ਤਾਜ਼ਾ ਖ਼ਬਰਾਂ

                                  ਗਲਾਸਗੋ ਦੇ ਪ੍ਰਸਿੱਧ ਪੰਜਾਬੀ ਵਿਓਪਾਰੀ ਸੋਹਣ ਸਿੰਘ ਰੰਧਾਵਾ ਦੇ ਮਾਤਾ ਰੇਸ਼ਮ ਕੌਰ ਰੰਧਾਵਾ ਸਦੀਵੀ ਵਿਛੋੜਾ ਦੇ ਗਏ

Resham kaur

ਗਲਾਸਗੋ – ਇਥੋਂ ਦੇ ਪ੍ਰਸਿੱਧ ਕਾਰੋਬਾਰੀ ਤੇ ਪਹਿਲੇ ਪੰਜਾਬੀ ਕੌਂਸਲਰ ਸੋਹਣ ਸਿੰਘ ਰੰਧਾਵਾ ਦੇ ਮਾਤਾ ਰੇਸ਼ਮ ਕੌਰ (88) ਬੀਤੇ ਬੁੱਧਵਾਰ 29 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ
ਹਨ।
ਮਾਤਾ ਰੇਸ਼ਮ ਕੌਰ ਬਹੁਤ ਹੀ ਦਾਨੀ ਸੁਭਾਅ ਦੇ ਮਾਲਕ ਸਨ ਅਤੇ ਉਨ੍ਹਾਂ ਦੀ ਸਿੱਖਿਆ ‘ਤੇ ਚੱਲਦਿਆਂ ਬੇਟੇ ਸੋਹਣ ਸਿੰਘ ਰੰਧਾਵਾ ਦੇ ਸਪੁੱਤਰੀਆਂ ਨਰਿੰਦਰ ਕੌਰ ਰੂਪਲ ਤੇ ਪਪਿੰਦਰ
ਕੌਰ ਗਿੱਲ ਨੇ ਜਿਥੇ ਸਫਲਪੂਰਵਕ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ ਉਥੇ ਸਮਾਜ ਵਿਚ ਬੇਹੱਦ ਸਤਿਕਾਰ ਪ੍ਰਾਪਤ ਕੀਤਾ ਅਤੇ ਵਡਿਆਈਆਂ ਪ੍ਰਾਪਤ ਕਰਨ ਉਪਰੰਤ ਵੀ ਬਹੁਤ
ਹੀ ਸਧਾਰਨ ਜੀਵਨ ਜੀਅ ਰਹੇ ਹਨ। ਮਾਤਾ ਜੀ ਆਪਣੇ ਪਿੱਛੇ ਇਕ ਬੇਟਾ ਤੇ ਦੋ ਬੇਟੀਆਂ ਤੋਂ ਇਲਾਵਾ 6 ਪੋਤੇ–ਪੋਤੀਆਂ ਤੇ ਦੋਹਤੇ–ਦੋਹਤੀਆਂ ਸਮੇਤ ਭਰਿਆ ਪਰਿਵਾਰ ਛੱਡ ਗਏ
ਹਨ। ਮਾਤਾ ਜੀ ਨੂੰ ਅੰਤਿਮ ਵਿਦਾਇਗੀ ਅਗਲੇ ਹਫਤੇ ਦੇ ਸ਼ੁਰੂ ਵਿਚ ਦਿੱਤੀ ਜਾਵੇਗੀ। ਅਦਾਰਾ “ਦੇਸ ਪ੍ਰਦੇਸ” ਇਸ ਦੁੱਖ ਦੀ ਘੜੀ ਵਿਚ ਸਮੂਹ ਰੰਧਾਵਾ ਪਰਿਵਾਰ ਦੇ ਦੁੱਖ ਵਿਚ
ਸ਼ਰੀਕ ਹੁੰਦਾ ਹੋਇਆ ਪ੍ਰਮਾਤਮਾ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਦਾ । ਸੋਹਣ ਸਿੰਘ ਰੰਧਾਵਾ ਨਾਲ ਮੋਬਾਇਲ 07768 900900 ‘ਤੇ ਸੰਪਰਕ ਕੀਤਾ ਜਾ ਸਕਦਾ

                                            ਰੋਕੋ ਕੈਂਸਰ ਚੈਰਿਟੀ ਨੇ ਲੋਕਾਂ ਵਿਚ ਕੈਂਸਰ ਸਬੰਧੀ ਪਾਏ ਜਾਂਦੇ ਭੁਲੇਖੇ ਦੂਰ ਕਰਨ ਦਾ ਟੀਚਾ ਮਿੱਥਿਆ

Roko Cancer

ਲੰਡਨ – ਬਰਤਾਨੀਆ ਵਿਚ ਅਧਾਰਿਤ ਰੋਕੋ ਕੈਂਸਰ ਚੈਰਿਟੀ, ਜਿਸ ਵਲੋਂ ਭਾਰਤ ਅਤੇ ਹੋਰਨਾਂ ਮੁਲਕਾਂ ਵਿਚ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਜਾ ਰਿਹਾ , ਵਲੋਂ 4 ਫਰਵਰੀ ਨੂੰ
ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਵਿਚ ਕੈਂਸਰ ਸਬੰਧੀ ਪਾਏ ਜਾਂਦੇ ਭੁਲੇਖੇ ਦੂਰ ਕਰਨ ਦਾ ਟੀਚਾ ਮਿੱਥਿਆ ਗਿਆ ।
ਰੋਕੋ ਕੈਂਸਰ ਚੈਰਿਟੀ, ਜੋ ਕਿ ਆਪਣੇ 14ਵੇਂ ਸਾਲ ਵਿਚ , ਨੇ ਵਿਸ਼ਵ ਦੀਆਂ ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਕੈਂਸਰ ਦੇ ਭੁਲੇਖੇ ਦੂਰ ਕਰਨ ਲਈ ਹੰਭਲਾ ਮਾਰਨ ਦਾ ਉਦੇਸ਼
ਉਲੀਕਿਆ  ਕਿਉਂਕਿ ਇਨ੍ਹਾਂ ਭੁਲੇਖਿਆਂ ਕਾਰਨ ਲੋਕ ਮੈਡੀਕਲ ਇਲਾਜ ਕਰਵਾਉਣ ਲਈ ਅੱਗੇ ਨਹੀਂ ਆਉਂਦੇ। ਰੋਕੋ ਕੈਂਸਰ ਚੈਰਿਟੀ ਲੰਡਨ, ਦਿੱਲੀ, ਪੰਜਾਬੀ ਸਮੇਤ ਘਾਨਾ ਅਤੇ
ਮੈਡਗੈਸਕਰ ਵਿਚ ਵੀ ਅਧਾਰ ਸਥਾਪਤ ਕਰ ਰਹੀ । ਇਸ ਚੈਰਿਟੀ ਦੇ ਫਾਊਂਡਰ ਅਰਵਿੰਦਰ ਚਾਵਲਾ, ਜਿਸ ਨੇ ਆਪਣੀ ਪਤਨੀ ਦੀ ਛਾਤੀ ਦੇ ਕੈਂਸਰ ਕਾਰਨ ਹੋਈ ਮੌਤ ਤੋਂ ਬਾਅਦ
ਇਹ ਚੈਰਿਟੀ  ਸਥਾਪਤ ਕੀਤੀ, ਨੇ ਕਿਹਾ ਕਿ ਉਹ ਆਪਣੇ ਚੈਰਿਟੀ ਕਾਰਜਾਂ ਵਿਚ ਰੋਜ਼ ਅਜਿਹੇ ਲੋਕਾਂ ਨੂੰ ਮਿਲਦੇ ਹਨ ਜਿਨ੍ਹਾਂ ਨੇ ਪਹਿਲਾਂ ਕਦੇ ਕੈਂਸਰ ਦੇ ਇਲਾਜ ਜਾਂ ਲੱਛਣਾ ਬਾਰੇ
ਨਹੀਂ ਸੁਣਿਆ।
ਚੈਰਿਟੀ ਵਲੋਂ ਭਾਰਤ ਦੇ ਗਰੀਬ ਇਲਾਕਿਆਂ ਵਿਚ ਮੁਫਤ ਕੈਂਸਰ ਜਾਂਚ ਦੇ ਸੈਸ਼ਨ ਲਗਾਏ ਜਾਂਦੇ ਹਨ। ਇਸ ਦੇ ਦੋ ਮੈਂਬਰ ਕੁਲਵੰਤ ਸਿੰਘ ਧਾਲੀਵਾਲ ਅਤੇ ਗੁਰਪਾਲ ਸਿੰਘ ਉੱਪਲ ਨੇ
ਹਾਲ ਹੀ ਵਿਚ ਰੋਕੋ ਕੈਂਸਰ ਚੈਰਿਟੀ ਲਈ ਦਿੱਲੀ, ਮੁੰਬਈ ਅਤੇ ਦੁਬਈ ਵਿਚ ਮੈਰਾਥਨ ਦੌੜਾਂ ਮੁਕੰਮਲ ਕੀਤੀਆਂ। ਚੈਰਿਟੀ ਦੇ ਗਲੋਬਲ ਅੰਬੈਸਡਰ ਕੁਲਵੰਤ ਧਾਲੀਵਾਲ ਨੇ ਕਿਹਾ ਕਿ
ਲੋਕਾਂ ਵਿਚ ਕੈਂਸਰ ਸਬੰਧੀ ਪਾਏ ਜਾਂਦੇ ਭਰਮ ਭੁਲੇਖੇ ਜਾਣਕਾਰੀ ਨਾਲ ਦੂਰ ਕੀਤੇ ਜਾ ਸਕਦੇ ਹਨ। ਖਾਸ ਕਰਕੇ ਔਰਤਾਂ ਇਲਾਜ ਲਈ ਪ੍ਰਵਾਹ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਦੀ
ਸੇਹਤ ਸਾਰੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਬਾਅਦ ਮੰਨੀ ਜਾਂਦੀ ।
ਚੈਰਿਟੀ ਦੇ ਲੀਗਲ ਐਡਵਾਈਜ਼ਰ ਗੁਰਪਾਲ ਉੱਪਲ ਨੇ ਕਿਹਾ ਕਿ ਕਈ ਲੋਕਾਂ ਦੀਆਂ ਸੱਭਿਆਚਾਰਕ ਰਵਾਇਤਾਂ ਕਾਰਨ ਉਹ ਆਪਣੀ ਸੇਹਤ ਬਾਰੇ ਖੁੱਲ੍ਹ ਕੇ ਗੱਲ ਹੀ ਨਹੀਂ ਕਰਦੇ।
ਜਦ ਕਿ ਕਈ ਕਿਸਮ ਦੇ ਸਰੀਰਕ ਟੈਸਟਾਂ ਲਈ ਖਾਸ ਕਰਕੇ ਬਜ਼ੁਰਗਾਂ ਦੀ ਸੋਚ ਬਦਲਣ ਦੀ ਲੋੜ ।

                                       ਲੈਸਟਰ ਦੇ ਰਾਮਗੜ੍ਹੀਆ ਗੁਰਦੁਆਰੇ ਦੀ ਇਮਾਰਤ ਉਪਰ ਆਸਮਾਨੀ ਬਿਜਲੀ ਡਿੱਗਣ ਨਾਲ ਛੱਤ ਉੱਡ ਗਈ

ਲੈਸਟਰ – ਇਥੇ 25 ਜਨਵਰੀ ਨੂੰ ਸ਼ਾਮ 4 ਵਜੇ ਦੇ ਕਰੀਬ ਆਏ ਤੇਜ਼ ਹਨੇਰੀ, ਝੱਖੜ ਅਤੇ ਪਏ ਗੜਿਆਂ ਕਾਰਨ ਜਿਥੇ ਆਮ ਜਨ–ਜੀਵਨ ਪ੍ਰਭਾਵਿਤ ਹੋਇਆ ਉਥੇ ਲੈਸਟਰ ਸ਼ਹਿਰ
ਦੇ ਰਾਮਗੜ੍ਹੀਆ ਗੁਰਦੁਆਰਾ ਸਾਹਿਬ ਦੀ ਇਮਾਰਤ ਉਪਰ ਆਸਮਾਨੀ ਬਿਜਲੀ ਡਿੱਗਣ ਕਾਰਨ ਗੁਰਦੁਆਰਾ ਸਾਹਿਬ ਦੀ ਛੱਤ ਬੁਰੀ ਤਰ੍ਹਾਂ ਡਿੱਗ ਗਈ ਅਤੇ ਛੱਤ ਦਾ ਮਲਬਾ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਉਪਰ ਡਿੱਗਣ ਕਾਰਨ ਤਾਬਿਆ ‘ਤੇ ਬੈਠੀ ਇਕ ਔਰਤ ਅਤੇ ਕੀਰਤਨ ਕਰ ਰਹੀਆਂ ਔਰਤਾਂ ਦੇ ਕਾਫੀ ਸੱਟਾਂ ਲੱਗੀਆਂ।
ਆਸਮਾਨੀ ਬਿਜਲੀ ਡਿੱਗਣ ਦਾ ਧਮਾਕਾ ਇੰਨਾ ਜਬਰਦਸਤ ਸੀ ਕਿ ਇਸ ਧਮਾਕੇ ਦੀ ਗੂੰਜ ਸਾਰੇ ਲੈਸਟਰ ਸ਼ਹਿਰ ‘ਚ ਸੁਣਾਈ ਦਿੱਤੀ। ਧਮਾਕੇ ਕਾਰਨ ਛੱਤ ‘ਚ ਪਾਈਆਂ ਲੱਕੜ
ਦੀਆਂ ਸਤੀਰੀਆਂ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ਦੇ ਉਪਰ ਖੜੀਆਂ ਕਾਰਾਂ ‘ਚ ਜਾ ਕੇ ਵੱਜੀਆਂ, ਜਿਸ ਕਾਰਨ ਇਕ ਕਾਰ ਦੀ ਪਿਛਲੀ ਸੀਟ ਉਪਰ ਬੈਠੇ ਦੋ ਆਦਮੀ
ਵਾਲ–ਵਾਲ ਬਚੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਪਨੇਸਰ ਅਤੇ ਸਕੱਤਰ ਕ੍ਰਿਪਾਲ ਸਿੰਘ ਸੱਗੂ ਨੇ ਦੱਸਿਆ ਕਿ ਜ਼ਖਮੀ ਹੋਈਆਂ ਸ਼ਰਧਾਲੂ ਔਰਤਾਂ ਨੂੰ ਮੌਕੇ ‘ਤੇ
ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ । ਉਨ੍ਹਾਂ ਦੱਸਿਆ ਕਿ ਇਸ ਆਸਮਾਨੀ ਬਿਜਲੀ ਦੇ ਡਿੱਗਣ ਕਾਰਨ ਗੁਰਦੁਆਰਾ ਸਾਹਿਬ ਦੀ
ਇਮਾਰਤ ਦਾ ਭਾਰੀ ਨੁਕਸਾਨ ਹੋਇਆ ।

                                    ਸਲੋਹ ਦੇ ਕੌਂਸਲਰ ਭਾਰਤ ਮਿੱਤਲ ਨੇ ਆਪਣੇ ਸਾਬਕਾ ਸਹਿਕਰਮੀਆਂ ‘ਤੇ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ

ਸਲੋਹ – ਇਥੋਂ ਦੇ ਇਕ ਪੰਜਾਬੀ ਕੌਂਸਲਰ ਨੇ ਸਥਾਨਕ ਬਾਰੋਅ ਦੀ ਲੇਬਰ ਪਾਰਟੀ ਦੀ ਅਗਵਾਈ ਵਾਲੀ ਕੌਂਸਲ ਦੇ ਆਪਣੇ ਸਾਬਕਾ ਸਹਿਕਰਮੀਆਂ ‘ਤੇ ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ ਕਿਉਂਕਿ ਉਹ ਹਾਲ ਹੀ ਵਿਚ ਲੇਬਰ ਪਾਰਟੀ ਤੋਂ ਅਸਤੀਫਾ ਦੇ ਚੁੱਕਾ ।
ਸਲੋਹ ਦੇ ਅੱਪਟਨ ਵਾਰਡ ਤੋਂ ਮਈ 2012 ਵਿਚ ਲੇਬਰ ਕੌਂਸਲਰ ਬਣੇ ਕੌਂਸਲਰ ਭਾਰਤ ਮਿੱਤਲ ਵਲੋਂ 5 ਦਸੰਬਰ ਨੂੰ ਲੇਬਰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ, ਉਹ ਹੁਣ ਆਪਣੇ ਵਾਰਡ ਦੀ ਆਜ਼ਾਦ ਕੌਂਸਲਰ ਵਜੋਂ ਪ੍ਰਤੀਨਿਧ ਕਰ ਰਿਹਾ । ਕੌਂਸਲਰ ਮਿੱਤਲ ਨੇ ਪ੍ਰੈਸ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਸਲੋਹ ਲੇਬਰ ਕੌਂਸਲਰ ਦਾ ਗਰੁੱਪ ਬਣਨ ਤੋਂ ਮਹਿਸੂਸ ਕੀਤਾ ਜਿਵੇਂ ਉਹ (ਕੌਂਸਲ ਲੀਡਰ) ਰੌਬ ਐਂਡਰਸਨ ਅਤੇ (ਡਿਪਟੀ ਕੌਂਸਲ ਲੀਡਰ) ਜੇਮਜ਼ ਸਵਿੰਡਲਹਰਸਟ ਦੁਆਰਾ ਚਲਾਈ ਜਾਂਦੀ ਖੁਦਮੁਖਤਾਰ ਜਾਗੀਰਦਾਰੀ ਪ੍ਰਣਾਲੀ ਵਿਚ ਸ਼ਾਮਿਲ ਹੋ ਗਿਆ ਸੀ। ਉਨ੍ਹਾਂ ਦੇ ਇਸ ਵਿਵਹਾਰ ਨੇ ਅੰਦਰੂਨੀ ਖਹਿਬਾਜ਼ੀ ਅਤੇ ਵੰਡ ਨੂੰ ਜਨਮ ਦਿੱਤਾ।
ਪੇਸ਼ੇ ਵਜੋਂ ਸੌਲਿਸਟਰ ਕੌਂਸਲਰ ਮਿੱਤਲ ਨੇ ਦੱਸਿਆ ਕਿ ਉਹ ਕੌਂਸਲਰ ਵਜੋਂ ਸਲੋਹ ਬਾਰੋਅ ਕੌਂਸਲ ਦੀ ਪਲੈਨਿੰਗ ਕਮੇਟੀ ਵਿਚ ਵੀ ਕੰਮ ਕਰ ਰਿਹਾ ਸੀ। ਪਰ ਕੌਂਸਲ ਦੀ 9 ਜਨਵਰੀ ਨੂੰ ਤੈਅ ਹੋਈ ਮੀਟਿੰਗ ਤੋਂ ਪਹਿਲਾਂ 4 ਜਨਵਰੀ ਨੂੰ ਉਹ ਜਦੋਂ ਮੀਟਿੰਗ ਦੇ ਏਜੰਡੇ ਸਬੰਧੀ ਕਾਪੀ ਲੈਣ ਗਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਨਾਮ ਪਲੈਨਿੰਗ ਕਮੇਟੀ ਵਿਚੋਂ ਕੱਢ ਦਿੱਤਾ ਗਿਆ । ਜਿਸ ਕਾਰਨ ਉਸ ਨੇ ਕੌਂਸਲ ਦੀ ਸੀ ਈ ਓ ਸ੍ਰੀਮਤੀ ਰੂਥ ਬੈਗਲੇ ਨੂੰ ਇਕ ਈ–ਮੇਲ ਭੇਜ ਕੇ ਇਸ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਉਸ ਦਾ ਨਾਮ ਬਗੈਰ ਉਸ ਨੂੰ ਸੂਚਿਤ ਕੀਤੇ ਅਤੇ ਨਿਯਮਾਂ ਮੁਤਾਬਿਕ ਨਹੀਂ ਕੱਢਿਆ ਗਿਆ ਸੀ। ਜਿਸ ਦੇ ਨਤੀਜੇ ਵਜੋਂ 7 ਜਨਵਰੀ ਨੂੰ ਉਸ (ਕੌਂਸਲਰ ਮਿੱਤਲ) ਨੂੰ ਡੈਮੋਕਰੈਟਿਕ ਦਫਤਰ ਤੋਂ ਫੋਨ ਕਰਕੇ ਦੱਸਿਆ ਗਿਆ ਕਿ ਉਸ ਦਾ ਨਾਮ  ਸੂਚੀ ਵਿਚ ਮੁੜ ਤੋਂ ਸ਼ਾਮਿਲ ਕਰ ਲਿਆ ਗਿਆ । ਇਸ ਮੀਟਿੰਗ ਦੌਰਾਨ ਚੇਅਰਪਰਸਨ ਨੇ ਕੌਂਸਲਰ ਮਿੱਤਲ ਦਾ ਸਵਾਗਤ ਕਰਦਿਆਂ ਉਸ ਤੋਂ ਮੁਆਫੀ ਮੰਗੀ।
ਇਸ ਸਬੰਧ ਵਿਚ ਕੌਂਸਲ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅਜਿਹਾ ਇਕ ਦਫਤਰੀ ਗਲਤੀ ਕਾਰਨ ਹੋ ਗਿਆ ਸੀ। ਜਿਸ ਦੇ ਲਈ ਕੌਂਸਲਰ ਮਿੱਤਲ ਤੋਂ ਮੁਆਫੀ ਵੀ ਮੰਗੀ ਗਈ। ਪਰ ਕੌਂਸਲਰ ਮਿੱਤਲ ਮੰਨਦਾ  ਕਿ ਉਸ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਗਿਆ  ਕਿਉਂਕਿ ਕੌਂਸਲ ਅਜਿਹੇ ਕੌਂਸਲਰ ਨਹੀਂ ਚਾਹੁੰਦੀ ਜੋ ਆਪਣੇ ਵਾਰਡ ਦੇ ਵਾਸੀਆਂ ਦੀਆਂ ਜਾਇਜ਼ ਪ੍ਰੇਸ਼ਾਨੀਆਂ ਬਾਰੇ ਆਵਾਜ਼ ਉਠਾਉਂਦੇ ਹਨ।

                                         ਟਿਪਟਨ ਦੇ ਮੱਲ੍ਹੀ ਨੇ ਸਾਬਕਾ ਮਾਸ਼ੂਕਾ ਨੂੰ ਫੋਨ ਕਰਨ ਉਪਰੰਤ ਲਾਰੀ ਦੇ ਮੂਹਰੇ ਛਾਲ ਮਾਰ ਕੇ ਜਾਨ ਦੇ ਦਿੱਤੀ

ਵੈਸਟ ਬ੍ਰਾਮਿਚ – ਮਿਡਲੈਂਡ ਦੇ ਇਕ ਪੰਜਾਬੀ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਸਾਬਕਾ ਮਾਸ਼ੂਕਾ ਨੂੰ ਮੁੜ ਤੋਂ ਯਾਰੀ ਗੰਢਣ ਦੀਆਂ ਮਿੰਨਤਾਂ ਕਰਨ ਉਪਰੰਤ ਇਕ ਲਾਰੀ ਦੇ ਮੂਹਰੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਸਥਾਨਕ ਕੋਰੋਨਰ ਦੀ ਅਦਾਲਤ ਵਿਚ 22 ਸਾਲਾ ਅਮਰਦੀਪ ਮੱਲ੍ਹੀ ਵਾਸੀ ਹੌਬਰਟ ਰੋਡ, ਟਿਪਟਨ ਦੀ ਮੌਤ ਸਬੰਧੀ ਸਰਕਾਰੀ ਜਾਂਚ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ 11 ਮਈ 2012 ਨੂੰ ਤੜਕਸਾਰ ਮੱਲ੍ਹੀ ਦੀ ਵੈਸਟ ਬ੍ਰਾਮਿਚ ਵਿਚ ਬਲੈਕ ਕੰਟਰੀ ਨਿਊ ਰੋਡ ‘ਤੇ ਇਕ ਲਾਰੀ ਨਾਲ ਟਕਰਾਉਣ ਕਰਕੇ ਮੌਤ ਹੋ ਗਈ ਸੀ। ਸ਼ਰਾਬੀ ਹਾਲਤ ਵਿਚ ਮੱਲ੍ਹੀ ਸੜਕ ਵਿਚ ਆਉਣ ਤੋਂ ਬਾਅਦ ਇਕ ਲਾਰੀ ਹੇਠ ਆਉਣ ਤੋਂ ਬਚ ਗਿਆ ਸੀ ਕਿਉਂਕਿ ਉਸ ਲਾਰੀ ਡਰਾਈਵਰ ਨੇ ਸਮੇਂ ਨਾਲ ਮੱਲ੍ਹੀ ਨੂੰ ਵੇਖ ਕੇ ਬਰੇਕ ਲਗਾ ਦਿੱਤੀ ਸੀ ਪਰ ਉਸ ਲਾਰੀ ਕਾਰਨ ਨਾਲ ਦੀ ਲੇਨ ਵਿਚੋਂ ਲੰਘ ਰਹੀ ਲਾਰੀ ਦਾ ਡਰਾਈਵਰ ਮੱਲ੍ਹੀ ਨੂੰ ਵੇਖ ਨਹੀਂ ਸਕਿਆ ਸੀ। ਜਿਸ ਨਾਲ ਟਕਰਾਉਣ ਕਰਕੇ ਮੱਲ੍ਹੀ ਦੀ ਮੌਤ ਹੋਈ ਸੀ।
ਵੈਸਟ ਮਿਡਲੈਂਡ ਪੁਲਿਸ ਦੇ ਜਾਂਚ ਅਧਿਕਾਰੀ ਨੇ ਸੁਣਵਾਈ ਦੌਰਾਨ ਦੱਸਿਆ ਸੀ ਕਿ ਇਸ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਮੱਲ੍ਹੀ ਨੇ ਆਪਣੀ ਸਾਬਕਾ ਮਾਸ਼ੂਕਾ ਪ੍ਰਿਆ ਸੋਹਲ ਨੂੰ ਕਈ ਫੋਨ ਅਤੇ ਟੈਕਸਟ ਸੁਨੇਹੇ ਭੇਜੇ ਸਨ। ਯੂਨੀਵਰਸਿਟੀ ਵਿਦਿਆਰਥਣ ਪ੍ਰਿਆ ਨੇ ਪੁਲਿਸ ਨੂੰ ਦੱਸਿਆ ਸੀ ਕਿ ਮੱਲ੍ਹੀ ਉਨ੍ਹਾਂ ਦੇ ਟੁੱਟੇ ਰਿਸ਼ਤੇ ਨੂੰ ਮੰਨਣ ਲਈ ਤਿਆਰ ਨਹੀਂ ਸੀ।  ਜਦ ਕਿ ਇਹ ਰਿਸ਼ਤਾ ਮੱਲ੍ਹੀ ਦੇ 2011 ਵਿਚ ਜੇਲ੍ਹ ਜਾਣ ਤੋਂ ਬਾਅਦ ਟੁੱਟ ਚੁੱਕਾ ਸੀ। ਉਸ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਤੋਂ ਕੁਝ ਮਿੰਟ ਪਹਿਲਾਂ ਮੱਲ੍ਹੀ ਦਾ ਫੋਨ ਸੁਣਿਆ ਸੀ ਜਦੋਂ ਉਸ ਦੀ ਆਵਾਜ਼ ਸ਼ਰਾਬ ਕਾਰਨ ਲੜਖੜਾ ਰਹੀ ਸੀ। ਮੱਲ੍ਹੀ ਦੇ ਦੋ ਦੋਸਤਾਂ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਉਸ ਦੇ ਨਾਲ ਗੱਲ ਕੀਤੀ ਸੀ। ਇਕ ਦੋਸਤ ਨੇ ਉਸ ਨੂੰ ਲੇਟ ਹੋਣ ਕਰਕੇ ਨਾਈਟ ਕਲੱਬ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਚੱਲਿਆ ਸੀ ਕਿ ਮੱਲ੍ਹੀ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਕੋਰੋਨਰ ਨੇ ਮੱਲ੍ਹੀ ਦੀ ਮੌਤ ਇਕ ਸੜਕੀ ਹਾਦਸੇ ਕਾਰਣ ਹੋਈ ਰਿਕਾਰਡ ਕੀਤਾ।

                                       ਪੰਜਾਬੀ ਗੱਭਰੂ ਨੇ ਬਿਨਾਂ ਟਰੇਨਿੰਗ ਪਾਵਰ ਲਿਫਟਿੰਗ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ

ਸਟਰੂਡ – ਇਥੋਂ ਦੇ 23 ਸਾਲਾ ਨੌਜਵਾਨ ਦੀਦਾਰ ਸਿੰਘ ਮਾਹਲ (ਗੁਟਲੀ) ਨੇ 86 ਕਿਲੋ ਭਾਰ ਵਰਗ ਵਿਚੋਂ ਸਾਊਥ ਈਸਟ ਐਮਚਿਊਰ ਪਾਵਰ ਲਿਫਟਿੰਗ
ਚੈਂਪੀਅਨਸ਼ਿੱਪ ਵਿਚ ਬਿਨਾਂ ਟਰੇਨਿੰਗ ਲਏ ਦੂਜਾ ਸਥਾਨ ਪ੍ਰਾਪਤ ਕਰਕੇ ਗੋਰਿਆਂ ਦੇ ਮੂੰਹਾਂ ਵਿਚ ਉਂਗਲਾਂ ਪੁਵਾ ਦਿੱਤੀਆਂ।
ਸਕੂਲ ਸਮੇਂ ਰਗਬੀ ਤੇ ਯੂਨੀਵਰਸਿਟੀ ਵਿਚ ਅਮਰੀਕਨ ਫੁੱਟਬਾਲ ਖੇਡਦੇ ਰਹੇ ਦੀਦਾਰ ਸਿੰਘ ਮਾਹਲ ਨੇ ਆਪਣੇ ਤੌਰ ‘ਤੇ ਜਿੰਮ ਵਿਚ ਸ਼ੌਂਕੀਆ ਤੌਰ ‘ਤੇ ਟਰੇਨਿੰਗ
ਕਰਨੀ ਸ਼ੁਰੂ ਕੀਤੀ ਸੀ। ਸਾਥੀਆਂ ਵਲੋਂ ਮਿਲੇ ਉਤਸ਼ਾਹ ਕਾਰਨ ਉਸ ਨੇ ਯੂ–ਟਿਊਬ ਰਾਹੀਂ ਕੁਝ ਨੁਕਤੇ ਸਿੱਖ ਕੇ ਸਾਊਥ ਈਸਟ ਚੈਂਪੀਅਨਸ਼ਿੱਪ ਲਈ ਐਂਟਰੀ ਲੈਣ
ਲਈ ਆਪਣੀ ਭਾਰ ਚੁੱਕਦੇ ਦੀ ਵੀਡੀਓ ਭੇਜੀ ਸੀ ਜਿਸ ਨੂੰ ਚੈਂਪੀਅਨਸ਼ਿੱਪ ਦੇ ਪ੍ਰਬੰਧਕਾਂ ਨੇ ਸਵੀਕਾਰ ਕਰ ਲਿਆ ਸੀ। ਐਤਵਾਰ ਪਹਿਲੀ ਦਸੰਬਰ ਨੂੰ ਹੋਈ
ਚੈਂਪੀਅਨਸ਼ਿੱਪ ਵਿਚ ਦੀਦਾਰ ਦਾ ਮੁਕਾਬਲਾ 30 ਦੇ ਕਰੀਬ ਉਨ੍ਹਾਂ ਭਾਰ ਤੋਲਕਾਂ ਨਾਲ ਸੀ ਜਿਨ੍ਹਾਂ ਬਕਾਇਦਾ ਟਰੇਨਿੰਗ ਲਈ ਸੀ ਤੇ ਉਹ ਆਪਣੇ ਕੋਚਾਂ ਦੇ ਨਾਲ
ਆਏ ਹੋਏ ਸਨ ਜਦ ਕਿ ਦੀਦਾਰ ਆਪਣੇ ਤੌਰ ‘ਤੇ ਆਪਣੇ ਪਿਤਾ ਸਤਪਾਲ ਸਿੰਘ ਤੇ ਤਾਇਆ ਸੋਹਣ ਸਿੰਘ ਠੇਕੇਦਾਰ ਨਾਲ ਪਹੁੰਚਿਆ ਹੋਇਆ ਸੀ।
ਇਸ ਮੁਕਾਬਲੇ ਦੌਰਾਨ ਦੀਦਾਰ ਮਾਹਲ ਨੇ 165 ਕਿਲੋ ਦੀ ਬੈਠਕ, 125 ਕਿਲੋ ਦੀ ਬੈਂਚ ਪ੍ਰੈਸ ਤੇ 215 ਕਿਲੋ ਦੀ ਡੈਡ ਲਿਫਟ ਲਗਾ ਕੇ ਗੋਰਿਆਂ ਦੇ ਮੂੰਹ ਵਿਚ
ਉਂਗਲਾ ਪਵਾ ਦਿੱਤੀਆਂ। 30 ਮੁਕਾਬਲੇਬਾਜ਼ਾਂ ਵਿਚੋਂ ਦੀਦਾਰ ਮਾਹਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਉਸ ਨੂੰ ਨੈਸ਼ਨਲ ਚੈਂਪੀਅਨਸ਼ਿੱਪ ਦੀ ਸਿਲੈਕਸ਼ਨ ਲਈ
ਕੁਆਲੀਫਾਈਡ ਕਰਾਰ ਦਿੱਤਾ ਗਿਆ। ਇਸ ਪੂਰੇ ਮੁਕਾਬਲੇ ਵਿਚੋਂ ਦੀਦਾਰ ਸਮੇਤ ਸਿਰਫ ਦੇ ਮੁੰਡੇ ਹੀ ਸਿਲੈਕਟ ਕੀਤੇ ਗਏ ਹਨ।
ਤਹਿਸੀਲ ਫਿਲੌਰ ਦੇ ਪਿੰਡ ਰਸੂਲਪੁਰ ਦੇ ਭਲਵਾਨ ਲਛਮਣ ਸਿੰਘ ਮਾਹਲ ਦੇ ਪੋਤੇ ਦੀ ਇਸ ਪ੍ਰਾਪਤੀ ਲਈ ਮਾਹਲ ਪਰਿਵਾਰ ਨੂੰ ਸੰਗੀ–ਸਾਥੀਆਂ ਤੇ ਰਿਸ਼ਤੇਦਾਰਾਂ
ਵਲੋਂ ਵਧਾਈ ਸੰਦੇਸ਼ ਮਿਲ ਰਹੇ ਹਨ।

ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਮੌਕੇ ਸਾਊਥਾਲ ਗੁਰੂਘਰ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ

Raj Kakra
ਸਾਊਥਾਲ – ਸਰਬੰਸਦਾਨੀ, ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਪਾਰਕ ਐਵੇਨਿਊ ਵਿਖੇ ਸਜੇ ਦੀਵਾਨਾਂ ਵਿਚ ਦੇਸ ਪ੍ਰਦੇਸ ਤੋਂ ਆਏ ਹੋਏ ਕੀਰਤਨੀ ਜਥਿਆਂ ਵਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਨਿਰਮਲਜੀਤ ਸਿੰਘ ਵਲੋਂ ਸਲਾਈਡ ਸ਼ੋਅ ਕੀਤਾ ਗਿਆ। ਜਿਸ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਚਾਰਾਂ ਕੀਤੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਸਾਬਤ ਸੂਰਤ ਹੋ ਕੇ ਸਿੱਖੀ ਵਿਸ਼ਵਾਸ ‘ਤੇ ਪਹਿਰਾ ਦਿੰਦਿਆਂ  ਗੁਰਮਤੀਏ ਬਣ ਕੇ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿੱਤੀ।
ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਟਰੇਨਿੰਗ ਦਿੱਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਨਵੀਂ ਪੀੜ੍ਹੀ ਨੇ ਭਾਗ ਲਿਆ। ਦਸਤਾਰ
ਸਜਾਉਣ ਵਾਲਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਫਤਹਿਗੜ੍ਹ ਸਾਹਿਬ ਦੀਆਂ ਸੰਗਤਾਂ ਵਲੋਂ ਵੱਧ ਚੜ੍ਹ ਕੇ ਸੇਵਾਵਾਂ ਨਿਭਾਈਆਂ ਗਈਆਂ। ਸਾਰਾ
ਦਿਨ ਗੁਰੂ ਕੇ ਅਤੁੱਟ ਲੰਗਰ ਵਰਤੇ। ਸਿੰਘ ਸਭਾ ਦੇ ਪ੍ਰਧਾਨ ਸ. ਹਿੰਮਤ ਸਿੰਘ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਰਿਆਂ ਨੂੰ ਖਾਲਸਾ ਪੰਥ ਦੀ
ਚੜ੍ਹਦੀ ਕਲਾ ਲਈ ਕੰਮ ਕਰਨ ਲਈ ਬੇਨਤੀ ਕੀਤੀ।

ਸਾਊਥਾਲ ਦੇ ਇਕ ਘਰ ਵਿਚ ਮਾਰੇ ਗਏ ਇਮੀਗਰੇਸ਼ਨ ਛਾਪੇ ਦੌਰਾਨ ਪ੍ਰਧਾਨ ਮੰਤਰੀ 14 ਲੋਕਾਂ ਨੂੰ ਤਰਸਯੋਗ ਹਾਲਤ ਵਿਚ ਰਹਿੰਦੇ ਵੇਖ ਕੇ ਦੰਗ ਰਹਿ ਗਿਆ

ਸਾਊਥਾਲ – ਪਿਛਲੇ ਦਿਨੀਂ ਇਥੇ ਇਕ ਘਰ ਵਿਚ ਇਮੀਗਰੇਸ਼ਨ ਅਧਿਕਾਰੀਆਂ ਵਲੋਂ ਮਾਰੇ ਗਏ ਛਾਪੇ ਦੌਰਾਨ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੇ ਵੀ ਸ਼ਮੂਲੀਅਤ ਕੀਤੀ। ਉਹ  ਇਸ ਵਿਚ 14 ਲੋਕਾਂ ਦੇ ਤਰਸਯੋਗ ਹਾਲਤ ਵਿਚ ਰਹਿਣ ਦਾ ਹਾਲ ਵੇਖ ਕੇ ਬਹੁਤ ਹੀ ਦੰਗ ਰਹਿ ਗਿਆ। ਇਹ ਸਾਰੇ ਭਾਰਤੀ ਪ੍ਰਵਾਸੀ ਸਮਝੇ ਜਾਂਦੇ ਹਨ। ਇਸ ਘਰ ਵਿਚੋਂ ਤਿੰਨ ਜਾਅਲੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ।
ਪਿਛਲੇ ਹਫਤੇ ਬੁੱਧਵਾਰ ਨੂੰ ਤੜਕਸਾਰ 5 ਵਜੇ ਪੁਲਿਸ ਅਤੇ ਬਾਰਡਰ ਏਜੰਸੀ ਦੇ ਅਧਿਕਾਰੀਆਂ ਨਾਲ ਮਾਰੇ ਗਏ ਇਸ ਛਾਪੇ ਦੌਰਾਨ ਪ੍ਰਧਾਨ ਮੰਤਰੀ ਨੇ ਖੁਦ ਵੇਖਿਆ ਕਿ ਕਿਸ ਤਰ੍ਹਾਂ ਤਿੰਨ ਬੈੱਡਰੂਮ ਵਾਲੇ ਘਰ ‘ਚ 14 ਲੋਕ ਰਹਿ ਰਹੇ ਸਨ। ਜਦਕਿ ਇੱਕ ਘਰ ‘ਚ ਵੱਧ ਤੋਂ ਵੱਧ 6 ਲੋਕ ਰਹਿ ਸਕਦੇ ਹਨ ਪਰ ਇਹ ਲੋਕ ਅਜਿਹੀ ਹਾਲਤ ‘ਚ ਰਹਿ ਰਹੇ ਸਨ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ। ਪ੍ਰਧਾਨ ਮੰਤਰੀ ਨੇ ਵੇਖਿਆ ਕਿ ਅੱਧੀ ਛੱਤੀ ਹੋਈ ਛੱਤ ਹੇਠ ਗੰਦੇ ਗੱਦੇ, ਸੂਟਕੇਸ, ਪਲਾਸਟਿਕ ਦੇ ਵੱਡੇ ਬੈਗ ਪਏ ਹਨ। ਇਸ ਘਰ ਦੇ ਪਿਛਵਾੜੇ ਬਣੇ ਸ਼ੈਂਡ ਵਿਚੋਂ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ।
ਲੰਡਨ ਦੇ ਆਸ–ਪਾਸ ਦੇ ਇਲਾਕੇ ‘ਚ ਨਵੇਂ ਆਉਣ ਵਾਲੇ ਵਿਦੇਸ਼ੀ ਲੋਕ ਵੱਡੀ ਗਿਣਤੀ ‘ਚ ਘਰ ਦੇ ਪਿਛਵਾੜੇ ਬਣੇ ਸ਼ੈੱਡਾਂ ‘ਚ ਬਹੁਤ ਹੀ ਤਰਸਯੋਗ ਹਾਲਤ ‘ਚ ਰਹਿੰਦੇ ਹਨ ਜਿਸ ਨੂੰ ‘ਬੈੱਡ ਇੰਨ ਸ਼ੈੱਡ’ ਨਾਂਅ ਦਿੱਤਾ ਗਿਆ ਹੈ। ਬਰਤਾਨੀਆ ‘ਚ ਵਿਦੇਸ਼ਾਂ ਤੋਂ ਕਾਨੂੰਨੀ ਤੌਰ ‘ਤੇ ਅਤੇ ਗੈਰ–ਕਾਨੂੰਨੀ ਤੌਰ ‘ਤੇ ਆਉਣ ਵਾਲੇ ਲੋਕਾਂ ਲਈ ਘਰ ਲੈਣ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਸਾਊਥਾਲ ਜੋ ਈਲਿੰਗ ਕੌਂਸਲ ਦਾ ਹਿੱਸਾ ਹੈ, ਹਮੇਸ਼ਾ ਚਰਚਾ ‘ਚ ਰਿਹਾ ਹੈ, ਬੈੱਡ ਇੰਨ ਸ਼ੈੱਡ ਕਾਰਨ ਈਲਿੰਗ ਦੀ ਅੰਦਾਜ਼ਨ ਅਬਾਦੀ 60 ਹਜ਼ਾਰ ਤੋਂ ਵੱਧ ਕੇ 4 ਲੱਖ ਤੱਕ ਪਹੁੰਚ ਗਈ ਮੰਨੀ ਜਾਂਦੀ ਹੈ। ਜਿਸ ਕਰਕੇ ਸਥਾਨਿਕ ਸਕੂਲਾਂ ‘ਚ ਬੱਚਿਆਂ ਦੇ ਦਾਖਲੇ ਤੇ ਸਿਹਤ ਸਹੂਲਤਾਂ ਲਈ ਡਾਕਟਰੀ ਸੇਵਾਵਾਂ, ਕੂੜਾ ਚੁੱਕਣ ਵਾਲਿਆਂ ਲਈ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ।
ਇਸ ਸਾਲ ਦੇ ਸ਼ੁਰੂ ‘ਚ ਹੰਸਲੋ ਬਾਰੋਅ ‘ਚ ਵੀ 20 ਹਜ਼ਾਰ ਘਰਾਂ ਦੇ ਪਿੱਛੇ ਸ਼ੈੱਡ ਬਣੇ ਵੇਖੇ ਗਏ ਜਿਨ੍ਹਾਂ ‘ਚ ਬਹੁਤੇ ਭਾਰਤੀ ਲੋਕਾਂ ਨੂੰ ਕਿਰਾਏ ‘ਤੇ ਦਿੱਤੇ ਹੋਏ ਸਨ। ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੇ ਕਿਹਾ ਕਿ ਜਿਹੜੇ ਲੋਕਾਂ ਕੋਲ ਇਥੇ ਰਹਿਣ ਦਾ ਹੱਕ ਨਹੀਂ ਹੈ, ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਬਰਤਾਨੀਆ ਆਉਣ ਵਾਲਿਆਂ ਨੂੰ ਪਹਿਲੇ ਤਿੰਨ ਮਹੀਨੇ ਕੋਈ ਸਹੂਲਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਗੈਰ–ਕਾਨੂੰਨੀ ਲੋਕਾਂ ਨੂੰ ਘਰ ਕਿਰਾਏ ‘ਤੇ ਦੇਣ ਵਾਲਿਆਂ ਨੂੰ ਇਮੀਗ੍ਰੇਸ਼ਨ ਕਾਨੂੰਨ ਤਹਿਤ ਵੱਡਾ ਜੁਰਮਾਨਾ ਦੇਣ ਦਾ ਸਾਹਮਣਾ ਕਰਨਾ ਹੋਵੇਗਾ। ਨਵੇਂ ਕਾਨੂੰਨ ਅਨੁਸਾਰ ਗੈਰ–ਕਾਨੂੰਨੀ ਲੋਕਾਂ ਨੂੰ ਕਿਰਾਏ ‘ਤੇ ਰੱਖਣ ਵਾਲੇ ਮਾਲਕਾਂ ਨੂੰ 3000 ਪੌਂਡ ਤੱਕ ਜੁਰਮਾਨਾ ਹੋ ਸਕਦਾ ਹੈ।
ਈਲਿੰਗ ਸਾਊਥਾਲ ਦੇ ਸੰਸਦ ਮੈਂਬਰ ਸ੍ਰੀ ਵਰਿੰਦਰ ਸ਼ਰਮਾ ਨੇ ਪ੍ਰਧਾਨ ਮੰਤਰੀ ਵੱਲੋਂ ਇਸ ਤਰ੍ਹਾਂ ਦੀ ਛਾਪੇਮਾਰੀ ‘ਚ ਸ਼ਾਮਿਲ ਹੋਣ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦਾ ਸਾਊਥਾਲ ‘ਚ ਕੋਈ ਪ੍ਰਭਾਵ ਨਹੀਂ ਇਸੇ ਕਰਕੇ ਇਕ ਖਾਸ ਇਲਾਕੇ ਨੂੰ ਸੋਚੀ ਸਮਝੀ ਸਾਜਿਸ਼ ਅਧੀਨ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 5 ਵਜੇ ਲੋਕਾਂ ਦੇ ਘਰਾਂ ‘ਤੇ ਇਸ ਤਰ੍ਹਾਂ ਛਾਪੇਮਾਰੀ ਕਰਨੀ ਗੈਰ ਮਨੁੱਖੀ ਹੈ, ਜਦਕਿ ਗੈਰ–ਕਾਨੂੰਨੀ ਲੋਕਾਂ ਦੇ ਬਰਤਾਨੀਆ ‘ਚ ਦਾਖਲਾ ਰੋਕਣ ਲਈ ਹੋਰ ਤਰੀਕੇ ਅਪਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂ. ਕੇ. ਆਈ. ਪੀ. ਦੇ ਵੱਧ ਰਹੇ ਪ੍ਰਭਾਵ ਤੋਂ ਡਰਦੇ ਹੋਏ ਟੋਰੀ ਪਾਰਟੀ ਵਲੋਂ ਅਜਿਹੇ ਕਦਮ ਚੁੱਕੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਊਥਾਲ ਦੇ ਲੋਕਾਂ ਦੀਆਂ ਹੋਰ ਵੀ ਬਹੁਤ ਮੁਸ਼ਕਿਲਾਂ ਹਨ ਜਿਨ੍ਹਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਨੇ ਕਦੇ ਸਮਾਂ ਨਹੀਂ ਕੱਢਿਆ।

                               ਬੱਕਸ ਸਪੋਰਟਸ ਵਲੋਂ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਸਾਊਥ ਬੱਕਸ ਕੌਂਸਲ ਨੇ ਇਨਾਮ ਹਾਸਲ ਕੀਤਾ

Bucks Sports Awards 2013 Group

ਬਕਿੰਮਘਮਸ਼ਾਇਰ – ਪਿਛਲੇ ਦਿਨੀਂ ਬਕਿੰਮਘਸ਼ਾਇਰ ਵਿਚ ਬੱਕਸ ਸਪੋਰਟਸ ਵਲੋਂ ਖੇਡਾਂ ਲਈ ਉਪਰਾਲੇ ਕਰ ਰਹੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤੇ ਜਾਣ ਲਈ ਕਰਵਾਏ ਗਏ ਐਵਾਰਡ ਸਮਾਗਮ ਵਿਚ ਸਾਊਥ ਬੱਕਸ ਡਿਸਟ੍ਰਿਕਟ ਕੌਂਸਲ ਦੇ ਮੇਅਰ ਕੌਂਸਲਰ ਸੰਤੋਖ ਸਿੰਘ ਛੋਕਰ ਨੇ ਸ਼ਮੂਲੀਅਤ ਕੀਤੀ।
ਇਸ ਐਵਾਰਡ ਸਮਾਗਮ ਦੌਰਾਨ ਸਾਊਥ ਬੱਕਸ ਡਿਸਟ੍ਰਿਕਟ ਕੌਂਸਲ ਨੂੰ ਇਸ ਦੇ ਸਲਾਨਾ ਸਾਊਥ ਬੱਕਸ ਸਕੂਲਜ਼ ਇਨਡੋਰ ਰੋਇੰਗ ਚੈਂਪੀਅਨਸ਼ਿੱਪ ਲਈ ਲੈਗੈਸੀ
ਪ੍ਰਾਜੈਕਟ ਆਫ ਦਾ ਯੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਚੈਂਪੀਅਨਸ਼ਿੱਪ 2011 ਤੋਂ ਹਰ ਸਾਲ ਕਰਵਾਈ ਜਾਂਦੀ  ਜਿਸ ਵਿਚ ਸਥਾਨਕ ਸਕੂਲਾਂ
ਦੇ 11 ਤੋਂ 16 ਸਾਲ ਦੇ 2,000 ਤੋਂ ਵੱਧ ਵਿਦਿਆਰਥੀ ਹਿੱਸਾ ਲੈਂਦੇ ਹਨ।ਇਸ ਮੌਕੇ ਕੌਂਸਲ ਦੇ ਚੇਅਰਮੈਨ ਸੰਤੋਖ ਸਿੰਘ ਛੋਕਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ  ਕਿ ਉਸ ਨੂੰ ਕੌਂਸਲ ਦੀ ਤਰਫੋਂ ਇਸ ਸਮਾਗਮ ਵਿਚ ਹਿੱਸਾ ਲੈਣ ਦਾ ਸੁਭਾਗ ਮਿਲਿਆ। ਇਹ ਐਵਾਰਡ ਬਕਿੰਘਮਸ਼ਾਇਰ ਵਿਚ ਖੇਡਾਂ ਨੂੰ ਵਿਕਸਿਤ ਕਰਨ ਦਾ ਇਕ ਉਪਰਾਲਾ । ਸਾਊਥ ਬੱਕਸ ਨੂੰ ਇਸ ਸਮਾਗਮ ਦਾ ਹਿੱਸਾ ਬਣਨ ਦੀ ਖੁਸ਼ੀ  ਜਿਸ ਦੇ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਨਾਲ ਵੀ ਗਹਿਰੇ ਸਬੰਧ ਹਨ। ਉਨ੍ਹਾਂ ਸਾਊਥ ਬੱਕਸ ਦੀ ਸਮੂਹ ਟੀਮ ਅਤੇ ਪ੍ਰਬੰਧਕਾਂ ਨੂੰ ਇਹ ਐਵਾਰਡ ਜਿੱਤਣ ‘ਤੇ ਵਧਾਈ ਦਿੱਤੀ।

                            ਰੋਕੋ ਕੈਂਸਰ ਚੈਰਿਟੀ ਲਈ ਉਪਰਾਲਾ ਕਰ ਰਹੇ ਮੈਰਾਥਨ ਦੌੜਾਕਾਂ ਉੱਪਲ ਅਤੇ ਧਾਲੀਵਾਲ ਨੂੰ ਸਪਾਂਸਰ ਕਰਨ ਦੀ ਅਪੀਲ

dhaliwal copy

 

ਲੰਡਨ – ਬਰਤਾਨੀਆ ਦੇ ਇਮੀਗਰੇਸ਼ਨ ਕਾਨੂੰਨ ਸਬੰਧੀ ਮਾਹਿਰ ਵਕੀਲ ਗੁਰਪਾਲ ਉੱਪਲ ਨੇ ਬੀਤੇ ਐਤਵਾਰ 15 ਦਸੰਬਰ ਨੂੰ ਰੋਕੋ ਕੈਂਸਰ ਚੈਰਿਟੀ ਦੇ ਗਲੋਬਲ
ਅੰਬੈਸਡਰ ਅਤੇ ਹਿਊਮਨਟੋਰੀਅਨ ਐਵਾਰਡ ਜੇਤੂ ਕੁਲਵੰਤ ਧਾਲੀਵਾਲ ਨਾਲ ਮਿਲ ਕੇ ਭਾਰਤ ਵਿਚ ਕਰਵਾਈ ਗਈ ਮਿੰਨੀ ਮੈਰਾਥਨ ਵਿਚ ਹਿੱਸਾ ਲਿਆ।
ਭਾਰਤ ਵਿਚ ਲੋਕਾਂ ਨੂੰ ਕੈਂਸਰ ਸਬੰਧੀ ਬੀਮਾਰੀਆਂ ਤੋਂ ਸੁਚੇਤ ਕਰਨ ਲਈ ਕਰਵਾਈ ਗਈ ਇਸ ਏਅਰਟੈਲ ਦਿੱਲੀ ਮੈਰਾਥਨ ਦੌਰਾਨ 6 ਕਿਲੋਮੀਟਰ ਦੌੜ ਲਗਾਈ
ਗਈ। ਉੱਪਲ ਅਤੇ ਧਾਲੀਵਾਲ ਨੇ ਪਹਿਲਾਂ 14 ਜੁਲਾਈ 2013 ਨੂੰ ਲੰਡਨ ਵਿਚ ਕਰਵਾਈ 10 ਕਿਲੋਮੀਟਰ ਦੌੜ ਵਿਚ ਵੀ ਹਿੱਸਾ ਲਿਆ ਸੀ। ਉੱਪਲ ਨੇ
ਪਹਿਲਾਂ ਅਪ੍ਰੈਲ ਵਿਚ ਲੰਡਨ ਮੈਰਾਥਨ ਵਿਚ ਵੀ ਹਿੱਸਾ ਲਿਆ ਜਿਸ ਦੌਰਾਨ ਉਸ ਨੇ ਬੱਚਿਆਂ ਦੇ ਕੈਂਸਰ ਸਬੰਧੀ ਚੈਰਿਟੀ ਲਈ ਫੰਡ ਇਕੱਤਰ ਕੀਤਾ।
ਹੁਣ ਦਿੱਲੀ ਮਿੰਨੀ ਮੈਰਾਥਨ ਰਾਹੀਂ ਰੋਕੋ ਕੈਂਸਰ ਚੈਰਿਟੀ ਲਈ ਫੰਡ ਇਕੱਤਰ ਕੀਤਾ ਜਾ ਰਿਹਾ । ਰੋਕੋ ਕੈਂਸਰ ਦੇ ਫਾਊਂਡਰ ਸ. ਚਾਵਲਾ ਅਤੇ ਕੁਲਵੰਤ ਧਾਲੀਵਾਲ
ਪਹਿਲਾਂ ਹੀ ਪੰਜਾਬ ਵਿਚ ਗਰੀਬ ਔਰਤਾਂ ਦੀ ਕੈਂਸਰ ਸਬੰਧੀ ਮੁਫਤ ਜਾਂਚ ਲਈ ਉਪਰਾਲੇ ਕਰ ਰਹੇ ਹਨ। ਬਹੁਤੇ ਲੋਕ ਇਸ ਗੱਲ ਤੋਂ ਅਨਜਾਣ ਹਨ ਕਿ ਭਾਰਤ ਜੋ
ਕਿ ਇਕ ਸਮੇਂ ਦੁਨੀਆ ਲਈ ਅੰਨ ਉਗਾਉਣ ਵਾਲਾ ਦੇਸ਼ ਮੰਨਿਆ ਜਾਂਦਾ ਸੀ, ਹੁਣ ਕੈਂਸਰ ਦਾ ਗੜ੍ਹ ਬਣਦਾ ਜਾ ਰਿਹਾ । ਜਦ ਕਿ ਕੈਂਸਰ ਦੀ ਛੇਤੀ ਜਾਂਚ ਨਾਲ
ਇਸ ਦਾ ਇਲਾਜ ਸੰਭਵ ਹੋ ਸਕਦਾ । ਇਸ ਲਈ ਰੋਕੋ ਕੈਂਸਰ ਚੈਰਿਟੀ ਲਈ ਵੱਧ ਤੋਂ ਵੱਧ ਦਾਨ ਦੇਣ ਅਤੇ ਉੱਪਲ ਤੇ ਧਾਲੀਵਾਲ ਨੂੰ ਸਪਾਂਸਰ ਕਰਨ ਦੀ ਅਪੀਲ
ਕੀਤੀ ਗਈ ।

                           ਗੁਰਜੀਤ ਚਾਹਲ ਨੇ ਏਸ਼ੀਅਨ ਭਾਈਚਾਰੇ ਨੂੰ ਮਾਪਿਆਂ ਦੁਆਰਾ ਬੱਚਿਆਂ ਦੇ ਉਧਾਲਣ ਸਬੰਧੀ ਕਾਨੂੰਨ ਤੋਂ ਜਾਣੂ ਕਰਵਾਇਆ

