ਯੂਕੇ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਅਤੇ ਕਾਰ ਉਤਪਾਦਨ ਕੰਪਨੀਆਂ ਵਿੱਚ ਕਾਮਿਆਂ ਦੀ ਘਾਟ ਕਾਰਨ ਨਵੀਆਂ ਕਾਰਾਂ ਦੇ ਉਤਪਾਦਨ ਵਿੱਚ ਕਮੀ ਆਈ ਹੈ।ਇਸ ਕਰਕੇ ਯੂਕੇ ਵਿੱਚ ਸੈਕਿੰਡਹੈਂਡ ਕਾਰਾਂ ਦੀ ਵਿਕਰੀ ਪਿਛਲੇ ਕੁੱਝ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਸੌਖਾ ਅਤੇ ਨਵੇਂ ਮਾਡਲਾਂ ਦੀ ਘਾਟ ਕਾਰਨ ਦੁੱਗਣੀ ਤੋਂ ਵੱਧ ਗਈ ਹੈ।
ਸੋਸਾਇਟੀ ਆਫ਼ ਮੋਟਰ ਮੈਨੂਫੈਕਚਰਰਜ਼ ਐਂਡ ਟਰੇਡਰਜ਼ (ਐਸ ਐਮ ਐਮ ਟੀ) ਨੇ ਜਾਣਕਾਰੀ ਦਿੱਤੀ ਕਿ ਵਰਤੀਆਂ ਗਈਆਂ ਕਾਰਾਂ ਦੇ ਬਾਜ਼ਾਰ ਵਿੱਚ 108.6% ਦਾਵਾਧਾ ਹੋਇਆ ਹੈ, ਜਿਸ ਤਹਿਤ 2.2 ਮਿਲੀਅਨ ਤੋਂ ਵੱਧ ਵਾਹਨਾਂ ਨੇ ਮਾਲਕ ਬਦਲੇ ਹਨ।
ਇਸ ਤੋਂ ਇਲਾਵਾ, ਵਧਦੀ ਮੰਗ ਕਾਰਨ ਵੀ ਪੁਰਾਣੀਆਂ ਵਰਤੀਆਂ ਕਾਰਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ।
ਐਸ ਐਮ ਐਮ ਟੀ ਅਨੁਸਾਰ ਕਾਰਾਂ ਦੀ ਵਿਕਰੀ ਵਿੱਚ ਵਾਧੇ ਦੇ ਸਬੰਧ ਵਿੱਚ ਫੋਰਡ, ਵੌਕਸਹਾਲ ਕੋਰਸਾ, ਫੋਰਡ ਫੋਕਸ ਅਤੇ ਵੋਲਕਸਵੈਗਨ ਗੋਲਫਸ ਸਭ ਤੋਂ ਮਸ਼ਹਰ ਮਾਡਲ ਸਨ, ਜਿਨ੍ਹਾਂ ਵਿੱਚ ਕਾਲੇ, ਚਾਂਦੀ, ਨੀਲੇ ਅਤੇ ਸਲੇਟੀ ਰੰਗਾਂ ਨੂੰ ਜਿਆਦਾ ਪਸੰਦ ਕੀਤਾ ਜਾਂਦਾ ਹੈ।
ਇਸ ਰੁਝਾਨ ਕਰਕੇ ਪੁਰਾਣੀਆਂ ਕਾਰਾਂ ਦੇ ਮੁੱਲ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ।