰਗਾ ਹੁੰਦਾ, ਨਹੀਂ ਤਾਂ ਬੰਦੇ ’ਚ ਹਉਂਮੈ ਆ ਜਾਂਦੀ, ਜੋ ਕਿ ਦਿੱਸ ਵੀ ਰਹੀ।

 ਪਰ ਸਰਕਾਰ ਬਦਲਣ ਦਾ ਆਮ ਜਨਤਾ ਨੂੰ ਤਾਂ ਓਦੋਂ ਲਾਭ ਹੋਊ, ਜਦ ਨੀਤੀਆਂ ਉਹਨਾਂ ਦੇ ਪੱਖ ਵਿਚ ਬਦਲਣਗੀਆਂ।  ਇਸ ਲਈ ਮੋਦੀ ਦਾ ਬਦਲ ਬਣਨ ਦੇ ਚਾਹਵਾਨ ਵਿਰੋਧੀ ਦਲਾਂ ਨੂੰ ਵਿਕਾਸ ਦਾ ਕਿਸਾਨ ਮਜ਼ਦੂਰ ਪੱਖੀ, ਰੁਜ਼ਗਾਰ ਮੁਖੀ, ਵਾਤਾਵਰਨ ਅਨੁਕੂਲ ਤਰੱਕੀ, ਸਮਾਜਕ ਬਰਾਬਰੀ, ਧਾਰਮਕ ਸਹਿਣਸ਼ੀਲਤਾ, ਫੈਡਰਲ ਢਾਂਚੇ ਦਾ ਸਤਿਕਾਰ ਕਰਨ ਵਾਲਾ, ਸਭ ਸੂਬਿਆਂ/ਲੀਡਰਾਂ ਨੂੰ ਮਾਣ ਤਾਣ ਦੇਣ ਵਾਲਾ, ਗਵਾਂਢੀ ਦੇਸ਼ਾਂ ਨਾਲ ਸਬੰਧ ਸੁਖਾਵੇਂ ਬਣਾਉਣ ਦੀ ਦਿਸ਼ਾ ਵੱਲ ਵਧਣ ਵਾਲਾ ਮਾਡਲ ਅਪਣਾਉਣਾ ਪਵੇਗਾ। ਬਹੁਤੀ ਅਬਾਦੀ ਤਾਂ ਭੁੱਖੀ ਨੰਗੀ ਤੁਰੀ ਫਿਰਦੀ। ਸਿਆਸਤਦਾਨਾਂ ਨਾਲ ਰਲ ਕੇ ਸਮਰੱਥ ਲੋਕ ਦੇਸ਼ ਦੀ ਸਾਰੀ ਦੌਲਤ ਲੁੱਟ ਰਹੇ ਨੇ।  ਸਿੱਖਿਆ, ਸਿਹਤ, ਪਾਣੀ, ਬਿਜਲੀ, ਸੜਕਾਂ, ਰੁਜ਼ਗਾਰ, ਸੁਰੱਖਿਆ, ਭਾਈਚਾਰਾ, ਸਮਾਜਕ ਬਰਾਬਰੀ, ਮਹਿੰਗਾਈ ਆਦਿ ਲੋਕਾਂ ਦੇ ਬੁਨਿਆਦੀ ਫੌਰੀ ਮੁੱਦੇ ਹਨ। ਇਹਨਾਂ ਨੂੰ ਪਹਿਲ ਦੇਣੀ ਹੋਵੇਗੀ। ਸੋ ਨੀਤੀਆਂ ਬਦਲਣ ਨਾਲ ਹੀ ਆਮ ਲੋਕਾਂ ਦਾ ਕੋਈ ਭਲਾ ਹੋ ਸਕਦਾ। ਲੋਕੀਂ ਵਿਰੋਧੀ ਧਿਰ ਨੂੰ ਹੁੰਗਾਰਾ ਵੀ ਤਦ ਹੀ ਦੇਣਗੇ, ਜੇ ਨੀਤੀਆਂ ਵਿਚ ਬਦਲਾਵ ਦੀ ਕੋਈ ਠੋਸ ਸੰਭਾਵਨਾ ਨਜ਼ਰ ਆਊ ਤਾਂ।  ਵੇਖੋ, ਅਗਲੇ ਦਿਨਾਂ ਵਿਚ ਵਿਰੋਧੀ ਪਾਰਟੀਆਂ ਕਿੰਨੀ ਕੁ ਆਸ ਜਗਾਉਂਦੀਆਂ, ਕਿੰਨਾ ਕੁ ਆਕਰਸ਼ਕ ‘ਘੱਟੋ ਘੱਟ ਸਾਂਝਾ ਪ੍ਰੋਗਰਾਮ’ ਬਣਾਉਂਦੀਆਂ।

ਡਾ. ਸੁਰਿੰਦਰ ਮੰਡ
94173 24543
148, ਸੁੰਦਰ ਵਿਹਾਰ, ਤਲਵਾੜਾ (ਹੁਸ਼ਿਆਰਪੁਰ)

ਅਕਾਲੀ ਸਿਆਸਤ ਨੂੰ ਨਵੀਂ ਦਿੱਖ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ

ਸਰਦਾਰ ਪ੍ਰਕਾਸ਼ ਸਿੰਘ ਬਾਦਲ

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਅਕਾਲੀ ਸਿਆਸਤ ਦੇ ਇਕ ਇਤਿਹਾਸਕ ਪੜਾਅ ਦੇ ਅੰਤ ਦਾ ਪ੍ਰਤੀਕ ਬਣ ਗਈ ਹੈ। ਉਹ ਤੀਜੀ ਪੀੜ੍ਹੀ ਦੇ ਅਕਾਲੀ ਸਿਆਸਤਦਾਨਾਂ ਜਿਨ੍ਹਾਂ ’ਚ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਸ਼ਾਮਲ ਸਨ, ਵਿੱਚੋਂ ਆਖ਼ਰੀ ਆਗੂ ਸਨ। ਇਨ੍ਹਾਂ ’ਚੋਂ ਹਰੇਕ ਆਗੂ ਦੀ ਆਪਣੀ ਵੱਖਰੀ ਕਿਸਮ ਦੀ ਸਿਆਸਤ ਸੀ ਪਰ ਇਨ੍ਹਾਂ ਵਿਚਕਾਰ ਸਾਂਝ ਦਾ ਸੂਤਰ ਸੀ ਇਨ੍ਹਾਂ ਦੀ ਵੱਖੋ ਵੱਖਰੀ ਉਦਾਰਵਾਦੀ ਸਿਆਸਤ ਦੀ ਪੈਰਵੀ। ਲਗਭਗ ਦਹਾਕਾ ਭਰ ਲੰਮੇ ਮੋਰਚਿਆਂ ਤੋਂ ਬਾਅਦ 1966 ਵਿਚ ਪੰਜਾਬੀ ਸੂਬੇ ਦੇ ਮੁੜ ਗਠਨ ਤੋਂ ਬਾਅਦ ਇਹ ਪੀੜ੍ਹੀ ਨਿੱਤਰ ਕੇ ਸਾਹਮਣੇ ਆਈ ਸੀ। ਜਦੋਂ ਅੰਗਰੇਜ਼ੀ ਰਾਜ ਦੇ ਖ਼ਾਤਮੇ ਤੋਂ ਬਾਅਦ ਅਕਾਲੀ ਸਿਆਸਤ ਸਾਹਮਣੇ ਪੰਜਾਬ ਦੀ ਵੰਡ ਨਾਲ ਸਿੱਝਣ ਲਈ ਰਣਨੀਤੀ ਘੜਨ ਦਾ ਸਵਾਲ ਆਇਆ ਤਾਂ ਪਹਿਲੀ ਪੀੜ੍ਹੀ ਦੇ ਅਕਾਲੀ ਆਗੂਆਂ ’ਚੋਂ ਮਾਸਟਰ ਤਾਰਾ ਸਿੰਘ ਸਾਹਮਣੇ ਆਏ ਸਨ। ਅਕਾਲੀ ਦਲ ਨੇ ਪੰਜਾਬ ਦੀ ਵੰਡ ਦਾ ਵਿਰੋਧ ਕੀਤਾ, ਪਰ ਪੰਜਾਬ ਦੇ ਦੋ ਹੋਰਨਾਂ ਭਾਈਚਾਰਿਆਂ ਹਿੰਦੂਆਂ ਤੇ ਮੁਸਲਮਾਨਾਂ ਦੀ ਆਬਾਦੀ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਕਾਫ਼ੀ ਘੱਟ ਹੋਣ ਕਰਕੇ ਉਹ ਆਪਣੀ ਗੱਲ ਨਹੀਂ ਮਨਵਾ ਸਕੇ। ਅਸਲ ਵਿਚ ਦੇਸ਼ਵੰਡ ਨੂੰ ਪੰਜਾਬ ਤੇ ਬੰਗਾਲ ਦੀ ਵੰਡ ਹੀ ਕਹਿਣਾ ਜ਼ਿਆਦਾ ਸਹੀ ਹੋਵੇਗਾ ਜੋ ਇਸ ਕਰਕੇ ਹੋਈ ਕਿਉਂਕਿ ਹਿੰਦੂਆਂ ਤੇ ਮੁਸਲਮਾਨਾਂ ਦੀ ਲੀਡਰਸ਼ਿਪ ਆਪਸੀ ਮੱਤਭੇਦ ਸੁਲਝਾਉਣ ਵਿਚ ਨਾਕਾਮ ਰਹੀ। ਅਕਾਲੀ ਲੀਡਰਸ਼ਿਪ ਨੇ ਪਾਕਿਸਤਾਨ ਵਿਚ ਸ਼ਾਮਲ ਹੋਣ ਲਈ ਜਿਨਾਹ ਦੀ ਤਜਵੀਜ਼ ਨਾਮਨਜ਼ੂਰ ਕਰ ਦਿੱਤੀ ਜਿਸ ਦਾ ਮਤਲਬ ਇਹ ਹੋਣਾ ਸੀ ਕਿ ਸਮੁੱਚਾ ਪੰਜਾਬ ਪਾਕਿਸਤਾਨ ਵਿਚ ਚਲਾ ਜਾਂਦਾ, ਪਰ ਅਕਾਲੀਆਂ ਨੇ ਜਵਾਹਰਲਾਲ ਨਹਿਰੂ ਦੇ ਉਸ ਭਰੋਸੇ ’ਤੇ ਯਕੀਨ ਕਰ ਲਿਆ ਕਿ ਜੇ ਸਿੱਖ ਭਾਰਤ ਨਾਲ ਰਹਿੰਦੇ ਹਨ ਤਾਂ ਉੱਤਰੀ ਭਾਰਤ ਅੰਦਰ ਇਕ ਨਵਾਂ ਰਾਜ ਕਾਇਮ ਕੀਤਾ ਜਾਵੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ।

ਪ੍ਰੋ. ਪ੍ਰੀਤਮ ਸਿੰਘ

1947 ਤੋਂ ਬਾਅਦ ਦੇ ਭਾਰਤ ਵਿਚ ਅਕਾਲੀ ਸਿਆਸਤ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ ਜਿਸ ਤਹਿਤ ਇਕ ਪਾਸੇ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਹੇਠ ਇਹ ਬਿਰਤਾਂਤ ਚਲਾਇਆ ਜਾ ਰਿਹਾ ਸੀ ਕਿ ਸਿੱਖਾਂ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਆਪਣੇ ਧਰਮ ਅਤੇ ਰਵਾਇਤਾਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਦੂਜੇ ਪਾਸੇ ਮਾਸਟਰ ਤਾਰਾ ਸਿੰਘ ਸਨ ਜਿਨ੍ਹਾਂ ਦਾ ਖ਼ਿਆਲ ਸੀ ਕਿ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਅਤੇ ਆਪਣੀ ਪਾਰਟੀ ਬਣਾ ਕੇ ਰੱਖਣੀ ਚਾਹੀਦੀ ਹੈ। ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੇ ਪੇਂਡੂ ਖੇਤਰਾਂ ਤੋਂ ਆਉਂਦੇ ਆਗੂਆਂ ਦੀ ਪਹਿਲੀ ਪੀੜ੍ਹੀ ਨਾਲ ਜੁੜੇ ਹੋਏ ਸਨ ਜਿਨ੍ਹਾਂ ਲਾਹੌਰ ਵਿਚ ਆਧੁਨਿਕ ਸਿੱਖਿਆ ਹਾਸਲ ਕੀਤੀ ਸੀ ਜੋ ਉਦੋਂ ਸਿੱਖਿਆ ਦਾ ਬਹੁਤ ਵੱਡਾ ਕੇਂਦਰ ਸੀ। ਉਹ ਸਰਕਾਰੀ ਅਫ਼ਸਰ ਵਜੋਂ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਗਿਆਨੀ ਕਰਤਾਰ ਸਿੰਘ ਨੇ ਸ੍ਰੀ ਬਾਦਲ ਦੇ ਪਿਤਾ ਨੂੰ ਇਸ ਗੱਲ ਲਈ ਮਨਾ ਲਿਆ ਕਿ ਪੰਜਾਬ ਦਾ ਭਵਿੱਖ ਸੰਵਾਰਨ ਲਈ ਪੇਂਡੂ ਪਿਛੋਕੜ ਵਾਲੇ ਪੜ੍ਹੇ ਲਿਖੇ ਸਿੱਖ ਆਗੂਆਂ ਦੀ ਲੋੜ ਹੈ ਜਿਸ ਕਰਕੇ ਚੰਗਾ ਹੋਵੇਗਾ ਕਿ ਉਹ ਸਰਕਾਰੀ ਅਫ਼ਸਰ ਬਣਨ ਦੀ ਥਾਂ ਸਿਆਸਤ ਵਿਚ ਆ ਜਾਣ। ਅਕਾਲੀ ਸਿਆਸਤ ਦੇ ਦੋ ਖੇਮਿਆਂ ਅੰਦਰ ਗਿਆਨੀ ਕਰਤਾਰ ਸਿੰਘ ਦੀ ਧਾਰਾ ਥੋੜ੍ਹੇ ਸਮੇਂ ਲਈ ਸਫ਼ਲ ਤਾਂ ਰਹੀ ਪਰ ਇਸ ਕਰਕੇ ਅਕਾਲੀ ਸਿਆਸਤ ਨੂੰ ਆਪਣੀ ਪਛਾਣ ਗੁਆ ਕੇ ਕਾਂਗਰਸ ਪਾਰਟੀ ਦਾ ਹਿੱਸਾ ਬਣਨਾ ਪਿਆ। ਇਸੇ ਅਕਾਲੀ-ਕਾਂਗਰਸ ਸਮਝੌਤੇ ਕਰਕੇ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1957 ਦੀ ਚੋਣ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚੇ ਸਨ।