       ਬਰਮਿੰਘਮ – ਮਾਪਿਆਂ ਵਲੋਂ ਛੁੱਟੀਆਂ ਵਿਚ ਬੱਚਿਆਂ ਨੂੰ ਇਕ ਮਾਪੇ ਦੀ ਪ੍ਰਵਾਨਗੀ ਤੋਂ ਬਿਨਾਂ ਵਿਦੇਸ਼ਾਂ ਵਿਚ ਲਿਜਾਣ ਦੀ ਦਰ ਪਿਛਲੇ ਦਹਾਕੇ ਦੌਰਾਨ ਦੁੱਗਣੀ ਹੋ ਗਈ  ਜਦ ਕਿ ਬਹੁਤੇ ਮਾਪੇ ਖਾਸ ਕਰਕੇ ਏਸ਼ੀਅਨ ਲੋਕ ਇਸ ਗੱਲ ਤੋਂ ਅਨਜਾਣ ਹਨ ਕਿ ਇਹ ਇਕ ਕਾਨੂੰਨੀ ਅਪਰਾਧ ।
ਇਹ ਜਾਣਕਾਰੀ ਚਾਰਲਸ ਐਂਡ ਕੋ. ਸੌਲਿਸਟਰਜ਼ ਵਿਖੇ ਪਰਿਵਾਰਕ ਕਾਨੂੰਨ ਅਤੇ ਇੰਟਰਨੈਸ਼ਨਲ ਚਾਈਲਡ ਐਬਡੱਕਸ਼ਨ ਕੇਸਾਂ ਵਿਚ ਮਾਹਿਰ ਵਕੀਲ ਗੁਰਜੀਤ
ਚਾਹਲ ਨੇ ਦਿੰਦਿਆਂ ਦੱਸਿਆ ਕਿ ਫੌਰਨ ਐਂਡ ਕਾਮਨਵੈਲਥ ਦੇ ਦਫਤਰ ਅਤੇ ਰੀਯੂਨਾਈਟ ਚੈਰਿਟੀ ਦੀ ਇਕ ਤਾਜ਼ਾ ਰਿਪੋਰਟ ਮੁਤਾਬਿਕ ਹਰ ਰੋਜ਼ ਔਸਤਨ ਦੋ ਬੱਚੇ ਇਕ ਮਾਪੇ ਦੀ ਸਹਿਮਤੀ ਤੋਂ ਬਗੈਰ ਯੂ.ਕੇ. ਤੋਂ ਬਾਹਰ ਲਿਜਾਏ ਜਾ ਰਹੇ ਹਨ ਜਿਸ ਨੂੰ ਕਾਨੂੰਨੀ ਭਾਸ਼ਾ ਵਿਚ ਬੱਚਿਆਂ ਦਾ ਉਧਾਲਣਾ ਮੰਨਿਆ ਜਾਂਦਾ । ਸਾਲ
2003–04 ਵਿਚ ਅਜਿਹੇ ਉਧਾਲੇ ਜਾਣ ਵਾਲੇ ਬੱਚਿਆਂ ਦੀ ਗਿਣਤੀ 272 ਸੀ ਜੋ ਕਿ 2012–13 ਵਿਚ ਵੱਧ ਕੇ 580 ਤੱਕ ਪਹੁੰਚ ਗਈ ।
ਬੀਬੀ ਚਾਹਲ ਨੇ ਦੱਸਿਆ ਕਿ ਉਸ ਨੇ ਰੀਯੂਨਾਈਟ ਚੈਰਿਟੀ ਨਾਲ ਕੰਮ ਕੀਤਾ  ਜਿਹੜੀ ਬੱਚਿਆਂ ਦੇ ਉਧਾਲਣ ਸਬੰਧੀ ਮਾਮਲਿਆਂ ਦੀ ਮਾਹਿਰ  ਅਤੇ ਪੀੜਤ
ਪਰਿਵਾਰਾਂ ਦੀ ਮੱਦਦ ਲਈ ਕੰਮ ਕਰਦੀ । ਏਸ਼ੀਅਨ ਭਾਈਚਾਰੇ ਦੇ ਲੋਕ ਇਸ ਗੱਲ ਤੋਂ ਅਨਜਾਣ ਹਨ ਕਿ ਬੱਚਿਆਂ ਨੂੰ ਇਕ ਮਾਪੇ ਦੀ ਸਹਿਮਤੀ ਤੋਂ ਬਗੈਰ ਭਾਰਤ
ਅਤੇ ਪਾਕਿਸਤਾਨ ਵਰਗੇ ਮੁਲਕਾਂ ਵਿਚ ਲਿਜਾਣਾ ਇਕ ਜੁਰਮ । ਇਸ ਲਈ ਬੱਚਿਆਂ ਨੂੰ ਛੁੱਟੀਆਂ ‘ਤੇ ਲਿਜਾਣ ਤੋਂ ਪਹਿਲਾਂ ਮਾਪਿਆਂ ਦੀ ਪ੍ਰਵਾਨਗੀ ਜ਼ਰੂਰੀ
ਨਹੀਂ ਤਾਂ ਫੌਜਦਾਰੀ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ । ਇਸ ਬਾਰੇ ਹੋਰ ਜਾਣਕਾਰੀ ਲਈ ਗੁਰਜੀਤ ਚਾਹਲ ਨੂੰ 0121–236 1985  ‘ਤੇ ਸੰਪਰਕ ਕੀਤਾ

                                    ਕੈਨੇਡਾ ਦੇ ਪੰਜਾਬੀ ਪਹਿਲਵਾਨ ਸੰਨੀ ਢੀਂਡਸਾ ਨੇ ਕੌਮਾਂਤਰੀ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ

ਪੈਰਿਸ – ਕੈਨੇਡਾ ਦੇ ਪੰਜਾਬੀ ਪਹਿਲਵਾਨਾਂ ਦੀਆਂ ਜਿੱਤਾਂ ਵਿਚ ਉਸ ਸਮੇਂ ਨਵਾਂ ਪੰਨਾ ਜੁੜਿਆ, ਜਦੋਂ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ, ਐਬਟਸਫੋਰਡ ਬੀ. ਸੀ. ਦੇ ਸੰਨੀ ਸਿੰਘ ਢੀਂਡਸਾ ਨੇ ਫਰਾਂਸ ਵਿਚ ਹੋਏ ਕੌਮਾਂਤਰੀ ਕੁਸ਼ਤੀ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ।
ਕੈਨੇਡਾ ਦੀ ਟੀਮ ਦੀ ਪ੍ਰਤੀਨਿਧਤਾ ਕਰਦੇ ਹੋਏ ਉਸ ਨੇ ਨੀਸ਼ ਸ਼ਹਿਰ ਦੀ 39ਵੀਆਂ ਹੈਨਰੀ ਡਿਗਲੇਨ ਚੈਲੰਜ ਕੁਸ਼ਤੀ ਪ੍ਰਤੀਯੋਗਤਾ ਵਿਚ ਇਹ ਸ਼ਾਨਦਾਰ ਜਿੱਤ ਦਰਜ ਕੀਤੀ। ਜ਼ਿਲ੍ਹਾ ਜਲੰਧਰ ਦੇ ਪਿੰਡ ਰੇਰੂ ਦੇ ਉੱਘੇ ਪਹਿਲਵਾਨ ਬੂਟਾ ਸਿੰਘ ਢੀਂਡਸਾ ਦੇ ਪੁੱਤਰ ਸੰਨੀ ਸਿੰਘ ਵੱਲੋਂ ਰਾਸ਼ਟਰੀ ਚੈਂਪੀਅਨ ਕੈਨੇਡਾ ਬਣਨ ਤੋਂ ਇਲਾਵਾ ਸੰਨ 2013 ‘ਚ ਕਈ ਕੌਮਾਂਤਰੀ ਮੁਕਾਬਲਿਆਂ ਵਿਚ ਸਫਲਤਾ ਹਾਸਿਲ ਹੋਈ ਹੈ।

                                  ਭਾਰਤ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਬਰਤਾਨਵੀ ਸਿੱਖਾਂ ਵਲੋਂ ਬਰਮਿੰਘਮ ਵਿਖੇ ਭਾਰਤੀ ਦੂਤਾਵਾਸ ਸਾਹਮਣੇ ਰੋਹ ਵਿਖਾਵਾ

Mujahara

ਬਰਮਿੰਘਮ – ਯੂ ਕੇ ਵਿਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਵਲੋਂ ਆਯੋਜਤ ਸਮੂਹ ਲੋਕਲ ਗੁਰਦੁਆਰਿਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬ੍ਰਮਿੰਘਮ ਦੇ ਭਾਰਤੀ ਕਾਂਊਂਸਲੇਟ ਅੱਗੇ ਮਿਤੀ ਤਿੰਨ ਦਸੰਬਰ ਨੂੰ ਬਾਅਦ ਦੁਪਹਿਰ ਇਕ ਵਜੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿਚ ਕੈਦੀ ਸਿੰਘਾਂ ਦੀ ਰਿਹਾਈ ਲਈ ਮੁਜ਼ਾਹਰਾ ਕੀਤਾ ਗਿਆ।
ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਿਛਲੇ ਵੀਹ ਦਿਨਾਂ ਤੋਂ ਕੈਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਹਨ ਪਰ ਪ੍ਰਸਾਸ਼ਨ ਦੇ ਕੰਨਾਂ ‘ਤੇ ਜੂੰਅ ਵੀ ਨਹੀਂ ਸਰਕ ਰਹੀ। ਇਹ ਗੱਲ ਬਹੁਤ ਹੀ ਦੁੱਖ ਵਾਲੀ ਹੈ ਕਿ ਭਾਰਤੀ ਜਿਹਲਾਂ ਵਿਚ ਅਨੇਕਾਂ ਸਿੰਘ ਅਜੇਹੇ ਵੀ ਹਨ ਜੋ ਕਿ ਆਪਣੀ ਸਜ਼ਾ ਭੁਗਤ ਕੇ ਪੱਚੀ ਪੱਚੀ ਸਾਲਾਂ ਤੋਂ ਜਿਹਲਾਂ ਵਿਚ ਬੰਦ ਹਨ ਪਰ ਸਰਕਾਰ ਉਹਨਾਂ ਨੂੰ ਛੱਡਣ ਦਾ ਨਾਂਅ ਨਹੀਂ ਲੈ ਰਹੀ ਜਦ ਕਿ ਸਿੱਖਾਂ ਦੇ ਕਿਸ਼ੋਰੀ ਲਾਲ ਵਰਗੇ ਸੱਤ ਸੱਤ ਫਾਂਸੀਆਂ ਯਾਫਤਾ ਕਾਤਲਾਂ ਲਈ ਸਰਕਾਰ ਦੇ ਦਿਲ ਵਿਚ ਰਹਿਮ ਵੀ ਹੈ ਅਤੇ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਅਨੇਕਾਂ ਆਗੂਆਂ ਨੂੰ ਤਾਂ ਕਾਂਗਰਸ ਸਰਕਾਰ ਨੇ ਗੱਦੀਆਂ ਦੇ ਕੇ ਨਿਵਾਜਿਆ ਹੈ ਜਿਹਨਾਂ ਵਿਚੋਂ ਸਜ਼ਾ ਇਕ ਨੂੰ ਵੀ ਨਹੀਂ ਹੋਈ।
ਭਾਰਤੀ ਸਰਕਾਰ ਦੇ ਸਿੱਖਾਂ ਪ੍ਰਤੀ ਪੱਖਪਾਤੀ ਅਤੇ ਜ਼ਾਲਮੀ ਨਜ਼ਰੀਏ ਦੇ ਵਿਰੋਧ ਵਿਚ ਐਫ ਐਸ ਓ ਵਲੋਂ ਬੜੇ ਹੀ ਸੀਮਤ ਸਮੇਂ ਵਿਚ ਬ੍ਰਮਿੰਘਮ ਦੇ ਮੁਜ਼ਾਹਰੇ ਦੇ ਇੰਤਜ਼ਾਮ ਕੀਤੇ ਗਏ ਜਿਥੇ ਕਿ ਅਨੇਕਾਂ ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਵਲੋਂ ਜ਼ੋਰਦਾਰ ਪ੍ਰੋਟੈਸਟ ਕਰਕੇ ਸਰਕਾਰ ਦੇ ਜ਼ਾਲਮੀ ਰਵੱਈਏ ਦੀ ਸਖਤ ਨਿੰਦਾ ਕੀਤੀ ਗਈ। ਇਸ ਸਮੇਂ ਤੇ ਐਫ ਐਸ ਓ ਦੇ ਆਗੂਆਂ ਭਾਈ ਜੋਗਾ ਸਿੰਘ ਅਤੇ ਭਾਈ ਕੁਲਦੀਪ ਸਿੰਘ ਚਹੇੜੂ ਨੇ ਸਮੂਹ ਪੰਥਕ ਜਥੇਬੰਦੀਆਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਹੱਕ ਵਿਚ ਪੰਥਕ ਵਚਨਬਧਤਾ ਦਾ ਪ੍ਰਗਟਾਵਾ ਕਰਨ ਲਈ ਅੱਜ ਸਮੂਹ ਖਾਲਸੇ ਨੂੰ ਅਤੇ ਮਨੁੱਖੀ ਹੱਕਾਂ ਦੀਆਂ ਪਹਿਰੇਦਾਰ ਧਿਰਾਂ ਨੂੰ ਇੱਕ ਮੁੱਠ ਅਤੇ ਇੱਕ ਜੁੱਟ ਹੋ ਕੇ ਭਾਰਤੀ ਸਰਕਾਰ ਦੀਆਂ ਘੱਟ ਗਿਣਤੀ ਖਿਲਾਫ ਨੀਤੀਆਂ ਨੂੰ ਦੁਨੀਆਂ ਭਰ ਵਿਚ ਨੰਗਿਆਂ ਕਰਨ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਸਿੱਖਾਂ ਖਿਲਾਫ ਭਾਰਤੀ ਸਰਕਾਰ ਵਲੋਂ ਪਿਛਲੇ ਸੱਠ ਸਾਲਾਂ ਤੋਂ ਹੋ ਰਹੇ ਧੱਕੇ ਹੁਣ ਬਰਦਾਸ਼ਤ ਤੋਂ ਬਾਹਰ ਹਨ ਅਤੇ ਅਸੀਂ ਯੂ ਐਨ ਓ ਵਰਗੇ ਕੌਮਾਂਤਰੀ ਅਦਾਰਿਆਂ ਦੀ ਹਿਮਾਇਤ ਨਾਲ ਸਿੱਖਾਂ ਦੀ ਅਜ਼ਾਦੀ ਦਾ ਪ੍ਰਚਮ ਬੁਲੰਦ ਕਰ ਰਹੇ ਹਾਂ।
ਇਸ ਮੁਜ਼ਾਹਰੇ ‘ਤੇ ਸਿੱਖ ਫੈਡਰੇਸ਼ਨ, ਯੂਨਾਈਟਿਡ ਖਾਲਸਾ ਦਲ, ਇੰਟਰਨੈਸ਼ਨਲ ਪੰਥਕ ਦਲ, ਬ੍ਰਿਟਿਸ਼ ਸਿੱਖ ਕੌਂਸਲ, ਧਰਮ ਯੁੱਧ ਮੋਰਚਾ, ਐਸ ਓ ਪੀ ਡਬਲਿਊ, ਸ਼੍ਰੋਮਣੀ ਅਕਾਲੀ ਦਲ (ਚੌਹਾਨ), ਅੰਮ੍ਰਿਤਸਰ ਅਕਾਲੀ ਦਲ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਆਪਣੇ ਭਾਸ਼ਣਾਂ ਵਿਚ ਜੋ ਸੰਕੇਤ ਦਿੱਤੇ ਗਏ ਉਹਨਾਂ ਮੁਤਾਬਿਕ ਬਰਤਾਨੀਆਂ ਅਤੇ ਯੂਰਪ ਭਰ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਹਿੱਤ ਚੋਪਈ ਸਾਹਿਬ ਦੇ ਪਾਠ ਅਤੇ ਅਰਦਾਸਾਂ ਹੋ ਰਹੀਆਂ ਹਨ ਅਤੇ ਭਾਈ ਖਾਲਸਾ ਦਾ ਪ੍ਰੋਟੈਸਟ ਕੌਮਾਂਤਰੀ ਲਹਿਰ ਦੀ ਸ਼ਕਲ ਇਖਤਿਆਰ ਕਰਦਾ ਜਾ ਰਿਹਾ ਹੈ।

                                     ਗਰੇਵਸ਼ੈਮ ਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਮੇਅਰ ਦੀ ਚੈਰਿਟੀ ਕਰੀ ਨਾਈਟ ਸਮਾਗਮ ਮੌਕੇ 1,500 ਪੌਂਡ ਇਕੱਤਰ ਹੋਏ

Mayor Curry Night 1

ਗਰੇਵਜ਼ੈਂਡ – ਪਿਛਲੇ ਦਿਨੀਂ ਕੈਂਟ ਇਕੁਐਲਟੀ ਕੋਹੇਯਨ ਦੀ ਮੱਦਦ ਨਾਲ ਇਥੇ ਕਰਵਾਏ ਗਏ ਗਰੇਵਸ਼ੈਮ ਦੇ ਮੇਅਰ ਦੀ ਚੈਰਿਟੀ ਕਰੀ ਨਾਈਟ ਸਮਾਗਮ ਦੌਰਾਨ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਮੇਅਰ ਦੀ ਚੈਰਿਟੀ ਲਈ 1,500 ਪੌਂਡ ਫੰਡ ਇਕੱਤਰ ਹੋਏ।
ਇਹ ਫੰਡ ਨੀਲਾਮੀ, ਰੈਫਲ ਟਿਕਟਾਂ ਅਤੇ ਦਾਨ ਦੀ ਰਕਮ ਰਾਹੀਂ ਇਕੱਤਰ ਹੋਇਆ। ਜਿਸ ਲਈ ਗੁਰੂ ਨਾਨਕ ਗੁਰਦੁਆਰਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਂਸ ਨੇ ਵਿਅਕਤੀਗਤ ਦਾਨ ਵਜੋਂ 500 ਪੌਂਡ ਦਾਨ ਕੀਤੇ। ਜਦ ਕਿ ਹੋਰ 500 ਪੌਂਡ ਨੀਲਾਮੀ ਰਾਹੀਂ ਇਕੱਤਰ ਹੋਏ। ਇਸ ਸਮਾਗਮ ਦੌਰਾਨ ਖਾਣੇ ਤੋਂ ਇਲਾਵਾ ਫੋਰ ਬਾਇ ਫੋਰ ਭੰਗੜਾ ਗਰੁੱਪ ਦੇ ਬੱਚਿਆਂ ਅਤੇ ਗਾਇਕ ਗੈਮਾ ਮੂਰ ਨੇ ਮਹਿਮਾਨਾਂ ਦਾ ਮਨੋਰੰਜਨ ਕੀਤਾ।
ਮੇਅਰ ਕੌਂਸਲਰ ਡੈਰੇਕ ਸੇਲਜ਼ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ  ਕਿ ਉਸ ਦੀ ਕਰੀ ਨਾਈਟ ਨੂੰ ਪੰਜਾਬੀ ਭਾਈਚਾਰੇ ਨੇ ਭਰਵਾਂ ਹੁੰਗਾਰਾ ਦਿੱਤਾ। ਜਿਸ ਦੌਰਾਨ ਇਕੱਤਰ ਹੋਇਆ ਫੰਡ ਉਸ ਦੀਆਂ ਚੈਰਿਟੀਆਂ ਕੈਂਸਰ ਰਿਸਰਚ ਯੂ.ਕੇ. ਅਤੇ ਹਾਊਸ ਆਫ ਮਰਸੀ ਨੂੰ ਜਾਵੇਗਾ।
ਕੈਂਟ ਇਕੁਐਲਟੀ ਕੋਹੇਯਨ ਕੌਂਸਲ ਦੇ ਗੁਰਵਿੰਦਰ ਸੰਧਰ ਨੇ ਕਿਹਾ ਕਿ ਇਸ ਸਮਾਗਮ ਲਈ ਕਾਫੀ ਸਖਤ ਮੇਹਨਤ ਕਰਨੀ ਪਈ ਪਰ ਉਸ ਨੂੰ ਖੁਸ਼ੀ  ਕਿ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਇਸ ਦੇ ਲਈ ਖਾਸ ਕਰਕੇ ਸਥਾਨਕ ਕਾਰੋਬਾਰੀਆਂ ਦਾ ਉਹ ਧੰਨਵਾਦੀ  ਜਿਨ੍ਹਾਂ ਕਰਕੇ ਕਈ ਇਨਾਮ ਅਤੇ ਪੈਸੇ ਦਾਨ ਵਜੋਂ ਇਕੱਤਰ ਕੀਤੇ ਜਾ ਸਕੇ।

                                            ਲੀਡਜ਼ ਦੇ ਜਸਪਾਲ ਨੇ ਖਾਣੇ ਦੇ ਝਗੜੇ ਤੋਂ ਬਾਅਦ ਆਪਣੇ ਪਿਤਾ ਦੀ ਛਾਤੀ ਵਿਚ ਤੀਰ ਮਾਰ ਦਿੱਤਾ

ਲੀਡਜ਼ – ਇਥੇ ਇਕ 18 ਸਾਲਾ ਪੰਜਾਬੀ ਨੌਜਵਾਨ ਨੇ ਖਾਣੇ ਸਬੰਧੀ ਆਪਣੇ ਮਾਪਿਆਂ ਨਾਲ ਹੋਏ ਝਗੜੇ ਤੋਂ ਕੁਝ ਘੰਟੇ ਬਾਅਦ ਆਪਣੇ ਪਿਤਾ ਦੀ ਛਾਤੀ ਵਿਚ ਤੀਰ ਮਾਰਨ ਦਾ ਦੋਸ਼ ਮੰਨ ਲਿਆ।
ਲੀਡਜ਼ ਕਰਾਊਨ ਕੋਰਟ ਵਿਚ ਇਸ ਇਰਾਦਾ ਕਤਲ ਦੇ ਕੇਸ ਦੀ ਸੁਣਵਾਈ ਸ਼ੁਰੂ ਹੋਈ ਸੀ ਪਰ ਜਸਪਾਲ ਸਿੰਘ ਮਰਵਾਹਾ (18) ਵਲੋਂ ਆਪਣੇ ਪਿਤਾ ਸੁਰਿੰਦਰ ਸਿੰਘ ਮਰਵਾਹਾ ਨੂੰ ਅਵੈਧ ਢੰਗ ਨਾਲ ਜ਼ਖਮੀ ਕਰਨ ਦਾ ਦੋਸ਼ ਮੰਨ ਲੈਣ ਦੀ ਦਲੀਲ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਇਸ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਜਸਪਾਲ ਨੇ ਇਹ ਹਮਲਾ ਇਸੇ ਸਾਲ 29 ਮਈ ਨੂੰ ਕੀਤਾ ਸੀ। ਉਸ ਵੇਲੇ ਉਹ ਸ਼ਰਾਬ ਦੇ ਭਾਰੀ ਨਸ਼ੇ ਵਿਚ ਸੀ। ਉਸ ਸ਼ਾਮ ਨੂੰ ਜਸਪਾਲ ਦੀ ਮਾਂ ਨੇ ਖਾਣੇ ਵਿਚ ਪਾਸਟਾ ਬਣਾਇਆ ਸੀ। ਜਦੋਂ ਉਸ ਦਾ ਪੁੱਤਰ ਖਾਣੇ ਲਈ ਥੱਲੇ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਉਸ ਨਾਲੋਂ ਵੱਧ ਪਾਸਟਾ ਖਾਣ ਸਬੰਧੀ ਬਹਿਸ ਕੀਤੀ ਸੀ। ਇਸ ਬਹਿਸ ਤੋਂ ਬਾਅਦ ਜਸਪਾਲ ਆਪਣੀ ਮਾਂ ਦੇ ਮੁੱਕਾ ਮਾਰ ਕੇ ਵਾਪਸ ਆਪਣੇ ਕਮਰੇ ਵਿਚ ਚਲਾ ਗਿਆ ਸੀ।
ਉਸ ਤੋਂ ਦੋ ਕੁ ਘੰਟੇ ਬਾਅਦ ਜਸਪਾਲ ਆਪਣੇ ਮਾਪਿਆਂ ਦੇ ਬੈੱਡਰੂਮ ਵਿਚ ਗਿਆ ਸੀ, ਜਿਥੇ ਉਸ ਨੇ ਸੁੱਤੇ ਪਏ ਆਪਣੇ ਪਿਤਾ ‘ਤੇ ਕਰੌਸਬੋਅ ਦਾ ਤੀਰ ਚਲਾ ਦਿੱਤਾ ਸੀ ਜੋ ਕਿ ਉਸ ਦੀ ਛਾਤੀ ਵਿਚ ਡੂੰਘਾ ਜਾ ਵੱਜਿਆ ਸੀ। ਪਰ ਚੰਗੀ ਕਿਸਮਤ ਨਾਲ ਉਸ ਦੇ ਕਿਸੇ ਜ਼ਰੂਰੀ ਅੰਗ ਨੂੰ ਨੁਕਸਾਨ ਨਹੀਂ ਪਹੁੰਚਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦਾ ਇਲਾਜ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਜਸਪਾਲ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਅਜੇ ਵੀ ਸ਼ਰਾਬ ਦੇ ਨਸ਼ੇ ਵਿਚ ਸੀ ਅਤੇ ਅਫਸਰਾਂ ਨਾਲ ਉਸ ਨੇ ਨਾਜ਼ੀਆਂ ਦੇ ਕੈਂਪਾਂ ਬਾਰੇ ਅਤੇ ਹੋਰ ਵਿਅਰਥ ਗੱਲਾਂ ਕੀਤੀਆਂ ਸਨ। ਅਦਾਲਤ ਨੇ ਇਸ ਕੇਸ ਸਬੰਧੀ ਹੋਰ ਰਿਪੋਰਟਾਂ ਆਉਣ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ । ਓਦੋਂ ਤੱਕ ਜਸਪਾਲ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ।

                        ਭੁੱਖੇ ਲੁਟੇਰੇ ਨੂੰ ਮੁਫਤ ਖਾਣਾ ਦੇਣ ਤੋਂ ਇਨਕਾਰ ਕੀਤੇ ਜਾਣ ‘ਤੇ ਫਿਸ਼ ਬਾਰ ਦੇ ਪੰਜਾਬੀ ਮਾਲਕ ਦੀ ਗਰਦਨ ਤੋੜ ਦਿੱਤੀ

         ਸਟੈਫੋਰਡ – ਟੈਮਵਰਥ ਵਿਖੇ ਇਕ ਫਿਸ਼ ਐਂਡ ਚਿੱਪ ਦੁਕਾਨ ‘ਤੇ ਮੁਫਤ ਖਾਣਾ ਦੇਣ ਤੋਂ ਇਨਕਾਰ ਕੀਤੇ ਜਾਣ ‘ਤੇ ਲੁਟੇਰੇ ਨੇ ਰੈਸਟੋਰੈਂਟ ਦੇ ਪੰਜਾਬੀ ਮਾਲਕ ‘ਤੇ ਹਮਲਾ ਕਰਕੇ ਉਸ ਦੀ ਗਰਦਨ ਤੋੜ ਦਿੱਤੀ।
ਸਟੈਫੋਰਡ ਕਰਾਊਨ ਕੋਰਟ ਵਿਚ ਇਸ ਅਜੀਬੋ ਗਰੀਬ ਪਰ ਗੰਭੀਰ ਹਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀਤੀ 7 ਨਵੰਬਰ ਨੂੰ ਇਹ ਹਮਲਾ ਜੋਨਾਥਨ ਵਿੱਟਰ (30) ਵਾਸੀ ਰੋਜ਼ ਹਿੱਲ ਗਾਰਡਨਜ਼, ਵਿਲ੍ਹਨਹਾਲ ਨੇ ਟੈਮਵਰਥ ਸਥਿਤ ਮਾਈਲ ਓਨ ਫਿਸ਼ ਬਾਰ ਦੇ ਮਾਲਕ ਮਨਜੀਤ ਸਿੰਘ ‘ਤੇ ਓਦੋਂ ਕੀਤਾ ਜਦੋਂ ਉਸ ਨੂੰ ਮੁਫਤ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਵਿੱਟਰ ਨੇ ਮਨਜੀਤ ਸਿੰਘ ‘ਤੇ ਹਮਲਾ ਕਰਦਿਆਂ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਫਿਰ ਉਸ ‘ਤੇ ਪੈਰ ਨਾਲ ਧੱਫੇ ਮਾਰੇ। ਇਸ ਹਮਲੇ ਕਾਰਨ ਮਨਜੀਤ ਬੇਹੋਸ਼ ਹੋ ਗਿਆ ਅਤੇ ਉਸ ਦੀ ਗਰਦਨ ਦੀ ਹੱਡੀ ਟੁੱਟ ਗਈ।
ਇਸ ਹਮਲੇ ਤੋਂ ਬਾਅਦ ਵਿੱਟਰ ਨੇ ਪਹਿਲਾਂ ਦੁਕਾਨ ਦੀ ਟਿੱਲ ‘ਚੋਂ ਪੈਸੇ ਲੁੱਟਣ ਲਈ ਟਿੱਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਫਿਰ ਉਹ ਇਕ ਪਾਈ, ਚਿਕਨ ਅਤੇ ਚਿੱਪਸ ਲੁੱਟ ਕੇ ਉਥੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ‘ਤੇ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਰਿਕਾਰਡ । ਗ੍ਰਿਫਤਾਰੀ ਤੋਂ ਬਾਅਦ ਵਿੱਟਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਹ ਹਮਲਾ ਇਸ ਕਰਕੇ ਕੀਤਾ ਕਿਉਂਕਿ ਉਹ ਭੁੱਖਾ ਸੀ। ਉਸ ਨੇ ਲੁੱਟਖੋਹ ਦਾ ਦੋਸ਼ ਮੰਨ ਲਿਆ। ਅਦਾਲਤ ਨੇ ਇਸ ਮੁਕੱਦਮੇ ਦੀ ਸੁਣਵਾਈ ਦਾ ਫੈਸਲਾ ਬਰਮਿੰਘਮ ਕਰਾਊਨ ਕੋਰਟ ਵਿਚ ਤਬਦੀਲ ਕਰ ਦਿੱਤਾ ।

                            ਪੰਜਾਬੀ ਦੁਕਾਨਦਾਰ ਨੇ ਦਲੇਰੀ ਨਾਲ ਹਥਿਆਰਬੰਦ ਲੁਟੇਰੇ ਨੂੰ ਮੁਕਾਬਲਾ ਕਰਕੇ ਭਜਾ ਦਿੱਤਾ

                   ਸਕੰਨਥੋਰਪ – ਪਿਛਲੇ ਦਿਨੀਂ ਇਥੇ ਇਕ ਪੰਜਾਬੀ ਦੁਕਾਨਦਾਰ ਨੇ ਹਥਿਆਰਬੰਦ ਲੁਟੇਰੇ ਦਾ ਮੁਕਾਬਲਾ ਕਰਦਿਆਂ ਉਸ ਨੂੰ ਖਾਲੀ ਹੱਥ ਭੱਜਣ ਲਈ ਮਜਬੂਰ ਕਰ ਦਿੱਤਾ।
ਸਕੰਨਥੋਰਪ ਵਿਚ ਐਂਗਰਸਟੇਨ ਰੋਡ ‘ਤੇ ਸਥਿਤ ਜੌਹਲਜ਼ ਕਨਵੀਨੀਐਂਸ ਸਟੋਰ ਦੇ ਮਾਲਕ ਬਲਜੀਤ ਜੌਹਲ ਨੇ ਦੱਸਿਆ ਕਿ ਸ਼ਾਮ ਵੇਲੇ ਉਹ ਦੁਕਾਨ ਬੰਦ ਕਰਨ ਲਈ ਸ਼ੱਟਰ ਬੰਦ ਕਰ ਰਿਹਾ ਸੀ ਜਦੋਂ ਇਕ ਨਕਾਬਪੋਸ਼ ਲੁਟੇਰੇ ਨੇ ਆ ਕੇ ਸ਼ਟਰ ਬੰਦ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪਰ 55 ਕੁ ਸਾਲ ਦੇ ਸ. ਜੌਹਲ ਨੇ ਹਿੰਮਤ ਨਾਲ ਉਸ ਨੂੰ ਅੰਦਰ ਵੜਨ ਤੋਂ ਰੋਕੀ ਰੱਖਿਆ। ਇਸੇ ਤਰ੍ਹਾਂ ਕੁਝ ਮਿੰਟ ਦੀ ਧੱਕਾਮੁੱਕੀ ਦੌਰਾਨ ਲੁਟੇਰੇ ਨੇ ਇਕ ਛੋਟੀ ਜਿਹੀ ਬੰਦੂਕ ਵੀ ਦਿਖਾਈ ਸੀ ਪਰ ਸ. ਜੌਹਲ ਨੇ ਆਖਿਰ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਲੁਟੇਰਾ ਦੌੜ ਗਿਆ।
ਸ. ਜੌਹਲ ਨੇ ਬਾਅਦ ਵਿਚ ਦੱਸਿਆ ਕਿ ਉਹ ਆਪਣੀ ਦੁਕਾਨ ਨੂੰ ਬਚਾਉਣ ਲਈ ਮੁੜ ਤੋਂ ਇਸੇ ਤਰ੍ਹਾਂ ਲੁਟੇਰਿਆਂ ਦਾ ਮੁਕਾਬਲਾ ਕਰੇਗਾ। ਉਸ ਨੇ ਕਿਹਾ ਕਿ ਉਹ 17–18 ਘੰਟੇ ਇਸ ਦੁਕਾਨ ਲਈ ਕੰਮ ਕਰਦਾ  ਜਦ ਕਿ ਕੋਈ ਚੋਰ ਲੁਟੇਰਾ ਆ ਕੇ ਉਥੋਂ ਜੋ ਮਰਜ਼ੀ ਲੈ ਜਾਵੇ। ਇਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦਾ।
ਹੰਬਰਸਾਈਡ ਪੁਲਿਸ ਵਲੋਂ ਸ਼ੱਕੀ ਦੀ ਪਛਾਣ ਲਈ ਪਬਲਿਕ ਅਪੀਲ ਕੀਤੀ ਗਈ । ਜਿਸ ਨੇ ਘਟਨਾ ਵੇਲੇ ਐਡੀਡਾਸ ਦੀ ਹੁੱਡੀ, ਕਾਲੇ ਦਸਤਾਨੇ ਅਤੇ ਇਕ ਨਕਾਬ ਪਾਇਆ ਹੋਇਆ ਸੀ। ਪੁਲਿਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ  ਕਿ ਪਬਲਿਕ ਨੂੰ ਸ਼ੱਕੀ ਨੂੰ ਸੰਪਰਕ ਕਰਨ ਦੀ ਬਜਾਇ ਪੁਲਿਸ ਨੂੰ 101 ਜਾਂ 999 ‘ਤੇ ਫੋਨ ਕਰਨਾ ਚਾਹੀਦਾ

                                     ਬੈਡਫੋਰਡ ਦੀ ਪੰਜਾਬਣ ਦੁਕਾਨਦਾਰਨੀ ਨੂੰ ਨਾਬਾਲਗਾਂ ਨੂੰ ਸ਼ਰਾਬ ਵੇਚਣ ਦੇ ਜੁਰਮ ‘ਚ ਜੁਰਮਾਨਾ

ਬੈਡਫੋਰਡ – ਇਥੇ ਬਿਗਲਜ਼ਵੇਡ ਵਿਖੇ ਇਕ ਪੰਜਾਬਣ ਦੁਕਾਨਦਾਰਨੀ ਨੂੰ ਨਾਬਾਲਗ ਬੱਚਿਆਂ ਨੂੰ ਸ਼ਰਾਬ ਵੇਚਣ ਦੇ ਜੁਰਮਾਂ ਤਹਿਤ 2,365 ਪੌਂਡ ਦੰਡ ਭਰਨਾ ਪੈ ਗਿਆ।
ਬੈਡਫੋਰਡ ਮੈਜਿਸਟਰੇਟ ਦੀ ਅਦਾਲਤ ਵਿਚ ਦਰਸ਼ਨ ਕੌਰ ਸੋਹਲ (50) ਵਾਸੀ ਪੌਟਨ ਰੋਡ, ਬਿਗਲਜ਼ਵੇਡ ਨੇ ਦੋ ਵਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਰਾਬ ਵੇਚਣ ਦਾ ਦੋਸ਼ ਮੰਨ ਲਿਆ। ਅਦਾਲਤ ਨੂੰ ਦੱਸਿਆ ਗਿਆ ਕਿ ਸ੍ਰੀਮਤੀ ਸੋਹਲ ਨੇ ਕਾਈਟਲੈਂਡਜ਼ ਰੋਡ, ਬਿਗਲਜ਼ਵੇਡ ਸਥਿਤ ਆਪਣੇ ਬੈਸਟ ਵੰਨ ਸਟੋਰ ਵਿਚ ਨਾਬਾਲਗਾਂ ਨੂੰ ਸਰਾਬ ਵੇਚਣ ਤੋਂ ਰੋਕਣ ਸਬੰਧੀ ਯੋਗ ਪ੍ਰਬੰਧ ਨਹੀਂ ਕੀਤੇ ਗਏ ਸਨ। ਜਦ ਕਿ ਬੈਡਫੋਰਡਸ਼ਾਇਰ ਦੀ ਟਰੇਡਿੰਗ ਸਟੈਂਡਰਡ ਟੀਮ ਵਲੋਂ ਉਸ ਨੂੰ 6 ਵਾਰ ਇਸ ਸਬੰਧੀ ਸਲਾਹ ਮਸ਼ਵਰਾ ਦਿੱਤਾ ਗਿਆ ਸੀ।
ਅਦਾਲਤ ਨੂੰ ਦੱਸਿਆ ਗਿਆ ਕਿ ਦੁਕਾਨ ਵਿਚ ਇਹ ਗੈਰਕਾਨੂੰਨੀ ਕਾਰਵਾਈ ਸਤੰਬਰ 2012 ਅਤੇ ਇਸ ਸਾਲ ਜਨਵਰੀ ਦਰਮਿਆਨ ਹੋਈ ਸੀ। ਅਦਾਲਤ ਨੇ ਸ੍ਰੀਮਤੀ ਸੋਹਲ ਨੂੰ ਹਰੇਕ ਦੋਸ਼ ਲਈ 235 ਪੌਂਡ ਜੁਰਮਾਨਾ ਅਤੇ ਕੌਂਸਲ ਦਾ 1,865.50 ਪੌਂਡ ਖਰਚਾ ਭਰਨ ਤੋਂ ਇਲਾਵਾ 27 ਪੌਂਡ ਵਿਕਟਿਮ ਸਰਚਾਰਜ ਵਜੋਂ ਅਦਾ ਕਰਨ ਦੇ ਹੁਕਮ ਸੁਣਾਏ ਹਨ ਇਸ ਤਰ੍ਹਾਂ ਉਸ ਨੂੰ ਕੁੱਲ 2,365 ਪੌਂਡ ਅਦਾ ਕਰਨ ਲਈ ਕਿਹਾ ਗਿਆ ।

                                    ਸ਼ੱਕੀ ਜਾਅਲੀ ਪ੍ਰਵਾਸੀਆਂ ਬਾਰੇ ਮਿਲਦੀਆਂ 67 ਸ਼ਿਕਾਇਤਾਂ ਵਿਚੋਂ ਕੇਵਲ ਇਕ ਨੂੰ ਡਿਪੋਰਟ ਕੀਤੇ ਜਾਣ ਦਾ ਖੁਲਾਸਾ

 

