ਸਕਾਟਲੈਂਡ ਵਿੱਚ ਲੱਖ ਲੋਕਾਂ ਨੂੰ ਫਲੂ ਵੈਕਸੀਨ ਦੀ ਕੀਤੀ ਜਾਵੇਗੀ ਪੇਸ਼ਕਸ਼

ਸਕਾਟਲੈਂਡ ਵਿੱਚ ਇਸ ਸਾਲ ਸਰਦੀਆਂ ਦੇ ਮੌਸਮ ਦੌਰਾਨ ਇੱਕ ਟੀਕਾਕਰਨ ਪ੍ਰੋਗਰਾਮ ਵਿੱਚ 40 ਲੱਖ  ਲੋਕਾਂ ਨੂੰ ਫਲੂ ਦੇ ਟੀਕੇ ਲਗਾਏ ਜਾਣਗੇ।ਸਰਕਾਰ ਦੁਆਰਾ ਇਸ ਮੁਫਤ ਟੀਕੇ ਲਈ ਯੋਗ ਲੋਕਾਂ ਦੀ ਸੂਚੀ ਵਧਾ ਦਿੱਤੀ ਗਈ ਹੈ ਜਿਨ੍ਹਾਂ ਵਿੱਚ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਕੂਲ ਸਟਾਫ ਅਤੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਵਿਦਿਆਰਥੀ ਸ਼ਾਮਲ ਕੀਤੇ ਗਏ ਹਨ।

ਪਹਿਲਾਂ ਇਹ ਵੈਕਸੀਨ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਗਰਭਵਤੀ ਔਰਤਾਂ, ਸਿਹਤ ਸੰਭਾਲ ਕਰਮਚਾਰੀਆਂ ਅਤੇ ਦੇਖਭਾਲ ਕਰਨ ਵਾਲਿਆਂ ਤੱਕ ਸੀਮਤ ਸੀ।ਇਹ ਫਲੂ ਵੈਕਸੀਨ ਪ੍ਰੋਗਰਾਮ ਇਸ ਸਾਲ ਸਤੰਬਰ ਤੋਂ ਮਾਰਚ 2022 ਤੱਕ ਚੱਲੇਗਾ ਅਤੇ ਟੀਕੇ ਲਈ ਯੋਗ ਲੋਕਾਂ ਨੂੰ ਜਲਦੀ ਤੋਂ ਜਲਦੀ ਵੈਕਸੀਨ ਲੈਣ ਦੀ ਅਪੀਲਕੀਤੀ ਜਾਵੇਗੀ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਕਿਹਾ ਫਲੂ ਬਹੁਤ ਛੂਤਕਾਰੀ ਹੁੰਦਾ ਹੈ ਅਤੇ ਇਹ ਖਤਰਨਾਕ ਵੀ ਸਾਬਤ ਹੋ ਸਕਦਾ ਹੈ।ਇਸ ਲਈ ਫਲੂ ਦੇ ਮੌਸਮ ਵਿੱਚ, ਇਸਦੇ ਟੀਕਾਕਰਨ ਪ੍ਰੋਗਰਾਮ ਨੂੰ ਵਧਾਇਆ ਜਾ ਰਿਹਾ ਹੈ ਅਤੇ ਸਕਾਟਲੈਂਡ ਵਿੱਚ ਤਕਰੀਬਨ 40 ਲੱਖ ਲੋਕਾਂ ਨੂੰ ਫਲੂ ਦਾ ਟੀਕਾ ਦਿੱਤਾ ਜਾਵੇਗਾ।