ਜਦੋਂ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬੇ ਦੇ ਗਠਨ ਦੀ ਮੰਗ ਠੁਕਰਾ ਦਿੱਤੀ ਤਾਂ ਮਾਸਟਰ ਤਾਰਾ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖਾਂ ਨਾਲ ਵਿਸਾਹਘਾਤ ਹੋਇਆ ਹੈ ਕਿਉਂਕਿ ਇਹ ਨਹਿਰੂ ਹੀ ਸੀ ਜਿਨ੍ਹਾਂ ਨੇ ਆਜ਼ਾਦ ਭਾਰਤ ਵਿਚ ਸਿੱਖਾਂ ਨੂੰ ਇਕ ਅਜਿਹਾ ਖਿੱਤਾ ਦੇਣ ਦਾ ਭਰੋਸਾ ਦਿਵਾਇਆ ਸੀ ਜਿੱਥੇ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਮਾਸਟਰ ਤਾਰਾ ਸਿੰਘ ਅਕਾਲੀ ਲੀਡਰਸ਼ਿਪ ਨੂੰ ਕਾਂਗਰਸ ਪਾਰਟੀ ਨਾਲੋਂ ਕਿਨਾਰਾ ਕਰਨ ਲਈ ਰਾਜ਼ੀ ਕਰਨ ਵਿਚ ਕਾਮਯਾਬ ਹੋ ਗਏ। ਇਸ ਤਰ੍ਹਾਂ, ਸ੍ਰੀ ਬਾਦਲ ਵੀ ਮਾਸਟਰ ਤਾਰਾ ਸਿੰਘ ਨਾਲ ਚਲੇ ਗਏ। ਇਹ ਉਨ੍ਹਾਂ ਦੇ ਸਿਆਸੀ ਜੀਵਨ ਦਾ ਸ਼ੁਰੂਆਤੀ ਦੌਰ ਸੀ ਜਦੋਂ ਉਨ੍ਹਾਂ ਦਾ ਅਕਾਲੀ ਸਿਆਸਤ ਦੀਆਂ ਦੋਵੇਂ ਵੰਨਗੀਆਂ ਨਾਲ ਚੋਖਾ ਵਾਹ ਪੈ ਰਿਹਾ ਸੀ ਤੇ ਇੰਝ ਅਕਾਲੀ ਸਿਆਸਤ ਦਾ ਉਨ੍ਹਾਂ ਦਾ ਆਪਣਾ ਨਜ਼ਰੀਆ ਬਣ ਰਿਹਾ ਸੀ ਕਿ ਅਕਾਲੀ ਦਲ ਨੂੰ ਸਿੱਖਾਂ ਦਾ ਤਰਜਮਾਨ ਬਣਨਾ ਚਾਹੀਦਾ ਹੈ ਅਤੇ ਨਾਲ ਹੀ ਪੰਜਾਬ ਤੇ ਭਾਰਤੀ ਸਿਆਸਤ ਵਿਚ ਹੋਰਨਾਂ ਗ਼ੈਰ ਸਿੱਖ ਰੁਝਾਨਾਂ ਨਾਲ ਵੀ ਤਾਲਮੇਲ ਬਣਾਉਣ ਦੀ ਲੋੜ ਹੈ। ਇਸ ਸੰਕਲਪ ਨੂੰ ਸਿੱਖ ਸਿਆਸਤ ਦੇ ਦੋਵੇਂ ਰੁਝਾਨਾਂ ਨੂੰ ਮੇਲ ਕੇ ਅਤੇ ਰਾਜਸੀ ਸੱਤਾ ਪ੍ਰਾਪਤ ਕਰਨ ਦਾ ਇਕ ਬਹੁਤ ਹੀ ਵਿਹਾਰਕ ਸੂਤਰ ਸਮਝਿਆ ਜਾਂਦਾ ਹੈ।