ਲੰਡਨ – ਬਰਤਾਨੀਆ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਕੀਤੀਆਂ 67 ਰਿਪੋਰਟਾਂ ਵਿਚੋਂ ਕੇਵਲ ਇਕ ਪ੍ਰਵਾਸੀ ਨੂੰ ਡਿਪੋਰਟ ਕੀਤਾ ਗਿਆ , ਜਦ ਕਿ ਪਬਲਿਕ ਵਲੋਂ ਮਿਲੀ ਸੂਹ ‘ਤੇ 94 ਫੀਸਦੀ ਕੇਸਾਂ ਬਾਰੇ ਅਧਿਕਾਰੀਆਂ ਦੁਆਰਾ ਕੋਈ ਖਾਸ ਕਾਰਵਾਈ ਹੀ ਨਹੀਂ ਕੀਤੀ ਗਈ।
ਇਹ ਖੁਲਾਸਾ ਹਾਲ ਹੀ ਵਿਚ ਯੂ.ਕੇ. ਬਾਰਡਰ ਕੰਟਰੋਲ ਬਾਰੇ ਪਾਰਲੀਮੈਂਟ ਦੇ ਹੋਮ ਅਫੇਅਰਜ਼ ਸਿਲੈਕਟ ਕਮੇਟੀ ਦੀ ਇਕ ਰਿਪੋਰਟ ਵਿਚ ਕੀਤਾ ਗਿਆ । ਜਿਸ ਵਿਚ ਦੱਸਿਆ ਗਿਆ ਕਿ ਪਿਛਲੇ ਸਾਲ 30 ਸਤੰਬਰ ਤੋਂ ਇਸ ਸਾਲ 30 ਜੂਨ ਦਰਮਿਆਨ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਬਣਾਏ ਗਏ ਨਵੇਂ ਡੈਟਾਬੇਸ ‘ਤੇ 48,600 ਸ਼ਿਕਾਇਤਾਂ ਦਰਜ ਹੋਈਆਂ ਜੋ ਕਿ ਰੋਜ਼ਾਨਾ 178 ਦੀ ਦਰ ‘ਤੇ ਦਰਜ ਹੋਈਆਂ। ਪਰ ਇਸ ਸਾਲ ਮਈ ਮਹੀਨੇ ਤੱਕ ਕੇਵਲ 2,695 ਕੇਸਾਂ ਬਾਰੇ ਪੜਤਾਲ ਕੀਤੀ ਗਈ। ਜਿਨ੍ਹਾਂ ਵਿਚੋਂ 1,840 ਗ੍ਰਿਫਤਾਰੀਆਂ ਅਤੇ 660 ਡਿਪੋਰਟ ਕੀਤੇ ਜਾ ਸਕੇ। ਜੋ ਕਿ ਕੁੱਲ ਸ਼ਿਕਾਇਤਾਂ ਵਿਚੋਂ ਨਾਮਾਤਰ ਨਜ਼ਰ ਆਉਂਦੇ ਹਨ।
ਕਮੇਟੀ ਦੇ ਚੇਅਰਮੈਨ ਕੀਥ ਵਾਜ਼ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਤੋਂ ਸਾਫ ਜ਼ਾਹਿਰ  ਕਿ ਕੁੱਲ ਸ਼ਿਕਾਇਤਾਂ ਵਿਚੋਂ ਕੇਵਲ 6 ਫੀਸਦੀ ਬਾਰੇ ਜਾਂਚ ਹੋਈ ਜਦ ਕਿ 1.5 ਫੀਸਦੀ ਜਾਂ ਹਰੇਕ 67 ਵਿਚੋਂ ਇਕ ਹੀ ਡਿਪੋਰਟ ਕੀਤੇ ਗਏ। ਇਹ ਰਿਕਾਰਡ ਬਹੁਤ ਹੀ ਮਾੜਾ  ਜੋ ਕਿ ਅਜਿਹੇ ਲੋਕਾਂ ਨੂੰ ਕੋਈ ਹੌਸਲਾ ਨਹੀਂ ਦਿੰਦੇ ਜਿਹੜੇ ਔਖੇ ਹੋ ਕੇ ਹੋਮ ਆਫਿਸ ਨੂੰ ਸ਼ਿਕਾਇਤ ਕਰਦੇ ਹਨ। ਜਦ ਕਿ ਅਜੇ ਵੀ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ 430,000 ਕੇਸ ਨਜਿੱਠਣ ਤੋਂ ਬਕਾਇਆ ਪਏ ਹਨ ਜਿਨ੍ਹਾਂ ਨੂੰ ਨਿਪਟਾਉਣ ਲਈ ਪੰਜ ਸਾਲ ਦਾ ਸਮਾਂ ਲੱਗ ਸਕਦਾ ।

                                                                 ਬ੍ਰਿਟਿਸ਼ ਇੰਡੀਅਨ ਕੌਂਸਲਰ ਐਸੋਸੀਏਸ਼ਨ ਨੇ ਦੀਵਾਲੀ ਮਨਾਈ

 

British_Indian_Counslers_Association_News_Photo

ਸਾਊਥਾਲ – ਬ੍ਰਿਟਿਸ਼ ਇੰਡੀਅਨ ਕੌਂਸਲਰ ਐਸੋਸੀਏਸ਼ਨ (ਬੀਕਾ) ਵਲੋਂ ਬੀਤੇ ਸ਼ੁੱਕਰਵਾਰ ਸਾਊਥਾਲ ਦੇ ਸੱਗੂ ਤੱਖਰ ਰੈਸਟੋਰੈਂਟ (ਰੋਕਸੀ) ਵਿਖੇ ਦੀਵਾਲੀ ਮਨਾਈ ਗਈ।ਬ੍ਰਿਟਿਸ਼ ਇੰਡੀਅਨ ਕੌਂਸਲਰਜ਼ ਐਸੋਸੀਏਸ਼ਨ ਦੇ ਹੋਏ ਸਲਾਨਾ ਸਮਾਗਮ ਮੌਕੇ ਸਚਿਨ ਦੀ ਕ੍ਰਿਕਟ ਦੀ ਦੁਨੀਆਂ ਵਿਚ ਰਚੇ ਇਤਹਾਸ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਰਤ ਦੇ ਇਸ ਮਹਾਨ ਸਪੂਤ ‘ਤੇ ਸਾਨੂੰ ਨਾਜ਼ ਹੈ। ਇਸ ਮੌਕੇ ਵੱਖ ਵੱਖ ਸ਼ਹਿਰਾਂ ਦੇ ਭਾਰਤੀ ਮੂਲ ਦੇ ਵੱਡੀ ਗਿਣਤੀ ਵਿਚ ਕੌਂਸਲਰ ਸ਼ਾਮਿਲ ਹੋਏ। ਬੁਲਾਰਿਆਂ ਨੇ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਦੀ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ। ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਸ੍ਰੀ ਪ੍ਰੀਤਮ ਲਾਲ ਨਾਲ ਵੀਜ਼ਾ ਸਮੱਸਿਆਵਾਂ ਅਤੇ ਪਾਸਪੋਰਟ ਸਬੰਧੀ ਆ ਰਹੀਆਂ ਮੁਸ਼ਕਿਲਾਂ ਲਈ ਸਹਿਯੋਗ ਮੰਗਿਆ। ਮੁੱਖ ਬੁਲਾਰਿਆਂ ਸ੍ਰ. ਜਗਜੀਤ ਸਿੰਘ ਗਰੇਵਾਲ, ਸ੍ਰੀ ਅਸ਼ੋਕ ਕਪੂਰ, ਰਾਜੂ ਸੰਸਾਰਪੁਰੀ, ਰਣਜੀਤ ਧੀਰ, ਮਹਿੰਦਰ ਕੌਰ ਮਿੱਡਾ, ਹਰਭਜਨ ਕੌਰ ਧੀਰ, ਅੰਜਨਾ, ਵੀਨਾ ਮਿਠਾਨੀ, ਰਣਜੀਤ ਚੌਹਾਨ ਅਤੇ ਈਲਿੰਗ ਦੇ ਡਿਪਟੀ ਮੇਅਰ ਤੇਜ ਰਾਮ ਬਾਘਾ ਆਦਿ ਸ਼ਾਮਿਲ ਸਨ। ਸ੍ਰੀ ਪ੍ਰੀਤਮ ਲਾਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਰਤੀ ਲੋਕਾਂ ਨੇ ਬਰਤਾਨੀਆ ਦੀ ਸਿਆਸਤ ਵਿਚ ਸਰਗਰਮੀ ਨਾਲ ਹਿੱਸਾ ਲਿਆ ਹੈ ਅਤੇ ਅੱਜ ਬਰਤਾਨੀਆ ਦੇ ਹਰ

                                                      ਵੀਜ਼ਾ ਬਾਂਡ ਦੀ ਸ਼ਰਤ ਖਤਮ ਕਰਵਾਉਣ ਲਈ ਚੌਧਰੀ ਵਲੋਂ ਸ਼ਰਮਾ ਦਾ ਧੰਨਵਾਦ

 

 

Chaudhry-manjinder

                                         ਸਾਊਥਾਲ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਮਨਜਿੰਦਰ ਸਿੰਘ ਚੌਧਰੀ ਵਲੋਂ ਈਲਿੰਗ–ਸਾਊਥਾਲ ਦੇ ਐਮ.ਪੀ. ਵਰਿੰਦਰ ਸ਼ਰਮਾ ਦਾ ਸਰਕਾਰ ਵਲੋਂ ਵੀਜ਼ਾ ਬਾਂਡ ਦੀ ਪ੍ਰਸਤਾਵਿਤ ਸ਼ਰਤ ਖਤਮ ਕਰਵਾਉਣ ਲਈ ਪਾਰਲੀਮੈਂਟ ਵਿਖੇ ਪਹੁੰਚ ਕੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਮਨਜਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਸਰਕਾਰ ਵਲੋਂ ਇੰਗਲੈਂਡ ਆਉਣ ਵਾਲੇ ਪ੍ਰਵਾਸੀਆਂ ‘ਤੇ 3000 ਪੌਂਡ ਵੀਜ਼ਾ ਬਾਂਡ ਭਰਨ ਦੀ ਸ਼ਰਤ ਜੇਕਰ ਲਾਗੂ ਹੋ ਜਾਂਦੀ ਤਾਂ ਬਹੁਤਾਤ ਭਾਰਤੀਆ ਲਈ ਅਹਿਮ ਕਾਰਨਾਂ ਕਰਕੇ ਇੰਗਲੈਂਡ ਆਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਪਰ ਸ੍ਰੀ ਵਰਿੰਦਰ ਸ਼ਰਮਾ ਅਤੇ ਹੋਰ ਭਾਰਤੀ ਸੰਸਥਾਵਾਂ ਵਲੋਂ ਕੀਤੀ ਜੱਦੋਜਹਿਦ ਦੇ ਫਲਸਰੂਪ ਇਹ ਸ਼ਰਤ ਸਰਕਾਰ ਵਲੋਂ ਵਾਪਸ ਲੈਣੀ ਜਿਥੇ ਸਮੂਹ ਭਾਰਤੀਆਂ ਲਈ ਖੁਸ਼ਖਬਰੀ  ਉਥੇ ਸ੍ਰੀ ਵਰਿੰਦਰ ਸ਼ਰਮਾ ਤੇ ਭਾਰਤੀ ਸੰਸਥਾਵਾਂ ਦਾ ਧੰਨਵਾਦ ਕਰਨਾ ਵੀ ਬਣਦਾ । ਇਥੇ ਜ਼ਿਕਰਯੋਗ  ਕਿ ਮਨਜਿੰਦਰ ਸਿੰਘ ਚੌਧਰੀ ਦਾ ਪਰਿਵਾਰ ਦੁਆਬੇ ਦਾ ਟਕਸਾਲੀ ਕਾਂਗਰਸੀ ਪਰਿਵਾਰ  ਅਤੇ ਉਹ ਹਮੇਸ਼ਾ ਕਾਂਗਰਸ ਪਾਰਟੀ ਨਾਲ ਔਖੀ ਚੰਗੀ ਘੜੀ ਡੱਟ ਕੇ ਖੜੇ ਰਹੇ ਹਨ।

                                                ਸਿੰਘ ਸਭਾ ਸਾਊਥਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ

hariaanvelaan
ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਸਨਮਾਨਿਤ
ਸਾਊਥਾਲ – ਗਦਰੀ ਬਾਬਿਆਂ ਦੀ ਯਾਦ ਵਿਚ ਯੂ.ਕੇ. ਵਿਚ ਪਹਿਲੀ ਵਾਰ ਪ੍ਰੋਗਰਾਮ ਗੁਰਦੁਆਰਾ ਪਾਰਕ ਐਵੇਨਿਊ ਸਾਊਥਾਲ ਵਿਖੇ ਕੀਤਾ ਗਿਆ । ਜਿਸ ਵਿਚ ਸਿੱਖ ਸਕਾਲਰ ਸ. ਅਜਮੇਰ ਸਿੰਘ ਨੇ ਗਦਰ ਲਹਿਰ ‘ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਅੱਜ ਕੁਝ ਲੋਕ ਗਦਰੀ ਬਾਬਿਆਂ ਨੂੰ ਕਾਮਰੇਡ ਸਿੱਧ ਕਰਨ ਦਾ ਯਤਨ ਕਰਦੇ ਹਨ। ਜਦੋਂ ਕਿ ਉਹ ਸਿੱਖੀ ਸਿਧਾਂਤਾਂ ਨੂੰ ਪ੍ਰਣਾਏ ਹੋਏ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਸਪਿਰਟ ਲੈ ਕੇ ਹੀ ਇਤਨੇ ਵੱਡੇ ਕਾਰਨਾਮੇ ਕਰਦੇ ਸਨ। ਸ. ਕਰਤਾਰ ਸਿੰਘ ਸਰਾਭਾ ‘ਤੇ ਬੋਲਦਿਆਂ ਕਿਹਾ ਕਿ ਉਸ ਦੀ ਸ਼ਖਸੀਅਤ ਇਤਨੀ ਪ੍ਰਭਾਵਸ਼ਾਲੀ ਸੀ ਕਿ ਚੰਦ ਮਿੰਟਾਂ ਦੀ ਮਿਲਣੀ ਨਾਲ ਹੀ ਦੂਸਰੇ ਦਾ ਮਨ ਬਦਲ ਦਿੰਦਾ ਸੀ। ਅੱਜ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਣੀ ਚਾਹੀਦੀ ।
ਅੰਮ੍ਰਿਤ ਸੰਚਾਰ ਗੁਰਦੁਆਰਾ ਦੇ ਮੁੱਖ ਸੇਵਾਦਾਰ ਸ. ਮਹਿੰਦਰ ਸਿੰਘ ਖਹਿਰਾ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਦੁਸ਼ਮਣ ਨਵੇਂ ਤਰੀਕੇ ਨਾਲ ਸਾਡਾ ਨੁਕਸਾਨ ਕਰ ਰਿਹਾ । ਸਾਡੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ । ਕੁਝ ਐਸੀਆਂ ਲਿਖਤਾਂ ਲੋਕਾਂ ਵਿਚ ਮਸ਼ਹੂਰ ਕਰ ਦਿੱਤੀਆਂ ਹਨ ਜਿਨ੍ਹਾਂ ਦਾ ਗੁਰਮਤਿ ਜਾਂ ਸਿੱਖ ਇਤਿਹਾਸ ਨਾਲ ਕੋਈ ਸਬੰਧ ਨਹੀਂ । ਜਿਵੇਂ ਸੌ ਸਾਖੀ ਨਾਮੀ ਕਿਤਾਬ ਅੰਦਰ ਗੁਰਮਤਿ ਵਿਰੋਧੀ ਗੱਲਾਂ ਲਿਖੀਆਂ ਮਿਲਦੀਆਂ ਹਨ। ਮਸਲਾ ਇਥੋਂ ਤੱਕ ਅੱਗੇ ਵੱਧ ਗਿਆ  ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਵੀ ਕਈ ਕੁਝ ਕੀਤਾ ਜਾ ਰਿਹਾ । ਪਰ ਅੱਜ ਲੋੜ  ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਸੇਧ ਲੈਣ ਦੀ।
ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਭਰਾਤਾ ਸ. ਅਮਰਜੀਤ ਸਿੰਘ ਖਾਲੜਾ ਨੇ ਸ. ਹਿੰਮਤ ਸਿੰਘ ਸੋਹੀ ਪ੍ਰਧਾਨ ਅਤੇ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਟੇਜ ਐਸੀ  ਜਿਥੇ ਪੰਥ ਅਤੇ ਗ੍ਰੰਥ ਦੀ ਗੱਲ ਕੀਤੀ ਜਾਂਦੀ । ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੂੰ ਗੁਰੂਘਰ ਵਿਖੇ ਸਨਮਾਨਿਤ ਕੀਤਾ ਗਿਆ। ਬਾਬਾ ਨਿਹਾਲ ਸਿੰਘ ਨੇ ਕਥਾ ਕਰਦਿਆਂ ਕਿਹਾ ਕਿ ਅੰਮ੍ਰਿਤ ਛਕ ਕੇ ਰਹਿਤ ਵਿਚ ਰਹਿਣਾ ਚਾਹੀਦਾ । ਧੜਿਆਂ ਤੋਂ ਉਪਰ ਉਠ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ । ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਸਿੰਘ ਸਭਾ ਦੇ ਸੇਵਾਦਾਰਾਂ ਨੂੰ ਸਹਿਯੋਗ ਦੇਣਾ ਚਾਹੀਦਾ ।
ਪ੍ਰਧਾਨ ਸ. ਹਿੰਮਤ ਸਿੰਘ ਸੋਹੀ ਨੇ ਕਿਹਾ ਕਿ ਜਦੋਂ ਵਿਰੋਧੀ ਸਾਡੀਆਂ ਸ਼ਿਕਾਇਤਾਂ ਕਰਦੇ ਸਨ ਓਦੋਂ ਬਾਬਾ ਨਿਹਾਲ ਸਿੰਘ ਨੇ ਸੱਚ ‘ਤੇ ਪਹਿਰਾ ਦਿੰਦਿਆਂ ਸਾਨੂੰ ਬਹੁਤ ਸਹਿਯੋਗ ਦਿੱਤਾ। ਮੈਂ ਸਦਾ ਬਾਬਾ ਜੀ ਦਾ ਰਿਣੀ ਰਹਾਂਗਾ। ਪ੍ਰਧਾਨ ਜੀ ਨੇ ਬਾਬਾ ਜੀ ਨੂੰ ਵਿਸਾਖੀ ਮੌਕੇ ਦਰਸ਼ਨ ਦੇਣ ਦੀ ਬੇਨਤੀ ਕੀਤੀ ।

                                                                     ਬਰਤਾਨੀਆ ਦਾ ਪੰਜਾਬੀ ਨੌਜਵਾਨ ਕਾਵਿੰਦਰ ਸਿੰਘ ਪਾਇਲਟ ਬਣਿਆ

Kavinder-Pilot
ਨੌਰਥੈਂਪਟਨ – ਇਥੋਂ ਦੇ ਇਕ ਪੰਜਾਬੀ ਨੌਜਵਾਨ ਨੂੰ ਯੂ.ਕੇ. ਦੀ ਮਸ਼ਹੂਰ ਏਅਰਲਾਈਨ ਵਿਚ ਬੋਇੰਗ 737 ਦੇ ਪਾਇਲਟ ਵਜੋਂ ਨੌਕਰੀ ਮਿਲ ਗਈ ।
ਕਾਵਿੰਦਰ ਸਿੰਘ ਜੋ ਕਿ ਕੈਵੀ ਸਿੰਘ ਢਡਲੀ ਵਜੋਂ ਜਾਣਿਆ ਜਾਂਦਾ , ਨੂੰ ਪਹਿਲਾਂ ਕਈ ਸਾਲ ਇਸ ਨੌਕਰੀ ਲਈ ਮਿਹਨਤ ਕਰਨੀ ਪਈ  ਅਤੇ ਇਸ ਦੇ ਲਈ ਸਬੰਧਤ ਇੰਡਸਟਰੀ ਵਿਚ ਕਾਫੀ ਤਜਰਬਾ ਹਾਸਲ ਕੀਤਾ । ਯੂ.ਕੇ. ਦੇ ਜੰਮਪਲ ਕੈਵੀ ਨੇ ਆਈ.ਟੀ. ਵਿਚ ਡਿਗਰੀ ਹਾਸਲ ਕਰਨ ਤੋਂ ਬਾਅਦ ਫਲਾਈਟ ਲਈ ਟਰੇਨਿੰਗ ਲਈ। ਉਹ ਹੋਰਨਾਂ ਨੂੰ ਉਡਾਣ ਦੀ ਸਿਖਲਾਈ ਦੇਣ ਦਾ ਵੀ ਪਾਰਟ ਟਾਈਮ ਕੰਮ ਕਰ ਰਿਹਾ । ਕਾਵਿੰਦਰ ਸਿੰਘ ਦਾ ਪਰਿਵਾਰ ਜਲੰਧਰ ਦੇ ਪਿੰਡ ਗੋਲਿਆਂਵਾਲ ਨਾਲ ਸਬੰਧਿਤ ।

                           ਲੈਸਟਰ ਵਿਚ ਵਿਰੋਧੀ ਧੜੇ ਦੇ ਨੌਜਵਾਨਾਂ ਦਾ ਹਥਿਆਰਾਂ ਨਾਲ ਪਿੱਛਾ ਕਰਨ ਵਾਲੇ ਪੰਜਾਬੀ ਮੁੰਡੇ ਸਮੇਤ 8 ਨੂੰ ਸਜ਼ਾ ਸੁਣਾਈ

ਲੈਸਟਰ – ਇਥੋਂ ਦੇ ਇਕ ਪੰਜਾਬੀ ਨੌਜਵਾਨ ਸਮੇਤ 16 ਤੋਂ 19 ਸਾਲ ਦੇ ਅੱਠ ਨੌਜਵਾਨਾਂ ਨੂੰ ਸ਼ਹਿਰ ਦੀ ਇਕ ਸੜਕ ‘ਤੇ ਚਾਕੂ ਅਤੇ ਬੱਲੇ ਲੈ ਕੇ ਵਿਰੋਧੀ ਗਰੁੱਪਾਂ ਦੇ ਨੌਜਵਾਨਾਂ ਦੇ ਪਿੱਛੇ ਭੱਜਣ ਅਤੇ ਉਨ੍ਹਾਂ ਦੀਆਂ ਦੋ ਕਾਰਾਂ ਦੀ ਭੰਨਤੋੜ ਕਰਨ ਲਈ ਦੋਸ਼ੀ ਮੰਨਦਿਆਂ ਚਾਰ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਜਦ ਕਿ ਬਾਕੀਆਂ ਨੂੰ ਲਮਕਵੀਂ ਸਜ਼ਾ ਸੁਣਾਈ ਗਈ ।
ਲੈਸਟਰ ਕਰਾਊਨ ਕੋਰਟ ਵਿਚ ਇਨ੍ਹਾਂ ਸਾਰੇ ਅੱਠ ਨੌਜਵਾਨਾਂ ਨੇ 4 ਜੁਲਾਈ ਨੂੰ ਤੜਕਸਾਰ ਲਫਬਰੋਅ ਰੋਡ, ਲੈਸਟਰ ‘ਤੇ ਕੁੱਟਮਾਰ ਅਤੇ ਹੱਲਾਗੁੱਲਾ ਮਚਾਉਣ ਦਾ ਦੋਸ਼ ਮੰਨ ਲਿਆ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਹ ਘਟਨਾ ਓਦੋਂ ਵਾਪਰੀ ਜਦੋਂ ਦੋ ਵਿਰੋਧੀ ਧੜਿਆਂ ਦੇ ਇਹ ਨੌਜਵਾਨ ਇਕ ਸੜਕ ‘ਤੇ ਇਕੱਠੇ ਹੋ ਗਏ ਸਨ। ਸੀ ਸੀ ਟੀ ਵੀ ਤਸਵੀਰਾਂ ਤੋਂ ਪਤਾ ਚੱਲਦਾ  ਕਿ ਇਕ ਧੜੇ ਦੇ ਸਾਰੇ ਨੌਜਵਾਨ ਕੰਫਰਟ ਹੋਟਲ ਦੇ ਬਾਹਰ ਇਕੱਠੇ ਹੋਏ। ਜਦ ਕਿ ਵਿਰੋਧੀ ਧੜੇ ਦੇ ਨੌਜਵਾਨ ਦੋ ਕਾਰਾਂ ਵਿਚ ਪਹੁੰਚੇ ਸਨ। ਪਹਿਲੇ ਧੜੇ ਦੇ ਕੁਝ ਨੌਜਵਾਨਾਂ ਦੇ ਹੱਥਾਂ ਵਿਚ ਚਾਕੂ, ਬੱਲੇ ਅਤੇ ਹਥਿਆਰ ਸਨ। ਉਹ ਸਾਰੇ ਹਥਿਆਰ ਲੈ ਕੇ ਵਿਰੋਧੀ ਨੌਜਵਾਨਾਂ ਵੱਲ ਵਧੇ ਤਾਂ ਦੂਜੇ ਧੜੇ ਦੇ ਨੌਜਵਾਨ ਇਨ੍ਹਾਂ ਨੂੰ ਹਥਿਆਰਾਂ ਸਮੇਤ ਵੇਖ ਕੇ ਕਾਰਾਂ ਛੱਡ ਕੇ ਉਥੋਂ ਦੌੜ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਨੇ ਉਨ੍ਹਾਂ ਦੀਆਂ ਦੋ ਕਾਰਾਂ ਵੀ ਬੁਰੀ ਤਰ੍ਹਾਂ ਭੰਨਤੋੜ ਦਿੱਤੀਆਂ।
ਇਸ ਕੇਸ ਵਿਚ ਪ੍ਰਵੀਨਜੋਤ ਸਿੰਘ (19) ਵਾਸੀ ਵਾਇ ਐਮ ਸੀ ਏ, ਈਸਟ ਸਟਰੀਟ ਨੂੰ ਅੱਠ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ, ਉਸ ਨੂੰ ਇਕ ਲਮਕਵੀਂ ਸਜ਼ਾ ਦੀ ਉਲੰਘਣਾ ਤਹਿਤ ਹੋਰ 20 ਹਫਤੇ ਕੈਦ ਦੀ ਸਜ਼ਾ ਸੁਣਾਈ ਗਈ। ਇਸੇ ਦੌਰਾਨ ਜ਼ਾਇਦ ਬੋਬਟ (19) ਵਾਸੀ ਬਿਰਸਟਾਲ ਨੂੰ 9 ਮਹੀਨੇ ਦੀ ਕੈਦ, ਰੂਬਨ ਸਟਰੈਟਨ (17) ਵਾਸੀ ਵੈਸਟਰਨ ਪਾਰਕ ਨੂੰ 10 ਮਹੀਨੇ ਦੀ ਕੈਦ ਅਤੇ ਜੌਹਵਾਰਕ ਵੈਸੇਟਨ (16) ਵਾਸੀ ਲੈਸਟਰ ਨੂੰ ਛੇ ਮਹੀਨੇ ਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਤੋਂ ਇਲਾਵਾ ਲਾਇਡਨ ਡੀਕੋਸਟਾ (18), ਲਿਊਕ ਵਾਇਟ (18), ਡੈਨੀਅਲ ਰਾਇ (17) ਅਤੇ ਅਹਿਮਦ ਸਮਾਨਕਰ (17) ਨੂੰ ਕਮਿਉਨਿਟੀ ਸੇਵਾ ਦੇ ਹੁਕਮ ਸੁਣਾਏ ਗਏ ਹਨ।

                                      ਸਾਊਥਾਲ ਵਿਚ ਹਵਾਲੇ ਦੇ ਧੰਦੇ ਤਹਿਤ ਗ੍ਰਿਫਤਾਰ ਕੀਤੇ ਰੁਹੇਲਾ ਅਤੇ ਸੁਰਾਨੀ ਨੂੰ ਜੇਲ੍ਹ ਭੇਜਿਆ

ਲੰਡਨ – ਪਿਛਲੇ ਦਿਨੀਂ ਸਾਊਥਾਲ ਦੇ ਇਕ ਪੰਜਾਬੀ ਬੰਦੇ ਅਤੇ ਇਕ ਪ੍ਰਵਾਸੀ ਭਾਰਤੀ ਨੂੰ ਹਵਾਲੇ ਦੇ ਧੰਦੇ ਤਹਿਤ ਜੇਲ੍ਹ ਦੀ ਸਜ਼ਾ ਸੁਣਾਈ ਗਈ ।
ਓਲਡ ਬੇਲੀ ਦੀ ਅਦਾਲਤ ਵਿਚ ਚੱਲੀ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਭਾਰਤੀ ਨਾਗਰਿਕ ਅਮੀਨ ਸੁਰਾਨੀ (34) ਵਾਸੀ ਫੋਰੈਸਟ ਗੇਟ ਨੂੰ ਸਾਊਥਾਲ ਵਿਚ ਦਾ ਗਰੀਨ ‘ਤੇ ਸਥਿਤ ਇਕ ਨਾਈ ਦੀ ਦੁਕਾਨ ‘ਤੇ ਸੁਰਿੰਦਰ ਰਹੇਲਾ (61) ਵਾਸੀ ਐਸਕਾਟ ਗਾਰਡਨਜ਼ ਸਾਊਥਾਲ ਤੋਂ 50,000 ਪੌਂਡ ਨਕਦੀ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਕੋਲੋਂ 10,000 ਪੌਂਡ ਹੋਰ ਨਕਦੀ ਬ੍ਰਾਮਦ ਹੋਈ ਸੀ। ਜਦ ਕਿ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਉਥੋਂ ਹੋਰ 100,000 ਪੌਂਡ ਨਕਦੀ ਅਤੇ ਉਸ ਦੇ ਧੰਦੇ ਦੇ ਲੇਖੇ ਜੋਖੇ ਬਾਰੇ ਇਕ ਡਾਇਰੀ ਮਿਲੀ ਸੀ।
ਇਸ ਹਵਾਲੇ ਦੇ ਧੰਦੇ ਸਬੰਧੀ ਸੁਰਾਨੀ ਨੂੰ ਦੋ ਜੁਰਮਾਂ ਲਈ ਦੋਸ਼ੀ ਮੰਨਿਆ ਗਿਆ ਜਦ ਕਿ ਰਹੇਲਾ ਨੂੰ ਹਵਾਲੇ ਦੇ ਧੰਦੇ ਦੇ ਇਕ ਜੁਰਮ ਲਈ ਦੋਸ਼ੀ ਮੰਨਿਆ ਗਿਆ। ਇਨ੍ਹਾਂ ਜੁਰਮਾਂ ਤਹਿਤ ਸੁਰਾਨੀ ਨੂੰ ਸਾਢੇ ਛੇ ਸਾਲ ਅਤੇ ਰਹੇਲਾ ਨੂੰ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਸੁਰਾਨੀ ਦੀ ਸਜ਼ਾ ਪੂਰੀ ਹੋਣ ‘ਤੇ ਉਸ ਨੂੰ ਡਿਪੋਰਟ ਕਰ ਦੇਣ ਦੇ ਹੁਕਮ ਵੀ ਜਾਰੀ ਕੀਤੇ ਗਏ।
ਇਸ ਮਾਮਲੇ ਸਬੰਧੀ ਨੈਸ਼ਨਲ ਕਰਾਈਮ ਏਜੰਸੀ ਦੇ ਬ੍ਰਾਂਚ ਕਮਾਂਡਰ ਜੈਕੀ ਬੀਅਰ ਨੇ ਦੱਸਿਆ ਕਿ ਸੁਰਾਨੀ ਮਨੀ ਲਾਂਡਰਿੰਗ ਦਾ ਧੰਦਾ ਕਰਦਾ ਸੀ ਜੋ ਕਿ ਹੋਰ ਕਈ ਅਪਰਾਧਿਕ ਮਾਮਲਿਆਂ ਸਬੰਧੀ ਪੈਸੇ ਇਕੱਠੇ ਕਰਨ ਦਾ ਕੰਮ ਕਰਦਾ ਸੀ। ਉਸ ਦੀ ਗ੍ਰਿਫਤਾਰੀ ਤੋਂ ਚਾਰ ਮਹੀਨੇ ਪਹਿਲਾਂ ਦੇ ਵਕਫੇ ਦੌਰਾਨ ਉਸ ਨੇ 4.5 ਮਿਲੀਅਨ ਪੌਂਡ ਦਾ ਗੈਰਕਾਨੂੰਨੀ ਲੈਣ–ਦੇਣ ਕੀਤਾ ਸੀ। ਇਸ ਵਿਚੋਂ ਕਾਫੀ ਪੈਸਾ ਡਰੱਗ ਦੇ ਧੰਦੇ ਨਾਲ ਜੁੜਿਆ ਸਮਝਿਆ ਜਾਂਦਾ

                                  ਲੈਸਟਰ ਦੇ ਗੁਰਪ੍ਰੀਤ ਨੂੰ ਚੋਰੀ ਹੋਇਆ ਭਾਰਤੀ ਪਾਸਪੋਰਟ ਉਸ ਦੇ ਮਾਲਕ ਨੂੰ ਹੀ ਵੇਚਣ ਦੇ ਦੋਸ਼ ‘ਚ ਜੇਲ੍ਹ ਭੇਜਿਆ


ਲੈਸਟਰ – ਇਥੋਂ ਦੇ ਇਕ ਪੰਜਾਬੀ ਬੰਦੇ ਨੂੰ ਇਕ ਚੋਰੀ ਕੀਤਾ ਪਾਸਪੋਰਟ ਮੁੜ ਤੋਂ ਉਸ ਦੇ ਮਾਲਕ ਨੂੰ ਵੇਚਣ ਦੇ ਦੋਸ਼ ਵਿਚ ਅੱਠ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ।
ਗੁਰਪ੍ਰੀਤ ਸਿੰਘ (39) ਵਾਸੀ ਆਇਵੀਚਰਚ ਕਰੈਜ਼ੈਂਟ, ਨੈਦਰਹਾਲ, ਲੈਸਟਰ ਨੂੰ ਚੋਰੀ ਕੀਤਾ ਭਾਰਤੀ ਪਾਸਪੋਰਟ ਸਾਂਭਣ ਦੇ ਦੋਸ਼ ਵਿਚ ਅੱਠ ਮਹੀਨੇ ਕੈਦ ਦੀ ਸਜ਼ਾ ਤੋਂ ਇਲਾਵਾ ਇਸ ਕੇਸ ਦੇ ਫੈਸਲੇ ਦੌਰਾਨ ਲੈਸਟਰ ਕਰਾਊਨ ਕੋਰਟ ਵਿਚ ਹਾਜ਼ਰ ਨਾ ਹੋਣ ਦੇ ਦੋਸ਼ ਵਿਚ ਇਕ ਮਹੀਨਾ ਹੋਰ ਕੈਦ ਦੀ ਸਜ਼ਾ ਵੀ ਸੁਣਾਈ ਗਈ । ਗੁਰਪ੍ਰੀਤ ਨੂੰ ਪਿਛਲੇ ਦਿਨੀਂ ਵਾਰੰਟ ਦੇ ਅਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਸਹਿ–ਦੋਸ਼ੀ ਗਗਨਦੀਪ ਸਿੰਘ (39) ਨੂੰ ਪਹਿਲੀ ਸੁਣਵਾਈ ਦੌਰਾਨ ਅੱਠ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਹ ਭਾਰਤੀ ਪਾਸਪੋਰਟ ਇਸ ਸਾਲ ਪਹਿਲੀ ਮਈ ਨੂੰ ਰਸ਼ਫਰੋਡ ਡਰਾਈਵਰ, ਨੌਰਥਫੀਲਡਜ਼ ਵਿਖੇ ਇਕ ਘਰ ਵਿਚੋਂ ਚੋਰੀ ਦੌਰਾਨ ਚੋਰੀ ਕੀਤਾ ਗਿਆ ਸੀ। ਬਾਅਦ ਵਿਚ ਪੀੜਤ ਨੂੰ ਕਿਸੇ ਨੇ ਫੋਨ ‘ਤੇ ਚੋਰੀ ਹੋਇਆ ਦਸਤਾਵੇਜ਼ ਵਾਪਸ ਮੋੜਨ ਲਈ 300 ਪੌਂਡ ਦੀ ਮੰਗ ਕੀਤੀ ਸੀ। ਪਰ ਆਖਿਰ 100 ਪੌਂਡ ‘ਤੇ ਇਹ ਸੌਦਾ ਤੈਅ ਹੋ ਗਿਆ ਸੀ। ਗਗਨਦੀਪ ਅਤੇ ਗੁਰਪ੍ਰੀਤ ਪੀੜਤ ਨੂੰ 26 ਜੂਨ ਨੂੰ ਕਲੌਕ ਟਾਵਰ ਨੇੜੇ ਮਿਲੇ ਸਨ ਜਿਥੇ ਉਹ ਆਪਣੇ ਮਕਾਨ ਮਾਲਕ ਨਾਲ ਪਹੁੰਚਿਆ ਸੀ। ਜਦੋਂ ਉਸ ਨੇ ਪੈਸੇ ਦੇ ਕੇ ਆਪਣਾ ਪਾਸਪੋਰਟ ਹਾਸਲ ਕਰ ਲਿਆ ਤਾਂ ਚਿੱਟ ਕੱਪੜੀ ਪੁਲਿਸ ਨੇ ਦੋਸ਼ੀਆਂ ਨੂੰ ਦਬੋਚ ਲਿਆ ਸੀ। ਪਹਿਲਾਂ ਦੋਹਾਂ ‘ਤੇ ਬਲੈਕਮੇਲ ਦੇ ਚਾਰਜ ਦਰਜ ਕੀਤੇ ਗਏ ਸਨ ਪਰ ਬਾਅਦ ਵਿਚ ਇਹ ਵਾਪਸ ਲੈ ਗਏ ਸਨ। ਗ੍ਰਿਫਤਾਰੀ ਮੌਕੇ ਗਗਨਦੀਪ ਨੇ ਮੰਨਿਆ ਸੀ ਕਿ ਉਸ ਨੇ ਡਰੱਗ ਖਰੀਦਣ ਲਈ ਪੈਸੇ ਦੀ ਮੰਗ ਕੀਤੀ ਸੀ।

 

  ਮਾਨਚੈਸਟਰ ਵਿਚ ਸਿੱਖ ਭੈਣ–ਭਰਾ ਦੀ ਮੌਤ ਦਾ ਕਾਰਨ ਬਣੇ ਫੁੱਟਬਾਲ ਖਿਡਾਰੀ ਦੀ ਚਿੱਠੀ ਨੇ ਪੀੜਤ ਪਰਿਵਾਰ ਨੂੰ ਹੋਰ ਦੁਖੀ ਕੀਤਾ

