ਹੰਸਲੋ ਦੇ ਸਕੂਲ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ

ਪਰਿਵਾਰ ਵਲੋਂ ਭਾਈਚਾਰੇ ਨੂੰ ਸੁਚੇਤ ਰਹਿਣ ਦੀ ਅਪੀਲ

ਹੰਸਲੋ – ਲੰਡਨ ਦੇ ਹੰਸਲੋ ਸ਼ਹਿਰ ’ਚ 13 ਜੂਨ 2024 ਨੂੰ ਦੂਜੀ ਜਮਾਤ ਦੇ 3 ਬੱਚਿਆਂ ਵਲੋਂ ਹਿੰਦੂ ਸਹਿਪਾਠੀ ’ਤੇ ਇਸਲਾਮ ਧਰਮ ਅਪਣਾਉਣ ਦਾ ਦਬਾਅ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਪਰੋਕਤ ਬੱਚੇ ਦੇ ਪਿਤਾ ਵਲੋਂ ਧਰਮ ਪਰਿਵਰਤਨ ਦੇ ਇਸ ਮੁੱਦੇ ਨੂੰ ਲੈ ਕੇ ਆਪਣਾ ਅਨੁਭਵ ਸਾਂਝਾ ਕੀਤਾ ਗਿਆ ਹੈ, ਜਿਸ ਕਾਰਨ ਅਜਿਹੇ ਮਾਮਲਿਆਂ ਨੂੰ ਲੈ ਕੇ ਹੋਰ ਮਾਪਿਆਂ ਵਿੱਚ ਜਾਗਰੂਕਤਾ ਵਧੇ।

ਪੀੜ੍ਹਤ ਬੱਚੇ ਦੇ ਪਿਤਾ ਨੇ ਕਿਹਾ ਕਿ ਉਹ ਹੰਸਲੋ ’ਚ ਰਹਿੰਦਾ ਹੈ ਅਤੇ ਉਸ ਦਾ 7 ਸਾਲਾ ਬੇਟਾ ਹੇਸਟਨ ’ਚ ਸਪਰਿੰਗਵੈਲ ਸਕੂਲ ਵਿੱਚ ਪੜ੍ਹਦਾ ਹੈ। ਪਿਛਲੇ ਦਿਨੀਂ ਉਸ ਦੇ ਬੇਟੇ ਨੇ ਸਕੂਲ ਤੋਂ ਆਉਣ ਬਾਅਦ ਕਿਹਾ ਕਿ ਮੈਕਡਨੋਲਡਜ਼ ਰੈਸਟੋਰੈਂਟ ਹਲਾਲ ਨਹੀਂ ਹੈ ਅਤੇ ਸਾਨੂੰ ਉੱਥੋਂ ਖਾਣਾ ਨਹੀਂ ਖਾਣਾ ਚਾਹੀਦਾ। ਇਕ ਸ਼ਾਕਾਹਾਰੀ ਹਿੰਦੂ ਪਰਿਵਾਰ ਹੋਣ ਕਾਰਨ ਅਸੀਂ ਉਸ ਨੂੰ ਸਮਝਾਇਆ ਕਿ ਉਹ ਸਿਰਫ਼ ਸ਼ਾਕਾਹਾਰੀ ਖਾਂਦੇ ਹਨ ਅਤੇ ਆਮ ਤੌਰ ’ਤੇ ਸਿਹਤ ਕਾਰਨਾਂ ਕਰ ਕੇ ਫਾਸਟ ਫੂਡ ਤੋਂ ਬਚਦੇ ਹਨ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਦੋਸਤ ਯਾਹਵਾ ਨੇ ਕਿਹਾ ਹੈ ਕਿ ਮਾਸ ਖਾਣ ਨਾਲ ਅਸੀਂ ਮਜ਼ਬੂਤ ਹੁੰਦੇ ਹਾਂ ਅਤੇ ਹਲਾਲ ਖਾਣ ਨਾਲ ਹੋਰ ਵੀ ਮਜ਼ਬੂਤ ਹੁੰਦੇ ਹਾਂ। ਜਦੋਂ ਪਿ੍ਰੰਸੀਪਲ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਸਥਿਤੀ ਦੀ ਨਿਗਰਾਨੀ ਕਰਨਗੇ।

ਬੱਚੇ ਦੇ ਪਿਤਾ ਨੇ ਦੱਸਿਆ ਕਿ ਬੇਟੇ ਨੇ ਮੁਸਲਿਮ ਬਣਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਕਿ ਉਹ ਚਿਕਨ ਖਾ ਸਕੇ। ਉਸੇ ਦਿਨ, ਮੇਰੀ ਪਤਨੀ ਨੇ ਮੈਨੂੰ ਹੋਰ ਵੀ ਜ਼ਿਆਦਾ ਚਿੰਤਾਜਾਨਕ ਗੱਲ ਦੱਸਣ ਲਈ ਫ਼ੋਨ ਕੀਤਾ। ਮੇਰੇ ਬੇਟੇ ਨੇ ਕਿਹਾ ਕਿ ਯਾਹਵਾ ਨੇ ਉਸ ਨੂੰ ‘ਬਿਸਮਿਲਾਹ’ ਕਹਿਣ ਅਤੇ ਆਪਣਾ ਨਾਂ ਬਦਲ ਕੇ ਮੁਹੰਮਦ ਰੱਖਣ ਲਈ ਕਿਹਾ ਹੈ, ਨਹੀਂ ਤਾਂ ਯਾਹਵਾ ਉਸ ਦਾ ਦੋਸਤ ਨਹੀਂ ਰਹੇਗਾ। ਮਾਪਿਆਂ ਦੀ ਸ਼ਿਕਾਇਤ ਬਾਅਦ ਪਿ੍ਰੰਸੀਪਲ ਨੇ 3 ਬੱਚਿਆਂ ਨੂੰ ਸਕੂਲ ਤੋਂ ਬਰਖ਼ਾਸਤ ਕਰ ਦਿੱਤਾ ਹੈ।

Comments are closed, but trackbacks and pingbacks are open.