ਸ੍ਰੀ ਬਾਦਲ ਨੇ ਸੰਤ ਫਤਹਿ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੰਤ ਚੰਨਣ ਸਿੰਘ ਨੂੰ ਮੂਹਰਲੀਆਂ ਅਕਾਲੀ ਸਫ਼ਾਂ ’ਚ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਦੋਵੇਂ ਸੰਤ ਅਕਾਲੀ ਲੀਡਰਸ਼ਿਪ ਦੀ ਦੂਜੀ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਸਨ ਅਤੇ ਇਨ੍ਹਾਂ ਨੇ ਸਪੱਸ਼ਟ ਐਲਾਨ ਕੀਤਾ ਕਿ ਪੰਜਾਬੀ ਸੂਬੇ ਨੂੰ ਸਿੱਖ ਬਹੁਗਿਣਤੀ ਵਾਲਾ ਸੂਬਾ ਬਣਾਉਣਾ ਜ਼ਰੂਰੀ ਨਹੀਂ ਅਤੇ ਇੰਝ ਇਨ੍ਹਾਂ ਪੰਜਾਬੀ ਸੂਬੇ ਦੀ ਮੰਗ ਨੂੰ ਫ਼ਿਰਕੂ ਰੰਗਤ ਦੇਣ ਤੋਂ ਰੋਕ ਦਿੱਤਾ ਸੀ। ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰ-ਸਿੱਖ ਬਿਰਤੀਆਂ ਨਾਲ ਸਾਂਝ ਪਾਉਣ ਦੀ ਸਿਆਸਤ ਵੀ ਸਹਾਈ ਹੋਈ ਜਦੋਂਕਿ ਇਸੇ ਦੌਰਾਨ ਚੌਧਰੀ ਦੇਵੀ ਲਾਲ ਦੀ ਅਗਵਾਈ ਹੇਠ ਵੱਖਰਾ ਹਰਿਆਣਾ ਸੂਬਾ ਬਣਾਉਣ ਦੀ ਮੰਗ ਵੀ ਜ਼ੋਰ ਫੜ ਰਹੀ ਸੀ। ਨਹਿਰੂ ਤੇ ਮਾਸਟਰ ਤਾਰਾ ਸਿੰਘ ਦੇ ਦੇਹਾਂਤ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਨੇ ਸੰਤ ਫਤਹਿ ਸਿੰਘ ਦੀ ਸੁਹਿਰਦਤਾ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਸੂਬਾ ਬਣਾਉਣ ਦਾ ਭਰੋਸਾ ਦਿਵਾਇਆ ਅਤੇ ਅੰਤ 1966 ਵਿਚ ਪੰਜਾਬੀ ਬੋਲਦੇ ਨਵੇਂ ਸੂਬੇ ਦਾ ਮੁੜਗਠਨ ਹੋ ਗਿਆ। ਅਜਿਹਾ ਇਤਿਹਾਸਕ ਕਿਰਦਾਰ ਨਿਭਾਉਣ ਤੋਂ ਬਾਅਦ ਦੋਵੇਂ ਸੰਤ ਅਕਾਲੀ ਸਿਆਸਤ ’ਚੋਂ ਅਚਾਨਕ ਗਾਇਬ ਹੋ ਗਏ ਹਾਲਾਂਕਿ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਨਾ ਸੌਂਪਣ ਕਰਕੇ ਉਹ ਇਸ ਸਬੰਧੀ ਕੁਝ ਮੰਗਾਂ ਨੂੰ ਲੈ ਕੇ ਜਨਤਕ ਤੌਰ ’ਤੇ ਵਿਚਰਦੇ ਰਹੇ।

ਬੋਲੀ ਦੇ ਆਧਾਰ ’ਤੇ ਪੰਜਾਬੀ ਸੂਬੇ ਦੇ ਮੁੜਗਠਨ ਤੋਂ ਬਾਅਦ ਅਕਾਲੀ ਸਿਆਸਤਦਾਨਾਂ ਦੀ ਤੀਜੀ ਪੀੜ੍ਹੀ ਉੱਭਰੀ ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਸਾਰੇ ਪੰਜਾਬੀਆਂ ਦੇ ਪ੍ਰਤੀਨਿਧ ਵਜੋਂ ਸਭ ਤੋਂ ਵੱਧ ਸਫ਼ਲ ਰਹੇ। ਉਨ੍ਹਾਂ ਪੰਜਾਬੀਅਤ, ਸੰਘਵਾਦ ਅਤੇ ਵਿਕਾਸ ਦਾ ਨਵਾਂ ਰਾਹ ਅਪਣਾਉਣ ’ਤੇ ਜ਼ੋਰ ਦਿੱਤਾ ਜਿਸ ਨਾਲ ਪੰਜਾਬ ਦੀ ਸਿਆਸਤ ਦਾ ਇਕ ਨਵਾਂ ਪੜਾਅ ਸ਼ੁਰੂ ਹੋਇਆ। ਉਹ ਭਾਰਤ ਦੇ ਸ਼ਾਸਨ ਵਿਚ ਵਿਕੇਂਦਰੀਕਰਨ ਦੀ ਮੰਗ ਕਰਨ ਵਾਲੇ ਖੇਤਰੀ ਸਿਆਸੀ ਰੁਝਾਨਾਂ ਦੇ ਅਹਿਮ ਫ਼ਰੀਕ ਵੀ ਬਣ ਕੇ ਉੱਭਰੇ।

