ਇਸ ਪੁਰਾਤਨ ਮੁੰਦਰੀ ਨੂੰ ਲੱਭਣ ਵਾਲੇ ਵਿਅਕਤੀ ਅਨੁਸਾਰ ਇਹ 17 ਵੀਂ ਸਦੀ ਵੇਲੇ ਦੀ ਸੋਨੇ ਦੀ ਇੱਕ ਮੁੰਦਰੀ ਹੈ
ਜੋ ਕਿ ਸੰਭਾਵਿਤ ਤੌਰ ‘ਤੇ ਦੋ ਪ੍ਰੇਮੀਆਂ ਵਿਚਕਾਰ ਵਰਤੀ ਜਾਂਦੀ ਸੀ।ਸਕਾਟਲੈਂਡ ਦੇ 50 ਸਾਲਾਂ ਦੇ ਮੈਟਲ ਡਿਟੈਕਟਰ ਰਾਬਿਨ ਪੋਟਰ ਨੇ 400 ਸਾਲ ਪੁਰਾਣੀ ਇਸ ਮੁੰਦਰੀ ਨੂੰ ਹੈਲਨਸਬਰਗ ਵਿੱਚ
ਇੱਕ ਕਿਸਾਨ ਦੇ ਖੇਤ ਵਿੱਚ ਲੱਭਿਆ ਹੈ ਅਤੇ ਹੁਣ ਉਹ ਸਕਾਟਲੈਂਡ ਦੇ ਰਾਸ਼ਟਰੀ ਅਜਾਇਬ ਘਰ ਦੁਆਰਾ ਇਸ ਲਈ ਦਾਅਵਾ ਕਰਨ ਦੀ ਉਡੀਕ ਕਰ ਰਿਹਾ ਹੈ।ਪੋਜੀ ਰਿੰਗ ਵਜੋਂ ਜਾਣੀ ਜਾਂਦੀ ਇਸ ਮੁੰਦਰੀ ਨੂੰ 16 ਵੀਂ ਅਤੇ 18 ਵੀਂ ਸਦੀ ਦੇ ਵਿੱਚ ਪਿਆਰ ਦੀ ਭੇਂਟ ਵਜੋਂ ਦਿੱਤਾ ਜਾਂਦਾ ਸੀ।ਇਸ ਵਿੱਚ ਇੱਕ ਛੋਟੀ ਕਵਿਤਾ ਵੀ ਉੱਕਰੀ ਹੋਈ ਦਿਖਾਈ ਦਿੰਦੀ ਹੈ। ਇਸਦਾ ਪੋਜੀ ਨਾਮ ਕਵਿਤਾ ਦੇ ਫ੍ਰੈਂਚ ਸ਼ਬਦ ਤੋਂ ਆਇਆ ਹੈ।ਪੋਟਰ ਤਕਰੀਬਨ ਪਿਛਲੇ ਚਾਰ ਸਾਲਾਂ ਤੋਂ ਮੈਟਰ ਡਿਟੈਕਟਰ ਦਾ ਕੰਮ ਕਰ ਰਿਹਾ ਹੈ ਅਤੇ ਇਹ ਸੋਨੇ ਦਾ ਪਹਿਲਾ ਟੁਕੜਾ ਹੈ ਜੋ ਉਸਨੂੰ
ਧਾਤਾਂ ਦੀ ਖੋਜ ਸ਼ੁਰੂ ਕਰਨ ਤੋਂ ਬਾਅਦ ਮਿਲਿਆ ਹੈ ਪੋਟਰ ਨੂੰ ਕਾਨੂੰਨੀ ਤੌਰ ‘ਤੇ ਇਸ ਮੁੰਦਰੀ ਦੀ ਰਿਪੋਰਟ ਖ਼ਜ਼ਾਨਾ ਟਰੈਵ ਸਕਾਟਲੈਂਡ ਨੂੰ ਕਰਨ ਦੀ ਜਰੂਰਤ ਸੀ ਕਿਉਂਕਿ ਇਹ 300 ਸਾਲ ਤੋਂ ਵੀ ਪੁਰਾਣੀ ਹੈ।ਜੇਕਰ ਇਸ ਮੁੰਦਰੀ ‘ਤੇ ਅਜਾਇਬ ਘਰ ਦੁਆਰਾ ਦਾਅਵਾ ਨਹੀਂ ਕੀਤਾ ਜਾਂਦਾ ਤਾਂ ਇਸਨੂੰ ਪੋਟਰ ਨੂੰ ਵਾਪਸ ਕਰ ਦਿੱਤਾ ਜਾਵੇਗਾ।
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
Comments are closed, but trackbacks and pingbacks are open.