ਸਕਾਟਲੈਂਡ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਕਾਟਲੈਂਡ ਦੇ ਸਾਰੇ ਸਿਹਤ ਬੋਰਡਾਂ ਦੁਆਰਾ ਡਰਾਪ-ਇਨ ਕੋਰੋਨਾ ਵਾਇਰਸ ਟੀਕਾਕਰਨ ਕਲੀਨਿਕ ਸ਼ੁਰੂ ਕੀਤੇ ਗਏ ਹਨ। ਸੋਮਵਾਰ ਤੋਂ ਸ਼ੁਰੂ ਕੀਤੇ ਗਏ ਇਹਨਾਂ ਨਵੇਂ ਵੈਕਸੀਨ ਕੇਂਦਰਾਂ ਵਿੱਚ, 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਟੀਕੇ ਦੀ ਪਹਿਲੀ ਖੁਰਾਕ ਲਗਵਾ ਸਕਦਾ ਹੈ ਅਤੇ ਜੇਕਰ ਪਹਿਲੀ ਖੁਰਾਕ ਲੱਗੀ ਨੂੰ ਅੱਠ ਹਫ਼ਤੇ ਲੰਘ ਗਏ ਹੋਣ ਤਾਂ ਲੋਕ ਆਪਣੀ ਦੂਜੀ ਖੁਰਾਕ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸਦੇ ਇਲਾਵਾ ਸਕਾਟਿਸ਼ ਐਂਬੂਲੈਂਸ ਸਰਵਿਸ ਦੁਆਰਾ ਚਲਾਈਆਂ ਜਾਂਦੀਆਂ ਮੋਬਾਈਲ ਟੀਕਾਕਰਨ ਇਕਾਈਆਂ ਵੀ ਦੋ ਹਫਤਿਆਂ ਦੀ ਮਿਆਦ ਲਈ ਐਡਿਨਬਰਾ ਅਤੇ ਗਲਾਸਗੋ ਵਿੱਚ ਸਥਾਨਕ ਕਮਿਊਨਿਟੀਆਂ ਅਤੇ ਸਿਟੀ ਸੈਂਟਰ ਸਥਾਨਾਂ ਦਾ ਦੌਰਾ ਕਰਨਗੀਆਂ। ਸਕਾਟਲੈਂਡ ਦੇ ਸਿਹਤ ਸੱਕਤਰ ਹਮਜ਼ਾ ਯੂਸਫ ਨੇ ਕਿਹਾ ਕਿ ਮੌਜੂਦਾ ਸਮੇਂ ਮਹਾਂਮਾਰੀ ਨੂੰ ਵਧਣ ਤੋਂ ਰੋਕਣ ਲਈ ਬਹੁਤ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਾਉਣਾ ਹੈ।
2021-07-08