ਸ੍ਰੀ ਬਾਦਲ ਦੀ ਮੌਤ ਨਾਲ ਚੌਥੀ ਪੀੜ੍ਹੀ ਦੇ ਅਕਾਲੀ ਆਗੂਆਂ ਲਈ ਇਕ ਅਜਿਹੇ ਦੌਰ ਅੰਦਰ ਸਿੱਖਾਂ, ਪੰਜਾਬੀਆਂ ਅਤੇ ਆਲਮੀ ਸਿੱਖ/ਪੰਜਾਬੀ ਭਾਈਚਾਰੇ ਲਈ ਨਵੀਂ ਸਿਆਸਤ ਘੜਨ ਦੀ ਚੁਣੌਤੀ ਆ ਗਈ ਹੈ ਜਿਸ ਵਿਚ ਵਾਤਾਵਰਣ, ਤਕਨਾਲੋਜੀ ਅਤੇ ਸਮਾਜਿਕ ਤਬਦੀਲੀ ਦੇ ਖੇਤਰਾਂ ਵਿਚ ਆਲਮੀ ਤਬਦੀਲੀਆਂ ਹੋ ਰਹੀਆਂ ਹਨ। ਨਵੀਂ ਪੀੜ੍ਹੀ ਨੂੰ ਚੁਣਾਵੀ ਰਾਜਨੀਤੀ ਦੀ ਸੰਕੀਰਨਤਾ ਤੋਂ ਪਾਰ ਜਾ ਕੇ ਆਪਣੇ ਆਪ ਨੂੰ ਚੌਗਿਰਦੇ ਅਤੇ ਸਮਾਜਿਕ ਬਰਾਬਰੀ ਬਾਰੇ ਗੁਰੂ ਨਾਨਕ ਦੇਵ ਦੀ ਬਾਣੀ ਤੋਂ ਸੇਧ ਲੈ ਕੇ ਆਪਣਾ ਬੌਧਿਕ ਖਾਸਾ ਅਮੀਰ ਬਣਾਉਣਾ ਚਾਹੀਦਾ ਹੈ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ 1966 ਤੋਂ ਬਾਅਦ ਪੰਜਾਬ ਵਿਚ ਇਕ ਪਾਸੇ ਨਵੀਂ ਭਾਸ਼ਾ, ਨਵੇਂ ਪੈਂਤੜੇ ਅਤੇ ਨਵੀਂ ਸਿਆਸਤ ਘੜੀ, ਉੱਥੇ ਅਤੀਤ ਨਾਲ ਰਾਬਤਾ ਵੀ ਬਣਾ ਕੇ ਰੱਖਿਆ। ਉਸੇ ਤਰ੍ਹਾਂ ਪੰਜਾਬ ਦੀ ਨਵੀਂ ਲੀਡਰਸ਼ਿਪ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਵਰਤਮਾਨ ਨਾਲ ਰਚਨਾਤਮਿਕ ਸਾਂਝ ਪਾਉਂਦਿਆਂ ਆਪਣੇ ਅਤੀਤ ਨਾਲ ਰਿਸ਼ਤਾ ਕਿਵੇਂ ਬਣਾ ਕੇ ਰੱਖਿਆ ਜਾਵੇ। ਭਾਰਤ ਦੇ ਸ਼ਾਸਨ ਦੇ ਫੈਡਰਲ ਸੰਕਲਪ ਪ੍ਰਤੀ ਪ੍ਰਕਾਸ਼ ਸਿੰਘ ਬਾਦਲ ਦੀ ਦਿਲੀ ਅਰਜ਼ ਪ੍ਰਤੀ ਵਚਨਬੱਧ ਰਹਿ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।

* ਲੇਖਕ ਔਕਸਫੋਰਡ ਬਰੂਕਸ ਬਿਜ਼ਨਸ ਸਕੂਲ ਦੇ ਐਮੈਰਿਟਸ ਪ੍ਰੋਫੈਸਰ ਅਤੇ ਪੁਸਤਕ ‘ਫੈਡਰਲਿਜ਼ਮ, ਨੈਸ਼ਨਲਿਜ਼ਮ ਐਂਡ ਡਿਵੈਲਪਮੈਂਟ’ ਦੇ ਰਚੇਤਾ ਹਨ।

ਪ੍ਰੋ. ਪ੍ਰੀਤਮ ਸਿੰਘ

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ-

ਉਸ ਪੰਥ ਸਜਾਇਆ ਏ ..

ਉਸ ਪੰਥ ਸਜਾਇਆ ਏ, ਤੇਗਾਂ ਦੀਆਂ ਧਾਰਾਂ ਤੇ|
ਰੰਗ ਨਵਾਂ ਚੜ੍ਹਾ ਦਿੱਤਾ, ਬੁਜ਼ਦਿਲ ਲਾਚਾਰਾਂ ਤੇ|

ਅੱਜ ਭਰੇ ਦੀਵਾਨ ਅੰਦਰ, ਇੱਕ ਪਰਚਾ ਪਾਇਆ ਏ|
ਅੱਜ ਆਪਣੇ ਸਿੱਖਾਂ ਦਾ, ਸਿਦਕ ਅਜ਼ਮਾਇਆ ਏ |
ਪੰਜ ਸਾਜੇ ਪਿਆਰੇ ਨੇ, ਸਿਰ ਲੈ ਤਲਵਾਰਾਂ ਤੇ
ਉਸ …..
ਭਗਤੀ ਤੇ ਸ਼ਕਤੀ ਦਾ, ਉਸ ਬੂਟਾ ਲਾਇਆ ਏ|
ਇਹਨੂੰ ਹਰਿਆ ਰੱਖਣ ਲਈ, ਸਰਬੰਸ ਲੁਟਾਇਆ ਏ |
ਉਸ ਕਾਰਨ ਜੋਤ ਜਗੀ, ਮੰਦਰਾਂ ਦੇ ਦੁਆਰਾਂ ਤੇ
ਉਸ ….
ਸੂਲਾਂ ਤੇ ਸੁੱਤਾ ਏ, ਪੁੱਤਰਾਂ ਦਾ ਦਾਨੀ ਉਹ|
ਚਿੜੀਆਂ ਤੋਂ ਬਾਜ਼ ਤੁੜਾਏ, ਸੂਰਾ ਲਾਸਾਨੀ ਉਹ|
ਪੱਤਝੜ ਗੁਲਾਮੀ ਦੀ, ਨਾ ਆਏ ਬਹਾਰਾਂ ਤੇ
ਉਸ …..
ਆਪੇ ਗੁਰ ਚੇਲਾ ਉਹ, ਵਿਦਵਾਨ ਲਿਖਾਰੀ ਉਹ|
ਢਾਡੀ ਤੇ ਕਵੀਆਂ ਦਾ, ਵੱਡਾ ਹਿਤਕਾਰੀ ਉਹ |
ਉਸ ਜਿਉਣਾ ਦੱਸਿਆ ਏ, ਆਜ਼ਾਦ ਵਿਚਾਰਾਂ ਤੇ
ਉਸ ….
ਇੱਕ ਕੌਮ ਬਣਾ ਦਿੱਤੀ, ਪਟਨੇ ਦੇ ਮਾਹੀ ਨੇ|
ਇੱਕ ਯੁੱਗ ਪਲਟਾ ਦਿੱਤਾ, ਉਸ ਸੰਤ ਸਿਪਾਹੀ ਨੇ |
ਸਿੱਖੀ ਨਵਿਆਈ ਏ, ਉਸ ਪੰਜ ਕਕਾਰਾਂ ਤੇ
ਉਸ ….
ਉਸ ਜ਼ਾਲਿਮ ਹਾਕਮ ਨੂੰ, ਕਹਿ ਸਚ ਸੁਣਾਇਆ ਏ|
ਡੁਬਦੇ ਬੇੜੇ ਹਿੰਦ ਨੂੰ, ਉਸ ਬੰਨੇ ਲਾਇਆ ਏ |
ਧੰਨ ਧੰਨ ਗੁਰਦੀਸ਼ ਕਰੇ, ਉਸ ਦੇ ਉਪਕਾਰਾਂ ਤੇ
ਉਸ ….
ਗੁਰਦੀਸ਼ ਕੌਰ ਦੀਸ਼- ਕੈਲਗਰੀ- ਕੈਨੇਡਾ

ਵਟਸਐਪ: +91 98728 60488

ਮਾਂ ਬਿਨਾਂ ਚਾਅ ਅਧੂਰੇ

ਲੇਖਕ – ਪਰਦੀਪ ਸਿੰਘ ਬਾਸੀ, ਚੀਮਿਆ ਵਾਲਾ