ਬ੍ਰਤਾਨੀਆ ਵਲੋਂ ਯੂਕਰੇਨ ਦੇ ਯੁੱਧ ਪੀੜ੍ਹਤਾਂ ਲਈ ਦਵਾਈਆਂ ਭੇਜੀਆਂ ਗਈਆਂ

ਸਿਹਤ ਸਕੱਤਰ ਸਾਜਿਦ ਜਾਵੇਦ ਵਲੋਂ ਮਦੱਦ ਦਾ ਕੰਮ ਤੇਜ਼ੀ ਨਾਲ ਕਰਨ ਦਾ ਵਾਅਦਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਯੂ.ਕੇ ਵੱਲੋਂ ਯੁੱਧ ਪ੍ਰਭਾਵਿਤ ਦੇਸ਼ ਯੂਕਰੇਨ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਜਿਸ ਦੀ ਲੜੀ ਤਹਿਤ ਇੱਕ ਉਡਾਣ 100,000 ਦਵਾਈਆਂ ਦੇ ਪੈਕ ਲੈ ਕੇ ਯੂ.ਕੇ ਤੋਂ ਰਵਾਨਾ ਹੋਈ। ਰੂਸੀ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਮੱਦਦ ਲਈ ਯੂਕਰੇਨ ਨੂੰ ਭੇਜੀਆਂ ਜਾਣ ਵਾਲੀਆਂ ਦਵਾਈਆਂ ਦੀਆਂ 10 ਲੱਖ ਤੋਂ ਵੱਧ ਖੁਰਾਕਾਂ ਨਵੀ ਮੈਡੀਕਲ ਸਹਾਇਤਾ ਵਿੱਚੋਂ ਇੱਕ ਹਨ। ਇਸ ਯੁੱਧ ਪ੍ਰਭਾਵਿਤ ਦੇਸ਼ ਲਈ ਇੱਕ 11ਵੀਂ ਉਡਾਣ ਯੂ.ਕੇ ਤੋਂ ਰਵਾਨਾ ਹੋਈ, ਜਿਸ ਵਿੱਚ ਹਮਲਿਆਂ ਵਿੱਚ ਫਸੇ ਲੋਕਾਂ ਲਈ ਦਰਦ ਨਿਵਾਰਕ ਦਵਾਈਆਂ ਸਮੇਤ 100,000 ਤੋਂ ਵੱਧ ਦਵਾਈਆਂ ਦੇ ਪੈਕ ਸ਼ਾਮਲ ਸਨ। ਇਹ ਸ਼ਿਪਮੈਂਟ ਲਗਭਗ 120,000 ਪੈਕ ਲਿਜਾ ਰਹੀ ਹੈ । ਯੂ.ਕੇ ਸਰਕਾਰ ਨੇ ਕਿਹਾ ਕਿ ਇਸ ਹਮਲੇ ਲਈ ਯੂ.ਕੇ ਦੇ ਵਿਆਪਕ ਮਾਨਵਤਾਵਾਦੀ ਪ੍ਰਤੀਕ੍ਰਿਆ ਦੇ ਹਿੱਸੇ ਵਜੋਂ, 3.7 ਮਿਲੀਅਨ ਮੈਡੀਕਲ ਵਸਤੂਆਂ ਹੁਣ ਤੱਕ ਯੂਕਰੇਨ ਨੂੰ ਦਾਨ ਕੀਤੀਆਂ ਗਈਆਂ ਹਨ।

ਹੁਣ ਤੱਕ ਭੇਜੀਆਂ ਗਈਆਂ ਵਸਤਾਂ ਵਿੱਚ ਲਗਭਗ 3000 ਬਾਲਗ਼ ਰੀਸੂਸੀਟੇਟਰ, 32,000 ਤੋਂ ਵੱਧ ਪੱਟੀਆਂ ਦੇ ਪੈਕ, ਵੈਂਟੀਲੇਟਰਾਂ ਲਈ 1600 ਉਪਕਰਣ ਅਤੇ ਦਸਤਾਨਿਆਂ ਦੇ 72,000 ਪੈਕ ਸ਼ਾਮਲ ਹਨ। ਸਿਹਤ ਸਕੱਤਰ ਸਾਜਿਦ ਜਾਵਿਦ ਅਨੁਸਾਰ ਯੂ.ਕੇ ਨੇ ਯੂਕਰੇਨ ਨੂੰ ਜੀਵਨ ਬਚਾਉਣ ਵਾਲੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਹੈ।

Comments are closed, but trackbacks and pingbacks are open.