ਮਾਨਚੈਸਟਰ – ਪਿਛਲੇ ਸਾਲ ਮਾਨਚੈਸਟਰ ਵਿਚ ਦੋ ਸਿੱਖ ਭੈਣ–ਭਰਾ ਦੀ ਮੌਤ ਦਾ ਕਾਰਨ ਬਣੇ ਮਾਨਚੈਸਟਰ ਸਿਟੀ ਫੁੱਟਬਾਲ ਕਲੱਬ ਦੇ ਖਿਡਾਰੀ ਅਤੇ ਇੰਗਲੈਂਡ ਫੁੱਟਬਾਲ ਟੀਮ ਅੰਡਰ 18 ਦੇ ਸਾਬਕਾ ਕਪਤਾਨ ਕੋਰਟਨੀ ਮੈਪਨ ਵਾਲਟਰ ਦੀ ਚਿੱਠੀ ਨੇ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਆਪਣੀ ਸਜ਼ਾ ਨੂੰ ਖੇਡਦੇ ਸਮੇਂ ਸੱਟ ਲੱਗਣ ਦੇ ਤੁੱਲ ਦੱਸਿਆ ।
ਕੋਰਟਨੀ ਮੈਪਨ ਵਾਲਟਰ (19), ਜਿਸ ਨੂੰ ਮਾਨਚੈਸਟਰ ਵਿਚ ਕੁਲਵੰਤ ਸਿੰਘ (31) ਅਤੇ ਉਸ ਦੀ ਭੈਣ ਰਾਵੇਲ ਕੌਰ (37) ਦੀ ਸੜਕ ਹਾਦਸੇ ਵਿਚ ਹੋਈ ਮੌਤ ਦੇ ਸਬੰਧ ਵਿਚ 16 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ, ਹਾਲ ਹੀ ਵਿਚ ਕੈਦ ਤੋਂ ਰਿਹਾਅ ਹੋਇਆ  ਪਰ ਅਪ੍ਰੈਲ ਵਿਚ ਉਸ ਨੇ ਜੇਲ੍ਹ ਤੋਂ ਇਕ ਚਿੱਠੀ ਲਿਖੀ ਸੀ। ਇਸ ਚਿੱਠੀ ਵਿਚ ਵਾਲਟਰ ਨੇ ਲਿਖਿਆ ਹੈ ਕਿ ‘ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਉਸ ਨੂੰ 4 ਮਹੀਨੇ ਲਈ ਚੋਟ ਲੱਗੀ ਹੋਵੇ, ਸਿਰਫ 3 ਮਹੀਨੇ ਬਾਕੀ ਰਹਿ ਗਏ ਹਨ ਮੇਰੇ ਲਈ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਭਾਰ ਘੱਟ ਗਿਆ ਹੈ ਅਤੇ ਰਿਹਾਅ ਹੋਣ ਤੋਂ ਬਾਅਦ ਉਹ ਮਾਡਲਿੰਗ ਕਰਨ ‘ਤੇ ਵਿਚਾਰ ਕਰੇਗਾ। ਵਾਲਟਰ ਦੀ ਇਸ ਚਿੱਠੀ ਤੋਂ ਸਾਬਿਤ ਹੁੰਦਾ ਹੈ ਕਿ ਉਸ ਨੇ ਆਪਣੀ ਗਲਤੀ ‘ਤੇ ਪਛਤਾਵਾ ਕਰਨ ਨਾਲੋਂ ਜ਼ਿਆਦਾ ਆਪਣੀ ਸਜ਼ਾ ਨੂੰ ਸਿਰਫ ਉਸ ਜ਼ਖ਼ਮੀ ਖਿਡਾਰੀ ਵਾਂਗ ਲਿਆ ਹੈ ਜੋ ਕੁਝ ਦੇਰ ਲਈ ਮੈਦਾਨ ਵਿਚ ਖੇਡ ਨਹੀਂ ਸਕਦਾ।
ਮਾਨਚੈਸਟਰ ਗੁਰਦੁਆਰਾ ਸਾਹਿਬ ਤੋਂ ਘਰ ਜਾ ਰਹੇ ਭੈਣ–ਭਰਾ ਕੁਲਵੰਤ ਸਿੰਘ ਅਤੇ ਰਾਵੇਲ ਕੌਰ ਦੀ ਬੀਤੇ ਵਰ੍ਹੇ ਸਤੰਬਰ ਮਹੀਨੇ ਉਸ ਵੇਲੇ ਮੌਤ ਹੋ ਗਈ ਸੀ, ਜਦੋਂ ਕੋਰਟਨੀ ਮੈਪਨ ਵਾਲਟਰ ਦੀ ਤੇਜ਼ ਰਫਤਾਰ ਕਾਰ ਉਨ੍ਹਾਂ ਦੀ ਕਾਰ ਵਿਚ ਟਕਰਾਈ ਸੀ। ਉਸ ਵੇਲੇ ਭੈਣ–ਭਰਾ ਦੀ ਕਾਰ ਵਿਚ ਪਿਛਲੀ ਸੀਟ ‘ਤੇ ਬੈਠੇ ਰਾਵੇਲ ਕੌਰ ਦੇ ਦੋ ਨਾਬਾਲਗ ਪੁੱਤਰ ਵੀ ਗੰਭੀਰ ਜ਼ਖਮੀ ਹੋ ਗਏ ਸਨ। ਕੋਰਟਨੀ ਨੂੰ ਇਸ ਮਾਮਲੇ ਵਿਚ ਸੁਣਾਈ ਗਈ ਸਜ਼ਾ ਦੀ ਪੀੜਤ ਪਰਿਵਾਰ ਨੇ ਆਲੋਚਨਾ ਕੀਤੀ , ਜਿਨ੍ਹਾਂ ਦਾ ਕਹਿਣਾ  ਕਿ ਨਿਆਂ ਪ੍ਰਣਾਲੀ ਨੇ ਉਨ੍ਹਾਂ ਨਾਲ ਇਨਸਾਫ ਨਹੀਂ ਕੀਤਾ। ਮ੍ਰਿਤਕ ਭੈਣ–ਭਰਾ ਦੇ ਇਕ ਭਰਾ ਗਾਵਾ ਸਿੰਘ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਉਨ੍ਹਾਂ ਨਾਲ ਇਨਸਾਫ ਨਹੀਂ ਹੋਇਆ। ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਦੋ ਜੀਅ ਮਾਰੇ ਗਏ ਸਨ ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਟੁੱਟ ਕੇ ਰਹਿ ਗਿਆ ।

                                           ਬਰਤਾਨਵੀ ਅਦਾਲਤਾਂ ਦੀ ਕਾਰਵਾਈ ਦੇ ਟੈਲੀਵਿਯਨ ‘ਤੇ ਸਿੱਧੇ ਪ੍ਰਸਾਰਣ ਦੀ ਸ਼ੁਰੂਆਤ ਹੋ ਗਈ
ਲੰਡਨ – ਬਰਤਾਨੀਆ ਦੇ ਨਿਆਂ ਦੇ ਖੇਤਰ ਵਿਚ ਬੁੱਧਵਾਰ 30 ਅਕਤੂਬਰ ਨੂੰ ਓਦੋਂ ਇਕ ਇਤਿਹਾਸਕ ਮੋੜ ਆਇਆ ਜਦੋਂ ਅਪੀਲ ਅਦਾਲਤਾਂ ਦੀ ਸੁਣਵਾਈ ਨੂੰ ਟੈਲੀਵਿਯਨ ‘ਤੇ ਸਿੱਧਾ ਪ੍ਰਸਾਰਣ ਕੀਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ।
ਅਦਾਲਤਾਂ ਦੇ ਮਾਮਲਿਆਂ ਸਬੰਧੀ ਮੰਤਰੀ ਸ਼ੈਲੈਸ਼ ਵਾਰਾ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਅਦਾਲਤੀ ਕਾਰਵਾਈ ਨੂੰ ਸਿੱਧਾ ਟੈਲੀਵਿਯਨ ‘ਤੇ ਪ੍ਰਸਾਰਣ ਕਰਨਾ ਦੇਸ਼ ਦੀ ਨਿਆਂ ਪ੍ਰਣਾਲੀ ਵਿਚ ਇਕ ਵੱਡੀ ਤਬਦੀਲੀ । ਜਿਸ ਨਾਲ ਫੌਜਦਾਰੀ ਮੁਕੱਦਮਿਆਂ ਸਬੰਧੀ ਵਕੀਲਾਂ ਦੀ ਬਹਿਸ ਅਤੇ ਅਦਾਲਤ ਦੇ ਫੈਸਲੇ ਨੂੰ ਟੈਲੀਵਿਯਨ ‘ਤੇ ਪ੍ਰਸਾਰਣ ਕੀਤਾ ਜਾ ਸਕੇਗਾ।
ਮਿਸਟਰ ਵਾਰਾ ਨੇ ਕਿਹਾ ਕਿ ਇਸ ਇਤਿਹਾਸਕ ਤਬਦੀਲੀ ਨਾਲ ਲੋਕਾਂ ਨੂੰ ਹੁਣ ਅਦਾਲਤੀ ਕਾਰਵਾਈ ਅਤੇ ਜੱਜਾਂ ਦੇ ਫੈਸਲੇ ਨੂੰ ਹੂਬਹੂ ਸੁਣਨ ਦਾ ਮੌਕਾ ਮਿਲੇਗਾ। ਇਹ ਨਿਆਂ ਪ੍ਰਣਾਲੀ ਦੇ ਪਾਰਦਰਸ਼ੀ ਹੋਣ ਸਬੰਧੀ ਸਰਕਾਰ ਦੇ ਉਦੇਸ਼ ਨੂੰ ਵੀ ਪੂਰਾ ਕਰਨ ਦਾ ਇਕ ਮੌਕਾ । ਇਹ ਕਦਮ ਪਾਰਲੀਮੈਂਟ ਦੇ ਫੈਸਲੇ ਤੋਂ ਬਾਅਦ ਉਠਾਇਆ ਗਿਆ । ਸਰਕਾਰ ਵਲੋਂ ਭਵਿੱਖ ਵਿਚ ਕਰਾਊਨ ਕੋਰਟਾਂ ਦੇ ਫੈਸਲੇ ਨੂੰ ਪ੍ਰਸਾਰਣ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ  ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਪ੍ਰਸਾਰਣਾ ਦੌਰਾਨ ਪੀੜਤਾਂ, ਗਵਾਹਾਂ, ਕਥਿਤ ਦੋਸ਼ੀਆਂ ਅਤੇ ਜਿਊਰੀ ਮੈਂਬਰਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਪ੍ਰਸਾਰਣ ਦੌਰਾਨ ਨਹੀਂ ਵਿਖਾਇਆ ਜਾਵੇਗਾ।

                                           ਸਵਿੰਡਨ ਵਿਖੇ ਜਾਅਲੀ ਵਿਆਹ ਕਰਵਾਉਣ ਵਾਲਾ ਭਾਰਤੀ ਲਾੜਾ ਗਵਾਹ ਸਮੇਤ ਗ੍ਰਿਫਤਾਰ

ਸਵਿੰਡਨ – ਵਿਲਟਸ਼ਾਇਰ ਇਲਾਕੇ ਦੇ ਸਵਿੰਡਨ ਮੈਰਿਜ ਰਜਿਸਟਰਾਰ ਦੇ ਦਫਤਰ ‘ਚ ਇਕ ਭਾਰਤੀ ਲਾੜੇ ਨੂੰ ਵਿਆਹ ਦੀਆਂ ਰਸਮਾਂ ਅਦਾ ਕਰਨ ਤੋਂ ਕੁਝ ਮਿੰਟ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ।
ਇਸ ਮੌਕੇ ਲਾੜੇ ਦਾ ਗਵਾਹ ਬਣਿਆ ਬਰਾਤੀ ਵੀ ਪੁਲਿਸ ਦੇ ਸ਼ਿਕੰਜੇ ‘ਚ ਫਸ ਗਿਆ। 22 ਸਾਲਾ ਭਾਰਤੀ ਮੂਲ ਦਾ ਲਾੜਾ ਤੇ ਬਰਾਤੀ ਦੋਵੇਂ ਦੇਸ਼ ‘ਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਇਸ ਮੌਕੇ ਪੁਲਿਸ ਨੇ 19 ਸਾਲਾ ਇਸਤੋਨੀਅਨ ਮੂਲ ਦੀ ਲਾੜੀ ਤੋਂ ਵੀ ਪੁੱਛਗਿਛ ਕੀਤੀ ਪਰ ਬਾਅਦ ‘ਚ ਉਸ ਨੂੰ ਛੱਡ ਦਿੱਤਾ। ਪੁਲਿਸ ਹੁਣ ਦੋਵੇਂ ਵਿਅਕਤੀਆਂ ਨੂੰ ਭਾਰਤ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਬਰਤਾਨੀਆ ਨੇ ਜਾਅਲੀ ਵਿਆਹਾਂ ਨੂੰ ਰੋਕਣ ਲਈ ਹਰ ਰਜਿਸਟਰਾਰ ਨੂੰ 28 ਦਿਨ ਦਾ ਸਮਾਂ ਦਿੱਤਾ ਹੈ ਜਦਕਿ ਕਈ ਹਾਲਤਾਂ ‘ਚ 70 ਦਿਨ ਤੱਕ ਵੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਹਨ, ਤਾਂ ਕਿ ਪਤਾ ਲੱਗ ਸਕੇ ਕਿ ਵਿਆਹ ਕਰਵਾਉਣ ਵਾਲੇ ਬਰਤਾਨੀਆ ‘ਚ ਪੱਕੇ ਤੌਰ ‘ਤੇ ਰਹਿਣ ਦਾ ਹੱਕ ਰੱਖਦੇ ਹਨ ਜਾਂ ਨਹੀਂ।

ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਸਲਾਨਾ ਸਮਾਗਮ ਦੌਰਾਨ ਚਾਰ ਸਿੱਖ ਯੋਧਿਆਂ ਨੂੰ “ਪੰਜਾਬ ਰਤਨ ਐਵਾਰਡ” ਨਾਲ ਨਿਵਾਜਿਆ

 

ਲੰਡਨ – ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵਲੋਂ ਪਿਛਲੇ ਦਿਨੀਂ ਆਪਣੇ ਸਾਲਾਨਾ ਡਿਨਰ ਸਮਾਗਮ ਦੌਰਾਨ ਦੂਜੇ ਵਿਸ਼ਵ ਯੁੱਧ ਦੇ ਚਾਰ ਸਿੱਖ ਯੋਧਿਆਂ ਨੂੰ ਪੰਜਾਬ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਬੀਤੀ 16 ਅਕਤੂਬਰ ਨੂੰ ਲੰਡਨ ਵਿਖੇ ਪਾਰਕ ਲੇਨ ਹੋਟਲ ਵਿਚ ਕੀਤੇ ਗਏ ਇਸ ਸਮਾਗਮ ਦੌਰਾਨ ਬਰਤਾਨੀਆ ਦੇ ਕਮਿਉਨਿਟੀ ਵੈਲਫੇਅਰ ਸੈਕਟਰੀ ਐਰਿਕ ਪਿੱਕਲਜ਼ ਨੇ 100 ਸਾਲਾ ਸਮਿੱਤਰ ਸਿੰਘ, 93 ਸਾਲਾ ਗੁਲਜ਼ਾਰ ਸਿੰਘ, 92 ਸਾਲਾ ਰਜਿੰਦਰ ਸਿੰਘ ਢੱਟ ਅਤੇ 89 ਸਾਲਾ ਮੁਖਤਿਆਰ ਸਿੰਘ ਰਾਇ ਨੂੰ ਉਨ੍ਹਾਂ ਵਲੋਂ ਦੂਜੇ ਵਿਸ਼ਵ ਯੁੱਧ ਦੌਰਾਨ ਨਿਭਾਈ ਗਈ ਵਿਸ਼ੇਸ਼ ਸੇਵਾ ਲਈ ਪੰਜਾਬ ਰਤਨ ਐਵਾਰਡਾਂ ਨਾਲ  ਸਨਮਾਨਿਤ ਕੀਤਾ।
ਇਸੇ ਦੌਰਾਨ ਛਾਤੀ ਦੇ ਕੈਂਸਰ ਲਈ ਚੇਤਨਾ ਪੈਦਾ ਕਰ ਰਹੇ ਰੋਕੋ ਕੈਂਸਰ ਦੇ ਫਾਊਂਡਰ ਚੇਅਰਮੈਨ ਏ ਪੀ ਐਸ ਚਾਵਲਾ ਨੂੰ ਉਸ ਦੀਆਂ ਚੈਰੀਟੇਬਲ ਸੇਵਾਵਾਂ ਲਈ ਵਿਸ਼ੇਸ਼ ਐਵਾਰਡ ਨਾਲ ਨਿਵਾਜਿਆ ਗਿਆ। ਸ. ਚਾਵਲਾ ਦਾ ਇਹ ਐਵਾਰਡ ਉਸ ਦੇ ਭਰਾ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਉੱਘੇ ਇਮੀਗਰੇਸ਼ਨ ਵਕੀਲ ਗੁਰਪਾਲ ਸਿੰਘ ਉੱਪਲ, ਜਿਸ ਨੇ ਬਾਉਲ ਕੈਂਸਰ ਚੈਰਿਟੀ ਲਈ ਲੰਡਨ ਮੈਰਾਥਨ ਵਿਚ ਹਿੱਸਾ ਲਿਆ, ਨੂੰ 2,000 ਪੌਂਡ ਦਾ ਚੈਕ ਭੇਟ ਕੀਤਾ ਗਿਆ।
ਇਸ ਸਮਾਗਮ ਵਿਚ ਬਰਤਾਨੀਆ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਲੌਰਡ ਐਂਡਰੀਊ ਫੈਲਡਮਨ, ਹਾਊਸ ਆਫ ਲਾਰਡਜ਼ ਵਿਚ ਲਿਬਰਲ ਡੈਮੋਕਰੈਟਸ ਦੇ ਡਿਪਟੀ ਲੀਡਰ ਲੌਰਡ ਨਵਨੀਤ ਢੋਲਕੀਆ, ਮੰਤਰੀ ਸ਼ੈਲੇਸ਼ ਵਾਰਾ, ਜੱਜ ਮੋਤਾ ਸਿੰਘ, ਲਾਰਡ ਦਲਜੀਤ ਰਾਣਾ, ਲਾਰਡ ਰਾਜ ਲੂੰਬਾ ਅਤੇ ਲਾਰਡ ਇੰਦਰਜੀਤ ਸਿੰਘ ਦੇ ਨਾਮ ਵਿਸ਼ੇਸ਼ ਜ਼ਿਕਰਯੋਗ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਯੂਰਪੀ ਡਵੀਯਨ ਦੇ ਪ੍ਰਧਾਨ ਆਰ ਐਸ ਬਖਸ਼ੀ ਨੇ ਕਿਹਾ ਕਿ ਉਸ ਨੇ ਹਾਲ ਹੀ ਵਿਚ ਇੰਪੀਰੀਅਲ ਵਾਰ ਮਿਊਜ਼ੀਅਮ ਵਿਖੇ ਇਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਜਿਥੇ ਪ੍ਰਿੰਸ ਵਿਲੀਅਮ ਅਤੇ ਪ੍ਰਿੰਸਸ ਕੇਟ ਮਿਡਲਟਨ ਵੀ ਹਾਜ਼ਰ ਸਨ। ਉਥੇ ਉਸ ਨੇ ਲਾਰਡ ਐਸ਼ਕਰੌਫਟ ਗੈਲਰੀ ਵਿਚ ਵਿਸ਼ੇਸ਼ ਪ੍ਰਦਰਸ਼ਨੀ ਵੇਖੀ ਜਿਥੇ ਵਿਕਟੋਰੀਆ ਕਰਾਸ ਵੱਡੀ ਗਿਣਤੀ ਵਿਚ ਰੱਖੇ ਗਏ ਹਨ। ਉਸ ਨੇ ਕਿਹਾ ਕਿ ਸਾਨੂੰ ਆਪਣੇ ਯੋਧਿਆਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇਣ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ । ਖਾਸ ਕਰਕੇ 2014 ਵਿਚ ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ ਮੌਕੇ ਸਿੱਖ ਯੋਧਿਆਂ ਨੂੰ ਯਾਦ ਕਰਨ ਦੀ ਲੋੜ । ਸ. ਬਖਸ਼ੀ ਨੇ ਪੰਜਾਬੀ ਭਾਈਚਾਰੇ ਵਲੋਂ ਮਿ. ਪਿੱਕਲਜ਼ ਨੂੰ ਪੰਜਾਬ ਅਤੇ ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬੀਆਂ ਨੂੰ ਹੋਰ ਸਖਤ ਮਿਹਨਤ ਨਾਲ ਵਿਸ਼ਵ ਭਰ ਵਿਚ ਆਪਣਾ ਨਾਮ ਉੱਚਾ ਕਰਨ ਦੀ ਤਾਕੀਦ ਵੀ ਕੀਤੀ।
ਲਾਰਡ ਫੈਲਡਮਨ ਨੇ ਬਰਤਾਨੀਆ ਦੇ ਆਰਥਿਕ ਖੇਤਰ ਵਿਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਪਰੰਤ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਡਾ. ਐਮ ਐਸ ਲਾਂਬਾ ਨੇ ਕਿਹਾ ਕਿ ਬਰਤਾਨੀਆ ਵਿਚ ਪੰਜਾਬੀ ਭਾਈਚਾਰਾ ਬਰਤਾਨੀਆ ਨਾਲ ਮਿਲਜੁਲ ਕੇ ਰਹਿੰਦਾ । ਮਿ. ਸ਼ੈਲੇਸ਼ ਵਾਰਾ ਨੇ ਨੌਜਵਾਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਸਖਤ ਮੇਹਨਤ ਕਰੋਗੇ ਤਾਂ ਇਸ ਦੇਸ਼ ਵਿਚ ਤੁਹਾਡੇ ਸੁਪਨੇ ਜ਼ਰੂਰ ਸਾਕਾਰ ਹੋਣਗੇ।
ਮਿ. ਪਿੱਕਲਜ਼ ਨੇ ਆਪਣੀ ਤਕਰੀਰ ਵਿਚ ਕਿਹਾ ਕਿ ਬਰਤਾਨੀਆ ਭਾਰਤ ਨਾਲ ਦੋਸਤੀ ਵਧਾਉਣੀ ਚਾਹੁੰਦਾ । ਲਾਰਡ ਢੋਲਕੀਆ ਨੇ ਸ. ਬਖਸ਼ੀ ਵਲੋਂ ਪੰਜਾਬੀ ਭਾਈਚਾਰੇ ਨੂੰ ਇਕੱਠਾ ਰੱਖਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਆਰਗੇਨਾਈਜੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਐਮ ਐਸ ਦੁੱਗਲ ਨੇ ਕਿਹਾ ਕਿ ਸਿੱਖ ਅਤੇ ਗੋਰਖੇ ਆਪਣੀ ਬਹਾਦਰੀ ਕਾਰਨ ਜਾਣੇ ਜਾਂਦੇ ਹਨ।

Powered By Indic IME